ਸੂਰਤ Al-Anbiyaa الأنبياء
112 ਆਇਤਾਂ · ਮੱਕਾ · ਉਤਰਨ ਦਾ ਕ੍ਰਮ 73
بِسْمِ ٱللَّهِ ٱلرَّحْمَٰنِ ٱلرَّحِيمِ ٱقْتَرَبَ لِلنَّاسِ حِسَابُهُمْ وَهُمْ فِى غَفْلَةٍ مُّعْرِضُونَ
Punjabi Translation - Arif Haleemਲੋਕਾਂ ਤੋਂ (ਉਹਨਾਂ ਦੇ ਕਰਮਾਂ ਦੇ) ਹਿਸਾਬ ਲੈਣਾ ਦਾ ਵੇਲਾ (ਭਾਵ ਕਿਆਮਤ ਦਾ) ਨੇੜੇ ਆ ਗਿਆ ਹੈ ਫੇਰ ਵੀ ਉਹ ਬੇਪਰਵਾਹੀ ਨਾਲ ਇਸ ਤੋਂ ਮੂੰਹ ਮੋੜੇ ਫਿਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَا يَأْتِيهِم مِّن ذِكْرٍ مِّن رَّبِّهِم مُّحْدَثٍ إِلَّا ٱسْتَمَعُوهُ وَهُمْ يَلْعَبُونَ
Punjabi Translation - Arif Haleemਜਦੋਂ ਉਹਨਾਂ ਕੋਲ ਉਹਨਾਂ ਦੇ ਰੱਬ ਵੱਲੋਂ ਕੋਈ ਵੀ ਨਵੀਂ ਨਸੀਹਤ ਆਉਂਦੀ ਹੈ ਉਹ ਉਸ ਨੂੰ ਖੇਡਦੇ ਹੋਏ (ਮਖੌਲ ਵਿਚ ਹੀ) ਸੁਣਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَاهِيَةً قُلُوبُهُمْ وَأَسَرُّوا۟ ٱلنَّجْوَى ٱلَّذِينَ ظَلَمُوا۟ هَلْ هَٰذَآ إِلَّا بَشَرٌ مِّثْلُكُمْ أَفَتَأْتُونَ ٱلسِّحْرَ وَأَنتُمْ تُبْصِرُونَ
Punjabi Translation - Arif Haleemਉਹਨਾਂ ਦੇ ਦਿਲ ਉੱਕਾ ਹੀ ਬੇਪਰਵਾਹ ਹਨ। ਉਹਨਾਂ ਜ਼ਾਲਮਾਂ ਨੇ ਹੌਲੀ-ਹੌਲੀ ਆਪੋ ਵਿਚਾਲੇ ਕਾਨਾਫੂਸੀਆਂ ਕਰਦੇ ਹੋਏ (ਈਮਾਨ ਵਾਲਿਆਂ ਨੂੰ) ਕਿਹਾ ਕਿ ਇਹ (ਮੁਹੰਮਦ ਸ:) ਤੁਹਾਡੇ ਵਰਗਾ ਹੀ ਇਕ ਮਨੁੱਖ ਹੈ, ਫੇਰ ਕੀ ਤੁਸੀਂ ਅੱਖੀਂ ਵੇਖਦੇ ਹੋਏ ਜਾਦੂ ਵਿਚ ਫਸਦੇ ਹੋ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ رَبِّى يَعْلَمُ ٱلْقَوْلَ فِى ٱلسَّمَآءِ وَٱلْأَرْضِ وَهُوَ ٱلسَّمِيعُ ٱلْعَلِيمُ
Punjabi Translation - Arif Haleem(ਰਸੂਲ ਨੇ ਕਿਹਾ) ਕਿ ਮੇਰਾ ਰੱਬ ਅਕਾਸ਼ ਤੇ ਧਰਤੀ ਵਿਚ ਵਾਪਰਨ ਵਾਲੀਆਂ ਸਾਰੀਆਂ ਗੱਲਾਂ ਨੂੰ ਜਾਣਦਾ ਹੈ। ਉਹ ਸਭ ਸੁਣਦਾ ਤੇ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلْ قَالُوٓا۟ أَضْغَٰثُ أَحْلَٰمٍۭ بَلِ ٱفْتَرَىٰهُ بَلْ هُوَ شَاعِرٌ فَلْيَأْتِنَا بِـَٔايَةٍ كَمَآ أُرْسِلَ ٱلْأَوَّلُونَ
Punjabi Translation - Arif Haleemਸਗੋਂ ਇਹ (ਕਾਫ਼ਿਰ) ਤਾਂ ਇਹ ਵੀ ਆਖਦੇ ਹਨ ਕਿ ਇਹ (.ਕੁਰਆਨ) ਤਾਂ ਖਿੰਡੇ-ਪੁੰਡੇ ਸੁਪਨੇ ਹਨ। ਸਗੋਂ ਇਸ (ਮੁਹੰਮਦ) ਨੇ ਆਪਣੇ ਮਨ ਤੋਂ ਝੂਠ ਘੜ੍ਹ ਲਿਆ ਹੈ। ਇਹ ਤਾਂ ਇਕ ਕਵੀ ਹੈ ਨਹੀਂ ਤਾਂ ਇਸ ਨੂੰ ਸਾਡੇ ਕੋਲ (ਨਬੀ ਹੋਣ ਦੀ) ਕੋਈ ਅਜਿਹੀ ਨਿਸ਼ਾਨੀ ਲਿਆਉਣੀ ਚਾਹੀਦੀ ਸੀ ਜਿਵੇਂ ਕਿ ਪਹਿਲਾਂ ਰਸੂਲ (ਸਨੇ ਨਿਸ਼ਾਨੀਆਂ) ਭੇਜੇ ਗਏ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَآ ءَامَنَتْ قَبْلَهُم مِّن قَرْيَةٍ أَهْلَكْنَٰهَآ أَفَهُمْ يُؤْمِنُونَ
Punjabi Translation - Arif Haleemਇਹਨਾਂ ਤੋਂ ਪਹਿਲਾਂ ਜਿੰਨੀਆਂ ਵੀ ਬਸਤੀਆਂ ਅਸੀਂ ਉਜਾੜੀਆਂ ਉਹ ਈਮਾਨ ਤੋਂ ਖ਼ਾਲੀ ਸਨ, ਕੀ ਹੁਣ ਇਹ (ਮੱਕੇ ਵਾਲੇ) ਵੀ ਈਮਾਨ ਲਿਆਉਣਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أَرْسَلْنَا قَبْلَكَ إِلَّا رِجَالًا نُّوحِىٓ إِلَيْهِمْ فَسْـَٔلُوٓا۟ أَهْلَ ٱلذِّكْرِ إِن كُنتُمْ لَا تَعْلَمُونَ
Punjabi Translation - Arif Haleem(ਹੇ ਮੁਹੰਮਦ!) ਤੁਹਾਥੋਂ ਪਹਿਲਾਂ ਅਸੀਂ ਜਿੱਨੇ ਵੀ ਪੈਗ਼ੰਬਰ ਭੇਜੇ ਉਹ ਸਾਰੇ ਹੀ ਮਨੁੱਖ ਸਨ, ਉਹਨਾਂ ਵੱਲ ਅਸੀਂ ਵਹੀ (ਰੱਬੀ ਸੁਨੇਹਾ) ਭੇਜਿਆ ਕਰਦੇ ਸੀ, ਜੇਕਰ ਤੁਸੀਂ ਨਹੀਂ ਜਾਣਦੇ ਤਾਂ ਕਿਤਾਬ ਵਾਲਿਆਂ (ਈਸਾਈ ਅਤੇ ਯਹੂਦੀਆਂ ਤੋਂ) ਪੁੱਛ ਲਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا جَعَلْنَٰهُمْ جَسَدًا لَّا يَأْكُلُونَ ٱلطَّعَامَ وَمَا كَانُوا۟ خَٰلِدِينَ
Punjabi Translation - Arif Haleemਅਸੀਂ ਉਹਨਾਂ (ਪੈਗ਼ਬੰਰਾਂ ਦੇ) ਅਜਿਹੇ ਸਰੀਰ ਨਹੀਂ ਬਣਾਏ ਸੀ ਕਿ ਉਹ ਖਾਂਦੇ ਨਾ ਹੋਣ ਅਤੇ ਨਾ ਹੀ ਉਹ ਸਦਾ ਜੀਵਿਤ ਰਹਿਣ ਵਾਲੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ صَدَقْنَٰهُمُ ٱلْوَعْدَ فَأَنجَيْنَٰهُمْ وَمَن نَّشَآءُ وَأَهْلَكْنَا ٱلْمُسْرِفِينَ
Punjabi Translation - Arif Haleemਅਸੀਂ ਉਹਨਾਂ (ਪੈਗ਼ੰਬਰਾਂ) ਨਾਲ ਜਿਹੜੇ ਵੀ ਵਾਅਦੇ ਕੀਤੇ ਸਨ ਉਨ੍ਹਾਂ ਸਾਰਿਆਂ ਨੂੰ ਸੱਚ ਕਰ ਵਿਖਾਇਆ, ਅਸੀਂ ਉਹਨਾਂ (ਪੈਗ਼ੰਬਰਾਂ) ਨੂੰ ਅਤੇ ਹੋਰ ਜਿਨ੍ਹਾਂ ਨੂੰ ਅਸੀਂ ਚਾਹਿਆ (ਅਜ਼ਾਬ ਤੋਂ) ਬਚਾ ਲਿਆ, ਪਰੰਤੂ ਹੱਦਾ ਟੱਪਣ ਵਾਲਿਆਂ ਨੂੰ ਨਸ਼ਟ ਕਰ ਸੁੱਟਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَقَدْ أَنزَلْنَآ إِلَيْكُمْ كِتَٰبًا فِيهِ ذِكْرُكُمْ أَفَلَا تَعْقِلُونَ
Punjabi Translation - Arif Haleem(ਹੇ ਲੋਕੋ!) ਬੇਸ਼ੱਕ ਅਸੀਂ ਤੁਹਾਡੇ ਵੱਲ ਉਹ ਕਿਤਾਬ ਨਾਜ਼ਿਲ ਕੀਤੀ ਹੈ ਜਿਸ ਵਿਚ ਤੁਹਾਡੀ ਹੀ ਚਰਚਾ ਹੈ, ਕੀ ਤੁਸੀਂ ਫੇਰ ਵੀ ਨਹੀਂ ਸਮਝਦੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَكَمْ قَصَمْنَا مِن قَرْيَةٍ كَانَتْ ظَالِمَةً وَأَنشَأْنَا بَعْدَهَا قَوْمًا ءَاخَرِينَ
Punjabi Translation - Arif Haleemਅਤੇ ਕਿੰਨੀਆਂ ਹੀ ਬਸਤੀਆਂ ਅਸੀਂ ਨਸ਼ਟ ਕਰ ਸੁੱਟੀਆਂ ਜਿਹੜੀਆਂ ਜ਼ੁਲਮ ਕਰਦੀਆਂ ਸਨ ਅਤੇ ਉਹਨਾਂ ਦੇ ਪਿੱਛਿਓਂ ਕਿਸੇ ਦੂਜੀ ਕੌਮ ਨੂੰ ਉਠਾਇਆ (ਭਾਵ ਪੈਦਾ ਕਰ ਦਿੱਤਾ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَلَمَّآ أَحَسُّوا۟ بَأْسَنَآ إِذَا هُم مِّنْهَا يَرْكُضُونَ
Punjabi Translation - Arif Haleemਜਦੋਂ ਉਹਨਾਂ (ਕੌਮਾਂ) ਨੇ ਸਾਡੇ ਅਜ਼ਾਬ ਦੇ ਆਉਣ ਨੂੰ ਮਹਿਸੂਸ ਕੀਤਾ ਤਾਂ ਉਸ ਥਾਂ ਤੂੰ ਨੱਸਣ ਲੱਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا تَرْكُضُوا۟ وَٱرْجِعُوٓا۟ إِلَىٰ مَآ أُتْرِفْتُمْ فِيهِ وَمَسَٰكِنِكُمْ لَعَلَّكُمْ تُسْـَٔلُونَ
Punjabi Translation - Arif Haleem(ਉਹਨਾਂ ਨੱਸਣ ਵਾਲਿਆਂ ਨੂੰ ਕਿਹਾ ਗਿਆ ਕਿ) ਹੁਣ ਨੱਸੋ ਨਾ, ਜਾਓ ਆਪਣੇ ਉਹਨਾਂ ਹੀ ਘਰਾਂ ਵਿਚ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਾਪਤ ਸਨ ਤਾਂ ਜੋ ਤੁਹਾਥੋਂ (ਤੁਹਾਡਾ ਹਾਲ ਚਾਲ ਤਾਂ) ਪੁੱਛ ਲਿਆ ਜਾਵੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ يَٰوَيْلَنَآ إِنَّا كُنَّا ظَٰلِمِينَ
Punjabi Translation - Arif Haleem(ਕਾਫ਼ਿਰ) ਆਖਣ ਲੱਗੇ ਕਿ ਅਸੀਂ ਤਾਂ ਬਰਬਾਦ ਹੋ ਗਏ, ਬੇਸ਼ੱਕ ਅਸੀਂ ਹੀ ਜ਼ਾਲਮ ਸਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَمَا زَالَت تِّلْكَ دَعْوَىٰهُمْ حَتَّىٰ جَعَلْنَٰهُمْ حَصِيدًا خَٰمِدِينَ
Punjabi Translation - Arif Haleemਇਹ ਇਹੋ ਆਖਦੇ ਰਹੇ ਇੱਥੋਂ ਤੀਕ ਕਿ ਅਸੀਂ ਉਹਨਾਂ ਨੂੰ ਜੜ੍ਹ ਤੋਂ ਵੱਡੀ ਹੋਈ ਫ਼ਸਲ ਵਾਂਗ ਅਤੇ ਬੁਝੀ ਹੋਈ ਅੱਗ (ਸੁਆਹ) ਬਣਾ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا خَلَقْنَا ٱلسَّمَآءَ وَٱلْأَرْضَ وَمَا بَيْنَهُمَا لَٰعِبِينَ
Punjabi Translation - Arif Haleemਅਸੀਂ ਅਕਾਸ਼ ਅਤੇ ਧਰਤੀ ਅਤੇ ਉਹਨਾਂ ਵਿਚਕਾਰ ਦੀਆਂ ਚੀਜ਼ਾਂ ਨੂੰ ਖੇਡਦੇ ਹੋਏ ਭਾਵ ਬਿਨਾਂ ਸੋਚੇ ਸਮਝੇ ਵਿਅਰਥ ਨਹੀਂ ਬਣਾਇਆ।[1]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَوْ أَرَدْنَآ أَن نَّتَّخِذَ لَهْوًا لَّٱتَّخَذْنَٰهُ مِن لَّدُنَّآ إِن كُنَّا فَٰعِلِينَ
Punjabi Translation - Arif Haleemਜੇ ਅਸੀਂ ਖੇਡਣਾ ਹੀ ਚਾਹੁੰਦੇ ਤੇ ਕੇਵਲ ਇਹੋ ਕੁੱਝ ਅਸੀਂ ਕਰਨਾ ਹੁੰਦਾ ਤਾਂ ਇਸ ਨੂੰ ਆਪਣੇ ਕੋਲ ਹੀ ਰੱਖਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلْ نَقْذِفُ بِٱلْحَقِّ عَلَى ٱلْبَٰطِلِ فَيَدْمَغُهُۥ فَإِذَا هُوَ زَاهِقٌ وَلَكُمُ ٱلْوَيْلُ مِمَّا تَصِفُونَ
Punjabi Translation - Arif Haleemਸਗੋਂ ਅਸੀਂ ਤਾਂ ਝੂਠ ਉੱਤੇ ਹੱਕ ਦੀ ਸੱਟ ਮਾਰਦੇ ਹਾਂ ਅਤੇ (ਉਹ ਸੱਚ ਉਸ ਝੂਠ ਦਾ) ਸਿਰ ਕੁਚਲ ਦਿੰਦਾ ਹੈ ਅਤੇ ਫੇਰ ਉਹ (ਝੂਠ) ਉਸ ਸਮੇਂ ਨਿਖੱਟ ਹੋ ਜਾਂਦਾ ਹੈ। (ਹੇ ਜ਼ਾਲਮੋ!) ਜਿਹੜੀਆਂ ਗੱਲਾਂ ਤੁਸੀਂ ਬਣਾਉਂਦੇ ਹੋ ਉਹੀਓ ਤੁਹਾਡੀ ਬਰਬਾਦੀ ਦਾ ਕਾਰਨ ਬਣੀਆਂ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَهُۥ مَن فِى ٱلسَّمَٰوَٰتِ وَٱلْأَرْضِ وَمَنْ عِندَهُۥ لَا يَسْتَكْبِرُونَ عَنْ عِبَادَتِهِۦ وَلَا يَسْتَحْسِرُونَ
Punjabi Translation - Arif Haleemਅਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੈ, ਸਭ ਉਸੇ (ਅੱਲਾਹ) ਦਾ ਹੀ ਹੈ ਅਤੇ ਜਿਹੜੇ (ਫ਼ਰਿਸ਼ਤੇ) ਉਸ ਦੇ ਕੋਲ ਹਨ ਉਹ ਉਸ ਦੀ ਇਬਾਦਤ ਕਰਨ ਤੋਂ ਨਾ ਤਾਂ ਸਰਕਸ਼ੀ ਕਰਦੇ ਹਨ ਅਤੇ ਨਾ ਹੀ ਉਹ ਥੱਕਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يُسَبِّحُونَ ٱلَّيْلَ وَٱلنَّهَارَ لَا يَفْتُرُونَ
Punjabi Translation - Arif Haleemਉਹ (ਫ਼ਰਿਸ਼ਤੇ) ਬਿਨਾਂ ਕਿਸੇ ਵਿਘਨ ਤੋਂ ਦਿਨ- ਰਾਤ (ਭਾਵ ਹਰ ਵੇਲੇ) ਉਸ (ਅੱਲਾਹ) ਦੀ ਤਸਬੀਹ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمِ ٱتَّخَذُوٓا۟ ءَالِهَةً مِّنَ ٱلْأَرْضِ هُمْ يُنشِرُونَ
Punjabi Translation - Arif Haleemਕੀ ਉਹਨਾਂ (ਮੁਸ਼ਰਿਕਾਂ) ਦੇ ਧਰਤੀ ਵਾਲੇ ਇਸ਼ਟ ਕਿਸੇ (ਮੁਰਦਾ ਵਿਅਕਤੀ) ਨੂੰ ਜਿਊਂਦਾ ਕਰ ਸਕਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَوْ كَانَ فِيهِمَآ ءَالِهَةٌ إِلَّا ٱللَّهُ لَفَسَدَتَا فَسُبْحَٰنَ ٱللَّهِ رَبِّ ٱلْعَرْشِ عَمَّا يَصِفُونَ
Punjabi Translation - Arif Haleemਜੇ ਇਸ (ਸੰਸਾਰ) ਵਿਚ ਅੱਲਾਹ ਤੋਂ ਛੁੱਟ ਹੋਰ ਵੀ ਇਸ਼ਟ ਹੁੰਦੇ ਤਾਂ ਇਹ ਦੋਵਾਂ (ਅਕਾਸ਼ ਤੇ ਧਰਤੀ) ਦੀ ਵਿਵਸਥਾ ਬਿਗੜ ਜਾਂਦੀ। ਸੋ ਅੱਲਾਹ, ਅਰਸ਼ਾਂ ਦਾ ਮਾਲਿਕ, ਉਹਨਾਂ ਗੱਲਾਂ ਤੋਂ ਪਾਕ ਹੈ ਜਿਹੜੀਆਂ ਇਹ (ਮੁਸ਼ਰਿਕ) ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا يُسْـَٔلُ عَمَّا يَفْعَلُ وَهُمْ يُسْـَٔلُونَ
Punjabi Translation - Arif Haleemਉਹ (ਅੱਲਾਹ) ਆਪਣੇ ਕੰਮਾਂ ਲਈ ਕਿਸੇ ਨੂੰ ਉੱਤਰਦਾਈ ਨਹੀਂ, ਜਦ ਕਿ ਸਾਰੇ ਹੀ (ਅੱਲਾਹ ਦੇ ਸਾਹਮਣੇ) ਉੱਤਰਦਾਈ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمِ ٱتَّخَذُوا۟ مِن دُونِهِۦٓ ءَالِهَةً قُلْ هَاتُوا۟ بُرْهَٰنَكُمْ هَٰذَا ذِكْرُ مَن مَّعِىَ وَذِكْرُ مَن قَبْلِى بَلْ أَكْثَرُهُمْ لَا يَعْلَمُونَ ٱلْحَقَّ فَهُم مُّعْرِضُونَ
Punjabi Translation - Arif Haleemਕੀ ਉਹਨਾਂ ਲੋਕਾਂ ਨੇ (ਰੱਬ ਨੂੰ ਛੱਡ ਕੇ) ਹੋਰ ਇਸ਼ਟ ਬਣਾ ਰੱਖੇ ਹਨ ? (ਹੇ ਨਬੀ!) ਉਹਨਾਂ (ਮੁਸ਼ਰਿਕਾਂ) ਨੂੰ ਆਖੋ ਕਿ ਕੋਈ ਦਲੀਲ ਤਾਂ ਲਿਆਓ ਜਦੋਂ ਕਿ ਮੇਰੇ ਕੋਲ ਇਹ ਕਿਤਾਬ (.ਕੁਰਆਨ) ਵੀ ਮੌਜੂਦ ਹੈ ਜਿਸ ਵਿਚ ਮੇਰੇ ਸਾਥੀਆਂ ਲਈ ਨਸੀਹਤ ਹੈ ਅਤੇ ਮੈਥੋਂ ਪਹਿਲੇ ਲੋਕਾਂ ਲਈ ਵੀ ਨਸੀਹਤ ਸੀ। ਹਕੀਕਤ ਇਹ ਹੈ ਕਿ ਇਹਨਾਂ ਵਿਚ ਬਹੁਤੇ ਅਜਿਹੇ ਹਨ ਜਿਹੜੇ ਹੱਕ (ਸੱਚਾਈ) ਨੂੰ ਨਹੀਂ ਜਾਣਦੇ, ਇਹੋ ਕਾਰਨ ਇਹ (ਹੱਕ ਤੋਂ) ਮੂੰਹ ਮੋੜੇ ਹੋਏ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أَرْسَلْنَا مِن قَبْلِكَ مِن رَّسُولٍ إِلَّا نُوحِىٓ إِلَيْهِ أَنَّهُۥ لَآ إِلَٰهَ إِلَّآ أَنَا۠ فَٱعْبُدُونِ
Punjabi Translation - Arif Haleemਤੁਹਾਥੋਂ ਪਹਿਲਾਂ ਵੀ (ਹੇ ਨਬੀ!) ਅਸੀਂ ਜਿਹੜੇ ਵੀ ਰਸੂਲ ਭੇਜੇ ਉਹਨਾਂ ਵੱਲ ਇਹੋ ਵਹੀ (ਰੱਬੀ ਸੁਨੇਹਾ) ਘੱਲੀ ਗਈ ਸੀ ਕਿ ਛੁੱਟ ਮੈਥੋਂ ਹੋਰ ਕੋਈ ਇਸ਼ਟ ਨਹੀਂ, ਸੋ ਤੁਸੀਂ ਸਾਰੇ ਮੇਰੀ ਹੀ ਇਬਾਦਤ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَقَالُوا۟ ٱتَّخَذَ ٱلرَّحْمَٰنُ وَلَدًا سُبْحَٰنَهُۥ بَلْ عِبَادٌ مُّكْرَمُونَ
Punjabi Translation - Arif Haleemਇਹ (ਮੁਸ਼ਰਿਕ) ਆਖਦੇ ਹਨ ਕਿ ਰਹਿਮਾਨ (ਅੱਲਾਹ) ਸੰਤਾਨ ਵਾਲਾ ਹੈ ਜਦ ਕਿ ਉਸ ਦੀ ਜ਼ਾਤ ਤਾਂ (ਔਲਾਦ ਹੋਣ ਤੋਂ) ਪਾਕ ਹੈ, ਸਗੋਂ ਉਹ (ਫ਼ਰਿਸ਼ਤੇ ਜਿਨ੍ਹਾਂ ਨੂੰ ਸੰਤਾਨ ਆਖਦੇ ਹਨ) ਸਾਰੇ ਹੀ ਉਸ (ਅੱਲਾਹ) ਦੇ ਸਤਿਕਾਰਯੋਗ ਬੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا يَسْبِقُونَهُۥ بِٱلْقَوْلِ وَهُم بِأَمْرِهِۦ يَعْمَلُونَ
Punjabi Translation - Arif Haleemਉਹ ਕਿਸੇ ਵੀ ਗੱਲ ਵਿਚ ਵੱਧ ਕੇ ਨਹੀਂ ਬੋਲਦੇ ਸਗੋਂ ਉਸ ਦੇ ਆਗਿਆਕਾਰੀ ਬੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَعْلَمُ مَا بَيْنَ أَيْدِيهِمْ وَمَا خَلْفَهُمْ وَلَا يَشْفَعُونَ إِلَّا لِمَنِ ٱرْتَضَىٰ وَهُم مِّنْ خَشْيَتِهِۦ مُشْفِقُونَ
Punjabi Translation - Arif Haleemਉਹ (ਅੱਲਾਹ) ਉਹਨਾਂ (ਫ਼ਰਿਸ਼ਤਿਆਂ) ਦੇ ਜੋ ਅੱਗੇ ਹੈ ਉਸ ਨੂੰ ਵੀ ਜਾਣਦਾ ਹੈ ਅਤੇ ਜੋ ਉਹਨਾਂ ਦੇ ਪਿੱਛੇ ਹੈ ਉਸ ਨੂੰ ਵੀ ਜਾਣਦਾ ਹੈ। ਉਹ (ਫ਼ਰਿਸ਼ਤੇ) ਕੇਵਲ ਉਸ ਦੀ ਸਿਫ਼ਾਰਸ਼ ਕਰਨਗੇ ਜਿਨ੍ਹਾਂ ਤੋਂ ਅੱਲਾਹ ਖ਼ੁਸ਼ ਹੋਵੇਗਾ। ਉਹ (ਫ਼ਰਿਸ਼ਤੇ) ਤਾਂ ਉਸ (ਅੱਲਾਹ) ਦੇ ਭੈਅ ਤੋਂ ਕੰਬਦੇ ਰਹਿੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَن يَقُلْ مِنْهُمْ إِنِّىٓ إِلَٰهٌ مِّن دُونِهِۦ فَذَٰلِكَ نَجْزِيهِ جَهَنَّمَ كَذَٰلِكَ نَجْزِى ٱلظَّٰلِمِينَ
Punjabi Translation - Arif Haleemਉਹਨਾਂ ਵਿੱਚੋਂ ਜੇ ਕੋਈ (ਫ਼ਰਿਸ਼ਤਾ) ਇਹ ਕਹਿ ਦੇਵੇ ਕਿ ਅੱਲਾਹ ਤੋਂ ਛੁੱਟ ਮੈਂ ਵੀ ਇਸ਼ਟ ਹਾਂ ਤਾਂ ਅਸੀਂ ਉਸ ਨੂੰ ਨਰਕ ਦੀ ਸਜ਼ਾ ਦਿਆਂਗੇ। ਅਸੀਂ ਜ਼ਾਲਮਾਂ ਨੂੰ ਇੰਜ ਹੀ ਸਜ਼ਾ ਦਿਆ ਕਰਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَوَلَمْ يَرَ ٱلَّذِينَ كَفَرُوٓا۟ أَنَّ ٱلسَّمَٰوَٰتِ وَٱلْأَرْضَ كَانَتَا رَتْقًا فَفَتَقْنَٰهُمَا وَجَعَلْنَا مِنَ ٱلْمَآءِ كُلَّ شَىْءٍ حَىٍّ أَفَلَا يُؤْمِنُونَ
Punjabi Translation - Arif Haleemਕੀ ਕਾਫ਼ਿਰਾਂ ਨੇ ਨਹੀਂ ਵੇਖਿਆ (ਭਾਵ ਞਿਚਾਰ ਨਹੀਂ ਕੀਤਾ ਕਿ ਬੇਸ਼ੱਕ ਅਕਾਸ਼ ਤੇ ਧਰਤੀ ਇਕ ਦੂਜੇ ਨਾਲ ਜੂੜੇ ਹੋਏ ਸਨ ਫੇਰ ਅਸੀਂ ਇਹਨਾਂ ਦੋਵਾਂ ਨੂੰ ਵੱਖੋ ਵੱਖ ਕਰ ਦਿੱਤਾ । ਅਸਾਂ ਹਰੇਕ ਜੀਵਤ ਚੀਜ਼ ਨੂੰ ਪਾਣੀ ਤੋਂ ਬਣਾਇਆ ਹੈ, ਕੀ ਉਹ ਫੇਰ ਵੀ ਈਮਾਨ ਨਹੀਂ ਲਿਆਉਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَعَلْنَا فِى ٱلْأَرْضِ رَوَٰسِىَ أَن تَمِيدَ بِهِمْ وَجَعَلْنَا فِيهَا فِجَاجًا سُبُلًا لَّعَلَّهُمْ يَهْتَدُونَ
Punjabi Translation - Arif Haleemਅਸੀਂ ਧਰਤੀ ਵਿਚ ਪਹਾੜਾਂ ਨੂੰ ਜਮਾ ਦਿੱਤਾ ਤਾਂ ਜੋ ਉਹ ਲੋਕਾਂ ਦੇ ਭਾਰ ਨਾਲ ਝੁਕ ਨਾ ਜਾਣ। ਅਸੀਂ ਇਸ ਵਿਚ ਖੁੱਲ੍ਹੇ ਖੁੱਲ੍ਹੇ ਰਾਹ ਬਣਾ ਦਿੱਤੇ ਤਾਂ ਜੋ ਉਹ (ਲੋਕ) ਰਾਹ ਲਭ ਲੈਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَعَلْنَا ٱلسَّمَآءَ سَقْفًا مَّحْفُوظًا وَهُمْ عَنْ ءَايَٰتِهَا مُعْرِضُونَ
Punjabi Translation - Arif Haleemਅਤੇ ਅਸੀਂ ਅਕਾਸ਼ ਨੂੰ ਇਕ ਸੁਰੱਖਿਅਤ ਛੱਤ ਬਣਾ ਦਿੱਤਾ, ਪਰੰਤੂ ਇਹ (ਕਾਫ਼ਿਰ) ਇਹਨਾਂ ਨਿਸ਼ਾਨੀਆਂ ਵੱਲ ਧਿਆਨ ਹੀ ਨਹੀਂ ਦਿੰਦੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهُوَ ٱلَّذِى خَلَقَ ٱلَّيْلَ وَٱلنَّهَارَ وَٱلشَّمْسَ وَٱلْقَمَرَ كُلٌّ فِى فَلَكٍ يَسْبَحُونَ
Punjabi Translation - Arif Haleemਉਹ ਉਹੀਓ ਹੈ ਜਿਸ ਨੇ ਰਾਤ, ਦਿਨ, ਸੂਰਜ ਅਤੇ ਚੰਨ ਨੂੰ ਪੈਦਾ ਕੀਤਾ, ਇਹ ਸਾਰੇ ਆਪਣੇ ਆਪਣੇ ਮੰਡਲ ਵਿਚ ਤੁਰਦੇ-ਫਿਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَا جَعَلْنَا لِبَشَرٍ مِّن قَبْلِكَ ٱلْخُلْدَ أَفَإِي۟ن مِّتَّ فَهُمُ ٱلْخَٰلِدُونَ
Punjabi Translation - Arif Haleem(ਹੇ ਨਬੀ ਸ:!) ਤੁਹਾਥੋਂ ਪਹਿਲਾਂ ਵੀ ਕਿਸੇ ਵੀ ਮਨੁੱਖ ਨੂੰ ਅਸੀਂ ਸਦੀਵੀ ਜ਼ਿੰਦਗੀ ਨਹੀਂ ਦਿੱਤੀ। ਜੇ ਤੁਸੀਂ ਮਰ ਗਏ ਤਾਂ ਕੀ ਇਹ ਲੋਕ ਸਦਾ ਜਿਊਂਦੇ ਰਹਿਣਗੇ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
كُلُّ نَفْسٍ ذَآئِقَةُ ٱلْمَوْتِ وَنَبْلُوكُم بِٱلشَّرِّ وَٱلْخَيْرِ فِتْنَةً وَإِلَيْنَا تُرْجَعُونَ
Punjabi Translation - Arif Haleemਮੌਤ ਦਾ ਸੁਆਦ ਤਾਂ ਹਰੇਕ ਜੀਵ ਨੇ ਚਖਣਾ ਹੀ ਹੈ। ਅਸੀਂ ਤੁਹਾਨੂੰ ਪਰਖਣ ਲਈ ਚੰਗੇ ਤੇ ਮਾੜੇ ਹਾਲਾਤ ਵਿਚ ਰੱਖਦੇ ਹਾਂ, ਅੰਤ ਤੁਸੀਂ ਸਭ ਨੇ ਆਉਣਾ ਸਾਡੇ ਵੱਲ ਹੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِذَا رَءَاكَ ٱلَّذِينَ كَفَرُوٓا۟ إِن يَتَّخِذُونَكَ إِلَّا هُزُوًا أَهَٰذَا ٱلَّذِى يَذْكُرُ ءَالِهَتَكُمْ وَهُم بِذِكْرِ ٱلرَّحْمَٰنِ هُمْ كَٰفِرُونَ
Punjabi Translation - Arif Haleemਇਹ ਇਨਕਾਰੀ ਜਦੋਂ ਵੀ ਤੁਹਾਨੂੰ (ਹੇ ਮੁਹੰਮਦ!) ਵੇਖਦੇ ਹਨ ਤਾਂ ਤੁਹਾਡਾ ਮਖੌਲ ਕਰਦੇ ਹਨ ਅਤੇ ਆਖਦੇ ਹਨ, ਕੀ ਇਹ ਉਹੀਓ ਹੈ ਜਿਹੜਾ ਤੁਹਾਡੇ ਇਸ਼ਟਾਂ ਦੀ ਚਰਚਾ (ਨਿਖੇਦੀ) ਕਰਦਾ ਹੈ? ਜਦ ਕਿ ਸੱਚ ਇਹ ਹੈ ਕਿ ਇਹ (ਕਾਫ਼ਿਰ) ਹੀ ਰਹਿਮਾਨ ਦੇ ਜ਼ਿਕਰ ਤੋਂ ਇਨਕਾਰ ਕਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
خُلِقَ ٱلْإِنسَٰنُ مِنْ عَجَلٍ سَأُو۟رِيكُمْ ءَايَٰتِى فَلَا تَسْتَعْجِلُونِ
Punjabi Translation - Arif Haleemਮਨੁੱਖ ਜਨਮ ਤੋਂ ਹੀ ਕਾਹਲਾ ਹੈ। ਮੈਂ ਛੇਤੀ ਹੀ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਵਾਂਗਾ, ਤੁਸੀਂ ਮੇਰੇ ਨਾਲ (ਅਜ਼ਾਬ ਲਈ) ਇੰਨੀ ਕਾਹਲੀ ਨਾ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَيَقُولُونَ مَتَىٰ هَٰذَا ٱلْوَعْدُ إِن كُنتُمْ صَٰدِقِينَ
Punjabi Translation - Arif Haleemਕਾਫ਼ਿਰ ਆਖਦੇ ਹਨ ਕਿ ਜੇ ਤੁਸੀਂ (ਹੇ ਨਬੀ!) ਆਪਣੀ ਗੱਲ ਵਿਚ) ਸੱਚੇ ਹੋ ਤਾਂ ਦੱਸੋ ਕਿ ਇਹ (ਅਜ਼ਾਬ ਆਉਣ ਦਾ) ਵਾਅਦਾ ਕਦੋਂ ਪੂਰਾ ਹੋਵੇਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَوْ يَعْلَمُ ٱلَّذِينَ كَفَرُوا۟ حِينَ لَا يَكُفُّونَ عَن وُجُوهِهِمُ ٱلنَّارَ وَلَا عَن ظُهُورِهِمْ وَلَا هُمْ يُنصَرُونَ
Punjabi Translation - Arif Haleemਕਾਸ਼! ਇਹ ਇਨਕਾਰੀ ਜਾਣਦੇ ਹੁੰਦੇ ਕਿ ਉਸ ਸਮੇਂ (ਜਦੋਂ ਅਜ਼ਾਬ ਆਵੇਗਾ) ਇਹ ਕਾਫ਼ਿਰ ਨਾ ਤਾਂ ਆਪਣੇ ਚਿਹਰਿਆਂ ਤੋਂ ਨਾ ਹੀ ਆਪਣੀਆਂ ਪਿੱਠਾਂ ਤੋਂ (ਨਰਕ ਦੀ) ਅੱਗ ਨੂੰ ਪਰਾਂ ਕਰ ਸਕਣਗੇ ਅਤੇ ਨਾ ਹੀ (ਕਿਸੇ ਪਾਸਿਓਂ) ਉਹਨਾਂ ਦੀ ਸਹਾਇਤਾ ਕੀਤੀ ਜਾਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلْ تَأْتِيهِم بَغْتَةً فَتَبْهَتُهُمْ فَلَا يَسْتَطِيعُونَ رَدَّهَا وَلَا هُمْ يُنظَرُونَ
Punjabi Translation - Arif Haleemਅਚਣਚੇਤ ਉਹਨਾਂ ਉੱਤੇ ਵਾਅਦੇ ਵਾਲੀ ਘੜੀ (ਕਿਆਮਤ) ਆ ਜਾਵੇਗੀ ਅਤੇ ਇਹ ਰੁਰਾਨ ਪਰੇਸ਼ਾਨ ਹੋ ਜਾਣਗੇ, ਫੇਰ ਨਾ ਤਾਂ ਉਹ ਉਸ (ਘੜੀ) ਨੂੰ ਟਾਲ ਸਕਣਗੇ ਅਤੇ ਨਾ ਹੀ ਉਹਨਾਂ ਨੂੰ ਰਤਾ ਭਰ ਛੂਟ ਦਿੱਤੀ ਜਾਵੇਗੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدِ ٱسْتُهْزِئَ بِرُسُلٍ مِّن قَبْلِكَ فَحَاقَ بِٱلَّذِينَ سَخِرُوا۟ مِنْهُم مَّا كَانُوا۟ بِهِۦ يَسْتَهْزِءُونَ
Punjabi Translation - Arif Haleem(ਹੇ ਮੁਹੰਮਦ ਸ:!) ਤੁਹਾਥੋਂ ਪਹਿਲਾਂ ਵੀ ਪੈਗ਼ੰਬਰਾਂ ਨਾਲ ਮਖੌਲ ਹੋਏ ਸਨ, ਅੰਤ ਉਹਨਾਂ ਖਿੱਲੀ ਕਰਨ ਵਾਲਿਆਂ ਨੂੰ ਉਸੇ (ਅਜ਼ਾਬ) ਨੇ ਆ ਘੇਰਿਆ ਜਿਸ ਦਾ ਉਹ ਮਖੌਲ ਕਰਿਆ ਕਰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ مَن يَكْلَؤُكُم بِٱلَّيْلِ وَٱلنَّهَارِ مِنَ ٱلرَّحْمَٰنِ بَلْ هُمْ عَن ذِكْرِ رَبِّهِم مُّعْرِضُونَ
Punjabi Translation - Arif Haleem(ਉਹਨਾਂ ਇਨਕਾਰੀਆਂ ਨੂੰ) ਕਹੋ ਕਿ ਦਿਨ-ਰਾਤ ਰਹਿਮਾਨ ਦੇ (ਅਜ਼ਾਬ ਤੋਂ) ਤੁਹਾਡੀ ਸੁਰੱਖਿਆ ਕੌਣ ਕਰਦਾ ਹੈ ? ਅਸਲ ਗੱਲ ਇਹ ਹੈ ਕਿ ਇਹ ਆਪਣੇ ਰੱਬ ਦੀ ਯਾਦ ਤੋਂ ਮੂੰਹ ਮੋੜੀਂ ਫਿਰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَمْ لَهُمْ ءَالِهَةٌ تَمْنَعُهُم مِّن دُونِنَا لَا يَسْتَطِيعُونَ نَصْرَ أَنفُسِهِمْ وَلَا هُم مِّنَّا يُصْحَبُونَ
Punjabi Translation - Arif Haleemਕੀ ਛੁੱਟ ਸਾਥੋਂ ਉਹਨਾਂ ਦੇ ਹੋਰ ਇਸ਼ਟ ਅਜਿਹੇ ਹਨ ਜਿਹੜੇ ਉਹਨਾਂ ਨੂੰ (ਅਜ਼ਾਬ ਤੋਂ) ਬਚਾ ਸਕਣ ? ਉਹ ਨਾ ਤਾਂ ਆਪਣੀ ਸਹਾਇਤਾ ਆਪ ਕਰ ਸਕਦੇ ਹਨ ਅਤੇ ਨਾ ਹੀ ਸਾਡੇ ਅਜ਼ਾਬ ਤੋਂ ਸੁਰੱਖਿਅਤ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
بَلْ مَتَّعْنَا هَٰٓؤُلَآءِ وَءَابَآءَهُمْ حَتَّىٰ طَالَ عَلَيْهِمُ ٱلْعُمُرُ أَفَلَا يَرَوْنَ أَنَّا نَأْتِى ٱلْأَرْضَ نَنقُصُهَا مِنْ أَطْرَافِهَآ أَفَهُمُ ٱلْغَٰلِبُونَ
Punjabi Translation - Arif Haleemਸਗੋਂ ਉਹਨਾਂ (ਕਾਫ਼ਿਰਾਂ) ਨੂੰ ਅਤੇ ਉਹਨਾਂ ਦੇ ਬਾਪ ਦਾਦਿਆਂ ਨੂੰ ਅਸੀਂ ਹੀ ਜੀਵਨ ਗੁਜ਼ਾਰਨ ਲਈ ਸਮੱਗਰੀ ਦਿੱਤੀ, ਇੱਥੋਂ ਤੀਕ ਕਿ ਉਹਨਾਂ ’ਤੇ ਇਕ ਲੰਮਾ ਸਮਾਂ ਲੰਘ ਗਿਆ। ਕੀ ਤੁਸੀਂ ਇਹ ਨਹੀਂ ਵੇਖਦੇ ਕਿ ਅਸੀਂ ਧਰਤੀ ਨੂੰ ਉਸ ਦੀਆਂ ਅਨੇਕਾਂ ਦਿਸ਼ਾਵਾਂ ਤੋਂ (ਕਾਫ਼ਿਰਾਂ ਦੀ ਤਾਕਤ) ਘਟਾਉਂਦੇ ਜਾਂਦੇ ਹਾਂ ? ਕੀ ਫੇਰ ਵੀ ਇਹੋ ਭਾਰੂ ਰਹਿਣਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنَّمَآ أُنذِرُكُم بِٱلْوَحْىِ وَلَا يَسْمَعُ ٱلصُّمُّ ٱلدُّعَآءَ إِذَا مَا يُنذَرُونَ
Punjabi Translation - Arif Haleemਹੇ ਨਬੀ! ਆਖ ਦਿਓ ਕਿ ਮੈਂ ਤਾਂ ਤੁਹਾਨੂੰ ਵਹੀ (ਰੱਬੀ ਆਦੇਸ਼) ਦੁਆਰਾ (ਉਸ ਦੇ ਅਜ਼ਾਬ ਤੋਂ) ਖ਼ਬਰਦਾਰ ਕਰ ਰਿਹਾ ਹਾਂ, ਪਰੰਤੂ ਬੋਲੇ ਲੋਕ ਨਹੀਂ ਸੁਣਦੇ, ਜਦ ਕਿ ਉਹਨਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَئِن مَّسَّتْهُمْ نَفْحَةٌ مِّنْ عَذَابِ رَبِّكَ لَيَقُولُنَّ يَٰوَيْلَنَآ إِنَّا كُنَّا ظَٰلِمِينَ
Punjabi Translation - Arif Haleemਜੇ ਉਹਨਾਂ ਨੂੰ (ਹੇ ਨਬੀ!) ਤੇਰੇ ਰੱਬ ਦਾ ਅਜ਼ਾਬ ਰਤਾ ਛੂਹ ਜਾਵੇ ਤਾਂ ਕਹਿਣਗੇ ਕਿ ਅਸੀਂ ਤਾਂ ਬਰਬਾਦ ਹੋ ਗਏ, (ਇਕਰਾਰ ਕਰਨਗੇ ਕਿ) ਅਸੀਂ ਜ਼ਾਲਮ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنَضَعُ ٱلْمَوَٰزِينَ ٱلْقِسْطَ لِيَوْمِ ٱلْقِيَٰمَةِ فَلَا تُظْلَمُ نَفْسٌ شَيْـًٔا وَإِن كَانَ مِثْقَالَ حَبَّةٍ مِّنْ خَرْدَلٍ أَتَيْنَا بِهَا وَكَفَىٰ بِنَا حَٰسِبِينَ
Punjabi Translation - Arif Haleemਕਿਆਮਤ ਦਿਹਾੜੇ ਅਸੀਂ ਠੀਕ-ਠੀਕ ਤੋਲਣ ਵਾਲੀ ਤੱਕੜੀ ਲੋਕਾਂ ਵਿਚਕਾਰ ਲਿਆ ਰੱਖਾਂਗੇ ਫੇਰ ਕਿਸੇ ਨਾਲ ਕੋਈ ਜ਼ੁਲਮ ਨਹੀਂ ਹੋਵੇਗਾ। ਜੇ ਇਕ ਰਾਈ ਦੇ ਦਾਨੇ ਬਰਾਬਰ ਵੀ ਕਿਸੇ ਨੇ ਕੋਈ ਅਮਲ (ਕੰਮ) ਕੀਤਾ ਹੋਵੇਗਾ ਅਸੀਂ ਉਸ ਨੂੰ ਉਸ ਦੇ ਸਾਹਮਣੇ ਲਿਆਵਾਂਗੇ। ਹਿਸਾਬ ਕਰਨ ਲਈ ਅਸੀਂ ਹੀ ਬਥੇਰਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ ءَاتَيْنَا مُوسَىٰ وَهَٰرُونَ ٱلْفُرْقَانَ وَضِيَآءً وَذِكْرًا لِّلْمُتَّقِينَ
Punjabi Translation - Arif Haleem(ਅਤੇ .ਕੁਰਆਨ ਤੋਂ ਪਹਿਲਾਂ) ਅਸੀਂ ਮੂਸਾ ਅਤੇ ਹਾਰੂਨ ਨੂੰ ਫ਼ੁਰਕਾਨ (ਹੱਕ ਅਤੇ ਝੂਠ ਵਿਚਕਾਰ ਫ਼ੈਸਲਾ ਕਰਨ ਵਾਲੀ ਤੇ ਸਿੱਧੀ ਰਾਹ ਵਿਖਾਉਣ ਵਾਲੀ) ਅਤੇ ਚਾਨਣ ਪਾਉਣ ਵਾਲੀ ਅਤੇ (ਬੁਰਾਈਆਂ ਤੋਂ) ਪਰਹੇਜ਼ ਕਰਨ ਵਾਲਿਆਂ ਨੂੰ ਨਸੀਹਤ ਕਰਨ ਵਾਲੀ ਕਿਤਾਬ (ਤੌਰੈਤ) ਬਖ਼ਸ਼ ਚੁੱਕੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱلَّذِينَ يَخْشَوْنَ رَبَّهُم بِٱلْغَيْبِ وَهُم مِّنَ ٱلسَّاعَةِ مُشْفِقُونَ
Punjabi Translation - Arif Haleem(ਅਤੇ ਇਹ ਕੁਰਆਨ ਉਨ੍ਹਾਂ ਲਈ ਹੈ) ਜਿਹੜੇ ਲੋਕ ਬਿਨਾ ਵੇਖੇ ਆਪਣੇ ਰੱਬ ਤੋਂ ਡਰਦੇ ਹਨ ਅਤੇ ਕਿਆਮਤ ਤੋਂ ਵੀ ਡਰੇ ਰਹਿੰਦੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَهَٰذَا ذِكْرٌ مُّبَارَكٌ أَنزَلْنَٰهُ أَفَأَنتُمْ لَهُۥ مُنكِرُونَ
Punjabi Translation - Arif Haleemਇਹ (.ਕੁਰਆਨ) ਬਰਕਤਾਂ ਵਾਲਾ ਜ਼ਿਕਰ ਹੈ, ਜਿਸ ਨੂੰ ਅਸੀਂ ਹੀ ਨਾਜ਼ਿਲ ਕੀਤਾ ਹੈ। ਕੀ ਤੁਸੀਂ ਫੇਰ ਵੀ ਇਸ ਨੂੰ ਨਹੀਂ ਮੰਨਦੇ ? [2]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ ءَاتَيْنَآ إِبْرَٰهِيمَ رُشْدَهُۥ مِن قَبْلُ وَكُنَّا بِهِۦ عَٰلِمِينَ
Punjabi Translation - Arif Haleemਬੇਸ਼ੱਕ ਉਸ (ਤੌਰੈਤ) ਤੋਂ ਵੀ ਪਹਿਲਾਂ ਅਸੀਂ ਇਬਰਾਹੀਮ ਨੂੰ ਸੂਝ-ਬੂਝ ਬਖ਼ਸ਼ੀ ਸੀ ਅਤੇ ਅਸੀਂ ਉਸ (ਇਬਰਾਹੀਮ) ਨੂੰ ਚੰਗੀ ਤਰ੍ਹਾਂ ਜਾਣਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِذْ قَالَ لِأَبِيهِ وَقَوْمِهِۦ مَا هَٰذِهِ ٱلتَّمَاثِيلُ ٱلَّتِىٓ أَنتُمْ لَهَا عَٰكِفُونَ
Punjabi Translation - Arif Haleemਜਦੋਂ ਉਸ (ਇਬਰਾਹੀਮ) ਨੇ ਆਪਣੇ ਪਿਤਾ ਨੂੰ ਅਤੇ ਆਪਣੀ ਕੌਮ ਨੂੰ ਆਖਿਆ ਸੀ ਕਿ ਇਹ ਮੂਰਤੀਆਂ ਜਿਨ੍ਹਾਂ ਦੀ ਤੁਸੀਂ ਮਜਾਵਰੀ (ਦੇਖ ਭਾਲ) ਕਰਦੇ ਹੋ ਕੀ ਹਨ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ وَجَدْنَآ ءَابَآءَنَا لَهَا عَٰبِدِينَ
Punjabi Translation - Arif Haleemਉਹਨਾਂ (ਸਭ ਨੇ) ਕਿਹਾ ਕਿ ਅਸੀਂ ਆਪਣੇ ਪਿਓ ਦਾਦਿਆਂ (ਭਾਵ ਬਜ਼ੁਰਗਾਂ) ਨੂੰ ਇਹਨਾਂ (ਮੂਰਤੀਆਂ) ਦੀ ਹੀ ਪੂਜਾ ਕਰਦੇ ਵੇਖਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ لَقَدْ كُنتُمْ أَنتُمْ وَءَابَآؤُكُمْ فِى ضَلَٰلٍ مُّبِينٍ
Punjabi Translation - Arif Haleem(ਇਬਰਾਹੀਮ ਨੇ) ਕਿਹਾ, ਫੇਰ ਤਾਂ ਤੁਸੀਂ ਵੀ ਕੁਰਾਹੇ ਪਏ ਹੋਏ ਹੋ ਅਤੇ ਤੁਹਾਡੇ ਬਜ਼ੁਰਗ ਵੀ ਸਪਸ਼ਟ ਰੂਪ ਵਿਚ ਕੁਰਾਹੇ ਪਏ ਹੋਏ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوٓا۟ أَجِئْتَنَا بِٱلْحَقِّ أَمْ أَنتَ مِنَ ٱللَّٰعِبِينَ
Punjabi Translation - Arif Haleem(ਕੌਮ ਨੇ) ਕਿਹਾ, ਕੀ ਤੁਸੀਂ ਸਾਡੇ ਸਾਹਮਣੇ ਸੱਚ ਬੋਲ ਰਹੇ ਹੋ ਜਾਂ ਮਖੌਲ ਕਰ ਰਹੇ ਹੋ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ بَل رَّبُّكُمْ رَبُّ ٱلسَّمَٰوَٰتِ وَٱلْأَرْضِ ٱلَّذِى فَطَرَهُنَّ وَأَنَا۠ عَلَىٰ ذَٰلِكُم مِّنَ ٱلشَّٰهِدِينَ
Punjabi Translation - Arif Haleemਇਬਰਾਹੀਮ ਨੇ ਫ਼ਰਮਾਇਆ, ਅਸਲ ਗੱਲ ਇਹ ਹੈ ਕਿ ਤੁਹਾਡਾ ਸਾਰਿਆਂ ਦਾ ਪਾਲਣਹਾਰ ਤਾਂ ਉਹੀਓ ਹੈ ਜਿਹੜਾ ਅਕਾਸ਼ਾਂ ਅਤੇ ਧਰਤੀ ਦਾ ਮਾਲਿਕ ਹੈ ਅਤੇ ਜਿਸ ਨੇ ਉਹਨਾਂ ਨੂੰ ਸਾਜਿਆ ਹੈ। ਮੈਂ ਤੁਹਾਡੇ ਸਾਹਮਣੇ ਇਸ ਦੀ ਗਵਾਹੀ ਦਿੰਦਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَتَٱللَّهِ لَأَكِيدَنَّ أَصْنَٰمَكُم بَعْدَ أَن تُوَلُّوا۟ مُدْبِرِينَ
Punjabi Translation - Arif Haleem(ਇਬਰਾਹੀਮ ਨੇ ਮਨ ਵਿਚ ਕਿਹਾ ਕਿ) ਅੱਲਾਹ ਦੀ ਕਸਮ! ਤੁਹਾਡੇ ਜਾਣ ਮਗਰੋਂ ਮੈਂ ਤੁਹਾਡੇ ਇਹਨਾਂ ਬੁਤਾਂ ਨਾਲ ਨਿਬੜਾਂਗਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَجَعَلَهُمْ جُذَٰذًا إِلَّا كَبِيرًا لَّهُمْ لَعَلَّهُمْ إِلَيْهِ يَرْجِعُونَ
Punjabi Translation - Arif Haleem(ਜਦੋਂ ਸਾਰੇ ਚਲੇ ਗਏ ਤਾਂ) ਫੇਰ ਉਸ (ਇਬਰਾਹੀਮ) ਨੇ ਸਾਰੀਆਂ (ਮੂਰਤੀਆਂ) ਦੇ ਟੋਟੇ-ਟੋਟੇ ਕਰ ਦਿੱਤੇ, ਕੇਵਲ ਇਕ ਵੱਡੇ ਬੁਤ ਨੂੰ ਬਾਕੀ ਰਹਿਣ ਦਿੱਤਾ ਤਾਂ ਜੋ (ਜਦੋਂ ਆ ਕੇ ਵੇਖਣ ਤਾਂ) ਉਸੇ ਬੁਤ ਵੱਲ ਪਰਤਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ مَن فَعَلَ هَٰذَا بِـَٔالِهَتِنَآ إِنَّهُۥ لَمِنَ ٱلظَّٰلِمِينَ
Punjabi Translation - Arif Haleem(ਜਦੋਂ ਉਹਨਾਂ ਨੂੰ ਬੁਤਾਂ ਬਾਰੇ ਪਤਾ ਲਗਿਆ ਤਾਂ) ਪੁੱਛਣ ਲੱਗੇ ਕਿ ਸਾਡੇ ਇਸ਼ਟਾਂ ਦਾ ਇਹ ਹਾਲ ਕਿਸ ਨੇ ਕੀਤਾ ਹੈ ? (ਜਿਸ ਨੇ ਵੀ ਇਹ ਕੀਤਾ ਹੈ) ਬੇਸ਼ੁਕ ਉਹ ਜ਼ਾਲਮਾਂ ਵਿੱਚੋਂ ਹੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ سَمِعْنَا فَتًى يَذْكُرُهُمْ يُقَالُ لَهُۥٓ إِبْرَٰهِيمُ
Punjabi Translation - Arif Haleem(ਕੁੱਝ ਲੋਕ ਆਪਸ ਵਿਚ) ਕਹਿਣ ਲੱਗੇ ਕਿ ਅਸੀਂ ਇਕ ਨੌਜਵਾਨ ਨੂੰ ਇਹਨਾਂ (ਇਸ਼ਟਾਂ) ਪ੍ਰਤੀ ਚਰਚਾ ਕਰਦੇ ਹੋਏ ਸੁਣਿਆ ਸੀ ਉਸ ਨੂੰ ਇਬਰਾਹੀਮ ਕਿਹਾ ਜਾਂਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ فَأْتُوا۟ بِهِۦ عَلَىٰٓ أَعْيُنِ ٱلنَّاسِ لَعَلَّهُمْ يَشْهَدُونَ
Punjabi Translation - Arif Haleemਸਾਰਿਆਂ ਨੇ ਕਿਹਾ ਕਿ ਤੁਸੀ ਉਸ ਨੂੰ ਲੋਕਾਂ ਦੇ ਸਾਹਮਣੇ ਫੜ ਲਿਆਓ ਤਾਂ ਜੋ ਸਾਰੇ ਉਸ ਨੂੰ ਵੇਖ ਲੈਣ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوٓا۟ ءَأَنتَ فَعَلْتَ هَٰذَا بِـَٔالِهَتِنَا يَٰٓإِبْرَٰهِيمُ
Punjabi Translation - Arif Haleem(ਜਦੋਂ ਇਬਰਾਹੀਮ ਨੂੰ ਲੋਕਾਂ ਸਾਹਮਣੇ ਲਿਆਂਦਾ ਗਿਆ ਤਾਂ ਕੌਮ ਦੇ ਸਰਦਾਰ) ਆਖਣ ਲੱਗੇ, ਕੀ ਤੇਨੇ ਹੀ ਸਾਡੇ ਇਸ਼ਟਾਂ ਦਾ ਇਹ ਹਾਲ ਕੀਤਾ ਹੈ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ بَلْ فَعَلَهُۥ كَبِيرُهُمْ هَٰذَا فَسْـَٔلُوهُمْ إِن كَانُوا۟ يَنطِقُونَ
Punjabi Translation - Arif Haleemਤਾਂ ਇਬਰਾਹੀਮ ਨੇ ਕਿਹਾ ਕਿ ਇਹ ਕੰਮ ਤਾਂ ਉਹਨਾਂ (ਮੂਰਤੀਆਂ) ਦੇ ਵੱਡੇ (ਬੁਤ) ਦਾ ਹੈ, ਪੁੱਛ ਲਵੋ ਜੇ ਇਹ ਬੋਲ ਸਕਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَرَجَعُوٓا۟ إِلَىٰٓ أَنفُسِهِمْ فَقَالُوٓا۟ إِنَّكُمْ أَنتُمُ ٱلظَّٰلِمُونَ
Punjabi Translation - Arif Haleem(ਇਹ ਸੁਣਕੇ) ਉਹ ਸਭ ਆਪਣੇ ਆਪ ਵਿਚ ਇਸ ਗੱਲ ਨੂੰ ਮੰਣਨ ਲੱਗੇ (ਕਿ ਇਹ ਬੁਤ ਤਾਂ ਕੁੱਝ ਬੋਲ ਵੀ ਨਹੀਂ ਸਕਦੇ ਅਤੇ (ਮਨ ਹੀ ਮਨ ਵਿਚ) ਕਹਿਣ ਲੱਗੇ ਕਿ ਜ਼ਾਲਮ ਤਾਂ ਤੁਸੀਂ ਆਪ ਹੀ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ثُمَّ نُكِسُوا۟ عَلَىٰ رُءُوسِهِمْ لَقَدْ عَلِمْتَ مَا هَٰٓؤُلَآءِ يَنطِقُونَ
Punjabi Translation - Arif Haleemਫੇਰ ਉਹਨਾਂ ਦੀ ਮੱਤ ਪੁੱਠੀ ਹੋ ਗਈ (ਤੇ ਆਖਣ ਲੱਗੇ) ਇਹ ਤਾਂ ਤੂੰ ਵੀ ਜਾਣਦਾ ਹੈ ਕਿ ਇਹ ਬੋਲਦੇ ਨਹੀਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالَ أَفَتَعْبُدُونَ مِن دُونِ ٱللَّهِ مَا لَا يَنفَعُكُمْ شَيْـًٔا وَلَا يَضُرُّكُمْ
Punjabi Translation - Arif Haleem(ਇਬਰਾਹੀਮ ਨੇ) ਕਿਹਾ, ਕੀ ਤੁਸੀਂ ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹੋ ਜੋ ਨਾ ਤੁਹਾਨੂੰ ਕੁੱਝ ਲਾਭ ਦੇ ਸਕਦੇ ਹਨ ਨਾ ਹੀ ਹਾਨੀ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أُفٍّ لَّكُمْ وَلِمَا تَعْبُدُونَ مِن دُونِ ٱللَّهِ أَفَلَا تَعْقِلُونَ
Punjabi Translation - Arif Haleemਅਫ਼ਸੋਸ ਹੈ ਤੁਹਾਤੇ (ਭਾਵ ਤੁਹਾਡੀਆਂ ਅਕਲਾਂ) ਉੱਤੇ ਅਤੇ ਉਹਨਾਂ ਉੱਤੇ ਜਿਨ੍ਹਾਂ ਦੀ ਪੂਜਾ ਤੁਸੀਂ ਅੱਲਾਹ ਨੂੰ ਛੱਡ ਕੇ ਕਰਦੇ ਹੋ। ਕੀ ਤੁਹਾਨੂੰ ਕੁੱਝ ਵੀ ਅਕਲ ਨਹੀਂ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَالُوا۟ حَرِّقُوهُ وَٱنصُرُوٓا۟ ءَالِهَتَكُمْ إِن كُنتُمْ فَٰعِلِينَ
Punjabi Translation - Arif Haleem(ਆਪਸ ਵਿਚ) ਕਹਿਣ ਲੱਗੇ ਕਿ ਜੇ ਤੁਸੀਂ ਆਪਣੇ ਇਸ਼ਟਾਂ ਦੀ ਮਦਦ ਕਰਨੀ ਹੀ ਹੈ ਤਾਂ ਇਬਰਾਹੀਮ ਨੂੰ ਅੱਗ ਵਿਚ ਸੁੱਟ ਦਿਓ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْنَا يَٰنَارُ كُونِى بَرْدًا وَسَلَٰمًا عَلَىٰٓ إِبْرَٰهِيمَ
Punjabi Translation - Arif Haleem(ਜਦੋਂ ਇਬਰਾਹੀਮ ਨੂੰ ਅੱਗ ਵਿਚ ਸੁਟ ਦਿੱਤਾ ਗਿਆ ਤਾਂ) ਅਸੀਂ ਹੁਕਮ ਦਿੱਤਾ ਕਿ ਹੇ ਅੱਗ! ਤੂੰ ਠੰਡੀ ਹੋ ਜਾ ਅਤੇ ਇਬਰਾਹੀਮ ਲਈ ਸਲਾਮਤੀ ਵਾਲੀ ਬਣ ਜਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَرَادُوا۟ بِهِۦ كَيْدًا فَجَعَلْنَٰهُمُ ٱلْأَخْسَرِينَ
Punjabi Translation - Arif Haleemਉਹਨਾਂ ਨੇ ਇਬਰਾਹੀਮ ਨਾਲ ਬੁਰਾ ਕਰਨਾ ਚਾਹਿਆ ਪਰ ਅਸੀਂ ਉਹਨਾਂ ਨੂੰ ਹੀ ਘਾਟੇ ਵਿਚ ਪਾ ਦਿੱਤਾ (ਅਸਫ਼ਲ ਕਰ ਦਿੱਤਾ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنَجَّيْنَٰهُ وَلُوطًا إِلَى ٱلْأَرْضِ ٱلَّتِى بَٰرَكْنَا فِيهَا لِلْعَٰلَمِينَ
Punjabi Translation - Arif Haleemਅਸੀਂ ਉਸ (ਇਬਰਾਹੀਮ) ਨੂੰ ਅਤੇ ਲੂਤ ਨੂੰ ਸੁਰੱਖਿਅਤ ਬਚਾ ਕੇ ਉਸ ਧਰਤੀ (ਮੁਲਕ ਸ਼ਾਮ) ਵੱਲ ਲੈ ਗਏ, ਜਿੱਥੇ ਅਸੀਂ ਦੁਨੀਆਂ ਜਹਾਨ ਲਈ ਬਰਕਤਾਂ ਰੱਖੀਆਂ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَوَهَبْنَا لَهُۥٓ إِسْحَٰقَ وَيَعْقُوبَ نَافِلَةً وَكُلًّا جَعَلْنَا صَٰلِحِينَ
Punjabi Translation - Arif Haleemਅਸੀਂ ਉਸ (ਇਬਰਾਹੀਮ) ਨੂੰ ਇਸਹਾਕ (ਜਿਹਾ ਪੁੱਤਰ) ਅਤੇ ਯਾਕੂਬ (ਜਿਹਾ ਪੋਤਰਾ) ਇਨਾਮ ਵਿਚ ਦਿੱਤਾ ਅਤੇ ਹਰੇਕ ਨੂੰ ਅਸੀਂ ਨੇਕ ਕੰਮ ਕਰਨ ਵਾਲਾ ਬਣਾਇਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَجَعَلْنَٰهُمْ أَئِمَّةً يَهْدُونَ بِأَمْرِنَا وَأَوْحَيْنَآ إِلَيْهِمْ فِعْلَ ٱلْخَيْرَٰتِ وَإِقَامَ ٱلصَّلَوٰةِ وَإِيتَآءَ ٱلزَّكَوٰةِ وَكَانُوا۟ لَنَا عَٰبِدِينَ
Punjabi Translation - Arif Haleemਅਤੇ ਅਸੀਂ ਉਹਨਾਂ (ਇਸਹਾਕ ਤੇ ਯਾਕੂਬ) ਨੂੰ ਆਗੂ (ਨਬੀ) ਬਣਾਇਆ ਤਾਂ ਜੋ ਸਾਡੇ ਆਦੇਸ਼ਾਂ ਅਨੁਸਾਰ ਲੋਕਾਂ ਦੀ ਅਗਵਾਈ ਕਰਨ ਅਤੇ ਅਸੀਂ ਉਹਨਾਂ (ਨਬੀਆਂ) ਵੱਲ ਭਲੇ ਕੰਮ ਕਰਨ, ਨਮਾਜ਼ ਕਾਇਮ ਰੱਖਣ ਅਤੇ ਜ਼ਕਾਤ ਅਦਾ ਕਰਨ ਦਾ ਹੁਕਮ ਵਹੀ ਰਾਹੀਂ ਭੇਜਿਆ ਅਤੇ ਉਹ ਸਾਰੇ ਹੀ ਸਾਡੇ ਇਬਾਦਤ ਗੁਜ਼ਾਰ ਬੰਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلُوطًا ءَاتَيْنَٰهُ حُكْمًا وَعِلْمًا وَنَجَّيْنَٰهُ مِنَ ٱلْقَرْيَةِ ٱلَّتِى كَانَت تَّعْمَلُ ٱلْخَبَٰٓئِثَ إِنَّهُمْ كَانُوا۟ قَوْمَ سَوْءٍ فَٰسِقِينَ
Punjabi Translation - Arif Haleemਅਸੀਂ ਲੂਤ ਨੂੰ ਵੀ ਦਾਨਾਈ (ਪੈਗ਼ੰਬਰੀ) ਅਤੇ ਗਿਆਨ ਬਖ਼ਸ਼ਿਆ ਅਤੇ ਅਸੀਂ ਉਸ ਨੂੰ ਉਸ ਬਸਤੀ ਵਿੱਚੋਂ ਕੱਢਿਆ ਜਿੱਥੇ ਦੇ ਲੋਕੀ ਅਸ਼ਲੀਲ ਕੰਮਾਂ ਵਿਚ ਰੁੱਝੇ ਹੋਏ ਸਨ। ਉਹ ਬਹੁਤ ਹੀ ਭੈੜੇ ਅਤੇ ਅਵਗਿਆਕਾਰੀ ਲੋਕ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَدْخَلْنَٰهُ فِى رَحْمَتِنَآ إِنَّهُۥ مِنَ ٱلصَّٰلِحِينَ
Punjabi Translation - Arif Haleemਅਸੀਂ ਉਸ (ਲੂਤ) ਨੂੰ ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲਿਆ ਬੇਸ਼ੱਕ ਉਹ ਨੇਕ ਲੋਕਾਂ ਵਿੱਚੋਂ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنُوحًا إِذْ نَادَىٰ مِن قَبْلُ فَٱسْتَجَبْنَا لَهُۥ فَنَجَّيْنَٰهُ وَأَهْلَهُۥ مِنَ ٱلْكَرْبِ ٱلْعَظِيمِ
Punjabi Translation - Arif Haleemਅਤੇ (ਹੇ ਨਬੀ!) ਨੂਹ ਨੂੰ ਯਾਦ ਕਰੋ ਜਦੋਂ ਉਸ ਨੇ ਉਹਨਾਂ (ਸਾਰੇ ਨਬੀਆਂ) ਤੋਂ ਪਹਿਲਾਂ ਸਾਨੂੰ ਦੁਆ ਕੀਤੀ ਸੀ ਅਤੇ ਅਸੀਂ ਉਹ ਦੀ ਦੁਆ ਕਬੂਲ ਕੀਤੀ। ਸੋ ਅਸੀਂ ਉਸ (ਨੂਹ) ਨੂੰ ਅਤੇ ਉਸ ਦੇ ਸਾਥੀਆਂ ਨੂੰ ਇਕ ਵੱਡੇ ਸੰਕਟ ਵਿੱਚੋਂ ਕੱਢਿਆ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَنَصَرْنَٰهُ مِنَ ٱلْقَوْمِ ٱلَّذِينَ كَذَّبُوا۟ بِـَٔايَٰتِنَآ إِنَّهُمْ كَانُوا۟ قَوْمَ سَوْءٍ فَأَغْرَقْنَٰهُمْ أَجْمَعِينَ
Punjabi Translation - Arif Haleemਅਤੇ ਅਸੀਂ ਉਹਨਾਂ (ਨੂਹ ਤੇ ਉਸ ਦੇ ਸਾਥੀਆਂ) ਦੀ ਹਿਮਾਇਤ ਉਹਨਾਂ ਲੋਕਾਂ ਦੇ ਮੁਕਾਬਲੇ ਵਿਚ ਕੀਤੀ ਸੀ, ਜਿਹੜੇ ਸਾਡੀਆਂ ਆਇਤਾਂ (ਨਿਸ਼ਾਨੀਆਂ) ਨੂੰ ਝੁਠਲਾ ਰਹੇ ਸਨ। ਨਿਰਸੰਦੇਹ, ਉਹ ਬਹੁਤ ਹੀ ਭੈੜੇ ਲੋਕ ਸਨ, ਸੋ ਅਸੀਂ ਉਹਨਾਂ ਸਭ ਨੂੰ ਡੋਬ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَدَاوُۥدَ وَسُلَيْمَٰنَ إِذْ يَحْكُمَانِ فِى ٱلْحَرْثِ إِذْ نَفَشَتْ فِيهِ غَنَمُ ٱلْقَوْمِ وَكُنَّا لِحُكْمِهِمْ شَٰهِدِينَ
Punjabi Translation - Arif Haleem(ਹੇ ਨਬੀ ਸ:!) ਦਾਊਦ ਅਤੇ (ਉਸ ਦੇ ਪੁੱਤਰ) ਸੁਲੇਮਾਨ ਨੂੰ ਯਾਦ ਕਰੋ ਜਦੋਂ ਉਹ ਦੋਵੇਂ ਇਕ ਖੇਤ (ਦੀ ਮਲਕੀਯਤ) ਦਾ ਫ਼ੈਸਲਾ ਕਰ ਰਹੇ ਸਨ, ਜਿਸ ਵਿਚ ਰਾਤ ਵੇਲੇ ਕਿਸੇ ਦੀਆਂ ਬਕਰੀਆਂ ਚਰ-ਚੁਰਾ ਗਈਆਂ ਸਨ। ਅਸੀਂ ਉਹਨਾਂ ਦੇ ਫ਼ੈਸਲੇ ਸਮੇਂ ਮੌਜੂਦ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَفَهَّمْنَٰهَا سُلَيْمَٰنَ وَكُلًّا ءَاتَيْنَا حُكْمًا وَعِلْمًا وَسَخَّرْنَا مَعَ دَاوُۥدَ ٱلْجِبَالَ يُسَبِّحْنَ وَٱلطَّيْرَ وَكُنَّا فَٰعِلِينَ
Punjabi Translation - Arif Haleemਅਸੀਂ ਸੁਲੇਮਾਨ ਨੂੰ ਠੀਕ (ਫ਼ੈਸਲਾ) ਸੁਝਾ ਦਿੱਤਾ ਅਤੇ ਅਸੀਂ ਹਰੇਕ ਨੂੰ ਸਿਆਣਪ ਤੇ ਗਿਆਨ ਬਖ਼ਸ਼ਿਆ। ਅਸੀਂ ਦਾਊਦ ਦੇ ਅਧੀਨ ਪਹਾੜਾਂ ਤੇ ਪੰਛਿਆਂ ਨੂੰ ਕਰ ਦਿੱਤਾ। ਉਹ (ਸਾਰੇ) ਤਸਬੀਹ ਕਰਦੇ ਸਨ। ਇਹ ਸਭ ਕਰਨ ਵਾਲੇ ਅਸੀਂ ਆਪ ਹੀ ਸਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَعَلَّمْنَٰهُ صَنْعَةَ لَبُوسٍ لَّكُمْ لِتُحْصِنَكُم مِّنۢ بَأْسِكُمْ فَهَلْ أَنتُمْ شَٰكِرُونَ
Punjabi Translation - Arif Haleemਅਸੀਂ ਉਸ (ਦਾਊਦ) ਨੂੰ ਤੁਹਾਡੇ ਲਈ ਜ਼ਿਰ੍ਹਾ-ਬਕਤਰ (ਜੰਗੀ ਲਿਬਾਸ) ਬਣਾਉਂਣ ਦੀ ਕਲਾ ਸਿਖਾਈ, ਤਾਂ ਜੋ ਲੜਾਈ ਸਮੇਂ ਇਕ ਦੂਜੇ ਦੇ ਹਮਲੇ ਤੋਂ ਬਚਾਏ। ਕੀ ਤੁਸੀਂ ਧੰਨਵਾਦੀ ਬਣੋਗੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلِسُلَيْمَٰنَ ٱلرِّيحَ عَاصِفَةً تَجْرِى بِأَمْرِهِۦٓ إِلَى ٱلْأَرْضِ ٱلَّتِى بَٰرَكْنَا فِيهَا وَكُنَّا بِكُلِّ شَىْءٍ عَٰلِمِينَ
Punjabi Translation - Arif Haleemਅਸੀਂ ਹੀ ਸੁਲੇਮਾਨ ਦੇ ਅਧੀਨ ਤੇਜ਼ ਹਵਾਂ ਨੂੰ ਕੀਤਾ, ਉਹ ਉਸ ਦੇ ਹੁਕਮ ਨਾਲ ਉਸ ਧਰਤੀ ਵੱਲ ਵਗਦੀ ਸੀ ਜਿੱਥੇ ਅਸੀਂ ਬਰਕਤਾਂ ਦੇ ਰੱਖੀਆਂ ਸਨ। ਅਸੀਂ ਹਰੇਕ ਚੀਜ਼ ਦਾ ਭਲੀ-ਭਾਂਤ ਗਿਆਨ ਰੱਖਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمِنَ ٱلشَّيَٰطِينِ مَن يَغُوصُونَ لَهُۥ وَيَعْمَلُونَ عَمَلًا دُونَ ذَٰلِكَ وَكُنَّا لَهُمْ حَٰفِظِينَ
Punjabi Translation - Arif Haleemਇਸੇ ਪ੍ਰਕਾਰ ਅਸੀਂ ਬਹੁਤ ਸਾਰੇ ਸ਼ੈਤਾਨ ਵੀ ਉਸ (ਸੁਲੈਮਾਨ) ਦੇ ਅਧੀਨ ਕੀਤੇ ਹੋਏ ਸੀ ਜਿਹੜੇ ਉਸ ਦੇ ਹੁਕਮ ਨਾਲ (ਸਮੁੰਦਰ ਵਿਚ) ਗੋਤੇ ਮਾਰਦੇ ਸੀ ਅਤੇ ਹੋਰ ਵੀ ਕਈ ਕੰਮ ਕਰਦੇ ਸੀ, ਅਸੀਂ ਹੀ ਉਹਨਾਂ ਦੀ ਰਾਖੀ ਕਰਦੇ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَيُّوبَ إِذْ نَادَىٰ رَبَّهُۥٓ أَنِّى مَسَّنِىَ ٱلضُّرُّ وَأَنتَ أَرْحَمُ ٱلرَّٰحِمِينَ
Punjabi Translation - Arif Haleem(ਹੇ ਨਬੀ ਸ:!) ਅੱਯੂਬ (ਨਬੀ) ਨੂੰ ਯਾਦ ਕਰੋ ਜਦੋਂ ਉਸ ਨੇ ਆਪਣੇ ਰੱਬ ਨੂੰ ਅਰਦਾਸ ਕੀਤੀ ਸੀ ਕਿ ਮੈਨੂੰ ਬੀਮਾਰੀ ਚਿੱਮੜ ਗਈ ਹੈ ਅਤੇ ਤੂੰ ਹੀ ਸਭ ਤੋਂ ਵੱਧ ਰਹਿਮ ਕਰਨ ਵਾਲਾ ਹੈ (ਮੈਨੂੰ ਬੀਮਾਰੀ ਤੋਂ ਬਚਾ)।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱسْتَجَبْنَا لَهُۥ فَكَشَفْنَا مَا بِهِۦ مِن ضُرٍّ وَءَاتَيْنَٰهُ أَهْلَهُۥ وَمِثْلَهُم مَّعَهُمْ رَحْمَةً مِّنْ عِندِنَا وَذِكْرَىٰ لِلْعَٰبِدِينَ
Punjabi Translation - Arif Haleemਅਸੀਂ (ਉਸ ਦੀ ਅਰਦਾਸ ਕਬੂਲ ਕਰ ਲਈ ਅਤੇ ਜਿਹੜਾ ਉਸ ਨੂੰ ਰੋਗ ਸੀ ਉਹ ਦੂਰ ਕਰ ਦਿੱਤਾ ਅਤੇ ਉਸ ਨੂੰ ਔਲਾਦ ਬਖ਼ਸ਼ੀ, ਸਗੋਂ ਆਪਣੀਆਂ ਮਿਹਰਾਂ ਸਦਕੇ ਹੋਰ ਵੀ ਬਹੁਤ ਕੁੱਝ ਦਿੱਤਾ ਤਾਂ ਜੋ ਨੇਕ ਲੋਕ ਨਸੀਹਤ ਪ੍ਰਾਪਤ ਕਰਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِسْمَٰعِيلَ وَإِدْرِيسَ وَذَا ٱلْكِفْلِ كُلٌّ مِّنَ ٱلصَّٰبِرِينَ
Punjabi Translation - Arif Haleemਅਤੇ ਇਸਮਾਈਲ, ਇਦਰੀਸ ਤੇ ਜ਼ਵਿਲ ਕਿਫ਼ਲ ਨੂੰ ਯਾਦ ਕਰੋ, ਇਹ ਸਾਰੇ (ਨਬੀ) ਸਬਰ ਕਰਨ ਵਾਲੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَدْخَلْنَٰهُمْ فِى رَحْمَتِنَآ إِنَّهُم مِّنَ ٱلصَّٰلِحِينَ
Punjabi Translation - Arif Haleemਅਤੇ ਅਸੀਂ ਉਹਨਾਂ ਸਾਰੇ (ਨਬੀਆਂ) ਨੂੰ ਆਪਣੀ ਮਿਹਰਾਂ ਵਿਚ ਲੈ ਲਿਆ। ਨਿਰਸੰਦੇਹ, ਉਹ ਸਾਰੇ ਹੀ ਨੇਕ ਲੋਕ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَذَا ٱلنُّونِ إِذ ذَّهَبَ مُغَٰضِبًا فَظَنَّ أَن لَّن نَّقْدِرَ عَلَيْهِ فَنَادَىٰ فِى ٱلظُّلُمَٰتِ أَن لَّآ إِلَٰهَ إِلَّآ أَنتَ سُبْحَٰنَكَ إِنِّى كُنتُ مِنَ ٱلظَّٰلِمِينَ
Punjabi Translation - Arif Haleemਅਤੇ ਮੱਛੀ ਵਾਲੇ (ਯੂਨੁਸ) ਨੂੰ ਯਾਦ ਕਰੋ ਜਦੋਂ ਉਹ (ਕੌਮ ਤੋਂ) ਵਿਗੜ ਕੇ ਚਲਾ ਗਿਆ ਅਤੇ ਸਮਝਦਾ ਸੀ ਕਿ ਅਸੀਂ ਉਸ ਨੂੰ ਫੜ ਨਹੀਂ ਸਕਦੇ। ਅੰਤ ਉਸ ਨੇ ਸਾਨੂੰ ਹਨੇਰਿਆਂ ਵਿਚ (ਭਾਵ ਮੱਛੀ ਦੇ ਪੇਟ ਵਿੱਚੋਂ) ਅਰਦਾਸਾਂ ਕੀਤੀਆਂ ਕਿ ਤੈਥੋਂ (ਅੱਲਾਹ ਤੋਂ) ਛੁੱਟ ਹੋਰ ਕੋਈ ਇਸ਼ਟ ਨਹੀਂ, ਤੂੰ ਪਾਕ ਹੈ, ਅਸਲ ਵਿਚ ਮੈਂ ਹੀ ਜ਼ਾਲਮਾਂ ਵਿੱਚੋਂ ਹੋ ਗਿਆ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱسْتَجَبْنَا لَهُۥ وَنَجَّيْنَٰهُ مِنَ ٱلْغَمِّ وَكَذَٰلِكَ نُـۨجِى ٱلْمُؤْمِنِينَ
Punjabi Translation - Arif Haleemਅਸੀਂ ਉਸ (ਯੂਨੁਸ) ਦੀ ਅਰਦਾਸ ਮਨਜ਼ੂਰ ਕਰ ਲਈ ਅਤੇ ਉਸ ਨੂੰ ਕਸ਼ਟ (ਮੱਛੀ ਦੇ ਪੇਟ) ਤੋਂ ਛੁਟਕਾਰਾ ਦਿਲਾਇਆ। ਈਮਾਨ ਵਾਲਿਆਂ ਨੂੰ ਅਸੀਂ ਇਸੇ ਤਰ੍ਹਾਂ ਬਚਾਉਂਦੇ ਰਹਿੰਦੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَزَكَرِيَّآ إِذْ نَادَىٰ رَبَّهُۥ رَبِّ لَا تَذَرْنِى فَرْدًا وَأَنتَ خَيْرُ ٱلْوَٰرِثِينَ
Punjabi Translation - Arif Haleemਯਾਦ ਕਰੋ ਜ਼ਿਕਰੀਆ ਨੂੰ ਜਦੋਂ ਉਸ ਨੇ ਆਪਣੇ ਰੱਬ ਨੂੰ ਦੁਆ ਕੀਤੀ ਸੀ ਕਿ ਹੇ ਮੇਰੇ ਰੱਬਾ! ਮੈਨੂੰ ਇਕੱਲਿਆਂ ਨਾ ਛੱਡੀਂ, ਤੂੰ ਹੀ ਸਭ ਤੋਂ ਵੱਡਾ ਵਾਰਸ (ਰੱਖਵਾਲਾ) ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱسْتَجَبْنَا لَهُۥ وَوَهَبْنَا لَهُۥ يَحْيَىٰ وَأَصْلَحْنَا لَهُۥ زَوْجَهُۥٓ إِنَّهُمْ كَانُوا۟ يُسَٰرِعُونَ فِى ٱلْخَيْرَٰتِ وَيَدْعُونَنَا رَغَبًا وَرَهَبًا وَكَانُوا۟ لَنَا خَٰشِعِينَ
Punjabi Translation - Arif Haleemਅਸੀਂ ਉਸ (ਜ਼ਿਕਰੀਆ) ਦੀ ਦੁਆ ਕਬੂਲ ਕਰ ਲਈ ਅਤੇ ਉਸ ਨੂੰ ਯਾਹਯਾ (ਨਾਂ ਦਾ ਪੁੱਤਰ) ਬਖ਼ਸ਼ਿਆ। ਅਸੀਂ ਉਸ ਦੀ ਪਤਨੀ ਨੂੰ ਇਸ (ਔਲਾਦ) ਦੇ ਯੋਗ ਬਣਾ ਦਿੱਤਾ। ਇਹ ਦੋਵੇਂ (ਜ਼ਿਕਰੀਆ ਤੇ ਉਸ ਦੀ ਪਤਨੀ) ਭਲੇ ਕੰਮ ਕਰਨ ਵਿਚ ਛੇਤੀ ਕਰਦੇ ਸਨ ਅਤੇ ਸਾਨੂੰ ਆਸਾਂ ਨਾਲ ਅਤੇ ਡਰਦੇ ਹੋਏ ਪੁਕਾਰਦੇ ਸਨ ਅਤੇ ਸਾਡੇ ਅੱਗੇ ਨਿਮਰਤਾ ਸਹਿਤ ਝੁਕਦੇ ਸਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّتِىٓ أَحْصَنَتْ فَرْجَهَا فَنَفَخْنَا فِيهَا مِن رُّوحِنَا وَجَعَلْنَٰهَا وَٱبْنَهَآ ءَايَةً لِّلْعَٰلَمِينَ
Punjabi Translation - Arif Haleemਅਤੇ ਉਸ ਪਾਕ ਪਵਿੱਤਰ ਇਸਤਰੀ ਨੂੰ ਯਾਦ ਕਰੋ ਜਿਸ ਨੇ ਆਪਣੀ ਇੱਜ਼ਤ ਆਬਰੂ ਦੀ ਰਾਖੀ ਕੀਤੀ ਸੀ। ਅਸੀਂ ਉਸ (ਪਵਿੱਤਰ ਜ਼ਨਾਨੀ ਮਰੀਅਮ) ਵਿਚ ਆਪਣੀ ਰੂਹ ਫੂਂਕੀ ਅਤੇ ਉਸ ਨੂੰ ਅਤੇ ਉਸ ਦੇ ਪੁੱਤਰ (ਈਸਾ) ਨੂੰ ਕੁੱਲ ਜਹਾਨ ਲਈ ਇਕ ਨਿਸ਼ਾਨੀ ਬਣਾ ਦਿੱਤਾ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ هَٰذِهِۦٓ أُمَّتُكُمْ أُمَّةً وَٰحِدَةً وَأَنَا۠ رَبُّكُمْ فَٱعْبُدُونِ
Punjabi Translation - Arif Haleemਹੇ ਲੋਕੋ! ਬੇਸ਼ੱਕ ਇਹ ਤੁਹਾਡ ਧਰਮ (ਇਸਲਾਮ) ਇਕ ਹੀ ਧਰਮ ਹੈ ਅਤੇ ਮੈਂ ਤੁਹਾਡਾ ਪਾਲਣਹਾਰ ਹਾਂ, ਸੋ ਤੁਸੀਂ ਮੇਰੀ ਹੀ ਬੰਦਗੀ ਕਰੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَتَقَطَّعُوٓا۟ أَمْرَهُم بَيْنَهُمْ كُلٌّ إِلَيْنَا رَٰجِعُونَ
Punjabi Translation - Arif Haleemਅਤੇ ਜਿਨ੍ਹਾਂ ਲੋਕਾਂ ਨੇ ਆਪਣੇ ਧਰਮ ਵਿਚ ਫੁੱਟਾਂ ਪਾਈਆਂ ਹਨ ਉਹਨਾਂ ਸਭ ਨੇ ਆਉਣਾ ਤਾਂ ਮੇਰੇ ਹੀ ਕੋਲ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَمَن يَعْمَلْ مِنَ ٱلصَّٰلِحَٰتِ وَهُوَ مُؤْمِنٌ فَلَا كُفْرَانَ لِسَعْيِهِۦ وَإِنَّا لَهُۥ كَٰتِبُونَ
Punjabi Translation - Arif Haleemਸੋ ਜਿਹੜਾ ਵੀ ਕੋਈ ਨੇਕ ਅਮਲ ਕਰੇਗਾ, ਪਰ ਹੋਵੇ ਉਹ ਈਮਾਨ ਵਾਲਾ, ਉਸ ਦੇ ਕੰਮਾਂ ਦੀ ਨਾ-ਕਦਰੀ ਨਹੀਂ ਹੋਵੇਗੀ, ਅਸੀਂ ਤਾਂ ਉਹਨਾਂ ਦੇ ਸਾਰੇ ਕੰਮਾਂ ਨੂੰ ਲਿਖ ਰਹੇ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَحَرَٰمٌ عَلَىٰ قَرْيَةٍ أَهْلَكْنَٰهَآ أَنَّهُمْ لَا يَرْجِعُونَ
Punjabi Translation - Arif Haleemਅਤੇ ਜਿਸ ਬਸਤੀ ਅਸਾਂ ਹਲਾਕ ਕਰ ਦਈਏ ਉਹ ਦੇ ਵਸਨੀਕ ਕਦੇ ਮੁੜ ਪਰਤ ਕੇ (ਸੰਸਾਰ ਵਿਚ) ਨਹੀਂ ਆਉਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
حَتَّىٰٓ إِذَا فُتِحَتْ يَأْجُوجُ وَمَأْجُوجُ وَهُم مِّن كُلِّ حَدَبٍ يَنسِلُونَ
Punjabi Translation - Arif Haleemਇੱਥੋਂ ਤੀਕ ਕਿ ਯਾਜੂਜ ਮਾਜੂਜ ਖੋਲ ਦਿੱਤੇ ਜਾਣਗੇ ਅਤੇ ਉਹ ਹਰ ਉਂਚਾਈ ਤੋਂ ਭਜਦੇ ਹੋਏ ਨਿੱਕਲ ਆਉਣਗੇ।[3]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱقْتَرَبَ ٱلْوَعْدُ ٱلْحَقُّ فَإِذَا هِىَ شَٰخِصَةٌ أَبْصَٰرُ ٱلَّذِينَ كَفَرُوا۟ يَٰوَيْلَنَا قَدْ كُنَّا فِى غَفْلَةٍ مِّنْ هَٰذَا بَلْ كُنَّا ظَٰلِمِينَ
Punjabi Translation - Arif Haleemਅਤੇ ਸੱਚਾ ਵਚਨ ਭਾਵ ਕਿਆਮਤ ਦਾ ਸਮਾਂ ਵੀ ਨੇੜੇ ਆ ਲੱਗੇਗਾ, ਤਦ ਕਾਫ਼ਿਰਾਂ ਦੀਆਂ ਅੱਖਾਂ (ਅਚਰਜ ਨਾਲ)ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਜਾਣਗੀਆਂ (ਅਤੇ ਆਖਣਗੇ ਕਿ) ਅਫ਼ਸੋਸ ਸਾਡੇ ਮਾੜੇ ਭਾਗ ਅਸੀਂ ਇਸ ਦਿਨ ਨੂੰ ਭੁੱਲੇ ਬੈਠੇ ਸੀ, ਅਸੀਂ ਹੀ ਜ਼ਾਲਮ ਸਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّكُمْ وَمَا تَعْبُدُونَ مِن دُونِ ٱللَّهِ حَصَبُ جَهَنَّمَ أَنتُمْ لَهَا وَٰرِدُونَ
Punjabi Translation - Arif Haleem(ਹੇ ਕਾਫ਼ਿਰੋ! ਸੁਣੋ!) ਤੁਸੀਂ ਰੱਬ ਨੂੰ ਛੱਡ ਕੇ ਜਿਨ੍ਹਾਂ ਦੀ ਬੰਦਗੀ ਕਰਦੇ ਹੋ ਉਹ ਸਾਰੇ ਨਰਕ ਦਾ ਬਾਲਣ ਬਣਕੇ ਰਹਿਣਗੇ ਅਤੇ ਤੁਸੀਂ ਸਾਰੇ ਉਸ ਵਿਚ ਜਾਵੋਗੇ। [4]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَوْ كَانَ هَٰٓؤُلَآءِ ءَالِهَةً مَّا وَرَدُوهَا وَكُلٌّ فِيهَا خَٰلِدُونَ
Punjabi Translation - Arif Haleemਜੇਕਰ ਇਹ ਅਸਲੀ ਇਸ਼ਟ ਹੁੰਦੇ ਤਾਂ ਉਸ ਨਰਕ ਵਿਚ ਕਿਉਂ ਜਾਂਦੇ ? ਜਦ ਕਿ ਇਹ ਸਾਰੇ ਇਸ (ਨਰਕ) ਵਿਚ ਸਦਾ ਲਈ ਰਹਿਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَهُمْ فِيهَا زَفِيرٌ وَهُمْ فِيهَا لَا يَسْمَعُونَ
Punjabi Translation - Arif Haleemਉੱਥੇ ਇਹ ਸਾਰੇ ਕੂਕਾਂ ਮਾਰਣਗੇ, ਪਰ ਉੱਥੇ ਉਹਨਾਂ ਨੂੰ ਸੁਣਨ ਵਾਲਾ ਕੋਈ ਨਹੀਂ ਹੋਵੇਗਾ।[5]
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ ٱلَّذِينَ سَبَقَتْ لَهُم مِّنَّا ٱلْحُسْنَىٰٓ أُو۟لَٰٓئِكَ عَنْهَا مُبْعَدُونَ
Punjabi Translation - Arif Haleemਪਰੰਤੂ ਉਹ ਲੋਕ ਜਿਨ੍ਹਾਂ ਲਈ ਪਹਿਲਾਂ ਹੀ ਅਸੀਂ ਨੇਕੀ ਦਾ ਫ਼ੈਸਲਾ ਕਰ ਚੁੱਕੇ ਹਾਂ ਉਹ ਸਾਰੇ ਨਰਕ ਤੋਂ ਦੂਰ ਹੀ ਰਹਿਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا يَسْمَعُونَ حَسِيسَهَا وَهُمْ فِى مَا ٱشْتَهَتْ أَنفُسُهُمْ خَٰلِدُونَ
Punjabi Translation - Arif Haleemਉਹ ਉਸ (ਨਰਕ) ਦੀ ਬਿੜਕ ਵੀ ਨਹੀਂ ਸੁਣਨਗੇ ਅਤੇ ਸਦਾ ਲਈ ਆਪਣੀਆਂ ਮਨ ਭਾਉਂਦੀਆਂ ਨਿਅਮਤਾਂ (ਜੰਨਤ) ਵਿਚ ਰਹਿਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَا يَحْزُنُهُمُ ٱلْفَزَعُ ٱلْأَكْبَرُ وَتَتَلَقَّىٰهُمُ ٱلْمَلَٰٓئِكَةُ هَٰذَا يَوْمُكُمُ ٱلَّذِى كُنتُمْ تُوعَدُونَ
Punjabi Translation - Arif Haleemਉਹ ਅਤਿਅੰਤ ਘਬਰਾਹਟ ਵਾਲਾ ਵੇਲਾ ਵੀ ਉਹਨਾਂ ਨੂੰ ਗ਼ਮਗ਼ੀਨ ਨਹੀਂ ਕਰੇਗਾ ਅਤੇ ਫ਼ਰਿਸ਼ਤੇ ਉਹਨਾਂ ਨੂੰ ਇਹ ਆਖਦੇ ਹੋਏ ਮਿਲਣਗੇ ਕਿ ਇਹੋ ਤੁਹਾਡਾ ਉਹ ਵੇਲਾ ਹੈ ਜਿਸ ਦਾ ਵਾਅਦਾ ਤੁਹਾਡੇ ਨਾਲ ਕੀਤਾ ਗਿਆ ਸੀ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَوْمَ نَطْوِى ٱلسَّمَآءَ كَطَىِّ ٱلسِّجِلِّ لِلْكُتُبِ كَمَا بَدَأْنَآ أَوَّلَ خَلْقٍ نُّعِيدُهُۥ وَعْدًا عَلَيْنَآ إِنَّا كُنَّا فَٰعِلِينَ
Punjabi Translation - Arif Haleemਉਸ (ਕਿਆਮਤ ਵਾਲੇ) ਦਿਨ ਅਸੀਂ ਅਕਾਸ਼ ਨੂੰ ਲਿਖੇ ਹੋਏ ਕਾਗਜ਼ ਵਾਂਗ ਵਲੇਟ ਕੇ ਰੱਖ ਦਿਆਂਗੇ। ਜਿਵੇਂ ਅਸੀਂ ਸ੍ਰਿਸ਼ਟੀ ਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਇੰਜ ਹੀ ਮੁੜ ਫੇਰ (ਪੈਦਾ) ਕਰਾਂਗੇ। ਇਹ ਸਾਡੇ ਵੱਲੋਂ ਵਾਅਦਾ ਹੈ ਅਤੇ ਅਸੀਂ ਇਸ ਨੂੰ ਜ਼ਰੂਰ ਹੀ ਪੂਰਾ ਕਰਾਂਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَقَدْ كَتَبْنَا فِى ٱلزَّبُورِ مِنۢ بَعْدِ ٱلذِّكْرِ أَنَّ ٱلْأَرْضَ يَرِثُهَا عِبَادِىَ ٱلصَّٰلِحُونَ
Punjabi Translation - Arif Haleemਜ਼ਬੂਰ ਵਿਚ ਅਸੀਂ ਨਸੀਹਤਾਂ ਮਗਰੋਂ ਇਹ ਲਿਖ ਚੁੱਕੇ ਹਾਂ ਕਿ ਧਰਤੀ ਦੇ ਵਾਰਸ ਮੇਰੇ ਨੇਕ ਬੰਦੇ ਹੀ ਹੋਣਗੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّ فِى هَٰذَا لَبَلَٰغًا لِّقَوْمٍ عَٰبِدِينَ
Punjabi Translation - Arif Haleemਸਾਡੀ ਬੰਦਗੀ ਕਰਨ ਵਾਲਿਆਂ ਲਈ ਤਾਂ ਇਸ ਵਿਚ ਇਕ ਅਹਿਮ ਪੈਗ਼ਾਮ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَمَآ أَرْسَلْنَٰكَ إِلَّا رَحْمَةً لِّلْعَٰلَمِينَ
Punjabi Translation - Arif Haleem(ਹੇ ਮੁਹੰਮਦ ਸ:!) ਅਸੀਂ ਤੁਹਾਨੂੰ ਸਾਰੇ ਜਹਾਨ ਵਾਲਿਆਂ ਲਈ ਰਹਿਮਤ ਬਣਾ ਕੇ ਭੇਜਿਆ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قُلْ إِنَّمَا يُوحَىٰٓ إِلَىَّ أَنَّمَآ إِلَٰهُكُمْ إِلَٰهٌ وَٰحِدٌ فَهَلْ أَنتُم مُّسْلِمُونَ
Punjabi Translation - Arif Haleemਹੇ ਨਬੀ! ਤੁਸੀਂ ਆਖ ਦਿਓ ਕਿ ਮੇਰੇ ਕੋਲ ਤਾਂ ਕੇਵਲ ਇਹੋ ਵਹੀ ਆਉਂਦੀ ਹੈ ਕਿ ਤੁਹਾਡਾ ਸਾਰਿਆਂ ਦਾ ਇਸ਼ਟ ਇਕ (ਅੱਲਾਹ) ਹੀ ਹੈ। ਕੀ ਤੁਸੀਂ ਮੁਸਲਮਾਨ ਹੋ ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَإِن تَوَلَّوْا۟ فَقُلْ ءَاذَنتُكُمْ عَلَىٰ سَوَآءٍ وَإِنْ أَدْرِىٓ أَقَرِيبٌ أَم بَعِيدٌ مَّا تُوعَدُونَ
Punjabi Translation - Arif Haleemਜੇ ਫੇਰ ਵੀ ਇਹ ਲੋਕ ਮੂੰਹ ਮੋੜ ਲੈਣ ਤਾਂ ਆਖ ਦਿਓ ਕਿ ਮੈਂਨੇ ਤਾਂ ਤੁਹਾਨੂੰ ਖੁੱਲ੍ਹੀ ਚਿਤਾਵਨੀ ਦੇ ਛੱਡੀ ਹੈ। ਮੈਨੂੰ ਉੱਕਾ ਹੀ ਗਿਆਨ ਨਹੀਂ ਕਿ ਜਿਸ ਗੱਲ (ਕਿਆਮਤ) ਦਾ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ, ਕੀ ਉਹ ਦੂਰ ਹੈ ਜਾਂ ਨੇੜੇ?
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّهُۥ يَعْلَمُ ٱلْجَهْرَ مِنَ ٱلْقَوْلِ وَيَعْلَمُ مَا تَكْتُمُونَ
Punjabi Translation - Arif Haleemਬੇਸ਼ੱਕ ਅੱਲਾਹ ਸਪਸ਼ਟ ਅਤੇ ਖੁੱਲ੍ਹੀਆਂ ਗੱਲਾਂ ਨੂੰ ਵੀ ਜਾਣਦਾ ਹੈ ਅਤੇ ਜੋ ਤੁਸੀਂ ਗੁਪਤ ਰੱਖਦੇ ਹੋ ਉਸ ਨੂੰ ਵੀ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَإِنْ أَدْرِى لَعَلَّهُۥ فِتْنَةٌ لَّكُمْ وَمَتَٰعٌ إِلَىٰ حِينٍ
Punjabi Translation - Arif Haleemਮੈਨੂੰ ਇਸ ਦਾ ਕੁੱਝ ਵੀ ਗਿਆਨ ਨਹੀਂ, ਹੋ ਸਕਦਾ ਹੈ ਕਿ ਇਹ (ਅਜ਼ਾਬ ਵਿਚ ਦੇਰੀ) ਤੁਹਾਨੂੰ ਪਰਖਣ ਲਈ ਅਤੇ ਇਕ ਮਿਥੇ ਸਮੇਂ ਲਈ ਤੁਹਾਨੂੰ (ਜੀਵਨ ਦਾ) ਆਨੰਦ ਮਾਨਣ ਲਈ ਹੋਵੇੇ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
قَٰلَ رَبِّ ٱحْكُم بِٱلْحَقِّ وَرَبُّنَا ٱلرَّحْمَٰنُ ٱلْمُسْتَعَانُ عَلَىٰ مَا تَصِفُونَ
Punjabi Translation - Arif Haleem(ਨਬੀ ਨੇ ਕਿਹਾ) ਹੇ ਮੇਰੇ ਰੱਬ! ਇਨਸਾਫ਼ ਨਾਲ ਫ਼ੈਸਲਾ ਕਰ। ਸਾਡਾ ਰੱਬ ਸਾਡੇ ਲਈ ਅਤਿਅੰਤ ਮਿਹਬਾਨ ਹੈ। (ਹੇ ਕਾਫ਼ਿਰੋ!) ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਉਹਨਾਂ ਲਈ ਉਹੀ ਮਦਦ ਮੰਗਣ ਦੇ ਯੋਗ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→