caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Ar-Room الروم

60 ਆਇਤਾਂ · ਮੱਕਾ · ਉਤਰਨ ਦਾ ਕ੍ਰਮ 84

بِسْمِ ٱللَّهِ ٱلرَّحْمَٰنِ ٱلرَّحِيمِ الٓمٓ

Punjabi Translation - Arif Haleemਅਲਿਫ਼, ਲਾਮ, ਮੀਮ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

غُلِبَتِ ٱلرُّومُ

Punjabi Translation - Arif Haleemਰੂਮੀ (ਈਰਾਨ) ਤੋਂ ਹਾਰ ਗਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فِىٓ أَدْنَى ٱلْأَرْضِ وَهُم مِّنۢ بَعْدِ غَلَبِهِمْ سَيَغْلِبُونَ

Punjabi Translation - Arif Haleemਨੇੜੇ ਦੀ ਧਰਤੀ (ਸ਼ਾਮ ਤੇ ਫਲਸਤੀਨ) ਵਿਚ ਉਹ (ਰੂਮੀ) ਆਪਣੀ ਇਸ ਹਾਰ ਮਗਰੋਂ ਛੇਤੀ ਹੀ (ਈਰਾਨ ਉੱਤੇ) ਜਿੱਤ ਪ੍ਰਾਪਤ ਕਰਨਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فِى بِضْعِ سِنِينَ لِلَّهِ ٱلْأَمْرُ مِن قَبْلُ وَمِنۢ بَعْدُ وَيَوْمَئِذٍ يَفْرَحُ ٱلْمُؤْمِنُونَ

Punjabi Translation - Arif Haleemਕੁੱਝ ਕੁ ਵਰ੍ਹਿਆਂ ਵਿਚ ਹੀ ਉਹ ਜਿੱਤ ਜਾਣਗੇ। ਪਹਿਲਾਂ ਵੀ (ਜਿੱਤ-ਹਾਰ ਦਾ) ਅਧਿਕਾਰ ਅੱਲਾਹ ਦਾ ਹੀ ਸੀ ਅਤੇ ਮਗਰੋਂ ਵੀ ਅੱਲਾਹ ਦਾ ਹੀ ਹੈ। ਉਸ ਦਿਨ (ਜਦੋਂ ਰੂਮੀ ਜਿੱਤਣਗੇ) ਮੁਸਲਮਾਨ ਵੀ (ਉਹਨਾਂ ਦੀ ਜਿੱਤ ਉੱਤੇ) ਖ਼ੁਸ਼ੀਆਂ ਮਾਣਨਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بِنَصْرِ ٱللَّهِ يَنصُرُ مَن يَشَآءُ وَهُوَ ٱلْعَزِيزُ ٱلرَّحِيمُ

Punjabi Translation - Arif Haleem(ਇਹ ਜਿੱਤ) ਅੱਲਾਹ ਦੀ ਮਦਦ ਨਾਲ ਹੋਵੇਗੀ, ਉਹ ਜਿਸ ਦੀ ਚਾਹਵੇ ਮਦਦ ਕਰਦਾ ਹੈ, ਉਹ ਡਾਢਾ ਜ਼ੋਰਾਵਰ ਤੇ ਮਿਹਰਬਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَعْدَ ٱللَّهِ لَا يُخْلِفُ ٱللَّهُ وَعْدَهُۥ وَلَٰكِنَّ أَكْثَرَ ٱلنَّاسِ لَا يَعْلَمُونَ

Punjabi Translation - Arif Haleemਇਹ ਅੱਲਾਹ ਦਾ ਵਚਨ ਹੈ (ਕਿ ਰੂਮ ਦੀ ਜਿੱਤ ਹੋਵੇਗੀ) ਅਤੇ ਅੱਲਾਹ ਕਦੇ ਵੀ ਆਪਣੇ ਵਚਨਾਂ ਦੀ ਉਲੰਘਣਾ ਨਹੀਂ ਕਰਦਾ। ਪਰ ਵਧੇਰੇ ਲੋਕ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَعْلَمُونَ ظَٰهِرًا مِّنَ ٱلْحَيَوٰةِ ٱلدُّنْيَا وَهُمْ عَنِ ٱلْـَٔاخِرَةِ هُمْ غَٰفِلُونَ

Punjabi Translation - Arif Haleemਉਹ ਲੋਕ ਤਾਂ ਕੇਵਲ ਸੰਸਾਰਿਕ ਜੀਵਨ ਦੇ ਦਿਸਦੇ ਪੱਖ ਨੂੰ ਹੀ ਜਾਣਦੇ ਹਨ ਅਤੇ ਪਰਲੋਕ ਤੋਂ ਤਾਂ ਉੱਕਾ ਹੀ ਬੇਖ਼ਬਰ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَتَفَكَّرُوا۟ فِىٓ أَنفُسِهِم مَّا خَلَقَ ٱللَّهُ ٱلسَّمَٰوَٰتِ وَٱلْأَرْضَ وَمَا بَيْنَهُمَآ إِلَّا بِٱلْحَقِّ وَأَجَلٍ مُّسَمًّى وَإِنَّ كَثِيرًا مِّنَ ٱلنَّاسِ بِلِقَآئِ رَبِّهِمْ لَكَٰفِرُونَ

Punjabi Translation - Arif Haleemਕੀ ਉਹਨਾਂ (ਬੇਖ਼ਬਰ) ਲੋਕਾਂ ਨੇ ਆਪਣੇ ਮਨਾਂ ’ਚ ਸੋਚ ਵਿਚਾਰ ਨਹੀਂ ਕੀਤਾ ਕਿ ਅੱਲਾਹ ਨੇ ਅਕਾਸ਼ਾਂ ਤੇ ਧਰਤੀ ਨੂੰ ਅਤੇ ਉਹਨਾਂ ਦੇ ਵਿਚਾਲੇ ਦੀਆਂ ਸਾਰੀਆਂ ਚੀਜ਼ਾਂ ਨੂੰ ਹੱਕ-ਸੱਚ ਨਾਲ ਤੇ ਇਕ ਮਿਥੇ ਹੋਏ ਸਮੇਂ ਲਈ ਪੈਦਾ ਕੀਤਾ ਹੈ ? ਅਤੇ ਨਿਰਸੰਦੇਹ, ਵਧੇਰੇ ਲੋਕ ਆਪਣੇ ਰੱਬ ਦੀ ਮਿਲਣੀ (ਕਿਆਮਤ) ਤੋਂ ਹੀ ਇਨਕਾਰ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَسِيرُوا۟ فِى ٱلْأَرْضِ فَيَنظُرُوا۟ كَيْفَ كَانَ عَٰقِبَةُ ٱلَّذِينَ مِن قَبْلِهِمْ كَانُوٓا۟ أَشَدَّ مِنْهُمْ قُوَّةً وَأَثَارُوا۟ ٱلْأَرْضَ وَعَمَرُوهَآ أَكْثَرَ مِمَّا عَمَرُوهَا وَجَآءَتْهُمْ رُسُلُهُم بِٱلْبَيِّنَٰتِ فَمَا كَانَ ٱللَّهُ لِيَظْلِمَهُمْ وَلَٰكِن كَانُوٓا۟ أَنفُسَهُمْ يَظْلِمُونَ

Punjabi Translation - Arif Haleemਕੀ ਉਹ (ਇਨਕਾਰੀ) ਧਰਤੀ ’ਤੇ ਤੁਰੇ ਫਿਰੇ ਨਹੀਂ? ਫੇਰ ਉਹ ਵੇਖਦੇ ਕਿ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਲੋਕਾਂ ਦਾ ਕਿਹੋ ਜਿਹਾ ਅੰਤ ਹੋਇਆ ਸੀ? ਉਹ ਉਹਨਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਸਨ ਅਤੇ ਉਹਨਾਂ ਨੇ ਧਰਤੀ ਨੂੰ ਇਹਨਾਂ ਤੋਂ ਵੱਧ ਵਾਹਿਆ-ਬੀਜੀਆ ਸੀ ਅਤੇ ਇਸ ਨੂੰ ਆਬਾਦ ਕੀਤਾ ਸੀ ਜਿੱਨਾ ਇਹਨਾਂ ਨੇ (ਅਰਬ ਨੂੰ) ਆਬਾਦ ਕੀਤਾ ਹੈ। ਉਹਨਾਂ ਕੋਲ ਵੀ ਉਹਨਾਂ ਦੇ ਪੈਗ਼ੰਬਰ ਖੁੱਲ੍ਹੀਆਂ ਨਿਸ਼ਾਨੀਆਂ (ਰਸੂਲ ਹੋਣ ਦੀਆਂ) ਲੈ ਕੇ ਆਏ ਸੀ (ਪਰ ਉਹਨਾਂ ਨੇ ਰਸੂਲਾਂ ਦਾ ਇਨਕਾਰ ਕੀਤਾ)। ਫੇਰ ਇੰਜ ਵੀ ਨਹੀਂ ਸੀ ਕਿ ਅੱਲਾਹ (ਬਿਨਾ ਪਾਪ ਕੀਤੇ) ਉਹਨਾਂ ਉੱਤੇ ਜ਼ੁਲਮ ਕਰਦਾ ਜਦ ਕਿ ਉਹ ਆਪਣੇ ਉੱਤੇ ਆਪ ਹੀ ਜ਼ੁਲਮ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ كَانَ عَٰقِبَةَ ٱلَّذِينَ أَسَٰٓـُٔوا۟ ٱلسُّوٓأَىٰٓ أَن كَذَّبُوا۟ بِـَٔايَٰتِ ٱللَّهِ وَكَانُوا۟ بِهَا يَسْتَهْزِءُونَ

Punjabi Translation - Arif Haleemਫੇਰ ਜਿਨ੍ਹਾਂ ਲੋਕਾਂ ਨੇ ਭੈੜੇ ਕੰਮ ਕੀਤੇ ਸੀ ਉਹਨਾਂ ਦਾ ਅੰਤ ਬਹੁਤ ਹੀ ਭੈੜਾ ਹੋਇਆ ਕਿਉਂ ਜੋ ਉਹ ਅੱਲਾਹ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕਰਦੇ ਸਨ ਅਤੇ ਉਹਨਾਂ ਦਾ ਮਖੌਲ (ਵੀ) ਉਡਾਇਆ ਕਰਦੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ يَبْدَؤُا۟ ٱلْخَلْقَ ثُمَّ يُعِيدُهُۥ ثُمَّ إِلَيْهِ تُرْجَعُونَ

Punjabi Translation - Arif Haleem(ਯਾਦ ਰੱਖੋ ਕਿ) ਅੱਲਾਹ ਹੀ ਸਾਰੀ ਸਸ਼੍ਰਿਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ, ਫੇਰ ਉਹੀ ਉਸ ਨੂੰ ਮੁੜ ਪੈਦਾ ਕਰੇਗਾ, ਫੇਰ ਉਸੇ ਵੱਲ ਤੁਹਾਨੂੰ ਪਰਤਾਇਆ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ تَقُومُ ٱلسَّاعَةُ يُبْلِسُ ٱلْمُجْرِمُونَ

Punjabi Translation - Arif Haleemਜਿਸ ਦਿਨ ਕਿਆਮਤ ਕਾਇਮ ਹੋਵੇਗੀ ਤਾਂ ਉਸ ਦਿਨ ਅਪਰਾਧੀ ਸਖ਼ਤ ਨਿਰਾਸ਼ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمْ يَكُن لَّهُم مِّن شُرَكَآئِهِمْ شُفَعَٰٓؤُا۟ وَكَانُوا۟ بِشُرَكَآئِهِمْ كَٰفِرِينَ

Punjabi Translation - Arif Haleemਅਤੇ ਉਹਨਾਂ ਦੇ ਸ਼ਰੀਕਾਂ (ਇਸ਼ਟਾਂ) ਵਿੱਚੋਂ ਇਕ ਵੀ ਉਹਨਾਂ ਦਾ ਸਿਫ਼ਾਰਸ਼ੀ ਨਹੀਂ ਬਣੇਗਾ ਅਤੇ ਉਹ ਆਪਣੇ ਸ਼ਰੀਕਾਂ (ਇਸ਼ਟਾਂ) ਤੋਂ (ਆਪ ਵੀ) ਇਨਕਾਰੀ ਹੋ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ تَقُومُ ٱلسَّاعَةُ يَوْمَئِذٍ يَتَفَرَّقُونَ

Punjabi Translation - Arif Haleemਅਤੇ ਜਦੋਂ ਕਿਆਮਤ ਦਾ ਵੇਲਾ ਆਵੇਗਾ ਉਸ ਦਿਨ ਲੋਕੀ (ਮੋਮਿਨ ਤੇ ਕਾਫ਼ਿਰ) ਵੱਖਰੇ ਵੱਖਰੇ ਹੋ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَمَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ فَهُمْ فِى رَوْضَةٍ يُحْبَرُونَ

Punjabi Translation - Arif Haleemਫੇਰ ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ, ਉਹ ਜੰਨਤ ਵਿਚ ਹੱਸਦੇ-ਤੁਸਦੇ ਰੱਖੇ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمَّا ٱلَّذِينَ كَفَرُوا۟ وَكَذَّبُوا۟ بِـَٔايَٰتِنَا وَلِقَآئِ ٱلْـَٔاخِرَةِ فَأُو۟لَٰٓئِكَ فِى ٱلْعَذَابِ مُحْضَرُونَ

Punjabi Translation - Arif Haleemਜਿਨ੍ਹਾਂ ਲੋਕਾਂ ਨੇ (ਅੱਲਾਹ ਦਾ) ਇਨਕਾਰ ਕੀਤਾ ਹੈ ਅਤੇ ਸਾਡੀਆਂ ਆਇਤਾਂ (ਨਿਸ਼ਾਨੀਆਂ) ਤੇ ਪਰਲੋਕ ਦੀ ਮਿਲਣੀ ਨੂੰ ਝੁਠਲਾਇਆ ਹੈ, ਉਹ ਸਾਰੇ ਲੋਕ (ਨਰਕ ਦੇ) ਅਜ਼ਾਬ ਵਿਚ ਹਾਜ਼ਰ ਰੱਖੇ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَسُبْحَٰنَ ٱللَّهِ حِينَ تُمْسُونَ وَحِينَ تُصْبِحُونَ

Punjabi Translation - Arif Haleemਸੋ (ਹੇ ਮੋਮਿਨੋ!) ਤੁਸੀਂ ਅੱਲਾਹ ਦੀ ਪਾਕੀ ਦਾ ਗੁਣਗਾਣ ਕਰੋ ਜਦੋਂ ਤੁਹਾਡੀ ਸ਼ਾਮ ਹੋਵੇ ਅਤੇ ਜਦੋਂ ਸਵੇਰ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَهُ ٱلْحَمْدُ فِى ٱلسَّمَٰوَٰتِ وَٱلْأَرْضِ وَعَشِيًّا وَحِينَ تُظْهِرُونَ

Punjabi Translation - Arif Haleemਅਕਾਸ਼ ਤੇ ਧਰਤੀ ਵਿਚ ਉਸੇ ਦੀ ਉਸਤਤ ਹੋ ਰਹੀ ਹੈ, ਸੋ ਤੁਸੀਂ ਵੀ ਉਸੇ ਦੀ ਤਸਬੀਹ ਤੀਜੇ ਪਹਿਰ ਤੇ ਜ਼ੋਹਰ ਵੇਲੇ (ਦੁਪਹਿਰ ਵੇਲੇ) ਕਰਿਆ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُخْرِجُ ٱلْحَىَّ مِنَ ٱلْمَيِّتِ وَيُخْرِجُ ٱلْمَيِّتَ مِنَ ٱلْحَىِّ وَيُحْىِ ٱلْأَرْضَ بَعْدَ مَوْتِهَا وَكَذَٰلِكَ تُخْرَجُونَ

Punjabi Translation - Arif Haleemਉਹੀਓ ਜਿਉਂਦਿਆਂ ਨੂੰ ਮੁਰਦਿਆਂ ਵਿੱਚੋਂ ਅਤੇ ਮੁਰਦਿਆਂ ਨੂੰ ਜਿਉਂਦਿਆਂ ਵਿੱਚੋਂ ਕੱਢਦਾ ਹੈ ਅਤੇ ਉਹੀਓ ਧਰਤੀ ਨੂੰ ਉਸ ਦੀ ਮੌਤ (ਬੰਜਰ) ਹੋਣ ਮਗਰੋਂ ਜਿਊਂਦਾ (ਉਪਜਾਊ) ਕਰਦਾ ਹੈ। ਇਸੇ ਪ੍ਰਕਾਰ ਤੁਸੀਂ ਵੀ (ਕਬਰਾਂ ਵਿੱਚੋਂ) ਕੱਢੇ ਜਾਵੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنْ ءَايَٰتِهِۦٓ أَنْ خَلَقَكُم مِّن تُرَابٍ ثُمَّ إِذَآ أَنتُم بَشَرٌ تَنتَشِرُونَ

Punjabi Translation - Arif Haleemਇਹ ਉਸ (ਅੱਲਾਹ) ਦੀਆਂ ਨਿਸ਼ਾਨੀਆਂ ਵਿੱਚੋਂ ਹੈ ਕਿ ਉਸ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ, ਫੇਰ ਹੁਣ ਤੁਸੀਂ ਮਨੁੱਖ ਹੋ ਜਿਹੜੇ ਹਰ ਪਾਸੇ ਫੈਲ ਰਹੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنْ ءَايَٰتِهِۦٓ أَنْ خَلَقَ لَكُم مِّنْ أَنفُسِكُمْ أَزْوَٰجًا لِّتَسْكُنُوٓا۟ إِلَيْهَا وَجَعَلَ بَيْنَكُم مَّوَدَّةً وَرَحْمَةً إِنَّ فِى ذَٰلِكَ لَـَٔايَٰتٍ لِّقَوْمٍ يَتَفَكَّرُونَ

Punjabi Translation - Arif Haleemਉਸੇ ਦੀ ਨਿਸ਼ਾਨੀਆਂ ਵਿੱਚੋਂ (ਇਹ ਵੀ) ਹੈ ਕਿ ਉਸ ਨੇ ਤੁਹਾਡੇ ਤੋਂ ਹੀ (ਤੁਹਾਡੀਆਂ) ਪਤਨੀਆਂ ਪੈਦਾ ਕੀਤੀਆਂ ਤਾਂ ਜੋ ਤੁਸੀਂ ਉਹਨਾਂ ਕੋਲੋਂ ਸੁਖ ਸ਼ਾਂਤੀ ਪ੍ਰਾਪਤ ਕਰ ਸਕੋ। ਉਸ ਨੇ ਤੁਹਾਡੇ ਵਿਚਾਲੇ ਮੁਹੱਬਤ ਤੇ ਹਮਦਰਦੀ ਪੈਦਾ ਕਰ ਦਿੱਤੀ। ਜਿਹੜੇ ਲੋਕੀ ਸੋਚ ਵਿਚਾਰ ਕਰਨ ਵਾਲੇ ਹਨ ਉਹਨਾਂ ਲਈ ਇਸ ਵਿਚ ਮਹੱਤਵਪੂਰਣ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنْ ءَايَٰتِهِۦ خَلْقُ ٱلسَّمَٰوَٰتِ وَٱلْأَرْضِ وَٱخْتِلَٰفُ أَلْسِنَتِكُمْ وَأَلْوَٰنِكُمْ إِنَّ فِى ذَٰلِكَ لَـَٔايَٰتٍ لِّلْعَٰلِمِينَ

Punjabi Translation - Arif Haleemਉਸ ਦੀਆਂ ਨਿਸ਼ਾਨੀਆਂ ਵਿੱਚੋਂ ਅਕਾਸ਼ ਤੇ ਧਰਤੀ ਦੀ ਰਚਨਾ ਅਤੇ ਤੁਹਾਡੀਆਂ ਬੋਲੀਆਂ ਤੇ ਰੰਗਾਂ ਦਾ ਵੱਖ-ਵੱਖ ਹੋਣਾ ਵੀ ਹੈ। ਜਾਣਕਾਰਾਂ ਲਈ ਇਸ ਵਿਚ ਬਥੇਰੀਆਂ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنْ ءَايَٰتِهِۦ مَنَامُكُم بِٱلَّيْلِ وَٱلنَّهَارِ وَٱبْتِغَآؤُكُم مِّن فَضْلِهِۦٓ إِنَّ فِى ذَٰلِكَ لَـَٔايَٰتٍ لِّقَوْمٍ يَسْمَعُونَ

Punjabi Translation - Arif Haleemਤੁਹਾਡਾ ਰਾਤ ਤੇ ਦਿਨ ਵੇਲੇ ਸੌਣਾ ਅਤੇ ਉਸ ਦੇ ਫਜ਼ਲਾਂ (ਰੋਜ਼ੀ) ਦੀ ਭਾਲ ਕਰਨਾ ਵੀ ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹੈ। ਜਿਹੜੇ ਲੋਕੀ (ਧਿਆਨ ਨਾਲ) ਸੁਣਦੇ ਹਨ ਉਹਨਾਂ ਲਈ ਵੀ ਬਥੇਰੀਆਂ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنْ ءَايَٰتِهِۦ يُرِيكُمُ ٱلْبَرْقَ خَوْفًا وَطَمَعًا وَيُنَزِّلُ مِنَ ٱلسَّمَآءِ مَآءً فَيُحْىِۦ بِهِ ٱلْأَرْضَ بَعْدَ مَوْتِهَآ إِنَّ فِى ذَٰلِكَ لَـَٔايَٰتٍ لِّقَوْمٍ يَعْقِلُونَ

Punjabi Translation - Arif Haleemਇਹ ਵੀ ਉਸ ਦੀਆਂ ਨਿਸ਼ਾਨੀਆਂ ਵਿੱਚੋਂ ਹੀ ਹੈ ਕਿ ਉਹ ਤੁਹਾਨੂੰ ਡਰਾਉਣ ਲਈ ਅਤੇ ਆਸਵੰਦ ਕਰਨ ਲਈ ਬਿਜਲੀ ਦੀ ਲਿਸ਼ਕ ਵਿਖਾਉਂਦਾ ਹੈ ਅਤੇ ਅਕਾਸ਼ ਤੋਂ ਮੀਂਹ ਵਰ੍ਹਾਉਂਦਾ ਹੈ, ਜਿਸ ਤੋਂ ਮਰੀ ਹੋਈ ਧਰਤੀ ਜਿਊਂਦੀ ਹੋ ਜਾਂਦੀ ਹੈ। ਅਕਲ ਵਾਲਿਆਂ ਲਈ ਇਸ ਵਿਚ ਵੀ ਬਥੇਰੀਆਂ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنْ ءَايَٰتِهِۦٓ أَن تَقُومَ ٱلسَّمَآءُ وَٱلْأَرْضُ بِأَمْرِهِۦ ثُمَّ إِذَا دَعَاكُمْ دَعْوَةً مِّنَ ٱلْأَرْضِ إِذَآ أَنتُمْ تَخْرُجُونَ

Punjabi Translation - Arif Haleemਉਸੇ (ਰੱਬ) ਦੀ ਇਕ ਨਿਸ਼ਾਨੀ ਇਹ ਵੀ ਹੈ ਕਿ ਅਕਾਸ਼ ਤੇ ਧਰਤੀ ਉਸੇ ਦੇ ਹੁਕਮ ਨਾਲ ਕਾਇਮ ਹਨ। ਜਦੋਂ ਉਹ ਤੁਹਾਨੂੰ ਧਰਤੀ (ਕਬਰਾਂ) ਵਿੱਚੋਂ ਸੱਦੇਗਾ ਫੇਰ ਤੁਸੀਂ ਸਾਰੇ ਧਰਤੀ ਵਿੱਚੋਂ ਕੇਵਲ ਇਕ ਸੱਦੇ ’ਤੇ ਹੀ ਬਾਹਰ ਨਿੱਕਲ ਆਓਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَهُۥ مَن فِى ٱلسَّمَٰوَٰتِ وَٱلْأَرْضِ كُلٌّ لَّهُۥ قَٰنِتُونَ

Punjabi Translation - Arif Haleemਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਉਸ ਦੀ ਮਲਕੀਅਤ ਹੈ ਅਤੇ ਸਾਰੇ ਉਸੇ ਦੇ ਆਗਿਆਕਾਰੀ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُوَ ٱلَّذِى يَبْدَؤُا۟ ٱلْخَلْقَ ثُمَّ يُعِيدُهُۥ وَهُوَ أَهْوَنُ عَلَيْهِ وَلَهُ ٱلْمَثَلُ ٱلْأَعْلَىٰ فِى ٱلسَّمَٰوَٰتِ وَٱلْأَرْضِ وَهُوَ ٱلْعَزِيزُ ٱلْحَكِيمُ

Punjabi Translation - Arif Haleemਉਹੀ (ਅੱਲਾਹ) ਹੈ ਜਿਹੜਾ ਸਸ਼੍ਰਿਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ ਉਹੀਓ ਫੇਰ ਉਸ ਨੂੰ ਮੁੜ ਪੈਦਾ ਕਰੇਗਾ ਅਤੇ ਇਹ ਕਰਨਾ ਉਸ ਲਈ ਤਾਂ ਇਹ ਬਹੁਤ ਹੀ ਸੌਖਾ ਹੈ ਅਕਾਸ਼ਾਂ ਤੇ ਧਰਤੀ ਵਿਚ ਉਸੇ (ਰੱਬ) ਦੀ ਸ਼ਾਨ ਸਭ ਤੋਂ ਉੱਚੀ ਹੈ ਅਤੇ ਉਹੀ ਜ਼ਬਰਦਸਤ ਤੇ ਹਿਕਮਤਾਂ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ضَرَبَ لَكُم مَّثَلًا مِّنْ أَنفُسِكُمْ هَل لَّكُم مِّن مَّا مَلَكَتْ أَيْمَٰنُكُم مِّن شُرَكَآءَ فِى مَا رَزَقْنَٰكُمْ فَأَنتُمْ فِيهِ سَوَآءٌ تَخَافُونَهُمْ كَخِيفَتِكُمْ أَنفُسَكُمْ كَذَٰلِكَ نُفَصِّلُ ٱلْـَٔايَٰتِ لِقَوْمٍ يَعْقِلُونَ

Punjabi Translation - Arif Haleem(ਹੇ ਲੋਕੋ!) ਉਸ ਨੇ ਤੁਹਾਡੇ (ਸਮਝਾਉਣ) ਲਈ ਤੁਹਾਡੇ ਵਿੱਚੋਂ ਹੀ ਇਕ ਉਦਾਹਰਨ ਦਿੱਤੀ ਹੈ ਕਿ ਜੋ ਅਸੀਂ ਤੁਹਾਨੂੰ ਰਿਜ਼ਕ ਦਿੱਤਾ ਹੈ, ਕੀ ਉਸ ਵਿਚ ਤੁਹਾਡੇ ਗ਼ੁਲਾਮਾਂ (ਅਧੀਨ ਲੋਕਾਂ) ਵਿੱਚੋਂ ਵੀ ਕੋਈ ਸਾਂਝੀ ਹੋ ਸਕਦਾ ਹੈ ? ਕੀ ਤੁਸੀਂ ਅਤੇ ਉਹ ਇਕੋ ਬਰਾਬਰ ਹੋ ? ਕੀ ਤੁਸੀਂ (ਆਪਣੇ ਮਾਲ ’ਚੋਂ ਖ਼ਰਚ ਕਰਦੇ ਹੋਏ) ਉਹਨਾਂ ਤੋਂ ਇਸ ਤਰ੍ਹਾਂ ਡਰਦੇ ਹੋ ਜਿਵੇਂ ਆਪਣੇ ਸਾਂਝੀਆਂ ਤੋਂ ਡਰਦੇ ਹੋ ? ਇਸ ਤਰ੍ਹਾਂ ਅਸੀਂ ਸਮਝ ਰੱਖਣ ਵਾਲਿਆਂ ਲਈ ਆਪਣੀਆਂ ਨਿਸ਼ਾਨੀਆਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلِ ٱتَّبَعَ ٱلَّذِينَ ظَلَمُوٓا۟ أَهْوَآءَهُم بِغَيْرِ عِلْمٍ فَمَن يَهْدِى مَنْ أَضَلَّ ٱللَّهُ وَمَا لَهُم مِّن نَّٰصِرِينَ

Punjabi Translation - Arif Haleemਪਰ ਇਹ ਜ਼ਾਲਮ ਬਿਨਾਂ ਸੋਚੇ ਸਮਝੇ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਰਹੇ। ਜਿਸਨੂੰ ਅੱਲਾਹ ਹੀ ਕੁਰਾਹੇ ਪਾ ਦੇਵੇ ਫੇਰ ਉਸ ਨੂੰ ਰਾਹ ਕੌਣ ਵਿਖਾ ਸਕਦਾ ਹੈ ? ਉਹਨਾਂ ਦਾ ਤਾਂ ਕੋਈ ਵੀ ਸਹਾਈ ਨਹੀਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَقِمْ وَجْهَكَ لِلدِّينِ حَنِيفًا فِطْرَتَ ٱللَّهِ ٱلَّتِى فَطَرَ ٱلنَّاسَ عَلَيْهَا لَا تَبْدِيلَ لِخَلْقِ ٱللَّهِ ذَٰلِكَ ٱلدِّينُ ٱلْقَيِّمُ وَلَٰكِنَّ أَكْثَرَ ٱلنَّاسِ لَا يَعْلَمُونَ

Punjabi Translation - Arif Haleem(ਹੇ ਨਬੀ!) ਤੁਸੀਂ ਇਕਾਗਰਤਾ ਨਾਲ ਆਪਣਾ ਮੂੰਹ (ਅੱਲਾਹ ਦੇ) ਦੀਨ ਇਸਲਾਮ ਵੱਲ ਸਿੱਧਾ ਰੱਖੋ। ਕਾਇਮ ਹੋ ਜਾਓ ਉਸ ਫ਼ਿਤਰਤ (ਸੁਭਾਓ) ਉੱਤੇ ਜਿਸ ਉੱਤੇ ਅੱਲਾਹ ਨੇ ਮਨੁੱਖ ਨੂੰ ਪੈਦਾ ਕੀਤਾ ਹੈ। (ਭਾਵ ਮੁਸਲਮਾਨ ਹੀ ਪੈਦਾ ਕੀਤਾ ਹੈ) ਅੱਲਾਹ ਦੀ ਬਣਾਈ ਹੋਈ ਬਣਤਰ ਨੂੰ ਬਦਲਿਆ ਨਹੀਂ ਜਾ ਸਕਦਾ। ਇਹੋ ਸਿੱਧਾ ਤੇ ਸੱਚਾ ਧਰਮ (ਦੀਨ) ਹੈ, ਪਰ ਵਧੇਰੇ ਲੋਕ ਨਹੀਂ ਜਾਣਦੇ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مُنِيبِينَ إِلَيْهِ وَٱتَّقُوهُ وَأَقِيمُوا۟ ٱلصَّلَوٰةَ وَلَا تَكُونُوا۟ مِنَ ٱلْمُشْرِكِينَ

Punjabi Translation - Arif Haleem(ਹੇ ਲੋਕੋ!) ਉਸੇ (ਅੱਲਾਹ) ਵੱਲ ਝੁਕਦੇ ਹੋਏ ਦੀਨ ’ਤੇ ਕਾਇਮ ਰਹੋ ਅਤੇ ਤੁਸੀਂ ਉਸੇ ਤੋਂ ਡਰਦੇ ਰਹੋ ਅਤੇ ਨਮਾਜ਼ ਕਾਇਮ ਰੱਖੋ ਅਤੇ ਤੁਸੀਂ ਮੁਸ਼ਰਿਕਾਂ ਵਿੱਚੋਂ ਨਾ ਹੋ ਜਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مِنَ ٱلَّذِينَ فَرَّقُوا۟ دِينَهُمْ وَكَانُوا۟ شِيَعًا كُلُّ حِزْبٍۭ بِمَا لَدَيْهِمْ فَرِحُونَ

Punjabi Translation - Arif Haleem(ਉਹਨਾਂ ਵਰਗੇ ਵੀ ਨਾ ਹੋ ਜਾਓ) ਜਿਨ੍ਹਾਂ ਨੇ ਆਪਣੇ ਧਰਮ ਨੂੰ ਟੋਟੇ-ਟੋਟੇ ਕਰ ਛੱਡਿਆ ਅਤੇ ਧੜ੍ਹਿਆਂ ਵਿਚ ਵੰਡੇ ਗਏ, ਹਰੇਕ ਧੜੇ ਕੋਲ ਜੋ ਹੈ ਉਹ ਉਸੇ ਵਿਚ ਮਸਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا مَسَّ ٱلنَّاسَ ضُرٌّ دَعَوْا۟ رَبَّهُم مُّنِيبِينَ إِلَيْهِ ثُمَّ إِذَآ أَذَاقَهُم مِّنْهُ رَحْمَةً إِذَا فَرِيقٌ مِّنْهُم بِرَبِّهِمْ يُشْرِكُونَ

Punjabi Translation - Arif Haleemਜਦੋਂ ਲੋਕਾਂ ’ਤੇ ਕੋਈ ਬਿਪਤਾ ਆਉਂਦੀ ਹੈ ਤਾਂ ਉਹ (ਮਦਦ ਲਈ) ਆਪਣੇ ਰੱਬ ਵੱਲ ਮੁੜ ਆਉਂਦੇ ਹਨ ਤੇ ਉਸੇ ਤੋਂ ਦੁਆਵਾਂ ਮੰਗਦੇ ਹਨ ਫੇਰ ਜਦੋਂ ਉਹ ਆਪਣੇ ਵੱਲੋਂ ਉਹਨਾਂ ਨੂੰ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦਾ ਹੈ (ਭਾਵ ਬਿਪਤਾ ਦੂਰ ਕਰ ਦਿੰਦਾ ਹੈ)। ਤਾਂ ਉਹਨਾਂ ਵਿੱਚੋਂ ਕਈ ਲੋਕ ਆਪਣੇ ਰੱਬ ਨਾਲ ਸ਼ਿਰਕ ਕਰਨ ਲੱਗ ਜਾਂਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِيَكْفُرُوا۟ بِمَآ ءَاتَيْنَٰهُمْ فَتَمَتَّعُوا۟ فَسَوْفَ تَعْلَمُونَ

Punjabi Translation - Arif Haleem(ਇਹ ਅਸੀਂ ਇਸ ਲਈ ਕਰਦੇ ਹਾਂ) ਤਾਂ ਜੋ ਉਹ ਉਸ ਚੀਜ਼ (ਨਿਅਮਤ) ਦੀ ਨਾ-ਸ਼ੁਕਰੀ ਕਰਨ ਲਗ ਜਾਣ ਜੋ ਅਸੀਂ ਉਹਨਾਂ ਨੂੰ ਬਖ਼ਸ਼ੀ ਹੈ। (ਚੰਗਾ) ਤੁਸੀਂ ਮੌਜਾਂ ਮਾਰ ਲਓ, ਛੇਤੀ ਹੀ ਤੁਹਾਨੂੰ ਪਤਾ ਲੱਗ ਜਾਵੇਗਾ (ਕਿ ਹਕੀਕਤ ਕੀ ਹੈ ? )।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ أَنزَلْنَا عَلَيْهِمْ سُلْطَٰنًا فَهُوَ يَتَكَلَّمُ بِمَا كَانُوا۟ بِهِۦ يُشْرِكُونَ

Punjabi Translation - Arif Haleemਕੀ ਅਸੀਂ ਉਹਨਾਂ ’ਤੇ ਕੋਈ ਅਜਿਹੀ ਦਲੀਲ ਉਤਾਰੀ ਹੈ ਕਿ ਉਹ ਉਹਨਾਂ ਦੇ ਸ਼ਿਰਕ ਨੂੰ ਜਾਇਜ਼ ਕਰਦੀ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَآ أَذَقْنَا ٱلنَّاسَ رَحْمَةً فَرِحُوا۟ بِهَا وَإِن تُصِبْهُمْ سَيِّئَةٌۢ بِمَا قَدَّمَتْ أَيْدِيهِمْ إِذَا هُمْ يَقْنَطُونَ

Punjabi Translation - Arif Haleemਜਦੋਂ ਅਸੀਂ ਲੋਕਾਂ ਨੂੰ ਆਪਣੀਆਂ ਮਿਹਰਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਖ਼ੁਸ਼ ਹੋ ਜਾਂਦੇ ਹਨ ਅਤੇ ਜਦੋਂ ਉਹਨਾਂ ਦੇ ਆਪਣੇ ਹੱਥੀਂ ਅੱਗੇ ਭੇਜੀਆਂ ਹੋਈਆਂ ਕਰਤੂਤਾਂ ਕਾਰਨ ਕੋਈ ਮੁਸੀਬਤ ਆ ਜਾਵੇ ਤਾਂ ਝੱਟ (ਰੱਬ ਦੀਆਂ ਮਿਹਰਾਂ ਤੋਂ) ਬੇ-ਆਸ ਹੋ ਜਾਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَرَوْا۟ أَنَّ ٱللَّهَ يَبْسُطُ ٱلرِّزْقَ لِمَن يَشَآءُ وَيَقْدِرُ إِنَّ فِى ذَٰلِكَ لَـَٔايَٰتٍ لِّقَوْمٍ يُؤْمِنُونَ

Punjabi Translation - Arif Haleemਕੀ ਉਹਨਾਂ ਨੇ ਨਹੀਂ ਵੇਖਿਆ ਕਿ ਬੇਸ਼ੱਕ ਅੱਲਾਹ ਜਿਸ ਨੂੰ ਚਾਹੇ ਰੋਜ਼ੀ ਵਿਚ ਫ਼ਰਾਖ਼ੀ (ਖੁੱਲ੍ਹ) ਜਾਂ ਤੰਗੀ ਦਿੰਦਾ ਹੈ ? ਇਸ ਵਿਚ ਉਹਨਾਂ ਲੋਕਾਂ ਲਈ ਅਨੇਕਾਂ ਨਿਸ਼ਾਨੀਆਂ ਹਨ ਜਿਹੜੇ ਈਮਾਨ ਰੱਖਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَـَٔاتِ ذَا ٱلْقُرْبَىٰ حَقَّهُۥ وَٱلْمِسْكِينَ وَٱبْنَ ٱلسَّبِيلِ ذَٰلِكَ خَيْرٌ لِّلَّذِينَ يُرِيدُونَ وَجْهَ ٱللَّهِ وَأُو۟لَٰٓئِكَ هُمُ ٱلْمُفْلِحُونَ

Punjabi Translation - Arif Haleemਤੁਸੀਂ (ਆਪਣੇ ਮਾਲ ’ਚੋਂ) ਆਪਣੇ ਸਾਕ-ਸੰਬੰਧੀਆਂ ਨੂੰ, ਮਸਕੀਨਾਂ ਨੂੰ ਅਤੇ ਮੁਸਾਫ਼ਰਾਂ ਨੂੰ ਉਹਨਾਂ ਦਾ ਬਣਦਾ ਹੱਕ ਅਦਾ ਕਰੋ। ਜਿਹੜੇ ਲੋਕੀ ਅੱਲਾਹ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਉਹਨਾਂ ਲਈ ਇੰਜ ਕਰਨਾ ਬਹੁਤ ਚੰਗਾ ਹੈ, ਅਜਿਹੇ ਲੋਕ ਹੀ ਕਾਮਯਾਬ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ ءَاتَيْتُم مِّن رِّبًا لِّيَرْبُوَا۟ فِىٓ أَمْوَٰلِ ٱلنَّاسِ فَلَا يَرْبُوا۟ عِندَ ٱللَّهِ وَمَآ ءَاتَيْتُم مِّن زَكَوٰةٍ تُرِيدُونَ وَجْهَ ٱللَّهِ فَأُو۟لَٰٓئِكَ هُمُ ٱلْمُضْعِفُونَ

Punjabi Translation - Arif Haleem(ਹੇ ਲੋਕੋ!) ਤੁਸੀਂ ਜਿਹੜਾ (ਧੰਨ) ਸੂਦ ’ਤੇ ਦਿੰਦੇ ਹੋ ਤਾਂ ਜੋ ਉਹ ਲੋਕਾਂ ਦੇ ਮਾਲ ਵਿਚ ਰਲ ਕੇ ਵਧਦਾ ਰਹੇ, ਉਹ ਅੱਲਾਹ ਦੀਆਂ ਨਜ਼ਰਾਂ ਵਿਚ ਨਹੀਂ ਵਧਦਾ। ਤੁਸੀਂ ਅੱਲਾਹ ਦੇ ਦਰਸ਼ਨ ਕਰਨ ਲਈ ਜਿਹੜਾ ਕੁੱਝ ਜ਼ਕਾਤ ਵਿਚ ਦਿੰਦੇ ਹੋ ਅਜਿਹੇ ਲੋਕ ਹੀ ਆਪਣੇ ਮਾਲ ਨੂੰ (ਅੱਲਾਹ ਦੀਆਂ ਨਜ਼ਰਾਂ ਵਿਚ) ਕਈ ਗੁਣਾ ਵਧਾਉਣ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ ٱلَّذِى خَلَقَكُمْ ثُمَّ رَزَقَكُمْ ثُمَّ يُمِيتُكُمْ ثُمَّ يُحْيِيكُمْ هَلْ مِن شُرَكَآئِكُم مَّن يَفْعَلُ مِن ذَٰلِكُم مِّن شَىْءٍ سُبْحَٰنَهُۥ وَتَعَٰلَىٰ عَمَّا يُشْرِكُونَ

Punjabi Translation - Arif Haleemਅੱਲਾਹ ਹੀ ਉਹ ਜ਼ਾਤ ਹੈ ਜਿਸ ਨੇ ਤੁਹਾਨੂੰ ਪੈਦਾ ਕੀਤਾ ਫੇਰ (ਖਾਣ ਪੀਣ ਨੂੰ) ਰਿਜ਼ਕ ਦਿੱਤਾ ਫੇਰ ਉਹ ਤੁਹਾਨੂੰ ਮੌਤ ਦੇਵੇਗਾ ਫੇਰ ਉਹ ਤੁਹਾਨੂੰ ਜਿਊਂਦਾ ਕਰੇਗਾ। ਕੀ ਤੁਹਾਡੇ (ਮਿਥੇ ਹੋਏ) ਸ਼ਰੀਕਾਂ ਵਿੱਚੋਂ ਵੀ ਕੋਈ ਅਜਿਹਾ ਹੈ ਜਿਹੜਾ ਇਹ ਕੁੱਝ ਕਰ ਸਕਦਾ ਹੋਵੇ ? ਅੱਲਾਹ ਉਹਨਾਂ ਦੇ ਥਾਪੇ ਹੋਏ ਸ਼ਰੀਕਾਂ ਤੋਂ ਪਾਕ ਪਵਿੱਤਰ ਹੈ ਤੇ ਕਿਤੇ ਉੱਚਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ظَهَرَ ٱلْفَسَادُ فِى ٱلْبَرِّ وَٱلْبَحْرِ بِمَا كَسَبَتْ أَيْدِى ٱلنَّاسِ لِيُذِيقَهُم بَعْضَ ٱلَّذِى عَمِلُوا۟ لَعَلَّهُمْ يَرْجِعُونَ

Punjabi Translation - Arif Haleemਥਲ ਤੇ ਜਲ ਵਿਚ ਲੋਕਾਂ ਦੀਆਂ ਭੈੜੀਆਂ ਕਰਤੂਤਾਂ ਕਾਰਨ ਵਿਗਾੜ ਫੈਲ ਗਿਆ ਹੈ, ਇਸੇ ਲਈ ਫ਼ਸਾਦੀਆਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਸੁਆਦ ਚਖਾਉਂਦਾ ਹੈ, ਸ਼ਾਇਦ ਕਿ ਉਹ ਹਿਦਾਇਤ ਵੱਲ ਪਰਤ ਆਉਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ سِيرُوا۟ فِى ٱلْأَرْضِ فَٱنظُرُوا۟ كَيْفَ كَانَ عَٰقِبَةُ ٱلَّذِينَ مِن قَبْلُ كَانَ أَكْثَرُهُم مُّشْرِكِينَ

Punjabi Translation - Arif Haleem(ਹੇ ਨਬੀ!) ਤੁਸੀਂ ਉਹਨਾਂ (ਜ਼ਾਲਮਾਂ) ਨੂੰ ਆਖੋ ਕਿ ਧਰਤੀ ’ਤੇ ਤੁਰ ਫਿਰ ਕੇ ਵੇਖੋ ਕਿ ਪਹਿਲੇ ਲੋਕਾਂ ਦਾ ਕਿਹੋ ਜਿਹਾ ਅੰਜਾਮ (ਅੰਤ) ਹੋਇਆ ਸੀ। ਉਹਨਾਂ ਵਿਚ ਬਹੁਤੇ ਤਾਂ ਮੁਸ਼ਰਿਕ ਹੀ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَقِمْ وَجْهَكَ لِلدِّينِ ٱلْقَيِّمِ مِن قَبْلِ أَن يَأْتِىَ يَوْمٌ لَّا مَرَدَّ لَهُۥ مِنَ ٱللَّهِ يَوْمَئِذٍ يَصَّدَّعُونَ

Punjabi Translation - Arif Haleemਸੋ ਤੁਸੀਂ ਆਪਣੀ ਦਿਸ਼ਾ ਉਸ ਸੱਚੇ ਤੇ ਸਿੱਧੇ ਧਰਮ (ਇਸਲਾਮ) ਵਲ ਰੱਖੋ, ਇਸ ਤੋਂ ਪਹਿਲਾਂ ਕਿ ਉਹ ਦਿਨ ਆਵੇ ਜਿਹੜਾ ਅੱਲਾਹ ਵੱਲੋਂ ਨਹੀਂ ਟਲੇਗਾ। ਉਸ ਦਿਹਾੜੇ ਉਹ (ਮੋਮਿਨ ਤੇ ਕਾਫ਼ਿਰ) ਅੱਡੋ-ਅੱਡ ਹੋ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَن كَفَرَ فَعَلَيْهِ كُفْرُهُۥ وَمَنْ عَمِلَ صَٰلِحًا فَلِأَنفُسِهِمْ يَمْهَدُونَ

Punjabi Translation - Arif Haleemਜਿਸ ਨੇ ਕੁਫ਼ਰ ਕੀਤਾ ਹੋਵੇਗਾ ਉਸ ਨੂੰ ਉਸ ਦੀ ਸਜ਼ਾ ਮਿਲੇਗੀ ਅਤੇ ਜਿਨ੍ਹਾਂ ਨੇ ਨੇਕ ਕੰਮ ਕੀਤੇ ਹੋਣਗੇ ਉਹ ਆਪਣੇ ਲਈ (ਸਫ਼ਲਤਾ ਵਾਲੀ) ਰਾਹ ਪੱਧਰ ਕਰ ਰਹੇ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِيَجْزِىَ ٱلَّذِينَ ءَامَنُوا۟ وَعَمِلُوا۟ ٱلصَّٰلِحَٰتِ مِن فَضْلِهِۦٓ إِنَّهُۥ لَا يُحِبُّ ٱلْكَٰفِرِينَ

Punjabi Translation - Arif Haleemਤਾਂ ਜੋ ਅੱਲਾਹ ਉਹਨਾਂ ਲੋਕਾਂ ਨੂੰ, ਜਿਨ੍ਹਾਂ ਨੇ ਈਮਾਨ ਲਿਆਉਣ ਮਗਰੋਂ ਨੇਕ ਕੰਮ ਕੀਤੇ ਹਨ, ਆਪਣੇ ਫ਼ਜ਼ਲ (ਕ੍ਰਿਪਾ) ਨਾਲ ਜਜ਼ਾ (ਵਧੀਆ ਬਦਲਾ) ਦੇਵੇ। ਬੇਸ਼ੱਕ ਉਹ ਕਾਫ਼ਿਰਾਂ ਨੂੰ ਪਸੰਦ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنْ ءَايَٰتِهِۦٓ أَن يُرْسِلَ ٱلرِّيَاحَ مُبَشِّرَٰتٍ وَلِيُذِيقَكُم مِّن رَّحْمَتِهِۦ وَلِتَجْرِىَ ٱلْفُلْكُ بِأَمْرِهِۦ وَلِتَبْتَغُوا۟ مِن فَضْلِهِۦ وَلَعَلَّكُمْ تَشْكُرُونَ

Punjabi Translation - Arif Haleemਅਤੇ ਉਹ ਦੀਆਂ ਨਿਸ਼ਾਨੀਆਂ ਵਿੱਚੋਂ ਇਹ ਵੀ ਹੈ ਕਿ ਉਹ ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ ਤਾਂ ਜੋ ਉਹ ਤੁਹਾਨੂੰ ਆਪਣੀਆਂ ਮਿਹਰਾਂ ਦਾ ਆਨੰਦ ਦੇਵੇ। ਉਸ ਦੇ ਹੁਕਮ ਨਾਲ ਹੀ (ਪਾਣੀ ਵਿਚ) ਬੇੜੀਆਂ ਚੱਲਦੀਆਂ ਹਨ ਤਾਂ ਜੋ (ਸਮੁੰਦਰਾਂ ਵਿਚ) ਤੁਸੀਂ ਉਸ ਦੇ ਫ਼ਜ਼ਲ ਦੀ ਭਾਲ ਕਰੋ ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰ ਸਕੋਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أَرْسَلْنَا مِن قَبْلِكَ رُسُلًا إِلَىٰ قَوْمِهِمْ فَجَآءُوهُم بِٱلْبَيِّنَٰتِ فَٱنتَقَمْنَا مِنَ ٱلَّذِينَ أَجْرَمُوا۟ وَكَانَ حَقًّا عَلَيْنَا نَصْرُ ٱلْمُؤْمِنِينَ

Punjabi Translation - Arif Haleem(ਹੇ ਮੁਹੰਮਦ ਸ:!) ਅਸੀਂ ਤੁਹਾਥੋਂ ਪਹਿਲਾਂ ਵੀ ਆਪਣੇ ਕਈ ਪੈਗ਼ੰਬਰਾਂ ਨੂੰ ਉਹਨਾਂ ਦੀਆਂ ਹੀ ਕੌਮਾਂ ਵੱਲ ਭੇਜੇ ਸਨ। ਉਹ (ਰਸੂਲ) ਉਹਨਾਂ ਕੋਲ ਸਪਸ਼ਟ ਦਲੀਲਾਂ ਵੀ ਲਿਆਏ ਸਨ। (ਜਦੋਂ ਉਹ ਕੌਮਾਂ ਨਹੀਂ ਮੰਨੀਆਂ) ਫੇਰ ਅਸੀਂ ਗੁਨਾਹਗਾਰਾਂ ਤੋਂ (ਆਪਣੇ ਅਜ਼ਾਬ ਰਾਹੀਂ) ਬਦਲਾ ਲਿਆ। ਸਾਡੇ ਲਈ ਤਾਂ ਮੋਮਿਨਾਂ ਦੀ ਮਦਦ ਕਰਨਾ ਲਾਜ਼ਮੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ ٱلَّذِى يُرْسِلُ ٱلرِّيَٰحَ فَتُثِيرُ سَحَابًا فَيَبْسُطُهُۥ فِى ٱلسَّمَآءِ كَيْفَ يَشَآءُ وَيَجْعَلُهُۥ كِسَفًا فَتَرَى ٱلْوَدْقَ يَخْرُجُ مِنْ خِلَٰلِهِۦ فَإِذَآ أَصَابَ بِهِۦ مَن يَشَآءُ مِنْ عِبَادِهِۦٓ إِذَا هُمْ يَسْتَبْشِرُونَ

Punjabi Translation - Arif Haleemਅੱਲਾਹ ਉਹ ਜ਼ਾਤ ਰੁ ਜਿਹੜਾ ਹਵਾਵਾਂ ਨੂੰ ਭੇਜਦਾ ਹੈ ਫੇਰ ਉਹ ਬੱਦਲਾਂ ਨੂੰ ਚੁੱਕਦੀਆਂ ਹਨ ਫੇਰ ਅੱਲਾਹ ਆਪਣੀ ਇੱਛਾ ਅਨੁਸਾਰ ਉਹਨਾਂ (ਬੱਦਲਾਂ) ਨੂੰ ਅਕਾਸ਼ ਵਿਚ ਫੈਲਾ ਦਿੰਦਾ ਹੈ ਅਤੇ ਉਹਨਾਂ (ਬੱਦਲਾਂ) ਨੂੰ ਟੁਕੜੀਆਂ ਵਿਚ ਵੰਡ ਦਿੰਦਾ ਹੈ ਫੇਰ ਤੁਸੀਂ ਵੇਖਦੇ ਹੋ ਕਿ ਉਹਨਾਂ (ਬੱਦਲਾਂ) ਵਿੱਚੋਂ (ਪਾਣੀ ਦੀਆਂ) ਬੁੰਦਾਂ ਨਿਕਲਦੀਆਂ ਹਨ ਅਤੇ ਜਿਨ੍ਹਾਂ ਬੰਦਿਆਂ ’ਤੇ ਅੱਲਾਹ ਚਾਹੁੰਦਾ ਹੈ, ਉਹਨਾਂ ਉੱਤੇ ਮੀਂਹ ਬਰਸਾਉਂਦਾ ਹੈ। ਉਸ ਸਮੇਂ ਉਹ ਲੋਕ ਖ਼ੁਸ਼ ਹੋ ਜਾਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن كَانُوا۟ مِن قَبْلِ أَن يُنَزَّلَ عَلَيْهِم مِّن قَبْلِهِۦ لَمُبْلِسِينَ

Punjabi Translation - Arif Haleemਨਿਰਸੰਦੇਹ, ਇਸ ਮੀਂਹ ਦੇ ਆਉਣ ਤੋਂ ਪਹਿਲਾਂ ਤਾਂ ਉਹ ਲੋਕ ਬੇ-ਆਸ ਹੋ ਰਹੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱنظُرْ إِلَىٰٓ ءَاثَٰرِ رَحْمَتِ ٱللَّهِ كَيْفَ يُحْىِ ٱلْأَرْضَ بَعْدَ مَوْتِهَآ إِنَّ ذَٰلِكَ لَمُحْىِ ٱلْمَوْتَىٰ وَهُوَ عَلَىٰ كُلِّ شَىْءٍ قَدِيرٌ

Punjabi Translation - Arif Haleemਸੋ ਤੁਸੀਂ ਅੱਲਾਹ ਦੀਆਂ ਮਿਹਰਾਂ ਦੀ ਨਿਸ਼ਾਨੀਆਂ ਵੇਖੋ ਕਿ ਉਹ ਮਰੀ ਹੋਈ (ਉਜਾੜ) ਧਰਤੀ ਨੂੰ ਕਿੱਦਾਂ ਜਿਊਂਦਾ (ਉਪਜਾਊ) ਕਰਦਾ ਹੈ। ਬੇਸ਼ੱਕ ਉਹੀ (ਅੱਲਾਹ) ਮੁਰਦਿਆਂ ਨੂੰ ਜਿਊਂਦਾ ਕਰਨ ਵਾਲਾ ਹੈ ਅਤੇ ਉਹ ਹਰ ਕੰਮ ਕਰਨ ਦੀ ਸਮਰਥਾ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَئِنْ أَرْسَلْنَا رِيحًا فَرَأَوْهُ مُصْفَرًّا لَّظَلُّوا۟ مِنۢ بَعْدِهِۦ يَكْفُرُونَ

Punjabi Translation - Arif Haleemਅਤੇ ਜੇਕਰ ਅਸੀਂ ਹਵਾਵਾਂ ਦੇ ਝੱਖੜ ਚਲਾ ਦਈਏ ਅਤੇ ਇਹ ਆਪਣੀ ਫ਼ਸਲ ਨੂੰ ਪੀਲੀ (ਮੁਰਝਾਈ) ਹੋਈ ਵੇਖਣ ਤਾਂ ਉਹ ਨਾ-ਸ਼ੁਕਰੀਆਂ ਕਰਨ ਲੱਗ ਜਾਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِنَّكَ لَا تُسْمِعُ ٱلْمَوْتَىٰ وَلَا تُسْمِعُ ٱلصُّمَّ ٱلدُّعَآءَ إِذَا وَلَّوْا۟ مُدْبِرِينَ

Punjabi Translation - Arif Haleemਬੇਸ਼ੱਕ (ਹੇ ਨਬੀ!) ਤੁਸੀਂ ਮੁਰਦਿਆਂ ਨੂੰ (ਬੇ-ਸਮਝਾਂ ਨੂੰ) ਨਹੀਂ ਸੁਣਾ ਸਕਦੇ ਅਤੇ ਨਾ ਹੀ ਬੋਲਿਆਂ ਨੂੰ ਆਪਣੀ ਗੱਲ ਸੁਣਾ ਸਕਦੇ ਹੋ। ਜਦ ਕਿ ਉਹ ਪਿੱਠ ਫੇਰ ਕੇ ਮੁੜ ਗਏ ਹੋਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَنتَ بِهَٰدِ ٱلْعُمْىِ عَن ضَلَٰلَتِهِمْ إِن تُسْمِعُ إِلَّا مَن يُؤْمِنُ بِـَٔايَٰتِنَا فَهُم مُّسْلِمُونَ

Punjabi Translation - Arif Haleemਅਤੇ ਨਾ ਹੀ ਤੁਸੀਂ ਅੰਨ੍ਹੇ ਲੋਕਾਂ ਨੂੰ ਕੁਰਾਹਿਓਂ ਕੱਢ ਕੇ ਸਿੱਧੇ ਰਾਹ ਲਿਆ ਸਕਦੇ ਹੋ। ਤੁਸੀਂ ਤਾਂ ਕੇਵਲ ਉਹਨਾਂ ਨੂੰ ਹੀ ਸੁਣਾ ਸਕਦੇ ਹੋ ਜਿਹੜੇ ਸਾਡੀਆਂ ਆਇਤਾਂ ’ਤੇ ਈਮਾਨ ਰੱਖਦੇ ਹਨ। ਬਸ ਉਹੀਓ ਆਗਿਆਕਾਰੀ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ ٱلَّذِى خَلَقَكُم مِّن ضَعْفٍ ثُمَّ جَعَلَ مِنۢ بَعْدِ ضَعْفٍ قُوَّةً ثُمَّ جَعَلَ مِنۢ بَعْدِ قُوَّةٍ ضَعْفًا وَشَيْبَةً يَخْلُقُ مَا يَشَآءُ وَهُوَ ٱلْعَلِيمُ ٱلْقَدِيرُ

Punjabi Translation - Arif Haleemਅੱਲਾਹ ਉਹ ਜ਼ਾਤ ਹੈ ਜਿਸ ਨੇ ਤੁਹਾਨੂੰ ਕਮਜ਼ੋਰੀ ਦੀ ਹਾਲਤ ਵਿਚ ਪੈਦਾ ਕੀਤਾ, ਫੇਰ ਇਸ ਕਮਜ਼ੋਰੀ (ਬਚਪਣ) ਤੋਂ ਮਗਰੋਂ ਤਾਕਤ (ਜਵਾਨੀ) ਦਿੱਤੀ, ਫੇਰ ਇਸ ਤਾਕਤ (ਜਵਾਨੀ) ਮਗਰੋਂ ਕਮਜ਼ੋਰੀ ਤੇ ਬੁਢਾਪਾ ਦਿੱਤਾ। ਉਹ ਜਿਵੇਂ ਚਾਹੇ ਪੈਦਾ ਕਰਦਾ ਹੈ। ਉਹ ਸਭ ਕੁੱਝ ਜਾਣਨ ਵਾਲਾ ਅਤੇ ਹਰ ਤਰ੍ਹਾਂ ਦੀ ਸਮਰਥਾ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ تَقُومُ ٱلسَّاعَةُ يُقْسِمُ ٱلْمُجْرِمُونَ مَا لَبِثُوا۟ غَيْرَ سَاعَةٍ كَذَٰلِكَ كَانُوا۟ يُؤْفَكُونَ

Punjabi Translation - Arif Haleemਜਿਸ ਦਿਨ ਕਿਆਮਤ ਆਵੇਗੀ ਅਪਰਾਧੀ ਕਸਮਾਂ ਖਾਣਗੇ ਕਿ ਉਹ (ਸੰਸਾਰ ਵਿਚ) ਛੁੱਟ ਇਕ ਪਲ ਤੋਂ ਨਹੀਂ ਠਹਿਰੇ। ਇਸ ਤਰ੍ਹਾਂ ਇਹ (ਸੰਸਾਰਿਕ ਜੀਵਨ ਵਿਚ) ਕੁਰਾਹੇ ਪਏ ਰਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِينَ أُوتُوا۟ ٱلْعِلْمَ وَٱلْإِيمَٰنَ لَقَدْ لَبِثْتُمْ فِى كِتَٰبِ ٱللَّهِ إِلَىٰ يَوْمِ ٱلْبَعْثِ فَهَٰذَا يَوْمُ ٱلْبَعْثِ وَلَٰكِنَّكُمْ كُنتُمْ لَا تَعْلَمُونَ

Punjabi Translation - Arif Haleemਅਤੇ ਜਿਨ੍ਹਾਂ ਲੋਕਾਂ ਨੂੰ ਈਮਾਨ ਅਤੇ ਗਿਆਨ ਦਿੱਤਾ ਗਿਆ ਹੈ ਉਹ ਆਖਣਗੇ ਕਿ ਤੁਸੀਂ ਤਾਂ (ਹੇ ਅਪਰਾਧੀਓ!) ਜਿਵੇਂ ਕਿ ਅੱਲਾਹ ਦੀ ਕਿਤਾਬ (ਲੌਹ-ਏ-ਮਹਿਫ਼ੂਜ਼) ਵਿਚ ਹੈ ਕਿਆਮਤ ਤਕ (ਸੰਸਾਰ ਵਿਚ) ਰਹੇ ਸੀ। ਅੱਜ ਇਹ ਦਿਨ ਮੁੜ ਆਉਣ ਦਾ ਹੈ। ਪਰ ਤੁਸੀਂ ਤਾਂ ਇਸ ਨੂੰ ਮੰਨਦੇ ਹੀ ਨਹੀਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَيَوْمَئِذٍ لَّا يَنفَعُ ٱلَّذِينَ ظَلَمُوا۟ مَعْذِرَتُهُمْ وَلَا هُمْ يُسْتَعْتَبُونَ

Punjabi Translation - Arif Haleemਉਸ ਦਿਨ ਉਹਨਾਂ ਜ਼ਾਲਮਾਂ ਦਾ ਕੋਈ ਵੀ ਬਹਾਨਾ ਉਹਨਾਂ ਦੇ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹਨਾਂ ਨੂੰ ਤੌਬਾ ਕਰਨ ਦਾ ਅਵਸਰ ਦਿੱਤਾ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ ضَرَبْنَا لِلنَّاسِ فِى هَٰذَا ٱلْقُرْءَانِ مِن كُلِّ مَثَلٍ وَلَئِن جِئْتَهُم بِـَٔايَةٍ لَّيَقُولَنَّ ٱلَّذِينَ كَفَرُوٓا۟ إِنْ أَنتُمْ إِلَّا مُبْطِلُونَ

Punjabi Translation - Arif Haleemਬੇਸ਼ੱਕ ਅਸੀਂ ਇਸ .ਕੁਰਆਨ ਵਿਚ ਲੋਕਾਂ ਸਾਹਮਣੇ ਹਰ ਤਰ੍ਹਾਂ ਦੀਆਂ ਉਦਾਹਰਣਾਂ (ਵਿਸਥਾਰ ਨਾਲ) ਬਿਆਨ ਕਰ ਦਿੱਤੀਆਂ ਹਨ। ਫੇਰ ਵੀ ਕਾਫ਼ਿਰ ਤਾਂ ਬਸ ਇਹੋ ਆਖਣਗੇ ਕਿ ਤੁਸੀਂ ਤਾਂ ਨਿਰੇ ਝੂਠੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَٰلِكَ يَطْبَعُ ٱللَّهُ عَلَىٰ قُلُوبِ ٱلَّذِينَ لَا يَعْلَمُونَ

Punjabi Translation - Arif Haleemਇਸ ਤਰ੍ਹਾਂ ਅੱਲਾਹ ਬੇ-ਸਮਝ ਲੋਕਾਂ ਦੇ ਦਿਲਾਂ ’ਤੇ ਮੋਹਰਾਂ ਲਾ ਛੱਡਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱصْبِرْ إِنَّ وَعْدَ ٱللَّهِ حَقٌّ وَلَا يَسْتَخِفَّنَّكَ ٱلَّذِينَ لَا يُوقِنُونَ

Punjabi Translation - Arif Haleemਸੋ (ਹੇ ਨਬੀ!) ਤੁਸੀਂ ਧੀਰਜ ਰੱਖੋ। ਬੇਸ਼ੱਕ ਅੱਲਾਹ ਦਾ ਵਚਨ ਸੱਚਾ ਹੈ। ਉਹ (ਕਾਫ਼ਿਰ) ਲੋਕ, ਜਿਹੜੇ ਲੋਕੀ (ਅੱਲਾਹ ਦੀ ਕਿਤਾਬ .ਕੁਰਆਨ) ’ਤੇ ਯਕੀਨ ਨਹੀਂ ਰੱਖਦੇ, ਉਹ ਤੁਹਾਨੂੰ ਹੋਲਾ (ਬੇ-ਸਬਰਾ) ਨਾ ਕਰ ਦੇਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70