وَلَمَّا وَرَدَ مَآءَ مَدْيَنَ وَجَدَ عَلَيْهِ أُمَّةً مِّنَ ٱلنَّاسِ يَسْقُونَ وَوَجَدَ مِن دُونِهِمُ ٱمْرَأَتَيْنِ تَذُودَانِ قَالَ مَا خَطْبُكُمَا قَالَتَا لَا نَسْقِى حَتَّىٰ يُصْدِرَ ٱلرِّعَآءُ وَأَبُونَا شَيْخٌ كَبِيرٌ
Punjabi Translation - Arif Haleemਜਦੋਂ ਉਹ ਮਦਯਨ ਦੇ ਪਾਣੀ (ਖੂਹ) ’ਤੇ ਅੱਪੜ੍ਹਿਆ ਤਾਂ ਉੱਥੇ ਉਸ ਨੇ ਲੋਕਾਂ ਦੀ ਇਕ ਭੀੜ ਵੇਖੀ, ਉਹ ਆਪਣੇ ਪਸ਼ੂਆਂ ਨੂੰ ਪਾਣੀ ਪਿਆ ਰਹੇ ਸਨ। ਉੱਥੇ ਹੀ ਉਸ ਨੇ ਦੋ ਔਰਤਾਂ ਦੇਖੀਆਂ ਜਿਹੜੀਆਂ (ਆਪਣੇ ਪਸ਼ੂਆਂ ਨੂੰ) ਰੋਕੀਂ ਵੱਖਰੀਆਂ ਖੜ੍ਹੀਆਂ ਸਨ। ਮੂਸਾ ਨੇ ਉਹਨਾਂ ਤੋਂ ਪੁੱਛਿਆ, ਕੀ ਗੱਲ ਤੁਸੀਂ ਪਾਣੀ ਨਹੀਂ ਪਿਆ ਰਹੀਆਂ? ਉਹ ਬੋਲੀਆਂ ਕਿ ਜਦੋਂ ਤਕ ਇਹ ਆਜੜੀ ਇੱਥੋਂ (ਪਾਣੀ ਪਿਆ ਕੇ) ਮੁੜ ਨਹੀਂ ਜਾਂਦੇ ਅਸੀਂ ਪਾਣੀ ਨਹੀਂ ਪਿਆ ਸਕਦੀਆਂ, ਸਾਡੇ ਪਿਤਾ ਜੀ ਬਹੁਤ ਬ੍ਰਿਧ ਹੋ ਚੁੱਕੇ ਹਨ।