ਸੂਰਤ Al-Faatiha الفاتحة
7 ਆਇਤਾਂ · ਮੱਕਾ · ਉਤਰਨ ਦਾ ਕ੍ਰਮ 5
بِسْمِ ٱللَّهِ ٱلرَّحْمَٰنِ ٱلرَّحِيمِ
Punjabi Translation - Arif Haleemਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلْحَمْدُ لِلَّهِ رَبِّ ٱلْعَٰلَمِينَ
Punjabi Translation - Arif Haleemਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ। [1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلرَّحْمَٰنِ ٱلرَّحِيمِ
Punjabi Translation - Arif Haleemਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَٰلِكِ يَوْمِ ٱلدِّينِ
Punjabi Translation - Arif Haleemਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِيَّاكَ نَعْبُدُ وَإِيَّاكَ نَسْتَعِينُ
Punjabi Translation - Arif Haleemਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੇਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱهْدِنَا ٱلصِّرَٰطَ ٱلْمُسْتَقِيمَ
Punjabi Translation - Arif Haleem(ਹੇ ਅੱਲਾਹ!) ਸਾਨੂ ਸਿੱਧਾ ਰਾਹ ਵਿਖਾ। [2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
صِرَٰطَ ٱلَّذِينَ أَنْعَمْتَ عَلَيْهِمْ غَيْرِ ٱلْمَغْضُوبِ عَلَيْهِمْ وَلَا ٱلضَّآلِّينَ
Punjabi Translation - Arif Haleemਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂ ਨੂੰ ਤੂੰ ਇਨਾਮ ਬਖ਼ਸ਼ਿਆ,[3] ਜਿਨ੍ਹਾਂ ’ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ। [4]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→