caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Hashr الحشر

24 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 101

بِسْمِ ٱللَّهِ ٱلرَّحْمَٰنِ ٱلرَّحِيمِ سَبَّحَ لِلَّهِ مَا فِى ٱلسَّمَٰوَٰتِ وَمَا فِى ٱلْأَرْضِ وَهُوَ ٱلْعَزِيزُ ٱلْحَكِيمُ

Punjabi Translation - Arif Haleemਅੱਲਾਹ ਦੀ ਪਵਿੱਤਰਤਾ ਦਾ ਵਰਣਨ ਹਰ ਉਹ ਚੀਜ਼ ਕਰ ਰਹੀ ਹੈ ਜਿਹੜੀ ਅਕਾਸ਼ਾਂ ਵਿਚ ਹੈ ਤੇ ਧਰਤੀ ਵਿਚ ਹੈ ਅਤੇ ਉਹੀਓ ਵੱਡਾ ਜ਼ੋਰਾਵਰ ਤੇ ਯੁਕਤੀਮਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱلَّذِىٓ أَخْرَجَ ٱلَّذِينَ كَفَرُوا۟ مِنْ أَهْلِ ٱلْكِتَٰبِ مِن دِيَٰرِهِمْ لِأَوَّلِ ٱلْحَشْرِ مَا ظَنَنتُمْ أَن يَخْرُجُوا۟ وَظَنُّوٓا۟ أَنَّهُم مَّانِعَتُهُمْ حُصُونُهُم مِّنَ ٱللَّهِ فَأَتَىٰهُمُ ٱللَّهُ مِنْ حَيْثُ لَمْ يَحْتَسِبُوا۟ وَقَذَفَ فِى قُلُوبِهِمُ ٱلرُّعْبَ يُخْرِبُونَ بُيُوتَهُم بِأَيْدِيهِمْ وَأَيْدِى ٱلْمُؤْمِنِينَ فَٱعْتَبِرُوا۟ يَٰٓأُو۟لِى ٱلْأَبْصَٰرِ

Punjabi Translation - Arif Haleemਇਹ ਅੱਲਾਹ ਉਹੀ ਹੈ ਜਿਸ ਨੇ ਕਿਤਾਬ ਵਾਲਿਆਂ ਦੇ ਇਨਕਾਰੀਆਂ ਨੂੰ ਪਹਿਲੇ ਦੇਸ਼ ਨਿਕਾਲੇ ਸਮੇਂ ਹੀ ਉਹਨਾਂ ਦੇ ਘਰੋਂ ਕੱਢ ਦਿੱਤਾ ਸੀ। (ਹੇ ਨਬੀ!) ਤੁਸੀਂ ਤਾਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਉਹ (ਮਦੀਨੇ ਤੋਂ) ਨਿੱਕਲਣਗੇ ਅਤੇ ਉਹ (ਅਹਿਲੇ ਕਿਤਾਬ) ਇਹ ਸਮਝਦੇ ਸਨ ਕਿ ਬੇਸ਼ੱਕ ਉਹਨਾਂ ਦੀਆਂ ਗੜ੍ਹੀਆਂ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾ ਲੈਣਗੀਆਂ, ਪਰ ਉਹਨਾਂ ਉੱਤੇ ਅੱਲਾਹ ਦਾ ਅਜ਼ਾਬ ਉਸ ਪਾਸਿਓਂ ਆਇਆ ਜਿਧਰੋਂ ਉਹਨਾਂ ਦਾ ਧਿਆਨ ਵੀ ਨਹੀਂ ਸੀ ਗਿਆ। ਉਸੇ ਨੇ ਉਹਨਾਂ ਦੇ ਦਿਲਾਂ ਵਿਚ ਰੋਅਬ ਪਾ ਦਿੱਤਾ। ਉਹ ਆਪਣੇ ਹੱਥੀਂ ਆਪਣੇ ਘਰ ਉਜਾੜ ਰਹੇ ਸਨ ਅਤੇ ਮੋਮਿਨਾਂ ਦੇ ਹੱਥੋਂ ਵੀ ਬਰਬਾਦ ਹੋ ਰਹੇ ਸਨ। ਸੋ ਹੇ ਅੱਖਾਂ ਵਾਲਿਓ! (ਇਸ ਘਟਨਾਂ ਤੋਂ) ਸਿੱਖਿਆ ਗ੍ਰਹਿਣ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْلَآ أَن كَتَبَ ٱللَّهُ عَلَيْهِمُ ٱلْجَلَآءَ لَعَذَّبَهُمْ فِى ٱلدُّنْيَا وَلَهُمْ فِى ٱلْـَٔاخِرَةِ عَذَابُ ٱلنَّارِ

Punjabi Translation - Arif Haleemਜੇ ਅੱਲਾਹ ਨੇ ਉਹਨਾਂ ਲਈ ਦੇਸ਼ ਨਿਕਾਲਾ ਨਾ ਲਿਿਖਆ ਹੁੰਦਾ ਤਾਂ ਉਹ ਉਹਨਾਂ ਨੂੰ ਸੰਸਾਰ ਵਿਚ ਹੀ ਅਜ਼ਾਬ ਦੇ ਸੁੱਟਦਾ ਅਤੇ ਪਰਲੋਕ ਵਿਚ ਤਾਂ ਉਹਨਾਂ ਲਈ ਅੱਗ ਦਾ ਅਜ਼ਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّهُمْ شَآقُّوا۟ ٱللَّهَ وَرَسُولَهُۥ وَمَن يُشَآقِّ ٱللَّهَ فَإِنَّ ٱللَّهَ شَدِيدُ ٱلْعِقَابِ

Punjabi Translation - Arif Haleemਇਹ (ਅਜ਼ਾਬ) ਇਸ ਲਈ ਹੈ ਕਿ ਉਹਨਾਂ ਨੇ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕੀਤੀ ਹੈ ਅਤੇ ਜਿਹੜਾ ਵੀ ਕੋਈ ਅੱਲਾਹ ਦੀ ਵਿਰੋਧਤਾ ਕਰੇਗਾ ਤਾਂ ਬੇਸ਼ੱਕ ਉਸ ਨੂੰ ਅੱਲਾਹ ਕਰੜੀ ਸਜ਼ਾ ਦੇਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا قَطَعْتُم مِّن لِّينَةٍ أَوْ تَرَكْتُمُوهَا قَآئِمَةً عَلَىٰٓ أُصُولِهَا فَبِإِذْنِ ٱللَّهِ وَلِيُخْزِىَ ٱلْفَٰسِقِينَ

Punjabi Translation - Arif Haleemਤੁਸੀਂ ਜਿਹੜੇ ਵੀ ਖਜੂਰਾਂ ਦੇ ਰੁੱਖ ਵੱਢੇ ਹਨ ਜਾਂ ਜਿਨ੍ਹਾਂ ਨੂੰ ਉਹਨਾਂ ਦੀਆਂ ਜੜ੍ਹਾਂ ਉੱਤੇ ਖੜੇ ਰਹਿਣ ਦਿੱਤਾ ਤਾਂ ਇਹ ਸਭ ਅੱਲਾਹ ਦੇ ਹੁਕਮ ਨਾਲ ਹੋਇਆ ਹੈ ਤਾਂ ਜੋ ਉਹ ਉਲੰਘਣਕਾਰੀਆਂ ਨੂੰ ਰੁਸਵਾ ਕਰੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَفَآءَ ٱللَّهُ عَلَىٰ رَسُولِهِۦ مِنْهُمْ فَمَآ أَوْجَفْتُمْ عَلَيْهِ مِنْ خَيْلٍ وَلَا رِكَابٍ وَلَٰكِنَّ ٱللَّهَ يُسَلِّطُ رُسُلَهُۥ عَلَىٰ مَن يَشَآءُ وَٱللَّهُ عَلَىٰ كُلِّ شَىْءٍ قَدِيرٌ

Punjabi Translation - Arif Haleemਅੱਲਾਹ ਨੇ ਉਹਨਾਂ (ਕਾਫ਼ਿਰਾਂ) ਵੱਲੋਂ ਜਿਹੜਾ ਵੀ (ਧੰਨ ਪਦਾਰਥ) ਆਪਣੇ ਰਸੂਲ ਵੱਲ ਪਰਤਾਇਆ ਹੈ, ਉਸ ਦੇ ਲਈ ਤੁਸੀਂ ਘੋੜੇ ਤੇ ਊਂਠ ਨਹੀਂ ਦੌੜਾਏ (ਭਾਵ ਤੁਸੀਂ ਕੁਝ ਵੀ ਨਹੀਂ ਸੀ ਕੀਤਾ। ਪਰ ਅੱਲਾਹ ਆਪਣੇ ਰਸੂਲਾਂ ਨੂੰ ਜਿਸ ’ਤੇ ਚਾਹੁੰਦਾ ਹੈ ਭਾਰੂ ਕਰ ਦਿੰਦਾ ਹੈ। ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَّآ أَفَآءَ ٱللَّهُ عَلَىٰ رَسُولِهِۦ مِنْ أَهْلِ ٱلْقُرَىٰ فَلِلَّهِ وَلِلرَّسُولِ وَلِذِى ٱلْقُرْبَىٰ وَٱلْيَتَٰمَىٰ وَٱلْمَسَٰكِينِ وَٱبْنِ ٱلسَّبِيلِ كَىْ لَا يَكُونَ دُولَةًۢ بَيْنَ ٱلْأَغْنِيَآءِ مِنكُمْ وَمَآ ءَاتَىٰكُمُ ٱلرَّسُولُ فَخُذُوهُ وَمَا نَهَىٰكُمْ عَنْهُ فَٱنتَهُوا۟ وَٱتَّقُوا۟ ٱللَّهَ إِنَّ ٱللَّهَ شَدِيدُ ٱلْعِقَابِ

Punjabi Translation - Arif Haleemਅੱਲਾਹ ਆਪਣੇ ਰਸੂਲ ਵੱਲ ਬਸਤੀਆਂ ਵਾਲਿਆਂ ਦਾ ਜੋ (ਮਾਲ) ਵੀ ਪਰਤਾ ਦੇਵੇ ਉਹ ਅੱਲਾਹ ਲਈ ਅਤੇ ਉਸ ਦੇ ਰਸੂਲ ਲਈ ਅਤੇ ਉਸ ਦੇ ਸਕੇ-ਸੰਬੰਧੀਆਂ, ਯਤੀਮਾਂ, ਮੁਥਾਜਾਂ ਅਤੇ ਮੁਸਾਫ਼ਰਾਂ ਲਈ ਹੈ, ਤਾਂ ਜੋ ਇਹ ਦੌਲਤ ਤੁਹਾਡੇ ਧਨਵਾਨ ਲੋਕਾਂ ਵਿਚਾਲੇ ਹੀ ਚੱਕਰ ਨਾ ਕੱਟਦੀ ਰਹੇ। ਅੱਲਾਹ ਦਾ ਰਸੂਲ ਤੁਹਾਨੂੰ ਜੋ ਵੀ ਦੇਵੇ ਉਸ ਨੂੰ ਲੈ ਲਵੋ ਅਤੇ ਜਿਸ ਤੋਂ ਰੋਕੇ ਉਸ ਨੂੰ ਛੱਡ ਦਿਓ।[1] ਅੱਲਾਹ ਤੋਂ ਡਰਦੇ ਰਹੋ ਬੇਸ਼ੱਕ ਅੱਲਾਹ ਸਜ਼ਾ ਦੇਣ ਵਿਚ ਕਰੜਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِلْفُقَرَآءِ ٱلْمُهَٰجِرِينَ ٱلَّذِينَ أُخْرِجُوا۟ مِن دِيَٰرِهِمْ وَأَمْوَٰلِهِمْ يَبْتَغُونَ فَضْلًا مِّنَ ٱللَّهِ وَرِضْوَٰنًا وَيَنصُرُونَ ٱللَّهَ وَرَسُولَهُۥٓ أُو۟لَٰٓئِكَ هُمُ ٱلصَّٰدِقُونَ

Punjabi Translation - Arif Haleemਉਹ ਮਾਲ ਉਹਨਾਂ ਗ਼ਰੀਬ ਮਹਾਜਰਾਂ ਲਈ ਹੈ ਜਿਹੜੇ ਆਪਣੇ ਘਰਾਂ ’ਚੋਂ ਤੇ ਜਾਇਦਾਦਾਂ ’ਚੋਂ ਬਾਹਰ ਕੱਢ ਦਿੱਤੇ ਗਏ, ਉਹ ਅੱਲਾਹ ਦੇ ਫ਼ਜ਼ਲ ਅਤੇ ਉਸ ਦੀ ਰਜ਼ਾ ਦੇ ਚਾਹਵਾਨ ਹਨ ਅਤੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਦੀ ਮਦਦ ਕਰਦੇ ਹਨ, ਉਹੀਓ ਸੱਚੇ ਲੋਕ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ تَبَوَّءُو ٱلدَّارَ وَٱلْإِيمَٰنَ مِن قَبْلِهِمْ يُحِبُّونَ مَنْ هَاجَرَ إِلَيْهِمْ وَلَا يَجِدُونَ فِى صُدُورِهِمْ حَاجَةً مِّمَّآ أُوتُوا۟ وَيُؤْثِرُونَ عَلَىٰٓ أَنفُسِهِمْ وَلَوْ كَانَ بِهِمْ خَصَاصَةٌ وَمَن يُوقَ شُحَّ نَفْسِهِۦ فَأُو۟لَٰٓئِكَ هُمُ ٱلْمُفْلِحُونَ

Punjabi Translation - Arif Haleemਅਤੇ (ਉਹਨਾਂ ਲਈ ਰੁ) ਜਿਨ੍ਹਾਂ ਨੇ (ਮਦੀਨੇ ਨੂੰ ਹੀ) ਆਪਣਾ ਘਰ ਬਣਾਇਆ ਸੀ (ਭਾਵ ਮਦੀਨੇ ਦੇ ਵਸਨੀਕ ਸਨ) ਅਤੇ ਇਹਨਾਂ ਮਹਾਜਰਾਂ ਤੋਂ ਪਹਿਲਾਂ ਈਮਾਨ ਲਿਆਏ ਸਨ, ਉਹ (ਮਦੀਨੇ ਦੇ ਮੋਮਿਨ) ਉਹਨਾਂ ਨਾਲ ਮੁਹੱਬਤ ਕਰਦੇ ਹਨ ਜਿਹੜੇ ਉਹਨਾਂ ਵੱਲ ਹਿਜਰਤ ਕਰਦੇ ਹਨ। ਉਹ ਆਪਣੇ ਦਿਲਾਂ ਵਿਚ ਇਸ (ਮਾਲ) ਦੀ ਕੋਈ ਚਾਹਤ ਨਹੀਂ ਰੱਖਦੇ ਜਿਹੜਾ ਇਹਨਾਂ (ਮਹਾਜਰਾਂ) ਨੂੰ ਦਿਆ ਜਾਂਦਾ ਹੈ। (ਉਹ ਆਪਣੀ) ਜ਼ਾਤ ਉੱਤੇ ਉਹਨਾਂ ਨੂੰ ਪਹਿਲ ਦਿੰਦੇ ਹਨ, ਭਾਵੇਂ ਉਹਨਾਂ ਨੂੰ ਕਿੰਨੀ ਹੀ ਲੋੜ ਹੋਵੇ। ਜਿਸ ਨੇ ਆਪਣੇ ਆਪ ਨੂੰ ਲਾਲਚ ਤੋਂ ਬਚਾ ਲਿਆ ਉਹੀਓ ਸਫ਼ਲਤਾ ਪ੍ਰਾਪਤ ਕਰਨ ਵਾਲਾ ਰੁ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ جَآءُو مِنۢ بَعْدِهِمْ يَقُولُونَ رَبَّنَا ٱغْفِرْ لَنَا وَلِإِخْوَٰنِنَا ٱلَّذِينَ سَبَقُونَا بِٱلْإِيمَٰنِ وَلَا تَجْعَلْ فِى قُلُوبِنَا غِلًّا لِّلَّذِينَ ءَامَنُوا۟ رَبَّنَآ إِنَّكَ رَءُوفٌ رَّحِيمٌ

Punjabi Translation - Arif Haleemਉਹ ਲੋਕ ਜਿਹੜੇ ਹਿਜਰਤ ਮਗਰੋਂ ਈਮਾਨ ਲਿਆਏ ਉਹ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਸਾਡੇ ਉਹਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਈਮਾਨ ਲਿਆਉਣ ਵਿਚ ਸਾਥੋਂ ਪਹਿਲ ਕੀਤੀ, ਬਖ਼ਸ਼ ਦੇ। ਸਾਡੇ ਦਿਲਾਂ ਵਿਚ ਮੋਮਿਨਾਂ ਪ੍ਰਤੀ ਈਰਖਾ ਨਾ ਰਹਿਣ ਦੇ। ਹੇ ਸਾਡੇ ਰੱਬਾ! ਬੇਸ਼ੱਕ ਤੂੰ ਅਤਿ ਨਰਮਾਈ ਵਾਲਾ ਤੇ ਅਤਿਅੰਤ ਰਹਿਮ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ تَرَ إِلَى ٱلَّذِينَ نَافَقُوا۟ يَقُولُونَ لِإِخْوَٰنِهِمُ ٱلَّذِينَ كَفَرُوا۟ مِنْ أَهْلِ ٱلْكِتَٰبِ لَئِنْ أُخْرِجْتُمْ لَنَخْرُجَنَّ مَعَكُمْ وَلَا نُطِيعُ فِيكُمْ أَحَدًا أَبَدًا وَإِن قُوتِلْتُمْ لَنَنصُرَنَّكُمْ وَٱللَّهُ يَشْهَدُ إِنَّهُمْ لَكَٰذِبُونَ

Punjabi Translation - Arif Haleem(ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੇ ਮੁਨਾਫ਼ਕਤ (ਦੋਰੰਗੀ) ਅਪਣਾਈ ਹੈ? ਉਹ ਆਪਣੇ ਕਿਤਾਬ ਵਾਲੇ ਕਾਫ਼ਿਰ ਭਰਾਵਾਂ (ਯਹੂਦੀਆਂ) ਨੂੰ ਆਖਦੇ ਹਨ ਕਿ ਜੇ ਤੁਹਾਨੂੰ ਘਰਾਂ ਵਿੱਚੋਂ ਕੱਢਿਆ ਗਿਆ ਤਾਂ ਅਸੀਂ ਵੀ ਤੁਹਾਡੇ ਨਾਲ ਹੀ (ਮਦੀਨੇ ਵਿੱਚੋਂ) ਨਿੱਕਲਾਂਗੇ ਅਤੇ ਤੁਹਾਡੇ (ਵਿਰੁੱਧ) ਅਸੀਂ ਕਿਸੇ ਪ੍ਰਕਾਰ ਦੀ ਗੱਲ ਨਹੀਂ ਮੰਨਾਂਗੇ। ਜੇਕਰ ਤੁਹਾਡੇ ਨਾਲ ਜੰਗ ਕੀਤੀ ਗਈ ਤਾਂ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਪ੍ਰੰਤੂ ਅੱਲਾਹ ਉਹਨਾਂ ਦੇ ਝੂਠੇ ਹੋਣ ਦੀ ਗਵਾਹੀ ਦਿੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَئِنْ أُخْرِجُوا۟ لَا يَخْرُجُونَ مَعَهُمْ وَلَئِن قُوتِلُوا۟ لَا يَنصُرُونَهُمْ وَلَئِن نَّصَرُوهُمْ لَيُوَلُّنَّ ٱلْأَدْبَٰرَ ثُمَّ لَا يُنصَرُونَ

Punjabi Translation - Arif Haleem(ਜਦ ਕਿ ਹਕੀਕਤ ਇਹ ਹੈ ਕਿ) ਜੇ ਉਹਨਾਂ ਕਾਫ਼ਿਰਾਂ ਨੂੰ ਘਰੋਂ (ਮਦੀਨੇ ਵਿੱਚੋਂ) ਕੱਢਿਆ ਗਿਆ ਤਾਂ ਇਹ (ਮੁਨਾਫ਼ਿਕ) ਉਹਨਾਂ ਦੇ ਨਾਲ ਨਹੀਂ ਨਿੱਕਲਣਗੇ। ਜੇਕਰ ਉਹਨਾਂ ਨਾਲ ਕੋਈ ਜੰਗ ਕੀਤੀ ਗਈ ਤਾਂ ਇਹ ਉਹਨਾਂ ਦੀ ਮਦਦ ਨਹੀਂ ਕਰਨਗੇ। ਜੇ ਉਹਨਾਂ ਦੀ ਮਦਦ ਨੂੰ ਆ ਵੀ ਗਏ ਤਾਂ ਪਿੱਠ ਵਿਖਾਕੇ ਭੱਜ ਜਾਣਗੇ, ਫੇਰ ਉਹਨਾਂ ਨੂੰ ਕਿਸੇ (ਹੋਰ ਪਾਸਿਓਂ) ਮਦਦ ਨਹੀਂ ਮਿਲੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَأَنتُمْ أَشَدُّ رَهْبَةً فِى صُدُورِهِم مِّنَ ٱللَّهِ ذَٰلِكَ بِأَنَّهُمْ قَوْمٌ لَّا يَفْقَهُونَ

Punjabi Translation - Arif Haleem(ਹੇ ਮੁਸਲਮਾਨੋ!) ਸੱਚ ਜਾਣੋਂ ਕਿ ਉਹਨਾਂ ਦੇ ਦਿਲਾਂ ਵਿਚ ਅੱਲਾਹ ਨਾਲੋਂ ਕਿਤੇ ਵੱਧ ਤੁਹਾਡਾ ਰੋਅਬ ਹੈ। ਇਹ ਇਸ ਲਈ ਹੈ ਕਿ ਬੇਸ਼ੱਕ ਉਹ ਬੇਸਮਝ ਲੋਕ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَا يُقَٰتِلُونَكُمْ جَمِيعًا إِلَّا فِى قُرًى مُّحَصَّنَةٍ أَوْ مِن وَرَآءِ جُدُرٍۭ بَأْسُهُم بَيْنَهُمْ شَدِيدٌ تَحْسَبُهُمْ جَمِيعًا وَقُلُوبُهُمْ شَتَّىٰ ذَٰلِكَ بِأَنَّهُمْ قَوْمٌ لَّا يَعْقِلُونَ

Punjabi Translation - Arif Haleemਉਹ ਸਾਰੇ ਮਿਲ ਕੇ ਵੀ ਤੁਹਾਡੇ ਨਾਲ ਲੜ ਨਹੀਂ ਸਕਦੇ, ਜੇ ਲੜਣਗੇ ਵੀ ਤਾਂ ਕਿਲਾ ਬੰਦ ਬਸਤੀਆਂ ਵਿਚ ਬੈਠ ਕੇ ਜਾਂ ਕੰਧਾਂ ਉਹਲੇ ਲੁਕ ਛਿਪ ਕੇ (ਲੜਣਗੇ)। ਉਹਨਾਂ (ਕਾਫ਼ਿਰਾਂ) ਦੀ ਆਪੋ ਵਿਚਾਲੀ ਲੜਾਈ ਵੀ ਬਹੁਤ ਸਖ਼ਤ ਹੈ। ਤੁਸੀਂ ਉਹਨਾਂ ਨੂੰ ਇਕਜੁਟ ਸਮਝਦੇ ਹੋ, ਜਦ ਕਿ ਉਹਨਾਂ ਦੇ ਦਿਲ ਇਕ ਦੂਜੇ ਤੋਂ ਪਾਟੇ ਹੋਏ ਹਨ, ਬੇਸ਼ੱਕ ਉਹ ਸਾਰੇ ਬੇ-ਅਕਲ ਲੋਕ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَمَثَلِ ٱلَّذِينَ مِن قَبْلِهِمْ قَرِيبًا ذَاقُوا۟ وَبَالَ أَمْرِهِمْ وَلَهُمْ عَذَابٌ أَلِيمٌ

Punjabi Translation - Arif Haleemਇਹਨਾਂ ਦੀ ਮਿਸਾਲ ਉਹਨਾਂ ਲੋਕਾਂ ਦੀ ਤਰ੍ਹਾਂ ਹੈ ਜਿਹੜੇ ਇਹਨਾਂ ਤੋਂ ਕੁੱਝ ਸਮੇਂ ਪਹਿਲਾਂ ਹੀ (ਬਦਰ ਵਿਚ) ਆਪਣੇ ਕਰਮਾਂ ਦੀ ਸਜ਼ਾ ਭੁਗਤ ਚੁੱਕੇ ਹਨ ਅਤੇ ਉਹਨਾਂ ਲਈ ਦਰਦਨਾਕ ਅਜ਼ਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَمَثَلِ ٱلشَّيْطَٰنِ إِذْ قَالَ لِلْإِنسَٰنِ ٱكْفُرْ فَلَمَّا كَفَرَ قَالَ إِنِّى بَرِىٓءٌ مِّنكَ إِنِّىٓ أَخَافُ ٱللَّهَ رَبَّ ٱلْعَٰلَمِينَ

Punjabi Translation - Arif Haleemਇਹਨਾਂ (ਮੁਨਾਫ਼ਿਕਾਂ) ਦੀ ਉਦਾਹਰਨ ਸ਼ੈਤਾਨ ਵਾਂਗ ਹੈ, ਪਹਿਲਾਂ ਤਾਂ ਮਨੁੱਖ ਨੂੰ ਆਖਦਾ ਹੈ ਕਿ ਤੂੰ (ਰੱਬ ਦਾ) ਇਨਕਾਰ ਕਰ, ਜਦੋਂ ਉਹ (ਮਨੁੱਖ) ਇਨਕਾਰ ਕਰ ਬੈਠਦਾ ਹੈ ਤਾਂ ਸ਼ੈਤਾਨ ਆਖਦਾ ਹੈ, ਮੈਂ ਤੈਥੋਂ ਬਰੀ ਹਾਂ, ਮੈਂ ਤਾਂ ਸਾਰੇ ਜੱਗ ਦੇ ਪਾਲਣਹਾਰ ਤੋਂ ਡਰਦਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكَانَ عَٰقِبَتَهُمَآ أَنَّهُمَا فِى ٱلنَّارِ خَٰلِدَيْنِ فِيهَا وَذَٰلِكَ جَزَٰٓؤُا۟ ٱلظَّٰلِمِينَ

Punjabi Translation - Arif Haleemਸੋ ਇਹਨਾਂ ਦੋਵਾਂ (ਮੁਨਾਫ਼ਿਕਾਂ ਤੇ ਸ਼ੈਤਾਨ) ਦਾ ਅੰਤ ਇਹ ਹੋਵੇਗਾ ਕਿ ਉਹ ਸਦਾ ਲਈ (ਨਰਕ ਦੀ) ਅੱਗ ਵਿਚ ਰਹਿਣਗੇ। ਜ਼ਾਲਮਾਂ ਦੀ ਇਹੋ ਸਜ਼ਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوا۟ ٱتَّقُوا۟ ٱللَّهَ وَلْتَنظُرْ نَفْسٌ مَّا قَدَّمَتْ لِغَدٍ وَٱتَّقُوا۟ ٱللَّهَ إِنَّ ٱللَّهَ خَبِيرٌۢ بِمَا تَعْمَلُونَ

Punjabi Translation - Arif Haleemਹੇ ਈਮਾਨ ਵਾਲਿਓ! (ਤੁਸੀਂ ਸਦਾ) ਅੱਲਾਹ ਤੋਂ ਡਰਦੇ ਰਿਹਾ ਕਰੋ ਅਤੇ ਹਰੇਕ ਵਿਅਕਤੀ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਕੱਲ (ਕਿਆਮਤ) ਲਈ ਉਸ ਨੇ ਕੀ ਕੁੱਝ ਅੱਗੇ ਭੇਜਿਆ ਹੈ। ਤੁਸੀਂ ਅੱਲਾਹ ਤੋਂ (ਹਰ ਵੇਲੇ) ਡਰਦੇ ਰਹੋ[2] ਬੇਸ਼ੱਕ ਅੱਲਾਹ ਤੁਹਾਡੇ ਸਾਰੇ ਹੀ ਕੀਤੇ ਕਰਮਾਂ ਨੂੰ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَكُونُوا۟ كَٱلَّذِينَ نَسُوا۟ ٱللَّهَ فَأَنسَىٰهُمْ أَنفُسَهُمْ أُو۟لَٰٓئِكَ هُمُ ٱلْفَٰسِقُونَ

Punjabi Translation - Arif Haleemਅਤੇ (ਹੇ ਮੁਸਲਮਾਨੋ!) ਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਨ੍ਹਾਂ ਨੇ ਅੱਲਾਹ ਨੂੰ ਭੁਲਾ ਦਿੱਤਾਂ ਤਾਂ ਅੱਲਾਹ ਨੇ ਉਹਨਾਂ ਨੂੰ ਉਹਨਾਂ ਦਾ ਆਪਾ ਭੁਲਾ ਦਿੱਤਾ, ਅਜਿਹੇ ਲੋਕ ਰੱਬ ਦੇ ਨਾ-ਫ਼ਰਮਾਨ ਹੁੰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَا يَسْتَوِىٓ أَصْحَٰبُ ٱلنَّارِ وَأَصْحَٰبُ ٱلْجَنَّةِ أَصْحَٰبُ ٱلْجَنَّةِ هُمُ ٱلْفَآئِزُونَ

Punjabi Translation - Arif Haleemਅੱਗ ਵਾਲੇ (ਨਰਕੀ) ਤੇ ਬਾਗ਼ਾਂ ਵਾਲੇ (ਜੰਨਤੀ) ਇਕ ਬਰਾਬਰ ਨਹੀਂ ਹੋ ਸਕਦੇ। ਸਵਰਗਾਂ ਵਿਚ ਜਾਣ ਵਾਲੇ ਹੀ ਅਸਲ ਵਿਚ ਕਾਮਯਾਬ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَوْ أَنزَلْنَا هَٰذَا ٱلْقُرْءَانَ عَلَىٰ جَبَلٍ لَّرَأَيْتَهُۥ خَٰشِعًا مُّتَصَدِّعًا مِّنْ خَشْيَةِ ٱللَّهِ وَتِلْكَ ٱلْأَمْثَٰلُ نَضْرِبُهَا لِلنَّاسِ لَعَلَّهُمْ يَتَفَكَّرُونَ

Punjabi Translation - Arif Haleemਜੇ ਅਸੀਂ (ਅੱਲਾਹ) ਇਸ .ਕੁਰਆਨ ਨੂੰ ਕਿਸੇ ਪਹਾੜ ਉੱਤੇ ਨਾਜ਼ਿਲ ਕਰ ਦਿੰਦੇ ਤਾਂ (ਹੇ ਲੋਕੋ!) ਤੁਸੀਂ ਵੇਖਦੇ ਕਿ ਉਹ ਪਹਾੜ ਰੱਬ ਦੇ ਡਰ ਨਾਲ ਦੱਬ ਜਾਂਦਾ ਅਤੇ ਪਾਟ ਜਾਂਦਾ ।[3] ਅਸੀਂ ਇਹ ਮਿਸਾਲਾਂ ਲੋਕਾਂ ਅੱਗੇ ਇਸ ਲਈ ਬਿਆਨ ਕਰਦੇ ਹਾਂ ਤਾਂ ਜੋ ਲੋਕੀ ਉਹਨਾਂ ਉੱਤੇ ਸੋਚ ਵਿਚਾਰ ਕਰਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱللَّهُ ٱلَّذِى لَآ إِلَٰهَ إِلَّا هُوَ عَٰلِمُ ٱلْغَيْبِ وَٱلشَّهَٰدَةِ هُوَ ٱلرَّحْمَٰنُ ٱلرَّحِيمُ

Punjabi Translation - Arif Haleemਉਹ ਅੱਲਾਹ ਹੀ ਹੈ ਜਿਸ ਤੋਂ ਛੁੱਟ ਕੋਈ ਇਸ਼ਟ ਨਹੀਂ। ਗੁਪਤ ਤੇ ਪ੍ਰਗਟ ਹੋਣ ਵਾਲੀ ਹਰੇਕ ਚੀਜ਼ ਦਾ ਜਾਣਨਹਾਰ ਹੈ, ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱللَّهُ ٱلَّذِى لَآ إِلَٰهَ إِلَّا هُوَ ٱلْمَلِكُ ٱلْقُدُّوسُ ٱلسَّلَٰمُ ٱلْمُؤْمِنُ ٱلْمُهَيْمِنُ ٱلْعَزِيزُ ٱلْجَبَّارُ ٱلْمُتَكَبِّرُ سُبْحَٰنَ ٱللَّهِ عَمَّا يُشْرِكُونَ

Punjabi Translation - Arif Haleemਉਹੀਓ ਅੱਲਾਹ ਹੈ ਜਿਸ ਤੋਂ ਛੁੱਟ ਕੋਈ ਪੂਜਣਹਾਰ ਨਹੀਂ। ਉਹ ਪਾਤਸ਼ਾਹ ਹੈ, ਅਤਿਅੰਤ ਪਵਿੱਤਰ ਹੈ, ਸੰਪੂਰਨ ਸਲਾਮਤੀ ਅਮਨ-ਸ਼ਾਂਤੀ ਵਾਲਾ, ਦੇਖ-ਭਾਲ ਕਰਨ ਵਾਲਾ, ਵੱਡਾ ਜ਼ੋਰਾਵਰ ਅਤੇ ਵੱਡਿਆਈਆਂ ਵਾਲਾ ਹੈ। ਅੱਲਾਹ ਉਸ ਸ਼ਿਰਕ ਤੋਂ ਪਾਕ ਹੈ, ਜੋ ਇਹ ਲੋਕ ਕਰ ਰਹੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱللَّهُ ٱلْخَٰلِقُ ٱلْبَارِئُ ٱلْمُصَوِّرُ لَهُ ٱلْأَسْمَآءُ ٱلْحُسْنَىٰ يُسَبِّحُ لَهُۥ مَا فِى ٱلسَّمَٰوَٰتِ وَٱلْأَرْضِ وَهُوَ ٱلْعَزِيزُ ٱلْحَكِيمُ

Punjabi Translation - Arif Haleemਉਹੀ ਅੱਲਾਹ ਹੈ, ਸਿਰਜਣਹਾਰ ਹੈ, ਸ਼ਕਲਾਂ-ਸੂਰਤਾਂ ਬਣਾਉਣਾ ਵਾਲਾ ਹੈ, ਸਾਰੇ ਸੋਹਣੇ ਨਾਂ ਉਸੇ ਲਈ ਹਨ, ਹਰੇਕ ਚੀਜ਼ ਭਾਵੇਂ ਉਹ ਅਕਾਸ਼ਾਂ ਵਿਚ ਹੈ ਭਾਵੇਂ ਧਰਤੀ ਵਿਚ ਹੈ, ਉਸੇ ਰੱਬ ਦੀ ਪਾਕੀ ਬਿਆਨ ਕਰਦੀ ਹੈ[4] ਅਤੇ ਉਹੀਓ ਜ਼ੋਰਾਵਰ ਤੇ ਯੁਕਤੀਮਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70