caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Muhammad محمد

38 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 95

بِسْمِ ٱللَّهِ ٱلرَّحْمَٰنِ ٱلرَّحِيمِ ٱلَّذِينَ كَفَرُوا۟ وَصَدُّوا۟ عَن سَبِيلِ ٱللَّهِ أَضَلَّ أَعْمَٰلَهُمْ

Punjabi Translation - Arif Haleemਜਿਨ੍ਹਾਂ ਲੋਕਾਂ ਨੇ (ਰੱਬੀ ਆਦੇਸ਼ਾਂ ਤੋਂ) ਇਨਕਾਰ ਕੀਤਾ ਅਤੇ (ਦੂਜਿਆਂ ਨੂੰ ਵੀ) ਅੱਲਾਹ ਦੀ ਰਾਹ ਚੱਲਣ ਤੋਂ ਰੋਕਿਆ, ਅੱਲਾਹ ਨੇ ਉਹਨਾਂ ਦੇ ਕਰਮਾਂ ਨੂੰ ਅਕਾਰਥ ਕਰ ਛੱਡਿਆ ਹੈ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ ءَامَنُوا۟ وَعَمِلُوا۟ ٱلصَّٰلِحَٰتِ وَءَامَنُوا۟ بِمَا نُزِّلَ عَلَىٰ مُحَمَّدٍ وَهُوَ ٱلْحَقُّ مِن رَّبِّهِمْ كَفَّرَ عَنْهُمْ سَيِّـَٔاتِهِمْ وَأَصْلَحَ بَالَهُمْ

Punjabi Translation - Arif Haleemਜਿਹੜੇ ਲੋਕ ਈਮਾਨ ਲਿਆਏ ਤੇ ਭਲੇ ਕੰਮ ਕੀਤੇ ਅਤੇ ਉਹ ਉਸ (.ਕੁਰਆਨ) ਉੱਤੇ ਈਮਾਨ ਲਿਆਏ ਜੋ ਹਜ਼ਰਤ ਮੁਹੰਮਦ (ਸ:) ’ਤੇ ਉਤਾਰਿਆ ਗਿਆ ਅਤੇ ਉਹ ਉਹਨਾਂ ਦੇ ਰੱਬ ਵੱਲੋਂ ਹੱਕ-ਸੱਚ ’ਤੇ ਆਧਾਰਿਤ ਹੈ, ਅੱਲਾਹ ਨੇ ਉਹਨਾਂ ਦੀਆਂ ਬੁਰਾਈਆਂ ਉਹਨਾਂ ਤੋਂ ਦੂਰ ਕਰ ਦਿੱਤੀਆਂ ਅਤੇ ਉਹਨਾਂ ਦਾ ਹਾਲ ਸੁਆਰ ਦਿੱਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّ ٱلَّذِينَ كَفَرُوا۟ ٱتَّبَعُوا۟ ٱلْبَٰطِلَ وَأَنَّ ٱلَّذِينَ ءَامَنُوا۟ ٱتَّبَعُوا۟ ٱلْحَقَّ مِن رَّبِّهِمْ كَذَٰلِكَ يَضْرِبُ ٱللَّهُ لِلنَّاسِ أَمْثَٰلَهُمْ

Punjabi Translation - Arif Haleemਇਹ ਇਸ ਲਈ ਕਿ ਜਿਨ੍ਹਾਂ ਲੋਕਾਂ ਨੇ (.ਕੁਰਆਨ ਦਾ) ਇਨਕਾਰ ਕੀਤਾ ਹੈ, ਉਹਨਾਂ ਨੇ ਕੂੜ ਕੁਸਤਿ (ਝੂਠ) ਦੀ ਪੈਰਵੀ ਕੀਤੀ ਹੈ ਅਤੇ ਜਿਹੜੇ ਲੋਕ ਈਮਾਨ ਲਿਆਏ, ਉਹਨਾਂ ਨੇ ਆਪਣੇ ਰੱਬ ਵੱਲੋਂ ਆਈ ਹੋਈ ਹੱਕ-ਸੱਚ ਦੀ ਪੈਰਵੀ ਕੀਤੀ। ਇਸ ਤਰ੍ਹਾਂ ਅੱਲਾਹ ਲੋਕਾਂ ਦੇ ਲਈ ਉਹਨਾਂ ਦੀਆਂ ਉਦਾਹਰਣਾਂ ਬਿਆਨ ਕਰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِذَا لَقِيتُمُ ٱلَّذِينَ كَفَرُوا۟ فَضَرْبَ ٱلرِّقَابِ حَتَّىٰٓ إِذَآ أَثْخَنتُمُوهُمْ فَشُدُّوا۟ ٱلْوَثَاقَ فَإِمَّا مَنًّۢا بَعْدُ وَإِمَّا فِدَآءً حَتَّىٰ تَضَعَ ٱلْحَرْبُ أَوْزَارَهَا ذَٰلِكَ وَلَوْ يَشَآءُ ٱللَّهُ لَٱنتَصَرَ مِنْهُمْ وَلَٰكِن لِّيَبْلُوَا۟ بَعْضَكُم بِبَعْضٍ وَٱلَّذِينَ قُتِلُوا۟ فِى سَبِيلِ ٱللَّهِ فَلَن يُضِلَّ أَعْمَٰلَهُمْ

Punjabi Translation - Arif Haleemਸੋ ਜਦੋਂ ਇਹਨਾਂ ਇਨਕਾਰੀਆਂ ਨਾਲ (ਜੰਗ ਦੇ ਮੈਦਾਨ ਵਿਚ) ਤੁਹਾਡੀ ਮੁਠਭੇੜ ਹੋ ਜਾਵੇ ਤਾਂ (ਸਭ ਤੋਂ ਪਹਿਲਾਂ) ਇਹਨਾਂ ਦੀਆਂ ਧੌਨਾਂ ਵੱਡੋ।[2] ਜਦੋਂ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਕੁਚਲ ਦਿਓ ਤਾਂ ਕੈਦੀਆਂ ਨੂੰ ਚੰਗੀ ਤਰ੍ਹਾਂ ਬੰਨ੍ਹ ਲਵੋ, ਇਸ ਤੋਂ ਪਿੱਛੋਂ ਜਾਂ ਤਾਂ ਤੁਸੀਂ ਉਹਨਾਂ ’ਤੇ ਅਹਿਸਾਨ ਕਰੋ ਜਾਂ ਫ਼ਿਦੀਯਾ (ਫ਼ਿਰੌਤੀ) ਲੈ ਲਓ, ਇੱਥੋਂ ਤਕ ਕਿ ਲੜਾਈ ਆਪਣੇ ਹਥਿਆਰ ਸੁੱਟ ਦੇਵੇ (ਭਾਵ ਜੰਗ ਖ਼ਤਮ ਹੋ ਜਾਵੇ), ਤੁਹਾਡੇ ਲਈ ਹੁਕਮ ਇਹੋ ਹੈ। ਜੇ ਅੱਲਾਹ ਚਾਹੁੰਦਾ ਤਾਂ ਆਪ ਹੀ ਉਹਨਾਂ ਤੋਂ ਬਦਲਾ ਲੈ ਲੈਂਦਾ, ਪਰ ਉਸ ਨੇ ਤੁਹਾਨੂੰ ਹੁਕਮ ਦਿੱਤਾ ਹੈ ਤਾਂ ਜੋ ਉਹ ਤੁਹਾਡੀ ਇਕ ਦੂਜੇ ਰਾਹੀਂ ਪਰਖ ਕਰ ਸਕੇ। ਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਕਤਲ (ਸ਼ਹੀਦ) ਕੀਤੇ ਗਏ, ਅੱਲਾਹ ਉਹਨਾਂ ਦੇ ਕੀਤੇ (ਨੇਕ) ਕੰਮ ਅਜਾਈਂ ਨਹੀਂ ਜਾਣ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَيَهْدِيهِمْ وَيُصْلِحُ بَالَهُمْ

Punjabi Translation - Arif Haleemਉਹ ਛੇਤੀ ਹੀ ਉਹਨਾਂ ਦੀ ਅਗਵਾਈ ਕਰੇਗਾ ਅਤੇ ਉਹਨਾਂ ਦੇ ਹਾਲ ਸੁਆਰ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيُدْخِلُهُمُ ٱلْجَنَّةَ عَرَّفَهَا لَهُمْ

Punjabi Translation - Arif Haleemਉਹ ਉਹਨਾਂ ਨੂੰ ਉਸ (ਜੰਨਤ) ਵਿਚ ਦਾਖ਼ਲ ਕਰੇਗਾ, ਜਿਸ ਤੋਂ ਉਹ ਉਹਨਾਂ ਨੂੰ ਜਾਣੂ ਕਰਾ ਚੁੱਕਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوٓا۟ إِن تَنصُرُوا۟ ٱللَّهَ يَنصُرْكُمْ وَيُثَبِّتْ أَقْدَامَكُمْ

Punjabi Translation - Arif Haleemਹੇ ਈਮਾਨ ਵਾਲਿਓ! ਜੇ ਤੁਸੀਂ ਅੱਲਾਹ ਦੀ ਸਹਾਇਤਾ ਕਰੋਗੇ ਤਾਂ ਉਹ ਤੁਹਾਡੀ ਸਹਾਇਤਾ ਕਰੇਗਾ ਅਤੇ ਤੁਹਾਡੇ ਪੈਰਾਂ ਨੂੰ ਪੱਕਿਆਂ ਕਰ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ كَفَرُوا۟ فَتَعْسًا لَّهُمْ وَأَضَلَّ أَعْمَٰلَهُمْ

Punjabi Translation - Arif Haleemਪਰ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਹੈ ਤਾਂ ਉਹਨਾਂ ਲਈ ਬਰਬਾਦੀ ਹੈ ਅਤੇ ਅੱਲਾਹ ਉਹਨਾਂ ਦੇ ਕਰਮਾਂ ਨੂੰ ਅਜਾਈਂ ਕਰ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّهُمْ كَرِهُوا۟ مَآ أَنزَلَ ٱللَّهُ فَأَحْبَطَ أَعْمَٰلَهُمْ

Punjabi Translation - Arif Haleemਇਹ ਇਸ ਲਈ ਹੈ ਕਿ ਬੇਸ਼ੱਕ ਉਹਨਾਂ ਨੇ ਉਸ ਚੀਜ਼ (.ਕੁਰਆਨ) ਨੂੰ ਨਾ-ਪਸੰਦ ਕੀਤਾ ਹੈ ਜਿਹੜੀ ਅੱਲਾਹ ਨੇ ਉਤਾਰੀ ਹੈ। ਫੇਰ ਉਸ (ਅੱਲਾਹ) ਨੇ ਉਹਨਾਂ ਦੇ (ਨੇਕ) ਕਰਮਾਂ ਨੂੰ ਅਜਾਈਂ ਕਰ ਦਿੱਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَلَمْ يَسِيرُوا۟ فِى ٱلْأَرْضِ فَيَنظُرُوا۟ كَيْفَ كَانَ عَٰقِبَةُ ٱلَّذِينَ مِن قَبْلِهِمْ دَمَّرَ ٱللَّهُ عَلَيْهِمْ وَلِلْكَٰفِرِينَ أَمْثَٰلُهَا

Punjabi Translation - Arif Haleemਫੇਰ ਕੀ ਉਹ ਧਰਤੀ ਉੱਤੇ ਤੁਰੇ-ਫਿਰੇ ਨਹੀਂ ਕਿ ਉਹ ਉਹਨਾਂ ਲੋਕਾਂ ਦਾ ਅੰਤ ਵੇਖ ਲੈਂਦੇ ਜਿਹੜੇ ਉਹਨਾਂ ਤੋਂ ਪਹਿਲਾਂ (ਇਨਕਾਰੀ) ਸਨ?ਅੱਲਾਹ ਨੇ ਉਹਨਾਂ ਨੂੰ ਬਰਬਾਦ ਕਰ ਸੁੱਟਿਆ। ਇਨਕਾਰੀਆਂ ਲਈ ਅਜਿਹੀਆਂ ਹੀ ਸਜ਼ਾਵਾਂ ਨਿਯਤ ਕਰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّ ٱللَّهَ مَوْلَى ٱلَّذِينَ ءَامَنُوا۟ وَأَنَّ ٱلْكَٰفِرِينَ لَا مَوْلَىٰ لَهُمْ

Punjabi Translation - Arif Haleemਇਹ ਇਸ ਲਈ ਕਿ ਬੇਸ਼ੱਕ ਅੱਲਾਹ ਉਹਨਾਂ ਲੋਕਾਂ ਦੀ ਮਦਦ ਕਰਦਾ ਹੈ ਜਿਹੜੇ ਈਮਾਨ ਲਿਆਏ ਅਤੇ ਜਿਹੜੇ ਇਨਕਾਰੀ ਹਨ ਉਹਨਾਂ ਦਾ ਕੋਈ ਵੀ ਸਹਾਇਕ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱللَّهَ يُدْخِلُ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ جَنَّٰتٍ تَجْرِى مِن تَحْتِهَا ٱلْأَنْهَٰرُ وَٱلَّذِينَ كَفَرُوا۟ يَتَمَتَّعُونَ وَيَأْكُلُونَ كَمَا تَأْكُلُ ٱلْأَنْعَٰمُ وَٱلنَّارُ مَثْوًى لَّهُمْ

Punjabi Translation - Arif Haleemਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਤੇ ਭਲੇ ਕੰਮ ਵੀ ਕੀਤੇ ਤਾਂ ਅੱਲਾਹ ਉਹਨਾਂ ਲੋਕਾਂ ਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਲ ਕਰੇਗਾ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ ਅਤੇ ਜਿਨ੍ਹਾਂ ਲੋਕਾਂ ਨੇ (ਰੱਬ ਅਤੇ ਉਸ ਦੇ ਰਸੂਲ ਦਾ) ਇਨਕਾਰ ਕੀਤਾ, ਉਹ ਸੰਸਾਰ ਦਾ ਹੀ ਲਾਭ ਉਠਾਉਂਦੇ ਹਨ। ਉਹ ਇੰਜ ਨਿਸ਼ਚਿੰਤ ਹੋਕੇ ਖਾਂਦੇ-ਪੀਂਦੇ ਹਨ ਜਿਵੇਂ ਡੰਗਰ-ਪਸ਼ੂ ਖਾਂਦੇ ਹਨ। ਅੰਤ ਅੱਗ ਹੀ ਉਹਨਾਂ ਦਾ ਆਖ਼ਰੀ ਟਿਕਾਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَأَيِّن مِّن قَرْيَةٍ هِىَ أَشَدُّ قُوَّةً مِّن قَرْيَتِكَ ٱلَّتِىٓ أَخْرَجَتْكَ أَهْلَكْنَٰهُمْ فَلَا نَاصِرَ لَهُمْ

Punjabi Translation - Arif Haleem(ਹੇ ਨਬੀ!) ਕਿੰਨੀਆਂ ਹੀ ਉਹ ਬਸਤੀਆਂ ਤੁਹਾਡੀ ਇਸ ਬਸਤੀ (ਮੱਕਾ) ਨਾਲੋਂ ਜਿਸ (ਦੇ ਵਸਨੀਕਾਂ) ਨੇ ਤੁਹਾਨੂੰ ਬਾਹਰ ਕੱਢ ਦਿੱਤਾ, ਕਿਤੇ ਵੱਧ ਜ਼ੋਰਾਵਰ ਸਨ। ਅਸੀਂ ਉਹਨਾਂ ਨੂੰ ਬਰਬਾਦ ਕਰ ਸੁੱਟਿਆ, ਫੇਰ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਵੀ ਨਹੀਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَمَن كَانَ عَلَىٰ بَيِّنَةٍ مِّن رَّبِّهِۦ كَمَن زُيِّنَ لَهُۥ سُوٓءُ عَمَلِهِۦ وَٱتَّبَعُوٓا۟ أَهْوَآءَهُم

Punjabi Translation - Arif Haleemਭਲਾਂ ਕੀ ਉਹ ਵਿਅਕਤੀ, ਜਿਹੜਾ ਆਪਣੇ ਰੱਬ ਵੱਲੋਂ ਪ੍ਰਤੱਖ ਤੇ ਸਪਸ਼ਟ ਹਿਦਾਇਤ ਉੱਤੇ ਹੋਵੇ, ਉਹ ਉਸ ਵਿਅਕਤੀ ਵਾਂਗ ਹੋ ਸਕਦਾ ਹੈ ਜਿਸ ਲਈ ਉਸ ਦੀ ਭੈੜੀ ਕਰਨੀ ਸ਼ੋਭਾਮਾਨ ਬਣਾ ਦਿੱਤੀ ਗਈ ਹੈ ਅਤੇ ਉਹ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗ ਗਿਆ ਹੋਵੇ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَّثَلُ ٱلْجَنَّةِ ٱلَّتِى وُعِدَ ٱلْمُتَّقُونَ فِيهَآ أَنْهَٰرٌ مِّن مَّآءٍ غَيْرِ ءَاسِنٍ وَأَنْهَٰرٌ مِّن لَّبَنٍ لَّمْ يَتَغَيَّرْ طَعْمُهُۥ وَأَنْهَٰرٌ مِّنْ خَمْرٍ لَّذَّةٍ لِّلشَّٰرِبِينَ وَأَنْهَٰرٌ مِّنْ عَسَلٍ مُّصَفًّى وَلَهُمْ فِيهَا مِن كُلِّ ٱلثَّمَرَٰتِ وَمَغْفِرَةٌ مِّن رَّبِّهِمْ كَمَنْ هُوَ خَٰلِدٌ فِى ٱلنَّارِ وَسُقُوا۟ مَآءً حَمِيمًا فَقَطَّعَ أَمْعَآءَهُمْ

Punjabi Translation - Arif Haleemਜਿਸ ਜੰਨਤ ਦਾ ਵਾਅਦਾ ਪਰਹੇਜ਼ਗਾਰਾਂ ਨਾਲ ਕੀਤਾ ਗਿਆ ਹੈ, ਉਸ ਦੀ ਸ਼ਾਨ ਇਹ ਹੈ ਕਿ ਉਸ ਵਿਚ ਅਜਿਹੇ ਪਾਣੀ ਦੀਆਂ ਨਹਿਰਾਂ ਹਨ, ਜਿਹੜਾ ਬਦਲਣ ਵਾਲਾ ਨਹੀਂ ਅਤੇ ਅਜਿਹੇ ਦੁੱਧ ਦੀਆਂ ਨਹਿਰਾਂ ਹਨ ਜਿਸ ਦੇ ਸਵਾਦ ਵਿਚ ਕੋਈ ਫ਼ਰਕ ਨਹੀਂ ਆਇਆ ਹੋਵੇਗਾ ਅਤੇ ਅਜਿਹੀ ਸ਼ਰਾਬ ਦੀਆਂ ਨਹਿਰਾਂ ਹਨ ਜਿਹੜੀਆਂ ਪੀਣ ਵਾਲਿਆਂ ਲਈ ਸੁਆਦਲੀ ਹੋਵੇਗੀ ਅਤੇ ਪਾਕ-ਸਾਫ਼ ਸ਼ਹਿਦ ਦੀਆਂ ਨਹਿਰਾਂ ਹਨ। ਉੱਥੇ ਉਹਨਾਂ ਲਈ ਹਰ ਪ੍ਰਕਾਰ ਦੇ ਫਲ ਹੋਣਗੇ ਤੇ ਉਹਨਾਂ ਦੇ ਰੱਬ ਵੱਲੋਂ ਬਖ਼ਸ਼ਿਸ਼ ਹੋਵੇਗੀ। ਕੀ ਇਹ (ਨੇਕ ਲੋਕ) ਉਹਨਾਂ ਲੋਕਾਂ ਵਾਂਗ ਹੋ ਸਕਦੇ ਹਨ ਜਿਹੜੇ ਸਦਾ ਨਰਕ ਵਿਚ ਰਹਿਣ ਵਾਲੇ ਹਨ। ਉੱਥੇ ਉਹਨਾਂ ਨੂੰ ਉਬਲਦਾ ਹੋਇਆ ਪਾਣੀ ਪਿਆਇਆ ਜਾਵੇਗਾ ਜੋ ਉਹਨਾਂ ਦੀਆਂ ਆਂਤੜਾਂ ਦੇ ਟੋਟੇ-ਟੋਟੇ ਕਰ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنْهُم مَّن يَسْتَمِعُ إِلَيْكَ حَتَّىٰٓ إِذَا خَرَجُوا۟ مِنْ عِندِكَ قَالُوا۟ لِلَّذِينَ أُوتُوا۟ ٱلْعِلْمَ مَاذَا قَالَ ءَانِفًا أُو۟لَٰٓئِكَ ٱلَّذِينَ طَبَعَ ٱللَّهُ عَلَىٰ قُلُوبِهِمْ وَٱتَّبَعُوٓا۟ أَهْوَآءَهُمْ

Punjabi Translation - Arif Haleem(ਹੇ ਨਬੀ!) ਇਹਨਾਂ (ਮੁਨਾਫ਼ਿਕਾਂ) ਵਿਚ ਹੀ ਕੁੱਝ ਲੋਕ ਅਜਿਹੇ ਹਨ ਜਿਹੜੇ ਤੁਹਾਡੇ ਵੱਲ ਕੰਨ ਲਾਈਂ ਰੱਖਦੇ ਹਨ। ਜਦੋਂ ਉਹ ਤੁਹਾਡੇ ਕੋਲੋਂ ਨਿਕਲਦੇ ਹਨ ਤਾਂ ਉਹ ਉਹਨਾਂ ਤੋਂ ਜਿਨ੍ਹਾਂ ਨੂੰ (ਆਸਮਾਨੀ ਕਿਤਾਬਾਂ ਦਾ) ਗਿਆਨ ਦਿੱਤਾ ਗਿਆ ਹੈ, ਪੁੱਛਦੇ ਹਨ ਕਿ ਇਸ (ਨਬੀ) ਨੇ ਹੁਣੇ-ਹੁਣੇ ਤੁਹਾਨੂੰ ਕੀ ਆਖਿਆ ਸੀ? ਇਹ ਉਹ ਲੋਕ ਹਨ ਜਿਨ੍ਹਾਂ ਦੇ ਦਿਲਾਂ ਉੱਤੇ ਅੱਲਾਹ ਨੇ ਮੋਹਰ ਲਾ ਛੱਡੀ ਹੈ ਅਤੇ ਉਹ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਰਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ ٱهْتَدَوْا۟ زَادَهُمْ هُدًى وَءَاتَىٰهُمْ تَقْوَىٰهُمْ

Punjabi Translation - Arif Haleemਜਿਹੜੇ ਲੋਕ ਸਿੱਧੇ ਰਾਹ ਪਏ ਹਨ ਅੱਲਾਹ ਉਹਨਾਂ ਨੂੰ ਵਧੇਰੇ ਹਿਦਾਇਤ ਦਿੰਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਹਿੱਸੇ ਦਾ ਡਰ-ਭੌ ਦਿੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَهَلْ يَنظُرُونَ إِلَّا ٱلسَّاعَةَ أَن تَأْتِيَهُم بَغْتَةً فَقَدْ جَآءَ أَشْرَاطُهَا فَأَنَّىٰ لَهُمْ إِذَا جَآءَتْهُمْ ذِكْرَىٰهُمْ

Punjabi Translation - Arif Haleemਇਹ ਲੋਕ ਤਾਂ ਹੁਣ ਕਿਆਮਤ ਦੀ ਉਡੀਕ ਕਰ ਰਹੇ ਹਨ ਕਿ ਉਹ ਅਚਣਚੇਤ ਉਹਨਾਂ ’ਤੇ ਆ ਜਾਵੇ। ਬੇਸ਼ੱਕ ਉਸ ਦੀਆਂ ਨਿਸ਼ਾਨੀਆਂ ਤਾਂ ਆ ਚੁੱਕੀਆਂ ਹਨ। ਸੋ ਜਦੋਂ ਉਹਨਾਂ ਕੋਲ ਕਿਆਮਤ ਆ ਪੁੱਜੇਗੀ ਤਾਂ ਉਹਨਾਂ ਲਈ ਨਸੀਹਤ ਕਬੂਲ ਕਰਨ ਦਾ ਕਿਹੜਾ ਮੌਕਾ ਬਾਕੀ ਰਹਿ ਜਾਵੇਗਾ?[3]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱعْلَمْ أَنَّهُۥ لَآ إِلَٰهَ إِلَّا ٱللَّهُ وَٱسْتَغْفِرْ لِذَنۢبِكَ وَلِلْمُؤْمِنِينَ وَٱلْمُؤْمِنَٰتِ وَٱللَّهُ يَعْلَمُ مُتَقَلَّبَكُمْ وَمَثْوَىٰكُمْ

Punjabi Translation - Arif Haleemਸੋ (ਹੇ ਨਬੀ!) ਚੰਗੀ ਤਰ੍ਹਾਂ ਜਾਣ ਲਓ ਕਿ ਅੱਲਾਹ ਤੋਂ ਛੁੱਟ ਕੋਈ ਸੱਚਾ ਇਸ਼ਟ ਨਹੀਂ ਹੈ ਤੁਸੀਂ ਆਪਣੇ ਲਈ ਵੀ ਅਤੇ ਮੋਮਿਨ ਮਰਦਾਂ ਅਤੇ ਮੋਮਿਨ ਔਰਤਾਂ ਦੇ ਗੁਨਾਹਾਂ ਲਈ ਵੀ (ਰੱਬ ਤੋਂ) ਮੁਆਫ਼ੀ ਮੰਗੋ। ਅੱਲਾਹ ਤੁਹਾਡੇ ਤੁਰਨ-ਫਿਰਨ (ਸਰਗਰਮੀਆਂ) ਤੋਂ ਅਤੇ ਤੁਹਾਡੇ ਟਿਕਾਣੇ ਤੋਂ ਵੀ ਜਾਣੂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَقُولُ ٱلَّذِينَ ءَامَنُوا۟ لَوْلَا نُزِّلَتْ سُورَةٌ فَإِذَآ أُنزِلَتْ سُورَةٌ مُّحْكَمَةٌ وَذُكِرَ فِيهَا ٱلْقِتَالُ رَأَيْتَ ٱلَّذِينَ فِى قُلُوبِهِم مَّرَضٌ يَنظُرُونَ إِلَيْكَ نَظَرَ ٱلْمَغْشِىِّ عَلَيْهِ مِنَ ٱلْمَوْتِ فَأَوْلَىٰ لَهُمْ

Punjabi Translation - Arif Haleemਜਿਹੜੇ ਲੋਕ ਈਮਾਨ ਲਿਆਏ ਉਹ ਆਖਦੇ ਹਨ ਕਿ ਕੋਈ ਸੂਰਤ (ਜਿਹਾਦ ਦੇ ਸੰਬੰਧ ਵਿਚ) ਕਿਉਂ ਨਹੀਂ ਉਤਾਰੀ ਗਈ? ਜਦੋਂ ਕੋਈ ਸਪਸ਼ਟ ਤੇ ਪੱਕੀ ਸੂਰਤ ਉਤਾਰੀ ਜਾਂਦੀ ਹੈ, ਜਿਸ ਵਿਚ ਕਤਲ ਕਰਨ ਦੀ ਚਰਚਾ ਕੀਤੀ ਜਾਂਦੀ ਹੈ। (ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਵੇਖਿਆ, ਜਿਨ੍ਹਾਂ ਦੇ ਦਿਲਾਂ ਵਿਚ ਰੋਗ ਸੀ, ਉਹ ਤੁਹਾਡੇ ਵੱਲ ਉਸ ਵਿਅਕਤੀ ਵਾਂਗ ਵੇਖਦੇ ਹਨ ਜਿਵੇਂ ਕਿਸੇ ’ਤੇ ਮੌਤ ਛਾ ਗਈ ਹੋਵੇ। ਸੋ ਉਹਨਾਂ ਲਈ ਬਰਬਾਦੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

طَاعَةٌ وَقَوْلٌ مَّعْرُوفٌ فَإِذَا عَزَمَ ٱلْأَمْرُ فَلَوْ صَدَقُوا۟ ٱللَّهَ لَكَانَ خَيْرًا لَّهُمْ

Punjabi Translation - Arif Haleemਤਾਬੇਦਾਰੀ ਕਰਨਾ ਤੇ ਚੰਗੀਆਂ ਗੱਲਾਂ ਆਖਣੀਆਂ ਵਧੀਆ ਗੱਲ ਹੈ ਪਰ ਜਦੋਂ (ਜਿਹਾਦ ਦਾ) ਸਮਸ਼ਟ ਹੁਕਮ ਆ ਜਾਂਦਾ ਹੈ ਤਾਂ ਜੇ ਉਹ ਅੱਲਾਹ ਨਾਲ ਕੀਤੇ ਪ੍ਰਣ ਵਿਚ ਸੱਚੇ ਰਹਿੰਦੇ ਤਾਂ ਉਹਨਾਂ ਲਈ ਵਧੇਰੇ ਚੰਗਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَهَلْ عَسَيْتُمْ إِن تَوَلَّيْتُمْ أَن تُفْسِدُوا۟ فِى ٱلْأَرْضِ وَتُقَطِّعُوٓا۟ أَرْحَامَكُمْ

Punjabi Translation - Arif Haleemਸੋ (ਹੇ ਮੁਨਾਫ਼ਿਕੋ!) ਤੁਹਾਥੋਂ ਤਾਂ ਇਹੋ ਆਸ ਕੀਤੀ ਜਾ ਸਕਦੀ ਹੈ ਕਿ ਜੇ ਤੁਸੀਂ ਹਾਕਮ ਬਣ ਜਾਓ ਤਾਂ ਤੁਸੀਂ ਧਰਤੀ ਵਿਚ ਵਿਗਾੜ ਪਾਓਗੇ ਅਤੇ ਆਪਣੇ ਰਿਸ਼ਤਿਆਂ ਨੂੰ ਤੋੜੋਗੇ।[4]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ ٱلَّذِينَ لَعَنَهُمُ ٱللَّهُ فَأَصَمَّهُمْ وَأَعْمَىٰٓ أَبْصَٰرَهُمْ

Punjabi Translation - Arif Haleemਇਹੋ ਉਹ ਲੋਕ ਹਨ ਜਿਨ੍ਹਾਂ ਉੱਤੇ ਅੱਲਾਹ ਨੇ ਫਿਟਕਾਰ ਪਾਈ ਹੈ। ਫੇਰ ਉਸ (ਅੱਲਾਹ) ਨੇ ਉਹਨਾਂ (ਮੁਨਾਫ਼ਿਕਾਂ) ਨੂੰ ਬੋਲਾ ਬਣਾ ਦਿੱਤਾ ਅਤੇ ਅੱਖਾਂ ਤੋਂ ਅੰਨ੍ਹਾ ਕਰ ਦਿੱਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَلَا يَتَدَبَّرُونَ ٱلْقُرْءَانَ أَمْ عَلَىٰ قُلُوبٍ أَقْفَالُهَآ

Punjabi Translation - Arif Haleemਕੀ ਉਹ ਲੋਕ .ਕੁਰਆਨ ਉੱਤੇ ਵਿਚਾਰ ਨਹੀਂ ਕਰਦੇ ਜਾਂ ਉਹਨਾਂ ਦੇ ਦਿਲਾਂ ਉੱਤੇ ਜੰਦਰੇ ਲੱਗੇ ਹੋਏ ਹਨ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ ٱرْتَدُّوا۟ عَلَىٰٓ أَدْبَٰرِهِم مِّنۢ بَعْدِ مَا تَبَيَّنَ لَهُمُ ٱلْهُدَى ٱلشَّيْطَٰنُ سَوَّلَ لَهُمْ وَأَمْلَىٰ لَهُمْ

Punjabi Translation - Arif Haleemਬੇਸ਼ੱਕ ਜਿਹੜੇ ਲੋਕਾਂ ਨੇ ਪਿੱਠਾਂ ਫੇਰ ਲਈਆਂ ਜਦ ਕਿ ਉਹਨਾਂ ਉੱਤੇ ਹਿਦਾਇਤ ਸਪਸ਼ਟ ਹੋ ਚੁੱਕੀ ਸੀ ਫੇਰ ਸ਼ੈਤਾਨ ਨੇ ਉਹਨਾਂ ਦੇ ਭੈੜੇ ਅਮਲਾਂ ਨੂੰ ਸ਼ੋਭਾਮਾਨ ਬਣਾ ਛੱਡਿਆ ਹੈ ਅਤੇ ਅੱਲਾਹ ਨੇ ਉਹਨਾਂ ਨੂੰ ਢਿੱਲ ਦੇ ਛੱਡੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّهُمْ قَالُوا۟ لِلَّذِينَ كَرِهُوا۟ مَا نَزَّلَ ٱللَّهُ سَنُطِيعُكُمْ فِى بَعْضِ ٱلْأَمْرِ وَٱللَّهُ يَعْلَمُ إِسْرَارَهُمْ

Punjabi Translation - Arif Haleemਇਹ ਇਸ ਲਈ ਸੀ ਕਿ ਬੇਸ਼ੱਕ ਉਹਨਾਂ ਨੇ ਉਹਨਾਂ (ਯਹੂਦੀ) ਲੋਕਾਂ ਨੂੰ, ਜਿਨ੍ਹਾਂ ਨੇ ਇਸ ਚੀਜ਼ (.ਕੁਰਆਨ) ਨੂੰ ਨਾ-ਪਸੰਦ ਕੀਤਾ, ਜਿਹੜਾ ਅੱਲਾਹ ਨੇ ਉਤਾਰਿਆ ਸੀ, ਆਖਿਆ ਕਿ ਕੁੱਝ ਮਾਮਲਿਆਂ ਵਿਚ ਅਸੀਂ ਤੁਹਾਡੀਆਂ ਗੱਲਾਂ ਮੰਨਾਂਗੇ। ਅੱਲਾਹ ਉਹਨਾਂ ਦੇ ਦਿਲਾਂ ਦੀਆਂ ਗੱਲਾਂ ਚੰਗੀ ਤਰ੍ਹਾਂ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكَيْفَ إِذَا تَوَفَّتْهُمُ ٱلْمَلَٰٓئِكَةُ يَضْرِبُونَ وُجُوهَهُمْ وَأَدْبَٰرَهُمْ

Punjabi Translation - Arif Haleemਉਸ ਵੇਲੇ ਕੀ ਹੋਵੇਗਾ, ਜਦੋਂ ਫ਼ਰਿਸ਼ਤੇ ਉਹਨਾਂ ਦੇ ਮੂੰਹਾਂ ਤੇ ਪਿੱਠਾਂ ਉੱਤੇ ਮਾਰਦੇ ਹੋਏ ਉਹਨਾਂ ਦੇ ਪ੍ਰਾਣ ਕੱਢਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّهُمُ ٱتَّبَعُوا۟ مَآ أَسْخَطَ ٱللَّهَ وَكَرِهُوا۟ رِضْوَٰنَهُۥ فَأَحْبَطَ أَعْمَٰلَهُمْ

Punjabi Translation - Arif Haleemਇਹ (ਮਾਰ-ਕੁੱਟ) ਇਸ ਲਈ ਹੋਵੇਗੀ ਕਿ ਉਹਨਾਂ ਨੇ ਉਸ ਚੀਜ਼ ਦੀ ਪੈਰਵੀ ਕੀਤੀ ਜਿਸ ਨੇ ਅੱਲਾਹ ਨੂੰ ਨਾਰਾਜ਼ ਕਰ ਦਿੱਤਾ ਅਤੇ ਉਹਨਾਂ ਨੇ ਅੱਲਾਹ ਦੀ ਰਜ਼ਾਮੰਦੀ ਨੂੰ ਨਾ-ਪਸੰਦ ਕੀਤਾ। ਸੋ ਅੱਲਾਹ ਨੇ ਉਹਨਾਂ ਦੀਆਂ ਸਾਰੀਆਂ ਕਰਨੀਆਂ ਅਜਾਈਂ ਗੁਆ ਦਿੱਤੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ حَسِبَ ٱلَّذِينَ فِى قُلُوبِهِم مَّرَضٌ أَن لَّن يُخْرِجَ ٱللَّهُ أَضْغَٰنَهُمْ

Punjabi Translation - Arif Haleemਕੀ ਉਹਨਾਂ ਲੋਕਾਂ ਨੇ, ਜਿਨ੍ਹਾਂ ਦੇ ਦਿਲਾਂ ਵਿਚ ਰੋਗ ਹੈ, ਇਹ ਸਮਝ ਬੈਠੇ ਹਨ ਕਿ ਅੱਲਾਹ ਉਹਨਾਂ ਦੇ ਦਿਲਾਂ ਦੇ ਖੋਟ ਨੂੰ ਪ੍ਰਗਟ ਨਹੀਂ ਕਰੇਗਾ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ نَشَآءُ لَأَرَيْنَٰكَهُمْ فَلَعَرَفْتَهُم بِسِيمَٰهُمْ وَلَتَعْرِفَنَّهُمْ فِى لَحْنِ ٱلْقَوْلِ وَٱللَّهُ يَعْلَمُ أَعْمَٰلَكُمْ

Punjabi Translation - Arif Haleemਜੇ ਅਸੀਂ ਚਾਹੁੰਦੇ ਤਾਂ ਉਹ ਮੁਨਾਫ਼ਿਕ ਤੁਹਾਨੂੰ ਅੱਖੀਂ ਵਿਖਾ ਦਿੰਦੇ, ਫੇਰ ਤੁਸੀਂ ਉਹਨਾਂ ਨੂੰ ਉਹਨਾਂ ਦੇ ਚਿਹਰਿਆਂ ਤੋਂ ਪਛਾਣ ਲੈਂਦੇ। ਤੁਸੀਂ ਉਹਨਾਂ ਦੀ ਬੋਲ-ਬਾਣੀ ਤੋਂ ਉਹਨਾਂ ਨੂੰ ਜਾਣ ਲਵੋਗੇ। ਅੱਲਾਹ ਤੁਹਾਡੇ ਕਰਮਾਂ ਨੂੰ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَنَبْلُوَنَّكُمْ حَتَّىٰ نَعْلَمَ ٱلْمُجَٰهِدِينَ مِنكُمْ وَٱلصَّٰبِرِينَ وَنَبْلُوَا۟ أَخْبَارَكُمْ

Punjabi Translation - Arif Haleem(ਹੇ ਮੋਮੀਨੋ!) ਅਸੀਂ ਤੁਹਾਨੂੰ ਜ਼ਰੂਰ ਹੀ ਅਜ਼ਮਾਵਾਂਗੇ ਤਾਂ ਜੋ ਅਸੀਂ ਵੇਖ ਲਈਏ ਕਿ ਤੁਹਾਡੇ ਵਿੱਚੋਂ ਜਿਹਾਦ ਕਰਨ ਵਾਲੇ ਤੇ ਸਬਰ ਕਰਨ ਵਾਲੇ (ਭਾਵ ਮੈਦਾਨ ਵਿਚ ਡਟੇ ਰਹਿਣ ਵਾਲੇ) ਕੌਣ ਹਨ ਅਤੇ ਤੁਹਾਡੇ ਦਿਲਾਂ ਦੇ ਹਾਲ ਦੀ ਪਰਖ ਕਰੀਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ كَفَرُوا۟ وَصَدُّوا۟ عَن سَبِيلِ ٱللَّهِ وَشَآقُّوا۟ ٱلرَّسُولَ مِنۢ بَعْدِ مَا تَبَيَّنَ لَهُمُ ٱلْهُدَىٰ لَن يَضُرُّوا۟ ٱللَّهَ شَيْـًٔا وَسَيُحْبِطُ أَعْمَٰلَهُمْ

Punjabi Translation - Arif Haleemਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਦੂਜਿਆਂ ਨੂੰ ਵੀ ਅੱਲਾਹ ਦੀ ਰਾਹ ਤੋਂ ਰੋਕਿਆ ਅਤੇ ਰਸੂਲ (ਸ:) ਦੀ ਵਿਰੋਧਤਾ ਕੀਤੀ, ਜਦੋਂ ਕਿ ਉਹਨਾਂ ਉੱਤੇ ਸਿੱਧੀ ਰਾਹ ਸਪਸ਼ਟ ਹੋ ਚੁੱਕੀ ਸੀ,[5] ਉਹ ਅੱਲਾਹ ਦਾ ਕੁੱਝ ਵੀ ਵਿਗਾੜ ਨਹੀਂ ਸਕਦੇ। ਛੇਤੀ ਹੀ ਉਹ ਉਹਨਾਂ ਦੇ ਅਮਲਾਂ ਨੂੰ ਅਜਾਈਂ ਗੁਆ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوٓا۟ أَطِيعُوا۟ ٱللَّهَ وَأَطِيعُوا۟ ٱلرَّسُولَ وَلَا تُبْطِلُوٓا۟ أَعْمَٰلَكُمْ

Punjabi Translation - Arif Haleemਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੀ ਆਗਿਆ ਦੀ ਪਾਲਣਾ ਕਰੋ ਅਤੇ ਰਸੂਲ ਦੀ ਤਾਬੇਦਾਰੀ ਕਰੋ ਅਤੇ ਆਪਣੇ ਕਰਮਾਂ ਨੂੰ ਅਜਾਈਂ ਨਾ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ كَفَرُوا۟ وَصَدُّوا۟ عَن سَبِيلِ ٱللَّهِ ثُمَّ مَاتُوا۟ وَهُمْ كُفَّارٌ فَلَن يَغْفِرَ ٱللَّهُ لَهُمْ

Punjabi Translation - Arif Haleemਬੇਸ਼ੱਕ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਅਤੇ ਦੂਜਿਆਂ ਨੂੰ ਅੱਲਾਹ ਦੀ ਰਾਹ ਤੋਂ ਰੋਕਿਆ, ਫੇਰ ਉਹ ਉਸੇ ਕੁਫ਼ਰ ਦੀ ਹਾਲਤ ਵਿਚ ਹੀ ਮਰ ਗਏ, ਤਾਂ ਅੱਲਾਹ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ।[6]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَا تَهِنُوا۟ وَتَدْعُوٓا۟ إِلَى ٱلسَّلْمِ وَأَنتُمُ ٱلْأَعْلَوْنَ وَٱللَّهُ مَعَكُمْ وَلَن يَتِرَكُمْ أَعْمَٰلَكُمْ

Punjabi Translation - Arif Haleemਸੋ ਤੁਸੀਂ ਸੁਸਤੀ ਨਾ ਵਿਖਾਓ, ਨਾ ਹੀ ਸੁਲਾਹ ਲਈ ਬੇਨਤੀ ਕਰੋ ਜਦ ਕਿ ਤੁਸੀਂ ਹੀ ਗ਼ਾਲਬ (ਭਾਰੂ) ਰਹਿਣ ਵਾਲੇ ਹੋ। ਅੱਲਾਹ ਤੁਹਾਡੇ ਅੰਗ-ਸੰਗ ਹੈ, ਉਹ ਤੁਹਾਡੇ ਕਰਮਾਂ (ਦੇ ਸਵਾਬ)ਨੂੰ ਕਦੇ ਵੀ ਘੱਟ ਨਹੀਂ ਕਰੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَا ٱلْحَيَوٰةُ ٱلدُّنْيَا لَعِبٌ وَلَهْوٌ وَإِن تُؤْمِنُوا۟ وَتَتَّقُوا۟ يُؤْتِكُمْ أُجُورَكُمْ وَلَا يَسْـَٔلْكُمْ أَمْوَٰلَكُمْ

Punjabi Translation - Arif Haleemਸੰਸਾਰਿਕ ਜੀਵਨ ਤਾਂ ਇਕ ਖੇਡ-ਤਮਾਸ਼ਾ ਹੈ। (ਹੇ ਲੋਕੋ!) ਜੇ ਤੁਸੀਂ (ਅੱਲਾਹ ਤੇ ਉਸ ਦੇ ਰਸੂਲ ਮੁਹੰਮਦ ਸ: ਉੱਤੇ) ਈਮਾਨ ਲੈ ਆਓ ਤੇ ਬੁਰਾਈਆਂ ਤੋਂ ਬਚੇ ਰਹੋ ਤਾਂ ਅੱਲਾਹ ਤੁਹਾਨੂੰ ਤੁਹਾਡੇ ਕਰਮਫਲ ਦੇਵੇਗਾ। ਉਹ ਤੁਹਾਥੋਂ ਤੁਹਾਡੇ ਸਾਰੇ ਧਨ-ਪਦਾਰਥ ਨਹੀਂ ਮੰਗਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِن يَسْـَٔلْكُمُوهَا فَيُحْفِكُمْ تَبْخَلُوا۟ وَيُخْرِجْ أَضْغَٰنَكُمْ

Punjabi Translation - Arif Haleemਜੇ ਅੱਲਾਹ ਤੁਹਾਥੋਂ ਉਹ (ਮਾਲ-ਦੌਲਤ) ਮੰਗ ਲਵੇ ਅਤੇ ਇਸ ਲਈ ਜ਼ੋਰ ਪਾਵੇ, ਤਾਂ ਫੇਰ ਤੁਸੀਂ ਕੰਜੂਸੀ ਕਰੋਗੇ ਅਤੇ ਉਹ ਤੁਹਾਡੇ (ਦਿਲਾਂ ਦੇ) ਖੋਟ ਬਾਹਰ ਕੱਢ ਲਿਆਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَٰٓأَنتُمْ هَٰٓؤُلَآءِ تُدْعَوْنَ لِتُنفِقُوا۟ فِى سَبِيلِ ٱللَّهِ فَمِنكُم مَّن يَبْخَلُ وَمَن يَبْخَلْ فَإِنَّمَا يَبْخَلُ عَن نَّفْسِهِۦ وَٱللَّهُ ٱلْغَنِىُّ وَأَنتُمُ ٱلْفُقَرَآءُ وَإِن تَتَوَلَّوْا۟ يَسْتَبْدِلْ قَوْمًا غَيْرَكُمْ ثُمَّ لَا يَكُونُوٓا۟ أَمْثَٰلَكُم

Punjabi Translation - Arif Haleemਸੁਣੋ! ਤੁਸੀਂ ਤਾਂ ਉਹ ਲੋਕ ਹੋ ਕਿ ਜਿਹਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਤੁਸੀਂ ਅੱਲਾਹ ਦੀ ਰਾਹ ਵਿਚ ਖ਼ਰਚ ਕਰੋ, ਤੁਹਾਡੇ ਵਿੱਚੋਂ ਕੁੱਝ ਉਹ ਵੀ ਹਨ ਜਿਹੜੇ ਕੰਜੂਸੀਆਂ ਕਰਦੇ ਹਨ। ਜਿਹੜਾ ਕੋਈ ਕੰਜੂਸੀ ਕਰਦਾ ਹੈ (ਉਹ ਸੁਣ ਲਵੇ!) ਉਹ ਤਾਂ ਆਪਣੇ ਆਪ ਨਾਲ ਹੀ ਕੰਜੂਸੀ ਕਰਦਾ ਹੈ। ਅੱਲਾਹ ਤਾਂ ਬੇਪਰਵਾਹ ਹੈ, ਤੁਸੀਂ ਹੀ ਉਸ ਦੇ ਮੁਥਾਜ ਹੋ। ਜੇ ਤੁਸੀਂ (ਉਸ ਤੋਂ) ਮੂੰਹ ਮੋੜੋਗੇ ਤਾਂ ਅੱਲਾਹ ਤੁਹਾਡੀ ਥਾਂ ਦੂਜੇ ਲੋਕਾਂ ਨੂੰ ਬਦਲ ਦੇਵੇਗਾ, ਫੇਰ ਉਹ ਤੁਹਾਡੇ ਵਰਗੇ (ਨਾ-ਫ਼ਰਮਾਨ) ਨਹੀਂ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70