إِنَّ ٱللَّهَ عِندَهُۥ عِلْمُ ٱلسَّاعَةِ وَيُنَزِّلُ ٱلْغَيْثَ وَيَعْلَمُ مَا فِى ٱلْأَرْحَامِ وَمَا تَدْرِى نَفْسٌ مَّاذَا تَكْسِبُ غَدًا وَمَا تَدْرِى نَفْسٌۢ بِأَىِّ أَرْضٍ تَمُوتُ إِنَّ ٱللَّهَ عَلِيمٌ خَبِيرٌۢ
Punjabi Translation - Arif Haleemਬੇਸ਼ੱਕ ਕਿਆਮਤ ਦਾ ਗਿਆਨ ਅੱਲਾਹ ਦੇ ਕੋਲ ਹੀ ਹੈ। ਉਹੀ ਬਰਖਾ ਵਰ੍ਹਾਉਂਦਾ ਹੈ ਅਤੇ ਉਹੀਓ ਜਾਣਦਾ ਹੈ ਕਿ ਮਾਵਾਂ ਦੇ ਗਰਭਾਂ ਵਿਚ ਕੀ (ਪਲ ਰਿਹਾ) ਹੈ ? ਕੋਈ ਨਹੀਂ ਜਾਣਦਾ ਕਿ ਕੱਲ ਉਹ ਕੀ ਕਰਨ ਵਾਲਾ ਹੈ ਤੇ ਨਾ ਕਿਸੇ ਨੂੰ ਇਹ ਪਤਾ ਹੈ ਕਿ ਕਿਸ ਧਰਤੀ ਉੱਤੇ ਉਸ ਨੂੰ ਮੌਤ ਆਵੇਗੀ। (ਜਾਣ ਲਵੋ ਕਿ) ਬੇਸ਼ੱਕ ਅੱਲਾਹ ਹੀ ਸਾਰਾ ਕੁੱਝ ਜਾਣਦਾ ਹੈ ਤੇ ਹਰ ਚੀਜ਼ ਦੀ ਖ਼ਬਰ ਰਖਦਾ ਹੈ।