caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Munaafiqoon المنافقون

11 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 104

بِسْمِ ٱللَّهِ ٱلرَّحْمَٰنِ ٱلرَّحِيمِ إِذَا جَآءَكَ ٱلْمُنَٰفِقُونَ قَالُوا۟ نَشْهَدُ إِنَّكَ لَرَسُولُ ٱللَّهِ وَٱللَّهُ يَعْلَمُ إِنَّكَ لَرَسُولُهُۥ وَٱللَّهُ يَشْهَدُ إِنَّ ٱلْمُنَٰفِقِينَ لَكَٰذِبُونَ

Punjabi Translation - Arif Haleem(ਹੇ ਨਬੀ!) ਜਦੋਂ ਮੁਨਾਫ਼ਿਕ (ਭਾਵ ਦੋਗਲੇ) ਤੁਹਾਡੇ ਕੋਲ ਆਉਂਦੇ ਹਨ ਤਾਂ ਆਖਦੇ ਹਨ ਕਿ ਅਸੀਂ ਗਵਾਹੀ ਦਿੰਦੇ ਹਾਂ ਕਿ ਬੇਸ਼ੱਕ ਤੁਸੀਂ ਅੱਲਾਹ ਦੇ ਪੈਗਬੰਰ ਹੋ ਅਤੇ ਅੱਲਾਹ ਗਵਾਹੀ ਦਿੰਦਾ ਹੈ ਕਿ ਇਹ ਮੁਨਾਫ਼ਿਕ ਝੂਠੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱتَّخَذُوٓا۟ أَيْمَٰنَهُمْ جُنَّةً فَصَدُّوا۟ عَن سَبِيلِ ٱللَّهِ إِنَّهُمْ سَآءَ مَا كَانُوا۟ يَعْمَلُونَ

Punjabi Translation - Arif Haleemਉਹਨਾਂ (ਮੁਨਾਫ਼ਿਕਾਂ) ਨੇ ਆਪਣੀਆਂ ਕਸਮਾਂ ਨੂੰ ਢਾਲ ਬਣਾ ਰੱਖਿਆ ਹੈ, ਇਸ ਤਰ੍ਹਾਂ ਉਹ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਦੇ ਹਨ। ਬੇਸ਼ੱਕ ਉਹ ਜੋ ਵੀ ਕਰਦੇ ਹਨ ਬਹੁਤ ਹੀ ਭੈੜਾ ਅਮਲ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّهُمْ ءَامَنُوا۟ ثُمَّ كَفَرُوا۟ فَطُبِعَ عَلَىٰ قُلُوبِهِمْ فَهُمْ لَا يَفْقَهُونَ

Punjabi Translation - Arif Haleemਭਾਵੇਂ ਕਿ ਉਹ ਈਮਾਨ ਲਿਆਏ ਪਰ ਫੇਰ ਵੀ ਉਹਨਾਂ ਨੇ ਇਨਕਾਰ ਹੀ ਕੀਤਾ ਇਸੇ ਲਈ ਅੱਲਾਹ ਨੇ ਉਹਨਾਂ ਦੇ ਦਿਲਾਂ ਉੱਤੇ ਮੋਹਰ ਲਾ ਛੱਡੀ ਹੈ, ਉਹ ਸਮਝਦੇ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا رَأَيْتَهُمْ تُعْجِبُكَ أَجْسَامُهُمْ وَإِن يَقُولُوا۟ تَسْمَعْ لِقَوْلِهِمْ كَأَنَّهُمْ خُشُبٌ مُّسَنَّدَةٌ يَحْسَبُونَ كُلَّ صَيْحَةٍ عَلَيْهِمْ هُمُ ٱلْعَدُوُّ فَٱحْذَرْهُمْ قَٰتَلَهُمُ ٱللَّهُ أَنَّىٰ يُؤْفَكُونَ

Punjabi Translation - Arif Haleemਜਦੋਂ ਤੁਸੀਂ ਉਹਨਾਂ ਨੂੰ ਵੇਖੋਗੇ ਤਾਂ ਤੁਹਾਨੂੰ ਉਹਨਾਂ ਦੇ ਸਰੀਰ (ਜੁੱਸੇ) ਭਲੇ ਚੰਗੇ ਲਗਦੇ ਹਨ। ਜੇ ਉਹ ਕੋਈ ਗੱਲ ਆਖਣ ਤਾਂ ਤੁਸੀਂ ਉਹਨਾਂ ਦੀਆਂ ਗੱਲਾਂ ਕੰਨ ਲਾ ਕੇ ਸੁਣੋ (ਪਰ ਹਕੀਕਤ ਵਿਚ) ਉਹ ਇੰਜ ਹਨ ਜਿਵੇਂ ਕਿ ਉਹ ਕੰਧ ਨਾਲ ਚਿਨ ਕੇ ਰੱਖਿਆਂ ਹੋਈਆਂ ਲਕੜੀਆਂ ਹੋਣ। ਉਹ ਹਰ ਉੱਚੀ ਆਵਾਜ਼ ਨੂੰ ਇਹੋ ਸਮਝਦੇ ਹਨ ਕਿ ਉਹਨਾਂ ਉੱਤੇ (ਕੋਈ ਬਿਪਤਾ ਆ ਖੜੀ) ਹੈ, ਉਹੀਓ ਤੁਹਾਡੇ ਅਸਲੀ ਦੁਸ਼ਮਨ ਹਨ। ਸੋ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ, ਅੱਲਾਹ ਉਹਨਾਂ ਨੂੰ ਹਲਾਕ ਕਰੇ, ਉਹ ਕਿੱਥੇ ਫਿਰੀਂ ਜਾ ਰਹੇ ਹਨ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا قِيلَ لَهُمْ تَعَالَوْا۟ يَسْتَغْفِرْ لَكُمْ رَسُولُ ٱللَّهِ لَوَّوْا۟ رُءُوسَهُمْ وَرَأَيْتَهُمْ يَصُدُّونَ وَهُم مُّسْتَكْبِرُونَ

Punjabi Translation - Arif Haleemਜਦੋਂ ਉਹਨਾਂ ਨੂੰ ਆਖਿਆ ਜਾਂਦਾ ਹੈ ਕਿ ਆਓ ਤਾਂ ਜੋ ਰਸੂਲ ਤੁਹਾਡੇ ਲਈ (ਅੱਲਾਹ ਤੋਂ) ਬਖ਼ਸ਼ਿਸ਼ ਦੀ ਦੁਆ ਕਰੇ ਤਾਂ ਉਹ (ਇਨਕਾਰ ਵਿਚ) ਸਿਰ ਹਿਲਾਉਂਦੇ ਹਨ। ਤੁਸੀਂ ਉਹਨਾਂ ਨੂੰ ਵੇਖਦੇ ਹੋ ਕਿ ਉਹ ਹੰਕਾਰ ਵਿਚ ਆਕੇ ਰਸੂਲ ਕੋਲ ਆਉਣ ਤੋਂ ਰੁਕ ਜਾਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَوَآءٌ عَلَيْهِمْ أَسْتَغْفَرْتَ لَهُمْ أَمْ لَمْ تَسْتَغْفِرْ لَهُمْ لَن يَغْفِرَ ٱللَّهُ لَهُمْ إِنَّ ٱللَّهَ لَا يَهْدِى ٱلْقَوْمَ ٱلْفَٰسِقِينَ

Punjabi Translation - Arif Haleemਹੇ ਨਬੀ! ਤੁਸੀਂ ਭਾਵੇਂ ਉਹਨਾਂ ਲਈ ਮੁਆਫ਼ੀ ਮੰਗੋ ਭਾਵੇਂ ਨਾ ਮੰਗੋ ਉਹਨਾਂ ਲਈ ਇਕ ਬਰਾਬਰ ਹੈ, ਅੱਲਾਹ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ। ਬੇਸ਼ੱਕ ਅੱਲਾਹ ਨਾ-ਫ਼ਰਮਾਨ ਕੌਮ ਨੂੰ ਹਿਦਾਇਤ ਨਹੀਂ ਦਿੰਦਾ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُمُ ٱلَّذِينَ يَقُولُونَ لَا تُنفِقُوا۟ عَلَىٰ مَنْ عِندَ رَسُولِ ٱللَّهِ حَتَّىٰ يَنفَضُّوا۟ وَلِلَّهِ خَزَآئِنُ ٱلسَّمَٰوَٰتِ وَٱلْأَرْضِ وَلَٰكِنَّ ٱلْمُنَٰفِقِينَ لَا يَفْقَهُونَ

Punjabi Translation - Arif Haleemਇਹ ਉਹੀਓ ਹਨ ਜਿਹੜੇ ਇਹ ਆਖਦੇ ਹਨ ਕਿ ਜੋ ਲੋਕ ਅੱਲਾਹ ਦੇ ਰਸੂਲ ਦੇ ਨਾਲ ਰਹਿੰਦੇ ਹਨ ਤੁਸੀਂ ਉਹਨਾਂ (ਮਹਾਜਰਾਂ) ਉੱਤੇ ਖ਼ਰਚ ਨਾ ਕਰੋ ਤਾਂ ਜੋ ਉਹ (ਮਦੀਨੇ ’ਚੋਂ) ਨੱਸ ਜਾਣ। ਜਦੋਂ ਕਿ ਅਕਾਸ਼ਾਂ ਅਤੇ ਧਰਤੀ ਦੇ ਸਾਰੇ ਖ਼ਜ਼ਾਨੇ ਅੱਲਾਹ ਦੇ ਹੀ ਹਨ, ਪਰ ਮੁਨਾਫ਼ਿਕ ਇਹ ਗੱਲ ਨਹੀਂ ਸਮਝਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَقُولُونَ لَئِن رَّجَعْنَآ إِلَى ٱلْمَدِينَةِ لَيُخْرِجَنَّ ٱلْأَعَزُّ مِنْهَا ٱلْأَذَلَّ وَلِلَّهِ ٱلْعِزَّةُ وَلِرَسُولِهِۦ وَلِلْمُؤْمِنِينَ وَلَٰكِنَّ ٱلْمُنَٰفِقِينَ لَا يَعْلَمُونَ

Punjabi Translation - Arif Haleemਉਹ ਇਹ ਵੀ ਆਖਦੇ ਹਨ ਕਿ ਜੇ ਅਸੀਂ ਮੁੜ ਮਦੀਨੇ ਵਿਖੇ ਗਏ ਤਾਂ ਜਿਹੜੇ ਪਤਵੰਤੇ ਹਨ ਉਹ ਹੀਣੇ ਲੋਕਾਂ ਨੂੰ ਉਥਿੱਓਂ ਕੱਢ ਦੇਣਗੇ, ਜਦ ਕਿ ਆਦਰ-ਮਾਨ ਤਾਂ ਅੱਲਾਹ, ਉਸ ਦੇ ਰਸੂਲ ਤੇ ਮੋਮਿਨਾਂ ਲਈ ਹੈ, ਪ੍ਰੰਤੂ ਮੁਨਾਫ਼ਿਕ ਲੋਕ ਇਸ ਸੱਚਾਈ ਨੂੰ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوا۟ لَا تُلْهِكُمْ أَمْوَٰلُكُمْ وَلَآ أَوْلَٰدُكُمْ عَن ذِكْرِ ٱللَّهِ وَمَن يَفْعَلْ ذَٰلِكَ فَأُو۟لَٰٓئِكَ هُمُ ٱلْخَٰسِرُونَ

Punjabi Translation - Arif Haleemਹੇ ਈਮਾਨ ਵਾਲਿਓ! ਤੁਹਾਡੇ ਮਾਲ ਅਤੇ ਤੁਹਾਡੀ ਸੰਤਾਨ ਤੁਹਾਨੂੰ ਅੱਲਾਹ ਦੀ ਯਾਦ ਤੋਂ ਗਾਫ਼ਿਲ ਨਾ ਕਰ ਦੇਵੇ। ਜਿਹੜਾ ਕੋਈ ਅਜਿਹਾ ਕਰੇਗਾ ਉਹੀਓ ਘਾਟੇ ਵਿਚ ਰਹਿਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَنفِقُوا۟ مِن مَّا رَزَقْنَٰكُم مِّن قَبْلِ أَن يَأْتِىَ أَحَدَكُمُ ٱلْمَوْتُ فَيَقُولَ رَبِّ لَوْلَآ أَخَّرْتَنِىٓ إِلَىٰٓ أَجَلٍ قَرِيبٍ فَأَصَّدَّقَ وَأَكُن مِّنَ ٱلصَّٰلِحِينَ

Punjabi Translation - Arif Haleemਅਤੇ ਜੋ ਅਸੀਂ ਤੁਹਾਨੂੰ ਰੋਜ਼ੀ ਦਿੱਤੀ ਹੈ ਤੁਸੀਂ ਉਸ ਵਿੱਚੋਂ ਇਸ ਤੋਂ ਪਹਿਲਾਂ ਪਹਿਲਾਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ ਕਿ ਤੁਹਾਡੇ ਵਿੱਚੋਂ ਕਿਸੇ ਨੂੰ ਮੌਤ ਆ ਜਾਵੇਂ ਫੇਰ ਉਹ ਆਖੇ ਕਿ ਹੇ ਮੇਰੇ ਰੱਬ! ਮੈਨੂੰ ਕੁੱਝ ਸਮੇਂ ਦੀ ਮੋਹਲਤ ਕਿਉਂ ਨਹੀਂ ਦਿੱਤੀ ਕਿ ਮੈਂ ਸਦਕਾ (ਪੁੰਨ-ਦਾਨ) ਕਰਦਾ ਅਤੇ ਮੈਂ ਵੀ ਨੇਕ ਲੋਕਾਂ ਵਿੱਚੋਂ ਹੋ ਜਾਂਦਾ। [2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَن يُؤَخِّرَ ٱللَّهُ نَفْسًا إِذَا جَآءَ أَجَلُهَا وَٱللَّهُ خَبِيرٌۢ بِمَا تَعْمَلُونَ

Punjabi Translation - Arif Haleemਜਦੋਂ ਉਸ ਦੀ ਮੌਤ ਦਾ ਸਮਾਂ ਆ ਜਾਵੇਗਾ ਫੇਰ ਅੱਲਾਹ ਕਦੇ ਵੀ ਕਿਸੇ ਨੂੰ ਮੋਹਲਤ ਨਹੀਂ ਦੇਵੇਗਾ। ਤੁਸੀਂ ਜੋ ਕੁੱਝ ਵੀ ਅਮਲ ਕਰਦੇ ਹੋ ਅੱਲਾਹ ਉਸ ਦੀ ਖ਼ਬਰ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70