ਸੂਰਤ At-Taghaabun التغابن
18 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 108
بِسْمِ ٱللَّهِ ٱلرَّحْمَٰنِ ٱلرَّحِيمِ يُسَبِّحُ لِلَّهِ مَا فِى ٱلسَّمَٰوَٰتِ وَمَا فِى ٱلْأَرْضِ لَهُ ٱلْمُلْكُ وَلَهُ ٱلْحَمْدُ وَهُوَ عَلَىٰ كُلِّ شَىْءٍ قَدِيرٌ
Punjabi Translation - Arif Haleemਹਰ ਉਹ ਚੀਜ਼ ਜਿਹੜੀ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਅੱਲਾਹ ਦੀ ਹੀ ਤਸਬੀਹ (ਪਵਿੱਤਰਤਾ ਵਰਣਨ) ਕਰਦੀ ਹੈ। ਪਾਤਸ਼ਾਹੀ ਵੀ ਉਸੇ ਲਈ ਹੈ ਅਤੇ ਹਰ ਪ੍ਰਕਾਰ ਦੀ ਪ੍ਰਸ਼ੰਸਾ ਵੀ ਉਸੇ ਲਈ ਹੈ, ਹਰੇਕ ਚੀਜ਼ ਉਸ ਦੇ ਕਾਬੂ ਹੇਠ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
هُوَ ٱلَّذِى خَلَقَكُمْ فَمِنكُمْ كَافِرٌ وَمِنكُم مُّؤْمِنٌ وَٱللَّهُ بِمَا تَعْمَلُونَ بَصِيرٌ
Punjabi Translation - Arif Haleemਉਹੀਓ ਹੈ ਜਿਸ ਨੇ ਤੁਹਾਨੂੰ ਸਾਜਿਆ ਫੇਰ ਤੁਹਾਡੇ ਵਿੱਚੋਂ ਕੋਈ ਇਨਕਾਰੀ ਹੈ ਤੇ ਕੋਈ ਈਮਾਨ ਵਾਲਾ ਹੈ। ਤੁਸੀਂ ਜੋ ਕੁੱਝ ਵੀ ਕਰਦੇ ਹੋ ਅੱਲਾਹ ਉਸ ਨੂੰ ਚੰਗੀ ਤਰ੍ਹਾਂ ਵੇਖਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
خَلَقَ ٱلسَّمَٰوَٰتِ وَٱلْأَرْضَ بِٱلْحَقِّ وَصَوَّرَكُمْ فَأَحْسَنَ صُوَرَكُمْ وَإِلَيْهِ ٱلْمَصِيرُ
Punjabi Translation - Arif Haleemਉਸੇ ਨੇ ਅਕਾਸ਼ ਤੇ ਧਰਤੀ ਨੂੰ ਹੱਕ (ਭਾਵ ਇਨਸਾਫ਼) ਨਾਲ ਸਾਜਿਆ ਅਤੇ ਤੁਹਾਡੀਆਂ ਸ਼ਕਲਾਂ-ਸੂਰਤਾ ਬਣਾਈਆਂ ਅਤੇ ਤੁਹਾਨੂੰ ਬਹੁਤ ਹੀ ਸੋਹਣੀਆਂ ਸੂਰਤਾ ਬਖ਼ਸ਼ੀਆਂ ਅਤੇ ਤੁਸੀਂ ਸਭ ਨੇ ਉਸੇ ਵੱਲ ਪਰਤਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَعْلَمُ مَا فِى ٱلسَّمَٰوَٰتِ وَٱلْأَرْضِ وَيَعْلَمُ مَا تُسِرُّونَ وَمَا تُعْلِنُونَ وَٱللَّهُ عَلِيمٌۢ بِذَاتِ ٱلصُّدُورِ
Punjabi Translation - Arif Haleemਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਜਾਣਦਾ ਹੈ ਅਤੇ (ਉਹ ਵੀ ਜਾਣਦਾ ਹੈ) ਜੋ ਤੁਸੀਂ ਲਕੋਂਦੇ ਹੋ ਅਤੇ ਪ੍ਰਗਟ ਕਰਦੇ ਹੋ। ਅੱਲਾਹ ਦਿਲਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
أَلَمْ يَأْتِكُمْ نَبَؤُا۟ ٱلَّذِينَ كَفَرُوا۟ مِن قَبْلُ فَذَاقُوا۟ وَبَالَ أَمْرِهِمْ وَلَهُمْ عَذَابٌ أَلِيمٌ
Punjabi Translation - Arif Haleemਕੀ ਤੁਹਾਨੂੰ ਉਹਨਾਂ ਲੋਕਾਂ ਦੀ ਖ਼ਬਰ ਨਹੀਂ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਇਨਕਾਰ ਕੀਤਾ ਸੀ? ਫੇਰ ਉਹਨਾਂ ਨੇ ਆਪਣੀਆਂ ਕਰਤੂਤਾਂ ਦਾ ਸੁਆਦ ਚਖਿਆ, ਉਹਨਾਂ ਲਈ ਦੁਖਦਾਈ ਅਜ਼ਾਬ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ذَٰلِكَ بِأَنَّهُۥ كَانَت تَّأْتِيهِمْ رُسُلُهُم بِٱلْبَيِّنَٰتِ فَقَالُوٓا۟ أَبَشَرٌ يَهْدُونَنَا فَكَفَرُوا۟ وَتَوَلَّوا۟ وَّٱسْتَغْنَى ٱللَّهُ وَٱللَّهُ غَنِىٌّ حَمِيدٌ
Punjabi Translation - Arif Haleemਇਹ (ਸਜ਼ਾ) ਇਸ ਲਈ ਹੈ ਕਿ ਜਦੋਂ ਉਹਨਾਂ ਦੇ ਰਸੂਲ ਉਹਨਾਂ ਕੋਲ (ਰਸੂਲ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਲਿਆਉਂਦੇ ਤਾਂ ਉਹ (ਇਨਕਾਰੀ) ਆਖਦੇ ਕਿ ਕੀ ਸਾ` ਮਨੁੱਖ ਰਾਹ ਵਿਖਾਉਣਗੇ? ਇੰਜ ਉਹਨਾਂ ਨੇ ਇਨਕਾਰ ਕੀਤਾ ਅਤੇ ਹੱਕ ਸੱਚ ਤੋਂ ਮੂੰਹ ਮੋੜ ਲਿਆ, ਫੇਰ ਅੱਲਾਹ ਵੀ ਉਹਨਾਂ ਤੋਂ ਬੇ-ਪਰਵਾਹ ਹੋ ਗਿਆ। ਅੱਲਾਹ ਬਹੁਤ ਹੀ ਬੇ-ਪਰਵਾਹ ਹੈ ਅਤੇ ਉਹੀਓ ਸ਼ਲਾਘਾ ਯੋਗ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
زَعَمَ ٱلَّذِينَ كَفَرُوٓا۟ أَن لَّن يُبْعَثُوا۟ قُلْ بَلَىٰ وَرَبِّى لَتُبْعَثُنَّ ثُمَّ لَتُنَبَّؤُنَّ بِمَا عَمِلْتُمْ وَذَٰلِكَ عَلَى ٱللَّهِ يَسِيرٌ
Punjabi Translation - Arif Haleemਇਨਕਾਰੀਆਂ ਦਾ ਦਾਅਵਾ ਇਹ ਹੈ ਕਿ ਉਹਨਾਂ ਨੂੂੰ (ਕਬਰਾਂ ਵਿੱਚੋਂ) ਕਦੇ ਵੀ (ਜਿਊਂਦਾ) ਉਠਾਇਆ ਨਹੀਂ ਜਾਵੇਗਾ। (ਹੇ ਨਬੀ!) ਆਖ ਦਿਓ, ਕਿਉਂ ਨਹੀਂ, ਮੇਰੇ ਰੱਬ ਦੀ ਸੁੰਹ ਤੁਹਾਨੂੰ ਜ਼ਰੂਰ ਉਠਾਇਆ ਜਾਵੇਗਾ, ਫੇਰ ਤੁਹਾਨੂੰ ਦੱਸਿਆ ਜਾਵੇਗਾ ਜੋ ਤੁਸੀਂ (ਸੰਸਾਰ ਵਿਚ) ਕਰਦੇ ਸੀ। ਇਹ ਕੰਮ ਕਰਨਾ ਅੱਲਾਹ ਲਈ ਬਹੁਤ ਹੀ ਸੌਖਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَـَٔامِنُوا۟ بِٱللَّهِ وَرَسُولِهِۦ وَٱلنُّورِ ٱلَّذِىٓ أَنزَلْنَا وَٱللَّهُ بِمَا تَعْمَلُونَ خَبِيرٌ
Punjabi Translation - Arif Haleemਤੁਸੀਂ ਅੱਲਾਹ, ਉਸ ਦੇ ਰਸੂਲ ਅਤੇ ਉਸ ਨੂਰ (.ਕੁਰਆਨ) ਉੱਤੇ ਈਮਾਨ ਲਿਆਓ ਜਿਹੜਾ ਅਸੀਂ ਤੁਹਾਡੇ ’ਤੇ ਉਤਾਰਿਆ ਹੈ। ਅੱਲਾਹ ਹਰ ਉਸ ਕੰਮ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਜੋ ਤੁਸੀਂ ਕਰਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَوْمَ يَجْمَعُكُمْ لِيَوْمِ ٱلْجَمْعِ ذَٰلِكَ يَوْمُ ٱلتَّغَابُنِ وَمَن يُؤْمِنۢ بِٱللَّهِ وَيَعْمَلْ صَٰلِحًا يُكَفِّرْ عَنْهُ سَيِّـَٔاتِهِۦ وَيُدْخِلْهُ جَنَّٰتٍ تَجْرِى مِن تَحْتِهَا ٱلْأَنْهَٰرُ خَٰلِدِينَ فِيهَآ أَبَدًا ذَٰلِكَ ٱلْفَوْزُ ٱلْعَظِيمُ
Punjabi Translation - Arif Haleemਜਦੋਂ ਉਹ (ਅੱਲਾਹ) ਤੁਹਾਨੂੰ ਇਕੱਤਰ ਹੋਣ ਵਾਲੇ ਦਿਨ ਇਕੱਤਰ ਕਰੇਗਾ, ਉਹ ਹਾਰ ਜਿੱਤ ਵਾਲਾ ਦਿਨ ਹੋਵੇਗਾ ਅਤੇ ਜਿਹੜਾ ਕੋਈ ਅੱਲਾਹ ’ਤੇ ਈਮਾਨ ਲਿਆਏ ਤੇ ਨੇਕ ਕੰਮ ਕਰੇ ਤਾਂ ਅੱਲਾਹ ਉਸ ਤੋਂ ਉਸ ਦੀਆਂ ਬੁਰਾਈਆਂ ਦੂਰ ਕਰ ਦੇਵੇਗਾ ਅਤੇ ਉਸ ਨੂੰ ਜੰਨਤ ਵਿਚ ਦਾਖ਼ਲ ਕਰੇਗਾ ਜਿਸ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਸ ਵਿਚ ਸਦਾ ਰਹੇਗਾ, ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَٱلَّذِينَ كَفَرُوا۟ وَكَذَّبُوا۟ بِـَٔايَٰتِنَآ أُو۟لَٰٓئِكَ أَصْحَٰبُ ٱلنَّارِ خَٰلِدِينَ فِيهَا وَبِئْسَ ٱلْمَصِيرُ
Punjabi Translation - Arif Haleemਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਸਾਡੀਆਂ ਆਇਤਾਂ (ਭਾਵ ਆਦੇਸ਼ਾਂ) ਨੂੰ ਨਹੀਂ ਮੰਨਿਆ ਉਹ ਸਭ ਨਰਕੀ ਹਨ ਅਤੇ ਸਦਾ ਉਸੇ ਵਿਚ ਹੀ ਰਹਿਣਗੇ,[1] ਉਹ ਬਹੁਤ ਹੀ ਭੈੜਾ ਸਥਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
مَآ أَصَابَ مِن مُّصِيبَةٍ إِلَّا بِإِذْنِ ٱللَّهِ وَمَن يُؤْمِنۢ بِٱللَّهِ يَهْدِ قَلْبَهُۥ وَٱللَّهُ بِكُلِّ شَىْءٍ عَلِيمٌ
Punjabi Translation - Arif Haleemਜਿਹੜੀ ਵੀ ਕੋਈ ਬਿਪਤਾ ਆਉਂਦੀ ਹੈ ਉਹ ਅੱਲਾਹ ਦੇ ਹੁਕਮ ਨਾਲ ਹੀ ਆਉਂਦੀ ਹੈ। ਜੇ ਕੋਈ ਅੱਲਾਹ ’ਤੇ ਈਮਾਨ ਲਿਆਏ ਤਾਂ ਉਹ ਉਸ ਦੇ ਮਨ ਨੂੰ ਹਿਦਾਇਤ ਦਿੰਦਾ ਹੈ। ਅੱਲਾਹ ਹਰ ਚੀਜ਼ ਨੂੰ ਜਾਣਦਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَأَطِيعُوا۟ ٱللَّهَ وَأَطِيعُوا۟ ٱلرَّسُولَ فَإِن تَوَلَّيْتُمْ فَإِنَّمَا عَلَىٰ رَسُولِنَا ٱلْبَلَٰغُ ٱلْمُبِينُ
Punjabi Translation - Arif Haleemਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੇ ਹੁਕਮਾਂ ਦੀ ਪਾਲਣਾ ਕਰੋ। ਜੇ ਤੁਸੀਂ ਹੱਕ ਤੋਂ ਮੂੰਹ ਮੋੜੋਂਗੇ ਤਾਂ ਸਾਡੇ ਰਸੂਲ ਦਾ ਕੰਮ ਤਾਂ ਕੇਵਲ ਆਦੇਸ਼ਾਂ ਨੂੰ ਸਪਸ਼ਟ ਕਰਕੇ ਪਹੁੰਚਾ ਦੇਣਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
ٱللَّهُ لَآ إِلَٰهَ إِلَّا هُوَ وَعَلَى ٱللَّهِ فَلْيَتَوَكَّلِ ٱلْمُؤْمِنُونَ
Punjabi Translation - Arif Haleemਅੱਲਾਹ ਉਹ ਹੈ ਜਿਸ ਤੋਂ ਛੁੱਟ ਕੋਈ (ਸੱਚਾ) ਇਸ਼ਟ ਨਹੀਂ ਅਤੇ ਈਮਾਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਸੇ ’ਤੇ ਹੀ ਭਰੋਸਾ ਕਰਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
يَٰٓأَيُّهَا ٱلَّذِينَ ءَامَنُوٓا۟ إِنَّ مِنْ أَزْوَٰجِكُمْ وَأَوْلَٰدِكُمْ عَدُوًّا لَّكُمْ فَٱحْذَرُوهُمْ وَإِن تَعْفُوا۟ وَتَصْفَحُوا۟ وَتَغْفِرُوا۟ فَإِنَّ ٱللَّهَ غَفُورٌ رَّحِيمٌ
Punjabi Translation - Arif Haleemਹੇ ਈਮਾਨ ਵਾਲਿਓ! ਬੇਸ਼ੱਕ ਤੁਹਾਡੀਆਂ ਪਤਨੀਆਂ ਅਤੇ ਤੁਹਾਡੀ ਔਲਾਦ ਵਿੱਚੋਂ ਕੁੱਝ ਤੁਹਾਡੇ ਦੁਸ਼ਮਨ ਹਨ, ਸੋ ਤੁਸੀਂ ਉਹਨਾਂ ਤੋਂ ਬਚੋ, ਜੇ ਮੁਆਫ਼ ਕਰ ਦਿਓ ਅਤੇ (ਭੁੱਲਾਂ ਦੀ) ਅਣਦੇਖੀ ਕਰ ਦਿਓ ਅਤੇ ਖਿਮਾਂ ਬਖ਼ਸ਼ੋ ਤਾਂ ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِنَّمَآ أَمْوَٰلُكُمْ وَأَوْلَٰدُكُمْ فِتْنَةٌ وَٱللَّهُ عِندَهُۥٓ أَجْرٌ عَظِيمٌ
Punjabi Translation - Arif Haleemਬੇਸ਼ੱਕ ਤੁਹਾਡੇ ਮਾਲ ਅਤੇ ਤੁਹਾਡੀ ਔਲਾਦ ਤਾਂ ਇੱਕ ਫ਼ਿਤਨਾ (ਅਜ਼ਮਾਇਸ਼) ਹੈ ਅਤੇ ਵੱਡਾ ਬਦਲਾ ਤਾਂ ਅੱਲਾਹ ਕੋਲ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
فَٱتَّقُوا۟ ٱللَّهَ مَا ٱسْتَطَعْتُمْ وَٱسْمَعُوا۟ وَأَطِيعُوا۟ وَأَنفِقُوا۟ خَيْرًا لِّأَنفُسِكُمْ وَمَن يُوقَ شُحَّ نَفْسِهِۦ فَأُو۟لَٰٓئِكَ هُمُ ٱلْمُفْلِحُونَ
Punjabi Translation - Arif Haleemਸੋ ਜਿੱਥੇ ਤਕ ਹੋ ਸਕੇ ਤੁਸੀਂ ਅੱਲਾਹ ਤੋਂ ਡਰੋ, (ਅੱਲਾਹ ਦੇ ਹੁਕਮਾਂ ਨੂੰ) ਧਿਆਨ ਨਾਲ ਸੁਣੋ ਅਤੇ ਪਾਲਣਾ ਕਰੋ ਅਤੇ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ, ਤੁਹਾਡੇ ਲਈ ਇਹੋ ਵਧੀਆ ਗੱਲ ਹੈ। ਜਿਸ ਨੇ ਆਪਣੇ ਆਪ ਨੂੰ ਲਾਲਚੀ ਹੋਣ ਤੋਂ ਬਚਾ ਲਿਆ ਉਹੀਓ ਲੋਕ ਸਫ਼ਲਤਾ ਪ੍ਰਾਪਤ ਕਰਨ ਵਾਲੇ ਹਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
إِن تُقْرِضُوا۟ ٱللَّهَ قَرْضًا حَسَنًا يُضَٰعِفْهُ لَكُمْ وَيَغْفِرْ لَكُمْ وَٱللَّهُ شَكُورٌ حَلِيمٌ
Punjabi Translation - Arif Haleemਜੇ ਤੁਸੀਂ ਅੱਲਾਹ ਨੂੰ ਕਰਜ਼ ਦਿਓ ਤਾਂ ਕਰਜ਼ੇ ਹਸਨਾ (ਸੋਹਣਾ ਕਰਜ਼) ਦਿਓ, ਤਾਂ ਉਹ ਤੁਹਾਨੂੰ ਕਈ ਗੁਣਾ ਵਧਾ ਕੇ ਮੋੜ ਦੇਵੇਗਾ ਅਤੇ ਤੁਹਾਡੀਆਂ ਭੁੱਲਾਂ ਨੂੰ ਬਖ਼ਸ਼ ਦੇਵੇਗਾ। ਅੱਲਾਹ ਤੁਹਾਡੀ ਕਦਰ ਕਰਨ ਵਾਲਾ ਹੈ ਅਤੇ ਬਹੁਤ ਹੀ ਨਰਮਾਈ ਵਾਲਾ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
عَٰلِمُ ٱلْغَيْبِ وَٱلشَّهَٰدَةِ ٱلْعَزِيزُ ٱلْحَكِيمُ
Punjabi Translation - Arif Haleemਉਹ ਗ਼ੈਬ ਅਤੇ ਜ਼ਾਹਿਰ ਦਾ ਗਿਆਨ ਰੱਖਣ ਵਾਲਾ ਹੈ, ਉਹ ਵੱਡਾ ਜ਼ੋਰਾਵਰ ਤੇ ਯੁਕਤੀਮਾਨ ਹੈ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→