caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ At-Takwir التكوير

29 ਆਇਤਾਂ · ਮੱਕਾ · ਉਤਰਨ ਦਾ ਕ੍ਰਮ 7

بِسْمِ ٱللَّهِ ٱلرَّحْمَٰنِ ٱلرَّحِيمِ إِذَا ٱلشَّمْسُ كُوِّرَتْ

Punjabi Translation - Arif Haleemਜਦੋਂ ਸੂਰਜ ਨੂੰ ਵਲੇਟ ਦਿੱਤਾ ਜਾਵੇਗਾ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ٱلنُّجُومُ ٱنكَدَرَتْ

Punjabi Translation - Arif Haleemਜਦੋਂ ਤਾਰੇ ਬੇ-ਨੂਰ ਹੋ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ٱلْجِبَالُ سُيِّرَتْ

Punjabi Translation - Arif Haleemਜਦੋਂ ਪਹਾੜਾਂ ਨੂੰ ਤੋਰਿਆ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ٱلْعِشَارُ عُطِّلَتْ

Punjabi Translation - Arif Haleemਜਦੋਂ ਦਸ-ਦਸ ਮਹੀਨਿਆਂ ਦੀਆਂ ਗਭਣ ਊਂਠਣੀਆਂ ਨੂੰ ਐਵੇਂ ਖੁੱਲ੍ਹਾ ਹੀ ਛੱਡ ਦਿੱਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ٱلْوُحُوشُ حُشِرَتْ

Punjabi Translation - Arif Haleemਜਦੋਂ ਜੰਗਲੀ ਜਾਨਵਰਾਂ ਨੂੰ ਇਕੱਤਰਤ ਕੀਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ٱلْبِحَارُ سُجِّرَتْ

Punjabi Translation - Arif Haleemਜਦੋਂ ਸਮੁੰਦਰਾਂ ਨੂੰ ਭੜਕਾ ਦਿੱਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ٱلنُّفُوسُ زُوِّجَتْ

Punjabi Translation - Arif Haleemਜਦੋਂ ਰੂਹਾਂ ਨੂੰ (ਸਰੀਰ ਨਾਲ) ਜੋੜ ਦਿੱਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ٱلْمَوْءُۥدَةُ سُئِلَتْ

Punjabi Translation - Arif Haleemਜਦੋਂ (ਧਰਤੀ ਵਿਚ) ਜਿਊਂਦੀ ਦੱਬੀ ਹੋਈ ਕੁੜੀ ਤੋਂ ਪੁੱਛਿਆ ਜਾਵੇਾਗ । [2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بِأَىِّ ذَنۢبٍ قُتِلَتْ

Punjabi Translation - Arif Haleemਕਿ ਉਸ ਨੂੰ ਕਿਸ ਦੋਸ਼ ਵਿਚ ਮਾਰਿਆ ਗਿਆ ਸੀ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ٱلصُّحُفُ نُشِرَتْ

Punjabi Translation - Arif Haleemਜਦੋਂ ਕਰਮ-ਪੱਤਰ ਖੋਲੇ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ٱلسَّمَآءُ كُشِطَتْ

Punjabi Translation - Arif Haleemਜਦੋਂ ਅਕਾਸ਼ ਦੀ ਖੱਲ (ਪੜਦਾ) ਉਤਾਰ ਦਿੱਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ٱلْجَحِيمُ سُعِّرَتْ

Punjabi Translation - Arif Haleemਜਦੋਂ ਨਰਕ (ਅੱਗ ਨਾਲ) ਭੜਕਾਈ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا ٱلْجَنَّةُ أُزْلِفَتْ

Punjabi Translation - Arif Haleemਜਦੋਂ ਸਵਰਗ ਨੇੜੇ ਕਰ ਦਿੱਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

عَلِمَتْ نَفْسٌ مَّآ أَحْضَرَتْ

Punjabi Translation - Arif Haleemਉਸ ਸਮੇਂ ਹਰੇਕ ਵਿਅਕਤੀ ਜਾਣ ਲਵੇਗਾ ਕਿ ਉਹ ਕੀ ਲੈਕੇ ਆਇਆ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَآ أُقْسِمُ بِٱلْخُنَّسِ

Punjabi Translation - Arif Haleemਸੋ ਮੈਂ ਸਹੁੰ ਖਾਂਦਾ ਹਾਂ ਪਿਛਾਂਹ ਹਟਣ ਵਾਲੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلْجَوَارِ ٱلْكُنَّسِ

Punjabi Translation - Arif Haleemਤੁਰਨ-ਫਿਰਣ ਵਾਲੇ ਤੇ ਲੁਕ ਜਾਣ ਵਾਲੇ ਤਾਰਿਆਂ ਦੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّيْلِ إِذَا عَسْعَسَ

Punjabi Translation - Arif Haleemਅਤੇ ਰਾਤ ਦੀ ਜਦੋਂ ਉਹ ਚਲੀ ਜਾਂਦੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلصُّبْحِ إِذَا تَنَفَّسَ

Punjabi Translation - Arif Haleemਅਤੇ ਪਹੁ ਦੀ ਜਦੋਂ ਉਹ ਰੋਸ਼ਣ ਹੁੰਦੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّهُۥ لَقَوْلُ رَسُولٍ كَرِيمٍ

Punjabi Translation - Arif Haleemਬੇਸ਼ੱਕ ਇਹ (.ਕੁਰਆਨ) ਇਕ ਪਤਵੰਤੇ ਸੁਨੇਹਾਂ ਪਹੁੰਚਾਉਣ ਵਾਲੇ (ਜਿਬਰਾਈਲ) ਦਾ (ਰੱਬੀ) ਕਥਣ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذِى قُوَّةٍ عِندَ ذِى ٱلْعَرْشِ مَكِينٍ

Punjabi Translation - Arif Haleemਜਿਹੜਾ ਸ਼ਕਤੀਸ਼ਾਲੀ ਅਰਸ਼ ਵਾਲੇ ਭਾਵ ਅੱਲਾਹ ਦੀਆਂ ਨਜ਼ਰਾਂ ਵਿਚ ਉੱਚੇ ਮਰਾਤਬੇ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مُّطَاعٍ ثَمَّ أَمِينٍ

Punjabi Translation - Arif Haleemਉੱਥੇ (ਅਕਾਸ਼ਾਂ ਵਿਚ) ਉਸ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਅਤੇ ਉਹ ਵਿਸ਼ਵਾਸ ਪਾਤਰ ਵੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا صَاحِبُكُم بِمَجْنُونٍ

Punjabi Translation - Arif Haleem(ਹੇ ਮੱਕੇ ਵਾਲਿਓ!) ਤੁਹਾਡਾ ਸਾਥੀ (ਮੁਹੰਮਦ ਸ:) ਸੁਦਾਈ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ رَءَاهُ بِٱلْأُفُقِ ٱلْمُبِينِ

Punjabi Translation - Arif Haleemਇਹ (ਨਬੀ) ਤਾਂ ਇਸ (ਜਿਬਰਾਈਲ) ਨੂੰ (ਮਿਅਰਾਜ ਵੇਲੇ) ਖੁੱਲ੍ਹੇ ਦਿਸਹੱਦੇ ’ਤੇ ਵੇਖ ਚੁੱਕਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا هُوَ عَلَى ٱلْغَيْبِ بِضَنِينٍ

Punjabi Translation - Arif Haleemਉਹ (ਜਿਬਰਾਈਲ) ਗ਼ੈਬ (ਪਰੋਖ ਦੀਆਂ ਗੱਲਾਂ) ਨੂੰ ਦੱਸਣ ਵਿਚ ਕੰਜੂਸੀ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا هُوَ بِقَوْلِ شَيْطَٰنٍ رَّجِيمٍ

Punjabi Translation - Arif Haleemਇਹ (.ਕੁਰਆਨ) ਕਿਸੇ ਮਰਦੂਦ ਸ਼ੈਤਾਨ ਦੀ ਕਥਣੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَيْنَ تَذْهَبُونَ

Punjabi Translation - Arif Haleemਫੇਰ ਤੁਸੀਂ ਕਿਧਰ ਤੁਰੇ ਜਾ ਰਹੇ ਹੋ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنْ هُوَ إِلَّا ذِكْرٌ لِّلْعَٰلَمِينَ

Punjabi Translation - Arif Haleemਇਹ (.ਕੁਰਆਨ) ਤਾਂ ਕੁਲ ਜਹਾਨ ਲਈ ਇਕ ਨਸੀਹਤ ਹੈ।[3]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِمَن شَآءَ مِنكُمْ أَن يَسْتَقِيمَ

Punjabi Translation - Arif Haleem(ਪਰ ਇਹ ਉਸ ਲਈ ਹੈ) ਜਿਹੜਾ ਤੁਹਾਡੇ ’ਚੋਂ ਸਿੱਧੇ ਰਾਹ ਤੁਰਨਾ ਚਾਹੁੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا تَشَآءُونَ إِلَّآ أَن يَشَآءَ ٱللَّهُ رَبُّ ٱلْعَٰلَمِينَ

Punjabi Translation - Arif Haleemਅਤੇ ਕੁਲ ਜਹਾਨ ਦੇ ਪਾਲਣਹਾਰ ਦੇ ਚਾਹਨ ਤੋਂ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70