caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Yusuf يوسف

111 ਆਇਤਾਂ · ਮੱਕਾ · ਉਤਰਨ ਦਾ ਕ੍ਰਮ 53

بِسْمِ ٱللَّهِ ٱلرَّحْمَٰنِ ٱلرَّحِيمِ الٓر تِلْكَ ءَايَٰتُ ٱلْكِتَٰبِ ٱلْمُبِينِ

Punjabi Translation - Arif Haleemਅਲਿਫ਼, ਲਾਮ, ਰਾ। ਇਹ (ਸਪਸ਼ਟ ਆਇਤਾਂ) ਵਾਲੀ ਕਿਤਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّآ أَنزَلْنَٰهُ قُرْءَٰنًا عَرَبِيًّا لَّعَلَّكُمْ تَعْقِلُونَ

Punjabi Translation - Arif Haleemਬੇਸ਼ੱਕ ਅਸੀਂ ਇਸ (.ਕੁਰਆਨ) ਨੂੰ ਅਰਬੀ (ਭਾਸ਼ਾ) ਵਿਚ ਉਤਾਰਿਆ ਹੈ ਤਾਂ ਜੋ ਤੁਸੀਂ ਸਮਝ ਸਕੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

نَحْنُ نَقُصُّ عَلَيْكَ أَحْسَنَ ٱلْقَصَصِ بِمَآ أَوْحَيْنَآ إِلَيْكَ هَٰذَا ٱلْقُرْءَانَ وَإِن كُنتَ مِن قَبْلِهِۦ لَمِنَ ٱلْغَٰفِلِينَ

Punjabi Translation - Arif Haleemਹੇ ਨਬੀ! ਅਸੀਂ ਤੁਹਾਨੂੰ ਬਹੁਤ ਹੀ ਵਧੀਆ ਕਿੱਸਾ ਸੁਣਾਉਂਦੇ ਹਾਂ, ਜਿਹੜਾ ਅਸੀਂ ਵਹੀ ਦੁਆਰਾ ਨਾਜ਼ਿਲ ਕੀਤਾ ਹੈ, ਇਸ ਤੋਂ ਪਹਿਲਾਂ ਤੁਸੀਂ ਅਣਜਾਣ ਲੋਕਾਂ ਵਿੱਚੋਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ قَالَ يُوسُفُ لِأَبِيهِ يَٰٓأَبَتِ إِنِّى رَأَيْتُ أَحَدَ عَشَرَ كَوْكَبًا وَٱلشَّمْسَ وَٱلْقَمَرَ رَأَيْتُهُمْ لِى سَٰجِدِينَ

Punjabi Translation - Arif Haleemਇਹ ਉਸ ਸਮੇਂ ਦੀ ਗੱਲ ਹੈ ਜਦੋਂ ਯੂਸੁਫ਼ ਨੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਹੇ ਪਿਤਾ ਜੀ! ਮੈਂਨੇ (ਸੁਪਨੇ ਵਿਚ) ਵੇਖਿਆ ਹੈ ਕਿ ਗਿਆਰਾਂ ਤਾਰੇ, ਸੂਰਜ ਤੇ ਚੰਨ ਮੈਨੂੰ ਸਿਜਦਾ ਕਰ ਰਹੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ يَٰبُنَىَّ لَا تَقْصُصْ رُءْيَاكَ عَلَىٰٓ إِخْوَتِكَ فَيَكِيدُوا۟ لَكَ كَيْدًا إِنَّ ٱلشَّيْطَٰنَ لِلْإِنسَٰنِ عَدُوٌّ مُّبِينٌ

Punjabi Translation - Arif Haleemਉਸ (ਪਿਤਾ, ਯਾਕੂਬ) ਨੇ ਆਖਿਆ ਕਿ ਹੇ ਮੇਰੇ ਪਿਆਰੇ ਪੁੱਤਰ! ਆਪਣੇ ਇਸ ਸੁਪਨੇ ਨੂੰ ਆਪਣੇ ਭਰਾਵਾਂ (ਜਿਹੜੇ ਕਿ ਗਿਆਰਾਂ ਸਨ) ਨੂੰ ਨਾ ਸੁਣਾਈਂ, ਨਹੀਂ ਤਾਂ ਉਹ ਤੇਰੇ ਨਾਲ (ਈਰਖਾ ਵਿਚ ਆਕੇ ਮੱਕਾਰੀ ਭਰੀਆਂ) ਚਾਲਾਂ ਚੱਲਣਗੇ। ਬੇਸ਼ੱਕ ਸ਼ੈਤਾਨ ਤਾਂ ਮਨੁੱਖ ਦਾ ਖੁੱਲ੍ਹਾ ਦੁਸ਼ਮਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَذَٰلِكَ يَجْتَبِيكَ رَبُّكَ وَيُعَلِّمُكَ مِن تَأْوِيلِ ٱلْأَحَادِيثِ وَيُتِمُّ نِعْمَتَهُۥ عَلَيْكَ وَعَلَىٰٓ ءَالِ يَعْقُوبَ كَمَآ أَتَمَّهَا عَلَىٰٓ أَبَوَيْكَ مِن قَبْلُ إِبْرَٰهِيمَ وَإِسْحَٰقَ إِنَّ رَبَّكَ عَلِيمٌ حَكِيمٌ

Punjabi Translation - Arif Haleem(ਇਸੇ ਸੁਪਨੇ ਵਾਂਗ ਹੀ) ਤੇਰਾ ਰੱਬ ਤੈਨੂੰ (ਜੀਵਨ ਵਿਚ) ਮਾਨ ਸੱਮਾਨ ਦੇਵੇਗਾ ਅਤੇ ਤੈਨੂੰ ਸਮੱਸਿਆਵਾਂ ਦਾ ਹੱਲ ਕਰਨਾ ਵੀ ਸਿਖਾਵੇਗਾ ਅਤੇ ਤੇਰੇ ਉੱਤੇ ਅਤੇ ਯਾਕੂਬ ਦੇ ਘਰਾਨੇ ਉੱਤੇ ਆਪਣੀ ਨਿਅਮਤ (ਨਬੀ ਬਣਾਉਣ ਦੀ) ਉਸੇ ਪ੍ਰਕਾਰ ਪੂਰੀ ਕਰੇਗਾ, ਜਿਵੇਂ ਇਸ ਤੋਂ ਪਹਿਲਾਂ ਤੇਰੇ ਪਿਓ ਦਾਦਾ (ਇਬਰਾਹੀਮ ਤੇ ਇਸਹਾਕ ਉੱਤੇ ਨਬੀ ਬਣਾ ਕੇ) ਅਹਿਸਾਨ ਕਰ ਚੁੱਕਾ ਹੈ। ਨਿਰਸੰਦੇਹ, ਤੇਰਾ ਰੱਬ ਬਹੁਤ ਵੱਡੇ ਗਿਆਨ ਅਤੇ ਡੂੰਘੀ ਸੂਝ-ਬੂਝ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّقَدْ كَانَ فِى يُوسُفَ وَإِخْوَتِهِۦٓ ءَايَٰتٌ لِّلسَّآئِلِينَ

Punjabi Translation - Arif Haleemਬੇਸ਼ੱਕ ਯੂਸੁਫ਼ ਤੇ ਉਸ ਦੇ ਭਰਾਵਾਂ ਦੇ ਕਿੱਸੇ ਵਿਚ ਪੂੱਛਣ ਵਾਲਿਆਂ ਲਈ ਬਥੇਰੀਆਂ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ قَالُوا۟ لَيُوسُفُ وَأَخُوهُ أَحَبُّ إِلَىٰٓ أَبِينَا مِنَّا وَنَحْنُ عُصْبَةٌ إِنَّ أَبَانَا لَفِى ضَلَٰلٍ مُّبِينٍ

Punjabi Translation - Arif Haleemਜਦੋਂ ਉਹਨਾਂ (ਭਰਾਵਾਂ) ਨੇ ਆਪੋ ਵਿਚ (ਗੱਲ ਬਾਤ ਕਰਦੇ ਹੋਏ) ਆਖਿਆ ਕਿ ਯੂਸੁਫ਼ ਤੇ ਉਸ ਦਾ (ਸਕਾ) ਭਰਾ (ਬਿਨਯਮੀਨ) ਸਾਡੇ ਪਿਓ (ਯਾਕੂਬ) ਨੂੰ ਸਾਥੋਂ ਵੱਧ ਪਿਆਰੇ ਹਨ, ਜਦ ਕਿ ਅਸੀਂ (ਦਸੋਂ ਭਰਾ) ਇਕ ਜੱਥਾ ਹਾਂ (ਇੰਜ ਕਰਕੇ) ਸਾਡਾ ਪਿਓ ਗ਼ਲਤੀ ਕਰ ਰਿਹਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱقْتُلُوا۟ يُوسُفَ أَوِ ٱطْرَحُوهُ أَرْضًا يَخْلُ لَكُمْ وَجْهُ أَبِيكُمْ وَتَكُونُوا۟ مِنۢ بَعْدِهِۦ قَوْمًا صَٰلِحِينَ

Punjabi Translation - Arif Haleem(ਇਕ ਭਰਾ ਨੇ ਸੁਝਾਉ ਦਿੱਤਾ) ਕਿ ਤੁਸੀਂ ਯੂਸੁਫ਼ ਨੂੰ ਮਾਰ ਹੀ ਦਿਓ ਜਾਂ ਉਸ ਨੂੰ ਕਿਸੇ ਵੀਰਾਨੇ ਵਿਚ ਸੁੱਟ ਆਓ ਤਾਂ ਜੋ ਤੁਹਾਡੇ ਪਿਓ ਦਾ ਚਿਹਰਾ (ਧਿਆਨ) ਤੁਹਾਡੇ ਲਈ (ਵਿਸ਼ੇਸ਼) ਹੋ ਜਾਵੇ, ਮਗਰੋਂ ਤੁਸੀਂ ਨੇਕ ਬਣ ਜਾਣਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ قَآئِلٌ مِّنْهُمْ لَا تَقْتُلُوا۟ يُوسُفَ وَأَلْقُوهُ فِى غَيَٰبَتِ ٱلْجُبِّ يَلْتَقِطْهُ بَعْضُ ٱلسَّيَّارَةِ إِن كُنتُمْ فَٰعِلِينَ

Punjabi Translation - Arif Haleemਉਹਨਾਂ ਭਰਾਵਾਂ ਵਿੱਚੋਂ ਇਕ ਨੇ ਕਿਹਾ ਕਿ ਤੁਸੀਂ ਯੂਸੁਫ਼ ਨੂੰ ਕਤਲ ਨਾ ਕਰੋ, ਸਗੋਂ ਉਸ ਨੂੰ ਕਿਸੇ ਅੰਨੇ ਖੂਹ ਵਿਚ ਸੁੱਟ ਦਿਓ, ਕੋਈ ਆਉਂਦਾ ਜਾਂਦਾ ਵਿਅਕਤੀ ਉਸ ਨੂੰ ਕੱਢ ਕੇ ਲੈ ਜਾਵੇਗਾ। ਜੇ ਤੁਸੀਂ ਕੁਝ ਕਰਨਾ ਹੈ ਤਾਂ ਇੰਜ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ يَٰٓأَبَانَا مَا لَكَ لَا تَأْمَ۫نَّا عَلَىٰ يُوسُفَ وَإِنَّا لَهُۥ لَنَٰصِحُونَ

Punjabi Translation - Arif Haleemਸੋ ਉਹਨਾਂ ਨੇ ਕਿਹਾ ਕਿ ਪਿਤਾ ਜੀ, ਤੁਹਾਨੂੰ ਕੀ ਹੋ ਗਿਆ ਹੈ ਕਿ ਤੁਸੀਂ ਸਾਡੇ ਉੱਤੇ ਯੂਸੁਫ਼ ਬਾਰੇ ਭਰੋਸਾ ਨਹੀਂ ਕਰਦੇ ਜਦ ਕਿ ਅਸੀਂ ਸਾਰੇ ਉਸ ਦੇ ਸ਼ੁਭ-ਚਿੰਤਕ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَرْسِلْهُ مَعَنَا غَدًا يَرْتَعْ وَيَلْعَبْ وَإِنَّا لَهُۥ لَحَٰفِظُونَ

Punjabi Translation - Arif Haleemਤੁਸੀਂ ਭਲਕਿ ਉਸ (ਯੂਸੁਫ਼) ਨੂੰ ਸਾਡੇ ਨਾਲ ਭੇਜਣਾ ਕਿ ਅਸੀਂ ਰੱਜ ਕੇ (ਫਲ) ਖਾਵਾਂਗੇ ਤੇ ਖੇਡਾਂ-ਕੁੱਦਾਂਗੇ, ਅਸੀਂ ਉਸ ਦੀ ਰਾਖੀ ਕਰਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ إِنِّى لَيَحْزُنُنِىٓ أَن تَذْهَبُوا۟ بِهِۦ وَأَخَافُ أَن يَأْكُلَهُ ٱلذِّئْبُ وَأَنتُمْ عَنْهُ غَٰفِلُونَ

Punjabi Translation - Arif Haleem(ਯਾਕੂਬ ਨੇ) ਆਖਿਆ ਕਿ ਬੇਸ਼ੱਕ ਮੈਨੂੰ ਤਾਂ ਇਸ ਗੱਲ ਦਾ ਗ਼ਮ ਹੈ ਕਿ ਤੁਸੀਂ ਉਸ ਨੂੰ (ਮੇਰੇ ਕੋਲੋਂ) ਲੈ ਜਾਓ ਅਤੇ ਮੈਨੂੰ ਡਰ ਲਗਦਾ ਹੈ ਕਿ ਉਸ ਨੂੰ ਕੋਈ ਭੇੜੀਆਂ ਖਾ ਜਾਵੇ ਤੇ ਤੁਹਾਨੂੰ ਉਸ ਦੀ ਕੋਈ ਖ਼ਬਰ ਵੀ ਨਾ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ لَئِنْ أَكَلَهُ ٱلذِّئْبُ وَنَحْنُ عُصْبَةٌ إِنَّآ إِذًا لَّخَٰسِرُونَ

Punjabi Translation - Arif Haleemਉਹਨਾਂ (ਭਰਾਵਾਂ) ਨੇ ਆਖਿਆ ਕਿ ਜੇ ਸਾਡੇ ਵਰਗੇ ਸ਼ਕਤੀਸ਼ਾਲੀ ਜੱਥੇ ਦੇ ਹੁੰਦੇ ਹੋਏ ਵੀ ਕੋਈ ਭੈੜੀਆ ਖਾ ਜਾਵੇ ਤਾਂ ਫੇਰ ਅਸੀਂ ਤਾਂ ਉੱਕਾ ਹੀ ਨਿਕੰਮੇ ਹੋਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا ذَهَبُوا۟ بِهِۦ وَأَجْمَعُوٓا۟ أَن يَجْعَلُوهُ فِى غَيَٰبَتِ ٱلْجُبِّ وَأَوْحَيْنَآ إِلَيْهِ لَتُنَبِّئَنَّهُم بِأَمْرِهِمْ هَٰذَا وَهُمْ لَا يَشْعُرُونَ

Punjabi Translation - Arif Haleemਯਾਕੂਬ ਦੀ ਆਗਿਆ ਦੇਣ ਮਗਰੋਂ ਜਦੋਂ ਉਹ ਉਸ (ਯੂਸੁਫ਼) ਨੂੰ ਲੈ ਗਏ ਅਤੇ ਸਭ ਨੇ ਮਿਲਕੇ ਇਹ ਮਤਾ ਪੱਕਾ ਕਰ ਲਿਆ ਕਿ ਇਸ ਨੂੰ ਖੂਹ ਵਿਚ ਸੁੱਟ ਦੇਈਏ, ਤਦ ਅਸੀਂ ਯੂਸੁਫ਼ ਵੱਲ ਵਹੀ ਘੱਲੀ ਕਿ ਇਕ ਸਮਾਂ ਅਜਿਹਾ ਆਵੇਗਾ ਕਿ ਤੂੰ ਇਹਨਾਂ (ਭਰਾਵਾਂ) ਨੂੰ ਇਹਨਾਂ ਦੀ ਕਰਨੀ ਜ਼ਰੂਰ ਚੇਤੇ ਕਰਾਏਗਾ, ਕਿ ਉਹ ਕੁੱਝ ਜਾਣਦੇ ਹੀ ਨਹੀਂ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَآءُوٓ أَبَاهُمْ عِشَآءً يَبْكُونَ

Punjabi Translation - Arif Haleem(ਯੂਸੁਫ਼ ਨੂੰ ਖੂਹ ਵਿਚ ਸੁੱਟ ਕੇ) ਉਹ ਸਾਰੇ ਭਰਾ ਰਾਤ ਨੂੰ ਆਪਣੇ ਪਿਤਾ ਕੋਲ ਰੋਂਦੇ ਹੋਏ ਆਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ يَٰٓأَبَانَآ إِنَّا ذَهَبْنَا نَسْتَبِقُ وَتَرَكْنَا يُوسُفَ عِندَ مَتَٰعِنَا فَأَكَلَهُ ٱلذِّئْبُ وَمَآ أَنتَ بِمُؤْمِنٍ لَّنَا وَلَوْ كُنَّا صَٰدِقِينَ

Punjabi Translation - Arif Haleemਅਤੇ ਆਖਣਗੇ ਲੱਗੇ ਕਿ ਪਿਤਾ ਜੀ ਅਸੀਂ ਤਾਂ ਆਪੋ ਵਿਚ ਦੌੜ ਭਜਾਈ ਦੇ ਮੁਕਾਬਲੇ ਵਿਚ ਲੱਗੇ ਹੋਏ ਸੀ ਅਤੇ ਯੂਸੁਫ਼ ਨੂੰ ਅਸੀਂ ਆਪਣੇ ਸਾਮਾਨ ਕੋਲ ਛੱਡ ਦਿੱਤਾ ਸੀ ਕਿ ਇਕ ਭੇੜੀਆਂ ਉਸ (ਯੂਸੁਫ਼) ਨੂੰ ਖਾ ਗਿਆ। ਤੁਸੀਂ ਸਾਡੀ ਗੱਲ ’ਤੇ ਵਿਸ਼ਵਾਸ ਤਾਂ ਨਹੀਂ ਕਰਨਾ ਪਰ ਅਸੀਂ ਸੱਚੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَآءُو عَلَىٰ قَمِيصِهِۦ بِدَمٍ كَذِبٍ قَالَ بَلْ سَوَّلَتْ لَكُمْ أَنفُسُكُمْ أَمْرًا فَصَبْرٌ جَمِيلٌ وَٱللَّهُ ٱلْمُسْتَعَانُ عَلَىٰ مَا تَصِفُونَ

Punjabi Translation - Arif Haleemਉਹ (ਭਰਾ) ਯੂਸੁਫ਼ ਦੇ ਕੁੜਤੇ ਨੂੰ ਝੂਠ ਮੂਠ ਦੇ ਖ਼ੂਨ ਨਾਲ ਭਰ ਲਿਆਏ ਸੀ। ਪਿਤਾ (ਯਾਕੂਬ) ਨੇ ਆਖਿਆ ਕਿ (ਹਕੀਕਤ ਇਹ ਨਹੀਂ) ਸਗੋਂ ਤੁਹਾਡੇ ਮਨਾਂ ਨੇ ਹੀ ਤੁਹਾਡੇ ਲਈ ਇਕ (ਭੈੜੀ) ਗੱਲ ਨੂੰ ਸਜਾ ਦਿੱਤਾ ਹੈ। ਹੁਣ ਤਾਂ ਸਬਰ ਹੀ ਬਿਹਤਰ ਹੈ, ਇਸੇ ਦੇ ਲਈ ਮੈਂ ਅੱਲਾਹ ਤੋ ਹੀ ਮਦਦ ਚਾਹੁੰਦਾ ਹਾਂ, ਜੋ ਤੁਸੀਂ ਦੱਸ ਰਹੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَآءَتْ سَيَّارَةٌ فَأَرْسَلُوا۟ وَارِدَهُمْ فَأَدْلَىٰ دَلْوَهُۥ قَالَ يَٰبُشْرَىٰ هَٰذَا غُلَٰمٌ وَأَسَرُّوهُ بِضَٰعَةً وَٱللَّهُ عَلِيمٌۢ بِمَا يَعْمَلُونَ

Punjabi Translation - Arif Haleemਇਕ ਕਾਫ਼ਲਾ ਆਇਆ ਅਤੇ ਉਹਨਾਂ ਨੇ ਆਪਣੇ ਮਾਸਕੀ ਨੂੰ ਪਾਣੀ ਲੈਣ ਲਈ ਭੇਜਿਆ। ਜਦੋਂ ਉਸ ਨੇ ਆਪਣਾ ਡੋਲ (ਖੂਹ ਵਿਚ) ਲਮਕਾਇਆ, (ਉਹ ਵੇਖਦੇ ਹੀ) ਆਖਣ ਲੱਗਿਆ ਕਿ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ (ਖ਼ੂਹ ਵਿਚ ਤਾਂ) ਇਕ ਬਾਲਕ ਹੈ। ਉਹਨਾਂ (ਕਾਫ਼ਲੇ ਵਾਲਿਆਂ) ਨੇ ਉਸ ਬਾਲਕ ਨੂੰ ਪੂੰਜੀ (ਵਪਾਰਕ ਮਾਲ) ਸਮਝਦੇ ਹੋਏ ਲੁਕਾ ਲਿਆ, ਜਦੋਂ ਕਿ ਉਹ ਜੋ ਵੀ ਕਰ ਰਹੇ ਸੀ ਉਸ ਤੋਂ ਅੱਲਾਹ ਭਲੀ-ਭਾਂਤ ਜਾਣੂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَشَرَوْهُ بِثَمَنٍۭ بَخْسٍ دَرَٰهِمَ مَعْدُودَةٍ وَكَانُوا۟ فِيهِ مِنَ ٱلزَّٰهِدِينَ

Punjabi Translation - Arif Haleemਅਤੇ ਉਹਨਾਂ (ਕਾਫ਼ਲੇ ਵਾਲਿਆਂ) ਨੇ ਉਸ ਬਾਲਕ (ਯੂਸੁਫ਼) ਨੂੰ ਬਹੁਤ ਹੀ ਥੋੜ੍ਹੇ ਮੁੱਲ ’ਤੇ ਭਾਵ ਕੁੱਝ ਕੁ ਦਮੜ੍ਹੀਆਂ ਵੱਟੇ ਵੇਚ ਸੁੱਟਿਆ, ਉਹ (ਕਾਫ਼ਲੇ ਵਾਲੇ) ਤਾਂ ਉਸ (ਯੂਸੁਫ਼) ਤੋਂ ਬੇ-ਧਿਆਨੇ ਹੀ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِى ٱشْتَرَىٰهُ مِن مِّصْرَ لِٱمْرَأَتِهِۦٓ أَكْرِمِى مَثْوَىٰهُ عَسَىٰٓ أَن يَنفَعَنَآ أَوْ نَتَّخِذَهُۥ وَلَدًا وَكَذَٰلِكَ مَكَّنَّا لِيُوسُفَ فِى ٱلْأَرْضِ وَلِنُعَلِّمَهُۥ مِن تَأْوِيلِ ٱلْأَحَادِيثِ وَٱللَّهُ غَالِبٌ عَلَىٰٓ أَمْرِهِۦ وَلَٰكِنَّ أَكْثَرَ ٱلنَّاسِ لَا يَعْلَمُونَ

Punjabi Translation - Arif Haleemਜਿਸ ਵਿਅਕਤੀ ਨੇ ਉਸ (ਯੂਸੁਫ਼) ਨੂੰ ਕਾਫ਼ਲੇ ਵਾਲਿਆਂ ਤੋਂ ਮਿਸਰ ਦੇਸ਼ ਵਿਚ ਖਰੀਦਿਆ ਸੀ ਉਸ ਨੇ ਆਪਣੀ ਪਤਨੀ ਨੂੰ ਆਖਿਆ ਕਿ ਇਸ (ਬਾਲਕ) ਦਾ ਧਿਆਨ ਰੱਖੀਂ, ਹੋ ਸਕਦਾ ਹੈ ਕਿ ਇਹ ਸਾਡੇ ਲਈ ਲਾਹੇਵੰਦ ਸਿੱਧ ਹੋਵੇ ਜਾਂ ਇਹ ਨੂੰ ਅਸੀਂ ਆਪਣਾ ਪੁੱਤਰ ਹੀ ਬਣਾ ਲਈਏ। ਇੰਜ ਅਸੀਂ ਯੂਸੁਫ਼ ਨੂੰ ਮਿਸਰ ਦੀ ਧਰਤੀ ’ਤੇ ਰਹਿਣ ਲਈ ਥਾਂ ਦਿੱਤੀ ਤਾਂ ਜੋ ਉਸ ਨੂੰ ਗੱਲਾਂ ਦੀ ਤਹਿ ਤਕ ਪਹੁੰਚਣਾ (ਭਾਵ ਸੁਪਨੇ ਦੀ ਤਾਬੀਰ) ਸਿਖਾਈਏ। ਅੱਲਾਹ ਆਪਣੇ ਹਰ ਕੰਮ ਕਰਨ ਵਿਚ ਸਮਰਥ ਹੈ, ਪਰ ਫੇਰ ਵੀ ਬਥੇਰੇ ਲੋਕੀ (ਅੱਲਾਹ ਦੇ ਗਿਆਨ ਨੂੰ) ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا بَلَغَ أَشُدَّهُۥٓ ءَاتَيْنَٰهُ حُكْمًا وَعِلْمًا وَكَذَٰلِكَ نَجْزِى ٱلْمُحْسِنِينَ

Punjabi Translation - Arif Haleemਜਦੋਂ ਉਹ (ਯੂਸੁਫ਼) ਜਵਾਨ ਹੋ ਗਿਆ ਤਾਂ ਅਸੀਂ ਉਸ ਨੂੰ ਹੁਕਮ (ਨਿਰਨਾਂ ਸ਼ਕਤੀ) ਤੇ (ਰੱਬੀ) ਗਿਆਨ (ਨਬੁਵੱਤ) ਬਖ਼ਸ਼ੀ, ਅਸੀਂ ਇਸੇ ਤਰ੍ਹਾਂ ਨੇਕੀਆਂ ਕਰਨ ਵਾਲਿਆਂ ਨੂੰ ਬਦਲਾ ਦਿਆ ਕਰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَرَٰوَدَتْهُ ٱلَّتِى هُوَ فِى بَيْتِهَا عَن نَّفْسِهِۦ وَغَلَّقَتِ ٱلْأَبْوَٰبَ وَقَالَتْ هَيْتَ لَكَ قَالَ مَعَاذَ ٱللَّهِ إِنَّهُۥ رَبِّىٓ أَحْسَنَ مَثْوَاىَ إِنَّهُۥ لَا يُفْلِحُ ٱلظَّٰلِمُونَ

Punjabi Translation - Arif Haleemਜਿਸ ਇਸਤਰੀ ਦੇ ਘਰ ਉਹ (ਯੂਸੁਫ਼) ਰਹਿੰਦਾ ਸੀ, ਉਹ ਉਸ ਨੂੰ ਭਰਮਾਉਣ ਲੱਗੀ ਅਤੇ ਇਕ ਦਿਨ ਬੂਹੇ ਬੰਦ ਕਰਕੇ ਕਹਿਣ ਲੱਗੀ ਕਿ “ਆ ਜਾ”। (ਯੂਸੁਫ਼ ਨੇ) ਕਿਹਾ, ਅੱਲਾਹ ਦੀ ਪਨਾਹ, ਮੈਂ ਇਹ ਕੰਮ ਨਹੀਂ ਕਰਾਂਗਾ, ਉਹ (ਤੇਰਾ ਪਤੀ) ਮੇਰਾ ਮਾਲਿਕ ਹੈ, ਉਸ ਨੇ ਮੈਨੂੰ ਬਹੁਤ ਵਧੀਆ ਟਿਕਾਣਾ ਦਿੱਤਾ ਹੈ। ਬੇਸ਼ੱਕ ਜ਼ਾਲਮ (ਧੋਖੇ ਬਾਜ਼) ਲੋਕਾਂ ਨੂੰ ਭਲਾਈ ਨਹੀਂ ਮਿਲਦੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ هَمَّتْ بِهِۦ وَهَمَّ بِهَا لَوْلَآ أَن رَّءَا بُرْهَٰنَ رَبِّهِۦ كَذَٰلِكَ لِنَصْرِفَ عَنْهُ ٱلسُّوٓءَ وَٱلْفَحْشَآءَ إِنَّهُۥ مِنْ عِبَادِنَا ٱلْمُخْلَصِينَ

Punjabi Translation - Arif Haleemਉਸ ਇਸਤਰੀ ਨੇ ਯੂਸੁਫ਼ ਨਾਲ (ਬਦਕਾਰੀ ਕਰਨ ਦਾ) ਇਰਾਦਾ ਕਰ ਲਿਆ ਅਤੇ ਉਹ ਵੀ ਉਸ (ਬਦਕਾਰੀ) ਦਾ ਇਰਾਦਾ ਕਰ ਹੀ ਲੈਂਦਾ ਜੇ ਆਪਣੇ ਰੱਬ ਦੀਆਂ ਨਿਸ਼ਾਨੀਆਂ ਨਾ ਵੇਖ ਲੈਂਦਾ। ਇਹ ਸਭ ਇਸ ਕਾਰਨ ਹੋਇਆ ਤਾਂ ਜੋ ਅਸੀਂ ਉਸ (ਯੂਸੁਫ਼) ਤੋਂ (ਹਰ ਤਰ੍ਹਾਂ ਦੀ) ਬੁਰਾਈ ਤੇ ਬੇ-ਹਿਆਈ (ਅਸ਼ਲੀਲਤਾ) ਦੂਰ ਕਰ ਦਈਏ। ਬੇਸ਼ਕ ਉਹ ਸਾਡੇ ’ਚੋਂਣਵੇਂ ਬੰਦਿਆਂ (ਨਬੀਆਂ) ਵਿੱਚੋਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱسْتَبَقَا ٱلْبَابَ وَقَدَّتْ قَمِيصَهُۥ مِن دُبُرٍ وَأَلْفَيَا سَيِّدَهَا لَدَا ٱلْبَابِ قَالَتْ مَا جَزَآءُ مَنْ أَرَادَ بِأَهْلِكَ سُوٓءًا إِلَّآ أَن يُسْجَنَ أَوْ عَذَابٌ أَلِيمٌ

Punjabi Translation - Arif Haleem(ਇਕ ਦਿਨ) ਉਹ ਦੋਵੇਂ (ਇਸਤਰੀ ਤੇ ਯੂਸੁਫ਼) ਬੂਹੇ ਵੱਲ ਨੱਸੇ ਅਤੇ ਉਸ (ਇਸਤਰੀ) ਨੇ ਉਸ (ਯੂਸੁਫ਼) ਦਾ ਕੁੜਤਾ ਪਿੱਛਿਓਂ (ਖਿੱਚ ਕੇ) ਪਾਟ ਦਿੱਤਾ ਅਤੇ ਬੂਹੇ ਕੋਲ ਹੀ ਇਸਤਰੀ ਦਾ ਪਤੀ ਦੋਹਾਂ ਨੂੰ ਮਿਲ ਗਿਆ। ਤਾਂ ਉਹ (ਇਸਤਰੀ ਆਪਣੇ ਪਤੀ ਨੂੰ) ਆਖਣ ਲੱਗੀ, ਕੀ ਸਜ਼ਾ ਹੈ ਉਸ ਵਿਅਕਤੀ ਦੀ ਜਿਹੜਾ ਵਿਅਕਤੀ ਤੇਰੀ ਪਤਨੀ ਨਾਲ ਬੁਰਾਈ ਦਾ ਇਰਾਦਾ ਕਰੇ? (ਪਤੀ ਨੇ ਕਿਹਾ) ਉਸ ਦੀ ਸਜ਼ਾ ਤਾਂ ਇਹੋ ਹੈ ਕਿ ਉਸ ਨੂੰ ਕੈਦ ਕਰ ਲਿਆ ਜਾਵੇ ਜਾਂ ਕੋਈ ਹੋਰ ਕਰੜੀ ਸਜ਼ਾ ਦਿੱਤੀ ਜਾਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ هِىَ رَٰوَدَتْنِى عَن نَّفْسِى وَشَهِدَ شَاهِدٌ مِّنْ أَهْلِهَآ إِن كَانَ قَمِيصُهُۥ قُدَّ مِن قُبُلٍ فَصَدَقَتْ وَهُوَ مِنَ ٱلْكَٰذِبِينَ

Punjabi Translation - Arif Haleem(ਯੂਸੁਫ਼ ਨੇ) ਕਿਹਾ ਕਿ ਇਹੋ (ਤੁਹਾਡੀ ਪਤਨੀ) ਮੈਨੂੰ ਭਰਮਾ ਰਹੀ ਸੀ ਨਾ ਕਿ ਮੈਂ। ਉਸੇ ਇਸਤਰੀ ਦੇ ਘਰਾਨੇ ਵਿੱਚੋਂ ਇਕ ਵਿਅਕਤੀ ਨੇ ਗਵਾਹੀ ਦਿੱਤੀ ਕਿ ਜੇ ਇਸ ਯੂਸੁਫ਼ ਦਾ ਕੁੜਤਾ ਮੁਹਰਿਓਂ ਪਾਟਿਆ ਹੈ ਤਾਂ ਇਸਤਰੀ ਸੱਚੀ ਹੈ ਅਤੇ ਇਹ (ਯੂਸੁਫ਼) ਝੂਠਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن كَانَ قَمِيصُهُۥ قُدَّ مِن دُبُرٍ فَكَذَبَتْ وَهُوَ مِنَ ٱلصَّٰدِقِينَ

Punjabi Translation - Arif Haleemਜੇ ਇਸ ਯੂਸੁਫ਼ ਦਾ ਕੁੜਤਾ ਪਿੱਛਿਓਂ ਪਾਟਿਆ ਹੋਇਆ ਹੈ ਤਾਂ ਔਰਤ ਝੂਠੀ ਹੈ ਤੇ ਉਹ ਯੂਸੁਫ਼ ਸੱਚਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا رَءَا قَمِيصَهُۥ قُدَّ مِن دُبُرٍ قَالَ إِنَّهُۥ مِن كَيْدِكُنَّ إِنَّ كَيْدَكُنَّ عَظِيمٌ

Punjabi Translation - Arif Haleemਜਦੋਂ ਅਜ਼ੀਜ਼ (ਪਤੀ ਨੇ) ਵੇਖਿਆ ਕਿ ਉਸ ਯੂਸੁਫ਼ ਦਾ ਕੁੜਤਾ ਤਾਂ ਪਿੱਛਿਓਂ ਪਾਟਿਆ ਹੋਇਆ ਹੈ ਤਾਂ ਉਸ ਨੇ ਕਿਹਾ ਕਿ ਇਹ ਸਭ ਇਸਤਰੀਆਂ ਦੇ ਤਿਰੀਆਂ-ਚਰਿੱਤਰ ਹਨ, ਬੇਸ਼ੱਕ ਤੇਰੇ ਚਰਿੱਤਰ ਵੀ ਬਹੁਤ ਖ਼ਤਰਨਾਕ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُوسُفُ أَعْرِضْ عَنْ هَٰذَا وَٱسْتَغْفِرِى لِذَنۢبِكِ إِنَّكِ كُنتِ مِنَ ٱلْخَاطِـِٔينَ

Punjabi Translation - Arif Haleem(ਪਤੀ ਨੇ ਕਿਹਾ ਕਿ) ਹੇ ਯੂਸੁਫ਼! ਇਸ ਗੱਲ ਤੋਂ ਅਣਦੇਖੀ ਕਰ ਅਤੇ (ਹੇ ਔਰਤ!) ਤੂੰ ਆਪਣੀਆਂ ਕਰਤੂਤਾਂ ਦੀ (ਯੂਸੁਫ਼ ਤੋਂ) ਮੁਆਫ਼ੀ ਮੰਗ, ਬੇਸ਼ੱਕ ਤੂੰ ਹੀ ਦੋਸ਼ੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ نِسْوَةٌ فِى ٱلْمَدِينَةِ ٱمْرَأَتُ ٱلْعَزِيزِ تُرَٰوِدُ فَتَىٰهَا عَن نَّفْسِهِۦ قَدْ شَغَفَهَا حُبًّا إِنَّا لَنَرَىٰهَا فِى ضَلَٰلٍ مُّبِينٍ

Punjabi Translation - Arif Haleemਉਸ ਸ਼ਹਿਰ ਦੀਆਂ ਜ਼ਨਾਨੀਆਂ ਵਿਚ ਗੱਲਾਂ ਹੋਣ ਲੱਗ ਪਈਆਂ ਕਿ ਅਜ਼ੀਜ਼ ਦੀ ਪਤਨੀ ਆਪਣੇ ਗ਼ੁਲਾਮ ਨੂੰ ਹੀ ਆਪਣੀ ਇੱਛਾ ਪੂਰਤੀ ਲਈ ਭਰਮਾਉਣ ਵਿਚ ਲੱਗੀ ਹੋਈ ਹੈ। ਉਸ ਦਾ ਮਨ ਉਸ (ਯੂਸੁਫ਼) ਦੀ ਮਹੁੱਬਤ ਵਿਚ ਫ਼ਿਦਾ ਹੋ ਗਿਆ ਹੈ। ਬੇਸ਼ੱਕ ਅਸੀਂ ਉਸ ਨੂੰ ਸਪਸ਼ਟ ਗੁਮਰਾਹੀ ਵਿਚ ਵੇਖ ਰਹੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا سَمِعَتْ بِمَكْرِهِنَّ أَرْسَلَتْ إِلَيْهِنَّ وَأَعْتَدَتْ لَهُنَّ مُتَّكَـًٔا وَءَاتَتْ كُلَّ وَٰحِدَةٍ مِّنْهُنَّ سِكِّينًا وَقَالَتِ ٱخْرُجْ عَلَيْهِنَّ فَلَمَّا رَأَيْنَهُۥٓ أَكْبَرْنَهُۥ وَقَطَّعْنَ أَيْدِيَهُنَّ وَقُلْنَ حَٰشَ لِلَّهِ مَا هَٰذَا بَشَرًا إِنْ هَٰذَآ إِلَّا مَلَكٌ كَرِيمٌ

Punjabi Translation - Arif Haleemਜਦੋਂ ਉਸ (ਅਜ਼ੀਜ਼ ਦੀ ਪਤਨੀ) ਨੇ ਉਹਨਾਂ (ਜ਼ਨਾਨੀਆਂ) ਦੀਆਂ ਮੱਕਾਰੀ ਭਰੀਆਂ ਗੱਲਾਂ ਸੁਣੀਆਂ ਤਾਂ ਉਸ ਨੇ (ਸਾਰੀਆਂ ਜ਼ਨਾਨੀਆਂ) ਨੂੰ ਸੱਦਾ ਭੇਜਿਆ ਅਤੇ ਉਹਨਾਂ (ਜ਼ਨਾਨੀਆਂ) ਲਈ ਗਾਓ ਤਕੀਆਂ ਵਾਲੀ ਮਜਲਿਸ ਸਜਾਈ ਅਤੇ ਹਰੇਕ ਨੂੰ (ਫਲ ਕੱਟਣ ਲਈ) ਇਕ-ਇਕ ਛੁਰੀ ਫੜਾ ਦਿੱਤੀ। ਅਤੇ (ਫੇਰ ਯੂਸੁਫ਼ ਨੂੰ) ਕਿਹਾ ਕਿ ਇਹਨਾਂ ਦੇ ਸਾਹਮਣੇ ਨਿਕਲ ਆ। ਜਦੋਂ ਉਹਨਾਂ ਜ਼ਨਾਨੀਆਂ ਨੇ ਉਸ ਨੂੰ ਵੇਖਿਆ ਤਾਂ ਵੇਖ ਕੇ ਰੁਰਾਨ ਹੋ ਗਈਆਂ ਅਤੇ ਆਪਣੇ ਹੱਥ ਵਡਾ ਬੈਠੀਆਂ ਅਤੇ ਆਖਣ ਲੱਗੀਆਂ ਕਿ ਅੱਲਾਹ ਦੀ ਪਨਾਹ! ਇਹ ਮਨੁੱਖ ਨਹੀਂ ਇਹ ਤਾਂ ਕੋਈ ਬਹੁਤ ਹੀ ਬਜ਼ੁਰਗ ਫ਼ਰਿਸ਼ਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَتْ فَذَٰلِكُنَّ ٱلَّذِى لُمْتُنَّنِى فِيهِ وَلَقَدْ رَٰوَدتُّهُۥ عَن نَّفْسِهِۦ فَٱسْتَعْصَمَ وَلَئِن لَّمْ يَفْعَلْ مَآ ءَامُرُهُۥ لَيُسْجَنَنَّ وَلَيَكُونًا مِّنَ ٱلصَّٰغِرِينَ

Punjabi Translation - Arif Haleem(ਉਸ ਸਮੇਂ ਅਜ਼ੀਜ਼ ਦੀ ਪਤਨੀ ਨੇ) ਆਖਿਆ, ਇਹੋ ਉਹ ਵਿਅਕਤੀ ਹੈ ਜਿਸ ਲਈ ਤੁਸੀਂ ਮੈਨੂੰ ਤਾਅਨੇ-ਮਿਹਨੇ ਦਿੰਦੀਆਂ ਸੀ। ਮੈਨੇ ਹੀ ਇਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਬਚ ਨਿਕਲਿਆ, ਹੁਣ ਜੇ ਇਸ ਨੇ ਮੇਰੇ ਹੁਕਮ ਅਨੁਸਾਰ ਨਾ ਕੀਤਾ ਤਾਂ ਇਸ ਨੂੰ ਜ਼ਰੂਰ ਹੀ ਕੈਦ ਕੀਤਾ ਜਾਵੇਗਾ ਅਤੇ ਉਹ ਬਹੁਤ ਹੀ ਹੀਣਾ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ رَبِّ ٱلسِّجْنُ أَحَبُّ إِلَىَّ مِمَّا يَدْعُونَنِىٓ إِلَيْهِ وَإِلَّا تَصْرِفْ عَنِّى كَيْدَهُنَّ أَصْبُ إِلَيْهِنَّ وَأَكُن مِّنَ ٱلْجَٰهِلِينَ

Punjabi Translation - Arif Haleem(ਯੂਸੁਫ਼ ਨੇ) ਕਿਹਾ ਕਿ ਹੇ ਮੇਰੇ ਰੱਬਾ! ਜਿਸ ਗੱਲ ਲਈ ਇਹ ਜ਼ਨਾਨੀਆਂ ਮੈਨੂੰ ਬੁਲਾ ਰਹੀਆਂ ਹਨ ਉਸ ਤੋਂ ਤਾਂ ਮੈਨੂੰ ਜੇਲ ਹੀ ਪਸੰਦ ਹੈ। ਜੇ ਤੈਨੇ ਮੈਨੂੰ ਇਹਨਾਂ ਦੀਆਂ ਚਾਲਾਂ ਤੋਂ ਨਾ ਬਚਾਇਆ ਤਾਂ ਮੇਰਾ ਝੁਕਾਓ ਵੀ ਇਹਨਾਂ ਜ਼ਨਾਨੀਆਂ ਵੱਲ ਹੋ ਜਾਵੇਗਾ, ਫੇਰ ਮੈਂ ਉੱਕਾ ਹੀ ਜਾਹਲਾਂ ਵਿੱਚੋਂ ਹੋ ਜਾਵਾਂਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱسْتَجَابَ لَهُۥ رَبُّهُۥ فَصَرَفَ عَنْهُ كَيْدَهُنَّ إِنَّهُۥ هُوَ ٱلسَّمِيعُ ٱلْعَلِيمُ

Punjabi Translation - Arif Haleemਉਸ ਦੇ ਰੱਬ ਨੇ ਉਸ (ਯੂਸੁਫ਼) ਦੀ ਦੁਆ ਕਬੂਲ ਕਰ ਲਈ ਅਤੇ ਉਸ ਨੂੰ ਜ਼ਨਾਨੀਆਂ ਦੀਆਂ ਚਾਲਾਂ ਤੋਂ ਬਚਾ ਲਿਆ। ਬੇਸ਼ੱਕ ਉਹੀਓ ਸੁਣਨ ਵਾਲਾ ਤੇ ਜਾਣਕਾਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ بَدَا لَهُم مِّنۢ بَعْدِ مَا رَأَوُا۟ ٱلْـَٔايَٰتِ لَيَسْجُنُنَّهُۥ حَتَّىٰ حِينٍ

Punjabi Translation - Arif Haleemਯੂਸੁਫ਼ ਦੀ ਪਵਿੱਤਰਤਾ ਦੀਆਂ ਸਾਰੀਆਂ ਨਿਸ਼ਾਨੀਆਂ ਵੇਖਣ ਤੋਂ ਬਾਅਦ ਉਹਨਾਂ ਲੋਕਾਂ ਨੇ ਇਹੋ ਠੀਕ ਸਮਝਿਆ ਕਿ ਕੁੱਝ ਸਮੇਂ ਲਈ ਇਸ (ਯੂਸੁਫ਼)ਨੂੰ ਕੈਦ ਵਿਚ ਹੀ ਰੱਖਿਆ ਜਾਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَدَخَلَ مَعَهُ ٱلسِّجْنَ فَتَيَانِ قَالَ أَحَدُهُمَآ إِنِّىٓ أَرَىٰنِىٓ أَعْصِرُ خَمْرًا وَقَالَ ٱلْـَٔاخَرُ إِنِّىٓ أَرَىٰنِىٓ أَحْمِلُ فَوْقَ رَأْسِى خُبْزًا تَأْكُلُ ٱلطَّيْرُ مِنْهُ نَبِّئْنَا بِتَأْوِيلِهِۦٓ إِنَّا نَرَىٰكَ مِنَ ٱلْمُحْسِنِينَ

Punjabi Translation - Arif Haleemਉਹ (ਯੂਸੁਫ਼) ਦੇ ਨਾਲ ਹੀ ਦੋ ਹੋਰ ਵਿਅਕਤੀ ਵੀ ਕੈਦ ਖਾਨੇ ਵਿਚ ਦਾਖ਼ਲ ਹੋਏ। ਉਹਨਾਂ ਵਿੱਚੋਂ ਇਕ ਨੇ (ਯੂਸੁਫ਼ ਨੂੰ) ਕਿਹਾ ਕਿ ਮੈਨੇ ਆਪਣੇ ਆਪ ਨੂੰ ਸੁਪਨੇ ਵਿਚ ਸ਼ਰਾਬ ਕੱਢਦੇ ਹੋਏ ਵੇਖਿਆ ਹੈੈ ਅਤੇ ਦੂਜੇ ਨੇ ਕਿਹਾ ਕਿ ਮੈਨੇ ਸੁਪਨੇ ਵਿਚ ਆਪਣੇ ਸਿਰ ’ਤੇ ਰੋਟੀਆਂ ਚੁੱਕੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪੰਛੀ ਖਾ ਰਹੇ ਹਨ। ਤੁਸੀਂ ਸਾਨੂੰ ਇਹਨਾਂ ਸੁਪਨਿਆਂ ਦੀ ਤਾਅਬੀਰ ਭਾਵ ਅਰਥ ਸਮਝਾਓ, ਤੁਸੀਂ ਸਾਨੂੰ ਇਕ ਨੇਕ ਵਿਅਕਤੀ ਵਿਖਾਈ ਦੇ ਰਹੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ لَا يَأْتِيكُمَا طَعَامٌ تُرْزَقَانِهِۦٓ إِلَّا نَبَّأْتُكُمَا بِتَأْوِيلِهِۦ قَبْلَ أَن يَأْتِيَكُمَا ذَٰلِكُمَا مِمَّا عَلَّمَنِى رَبِّىٓ إِنِّى تَرَكْتُ مِلَّةَ قَوْمٍ لَّا يُؤْمِنُونَ بِٱللَّهِ وَهُم بِٱلْـَٔاخِرَةِ هُمْ كَٰفِرُونَ

Punjabi Translation - Arif Haleem(ਯੂਸੁਫ਼ ਨੇ) ਕਿਹਾ ਕਿ ਜਿਹੜਾ ਭੋਜਨ ਤੁਹਾਨੂੰ ਇੱਥੋਂ ਮਿਲਿਆ ਕਰਦਾ ਹੈ ਉਸ ਦੇ ਆਉਣ ਤੋਂ ਪਹਿਲਾਂ-ਪਹਿਲਾਂ ਮੈਂ ਤੁਹਾਨੂੰ ਇਹਨਾਂ ਦੀ ਤਾਅਬੀਰ (ਅਰਥ) ਦੱਸ ਦੇਵਾਂਗਾ। ਇਹ (ਸੂਝ-ਬੂਝ) ਦੀਆਂ ਗੱਲਾਂ ਉਸ ਗਿਆਨ ਵਿੱਚੋਂ ਹਨ ਜਿਹੜੀਆਂ ਮੇਰੇ ਰੱਬ ਨੇ ਮੈਨੂੰ ਸਿਖਾਈਆਂ ਹਨ। ਮੈਂਨੇ ਉਹਨਾਂ ਲੋਕਾਂ ਦਾ ਧਰਮ (ਤਰੀਕਾ) ਛੱਡਿਆ ਹੋਇਆ ਹੈ ਜਿਹੜੇ ਅੱਲਾਹ ’ਤੇ ਈਮਾਨ ਨਹੀਂ ਰੱਖਦੇ ਅਤੇ ਆਖ਼ਿਰਤ ਦੇ ਵੀ ਇਨਕਾਰੀ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱتَّبَعْتُ مِلَّةَ ءَابَآءِىٓ إِبْرَٰهِيمَ وَإِسْحَٰقَ وَيَعْقُوبَ مَا كَانَ لَنَآ أَن نُّشْرِكَ بِٱللَّهِ مِن شَىْءٍ ذَٰلِكَ مِن فَضْلِ ٱللَّهِ عَلَيْنَا وَعَلَى ٱلنَّاسِ وَلَٰكِنَّ أَكْثَرَ ٱلنَّاسِ لَا يَشْكُرُونَ

Punjabi Translation - Arif Haleemਮੈਂ ਤਾਂ ਆਪਣੇ ਪਿਓ ਦਾਦਾ ਇਬਰਾਹੀਮ, ਇਸਹਾਕ ਤੇ ਯਾਕੂਬ ਦੇ ਧਰਮ ਦੀ ਪੈਰਵੀ ਕਰਦਾਂ ਹਾਂ। ਸਾਡੇ ਲਈ ਜਾਇਜ਼ ਨਹੀਂ ਕਿ ਅਸੀਂ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਬਣਾਈਏ। ਸਾਡੇ ’ਤੇ ਅਤੇ ਸਾਰੇ ਹੀ ਦੂਜੇ ਲੋਕਾਂ ’ਤੇ ਅੱਲਾਹ ਦਾ ਇਹ ਵਿਸ਼ੇਸ਼ ਫ਼ਜ਼ਲ ਹੈ, ਪਰੰਤੂ ਬਥੇਰੇ ਲੋਕ ਨਾ-ਸ਼ੁਕਰੀ ਕਰਦੇ ਹਨ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰصَٰحِبَىِ ٱلسِّجْنِ ءَأَرْبَابٌ مُّتَفَرِّقُونَ خَيْرٌ أَمِ ٱللَّهُ ٱلْوَٰحِدُ ٱلْقَهَّارُ

Punjabi Translation - Arif Haleemਹੇ ਮੇਰੇ ਜੇਲ ਦੇ ਸਾਥੀਓ! (ਰਤਾ ਦੱਸੋ) ਕੀ ਕਈ ਵੱਖਰੇ-ਵੱਖਰੇ ਇਸ਼ਟ ਚੰਗੇ ਹਨ ਜਾਂ ਇੱਕੋ ਇਕ ਅੱਲਾਹ ਜਿਹੜਾ ਸਭ ਤੋਂ ਵੱਧ ਜ਼ੋਰਾਵਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا تَعْبُدُونَ مِن دُونِهِۦٓ إِلَّآ أَسْمَآءً سَمَّيْتُمُوهَآ أَنتُمْ وَءَابَآؤُكُم مَّآ أَنزَلَ ٱللَّهُ بِهَا مِن سُلْطَٰنٍ إِنِ ٱلْحُكْمُ إِلَّا لِلَّهِ أَمَرَ أَلَّا تَعْبُدُوٓا۟ إِلَّآ إِيَّاهُ ذَٰلِكَ ٱلدِّينُ ٱلْقَيِّمُ وَلَٰكِنَّ أَكْثَرَ ٱلنَّاسِ لَا يَعْلَمُونَ

Punjabi Translation - Arif Haleemਇਸ ਅੱਲਾਹ ਤੋਂ ਛੁੱਟ ਤੁਸੀਂ ਜਿਨ੍ਹਾਂ ਦੀ ਵੀ ਇਬਾਦਤ ਕਰਦੇ ਹੋ ਉਹ ਕੇਵਲ ਨਾਂ (ਦੇ ਹੀ ਇਸ਼ਟ) ਹਨ। ਜਿਹੜੇ ਤੁਸੀਂ ਤੇ ਤੁਹਾਡੇ ਬਜ਼ੁਰਗਾਂ ਨੇ ਆਪ ਰੱਖ ਛੱਡੇ ਹਨ। ਅੱਲਾਹ ਨੇ ਉਹਨਾਂ ਲਈ ਕੋਈ ਦਲੀਲ (ਇਬਾਦਤ ਕਰਨ ਦੀ) ਨਹੀਂ ਉਤਾਰੀ। ਅੱਲਾਹ ਤੋਂ ਛੁੱਟ ਹੋਰ ਕੋਈ ਹਾਕਮ ਨਹੀਂ ਹੈ, ਉਸੇ ਦਾ ਹੁਕਮ ਹੈ ਕਿ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ, ਇਹੋ ਸੱਚਾ ਧਰਮ ਹੈ, ਪਰ ਬਥੇਰੇ ਲੋਕੀ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰصَٰحِبَىِ ٱلسِّجْنِ أَمَّآ أَحَدُكُمَا فَيَسْقِى رَبَّهُۥ خَمْرًا وَأَمَّا ٱلْـَٔاخَرُ فَيُصْلَبُ فَتَأْكُلُ ٱلطَّيْرُ مِن رَّأْسِهِۦ قُضِىَ ٱلْأَمْرُ ٱلَّذِى فِيهِ تَسْتَفْتِيَانِ

Punjabi Translation - Arif Haleem(ਯੂਸੁਫ਼ ਨੇ ਸੁਪਨੇ ਸੰਬੰਧੀ ਦੱਸਦੇ ਹੋਏ ਕਿਹਾ ਕਿ) ਹੇ ਮੇਰੇ ਜੇਲ ਦੇ ਸਾਥੀਓ! ਤੁਹਾਡੇ ਵਿੱਚੋਂ ਇਕ ਤਾਂ ਆਪਣੇ ਮਾਲਿਕ ਨੂੰ ਸ਼ਰਾਬ ਪਿਆਏਗਾ ਅਤੇ ਦੂਜਾ ਸੂਲੀ ’ਤੇ ਚਾੜ੍ਹਿਆ ਜਾਵੇਗਾ ਅਤੇ ਪੰਛੀ ਉਸ ਦੇ ਸਿਰ (ਦਾ ਮਾਸ) ਨੋਚ ਨੋਚ ਕੇ ਖਾਣਗੇ। ਉਸ ਮਾਮਲੇ (ਸੁਪਨੇ) ਦਾ ਨਿਬੇੜਾ ਕਰ ਦਿੱਤਾ, ਜਿਸ ਬਾਰੇ ਤੁਸੀਂ ਮੇਥੋਂ ਪੁੱਛ ਰਹੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ لِلَّذِى ظَنَّ أَنَّهُۥ نَاجٍ مِّنْهُمَا ٱذْكُرْنِى عِندَ رَبِّكَ فَأَنسَىٰهُ ٱلشَّيْطَٰنُ ذِكْرَ رَبِّهِۦ فَلَبِثَ فِى ٱلسِّجْنِ بِضْعَ سِنِينَ

Punjabi Translation - Arif Haleemਅਤੇ ਜਿਸ ਬਾਰੇ (ਯੂਸੁਫ਼ ਦਾ) ਵਿਚਾਰ ਸੀ ਕਿ ਉਹਨਾਂ ਦੋਹਾਂ ਵਿੱਚੋਂ ਇਕ ਨੂੰ ਛੱਡ ਦਿੱਤਾ ਜਾਵੇਗਾ, ਉਸ ਨੂੰ ਕਿਹਾ ਕਿ ਆਪਣੇ ਮਾਲਿਕ ਨੂੰ ਮੇਰੇ ਬਾਰੇ ਦੱਸਣਾ। ਪਰ ਸ਼ੈਤਾਨ ਨੇ ਉਸ ਨੂੰ ਆਪਣੇ (ਬਾਦਸ਼ਾਹ) ਕੋਲ ਯੂਸੁਫ਼ ਦੀ ਗੱਲ ਕਰਨ ਤੋਂ ਭੁਲਾ ਦਿੱਤਾ ਅਤੇ (ਯੂਸੁਫ਼) ਕਈ ਵਰ੍ਹੇ ਜੇਲ ਵਿਚ ਹੀ ਰਿਹਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلْمَلِكُ إِنِّىٓ أَرَىٰ سَبْعَ بَقَرَٰتٍ سِمَانٍ يَأْكُلُهُنَّ سَبْعٌ عِجَافٌ وَسَبْعَ سُنۢبُلَٰتٍ خُضْرٍ وَأُخَرَ يَابِسَٰتٍ يَٰٓأَيُّهَا ٱلْمَلَأُ أَفْتُونِى فِى رُءْيَٰىَ إِن كُنتُمْ لِلرُّءْيَا تَعْبُرُونَ

Punjabi Translation - Arif Haleem(ਇਕ ਦਿਨ) ਬਾਦਸ਼ਾਹ ਨੇ ਆਖਿਆ ਕਿ ਮੈਂ ਸੁਪਨੇ ਵਿਚ ਸੱਤ ਮੋਟੀਆਂ ਤਾਜ਼ੀਆਂ ਗਊਆਂ ਵੇਖਦਾ ਹਾਂ ਜਿਨ੍ਹਾਂ ਨੂੰ ਸੱਤ ਕਮਜ਼ੋਰ ਸੁੱਕੀਆਂ ਗਊਆਂ ਖਾ ਰਹੀਆਂ ਹਨ। ਅਤੇ ਵੇਖਦਾ ਹਾਂ ਕਿ ਅਨਾਜ ਦੀਆਂ ਸੱਤ ਬੱਲੀਆਂ ਤਾਂ ਹਰੀਆਂ ਭਰੀਆਂ ਹਨ ਅਤੇ ਸੱਤ ਸੁੱਕੀਆਂ ਹਨ। ਹੇ ਦਰਬਾਰੀਓ! ਮੈਨੂੰ ਇਸ ਸੁਪਨੇ ਦੀ ਤਾਅਬੀਰ (ਅਰਥ) ਦੱਸੋ, ਜੇ ਤੁਸੀਂ ਸੁਪਨਿਆਂ ਦਾ ਅਰਥ ਦੱਸ ਸਕਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوٓا۟ أَضْغَٰثُ أَحْلَٰمٍ وَمَا نَحْنُ بِتَأْوِيلِ ٱلْأَحْلَٰمِ بِعَٰلِمِينَ

Punjabi Translation - Arif Haleemਉਹਨਾਂ (ਦਰਬਾਰੀਆਂ) ਨੇ ਕਿਹਾ ਕਿ ਇਹ ਤਾਂ ਖ਼ਿਆਲੀ ਗੱਲਾਂ ਭਾਵ ਪ੍ਰੇਸ਼ਾਨ ਕਰਨ ਵਾਲੇ ਸੁਪਨੇ ਹਨ ਅਤੇ ਅਜਿਹੇ ਸੁਪਨਿਆਂ ਦੀ ਤਾਅਬੀਰ (ਭਾਵ ਅਰਥ) ਅਸੀਂ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِى نَجَا مِنْهُمَا وَٱدَّكَرَ بَعْدَ أُمَّةٍ أَنَا۠ أُنَبِّئُكُم بِتَأْوِيلِهِۦ فَأَرْسِلُونِ

Punjabi Translation - Arif Haleemਉਹਨਾਂ ਦੋਹਾਂ ਕੈਦੀਆਂ ਵਿੱਚੋਂ ਜਿਹੜਾ ਰਿਹਾ ਹੋਇਆ ਸੀ, ਉਸ ਨੂੰ ਬੜੀ ਦੇਰ ਮਗਰੋਂ (ਯੂਸੁਫ਼) ਯਾਦ ਆਇਆ ਤੇ ਆਖਣ ਲੱਗਾ ਕਿ (ਹੇ ਬਾਦਸ਼ਾਹ!) ਮੈਂ ਤੁਹਾਨੂੰ ਇਸ ਸੁਪਨੇ ਦੀ ਤਾਅਬੀਰ ਦੱਸਾਂਗੇ, ਬਸ ਤੁਸੀਂ ਮੈਨੂੰ (ਯੂਸੁਫ਼) ਦੇ ਕੋਲ ਜਾਣ ਦਿਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُوسُفُ أَيُّهَا ٱلصِّدِّيقُ أَفْتِنَا فِى سَبْعِ بَقَرَٰتٍ سِمَانٍ يَأْكُلُهُنَّ سَبْعٌ عِجَافٌ وَسَبْعِ سُنۢبُلَٰتٍ خُضْرٍ وَأُخَرَ يَابِسَٰتٍ لَّعَلِّىٓ أَرْجِعُ إِلَى ٱلنَّاسِ لَعَلَّهُمْ يَعْلَمُونَ

Punjabi Translation - Arif Haleem(ਉਸ ਨੇ ਜੇਲ ਵਿਚ ਜਾ ਕੇ) ਆਖਿਆ ਕਿ ਹੇ ਸੱਚ ਬੋਲਣ ਵਾਲੇ ਯੂਸੁਫ਼! ਤੁਸੀਂ ਸਾਨੂੰ ਇਸ ਸੁਪਨੇ ਦੀ ਤਾਅਬੀਰ ਦੱਸੋ ਕਿ ਸੱਤ ਮੋਟੀਆਂ ਤਾਜ਼ੀਆਂ ਗਊਆਂ ਹਨ ਜਿਨ੍ਹਾਂ ਨੂੰ ਸੱਤ ਦੁਬਲੀਆਂ-ਪਤਲੀਆਂ ਗਊਆਂ ਖਾ ਰਹੀਆਂ ਹਨ। ਅਤੇ ਸੱਤ ਹਰੀਆਂ-ਭਰੀਆਂ ਬੱਲੀਆਂ ਅਤੇ ਸੱਤ ਹੀ ਦੂਜੀਆਂ ਉੱਕਾ ਹੀ ਖ਼ੁਸ਼ਕ ਸੁਕੀਆਂ ਹੋਈਆਂ ਬੱਲੀਆਂ ਹਨ, (ਮੈਨੂੰ ਇਸ ਦੀ ਤਾਅਬੀਰ ਦੱਸੋ ਤਾਂ ਜੋ) ਮੈਂ ਲੋਕਾਂ ਕੋਲ (ਇਸ ਦੀ ਤਾਅਬੀਰ ਲੈ ਕੇ ਜਾਵਾਂ ਤਾਂ ਜੋ ਉਹ ਵੀ ਤੁਹਾਨੂੰ ਜਾਣ ਲੈਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ تَزْرَعُونَ سَبْعَ سِنِينَ دَأَبًا فَمَا حَصَدتُّمْ فَذَرُوهُ فِى سُنۢبُلِهِۦٓ إِلَّا قَلِيلًا مِّمَّا تَأْكُلُونَ

Punjabi Translation - Arif Haleem(ਯੂਸੁਫ਼ ਨੇ) ਕਿਹਾ ਕਿ ਤੁਸੀਂ ਸੱਤ ਸਾਲ ਲਗਾਤਾਰ ਖੇਤੀ ਕਰੋਗੇ, ਸੋ ਤੁਸੀਂ ਜਿਹੜੀ ਵੀ ਫ਼ਸਲ ਕੱਟੋ ਉਸ ਨੂੰ ਬੱਲੀਆਂ ਵਿਚ ਹੀ ਰਹਿਣ ਦਿਓ, ਜਿਹੜਾ ਤੁਸੀਂ ਖਾਣਾ ਹੈ ਉਹ ਥੋੜ੍ਹਾ ਜਿਹਾ ਲੈ ਲਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ يَأْتِى مِنۢ بَعْدِ ذَٰلِكَ سَبْعٌ شِدَادٌ يَأْكُلْنَ مَا قَدَّمْتُمْ لَهُنَّ إِلَّا قَلِيلًا مِّمَّا تُحْصِنُونَ

Punjabi Translation - Arif Haleemਫੇਰ ਸੱਤ ਸਾਲ ਬਹੁਤ ਹੀ ਕਰੜੇ ਆਉਣਗੇ, ਉਸ ਸਮੇਂ ਉਸ (ਅਨਾਜ) ਨੂੰ ਖਾ ਲਿਆ ਜਾਵੇਗਾ ਜਿਹੜਾ ਤੁਸੀਂ ਉਹਨਾਂ ਲਈ ਜਖ਼ੀਰਾ (ਭੰਡਾਰ) ਕੀਤਾ ਹੋਵੇਗਾ, ਕੇਵਲ ਉਹ ਬਚੇਗਾ ਜਿਹੜਾ ਤੁਸੀਂ ਬਚਾ ਕੇ ਰੱਖਿਆ ਹੋਇਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ يَأْتِى مِنۢ بَعْدِ ذَٰلِكَ عَامٌ فِيهِ يُغَاثُ ٱلنَّاسُ وَفِيهِ يَعْصِرُونَ

Punjabi Translation - Arif Haleemਇਸ ਤੋਂ ਮਗਰੋਂ ਇਕ ਸਾਲ ਅਜਿਹਾ ਆਵੇਗਾ ਕਿ ਇਸ ਵਿਚ ਲੋਕਾਂ ਲਈ ਵਰਖਾ ਹੋਵੇਗੀ ਅਤੇ ਇਸ ਵਿਚ ਉਹ ਰਸ ਨਿਚੋੜਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلْمَلِكُ ٱئْتُونِى بِهِۦ فَلَمَّا جَآءَهُ ٱلرَّسُولُ قَالَ ٱرْجِعْ إِلَىٰ رَبِّكَ فَسْـَٔلْهُ مَا بَالُ ٱلنِّسْوَةِ ٱلَّٰتِى قَطَّعْنَ أَيْدِيَهُنَّ إِنَّ رَبِّى بِكَيْدِهِنَّ عَلِيمٌ

Punjabi Translation - Arif Haleemਬਾਦਸ਼ਾਹ ਨੇ ਕਿਹਾ, ਉਸ (ਕੈਦੀ) ਨੂੰ ਮੇਰੇ ਕੋਲ ਲੈ ਆਓ। ਜਦੋਂ ਰਾਜਦੂਤ ਉਸ (ਯੂਸੁਫ਼) ਕੋਲ ਪਹੁੰਚਿਆ ਤਾਂ ਉਸ (ਯੂਸੁਫ਼) ਨੇ ਕਿਹਾ ਕਿ ਆਪਣੇ ਬਾਦਸ਼ਾਹ ਦੇ ਕੋਲ ਜਾਓ ਤੇ ਉਸ ਤੋਂ ਪੁੱਛੋ ਕਿ ਜਿਨ੍ਹਾਂ ਔਰਤਾਂ ਨੇ ਆਪਣੇ ਹੱਥ ਵਢਾ ਲਏ ਸੀ, ਉਸ ਦੀ ਹਕੀਕਤ ਕੀ ਹੈ? ਉਹਨਾਂ ਜ਼ਨਾਨੀਆਂ ਦੀਆਂ ਚਾਲਾਂ ਨੂੰ ਮੇਰਾ ਪਾਲਣਹਾਰ ਚੰਗੀ ਤਰ੍ਹਾਂ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ مَا خَطْبُكُنَّ إِذْ رَٰوَدتُّنَّ يُوسُفَ عَن نَّفْسِهِۦ قُلْنَ حَٰشَ لِلَّهِ مَا عَلِمْنَا عَلَيْهِ مِن سُوٓءٍ قَالَتِ ٱمْرَأَتُ ٱلْعَزِيزِ ٱلْـَٰٔنَ حَصْحَصَ ٱلْحَقُّ أَنَا۠ رَٰوَدتُّهُۥ عَن نَّفْسِهِۦ وَإِنَّهُۥ لَمِنَ ٱلصَّٰدِقِينَ

Punjabi Translation - Arif Haleem(ਬਾਦਸ਼ਾਹ ਨੇ) ਇਸਤਰੀਆਂ ਨੂੰ ਪੱਛਿਆ ਕਿ ਜਦੋਂ ਤੁਸੀਂ ਯੂਸੁਫ਼ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ ਉਸ ਸਮੇਂ ਦੀ ਹਕੀਕਤ ਕੀ ਹੈ ? ਉਹਨਾਂ (ਜ਼ਨਾਨੀਆਂ) ਨੇ ਉੱਤਰ ਦਿੱਤਾ ਕਿ ਅੱਲਾਹ ਦੀ ਪਨਾਹ! ਅਸੀਂ ਤਾਂ ਯੂਸੁਫ਼ ਵਿਚ ਕੋਈ ਵੀ ਬੁਰਾਈ ਨਹੀਂ ਵੇਖੀ। (ਇਹ ਸੁਣ ਕੇ) ਅਜ਼ੀਜ਼ ਦੀ ਪਤਨੀ ਵੀ ਆਖਣ ਲੱਗੀ ਕਿ ਹੁਣ ਤਾਂ ਸੱਚ ਨਿੱਤਰ ਕੇ ਆ ਗਿਆ ਹੈ, ਮੈਂ ਹੀ ਉਸ ਨੂੰ ਭਰਮਾਇਆ ਸੀ, ਜਦ ਕਿ ਉਹ ਸੱਚਿਆਂ ਵਿੱਚੋਂ ਹੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ لِيَعْلَمَ أَنِّى لَمْ أَخُنْهُ بِٱلْغَيْبِ وَأَنَّ ٱللَّهَ لَا يَهْدِى كَيْدَ ٱلْخَآئِنِينَ

Punjabi Translation - Arif Haleemਯੂਸੁਫ਼ ਨੇ ਕਿਹਾ ਕਿ ਮੈਂ ਇਹ ਗੱਲ ਇਸ ਲਈ ਸਪਸ਼ਟ ਕੀਤੀ ਹੈ ਕਿ ਉਹ (ਅਜ਼ੀਜ਼) ਜਾਣ ਲਵੇ ਕਿ ਮੈਂਨੇ ਉਸ ਦੇ ਪਿੱਠ ਪਿੱਛਿਓਂ ਕੋਈ ਵੀ ਵਿਸ਼ਵਾਸਘਾਤ ਨਹੀਂ ਸੀ ਕੀਤਾ, ਅਤੇ ਇਹ ਵੀ ਕਿ ਅੱਲਾਹ ਧੋਖਾ ਦੇਣ ਵਾਲਿਆਂ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦਿੰਦਾ।[2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أُبَرِّئُ نَفْسِىٓ إِنَّ ٱلنَّفْسَ لَأَمَّارَةٌۢ بِٱلسُّوٓءِ إِلَّا مَا رَحِمَ رَبِّىٓ إِنَّ رَبِّى غَفُورٌ رَّحِيمٌ

Punjabi Translation - Arif Haleemਯੂਸੁਫ਼ ਨੇ ਆਖਿਆ ਕਿ ਮੈਂ ਆਪਣੇ ਮਨ ਨੂੰ ਪਵਿੱਤਰ ਸਿੱਧ ਕਰਨਾ ਨਹੀਂ ਚਾਹੁੰਦਾ ਜਦ ਕਿ ਮਨ ਤਾਂ ਬੁਰਾਈ ਵੱਲ ਹੀ ਪ੍ਰੇਰਦਾ ਹੈ। ਮੇਰਾ ਪਾਲਣਹਾਰ ਹੀ ਜਿਸ ’ਤੇ ਮਿਹਰਾਂ ਕਰੇ (ਓਹੀਓ ਬੁਰਾਈਆਂ ਤੋਂ ਬਚਦਾ ਹੈ)। ਬੇਸ਼ੱਕ ਮੇਰਾ ਰੱਬ ਬੜਾ ਹੀ ਬਖ਼ਸ਼ਣਹਾਰ ਤੇ ਮਿਹਰਬਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلْمَلِكُ ٱئْتُونِى بِهِۦٓ أَسْتَخْلِصْهُ لِنَفْسِى فَلَمَّا كَلَّمَهُۥ قَالَ إِنَّكَ ٱلْيَوْمَ لَدَيْنَا مَكِينٌ أَمِينٌ

Punjabi Translation - Arif Haleemਬਾਦਸ਼ਾਹ ਨੇ ਆਖਿਆ ਕਿ ਉਹ ਨੂੰ (ਭਾਵ ਯੂਸੁਫ਼ ਨੂੰ) ਮੇਰੇ ਕੋਲ ਲਿਆਓ ਤਾਂ ਜੋ ਮੈਂ ਉਸ ਨੂੰ ਆਪਣੇ ਲਈ ਵਿਸ਼ੇਸ਼ ਕਰ ਲਵਾਂ, ਜਦੋਂ ਉਸ (ਬਾਦਸ਼ਾਹ) ਨੇ ਯੂਸੁਫ਼ ਨਾਲ ਗੱਲ ਕੀਤੀ ਤਾਂ ਕਹਿਣ ਲੱਗਿਆ ਕਿ ਅੱਜ ਤੋਂ ਤੁਸੀਂ ਸਾਡੇ ਉੱਚ ਮਰਤਬੇ ਵਾਲੇ ਤੇ ਭਰੋਸੇਮੰਦ ਆਦਮੀ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ ٱجْعَلْنِى عَلَىٰ خَزَآئِنِ ٱلْأَرْضِ إِنِّى حَفِيظٌ عَلِيمٌ

Punjabi Translation - Arif Haleem(ਯੂਸੁਫ਼ ਨੇ) ਕਿਹਾ ਕਿ ਤੁਸੀਂ ਮੈਨੂੰ ਦੇਸ਼ ਦੇ ਖ਼ਜ਼ਾਨੇ (ਅਨਾਜ ਦੇ ਭੰਡਾਰ) ਉੱਤੇ ਨਿਯੁਕਤ ਕਰ ਦਿਓ, ਮੈਂ ਉਸ ਦੀ ਰਾਖੀ ਕਰਨ ਵਾਲਾ ਵੀ ਹਾਂ ਅਤੇ (ਉਸ ਦੀ ਵਰਤੋਂ ਤੋਂ) ਭਲੀ-ਭਾਂਤ ਜਾਣੂ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَذَٰلِكَ مَكَّنَّا لِيُوسُفَ فِى ٱلْأَرْضِ يَتَبَوَّأُ مِنْهَا حَيْثُ يَشَآءُ نُصِيبُ بِرَحْمَتِنَا مَن نَّشَآءُ وَلَا نُضِيعُ أَجْرَ ٱلْمُحْسِنِينَ

Punjabi Translation - Arif Haleemਇਸ ਪ੍ਰਕਾਰ ਅਸੀਂ ਯੂਸੁਫ਼ ਨੂੰ(ਮਿਸਰ ਦੀ) ਧਰਤੀ ਉੱਤੇ (ਸੱਤਾ ਬਖ਼ਸ਼ੀ) ਕਿ ਉਹ ਜਿੱਥੇ ਚਾਹੇ ਉੱਥੇ ਹੀ ਰਹੇ। ਅਸੀਂ ਜਿਸ ਨੂੰ ਵੀ ਚਾਹੁੰਦੇ ਹਾਂ ਆਪਣੀਆਂ ਮਿਹਰਾਂ ਬਖ਼ਸ਼ਦੇ ਹਾਂ ਅਤੇ ਅਸੀਂ ਨੇਕ ਲੋਕਾਂ ਦਾ ਬਦਲਾ ਅਜਾਈਂ ਨਹੀਂ ਕਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَأَجْرُ ٱلْـَٔاخِرَةِ خَيْرٌ لِّلَّذِينَ ءَامَنُوا۟ وَكَانُوا۟ يَتَّقُونَ

Punjabi Translation - Arif Haleemਅਤੇ ਆਖ਼ਿਰਤ ਦਾ ਬਦਲਾ ਉਹਨਾਂ ਲੋਕਾਂ ਲਈ ਵਧੇਰੇ ਚੰਗਾ ਹੈ, ਜਿਹੜੇ ਈਮਾਨ ਲਿਆਏ ਅਤੇ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚਦੇ ਰਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَجَآءَ إِخْوَةُ يُوسُفَ فَدَخَلُوا۟ عَلَيْهِ فَعَرَفَهُمْ وَهُمْ لَهُۥ مُنكِرُونَ

Punjabi Translation - Arif Haleemਜਦੋਂ ਯੂਸੁਫ਼ ਦੇ ਭਰਾ ਅਨਾਜ ਲੈਣ ਲਈ (ਮਿਸਰ ਵਿਖੇ) ਗਏ ਤਾਂ ਉਸ (ਯੁਸੂਫ਼) ਨੇ ਉਹਨਾਂ ਭਰਾਵਾਂ ਨੂੰ ਪਛਾਣ ਲਿਆ ਅਤੇ ਉਹਨਾਂ ਨੇ ਉਸ ਨੂੰ ਨਾ ਪਛਾਣਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا جَهَّزَهُم بِجَهَازِهِمْ قَالَ ٱئْتُونِى بِأَخٍ لَّكُم مِّنْ أَبِيكُمْ أَلَا تَرَوْنَ أَنِّىٓ أُوفِى ٱلْكَيْلَ وَأَنَا۠ خَيْرُ ٱلْمُنزِلِينَ

Punjabi Translation - Arif Haleemਜਦੋਂ ਉਹਨਾਂ ਦਾ ਸਾਮਾਨ ਤਿਆਰ ਕਰ ਦਿਤਾ ਗਿਆ ਫੇਰ ਉਸ (ਯੂਸੁਫ਼ ਨੇ) ਕਿਹਾ ਕਿ ਤੁਸੀਂ ਮੇਰੇ ਕੋਲ ਉਸ ਭਰਾ ਨੂੰ ਵੀ ਨਾਲ ਲੈ ਆਓ, ਜਿਹੜਾ ਤੁਹਾਡੇ ਪਿਤਾ ਤੋਂ ਹੀ ਹੈ। ਕੀ ਤੁਸੀਂ ਇਹ ਨਹੀਂ ਵੇਖਿਆ ਕਿ ਮੈਂ ਪੂਰਾ ਤੋਲ ਕੇ ਦਿੰਦਾ ਹਾਂ ਅਤੇ ਮੈਂ ਚੰਗੀ ਮੇਜ਼ਬਾਨੀ ਕਰਨ ਵਾਲਾ ਹਾਂ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِن لَّمْ تَأْتُونِى بِهِۦ فَلَا كَيْلَ لَكُمْ عِندِى وَلَا تَقْرَبُونِ

Punjabi Translation - Arif Haleemਜੇ ਤੁਸੀਂ ਉਸ ਨੂੰ ਮੇਰੇ ਕੋਲ ਨਾ ਲਿਆਏ ਤਾਂ ਮੇਰੇ ਵੱਲੋਂ ਤੁਹਾਨੂੰ ਕੋਈ ਤੋਲ (ਅੰਨ-ਦਾਣੇ ਦਾ) ਨਹੀਂ ਮਿਲੇਗਾ, ਸਗੋਂ ਤੁਸੀਂ ਮੇਰੇ ਨੇੜੇ ਵੀ ਨਾ ਢੁਕਣਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ سَنُرَٰوِدُ عَنْهُ أَبَاهُ وَإِنَّا لَفَٰعِلُونَ

Punjabi Translation - Arif Haleemਉਹਨਾਂ (ਭਰਾਵਾਂ ਨੇ) ਕਿਹਾ ਕਿ ਚੰਗਾ ਅਸੀਂ ਉਸ ਦੇ ਪਿਤਾ ਨੂੰ ਇਸ ਲਈ ਮਨਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ لِفِتْيَٰنِهِ ٱجْعَلُوا۟ بِضَٰعَتَهُمْ فِى رِحَالِهِمْ لَعَلَّهُمْ يَعْرِفُونَهَآ إِذَا ٱنقَلَبُوٓا۟ إِلَىٰٓ أَهْلِهِمْ لَعَلَّهُمْ يَرْجِعُونَ

Punjabi Translation - Arif Haleem(ਯੂਸੁਫ਼ ਨੇ) ਆਪਣੇ ਸੇਵਾਦਾਰਾਂ ਨੂੰ ਆਖਿਆ ਕਿ ਇਹਨਾਂ ਦੀ ਪੂੰਜੀ (ਰੁਪਿਆ-ਪੈਸਾ) ਇਹਨਾਂ ਦੇ ਸਾਮਾਨ ਦੀਆਂ ਬੋਰੀਆਂ ਵਿਚ ਰੱਖ ਦਿਓ, ਜਦੋਂ ਉਹ ਪਰਤ ਕੇ ਆਪਣੇ ਪਰਿਵਾਰ ਵਿਚ ਜਾਣ ਤਾਂ (ਪੂੰਜੀ ਨੂੰ) ਪਛਾਣ ਲੈਣ। ਹੋ ਸਕਦਾ ਹੈ ਕਿ ਉਹ ਫਿਰ ਮੁੜ (ਮੇਰੇ ਕੋਲ) ਆਉਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا رَجَعُوٓا۟ إِلَىٰٓ أَبِيهِمْ قَالُوا۟ يَٰٓأَبَانَا مُنِعَ مِنَّا ٱلْكَيْلُ فَأَرْسِلْ مَعَنَآ أَخَانَا نَكْتَلْ وَإِنَّا لَهُۥ لَحَٰفِظُونَ

Punjabi Translation - Arif Haleemਜਦੋਂ ਇਹ (ਭਰਾਂ) ਆਪਣੇ ਪਿਤਾ ਕੋਲ ਪਰਤ ਆਏ ਤਾਂ ਆਖਣ ਲੱਗੇ ਕਿ ਪਿਤਾ ਜੀ! ਅੱਗੇ ਤੋਂ ਸਾਨੂੰ ਅਨਾਜ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਸਾਡੇ ਨਾਲ ਸਾਡੇ ਭਰਾ (ਬਿਨਯਮੀਨ) ਨੂੰ ਭੇਜੋ ਤਾਂ ਜੋ ਅਸੀਂ ਬੋਰੀਆਂ ਭਰਕੇ ਅਨਾਜ ਲਿਆਈਏ, ਅਸੀਂ ਇਸ ਦੀ ਰੱਖਿਆ ਕਰਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ هَلْ ءَامَنُكُمْ عَلَيْهِ إِلَّا كَمَآ أَمِنتُكُمْ عَلَىٰٓ أَخِيهِ مِن قَبْلُ فَٱللَّهُ خَيْرٌ حَٰفِظًا وَهُوَ أَرْحَمُ ٱلرَّٰحِمِينَ

Punjabi Translation - Arif Haleem(ਪਿਤਾ) ਯਾਕੂਬ ਨੇ ਕਿਹਾ, ਕੀ ਮੈਂ ਇਸ ਬਾਰੇ ਤੁਹਾਡੇ ’ਤੇ ਉਹੋ ਜਿਹਾ ਭਰੋਸਾ ਕਰਾਂ, ਜਿਵੇਂ ਇਸ ਤੋਂ ਪਹਿਲਾਂ ਇਹਦੇ ਭਰਾ (ਯੂਸੁਫ਼) ਬਾਰੇ ਤੁਹਾਡੇ ’ਤੇ ਕੀਤਾ ਸੀ ? ਬਸ ਅੱਲਾਹ ਹੀ ਸਭ ਤੋਂ ਵਧੀਆ ਰਖਵਾਲਾ ਹੈ ਅਤੇ ਉਹੀਓ ਸਭ ਤੋਂ ਵੱਧ ਰਹਿਮ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا فَتَحُوا۟ مَتَٰعَهُمْ وَجَدُوا۟ بِضَٰعَتَهُمْ رُدَّتْ إِلَيْهِمْ قَالُوا۟ يَٰٓأَبَانَا مَا نَبْغِى هَٰذِهِۦ بِضَٰعَتُنَا رُدَّتْ إِلَيْنَا وَنَمِيرُ أَهْلَنَا وَنَحْفَظُ أَخَانَا وَنَزْدَادُ كَيْلَ بَعِيرٍ ذَٰلِكَ كَيْلٌ يَسِيرٌ

Punjabi Translation - Arif Haleemਜਦੋਂ ਉਹਨਾਂ ਨੇ ਆਪਣਾ ਸਾਮਾਨ ਖੋਲਿਆ ਤਾਂ ਆਪਣੀ ਪੂੰਜੀ ਮੌਜੂਦ ਪਾਈ ਜਿਹੜੀ ਉਹਨਾਂ ਨੂੰ ਵਾਪਸ ਕਰ ਦਿੱਤੀ ਗਈ ਸੀ ਆਖਣ ਲੱਗੇ ਕਿ ਪਿਤਾ ਜੀ! ਸਾਨੂੰ ਹੋਰ ਕੀ ਚਾਹੀਦਾ ਹੈ ? ਵੇਖੋ ਸਾਡੀ ਪੂੰਜੀ ਵੀ ਸਾਨੂੰ ਵਾਪਸ ਕਰ ਛੱਡੀ ਹੈ। ਅਸੀਂ ਆਪਣੇ ਪਰਿਵਾਰ ਲਈ ਅਨਾਜ ਲੈ ਕੇ ਆਵਾਂਗੇ ਅਤੇ ਆਪਣੇ ਭਰਾ ਦੀ ਰਾਖੀ ਵੀ ਕਰਾਂਗੇ। ਅਸੀਂ ਇਕ ਊਂਠ ਦੇ ਭਾਰ ਜਿੰਨਾ ਅਨਾਜ ਲਿਆਵਾਂਗੇ, ਇੰਨਾ ਅਨਾਜ ਤਾਂ ਸਾਨੂੰ ਬਹੁਤ ਅਸਾਨੀ ਨਾਲ ਮਿਲ ਜਾਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ لَنْ أُرْسِلَهُۥ مَعَكُمْ حَتَّىٰ تُؤْتُونِ مَوْثِقًا مِّنَ ٱللَّهِ لَتَأْتُنَّنِى بِهِۦٓ إِلَّآ أَن يُحَاطَ بِكُمْ فَلَمَّآ ءَاتَوْهُ مَوْثِقَهُمْ قَالَ ٱللَّهُ عَلَىٰ مَا نَقُولُ وَكِيلٌ

Punjabi Translation - Arif Haleem(ਯਾਕੂਬ ਨੇ) ਕਿਹਾ ਕਿ ਮੈਂ ਤਾਂ ਕਦੇ ਵੀ ਉਸ ਨੂੰ ਤੁਹਾਡੇ ਨਾਲ ਨਹੀਂ ਭੇਜਾਂਗਾ ਜਦੋਂ ਤੀਕ ਤੁਸੀਂ ਅੱਲਾਹ ਨੂੰ ਗਵਾਹ ਬਣਾ ਕੇ ਮੈਨੂੰ ਪੱਕਾ ਵਚਨ ਨਾ ਦੇ ਦਿਓ ਕਿ ਤੁਸੀਂ ਇਸ ਨੂੰ ਮੇਰੇ ਕੋਲ ਪਰਤਾ ਕੇ ਲਿਆਓਂਗੇ, ਛੁੱਟ ਇਸ ਤੋਂ ਕਿ ਤੁਸੀਂ ਸਾਰੇ (ਕਿਸੇ ਮੁਸੀਬਤ ਵਿਚ) ਘਿਰ ਜਾਓ। ਜਦੋਂ ਉਹਨਾਂ ਸਭ ਨੇ ਵਚਨ ਦੇ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਜੋ ਕੁੱਝ ਵੀ ਆਖਦੇ ਹਾਂ ਅੱਲਾਹ ਉਸ ’ਤੇ ਨਿਗਰਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ يَٰبَنِىَّ لَا تَدْخُلُوا۟ مِنۢ بَابٍ وَٰحِدٍ وَٱدْخُلُوا۟ مِنْ أَبْوَٰبٍ مُّتَفَرِّقَةٍ وَمَآ أُغْنِى عَنكُم مِّنَ ٱللَّهِ مِن شَىْءٍ إِنِ ٱلْحُكْمُ إِلَّا لِلَّهِ عَلَيْهِ تَوَكَّلْتُ وَعَلَيْهِ فَلْيَتَوَكَّلِ ٱلْمُتَوَكِّلُونَ

Punjabi Translation - Arif Haleemਅਤੇ ਉਸ (ਯਾਕੂਬ) ਨੇ ਕਿਹਾ ਕਿ ਹੇ ਮੇਰੇ ਪੁੱਤਰੋ! ਤੁਸੀਂ ਸਾਰੇ ਇਕ ਹੀ ਬੂਹੇ ਤੋਂ (ਸ਼ਹਿਰ ਵਿਚ) ਪ੍ਰਵੇਸ਼ ਨਹੀਂ ਕਰਨ, ਸਗੋਂ ਵੱਖੋ-ਵੱਖ ਬੂਹਿਆਂ ਵਿਚ ਦੀ ਜਾਣਾ। ਮੈਂ ਅੱਲਾਹ ਵੱਲੋਂ ਆਉਣ ਵਾਲੀ ਕਿਸੇ ਵੀ ਚੀਜ਼ (ਮੁਸੀਬਤ) ਨੂੰ ਟਾਲ ਨਹੀਂ ਸਕਦਾ। ਹੁਕਮ ਤਾਂ ਕੇਵਲ ਅੱਲਾਹ ਦਾ ਹੀ ਚਲਦਾ ਹੈ। ਮੇਰਾ ਉਸੇ ’ਤੇ ਪੂਰਾ ਭਰੋਸਾ ਹੈ ਅਤੇ ਹਰ ਭਰੋਸਾ ਕਰਨ ਵਾਲੇ ਨੂੰ ਉਸੇ (ਇਕ ਅੱਲਾਹ) ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا دَخَلُوا۟ مِنْ حَيْثُ أَمَرَهُمْ أَبُوهُم مَّا كَانَ يُغْنِى عَنْهُم مِّنَ ٱللَّهِ مِن شَىْءٍ إِلَّا حَاجَةً فِى نَفْسِ يَعْقُوبَ قَضَىٰهَا وَإِنَّهُۥ لَذُو عِلْمٍ لِّمَا عَلَّمْنَٰهُ وَلَٰكِنَّ أَكْثَرَ ٱلنَّاسِ لَا يَعْلَمُونَ

Punjabi Translation - Arif Haleemਉਹ ਆਪਣੇ ਪਿਤਾ ਦੀਆਂ ਹਿਦਾਇਤਾਂ ਅਨੁਸਾਰ (ਸ਼ਹਿਰ ਵਿਚ) ਦਾਖ਼ਲ ਹੋਏ ਅਤੇ ਇਹ ਹਿਦਾਇਤਾਂ ਅੱਲਾਹ ਦੀ ਮਰਜ਼ੀ ਤੋਂ ਉਹਨਾਂ ਨੂੰ ਨਹੀਂ ਸੀ ਬਚਾ ਸਕਦੀਆਂ, ਪਰ ਯਾਕੂਬ ਦੇ ਮਨ ਵਿਚ ਇਕ ਇੱਛਾ ਸੀ, ਸੋ ਉਹਨੇ ਪੂਰੀ ਕਰ ਲਈ। ਅਸਲ ਵਿਚ ਉਹ ਸਾਡੇ ਵੱਲੋਂ ਦਿੱਤੀ ਹੋਈ ਸਿੱਖਿਆ ਨਾਲ ਹੀ ਗਿਆਨਵਾਨ ਸੀ, ਪਰ ਬਥੇਰੇ ਲੋਕੀ ਇਹ ਨਹੀਂ ਜਾਣਦੇ।[3]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا دَخَلُوا۟ عَلَىٰ يُوسُفَ ءَاوَىٰٓ إِلَيْهِ أَخَاهُ قَالَ إِنِّىٓ أَنَا۠ أَخُوكَ فَلَا تَبْتَئِسْ بِمَا كَانُوا۟ يَعْمَلُونَ

Punjabi Translation - Arif Haleemਜਦੋਂ ਉਹ ਸਾਰੇ (ਭਰਾ) ਯੂਸੁਫ਼ ਕੋਲ ਪਹੁੰਚ ਗਏ ਤਾਂ ਉਸ (ਯੂਸੁਫ਼) ਨੇ ਆਪਣੇ ਸਕੇ ਭਰਾ (ਬਿਨਯਮੀਨ) ਨੂੰ ਆਪਣੇ ਕੋਲ ਬਿਠਾ ਲਿਆ ਅਤੇ ਆਖਿਆ ਕਿ ਮੈਂ ਤੇਰਾ ਭਰਾ (ਯੂਸੁਫ਼) ਹਾਂ, ਇਹ ਜੋ ਵੀ ਕਰਦੇ ਰਹੇ ਹਨ ਹੁਣ ਤੂੰ ਉਸ ਦੀ ਚਿੰਤਾ ਨਾ ਕਰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا جَهَّزَهُم بِجَهَازِهِمْ جَعَلَ ٱلسِّقَايَةَ فِى رَحْلِ أَخِيهِ ثُمَّ أَذَّنَ مُؤَذِّنٌ أَيَّتُهَا ٱلْعِيرُ إِنَّكُمْ لَسَٰرِقُونَ

Punjabi Translation - Arif Haleemਜਦੋਂ ਉਸ ਨੇ (ਯੂਸੁਫ਼ ਨੇ) ਉਹਨਾਂ ਭਰਾਵਾਂ ਦਾ ਸਾਮਾਨ ਤਿਆਰ ਕਰਵਾ ਦਿੱਤਾ ਤਾਂ ਆਪਣੇ ਭਰਾ ਦੇ ਸਾਮਾਨ ਵਿਚ ਇਕ ਪਿਆਲਾ ਰੱਖ ਦਿੱਤਾ, ਫੇਰ ਇਕ ਐਲਾਨ ਕਰਨ ਵਾਲੇ ਨੇ ਆਵਾਜ਼ ਦਿੱਤੀ ਕਿ ਹੇ ਕਾਫ਼ਲੇ ਵਾਲਿਓ! ਤੁਸੀਂ ਤਾਂ ਚੋਰ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ وَأَقْبَلُوا۟ عَلَيْهِم مَّاذَا تَفْقِدُونَ

Punjabi Translation - Arif Haleemਉਹਨਾਂ ਨੇ ਪਰਤ ਕੇ ਪੁੱਛਿਆ ਕਿ ਤੁਹਾਡੀ ਕਿਹੜੀ ਚੀਜ਼ ਗੁਆਚੀ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ نَفْقِدُ صُوَاعَ ٱلْمَلِكِ وَلِمَن جَآءَ بِهِۦ حِمْلُ بَعِيرٍ وَأَنَا۠ بِهِۦ زَعِيمٌ

Punjabi Translation - Arif Haleem(ਆਵਜ਼ ਦੇਣ ਵਾਲੇ ਨੇ) ਕਿਹਾ ਕਿ ਅਸੀਂ ਬਾਦਸ਼ਾਹ ਦਾ ਪਿਆਲਾ ਗੁਆਚਿਆ ਵੇਖ ਰਹੇ ਹਾਂ। ਜਿਹੜਾ ਕੋਈ ਉਸ ਨੂੰ ਲਿਆ ਕੇ ਦੇਵੇਗਾ ਉਸ ਲਈ ਇਕ ਊਂਠ ਦੇ ਭਾਰ ਜਿੰਨਾ (ਅਨਾਜ) ਇਨਾਮ ਨਿਯਤ ਹੈ। ਮੈਂ ਇਸ ਗੱਲ ਦੀ ਜ਼ਮਾਨਤ ਦਿੰਦਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ تَٱللَّهِ لَقَدْ عَلِمْتُم مَّا جِئْنَا لِنُفْسِدَ فِى ٱلْأَرْضِ وَمَا كُنَّا سَٰرِقِينَ

Punjabi Translation - Arif Haleemਉਹਨਾਂ (ਭਰਾਵਾਂ) ਨੇ ਆਖਿਆ ਕਿ ਅੱਲਾਹ ਦੀ ਕਸਮ ਤੁਸੀਂ ਤਾਂ ਭਲੀ-ਭਾਂਤ ਜਾਣਦੇ ਹੋ ਕਿ ਅਸੀਂ ਇੱਥੇ ਫ਼ਸਾਦ ਫੈਲਾਉਣ ਨਹੀਂ ਆਏ ਅਤੇ ਨਾ ਹੀ ਅਸੀਂ ਚੋਰ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ فَمَا جَزَٰٓؤُهُۥٓ إِن كُنتُمْ كَٰذِبِينَ

Punjabi Translation - Arif Haleemਸਰਕਾਰੀ ਕਰਮਚਾਰੀਆਂ ਨੇ ਉਹਨਾਂ ਨੂੰ ਪੁੱਛਿਆ, ਚੰਗਾ ਚੋਰ ਦੀ ਸਜ਼ਾ ਕੀ ਹੋਵੇਗੀ ਜੇ ਤੁਸੀਂ ਝੂਠੇ ਸਿੱਧ ਹੋ ਗਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ جَزَٰٓؤُهُۥ مَن وُجِدَ فِى رَحْلِهِۦ فَهُوَ جَزَٰٓؤُهُۥ كَذَٰلِكَ نَجْزِى ٱلظَّٰلِمِينَ

Punjabi Translation - Arif Haleemਜਵਾਬ ਵਿਚ ਕਿਹਾ ਕਿ ਉਹਦੀ ਸਜ਼ਾ ਤਾਂ ਇਹੋ ਹੈ ਕਿ ਜਿਸ ਦੇ ਸਾਮਾਨ ਵਿਚ (ਤੋਲ) ਨਿਕਲੇ ਉਹੀਓ ਬਦਲੇ ਵਿਚ ਰੱਖਿਆ ਜਾਵੇ, ਅਸੀਂ ਤਾਂ ਜ਼ਾਲਮਾਂ (ਚੋਰਾਂ) ਨੂੰ ਇਹੋ ਸਜ਼ਾ ਦਿੰਦੇ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَبَدَأَ بِأَوْعِيَتِهِمْ قَبْلَ وِعَآءِ أَخِيهِ ثُمَّ ٱسْتَخْرَجَهَا مِن وِعَآءِ أَخِيهِ كَذَٰلِكَ كِدْنَا لِيُوسُفَ مَا كَانَ لِيَأْخُذَ أَخَاهُ فِى دِينِ ٱلْمَلِكِ إِلَّآ أَن يَشَآءَ ٱللَّهُ نَرْفَعُ دَرَجَٰتٍ مَّن نَّشَآءُ وَفَوْقَ كُلِّ ذِى عِلْمٍ عَلِيمٌ

Punjabi Translation - Arif Haleemਸੋ ਯੂਸੁਫ਼ ਨੇ ਆਪਣੇ ਭਰਾ (ਬਿਨਯਮੀਨ) ਦੇ ਸਾਮਾਨ ਦੀ ਤਲਾਸ਼ੀ ਤੋਂ ਪਹਿਲਾਂ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਫੇਰ ਉਸ ਪਿਆਲੇ ਨੂੰ ਆਪਣੇ ਭਰਾ ਦੇ ਸਾਮਾਨ ਵਿੱਚੋਂ ਕੱਢਿਆ। ਇਸ ਤਰ੍ਹਾਂ ਅਸੀਂ ਯੂਸੁਫ਼ ਦੀ ਸਹਾਇਤਾ ਲਈ ਇਹ ਤਦਬੀਰ ਕੀਤੀ, ਕਿਉਂ ਜੋ ਇਸ (ਮਿਸਰ ਦੇ) ਬਾਦਸ਼ਾਹ ਦੇ ਕਾਨੂੰਨ ਅਨੁਸਾਰ ਇਹ (ਯੂਸੁਫ਼) ਆਪਣੇ ਭਰਾ ਨੂੰ ਨਹੀਂ ਸੀ ਰੱਖ ਸਕਦਾ, ਛੁੱਟ ਇਸ ਤੋਂ ਕਿ ਅੱਲਾਹ ਇਹੋ ਚਾਹੁੰਦਾ ਸੀ। ਅਸਾਂ ਜਿਸ ਦੇ ਵੀ ਚਾਹੁੰਦੇ ਹਾਂ ਉਸ ਦੇ ਦਰਜੇ ਉੱਚੇ ਕਰ ਦਿੰਦੇ ਹਾਂ। ਹਰ ਗਿਆਨ ਰੱਖਣ ਵਾਲੇ ਤੋਂ ਵੱਧ ਗਿਆਨ ਰੱਖਣ ਵਾਲਾ (ਅੱਲਾਹ) ਬੈਠਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوٓا۟ إِن يَسْرِقْ فَقَدْ سَرَقَ أَخٌ لَّهُۥ مِن قَبْلُ فَأَسَرَّهَا يُوسُفُ فِى نَفْسِهِۦ وَلَمْ يُبْدِهَا لَهُمْ قَالَ أَنتُمْ شَرٌّ مَّكَانًا وَٱللَّهُ أَعْلَمُ بِمَا تَصِفُونَ

Punjabi Translation - Arif Haleemਉਹਨਾਂ (ਭਰਾਵਾਂ) ਨੇ ਆਖਿਆ ਕਿ ਜੇ ਇਹ (ਬਿਨਯਮੀਨ) ਨੇ ਚੋਰੀ ਕੀਤੀ ਹੈ (ਤਾਂ ਕੋਈ ਹੈਰਾਨੀ ਨਹੀਂ) ਇਹਦਾ ਭਰਾ (ਯੂਸੁਫ਼) ਵੀ ਪਹਿਲਾਂ ਚੋਰੀਆਂ ਕਰ ਚੁੱਕਿਆ ਹੈ। ਯੂਸੁਫ਼ ਨੇ ਇਸ ਗੱਲ ਨੂੰ ਮਨ ਵਿਚ ਹੀ ਲੁਕਾ ਲਿਆ ਅਤੇ ਇਹਨਾਂ ਦੇ ਸਾਹਮਣੇ ਸਪਸ਼ਟ ਨਹੀਂ ਹੋਣ ਦਿੱਤਾ (ਕਿ ਉਹੀਓ ਯੂਸੁਫ਼ ਹੈ ਅਤੇ ਮਨ ਵਿਚ) ਆਖਿਆ ਕਿ ਤੁਸੀਂ ਘਟੀਆ ਦਰਜੇ ਦੇ ਲੋਕ ਹੋ। ਜੋ ਤੁਸੀਂ ਬਿਆਨ ਕਰ ਰਹੇ ਹੋ ਉਸ ਨੂੰ ਅੱਲਾਹ ਭਲੀ-ਭਾਂਤ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ يَٰٓأَيُّهَا ٱلْعَزِيزُ إِنَّ لَهُۥٓ أَبًا شَيْخًا كَبِيرًا فَخُذْ أَحَدَنَا مَكَانَهُۥٓ إِنَّا نَرَىٰكَ مِنَ ٱلْمُحْسِنِينَ

Punjabi Translation - Arif Haleemਉਹਨਾਂ ਭਰਾਵਾਂ ਨੇ ਆਖਿਆ ਕਿ ਹੇ ਮਿਸਰ ਦੇ ਹਾਕਮ! ਇਸ ਦਾ ਪਿਤਾ ਬਹੁਤ ਹੀ ਬਿਰਦ ਹੈ। ਤੁਸੀਂ ਇਹ ਦੇ ਬਦਲੇ ਵਿਚ ਸਾਡੇ ਵਿੱਚੋਂ ਕਿਸੇ ਨੂੰ ਰੱਖ ਲਵੋ, ਅਸੀਂ ਵੇਖਦੇ ਹਾਂ ਕਿ ਤੁਸੀਂ ਬਹੁਤ ਹੀ ਅਹਿਸਾਨ ਕਰਨ ਵਾਲੇ ਵਿਅਕਤੀ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ مَعَاذَ ٱللَّهِ أَن نَّأْخُذَ إِلَّا مَن وَجَدْنَا مَتَٰعَنَا عِندَهُۥٓ إِنَّآ إِذًا لَّظَٰلِمُونَ

Punjabi Translation - Arif Haleem(ਯੂਸੁਫ਼ ਨੇ) ਕਿਹਾ, ਅਸੀਂ ਜਿਸ ਦੇ ਕੋਲੋਂ ਆਪਣੀ (ਗੁਆਚੀ) ਹੋਈ ਚੀਜ਼ ਪ੍ਰਾਪਤ ਕੀਤੀ ਹੈ ਉਸ ਨੂੰ ਛੱਡ ਕੇ ਦੂਜੇ ਨੂੰ ਕੈਦ ਕਰਨ ਤੋਂ ਅੱਲਾਹ ਦੀ ਪਨਾਹ ਮੰਗਦੇ ਹਾਂ। ਇੰਜ ਤਾਂ ਅਸੀਂ ਨਾ-ਇਨਸਾਫ਼ੀ ਕਰਨ ਵਾਲਿਆਂ ਵਿੱਚੋਂ ਹੋ ਜਾਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا ٱسْتَيْـَٔسُوا۟ مِنْهُ خَلَصُوا۟ نَجِيًّا قَالَ كَبِيرُهُمْ أَلَمْ تَعْلَمُوٓا۟ أَنَّ أَبَاكُمْ قَدْ أَخَذَ عَلَيْكُم مَّوْثِقًا مِّنَ ٱللَّهِ وَمِن قَبْلُ مَا فَرَّطتُمْ فِى يُوسُفَ فَلَنْ أَبْرَحَ ٱلْأَرْضَ حَتَّىٰ يَأْذَنَ لِىٓ أَبِىٓ أَوْ يَحْكُمَ ٱللَّهُ لِى وَهُوَ خَيْرُ ٱلْحَٰكِمِينَ

Punjabi Translation - Arif Haleemਜਦੋਂ ਉਹ (ਭਰਾ) ਉਸ (ਯੂਸੁਫ਼) ਤੋਂ ਨਿਰਾਸ਼ ਹੋ ਗਏ ਤਾਂ ਅੱਡ ਬੈਠ ਕੇ ਸਲਾਹਾਂ ਕਰਨ ਲੱਗੇ (ਕੀ ਹੁਣ ਕੀ ਕਰੀਏ) ਇਹਨਾਂ ਵਿੱਚੋਂ ਜਿਹੜਾ ਸਭ ਤੋਂ ਵੱਡਾ ਸੀ ਉਸ ਨੇ ਆਖਿਆ, ਕੀ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਪਿਤਾ ਨੇ ਤੁਹਾਥੋਂ ਅੱਲਾਹ ਦੀ ਕਸਮ ’ਤੇ ਪੱਕਾ ਵਚਨ ਲਿਆ ਸੀ। ਇਸ ਤੋਂ ਪਹਿਲਾਂ ਯੂਸੁਫ਼ ਦੇ ਮਾਮਲੇ ਵਿਚ ਤੁਸੀਂ ਗ਼ਲਤੀ ਕਰ ਚੁੱਕੇ ਹੋ। ਹੁਣ ਮੈਂ ਤਾਂ ਇੱਥੋਂ ਜਾਵਾਂਗਾ ਨਹੀਂ ਜਦੋਂ ਤੀਕ ਮੇਰੇ ਪਿਤਾ ਜੀ ਮੈਨੂੰ (ਘਰ ਆਉਣ ਦੀ) ਆਗਿਆ ਨਾ ਦੇਣ ਜਾਂ ਅੱਲਾਹ ਹੀ ਮੇਰੇ ਮਾਮਲੇ ਵਿਚ ਕੋਈ ਫ਼ੈਸਲਾ ਕਰ ਦੇਵੇ, ਉਹੀਓ ਵਧੀਆ ਫ਼ੈਸਲਾ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱرْجِعُوٓا۟ إِلَىٰٓ أَبِيكُمْ فَقُولُوا۟ يَٰٓأَبَانَآ إِنَّ ٱبْنَكَ سَرَقَ وَمَا شَهِدْنَآ إِلَّا بِمَا عَلِمْنَا وَمَا كُنَّا لِلْغَيْبِ حَٰفِظِينَ

Punjabi Translation - Arif Haleemਸੋ ਤੁਸੀਂ ਆਪਣੇ ਪਿਤਾ ਜੀ ਕੋਲ ਜਾਓ ਅਤੇ ਕਹੋ ਕਿ ਪਿਤਾ ਜੀ! ਤੁਹਾਡੇ ਸਾਹਿਬਜ਼ਾਦੇ ਨੇ ਚੋਰੀ ਕੀਤੀ ਹੈ, ਅਸੀਂ ਤਾਂ ਉਹੀਓ ਆਖਿਆ ਹੈ ਜੋ ਅਸੀਂ ਜਾਣਦੇ ਹਾਂ। ਹਾਂ! ਸਾਨੂੰ ਗ਼ੈਬ (ਪਰੋਖ) ਦਾ ਗਿਆਨ ਨਹੀਂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَسْـَٔلِ ٱلْقَرْيَةَ ٱلَّتِى كُنَّا فِيهَا وَٱلْعِيرَ ٱلَّتِىٓ أَقْبَلْنَا فِيهَا وَإِنَّا لَصَٰدِقُونَ

Punjabi Translation - Arif Haleemਤੁਸੀਂ ਉਸ ਬਸਤੀ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਲਓ ਜਿੱਥੇ ਅਸੀਂ ਗਏ ਸੀ, ਉਸ ਕਾਫ਼ਲੇ ਤੋਂ ਵੀ ਪੁੱਛ ਲਵੋ ਜਿਸ ਨਾਲ ਅਸੀਂ ਆਏ ਹਾਂ, ਅਸੀਂ ਬਿਲਕੁਲ ਸੱਚ ਬੋਲਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ بَلْ سَوَّلَتْ لَكُمْ أَنفُسُكُمْ أَمْرًا فَصَبْرٌ جَمِيلٌ عَسَى ٱللَّهُ أَن يَأْتِيَنِى بِهِمْ جَمِيعًا إِنَّهُۥ هُوَ ٱلْعَلِيمُ ٱلْحَكِيمُ

Punjabi Translation - Arif Haleem(ਯਾਕੂਬ ਨੇ) ਕਿਹਾ ਕਿ (ਹਕੀਕਤ ਇਹ ਨਹੀਂ) ਤੁਹਾਡੇ ਲਈ ਤੁਹਾਡੇ ਮਨ ਨੇ ਇਕ ਝੂਠ ਗੱਲ ਨੂੰ ਬਣਾ ਸੰਵਾਰ ਲਿਆ ਹੈ। ਬਸ ਹੁਣ ਸਬਰ ਕਰਨਾ ਹੀ ਬਿਹਤਰ ਹੈ। ਹੋ ਸਕਾਦ ਹੈ ਕਿ ਅੱਲਾਹ ਉਹਨਾਂ ਸਭ (ਦੋਹਾਂ ਭਰਾਵਾਂ) ਨੂੰ ਮੇਰੇ ਨਾਲ ਲਿਆ ਮਲਾਵੇ ਉਹੀਓ ਗਿਆਨਵਾਨ ਤੇ ਹਿਕਮਤਾਂ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَوَلَّىٰ عَنْهُمْ وَقَالَ يَٰٓأَسَفَىٰ عَلَىٰ يُوسُفَ وَٱبْيَضَّتْ عَيْنَاهُ مِنَ ٱلْحُزْنِ فَهُوَ كَظِيمٌ

Punjabi Translation - Arif Haleemਇਹ ਕਹਿ ਕੇ (ਪਿਤਾ ਨੇ) ਉਹਨਾਂ ਤੋਂ ਮੂੰਹ ਮੋੜ ਲਿਆ ਅਤੇ ਆਖਿਆ ਕਿ ਹਾਏ ਯੂਸੁਫ਼! ਉਸ ਦੀਆਂ ਅੱਖਾਂ (ਯੂਸੁਫ਼ ਦੇ) ਗ਼ਮ ਵਿਚ (ਰੋ ਰੋ ਕੇ) ਚਿੱਟੀਆਂ ਹੋ ਗਈਆਂ ਸਨ ਅਤੇ (ਗ਼ਮ ਨਾਲ ਉਸ ਦਾ ਦਿਲ) ਭਰਿਆ ਹੋਇਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ تَٱللَّهِ تَفْتَؤُا۟ تَذْكُرُ يُوسُفَ حَتَّىٰ تَكُونَ حَرَضًا أَوْ تَكُونَ مِنَ ٱلْهَٰلِكِينَ

Punjabi Translation - Arif Haleemਪੁੱਤਰਾਂ ਨੇ ਕਿਹਾ, ਅੱਲਾਹ ਦੀ ਕਸਮ! ਤੁਸੀਂ ਤਾਂ ਬਸ ਯੂਸੁਫ਼ ਨੂੰ ਹੀ ਯਾਦ ਕਰਦੇ ਰਹਿੰਦੇ ਹੋ, ਇੱਥੋਂ ਤੀਕ ਕਿ ਤੁਸੀਂ ਜਾਂ ਤਾਂ ਰੋਗ ਲਗਾ ਬੈਠੋਗੇ ਜਾਂ ਪ੍ਰਾਣ ਤਿਆਗ ਦਿਓਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ إِنَّمَآ أَشْكُوا۟ بَثِّى وَحُزْنِىٓ إِلَى ٱللَّهِ وَأَعْلَمُ مِنَ ٱللَّهِ مَا لَا تَعْلَمُونَ

Punjabi Translation - Arif Haleemਉਹਨਾਂ (ਯਾਕੂਬ) ਨੇ ਆਖਿਆ ਕਿ ਮੈਂ ਤਾਂ ਆਪਣੀਆਂ ਪਰੇਸ਼ਾਨੀਆਂ ਅਤੇ ਦੁਖੜਿਆਂ ਦੀ ਫ਼ਰਿਆਦ ਅੱਲਾਹ ਕੋਲੇ ਹੀ ਕਰਦਾ ਹਾਂ। ਮੈਂ ਅੱਲਾਹ ਵੱਲੋਂ ਉਹ ਕੁੱਝ ਜਾਣਦਾ ਹਾਂ ਜੋ ਤੁਸੀਂ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰبَنِىَّ ٱذْهَبُوا۟ فَتَحَسَّسُوا۟ مِن يُوسُفَ وَأَخِيهِ وَلَا تَا۟يْـَٔسُوا۟ مِن رَّوْحِ ٱللَّهِ إِنَّهُۥ لَا يَا۟يْـَٔسُ مِن رَّوْحِ ٱللَّهِ إِلَّا ٱلْقَوْمُ ٱلْكَٰفِرُونَ

Punjabi Translation - Arif Haleemਹੇ ਮੇਰੇ ਪੁੱਤਰੋ! ਜਾਓ! ਤੇ ਯੂਸੁਫ਼ ਅਤੇ ਉਸ ਦੇ ਭਰਾ ਦੀ ਚੰਗੀ ਤਰ੍ਹਾਂ ਭਾਲ ਕਰੋ। ਅੱਲਾਹ ਦੀਆਂ ਮਿਹਰਾਂ ਤੋਂ ਬੇ-ਆਸ ਨਾ ਹੋਵੋ। ਅੱਲਾਹ ਦੀਆਂ ਮਿਹਰਾਂ ਤੋਂ ਕਾਫ਼ਿਰ ਹੀ ਨਿਰਾਸ਼ ਹੁੰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا دَخَلُوا۟ عَلَيْهِ قَالُوا۟ يَٰٓأَيُّهَا ٱلْعَزِيزُ مَسَّنَا وَأَهْلَنَا ٱلضُّرُّ وَجِئْنَا بِبِضَٰعَةٍ مُّزْجَىٰةٍ فَأَوْفِ لَنَا ٱلْكَيْلَ وَتَصَدَّقْ عَلَيْنَآ إِنَّ ٱللَّهَ يَجْزِى ٱلْمُتَصَدِّقِينَ

Punjabi Translation - Arif Haleemਜਦੋਂ ਉਹ ਸਾਰੇ ਭਰਾ ਯੂਸੁਫ਼ ਕੋਲ ਪਹੁੰਚੇ ਤਾਂ ਆਖਣ ਲੱਗੇ ਕਿ ਹੇ ਅਜ਼ੀਜ਼ (ਹਾਕਮ)! ਸਾਨੂੰ ਤੇ ਸਾਡੇ ਪਰਿਵਾਰ ਨੂੰ ਬਹੁਤ ਹੀ ਦੁਖ ਪਹੁੰਚਿਆ ਹੈ। ਅਸੀਂ ਤੁੱਛ ਜਿਹੀ ਪੂੰਜੀ ਲੈ ਕੇ ਆਏ ਹਾਂ, ਤੁਸੀਂ ਸਾਨੂੰ ਪੂਰਾ ਅਨਾਜ (ਭਾਵ ਸਾਡਾ ਬਣਦਾ ਹਿੱਸਾ) ਦੇ ਦਿਓ ਅਤੇ ਸਾਨੂੰ ਪੁੰਨ-ਦਾਨ (ਖ਼ੈਰਾਤ) ਵੀ ਦਿਓ। ਅੱਲਾਹ ਪੁੰਨ-ਦਾਨ ਕਰਨ ਵਾਲਿਆਂ ਨੂੰ ਚੰਗਾ ਬਦਲਾ ਦਿੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ هَلْ عَلِمْتُم مَّا فَعَلْتُم بِيُوسُفَ وَأَخِيهِ إِذْ أَنتُمْ جَٰهِلُونَ

Punjabi Translation - Arif Haleemਯੂਸੁਫ਼ ਨੇ ਆਖਿਆ, ਕੀ ਤੁਸੀਂ ਜਾਣਦੇ ਵੀ ਹੋ ਕਿ ਤੁਸੀਂ ਯੂਸੁਫ਼ ਅਤੇ ਉਸ ਦੇ ਭਰਾ ਨਾਲ ਨਾਦਾਨੀ ਵਿਚ ਕੀ ਕੀਤਾ ਸੀ, ਜਦੋਂ ਤੁਸੀਂ ਨਾਦਾਨ ਸੀ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوٓا۟ أَءِنَّكَ لَأَنتَ يُوسُفُ قَالَ أَنَا۠ يُوسُفُ وَهَٰذَآ أَخِى قَدْ مَنَّ ٱللَّهُ عَلَيْنَآ إِنَّهُۥ مَن يَتَّقِ وَيَصْبِرْ فَإِنَّ ٱللَّهَ لَا يُضِيعُ أَجْرَ ٱلْمُحْسِنِينَ

Punjabi Translation - Arif Haleemਉਹ (ਭਰਾ) ਬੋਲੇ, ਕੀ ਤੂੰ ਹੀ ਯੂਸੁਫ਼ ਹੈ ? ਕਿਹਾ ਹਾਂ! ਮੈਂ ਹੀ ਯੂਸੁਫ਼ ਹਾਂ ਅਤੇ ਇਹ ਮੇਰਾ ਭਰਾ ਹੈ, ਅੱਲਾਹ ਨੇ ਸਾਡੇ ’ਤੇ ਮਿਹਰ ਕੀਤੀ ਹੈ। ਬੇਸ਼ੱਕ ਜਿਹੜਾ ਵੀ ਵਿਅਕਤੀ ਪਰਹੇਜ਼ਗਾਰੀ ਤੇ ਸਬਰ ਕਰਦਾ ਹੈ ਤਾਂ ਅੱਲਾਹ ਕਿਸੇ ਨੇਕੀ ਕਰਨ ਵਾਲਿਆਂ ਦਾ ਬਦਲਾ ਅਜਾਈਂ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ تَٱللَّهِ لَقَدْ ءَاثَرَكَ ٱللَّهُ عَلَيْنَا وَإِن كُنَّا لَخَٰطِـِٔينَ

Punjabi Translation - Arif Haleemਉਹਨਾਂ (ਭਰਾਵਾਂ) ਨੇ ਆਖਿਆ, ਅੱਲਾਹ ਦੀ ਕਸਮ! ਅੱਲਾਹ ਨੇ ਤੁਹਾਨੂੰ ਸਾਡੇ ’ਤੇ ਵਡਿਆਈ ਬਖ਼ਸ਼ੀ ਹੈ ਅਤੇ ਇਹ ਵੀ ਸੱਚ ਹੈ ਕਿ ਅਸੀਂ ਹੀ ਦੋਸ਼ੀ ਸਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ لَا تَثْرِيبَ عَلَيْكُمُ ٱلْيَوْمَ يَغْفِرُ ٱللَّهُ لَكُمْ وَهُوَ أَرْحَمُ ٱلرَّٰحِمِينَ

Punjabi Translation - Arif Haleem(ਯੂਸੁਫ਼ ਨੇ) ਜਵਾਬ ਦਿੱਤਾ ਕਿ ਅੱਜ ਤੁਹਾਡੇ ਸਿਰ ਕੋਈ ਦੋਸ਼ ਨਹੀਂ ਅੱਲਾਹ ਤੁਹਾਨੂੰ ਖਿਮਾ ਕਰੇ, ਉਹ ਸਭ ਤੋਂ ਵਧੇਰੇ ਮਿਹਰਬਾਨ ਹੈ।[4]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱذْهَبُوا۟ بِقَمِيصِى هَٰذَا فَأَلْقُوهُ عَلَىٰ وَجْهِ أَبِى يَأْتِ بَصِيرًا وَأْتُونِى بِأَهْلِكُمْ أَجْمَعِينَ

Punjabi Translation - Arif Haleemਤੁਸੀਂ ਇਹ ਕੁੜਤਾ ਮੇਰੇ ਪਿਤਾ ਦੇ ਮੂੰਹ ’ਤੇ ਲਿਜਾ ਕੇ ਪਾ ਦਿਓ, ਉਹ ਵੇਖਣ ਲੱਗ ਜਾਣਗੇ ਅਤੇ ਤੁਸੀਂ ਆਪਣੇ ਪੂਰੇ ਪਰਿਵਾਰ ਨੂੰ ਮੇਰੇ ਕੋਲ ਲੈ ਆਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَمَّا فَصَلَتِ ٱلْعِيرُ قَالَ أَبُوهُمْ إِنِّى لَأَجِدُ رِيحَ يُوسُفَ لَوْلَآ أَن تُفَنِّدُونِ

Punjabi Translation - Arif Haleemਜਦੋਂ ਉਹ (ਭਰਾਵਾਂ ਦਾ) ਕਾਫ਼ਲਾ (ਮਿਸਰ ਤੋਂ) ਟੁਰਿਆ ਤਾਂ ਉਹਨਾਂ ਦੇ ਪਿਤਾ (ਯਾਕੂਬ) ਨੇ ਆਖਿਆ ਕਿ ਮੈਨੂੰ ਤਾਂ ਯੂਸੁਫ਼ ਦੀ ਖ਼ੁਸ਼ਬੂ ਆ ਰਹੀ ਹੈ, ਜੇ ਤੁਸੀਂ ਇਹ ਨਾ-ਸਮਝੋ ਕਿ ਮੈਂ ਸਠਿਆ ਗਿਆ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ تَٱللَّهِ إِنَّكَ لَفِى ضَلَٰلِكَ ٱلْقَدِيمِ

Punjabi Translation - Arif Haleemਉਹ ਭਰਾ ਆਖਣ ਲੱਗੇ ਕਿ ਕਸਮ ਰੱਬ ਦੀ ਤੁਸੀਂ ਤਾਂ ਉਹੀਓ ਪੁਰਾਣੇ ਸੁਦਾਅ ਵਿਚ ਪਏ ਹੋਏ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّآ أَن جَآءَ ٱلْبَشِيرُ أَلْقَىٰهُ عَلَىٰ وَجْهِهِۦ فَٱرْتَدَّ بَصِيرًا قَالَ أَلَمْ أَقُل لَّكُمْ إِنِّىٓ أَعْلَمُ مِنَ ٱللَّهِ مَا لَا تَعْلَمُونَ

Punjabi Translation - Arif Haleemਜਦੋਂ ਖ਼ੁਸ਼ਖ਼ਬਰੀ ਦੇਣ ਵਾਲੇ ਨੇ ਆ ਕੇ ਉਹਨਾਂ (ਯਾਕੂਬ) ਦੇ ਮੂੰਹ ’ਤੇ ਉਹ (ਯੂਸੁਫ਼ ਵੱਲੋਂ ਦਿੱਤਾ ਗਿਆ) ਕੁੜਤਾ ਪਾਇਆ, ਉਸੇ ਸਮੇਂ ਉਹਨਾਂ ਦੀ ਅੱਖਾਂ ਦੀ ਜੋਤ ਪਰਤ ਆਈ। (ਯਾਕੂਬ ਨੇ) ਕਿਹਾ ਕਿ ਮੈਂ ਤੁਹਾਨੂੰ ਕਹਿੰਦਾ ਨਹੀਂ ਸੀ ਕਿ ਮੈਂ ਅੱਲਾਹ ਵੱਲੋਂ ਉਹ ਗੱਲਾਂ ਜਾਣਦਾ ਹਾਂ ਜਿਹੜੀਆਂ ਤੁਸੀਂ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ يَٰٓأَبَانَا ٱسْتَغْفِرْ لَنَا ذُنُوبَنَآ إِنَّا كُنَّا خَٰطِـِٔينَ

Punjabi Translation - Arif Haleemਉਹਨਾਂ (ਪੁਤਰਾਂ) ਨੇ ਆਖਿਆ ਕਿ ਪਿਤਾ ਜੀ! ਤੁਸੀਂ ਸਾਡੇ ਗੁਨਾਹਾਂ ਦੀ ਬਖ਼ਸ਼ਿਸ਼ ਲਈ (ਰੱਬ ਕੋਲੋਂ) ਦੁਆ ਕਰੋ, ਅਸੀਂ ਸੱਚ ਮੁਚ ਦੋਸ਼ੀ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ سَوْفَ أَسْتَغْفِرُ لَكُمْ رَبِّىٓ إِنَّهُۥ هُوَ ٱلْغَفُورُ ٱلرَّحِيمُ

Punjabi Translation - Arif Haleem(ਯਾਕੂਬ ਨੇ) ਕਿਹਾ ਕਿ ਚੰਗਾ ਮੈਂ ਆਪਣੇ ਰੱਬ ਤੋਂ ਤੁਹਾਡੇ ਲਈ ਛੇਤੀ ਹੀ ਬਖ਼ਸ਼ਿਸ਼ ਦੀ ਦੁਆ ਕਰਾਂਗਾ, ਉਹ ਤਾਂ ਬਹੁਤ ਹੀ ਬਖ਼ਸ਼ਣਹਾਰ ਅਤੇ ਅਤਿ ਮਿਹਰਾਂ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا دَخَلُوا۟ عَلَىٰ يُوسُفَ ءَاوَىٰٓ إِلَيْهِ أَبَوَيْهِ وَقَالَ ٱدْخُلُوا۟ مِصْرَ إِن شَآءَ ٱللَّهُ ءَامِنِينَ

Punjabi Translation - Arif Haleemਜਦੋਂ ਪੂਰਾ ਪਰਿਵਾਰ ਯੂਸੁਫ਼ ਦੇ ਕੋਲ ਪਹੁੰਚ ਗਿਆ ਤਾਂ ਯੂਸੁਫ਼ ਨੇ ਆਪਣੇ ਮਾਂ-ਪਿਓ ਨੂੰ ਆਪਣੇ ਨਾਲ ਥਾਂ ਦਿੱਤੀ ਅਤੇ ਕਿਹਾ ਕਿ ਤੁਸੀਂ ਸਾਰੇ ਮਿਸਰ ਵਿਚ ਆ ਵਸੋ, ਜੇ ਅੱਲਾਹ ਨੂੰ ਮਨਜ਼ੂਰ ਹੋਇਆ ਤਾਂ ਤੁਸੀਂ ਸਾਰੇ ਅਮਨ ਸ਼ਾਂਤੀ ਨਾਲ ਰਹੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَرَفَعَ أَبَوَيْهِ عَلَى ٱلْعَرْشِ وَخَرُّوا۟ لَهُۥ سُجَّدًا وَقَالَ يَٰٓأَبَتِ هَٰذَا تَأْوِيلُ رُءْيَٰىَ مِن قَبْلُ قَدْ جَعَلَهَا رَبِّى حَقًّا وَقَدْ أَحْسَنَ بِىٓ إِذْ أَخْرَجَنِى مِنَ ٱلسِّجْنِ وَجَآءَ بِكُم مِّنَ ٱلْبَدْوِ مِنۢ بَعْدِ أَن نَّزَغَ ٱلشَّيْطَٰنُ بَيْنِى وَبَيْنَ إِخْوَتِىٓ إِنَّ رَبِّى لَطِيفٌ لِّمَا يَشَآءُ إِنَّهُۥ هُوَ ٱلْعَلِيمُ ٱلْحَكِيمُ

Punjabi Translation - Arif Haleemਉਸ (ਯੂਸੂਫ਼) ਨੇ ਆਪਣੇ ਮਾਂ-ਪਿਓ ਨੂੰ ਤਖ਼ਤ ’ਤੇ ਉੱਚਾ ਕਰਕੇ ਬਿਠਾਇਆ ਅਤੇ ਸਾਰੇ (ਗਿਆਰਾਂ ਭਰਾ) ਉਸ ਦੇ ਅੱਗੇ ਝੁਕ ਗਏ ਤੱਦ ਯੂਸੁਫ਼ ਨੇ ਕਿਹਾ ਕਿ ਪਿਤਾ ਜੀ! ਇਹ ਮੇਰੇ ਪਹਿਲੇ ਸੁਪਨੇ ਦੀ ਤਾਅਬੀਰ ਹੈ, ਮੇਰੇ ਰੱਬ ਨੇ ਉਸ ਨੂੰ ਸੱਚ ਕਰ ਵਿਖਾਇਆ। ਉਸ ਨੇ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ, ਮੈਨੂੰ ਜੇਲ ਵਿੱਚੋਂ ਬਾਹਰ ਕੱਢਿਆ ਅਤੇ ਤੁਹਾਨੂੰ (ਪਿੰਡ ਵਿੱਚੋਂ) ਇੱਥੇ (ਮਿਸਰ ਵਿਚ) ਲਿਆਇਆ ਜਦ ਕਿ ਸ਼ੈਤਾਨ ਨੇ ਮੇਰੇ ਤੇ ਮੇਰੇ ਭਰਾਵਾਂ ਵਿਚਾਲੇ ਵਿਗਾੜ ਪਾ ਦਿੱਤਾ ਸੀ। ਮੇਰਾ ਰੱਬ ਜੋ ਵੀ ਚਾਹੁੰਦਾ ਹੈ ਉਸ ਲਈ ਵਧੀਆ ਉੱਪਰਾਲੇ ਕਰਦਾ ਹੈ, ਬੇਸ਼ੱਕ ਉਹ ਹਰ ਗੱਲ ਜਾਣਨ ਵਾਲਾ ਤੇ ਹਿਕਮਤਾਂ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَبِّ قَدْ ءَاتَيْتَنِى مِنَ ٱلْمُلْكِ وَعَلَّمْتَنِى مِن تَأْوِيلِ ٱلْأَحَادِيثِ فَاطِرَ ٱلسَّمَٰوَٰتِ وَٱلْأَرْضِ أَنتَ وَلِىِّۦ فِى ٱلدُّنْيَا وَٱلْـَٔاخِرَةِ تَوَفَّنِى مُسْلِمًا وَأَلْحِقْنِى بِٱلصَّٰلِحِينَ

Punjabi Translation - Arif Haleem(ਯੂਸੁਫ਼ ਨੇ ਦੁਆ ਕਰਦੇ ਹੋਏ ਕਿਹਾ ਕਿ) ਹੇ ਮੇਰੇ ਪਾਲਣਹਾਰ! ਤੈਨੇ ਹੀ ਮੈਨੂੰ ਸੱਤਾ ਬਖ਼ਸ਼ੀ ਹੈ ਅਤੇ ਮੈਨੂੰ ਸੁਪਨਿਆਂ ਦੀ ਤਾਅਬੀਰ ਸਿਖਾਈ ਹੈ। ਹੇ ਅਕਾਸ਼ ਤੇ ਧਰਤੀ ਦੇ ਸਿਰਜਣਹਾਰ! ਤੂੰ ਹੀ ਲੋਕ-ਪਰਲੋਕ ਵਿਚ ਮੇਰੇ ਕੰਮ ਸਵਾਰਨ ਵਾਲਾ ਹੈ। ਤੂੰ ਮੇਰਾ ਅੰਤ ਇਸਲਾਮ ’ਤੇ ਹੀ ਕਰੀਂ ਅਤੇ (ਪਰਲੋਕ ਵਿਚ) ਮੇਰਾ ਸਾਥ ਨੇਕ ਲੋਕਾਂ ਨਾਲ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ مِنْ أَنۢبَآءِ ٱلْغَيْبِ نُوحِيهِ إِلَيْكَ وَمَا كُنتَ لَدَيْهِمْ إِذْ أَجْمَعُوٓا۟ أَمْرَهُمْ وَهُمْ يَمْكُرُونَ

Punjabi Translation - Arif Haleem(ਹੇ ਮੁਹੰਮਦ ਸ:!) ਇਹ ਪੋਰਖ (ਗ਼ੈਬ) ਦੀਆਂ ਕੁੱਝ ਖ਼ਬਰਾਂ ਹਨ ਜਿਹੜੀਆਂ ਅਸੀਂ (ਅੱਲਾਹ) ਤੁਹਾਡੇ ਵੱਲ ਵਹੀ ਕਰ ਰਹੇ ਹਾਂ। ਤੁਸੀਂ ਉਹਨਾਂ (ਯੂਸੁਫ਼ ਦੇ ਭਰਾਵਾਂ) ਦੇ ਸੰਗ ਨਹੀਂ ਸੀ ਜਦੋਂ ਉਹਨਾਂ ਨੇ ਆਪਣੀ ਇਕ ਗੱਲ ’ਤੇ ਸਹਿਮਤੀ ਪ੍ਰਗਟਾਈ ਸੀ ਅਤੇ ਉਹ (ਯੂਸੁਫ਼ ਦੇ ਵਿਰੁੱਧ) ਚਾਲਾਂ ਚੱਲ ਰਹੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَكْثَرُ ٱلنَّاسِ وَلَوْ حَرَصْتَ بِمُؤْمِنِينَ

Punjabi Translation - Arif Haleem(ਹੇ ਨਬੀ ਸ:!) ਤੁਸੀਂ ਭਾਵੇਂ ਕਿੰਨਾਂ ਵੀ ਚਾਹੋ ਪਰ ਵਧੇਰੇ ਲੋਕ ਈਮਾਨ ਲਿਆਉਣ ਵਾਲੇ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا تَسْـَٔلُهُمْ عَلَيْهِ مِنْ أَجْرٍ إِنْ هُوَ إِلَّا ذِكْرٌ لِّلْعَٰلَمِينَ

Punjabi Translation - Arif Haleemਜਦ ਕਿ ਤੁਸੀਂ ਉਹਨਾਂ ਤੋਂ ਕੋਈ ਬਦਲਾ ਵੀ ਨਹੀਂ ਭਾਲਦੇ। ਇਹ (.ਕੁਰਆਨ) ਸਾਰੀ ਦੁਨੀਆਂ ਦੇ ਲੋਕਾਂ ਲਈ ਨਸੀਹਤ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَأَيِّن مِّنْ ءَايَةٍ فِى ٱلسَّمَٰوَٰتِ وَٱلْأَرْضِ يَمُرُّونَ عَلَيْهَا وَهُمْ عَنْهَا مُعْرِضُونَ

Punjabi Translation - Arif Haleemਅਕਾਸ਼ ਤੇ ਧਰਤੀ ਵਿਚ ਬਥੇਰੀਆਂ ਅਜਿਹੀਆਂ ਨਿਸ਼ਾਨੀਆਂ ਹਨ ਜਿਨ੍ਹਾਂ ਕੋਲ ਦੀ ਇਹ ਕਾਫ਼ਿਰ ਮੂੰਹ ਮੋੜ ਕੇ ਲੰਘ ਜਾਂਦੇ ਹਨ, ਪਰ ਰਤਾ ਵੀ ਧਿਆਨ ਨਹੀਂ ਦਿੰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا يُؤْمِنُ أَكْثَرُهُم بِٱللَّهِ إِلَّا وَهُم مُّشْرِكُونَ

Punjabi Translation - Arif Haleemਇਹਨਾਂ ਲੋਕਾਂ ਵਿਚ ਬਥੇਰੇ ਲੋਕ ਅੱਲਾਹ ’ਤੇ ਈਮਾਨ ਰੱਖਦੇ ਹੋਏ ਵੀ ਮੁਸ਼ਰਿਕ ਹੀ ਹੁੰਦੇ ਹਨ (ਭਾਵ ਰੱਬ ਦੇ ਪੂਜਾ ਵੀ ਕਰਦੇ ਹਨ ਅਤੇ ਨਾਲ ਹੋਰ ਇਸ਼ਟਾਂ ਦੀ ਵੀ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَأَمِنُوٓا۟ أَن تَأْتِيَهُمْ غَٰشِيَةٌ مِّنْ عَذَابِ ٱللَّهِ أَوْ تَأْتِيَهُمُ ٱلسَّاعَةُ بَغْتَةً وَهُمْ لَا يَشْعُرُونَ

Punjabi Translation - Arif Haleemਕੀ ਉਹਨਾਂ ਮੁਸ਼ਿਰਕਾਂ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਕਿ ਉਹਨਾਂ ਕੋਲ ਅੱਲਾਹ ਦੇ ਅਜ਼ਾਬਾਂ ਵਿੱਚੋਂ ਕੋਈ ਵੀ ਅਜ਼ਾਬ ਆ ਜਾਵੇ ਜਾਂ ਉਹਨਾਂ ’ਤੇ ਅਚਣਚੇਤ ਕਿਆਮਤ ਆ ਜਾਵੇ ਅਤੇ ਉਹਨਾਂ ਨੂੰ ਖ਼ਬਰ ਵੀ ਨਾ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ هَٰذِهِۦ سَبِيلِىٓ أَدْعُوٓا۟ إِلَى ٱللَّهِ عَلَىٰ بَصِيرَةٍ أَنَا۠ وَمَنِ ٱتَّبَعَنِى وَسُبْحَٰنَ ٱللَّهِ وَمَآ أَنَا۠ مِنَ ٱلْمُشْرِكِينَ

Punjabi Translation - Arif Haleem(ਹੇ ਨਬੀ ਸ:!) ਆਖ ਦਿਓ ਕਿ ਇਹੋ ਮੇਰੀ ਰਾਹ ਹੈ ਮੈਂ ਤੁਹਾਨੂੰ ਅੱਲਾਹ ਵੱਲ ਬਲਾਉਂਦਾ ਹਾਂ। ਮੈਂ ਅਤੇ ਉਹ ਲੋਕ ਜਿਹੜੇ ਮੇਰੇ ਪੈਰੋਕਾਰ ਹਨ ਪੂਰੇ ਵਿਸ਼ਵਾਸ ਤੇ ਸੂਝ-ਬੂਝ ’ਤੇ ਖੜ੍ਹੇ ਹਾਂ। ਅੱਲਾਹ ਪਾਕ ਹੈ ਅਤੇ ਮੈਂ ਮੁਸ਼ਰਿਕਾਂ ਵਿੱਚੋਂ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَرْسَلْنَا مِن قَبْلِكَ إِلَّا رِجَالًا نُّوحِىٓ إِلَيْهِم مِّنْ أَهْلِ ٱلْقُرَىٰٓ أَفَلَمْ يَسِيرُوا۟ فِى ٱلْأَرْضِ فَيَنظُرُوا۟ كَيْفَ كَانَ عَٰقِبَةُ ٱلَّذِينَ مِن قَبْلِهِمْ وَلَدَارُ ٱلْـَٔاخِرَةِ خَيْرٌ لِّلَّذِينَ ٱتَّقَوْا۟ أَفَلَا تَعْقِلُونَ

Punjabi Translation - Arif Haleem(ਹੇ ਨਬੀ!) ਤੁਹਾਥੋਂ ਪਹਿਲਾਂ ਅਸੀਂ ਜਿੰਨੇ ਵੀ ਰਸੂਲ ਘੱਲੇ ਉਹ ਸਾਰੇ ਹੀ ਮਰਦ ਸੀ ਜਿਨ੍ਹਾਂ ਵੱਲ ਅਸੀਂ ਆਪਣੀ ਵਹੀ ਭੇਜਦੇ ਸੀ ਅਤੇ ਉਹ ਬਸਤੀਆਂ ਵਿਚ ਰਹਿਣ ਵਾਲੇ ਸਨ। ਕੀ ਉਹਨਾਂ ਲੋਕਾਂ ਨੇ ਧਰਤੀ ’ਤੇ ਘੁੰਮ-ਫਿਰ ਕੇ ਨਹੀਂ ਵੇਖਿਆ ਕਿ ਉਹਨਾਂ ਤੋਂ ਪਹਿਲਾਂ (ਇਨਕਾਰੀਆਂ) ਦਾ ਕੀ ਹਾਲ ਹੋਇਆ ਸੀ ? ਆਖ਼ਿਰਤ ਦਾ ਘਰ ਹੀ ਪਰਹੇਜ਼ਗਾਰ ਲੋਕਾਂ ਲਈ ਵਧੀਆ ਘਰ ? । ਕੀ ਤੁਸੀਂ ਲੋਕ ਫੇਰ ਵੀ ਨਹੀਂ ਸਮਝਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

حَتَّىٰٓ إِذَا ٱسْتَيْـَٔسَ ٱلرُّسُلُ وَظَنُّوٓا۟ أَنَّهُمْ قَدْ كُذِبُوا۟ جَآءَهُمْ نَصْرُنَا فَنُجِّىَ مَن نَّشَآءُ وَلَا يُرَدُّ بَأْسُنَا عَنِ ٱلْقَوْمِ ٱلْمُجْرِمِينَ

Punjabi Translation - Arif Haleemਜਦੋਂ ਰਸੂਲ (ਆਪਣੀ ਕੌਮ ਤੋਂ) ਨਿਰਾਸ਼ ਹੋ ਗਏ ਅਤੇ ਉਹ ਲੋਕ ਵੀ ਸਮਝਣ ਲੱਗ ਪਏ ਕਿ ਉਹਨਾਂ ਨੂੰ ਹਕੀਕਤ ਦੇ ਵਿਰੁੱਧ ਖ਼ਬਰ ਦਿੱਤੀ ਗਈ ਹੈ ਤਾਂ ਉਸ ਵੇਲੇ ਸਾਡੀ ਮਦਦ ਉਹਨਾਂ (ਰਸੂਲਾਂ) ਨੂੰ ਆ ਪਹੁੰਚੀ। ਫੇਰ (ਅਜ਼ਾਬ ਤੋਂ) ਬਚਾਓ ਉਸੇ ਦਾ ਹੋਇਆ ਜਿਸ ਨੂੰ ਅਸੀਂ ਚਾਹਿਆ ਪਰ ਅਪਰਾਧੀ ਕੌਮ ਤੋਂ ਅਜ਼ਾਬ ਟਲਿਆ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَقَدْ كَانَ فِى قَصَصِهِمْ عِبْرَةٌ لِّأُو۟لِى ٱلْأَلْبَٰبِ مَا كَانَ حَدِيثًا يُفْتَرَىٰ وَلَٰكِن تَصْدِيقَ ٱلَّذِى بَيْنَ يَدَيْهِ وَتَفْصِيلَ كُلِّ شَىْءٍ وَهُدًى وَرَحْمَةً لِّقَوْمٍ يُؤْمِنُونَ

Punjabi Translation - Arif Haleemਬੇਸ਼ੱਕ ਇਹਨਾਂ ਕਿੱਸਿਆਂ ਵਿਚ ਸਮਝ-ਬੂਝ ਰੱਖਣ ਵਾਲਿਆਂ ਲਈ ਵੱਡੀਆਂ ਸਿੱਖਿਆਵਾਂ ਹਨ। ਇਹ (.ਕੁਰਆਨ) ਕੋਈ ਘੜ੍ਹੀ ਹੋਈ ਗੱਲ ਨਹੀਂ, ਸਗੋਂ ਆਪਣੇ ਤੋਂ ਪਹਿਲੀਆਂ ਕਿਤਾਬਾਂ (ਜ਼ਬੂਰ, ਤੌਰੈਤ ਅਤੇ ਇੰਜੀਲ) ਦੀ ਪੁਸ਼ਟੀ ਕਰਦੀ ਹੈ ਅਤੇ ਹਰ ਗੱਲ ਦਾ ਵਿਆਖਣ ਵੀ ਹੈ ਅਤੇ ਈਮਾਨ ਵਾਲਿਆਂ ਲਈ (ਰੱਬੀ) ਹਿਦਾਇਤ ਤੇ ਰਹਿਮਤ ਹੈ।[5]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70