caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Ar-Ra'd الرعد

43 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 96

بِسْمِ ٱللَّهِ ٱلرَّحْمَٰنِ ٱلرَّحِيمِ الٓمٓر تِلْكَ ءَايَٰتُ ٱلْكِتَٰبِ وَٱلَّذِىٓ أُنزِلَ إِلَيْكَ مِن رَّبِّكَ ٱلْحَقُّ وَلَٰكِنَّ أَكْثَرَ ٱلنَّاسِ لَا يُؤْمِنُونَ

Punjabi Translation - Arif Haleemਅਲਿਫ਼, ਲਾਮ, ਰਾ। (ਹੇ ਨਬੀ!) ਇਹ (ਰੱਬੀ) ਕਿਤਾਬ (.ਕੁਰਆਨ) ਦੀਆਂ ਆਇਤਾਂ (ਆਦੇਸ਼) ਹਨ ਜੋ ਤੁਹਾਡੇ ਰੱਬ ਵੱਲੋਂ ਤੁਹਾਡੇ ’ਤੇ ਉਤਾਰੀਆਂ ਗਈਆਂ ਹਨ। ਉਹ ਹੱਕ ਸੱਚ (’ਤੇ ਆਧਾਰਿਤ) ਹਨ, ਪਰ ਵਧੇਰੇ ਲੋਕੀ ਫੇਰ ਵੀ ਈਮਾਨ ਨਹੀਂ ਲਿਆਉਂਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ ٱلَّذِى رَفَعَ ٱلسَّمَٰوَٰتِ بِغَيْرِ عَمَدٍ تَرَوْنَهَا ثُمَّ ٱسْتَوَىٰ عَلَى ٱلْعَرْشِ وَسَخَّرَ ٱلشَّمْسَ وَٱلْقَمَرَ كُلٌّ يَجْرِى لِأَجَلٍ مُّسَمًّى يُدَبِّرُ ٱلْأَمْرَ يُفَصِّلُ ٱلْـَٔايَٰتِ لَعَلَّكُم بِلِقَآءِ رَبِّكُمْ تُوقِنُونَ

Punjabi Translation - Arif Haleemਅੱਲਾਹ ਉਹ ਜ਼ਾਤ ਹੈ ਜਿਸ ਨੇ ਥੰਮ੍ਹਾਂ ਤੋਂ ਬਿਨਾਂ ਉਹਨਾਂ ਅਕਾਸ਼ਾਂ ਨੂੰ ਉੱਚਾ ਸਥਾਪਿਤ ਕੀਤਾ, ਜਿਹੜੇ (ਅਕਾਸ਼) ਤੁਹਾਨੂੰ ਵਿਖਾਈ ਦਿੰਦੇ ਹਨ। ਫੇਰ ਉਹ ਆਪਣੀ ਰਾਜ ਗੱਦੀ ’ਤੇ ਵਿਰਾਜਮਾਨ ਹੋ ਗਿਆ ਅਤੇ ਸੂਰਜ ਤੇ ਚੰਨ ਨੂੰ ਕੰਮ ’ਤੇ ਲਾਇਆ। ਹਰੇਕ ਆਪਣੇ ਨਿਯਤ ਸਮੇਂ ਤੀਕ ਲਈ ਚੱਲ ਰਿਹਾ ਹੈ। ਉਹੀ ਹਰ ਕੰਮ ਦਾ ਪ੍ਰਬੰਧ ਕਰਦਾ ਹੈ ਅਤੇ ਆਪਣੀਆਂ ਨਿਸ਼ਾਨੀਆਂ ਵਿਸਥਾਰ ਨਾਲ ਵਰਣਨ ਕਰ ਰਿਹਾ ਹੈ ਤਾਂ ਜੋ ਤੁਸੀਂ ਆਪਣੇ ਰੱਬ ਦੀ ਮਿਲਣੀ ’ਤੇ ਵਿਸ਼ਵਾਸ ਕਰ ਲਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُوَ ٱلَّذِى مَدَّ ٱلْأَرْضَ وَجَعَلَ فِيهَا رَوَٰسِىَ وَأَنْهَٰرًا وَمِن كُلِّ ٱلثَّمَرَٰتِ جَعَلَ فِيهَا زَوْجَيْنِ ٱثْنَيْنِ يُغْشِى ٱلَّيْلَ ٱلنَّهَارَ إِنَّ فِى ذَٰلِكَ لَـَٔايَٰتٍ لِّقَوْمٍ يَتَفَكَّرُونَ

Punjabi Translation - Arif Haleemਉਹੀ (ਅੱਲਾਹ) ਹੈ ਜਿਸ ਨੇ ਧਰਤੀ ਨੂੰ (ਫਰਸ਼ ਵਾਂਗ) ਵਿਛਾਇਆ ਹੈ ਅਤੇ ਇਸ ਵਿਚ ਪਹਾੜ ਤੇ ਨਹਿਰਾਂ ਨੂੰ ਬਣਾਇਆ ਅਤੇ ਇਸ ਵਿਚ ਭਾਂਤ-ਭਾਂਤ ਦੇ ਫਲਾਂ ਦੇ ਦੋ-ਦੋ ਜੋੜੇ ਬਣਾਏ। ਉਹ ਦਿਨ ਨੂੰ ਰਾਤ ਨਾਲ ਢੱਕਦਾ ਹੈ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਬਥੇਰੀਆਂ ਨਿਸ਼ਾਨੀਆਂ ਹਨ, ਜਿਹੜੇ ਸੋਚ ਵਿਚਾਰ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَفِى ٱلْأَرْضِ قِطَعٌ مُّتَجَٰوِرَٰتٌ وَجَنَّٰتٌ مِّنْ أَعْنَٰبٍ وَزَرْعٌ وَنَخِيلٌ صِنْوَانٌ وَغَيْرُ صِنْوَانٍ يُسْقَىٰ بِمَآءٍ وَٰحِدٍ وَنُفَضِّلُ بَعْضَهَا عَلَىٰ بَعْضٍ فِى ٱلْأُكُلِ إِنَّ فِى ذَٰلِكَ لَـَٔايَٰتٍ لِّقَوْمٍ يَعْقِلُونَ

Punjabi Translation - Arif Haleemਧਰਤੀ ਵਿਚ ਇਕ ਦੂਜੇ ਨਾਲ ਲੱਗਦੇ ਖੱਤੇ ਹਨ, ਅੰਗੂਰਾਂ ਦੇ ਬਾਗ਼, ਖੇਤੀਆਂ ਅਤੇ ਖਜੂਰਾਂ ਦੇ ਰੁੱਖ ਹਨ, ਜਿੰਨ੍ਹਾ ਦੀਆਂ ਜੜ੍ਹਾਂ ਆਪਸ ਵਿਚ ਮਿਲੀਆਂ ਹੋਈਆਂ ਹਨ ਅਤੇ ਅੱਡੋ-ਅੱਡ ਵੀ ਹਨ, ਇਹਨਾਂ ਸਾਰਿਆਂ ਨੂੰ ਇਕ ਹੀ ਪਾਣੀ ਸਿੰਜਦਾ ਹੈ। ਅਸੀਂ ਕੁੱਝ ਫਲਾਂ ਨੂੰ ਸੁਆਦ ਵਿਚ ਦੂਜੇ ਫਲਾਂ ਨਾਲੋਂ ਚੰਗੇਰਾ ਬਣਾ ਦਿੰਦੇ ਹਾਂ। ਬੇਸ਼ੱਕ ਇਹਨਾਂ ਚੀਜ਼ਾਂ ਵਿਚ ਉਹਨਾਂ ਲੋਕਾਂ ਲਈ ਨਿਸ਼ਾਨੀਆਂ ਹਨ, ਜਿਹੜੇ ਅਕਲ-ਸਮਝ ਰੱਖਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن تَعْجَبْ فَعَجَبٌ قَوْلُهُمْ أَءِذَا كُنَّا تُرَٰبًا أَءِنَّا لَفِى خَلْقٍ جَدِيدٍ أُو۟لَٰٓئِكَ ٱلَّذِينَ كَفَرُوا۟ بِرَبِّهِمْ وَأُو۟لَٰٓئِكَ ٱلْأَغْلَٰلُ فِىٓ أَعْنَاقِهِمْ وَأُو۟لَٰٓئِكَ أَصْحَٰبُ ٱلنَّارِ هُمْ فِيهَا خَٰلِدُونَ

Punjabi Translation - Arif Haleemਜੇ ਤੁਸੀਂ ਅਚਰਜ ਕਰਨਾ ਹੀ ਹੈ ਤਾਂ ਅਚਰਜਯੋਗ ਤਾਂ ਉਹਨਾਂ (ਕਾਫ਼ਿਰਾਂ) ਦਾ ਇਹ ਕਹਿਣਾ ਹੈ ਕਿ ਜਦੋਂ ਅਸੀਂ (ਮਰ ਕੇ) ਮਿੱਟੀ ਹੋ ਜਾਵਾਂਗੇ ਤਾਂ ਕੀ ਸਾਨੂੰ ਨਵੇਂ ਸਿਿਰਓਂ ਪੈਦਾ ਕੀਤਾ ਜਾਵੇਗਾ ? ਇਹੋ ਉਹ ਲੋਕ ਹਨ ਜਿਹੜੇ ਆਪਣੇ ਰੱਬ ਦੇ ਇਨਕਾਰੀ ਹਨ ਅਤੇ ਇਹੋ ਹਨ ਜਿਨ੍ਹਾਂ ਦੀਆਂ ਗਰਦਨਾਂ ਵਿਚ (ਕਿਆਮਤ ਦਿਹਾੜੇ) ਪਟੇ ਪਏ ਹੋਣਗੇ ਅਤੇ ਇਹੋ ਨਰਕ ਵਿਚ ਜਾਣ ਵਾਲੇ ਹਨ, ਜਿੱਥੇ ਉਹ ਸਦਾ ਲਈ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَسْتَعْجِلُونَكَ بِٱلسَّيِّئَةِ قَبْلَ ٱلْحَسَنَةِ وَقَدْ خَلَتْ مِن قَبْلِهِمُ ٱلْمَثُلَٰتُ وَإِنَّ رَبَّكَ لَذُو مَغْفِرَةٍ لِّلنَّاسِ عَلَىٰ ظُلْمِهِمْ وَإِنَّ رَبَّكَ لَشَدِيدُ ٱلْعِقَابِ

Punjabi Translation - Arif Haleem(ਹੇ ਨਬੀ!) ਉਹ ਲੋਕ ਤੁਹਾਥੋਂ ਭਲਾਈ (ਰੱਬ ਦੀ ਮਿਹਰ) ਤੋਂ ਪਹਿਲਾਂ ਬੁਰਾਈ (ਰੱਬੀ ਅਜ਼ਾਬ) ਚਾਹੁੰਦੇ ਹਨ, ਹਾਲਾਂ ਕਿ ਇਹਨਾਂ ਤੋਂ ਪਹਿਲਾਂ (ਅਜ਼ਾਬ ਦੀਆਂ ਸਿੱਖਿਆਦਾਇਕ) ਮਿਸਾਲਾਂ ਗੁਜ਼ਰ ਚੁੱਕੀਆਂ ਹਨ ਅਤੇ ਬੇਸ਼ੱਕ ਤੁਹਾਡਾ ਰੱਬ ਲੋਕਾਂ ਵੱਲੋਂ ਵਧੀਕੀਆਂ ਹੋਣ ਦੇ ਬਾਵਜੂਦ ਉਹਨਾਂ ਨੂੰ ਬਖ਼ਸ਼ਣ ਵਾਲਾ ਹੈ। (ਹਕੀਕਤ ਇਹ ਵੀ ਹੈ ਕਿ) ਬੇਸ਼ੱਕ ਤੁਹਾਡਾ ਰੱਬ ਕਰੜੀ ਸਜ਼ਾ ਦੇਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَقُولُ ٱلَّذِينَ كَفَرُوا۟ لَوْلَآ أُنزِلَ عَلَيْهِ ءَايَةٌ مِّن رَّبِّهِۦٓ إِنَّمَآ أَنتَ مُنذِرٌ وَلِكُلِّ قَوْمٍ هَادٍ

Punjabi Translation - Arif Haleemਕਾਫ਼ਿਰ ਲੋਕ ਕਹਿੰਦੇ ਹਨ ਕਿ ਇਸ (ਮੁਹੰਮਦ ਸ:) ’ਤੇ ਇਸ ਦੇ ਰੱਬ ਵੱਲੋਂ (ਨਬੀ ਹੋਣ ਦੀ) ਕੋਈ ਨਿਸ਼ਾਨੀ ਕਿਉਂ ਨਹੀਂ ਉਤਾਰੀ ਗਈ ? (ਹੇ ਨਬੀ!) ਤੁਸੀਂ ਤਾਂ ਕੇਵਲ (ਰੱਬੀ ਅਜ਼ਾਬ ਤੋਂ) ਡਰਾਉਣ ਵਾਲੇ ਹੋ। (ਕਿਉਂ ਜੋ) ਹਰੇਕ ਕੌਮ ਲਈ (ਰੱਬ ਵੱਲੋਂ) ਇਕ ਮਾਰਗ ਦਰਸ਼ਕ ਹੁੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ يَعْلَمُ مَا تَحْمِلُ كُلُّ أُنثَىٰ وَمَا تَغِيضُ ٱلْأَرْحَامُ وَمَا تَزْدَادُ وَكُلُّ شَىْءٍ عِندَهُۥ بِمِقْدَارٍ

Punjabi Translation - Arif Haleemਹਰ ਮਦੀਨ ਜੋ ਵੀ ਆਪਣੇ ਗਰਭ ਵਿਚ ਚੁੱਕੀ ਫਿਰਦੀ ਹੈ, ਅੱਲਾਹ ਉਸ ਨੂੰ ਜਾਣਦਾ ਹੈ ਅਤੇ ਗਰਭਾਂ ਦਾ ਘਟਣਾ-ਵਧਣਾ ਵੀ (ਜਾਣਦਾ ਹੈ)। ਉਸ ਦੇ ਕੋਲ ਹਰ ਚੀਜ਼ ਲਈ ਇਕ ਪਰਿਮਾਣ ਨਿਸ਼ਚਿਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

عَٰلِمُ ٱلْغَيْبِ وَٱلشَّهَٰدَةِ ٱلْكَبِيرُ ٱلْمُتَعَالِ

Punjabi Translation - Arif Haleemਉਹ ਗ਼ੈਬ (ਪਰੋਖ) ਤੇ ਜ਼ਾਹਿਰ (ਪਰਤੱਖ) ਦਾ ਜਾਣਨ ਵਾਲਾ ਹੈ। ਉਹ ਮਹਾਨ ਤੇ ਸਰਵਉੱਚ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَوَآءٌ مِّنكُم مَّنْ أَسَرَّ ٱلْقَوْلَ وَمَن جَهَرَ بِهِۦ وَمَنْ هُوَ مُسْتَخْفٍۭ بِٱلَّيْلِ وَسَارِبٌۢ بِٱلنَّهَارِ

Punjabi Translation - Arif Haleemਤੁਹਾਡੇ ਵਿੱਚੋਂ ਭਾਵੇਂ ਕੋਈ ਹੌਲੀ-ਹੌਲੀ ਗੱਲਾਂ ਕਰੇ ਜਾਂ ਉੱਚੀ-ਉੱਚੀ, ਅਤੇ ਭਾਵੇਂ ਕੋਈ ਰਾਤ ਦੇ ਹਨੇਰਿਆਂ ਵਿਚ ਲੁਕਿਆ ਹੋਵੇ ਜਾਂ ਦਿਨ ਦੇ ਚਾਨਣੇ ਵਿਚ ਚੱਲ ਰਿਹਾ ਹੋਵੇ, ਅੱਲਾਹ ਲਈ ਸਭ ਇਕ ਸਮਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَهُۥ مُعَقِّبَٰتٌ مِّنۢ بَيْنِ يَدَيْهِ وَمِنْ خَلْفِهِۦ يَحْفَظُونَهُۥ مِنْ أَمْرِ ٱللَّهِ إِنَّ ٱللَّهَ لَا يُغَيِّرُ مَا بِقَوْمٍ حَتَّىٰ يُغَيِّرُوا۟ مَا بِأَنفُسِهِمْ وَإِذَآ أَرَادَ ٱللَّهُ بِقَوْمٍ سُوٓءًا فَلَا مَرَدَّ لَهُۥ وَمَا لَهُم مِّن دُونِهِۦ مِن وَالٍ

Punjabi Translation - Arif Haleemਉਸ (ਮਨੁੱਖ) ਲਈ ਵਾਰੀ-ਵਾਰੀ ਆਉਣ ਵਾਲੇ ਫ਼ਰਿਸ਼ਤੇ ਹਨ ਜਿਹੜੇ ਉਸ ਦੇ ਅੱਗੇ-ਪਿੱਛੇ ਲੱਗੇ ਹੋਏ ਹਨ ਅੱਲਾਹ ਦੇ ਹੁਕਮ ਨਾਲ ਉਸ ਦੀ ਦੇਖ-ਭਾਲ ਕਰਦੇ ਹਨ।[1] ਅੱਲਾਹ ਕਿਸੇ ਕੌਮ ਦੀ ਹਾਲਤ ਉਦੋਂ ਤਕ ਨਹੀਂ ਬਦਲਦਾ ਜਦੋਂ ਤੀਕ ਉਹ ਆਪਣੇ ਮਨ ਦੀ ਅਵਸਥਾ ਨੂੰ ਨਹੀਂ ਬਦਲਦੀ। ਜਦੋਂ ਅੱਲਾਹ ਕਿਸੇ ਕੌਮ ਨਾਲ ਬੁਰਾਈ (ਅਜ਼ਾਬ) ਦਾ ਇਰਾਦਾ ਕਰਦਾ ਹੈ ਤਾਂ ਫੇਰ ਉਸ ਨੂੰ ਟਾਲਣ ਵਾਲਾ ਕੋਈ ਨਹੀਂ ਅਤੇ ਉਹਨਾਂ ਲਈ ਉਸ (ਅੱਲਾਹ) ਤੋਂ ਛੁੱਟ ਕੋਈ ਕਾਰਜ ਸਾਧਕ ਵੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱلَّذِى يُرِيكُمُ ٱلْبَرْقَ خَوْفًا وَطَمَعًا وَيُنشِئُ ٱلسَّحَابَ ٱلثِّقَالَ

Punjabi Translation - Arif Haleem(ਅੱਲਾਹ) ਉਹੀਓ ਹੈ ਜਿਹੜਾ ਤੁਹਾਨੂੰ ਡਰਾਉਣ ਲਈ ਅਤੇ ਆਸਾਂ ਜਗਾਉਣ ਲਈ ਬਿਜਲੀਆਂ (ਦੀ ਲਿਸ਼ਕ) ਵਿਖਾਉਂਦਾ ਹੈ ਅਤੇ (ਪਾਣੀ ਨਾਲ) ਲੱਦੇ ਹੋਏ ਬੱਦਲ ਉਠਾਉਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيُسَبِّحُ ٱلرَّعْدُ بِحَمْدِهِۦ وَٱلْمَلَٰٓئِكَةُ مِنْ خِيفَتِهِۦ وَيُرْسِلُ ٱلصَّوَٰعِقَ فَيُصِيبُ بِهَا مَن يَشَآءُ وَهُمْ يُجَٰدِلُونَ فِى ٱللَّهِ وَهُوَ شَدِيدُ ٱلْمِحَالِ

Punjabi Translation - Arif Haleemਬੱਦਲਾਂ ਦੀ ਕੜਕ [2] ਉਸ ਦੀ ਉਸਤਤ ਦੇ ਨਾਲ ਉਸ ਦੀ ਤਸਬੀਹ (ਪਾਕੀ ਬਿਆਨ) ਕਰਦੀ ਹੈ ਅਤੇ ਫ਼ਰਿਸ਼ਤੇ ਵੀ ਉਹਦੇ ਡਰ-ਖ਼ੌਫ਼ ਤੋਂ (ਕੰਬਦੇ ਹੋਏ) ਉਹਦੀ ਤਸਬੀਹ ਕਰਦੇ ਹਨ। ਉਹੀ (ਅਕਾਸ਼ੋਂ) ਕੜਕਦੀਆਂ ਬਿਜਲੀਆਂ ਭੇਜਦਾ ਹੈ ਅਤੇ ਜਿਸ (ਥਾਂ) ’ਤੇ ਵੀ ਚਾਹੁੰਦਾ ਹੈ ਡੇਗ ਦਿੰਦਾ ਹੈ ਜਦ ਕਿ ਉਹ (ਕਾਫ਼ਿਰ) ਅੱਲਾਹ ਬਾਰੇ ਝਗੜ ਰਹੇ ਹੁੰਦੇ ਹਨ,ਵਾਸਤਵ ਵਿਚ ਉਸ ਦੀ ਚਾਲ ਜ਼ਬਰਦਸਤ ਹੁੰਦੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَهُۥ دَعْوَةُ ٱلْحَقِّ وَٱلَّذِينَ يَدْعُونَ مِن دُونِهِۦ لَا يَسْتَجِيبُونَ لَهُم بِشَىْءٍ إِلَّا كَبَٰسِطِ كَفَّيْهِ إِلَى ٱلْمَآءِ لِيَبْلُغَ فَاهُ وَمَا هُوَ بِبَٰلِغِهِۦ وَمَا دُعَآءُ ٱلْكَٰفِرِينَ إِلَّا فِى ضَلَٰلٍ

Punjabi Translation - Arif Haleemਉਸੇ (ਅੱਲਾਹ) ਨੂੰ (ਹਰ ਲੋੜ ਲਈ) ਪੁਕਾਰਨ ਦਾ ਹੱਕ ਬਣਦਾ ਹੈ। ਜਿਹੜੇ ਲੋਕ ਉਸ ਨੂੰ ਛੱਡ ਕੇ ਹੋਰਾ ਇਸ਼ਟਾਂ ਨੂੰ ਪੁਕਾਰਦੇ ਹਨ ਉਹ ਉਹਨਾਂ ਦੇ ਕਿਸੇ ਵੀ ਗੱਲ ਦਾ ਉੱਤਰ ਨਹੀਂ ਦੇ ਸਕਦੇ। ਜਿਵੇਂ ਕੋਈ ਵਿਅਕਤੀ ਆਪਣੇ ਦੋਹਾਂ ਹੱਥਾਂ ਨੂੰ ਪਾਣੀ ਵੱਲ ਪਸਾਰ ਕੇ ਬੇਨਤੀ ਕਰੇ ਕਿ ਪਾਣੀ ਉਸ ਦੇ ਮੂੰਹ ਤੀਕ ਪੁੱਜ ਜਾਵੇ ਜਦੋਂ ਕਿ ਉਹ (ਪਾਣੀ) ਉਸ ਦੇ ਮੂੰਹ ਤੀਕ ਪੁਜਣ ਜੋਗਾ ਨਹੀਂ। (ਇਸੇ ਤਰ੍ਹਾਂ) ਇਨਕਾਰੀਆਂ ਦੀਆਂ ਜਿੰਨੀਆਂ ਵੀ ਅਰਦਾਸਾਂ ਹਨ ਉਹ ਸਾਰੀਆਂ ਗੁਮਰਾਹੀ ਵਾਲੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِلَّهِ يَسْجُدُ مَن فِى ٱلسَّمَٰوَٰتِ وَٱلْأَرْضِ طَوْعًا وَكَرْهًا وَظِلَٰلُهُم بِٱلْغُدُوِّ وَٱلْـَٔاصَالِ

Punjabi Translation - Arif Haleemਅੱਲਾਹ ਨੂੰ ਹੀ ਧਰਤੀ ਤੇ ਅਕਾਸ਼ਾਂ ਦੀਆਂ ਸਾਰੀਆਂ ਚੀਜ਼ਾਂ, ਚਾਹੁੰਦੀਆਂ ਤੇ ਨਾ ਚਾਹੁੰਦੀਆਂ, ਸਿਜਦਾ ਕਰਦੀਆਂ ਹਨ ਅਤੇ ਉਹਨਾਂ ਚੀਜ਼ਾਂ ਦੇ ਪਰਛਾਵੇਂ ਵੀ ਸੰਝ-ਸਵੇਰੇ (ਉਹਦੇ ਅੱਗੇ ਝੁਕਦੇ ਹਨ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ مَن رَّبُّ ٱلسَّمَٰوَٰتِ وَٱلْأَرْضِ قُلِ ٱللَّهُ قُلْ أَفَٱتَّخَذْتُم مِّن دُونِهِۦٓ أَوْلِيَآءَ لَا يَمْلِكُونَ لِأَنفُسِهِمْ نَفْعًا وَلَا ضَرًّا قُلْ هَلْ يَسْتَوِى ٱلْأَعْمَىٰ وَٱلْبَصِيرُ أَمْ هَلْ تَسْتَوِى ٱلظُّلُمَٰتُ وَٱلنُّورُ أَمْ جَعَلُوا۟ لِلَّهِ شُرَكَآءَ خَلَقُوا۟ كَخَلْقِهِۦ فَتَشَٰبَهَ ٱلْخَلْقُ عَلَيْهِمْ قُلِ ٱللَّهُ خَٰلِقُ كُلِّ شَىْءٍ وَهُوَ ٱلْوَٰحِدُ ٱلْقَهَّٰرُ

Punjabi Translation - Arif Haleem(ਹੇ ਨਬੀ!) ਤੁਸੀਂ ਇਹਨਾਂ ਤੋਂ ਪੁੱਛੋ ਕਿ ਅਕਾਸ਼ਾਂ ਤੇ ਧਰਤੀ ਦਾ ਰੱਬ (ਸਿਰਜਨਹਾਰ) ਕੌਣ ਹੈ ? ਤੁਸੀਂ ਆਖ ਦਿਓ ਕਿ ਅੱਲਾਹ ਹੈ! ਫਿਰ ਇਹਨਾਂ ਨੂੰ ਆਖੋ, ਕੀ ਤੁਸੀਂ ਅੱਲਾਹ ਤੋਂ ਛੁੱਟ ਉਹ ਹਿਮਾਇਤੀ ਬਣਾਏ ਹੋਏ ਹਨ ਜਿਹੜੇ ਆਪਣੀ ਜ਼ਾਤ ਲਈ ਵੀ ਲਾਭ-ਹਾਣ ਦਾ ਅਧਿਕਾਰ ਨਹੀਂ ਰੱਖਦੇ। ਪੁੱਛ ਕੀ ਅੰਨ੍ਹਾ ਤੇ ਸੁਜਾਖਾ ਇਕ ਸਮਾਨ ਹੋ ਸਕਦਾ ਹੈ ? ਜਾਂ ਕੀ ਹਨੇਰਾ ਤੇ ਚਾਨਣ ਇਕ ਬਰਾਬਰ ਹੋ ਸਕਦਾ ਹੈ ? ਜਿਨ੍ਹਾਂ ਨੂੰ ਤੁਸੀਂ ਅੱਲਾਹ ਦਾ ਸ਼ਰੀਕ ਬਣਾਇਆ ਹੈ ਕੀ ਉਹਨਾਂ ਨੇ ਵੀ ਅੱਲਾਹ ਵਾਂਗ ਕਿਸੇ ਨੂੰ ਸਾਜਿਆ ਹੈ ? ਜਿਸ ਕਾਰਨ ਰੱਬ ਵੱਲੋਂ ਸਾਜਿਆ ਹੋਇਆ (ਕੁੱਲ ਜਹਾਨ) ਉਹਨਾਂ ਲਈ ਸ਼ੱਕ-ਸ਼ੁਬਾਹ ਵਾਲਾ ਹੋ ਗਿਆ ਹੈ ? (ਹੇ ਨਬੀ!) ਆਖ ਦਿਓ ਕਿ ਕੇਵਲ ਅੱਲਾਹ ਹੀ ਸਾਰੀਆਂ ਚੀਜ਼ਾਂ ਦਾ ਖ਼ਾਲਿਕ (ਸਿਰਜਨਹਾਰ) ਹੈ। ਉਹ ਇੱਕੋ-ਇਕ ਹੈ ਤੇ ਸਭਨਾਂ ’ਤੇ ਭਾਰੂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَنزَلَ مِنَ ٱلسَّمَآءِ مَآءً فَسَالَتْ أَوْدِيَةٌۢ بِقَدَرِهَا فَٱحْتَمَلَ ٱلسَّيْلُ زَبَدًا رَّابِيًا وَمِمَّا يُوقِدُونَ عَلَيْهِ فِى ٱلنَّارِ ٱبْتِغَآءَ حِلْيَةٍ أَوْ مَتَٰعٍ زَبَدٌ مِّثْلُهُۥ كَذَٰلِكَ يَضْرِبُ ٱللَّهُ ٱلْحَقَّ وَٱلْبَٰطِلَ فَأَمَّا ٱلزَّبَدُ فَيَذْهَبُ جُفَآءً وَأَمَّا مَا يَنفَعُ ٱلنَّاسَ فَيَمْكُثُ فِى ٱلْأَرْضِ كَذَٰلِكَ يَضْرِبُ ٱللَّهُ ٱلْأَمْثَالَ

Punjabi Translation - Arif Haleemਉਸੇ (ਅੱਲਾਹ) ਨੇ ਅਕਾਸ਼ ਤੋਂ ਪਾਣੀ ਨਾਜ਼ਲ ਕੀਤਾ ਅਤੇ ਆਪਣੀ-ਆਪਣੀ ਸਮਾਈ ਅਨੁਸਾਰ ਨਦੀ ਨਾਲੇ (ਉਸ ਪਾਣੀ ਨੂੰ ਲੈ ਕੇ) ਵਗਣ ਲਗ ਪਏ, ਫੇਰ ਜਦੋਂ ਹੜ੍ਹ ਆਇਆ ਤਾਂ ਉੱਤੇ ਝੱਗ ਆ ਗਈ। ਇਸੇ ਪ੍ਰਕਾਰ ਦੀ ਝੱਗ ਉਹਨਾਂ ਧਾਤਾਂ ਤੋਂ ਵੀ ਉਠਦੀ ਹੈ ਜਿਨ੍ਹਾਂ ਨੂੰ ਗਿਹਣੇ ਜਾਂ ਦੂਜੇ ਸਮਾਨ ਬਣਾਉਣ ਲਈ ਅੱਗ ਵਿਚ ਢਾਲਿਆ ਜਾਂਦਾ ਹੈ। ਇਸ ਪ੍ਰਕਾਰ ਅੱਲਾਹ ਸੱਚ ਤੇ ਝੂਠ ਦੀ ਉਦਾਹਰਨ ਦਿੰਦਾ ਹੈ। ਸੋ ਜਿਹੜੀ ਝੱਗ ਹੈ ਉਹ ਸੁੱਕ ਕੇ ਉੱਡ ਜਾਂਦੀ ਹੈ ਪਰ ਜਿਹੜੀ ਚੀਜ਼ ਲੋਕਾਂ ਨੂੰ ਲਾਭ ਦੇਣ ਵਾਲੀ ਹੈ, ਉਹ ਧਰਤੀ ’ਤੇ ਰਹਿ ਜਾਂਦੀ ਹੈ।[3] ਅੱਲਾਹ ਇੰਜ ਹੀ ਉਦਹਾਰਣਾਂ ਦਿੰਦਾ ਹੈ (ਤਾਂ ਜੋ ਸਮਝਣ ਵਿਚ ਆਸਾਨੀ ਹੋਵੇ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِلَّذِينَ ٱسْتَجَابُوا۟ لِرَبِّهِمُ ٱلْحُسْنَىٰ وَٱلَّذِينَ لَمْ يَسْتَجِيبُوا۟ لَهُۥ لَوْ أَنَّ لَهُم مَّا فِى ٱلْأَرْضِ جَمِيعًا وَمِثْلَهُۥ مَعَهُۥ لَٱفْتَدَوْا۟ بِهِۦٓ أُو۟لَٰٓئِكَ لَهُمْ سُوٓءُ ٱلْحِسَابِ وَمَأْوَىٰهُمْ جَهَنَّمُ وَبِئْسَ ٱلْمِهَادُ

Punjabi Translation - Arif Haleemਜਿਨ੍ਹਾਂ ਲੋਕਾਂ ਨੇ ਆਪਣੇ ਪਾਲਣਹਾਰ ਦਾ ਹੁਕਮ ਮੰਨਿਆ, ਉਹਨਾਂ ਲਈ ਭਲਾਈ ਹੈ ਅਤੇ ਜਿਨ੍ਹਾਂ ਨੇ ਉਸ ਦਾ ਹੁਕਮ ਨਹੀਂ ਮੰਨਿਆਂ, ਜੇਕਰ ਉਹਨਾਂ ਕੋਲ ਉਹ ਸਭ ਕੁੱਝ ਹੋਵੇ ਜੋ ਧਰਤੀ ’ਤੇ ਹੈ ਅਤੇ ਉੱਨਾਂ ਹੀ ਹੋਰ ਹੋਵੇ ਤਾਂ ਉਹ ਸਭ ਕੁੱਝ (ਕਿਆਮਤ ਦਿਹਾੜੇ) ਫ਼ਿਦਿਆ (ਛੁਡਵਾਈ ਵਜੋਂ) ਦੇਣ ਲਈ ਤਿਆਰ ਹੋ ਜਾਣਗੇ। [4] ਇਹੋ ਉਹ ਲੋਕ ਹਨ ਜਿਨ੍ਹਾਂ ਤੋਂ ਕਰੜਾਈ ਵਾਲਾ ਹਿਸਾਬ ਲਿਆ ਜਾਵੇਗਾ ਅਤੇ ਉਨ੍ਹਾਂ ਦਾ ਟਿਕਾਣਾ ਨਰਕ ਹੈ ਅਤੇ ਉਹ ਬਹੁਤ ਹੀ ਭੈੜਾ ਟਿਕਾਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَمَن يَعْلَمُ أَنَّمَآ أُنزِلَ إِلَيْكَ مِن رَّبِّكَ ٱلْحَقُّ كَمَنْ هُوَ أَعْمَىٰٓ إِنَّمَا يَتَذَكَّرُ أُو۟لُوا۟ ٱلْأَلْبَٰبِ

Punjabi Translation - Arif Haleem(ਹੇ ਨਬੀ!) ਉਹ ਵਿਅਕਤੀ ਜਿਹੜਾ ਇਹ ਗਿਆਨ ਰੱਖਦਾ ਹੈ ਕਿ ਤੁਹਾਡੇ ਰੱਬ ਨੇ ਜੋ ਵੀ ਤੁਹਾਡੇ ’ਤੇ (.ਕੁਰਆਨ) ਉਤਾਰਿਆ ਹੈ ਉਹੀਓ ਹੱਕ ਹੈ, ਕੀ ਉਹ ਵਿਅਕਤੀ ਅੰਨ੍ਹਿਆਂ ਵਾਂਗ ਹੋ ਸਕਦਾ ਹੈ ? ਸਿੱਖਿਆ ਤਾਂ ਉਹੀਓ ਪ੍ਰਾਪਤ ਕਰ ਸਕਦੇ ਹਨ ਜਿਹੜੇ ਸੂਝ-ਬੂਝ ਵਾਲੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يُوفُونَ بِعَهْدِ ٱللَّهِ وَلَا يَنقُضُونَ ٱلْمِيثَٰقَ

Punjabi Translation - Arif Haleemਉਹ (ਲੋਕ ਸੂਝਵਾਨ ਹਨ) ਜਿਹੜੇ ਅੱਲਾਹ ਨੂੰ ਦਿੱਤੇ ਵਚਨਾਂ ਨੂੰ ਪੂਰਾ ਕਰਦੇ ਹਨ ਅਤੇ ਪੱਕੇ ਵਾਅਦਿਆਂ ਨੂੰ ਤੋੜਦੇ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ يَصِلُونَ مَآ أَمَرَ ٱللَّهُ بِهِۦٓ أَن يُوصَلَ وَيَخْشَوْنَ رَبَّهُمْ وَيَخَافُونَ سُوٓءَ ٱلْحِسَابِ

Punjabi Translation - Arif Haleemਅਤੇ ਜਿਨ੍ਹਾਂ ਸੰਬੰਧਾਂ ਨੂੰ ਅੱਲਾਹ ਨੇ ਜੋੜਨ ਦਾ ਹੁਕਮ ਦਿੱਤਾ ਹੈ ਉਹਨਾਂ (ਰਿਸ਼ਤਿਆਂ) ਨੂੰ ਉਹ ਜੋੜੀਂ ਰੱਖਦੇ ਹਨ, ਉਹ ਆਪਣੇ ਪਾਲਣਹਾਰ ਤੋਂ ਡਰਦੇ ਹਨ ਅਤੇ (ਕਿਆਮਤ ਦਿਹਾੜੇ) ਕਰੜਾਈ ਵਾਲੀ ਪੁੱਛ-ਗਿੱਛ ਦਾ ਭੈਅ ਵੀ ਰੱਖਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ صَبَرُوا۟ ٱبْتِغَآءَ وَجْهِ رَبِّهِمْ وَأَقَامُوا۟ ٱلصَّلَوٰةَ وَأَنفَقُوا۟ مِمَّا رَزَقْنَٰهُمْ سِرًّا وَعَلَانِيَةً وَيَدْرَءُونَ بِٱلْحَسَنَةِ ٱلسَّيِّئَةَ أُو۟لَٰٓئِكَ لَهُمْ عُقْبَى ٱلدَّارِ

Punjabi Translation - Arif Haleemਜੋ ਆਪਣੇ ਰੱਬ ਦੀ ਰਜ਼ਾ ਪ੍ਰਾਪਤ ਕਰਨ ਲਈ ਸਬਰ ਤੋਂ ਕੰਮ ਲੈਂਦੇ ਹਨ, ਨਮਾਜ਼ਾਂ ਨੂੰ ਕਾਇਮ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਮਾਲ ਦੌਲਤ) ਦੇ ਰੱਖਿਆ ਹੈ ਉਸ ਨੂੰ ਗੁਪਤ ਰੂਪ ਵਿਚ ਵੀ ਤੇ ਖੁੱਲ੍ਹੇ-ਆਮ ਵੀ ਖ਼ਰਚ ਕਰਦੇ ਹਨ ਅਤੇ ਬੁਰਾਈ ਨੂੰ ਚੰਗਿਆਈ ਨਾਲ ਪਰਾਂ ਕਰਦੇ ਹਨ, ਉਹਨਾਂ ਸੂਝਵਾਨ ਲੋਕਾਂ ਲਈ ਹੀ ਪਰਲੋਕ ਦਾ ਵਧੀਆ ਘਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

جَنَّٰتُ عَدْنٍ يَدْخُلُونَهَا وَمَن صَلَحَ مِنْ ءَابَآئِهِمْ وَأَزْوَٰجِهِمْ وَذُرِّيَّٰتِهِمْ وَٱلْمَلَٰٓئِكَةُ يَدْخُلُونَ عَلَيْهِم مِّن كُلِّ بَابٍ

Punjabi Translation - Arif Haleemਉਹਨਾਂ ਲਈ ਉਹ ਸਦੀਵੀ ਬਾਗ਼ ਹਨ, ਜਿਨ੍ਹਾਂ ਵਿਚ ਉਹ ਆਪ ਵੀ ਪ੍ਰਵੇਸ਼ ਕਰਨਗੇ ਅਤੇ ਉਹਨਾਂ ਦੇ ਪਿਓ, ਦਾਦੇ, ਉਹਨਾਂ ਦੀਆਂ ਪਤਨੀਆਂ ਤੇ ਉਹਨਾਂ ਦੀ ਸੰਤਾਨ ਵਿੱਚੋਂ ਜਿਹੜੇ ਨੇਕ ਹੋਣਗੇ ਉਹ ਸਭ ਪ੍ਰਵੇਸ਼ ਕਰਨਗੇ ਤੇ ਫ਼ਰਿਸ਼ਤੇ (ਜੰਨਤ) ਦੇ ਹਰ ਬੂਹੇ ਤੋਂ (ਸੁਵਾਗਤ ਲਈ) ਉਹਨਾਂ ਕੋਲ ਆਉਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَلَٰمٌ عَلَيْكُم بِمَا صَبَرْتُمْ فَنِعْمَ عُقْبَى ٱلدَّارِ

Punjabi Translation - Arif Haleem(ਉਹ ਫ਼ਰਿਸ਼ਤੇ) ਆਖਣਗੇ ਕਿ ਤੁਹਾਡੇ ’ਤੇ ਸਲਾਮਤੀ ਹੋਵੇ, ਇਸ ਲਈ ਕਿ ਤੁਸੀਂ (ਸੰਸਾਰ ਵਿਚ) ਸਬਰ ਤੋਂ ਕੰਮ ਲਿਆ। ਸੋ (ਇਸ ਕਾਰਨ) ਤੁਹਾਡੇ ਲਈ ਬਹੁਤ ਹੀ ਸੋਹਣਾ ਆਖ਼ਿਰਤ ਦਾ ਘਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ يَنقُضُونَ عَهْدَ ٱللَّهِ مِنۢ بَعْدِ مِيثَٰقِهِۦ وَيَقْطَعُونَ مَآ أَمَرَ ٱللَّهُ بِهِۦٓ أَن يُوصَلَ وَيُفْسِدُونَ فِى ٱلْأَرْضِ أُو۟لَٰٓئِكَ لَهُمُ ٱللَّعْنَةُ وَلَهُمْ سُوٓءُ ٱلدَّارِ

Punjabi Translation - Arif Haleemਜਿਹੜੇ ਲੋਕੀ ਅੱਲਾਹ ਨਾਲ ਕੀਤੇ ਹੋਏ ਪੱਕੇ ਵਚਨਾਂ ਨੂੰ ਤੋੜ ਦਿੰਦੇ ਹਨ ਅਤੇ ਜਿਨ੍ਹਾਂ ਸੰਬੰਧਾਂ ਨੂੰ ਜੋੜਨ ਲਈ ਅੱਲਾਹ ਨੇ ਹੁਕਮ ਦਿੱਤਾ ਹੈ ਉਸ ਨੂੰ ਤੋੜਦੇ ਹਨ ਅਤੇ ਧਰਤੀ ਉੱਤੇ ਫ਼ਸਾਦ ਫੈਲਾਉਂਦੇ ਹਨ,[5] ਉਹਨਾਂ ਲਈ ਲਾਅਨਤਾਂ ਹਨ ਅਤੇ ਉਹਨਾਂ ਲਈ ਪਰਲੋਕ ਵਿਚ ਵੱਡਾ ਭੈੜਾ ਟਿਕਾਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ يَبْسُطُ ٱلرِّزْقَ لِمَن يَشَآءُ وَيَقْدِرُ وَفَرِحُوا۟ بِٱلْحَيَوٰةِ ٱلدُّنْيَا وَمَا ٱلْحَيَوٰةُ ٱلدُّنْيَا فِى ٱلْـَٔاخِرَةِ إِلَّا مَتَٰعٌ

Punjabi Translation - Arif Haleemਅੱਲਾਹ ਜਿਸ ਨੂੰ ਚਾਹੁੰਦਾ ਹੈ ਖੁੱਲ੍ਹਾ-ਡੁੱਲ੍ਹਾ ਤੇ ਜਿਸ ਨੂੰਚਾਹੁੰਦਾ ਹੈ ਗਿਣਵਾਂ ਮਿਣਵਾਂ ਰਿਜ਼ਕ ਦਿੰਦਾ ਹੈ। ਇਹ (ਕਾਫ਼ਿਰ) ਲੋਕ ਤਾਂ ਸੰਸਾਰਿਕ ਜੀਵਨ ’ਤੇ ਹੀ ਖ਼ੁਸ਼ ਹਨ ਜਦੋਂ ਕਿ ਇਹ ਸੰਸਾਰ ਜੀਵਨ ਆਖ਼ਿਰਤ (ਪਰਲੋਕ) ਦੇ ਮੁਕਾਬਲੇ ਵਿਚ ਇਕ ਨਾ-ਮਾਤਰ ਚੀਜ਼ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَقُولُ ٱلَّذِينَ كَفَرُوا۟ لَوْلَآ أُنزِلَ عَلَيْهِ ءَايَةٌ مِّن رَّبِّهِۦ قُلْ إِنَّ ٱللَّهَ يُضِلُّ مَن يَشَآءُ وَيَهْدِىٓ إِلَيْهِ مَنْ أَنَابَ

Punjabi Translation - Arif Haleemਕਾਫ਼ਿਰ ਆਖਦੇ ਹਨ ਕਿ ਇਸ (ਮੁਹੰਮਦ ਸ:) ਦੇ ਰੱਬ ਵੱਲੋਂ ਕੋਈ ਨਿਸ਼ਾਨੀ (ਨਬੀ ਹੋਣ ਦੀ) ਕਿਉਂ ਨਹੀਂ ਉਤਾਰੀ ਗਈ? (ਹੇ ਨਬੀ! ਕਾਫ਼ਿਰਾਂ ਨੂੰ) ਆਖੋ ਕਿ ਅੱਲਾਹ ਜਿਸ ਨੂੰ ਚਾਹੁੰਦਾ ਹੈ ਕੁਰਾਹੇ ਪਾ ਦਿੰਦਾ ਹੈ ਅਤੇ ਜਿਹੜਾ ਉਸ ਵੱਲ ਪਰਤ ਆਉਂਦਾ ਹੈ, ਉਸ ਨੂੰ ਸਿੱਧੀ ਰਾਹ ਦਰਸਾਉਂਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ ءَامَنُوا۟ وَتَطْمَئِنُّ قُلُوبُهُم بِذِكْرِ ٱللَّهِ أَلَا بِذِكْرِ ٱللَّهِ تَطْمَئِنُّ ٱلْقُلُوبُ

Punjabi Translation - Arif Haleemਜਿਹੜੇ ਲੋਕੀ ਈਮਾਨ ਲਿਆਏ ਉਹਨਾਂ ਦੇ ਹਿਰਦਿਆਂ ਨੂੰ ਅੱਲਾਹ ਦੇ ਸਿਮਰਨ ਨਾਲ ਹੀ ਸ਼ਾਂਤੀ ਪ੍ਰਾਪਤ ਹੁੰਦੀ ਹੈ। (ਹੇ ਲੋਕੋ!) ਚੇਤੇ ਰੱਖੋ ਕਿ ਅੱਲਾਹ ਦਾ ਸਿਮਰਨ ਕਰਨ ਨਾਲ ਹੀ ਮਨਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ।[6]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ ءَامَنُوا۟ وَعَمِلُوا۟ ٱلصَّٰلِحَٰتِ طُوبَىٰ لَهُمْ وَحُسْنُ مَـَٔابٍ

Punjabi Translation - Arif Haleemਜਿਹੜੇ ਲੋਕ ਈਮਾਨ ਲਿਆਏ ਅਤੇ (ਉਹਨਾਂ ਨੇ) ਨੇਕ ਕੰਮ ਵੀ ਕੀਤੇ ਉਹਨਾਂ ਲਈ ਭਲਾਈ ਹੀ ਭਲਾਈ ਹੈ ਅਤੇ ਰਹਿਣ ਲਈ ਬਹੁਤ ਹੀ ਵਧੀਆ ਟਿਕਾਣਾ (ਜੰਨਤ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَذَٰلِكَ أَرْسَلْنَٰكَ فِىٓ أُمَّةٍ قَدْ خَلَتْ مِن قَبْلِهَآ أُمَمٌ لِّتَتْلُوَا۟ عَلَيْهِمُ ٱلَّذِىٓ أَوْحَيْنَآ إِلَيْكَ وَهُمْ يَكْفُرُونَ بِٱلرَّحْمَٰنِ قُلْ هُوَ رَبِّى لَآ إِلَٰهَ إِلَّا هُوَ عَلَيْهِ تَوَكَّلْتُ وَإِلَيْهِ مَتَابِ

Punjabi Translation - Arif Haleem(ਜਿਵੇਂ ਪਹਿਲਾਂ ਰਸੂਲ ਭੇਜੇ ਸਨ। ਉਸੇ ਤਰ੍ਹਾਂ ਅਸੀਂ (ਹੇ ਮੁਹੰਮਦ ਸ:!) ਤੁਹਾਨੂੰ ਵੀ ਇਕ ਅਜਿਹੀ ਉੱਮਤ ਵਿਚ ਰਸੂਲ ਬਣਾ ਕੇ ਭੇਜਿਆ ਹੈ ਜਿਸ ਤੋਂ ਪਹਿਲਾਂ ਬਥੇਰੀਆਂ ਉੱਮਤਾਂ ਬੀਤ ਚੁੱਕੀਆਂ ਹਨ, ਤਾਂ ਜੋ ਤੁਸੀਂ ਵੀ ਇਹਨਾਂ ਨੂੰ ਉਹ (ਸੰਦੇਸ਼) ਸੁਣਾਓ ਜਿਹੜੀ ਵਹੀ ਅਸੀਂ ਤੁਹਾਡੇ ਵੱਲ ਘੱਲੀ ਹੈ। ਉਹ ਰਹਿਮਾਨ (ਭਾਵ ਅੱਲਾਹ) ਦਾ ਇਨਕਾਰ ਕਰਦੇ ਹਨ। (ਹੇ ਨਬੀ!) ਤੁਸੀਂ ਆਖ ਦਿਓ ਕਿ ਉਹੀਓ (ਰਹਿਮਾਨ) ਮੇਰਾ ਰੱਬ ਹੈ, ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਉਸੇ ’ਤੇ ਮੇਰਾ (ਅਟੁੱਟ) ਵਿਸ਼ਵਾਸ ਹੈ ਅਤੇ ਮੇਰਾ ਪਰਤਣਾ ਵੀ ਉਸੇ ਵੱਲ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ أَنَّ قُرْءَانًا سُيِّرَتْ بِهِ ٱلْجِبَالُ أَوْ قُطِّعَتْ بِهِ ٱلْأَرْضُ أَوْ كُلِّمَ بِهِ ٱلْمَوْتَىٰ بَل لِّلَّهِ ٱلْأَمْرُ جَمِيعًا أَفَلَمْ يَا۟يْـَٔسِ ٱلَّذِينَ ءَامَنُوٓا۟ أَن لَّوْ يَشَآءُ ٱللَّهُ لَهَدَى ٱلنَّاسَ جَمِيعًا وَلَا يَزَالُ ٱلَّذِينَ كَفَرُوا۟ تُصِيبُهُم بِمَا صَنَعُوا۟ قَارِعَةٌ أَوْ تَحُلُّ قَرِيبًا مِّن دَارِهِمْ حَتَّىٰ يَأْتِىَ وَعْدُ ٱللَّهِ إِنَّ ٱللَّهَ لَا يُخْلِفُ ٱلْمِيعَادَ

Punjabi Translation - Arif Haleemਜੇ ਭਲਾਂ ਕੋਈ ਅਜਿਹਾ਼ਕੁਰਆਨ ਹੁੰਦਾ ਜਿਸ ਦੁਆਰਾ ਪਹਾੜ ਤੋਰੇ ਜਾਂਦੇ ਜਾਂ ਧਰਤੀ ਦੇ ਟੋਟੇ-ਟੋਟੇ ਕਰ ਦਿੱਤੇ ਜਾਂਦੇ ਜਾਂ ਮੁਰਦਿਆਂ ਨਾਲ ਗੱਲਾਂ ਕਰਵਾਈਆਂ ਜਾਂਦੀਆਂ (ਤਾਂ ਵੀ ਇਹ ਲੋਕ ਈਮਾਨ ਨਾ ਲਿਆਂਦੇ) ਸਗੋਂ (ਇਮਾਨ ਲਿਆਉਣ ਜਾਂ ਨਾ ਲਿਆਉਣ ਦਾ) ਸਾਰਾ ਅਧਿਕਾਰ ਹੀ ਅੱਲਾਹ ਦੇ ਹੱਥ ਵਿਚ ਹੈ। ਕੀ ਈਮਾਨ ਵਾਲਿਆਂ ਦਾ ਇਸ ਗੱਲ ’ਤੇ ਦਿਲ ਨਹੀਂ ਠੁਕਦਾ ਕਿ ਜੇ ਅੱਲਾਹ ਚਾਹੁੰਦਾ ਤਾਂ ਸਾਰੇ ਲੋਕਾਂ ਨੂੰ (ਬਿਨਾਂ ਕਿਸੇ ਪ੍ਰਕਾਰ ਦਾ ਚਮਤਕਾਰ ਵਿਖਾਏ) ਸਿੱਧੇ ਰਾਹ ਪਾ ਦਿੰਦਾ? ਕਾਫ਼ਿਰਾਂ ਨੂੰ ਤਾਂ ਉਹਨਾਂ ਦੀਆਂ ਕਰਤੂਤਾਂ ਕਾਰਨ ਕੋਈ ਨਾ ਕੋਈ ਬਿਪਤਾ ਪਈ ਹੀ ਰਹੇਗੀ ਜਾਂ ਉਹਨਾਂ ਦੇ ਘਰਾਂ ਦੇ ਨੇੜੇ-ਤੇੜੇ (ਕੋਈ ਮੁਸੀਬਤ) ਉੱਤਰਦੀ ਰਹੇਗੀ। ਇੱਥੋਂ ਤਕ ਕਿ ਅੱਲਾਹ ਦਾ ਵਾਅਦਾ (ਮੋਮਿਨਾਂ ਦੀ ਸਫ਼ਲਤਾ ਦਾ ਜਾਂ ਕਿਆਮਤ ਦਿਹਾੜੇ ਦਾ) ਪੂਰਾ ਹੋ ਜਾਵੇ। ਅੱਲਾਹ ਆਪਣੇ ਵਚਨਾਂ ਵਿਰੱਧ ਕੁੱਝ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدِ ٱسْتُهْزِئَ بِرُسُلٍ مِّن قَبْلِكَ فَأَمْلَيْتُ لِلَّذِينَ كَفَرُوا۟ ثُمَّ أَخَذْتُهُمْ فَكَيْفَ كَانَ عِقَابِ

Punjabi Translation - Arif Haleem(ਹੇ ਨਬੀ!) ਤੁਹਾਥੋਂ ਪਹਿਲਾਂ ਵੀ ਪੈਗ਼ੰਬਰਾਂ ਦਾ ਮਖੌਲ ਉਡਾਇਆ ਜਾਂਦਾ ਰਿਹਾ ਹੈ ਪਰ ਅੱਲਾਹ ਨੇ ਕਾਫ਼ਿਰਾਂ ਨੂੰ ਢਿੱਲ ਦੇ ਛੱਡੀ ਸੀ, ਅੰਤ ਉਹਨਾਂ ਨੂੰ ਨੱਪ ਲਿਆ, ਫੇਰ ਵੇਖ ਲਓ ਕਿ ਮੇਰਾ ਅਜ਼ਾਬ ਕਿੰਨਾ ਕਰੜਾ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَمَنْ هُوَ قَآئِمٌ عَلَىٰ كُلِّ نَفْسٍۭ بِمَا كَسَبَتْ وَجَعَلُوا۟ لِلَّهِ شُرَكَآءَ قُلْ سَمُّوهُمْ أَمْ تُنَبِّـُٔونَهُۥ بِمَا لَا يَعْلَمُ فِى ٱلْأَرْضِ أَم بِظَٰهِرٍ مِّنَ ٱلْقَوْلِ بَلْ زُيِّنَ لِلَّذِينَ كَفَرُوا۟ مَكْرُهُمْ وَصُدُّوا۟ عَنِ ٱلسَّبِيلِ وَمَن يُضْلِلِ ٱللَّهُ فَمَا لَهُۥ مِنْ هَادٍ

Punjabi Translation - Arif Haleemਭਲਾਂ ਉਹ ਅੱਲਾਹ, ਜਿਹੜਾ ਹਰੇਕ ਜੀਵ ਦੇ ਕੀਤੇ ਕੰਮਾਂ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਜਿਹੜੇ ਲੋਕਾਂ ਨੇ ਅੱਲਾਹ ਦੇ ਸ਼ਰੀਕ ਬਣਾਏ ਹੋਏ ਹਨ, (ਕੀ ਉਹ ਅੱਲਾਹ ਦੇ ਬਰਾਬਰ ਹੋ ਸਕਦੇ ਹਨ? ) (ਹੇ ਨਬੀ!) ਕਹਿ ਦਿਓ ਕਿ ਉਹਨਾਂ ਦੇ ਨਾਂ ਤਾਂ ਲਵੋ? ਕੀ ਤੁਸੀਂ ਅੱਲਾਹ ਨੂੰ ਉਹ ਗੱਲਾਂ ਦੱਸ ਰਹੇ ਹੋ, ਜਿਸ ਨੂੰ ਉਹ ਆਪਣੀ ਧਰਤੀ ’ਤੇ ਨਹੀਂ ਜਾਣਦਾ? ਸਗੋਂ ਝੂਠੇ ਗੁਮਾਨਾਂ ’ਤੇ ਹੀ ਤੁਸੀਂ ਅੱਲਾਹ ਦਾ ਸ਼ਰੀਕ ਬਣਾਉਂਦੇ ਹੋ। ਅਸਲ ਗੱਲ ਇਹ ਹੈ ਕਿ ਕੁਫ਼ਰ ਕਰਨ ਵਾਲਿਆਂ ਲਈ ਉਹਨਾਂ ਦੀਆਂ ਚਾਲਬਾਜ਼ੀਆਂ ਨੂੰ (ਉਹਨਾਂ ਦੀਆਂ ਕਰਤੂਤਾਂ ਨੂੰ) ਸਜਾ-ਸੰਵਾਰ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਸਿੱਧੇ ਰਾਹ ਤੋਂ ਰੋਕ ਦਿੱਤਾ ਗਿਆ। ਜਿਸ ਨੂੰ ਅੱਲਾਹ ਕੁਰਾਹੇ ਪਾ ਦੇਵੇ ਉਸ ਨੂੰ ਸਿੱਧੇ ਰਾਹ ਪਾਉਣ ਵਾਲਾਂ ਕੋਈ ਵੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّهُمْ عَذَابٌ فِى ٱلْحَيَوٰةِ ٱلدُّنْيَا وَلَعَذَابُ ٱلْـَٔاخِرَةِ أَشَقُّ وَمَا لَهُم مِّنَ ٱللَّهِ مِن وَاقٍ

Punjabi Translation - Arif Haleemਇਹਨਾਂ ਕਾਫ਼ਿਰਾਂ ਲਈ ਸੰਸਾਰਿਕ ਜੀਵਨ ਵਿਚ ਵੀ ਅਜ਼ਾਬ ਹੈ ਅਤੇ ਆਖ਼ਿਰਤ (ਪਰਲੋਕ) ਦਾ ਅਜ਼ਾਬ ਤਾਂ ਬਹੁਤ ਹੀ ਕਰੜਾ ਹੈ। ਇਹਨਾਂ ਨੂੰ ਅੱਲਾਹ ਦੇ ਗ਼ਜ਼ਬ (ਗੁੱਸੇ) ਤੋਂ ਬਚਾਉਣ ਵਾਲਾ ਕੋਈ ਵੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَّثَلُ ٱلْجَنَّةِ ٱلَّتِى وُعِدَ ٱلْمُتَّقُونَ تَجْرِى مِن تَحْتِهَا ٱلْأَنْهَٰرُ أُكُلُهَا دَآئِمٌ وَظِلُّهَا تِلْكَ عُقْبَى ٱلَّذِينَ ٱتَّقَوا۟ وَّعُقْبَى ٱلْكَٰفِرِينَ ٱلنَّارُ

Punjabi Translation - Arif Haleemਉਸ ਸਵਰਗ ਦੀ ਵਿਸ਼ੇਸ਼ਤਾ, ਜਿਸ ਦਾ ਵਚਨ (ਬੁਰਾਈਆਂ ਤੋਂ) ਪਰਹੇਜ਼ ਕਰਨ ਵਾਲੇ ਲੋਕਾਂ ਨਾਲ ਕੀਤਾ ਗਿਆ ਹੈ, ਇਹ ਹੈ ਕਿ ਉਸ ਦੇ ਹੇਠ ਨਹਿਰਾਂ ਵਗਦੀਆਂ ਹਨ ਉਸ ਦੇ ਫਲ ਸਦਾ ਲਈ ਹਨ (ਭਾਵ ਮੋਸਮੀ ਨਹੀਂ) ਅਤੇ ਉਹਨਾਂ ਦਾ ਪਰਛਾਵਾਂ ਅਮੁੱਕ ਹੈ। ਇਹ ਹੈ ਅੰਤ ਪਰਹੇਜ਼ਗਾਰਾਂ ਦਾ ਅਤੇ ਕਾਫ਼ਿਰਾਂ ਦਾ ਅੰਤ ਨਰਕ ਦੀ ਅੱਗ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ ءَاتَيْنَٰهُمُ ٱلْكِتَٰبَ يَفْرَحُونَ بِمَآ أُنزِلَ إِلَيْكَ وَمِنَ ٱلْأَحْزَابِ مَن يُنكِرُ بَعْضَهُۥ قُلْ إِنَّمَآ أُمِرْتُ أَنْ أَعْبُدَ ٱللَّهَ وَلَآ أُشْرِكَ بِهِۦٓ إِلَيْهِ أَدْعُوا۟ وَإِلَيْهِ مَـَٔابِ

Punjabi Translation - Arif Haleem(ਹੇ ਨਬੀ!) ਜਿਨ੍ਹਾਂ ਨੂੰ ਅਸੀਂ ਪਹਿਲਾਂ ਕਿਤਾਬ ਦਿੱਤੀ ਸੀ, ਉਹ ਇਸ ਕਿਤਾਬ (.ਕੁਰਆਨ) ਤੋਂ ਜਿਹੜੀ ਤੁਹਾਡੇ ’ਤੇ ਉਤਾਰੀ ਹੈ, ਖ਼ੁਸ਼ ਹੁੰਦੇ ਹਨ ਅਤੇ ਕੁੱਝ ਦੂਜੇ ਧੜੇ .ਕੁਰਆਨ ਦੀਆਂ ਕੁੱਝ ਗੱਲਾਂ ਤੋਂ ਇਨਕਾਰ ਕਰਦੇ ਹਨ। (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਮੈਨੂੰ ਤਾਂ ਕੇਵਲ ਇਹੋ ਹੁਕਮ ਦਿੱਤਾ ਗਿਆ ਹੈ ਕਿ ਮੈਂ ਅੱਲਾਹ ਦੀ ਇਬਾਦਤ ਕਰਾਂ ਅਤੇ ਇਸ ਦੇ ਨਾਲ ਕਿਸੇ ਨੂੰ ਸਾਂਝੀ ਨਾ ਬਣਾਵਾਂ। ਮੈਂ ਉਸੇ ਵੱਲ (ਸਭ ਨੂੰ) ਬੁਲਾਉਂਦਾ ਹੈ ਅਤੇ ਉਸੇ ਵੱਲ ਮੈਂ ਪਰਤਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَذَٰلِكَ أَنزَلْنَٰهُ حُكْمًا عَرَبِيًّا وَلَئِنِ ٱتَّبَعْتَ أَهْوَآءَهُم بَعْدَ مَا جَآءَكَ مِنَ ٱلْعِلْمِ مَا لَكَ مِنَ ٱللَّهِ مِن وَلِىٍّ وَلَا وَاقٍ

Punjabi Translation - Arif Haleemਇਸ ਪ੍ਰਕਾਰ (ਭਾਵ ਪਹਿਲੀਆਂ ਕਿਤਾਬਾਂ ਵਾਂਗ) ਅਸੀਂ ਇਸ (.ਕੁਰਆਨ) ਨੂੰ ਅਰਬੀ ਭਾਸ਼ਾ ਵਿਚ ਹੁਕਮਨਾਮਾ ਬਣਾਕੇ ਉਤਾਰਿਆ ਹੈ। (ਹੇ ਨਬੀ!) ਜੇ ਤੁਸੀਂ ਇਸ ਦੇ ਹੁੰਦਿਆਂ ਇਹਨਾਂ (ਕਾਫ਼ਿਰਾਂ) ਦੀ ਇੱਛਾਵਾਂ ਦੀ ਪੈਰਵੀ ਕੀਤੀ, ਜਦ ਕਿ ਤੁਹਾਡੇ ਕੋਲ (ਰੱਬੀ) ਗਿਆਨ ਆ ਚੁੱਕਿਆ ਹੈ ਤਾਂ ਅੱਲਾਹ ਦੇ ਮੁਕਾਬਲੇ ਤੁਹਾਨੂੰ ਨਾ ਤਾਂ ਕੋਈ ਹਿਮਾਇਤੀ ਮਿਲੇਗਾ ਅਤੇ ਨਾ ਹੀ ਕੋਈ (ਅੱਲਾਹ ਦੀ ਸਜ਼ਾ ਤੋਂ) ਬਚਾਉਣ ਵਾਲਾ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أَرْسَلْنَا رُسُلًا مِّن قَبْلِكَ وَجَعَلْنَا لَهُمْ أَزْوَٰجًا وَذُرِّيَّةً وَمَا كَانَ لِرَسُولٍ أَن يَأْتِىَ بِـَٔايَةٍ إِلَّا بِإِذْنِ ٱللَّهِ لِكُلِّ أَجَلٍ كِتَابٌ

Punjabi Translation - Arif Haleem(ਹੇ ਮੁਹੰਮਦ ਸ:!) ਬੇਸ਼ੱਕ ਅਸੀਂ ਤੁਹਾਥੋਂ ਪਹਿਲਾਂ ਵੀ ਬਥੇਰੇ ਪੈਗ਼ੰਬਰ ਭੇਜ ਚੁੱਕੇ ਹਾਂ ਅਤੇ ਅਸੀਂ ਉਹਨਾਂ ਸਭ ਨੂੰ ਬੀਵੀ ਬੱਚਿਆਂ ਵਾਲਾ ਬਣਾਇਆ ਸੀ। ਕਿਸੇ ਵੀ ਰਸੂਲ ਤੋਂ ਇਹ ਸੰਭਵ ਨਹੀਂ ਕਿ ਬਿਨਾਂ ਅੱਲਾਹ ਦੀ ਆਗਿਆ ਤੋਂ ਕੋਈ ਨਿਸ਼ਾਨੀ (ਮੁਅਜਜ਼ਾ) ਆਪ ਲਿਆ ਵਿਖਾਵੇ। ਹਰੇਕ ਵਚਨ ਦੇ ਪੂਰਾ ਹੋਣ ਦਾ ਸਮਾਂ ਲਿਿਖਆ ਹੋਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَمْحُوا۟ ٱللَّهُ مَا يَشَآءُ وَيُثْبِتُ وَعِندَهُۥٓ أُمُّ ٱلْكِتَٰبِ

Punjabi Translation - Arif Haleemਅੱਲਾਹ ਜੋ ਚਾਹੇ (ਲਿਖਿਆ ਹੋਇਆ) ਮਿਟਾ ਦਿੰਦਾ ਹੈ ਅਤੇ ਜਿਸ ਨੂੰ ਚਾਹੇ ਕਾਇਮ ਰੱਖਦਾ ਹੈ। ਮੂਲ ਕਿਤਾਬ ਤਾਂ ਉਸੇ ਕੋਲ ਹੈ।[7]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن مَّا نُرِيَنَّكَ بَعْضَ ٱلَّذِى نَعِدُهُمْ أَوْ نَتَوَفَّيَنَّكَ فَإِنَّمَا عَلَيْكَ ٱلْبَلَٰغُ وَعَلَيْنَا ٱلْحِسَابُ

Punjabi Translation - Arif Haleem(ਹੇ ਨਬੀ!) ਜਿਸ (ਅਜ਼ਾਬ) ਦਾ ਵਾਅਦਾ ਅਸੀਂ ਇਹਨਾਂ (ਕਾਫ਼ਿਰਾਂ) ਨਾਲ ਕੀਤਾ ਹੋਇਆ ਹੈ, ਉਸ ਦਾ ਕੁੱਝ ਹਿੱਸਾ ਭਾਵੇਂ ਅਸੀਂ ਤੁਹਾਨੂੰ ਵਿਖਾ ਦਈਏ ਜਾਂ (ਉਸ ਤੋਂ ਪਹਿਲਾਂ ਹੀ) ਤੁਹਾਡਾ ਅਕਾਲ ਚਲਾਣਾ ਹੋ ਜਾਵੇ (ਹਰ ਹਾਲ ਵਿਚ) ਤੁਹਾਡੇ ਜ਼ਿੰਮੇ ਤਾਂ ਕੇਵਲ (ਰੱਬੀ ਪੈਗ਼ਾਮ) ਪਹੁੰਚਾਉਣਾ ਹੈ। ਹਿਸਾਬ ਲੈਣ ਦਾ ਕੰਮ ਸਾਡੇ ਜ਼ਿੰਮੇ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَرَوْا۟ أَنَّا نَأْتِى ٱلْأَرْضَ نَنقُصُهَا مِنْ أَطْرَافِهَا وَٱللَّهُ يَحْكُمُ لَا مُعَقِّبَ لِحُكْمِهِۦ وَهُوَ سَرِيعُ ٱلْحِسَابِ

Punjabi Translation - Arif Haleemਕੀ ਉਹ ਲੋਕ ਨਹੀਂ ਵੇਖਦੇ ਕਿ ਅਸੀਂ (ਕਾਫ਼ਿਰਾਂ ਲਈ) ਧਰਤੀ ਨੂੰ ਹਰ ਪਾਸਿਓਂ ਘਟਾਉਂਦੇ ਜਾ ਰਹੇ ਹਾਂ (ਭਾਵ ਇਸਲਾਮ ਫੈਲ ਰਿਹਾ ਹੈ) ਅੱਲਾਹ ਜੋ ਹੁਕਮ ਦਿੰਦਾ ਹੈ, ਕੋਈ ਵੀ ਉਸ ਨੂੰ ਰੱਦ ਕਰਨ ਵਾਲਾ ਨਹੀਂ। ਉਹ ਛੇਤੀ ਹੀ ਹਿਸਾਬ ਲੈਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَدْ مَكَرَ ٱلَّذِينَ مِن قَبْلِهِمْ فَلِلَّهِ ٱلْمَكْرُ جَمِيعًا يَعْلَمُ مَا تَكْسِبُ كُلُّ نَفْسٍ وَسَيَعْلَمُ ٱلْكُفَّٰرُ لِمَنْ عُقْبَى ٱلدَّارِ

Punjabi Translation - Arif Haleemਇਹਨਾਂ ਇਨਕਾਰੀਆਂ ਤੋਂ ਪਹਿਲਾਂ ਵੀ ਬੀਤ ਚੁੱਕੇ ਲੋਕਾਂ ਨੇ ਆਪਣੀਆਂ ਚਾਲਬਾਜ਼ੀਆਂ (ਮੱਕਾਰੀਆਂ) ਵਿਚ ਕੋਈ ਕਸਰ ਨਹੀਂ ਛੱਡੀ ਸੀ ਪਰ ਸਾਰੀਆਂ ਕੰਮ ਆਉਣ ਵਾਲੀਆਂ ਚਾਲਾਂ ਅੱਲਾਹ ਦੀਆਂ ਹੀ ਹਨ। ਜਿਹੜਾ ਵਿਅਕਤੀ ਜੋ ਵੀ ਕਮਾਈ ਕਰ ਰਿਹਾ ਹੈ ਉਹ ਸਭ ਅੱਲਾਹ ਦੀ ਜਾਣਕਾਰੀ ਵਿਚ ਹੈ। ਕਾਫ਼ਿਰਾਂ ਨੂੰ ਹੁਣੇ ਪਤਾ ਲੱਗ ਜਾਵੇਗਾ ਕਿ ਪਰਲੋਕ ਦਾ ਘਰ ਕਿਨ੍ਹਾਂ ਲਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَقُولُ ٱلَّذِينَ كَفَرُوا۟ لَسْتَ مُرْسَلًا قُلْ كَفَىٰ بِٱللَّهِ شَهِيدًۢا بَيْنِى وَبَيْنَكُمْ وَمَنْ عِندَهُۥ عِلْمُ ٱلْكِتَٰبِ

Punjabi Translation - Arif Haleem(ਹੇ ਮੁਹੰਮਦ ਸ:!) ਇਹ ਕਾਫ਼ਿਰ ਆਖਦੇ ਹਨ ਕਿ ਤੁਸੀਂ ਅੱਲਾਹ ਦੇ ਪੈਗ਼ੰਬਰ ਨਹੀਂ ਹੋ। ਤੁਸੀਂ ਆਖ ਦਿਓ ਕਿ ਮੇਰੇ ਤੇ ਤੁਹਾਡੇ ਵਿਚਾਲੇ ਗਵਾਹੀ ਦੇਣ ਲਈ ਅੱਲਾਹ ਹੀ ਬਥੇਰਾ ਹੈ ਅਤੇ ਉਹ ਵੀ (ਗਵਾਹ ਹੈ) ਜਿਸ ਕੋਲ (ਆਸਮਾਨੀ) ਕਿਤਾਬ ਦਾ ਗਿਆਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70