caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Mujaadila المجادلة

22 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 105

بِسْمِ ٱللَّهِ ٱلرَّحْمَٰنِ ٱلرَّحِيمِ قَدْ سَمِعَ ٱللَّهُ قَوْلَ ٱلَّتِى تُجَٰدِلُكَ فِى زَوْجِهَا وَتَشْتَكِىٓ إِلَى ٱللَّهِ وَٱللَّهُ يَسْمَعُ تَحَاوُرَكُمَآ إِنَّ ٱللَّهَ سَمِيعٌۢ بَصِيرٌ

Punjabi Translation - Arif Haleem(ਹੇ ਨਬੀ!) ਅੱਲਾਹ ਨੇ ਉਸ ਜ਼ਨਾਨੀ (ਬੀਬੀ ਖੌਲਾ) ਦੀ ਗੱਲ ਸੁਣ ਲਈ ਜਦੋਂ ਉਹ ਆਪਣੇ ਪਤੀ (ਓਸ ਬਿਨ ਸਾਮਤ) ਦੇ ਸੰਬੰਧ ਵਿਚ ਤੁਹਾਡੇ ਨਾਲ ਝਗੜ ਰਹੀ ਸੀ। ਉਹ ਅੱਲਾਹ ਅੱਗੇ ਸ਼ਿਕਾਇਤ ਕਰ ਰਹੀ ਸੀ ਅਤੇ ਅੱਲਾਹ ਤੁਹਾਡੇ ਦੋਵਾਂ ਦੀ ਗੱਲ-ਬਾਤ ਸੁਣ ਰਿਹਾ ਸੀ। ਬੇਸ਼ੱਕ ਅੱਲਾਹ ਵੱਡਾ ਸੁਣਨ ਵਾਲਾ ਅਤੇ ਵੇਖਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يُظَٰهِرُونَ مِنكُم مِّن نِّسَآئِهِم مَّا هُنَّ أُمَّهَٰتِهِمْ إِنْ أُمَّهَٰتُهُمْ إِلَّا ٱلَّٰٓـِٔى وَلَدْنَهُمْ وَإِنَّهُمْ لَيَقُولُونَ مُنكَرًا مِّنَ ٱلْقَوْلِ وَزُورًا وَإِنَّ ٱللَّهَ لَعَفُوٌّ غَفُورٌ

Punjabi Translation - Arif Haleemਤੁਹਾਡੇ ਵਿੱਚੋਂ ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ ‘ਜ਼ਿਹਾਰ’ ਕਰ ਬੈਠਦੇ ਹੋ[1] ਉਹ ਉਹਨਾਂ ਦੀਆਂ ਮਾਵਾਂ ਨਹੀਂ, ਉਹਨਾਂ ਦੀਆਂ ਮਾਵਾਂ ਤਾਂ ਉਹੀਓ ਹਨ ਜਿਨ੍ਹਾਂ ਨੇ ਉਹਨਾਂ ਨੂੰ ਜਣਿਆ ਹੈ। ਬੇਸ਼ੱਕ ਇਹ ਲੋਕ ਬਹੁਤ ਹੀ ਭੈੜੀ ਤੇ ਝੂਠੀ ਗੱਲ ਆਖਦੇ ਹਨ। ਬੇਸ਼ੱਕ ਅੱਲਾਹ ਵੱਡਾ ਖਿਮਾ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ يُظَٰهِرُونَ مِن نِّسَآئِهِمْ ثُمَّ يَعُودُونَ لِمَا قَالُوا۟ فَتَحْرِيرُ رَقَبَةٍ مِّن قَبْلِ أَن يَتَمَآسَّا ذَٰلِكُمْ تُوعَظُونَ بِهِۦ وَٱللَّهُ بِمَا تَعْمَلُونَ خَبِيرٌ

Punjabi Translation - Arif Haleemਜਿਹੜੇ ਲੋਕੀ ਆਪਣੀਆਂ ਪਤਨੀਆਂ ਨਾਲ ‘ਜ਼ਿਹਾਰ’ ਕਰਨ ਫੇਰ ਆਪਣੀ ਆਖੀ ਹੋਈ ਗੱਲ ਤੋਂ ਮੁੜ ਆਉਣਾ ਚਾਹੁੰਦੇ ਹਨ ਤਾਂ ਇਕ ਦੂਜੇ ਨੂੰ ਹੱਥ ਲਾਉਣ ਤੋਂ ਪਹਿਲਾਂ (ਪਤੀ ਨੂੰ) ਇਕ ਗ਼ੁਲਾਮ ਅਜ਼ਾਦ ਕਰਨਾ ਚਾਹੀਦਾ ਹੈ। ਇਸ (ਹੁਕਮ) ਦੀ ਤੁਹਾਨੂੰ ਨਸੀਹਤ ਕੀਤੀ ਜਾਂਦੀ ਹੈ ਅਤੇ ਅੱਲਾਹ ਨੂੰ ਇਸ ਗੱਲ ਦੀ ਖ਼ਬਰ ਹੈ ਜੋ ਤੁਸੀਂ ਕਰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَن لَّمْ يَجِدْ فَصِيَامُ شَهْرَيْنِ مُتَتَابِعَيْنِ مِن قَبْلِ أَن يَتَمَآسَّا فَمَن لَّمْ يَسْتَطِعْ فَإِطْعَامُ سِتِّينَ مِسْكِينًا ذَٰلِكَ لِتُؤْمِنُوا۟ بِٱللَّهِ وَرَسُولِهِۦ وَتِلْكَ حُدُودُ ٱللَّهِ وَلِلْكَٰفِرِينَ عَذَابٌ أَلِيمٌ

Punjabi Translation - Arif Haleemਫੇਰ ਜਿਸ ਵਿਅਕਤੀ ਨੂੰ ਗ਼ੁਲਾਮ ਨਾ ਜੁੜੇ ਤਾਂ ਉਹ ਦੋ ਮਹੀਨਿਆਂ ਦੇ ਲੜੀਵਾਰ ਰੋਜ਼ੇ ਰੱਖੇ ਇਸ ਤੋਂ ਪਹਿਲਾਂ ਕਿ ਉਹ ਇਕ ਦੂਜੇ ਨੂੰ ਹੱਥ ਲਾਉਣ। ਫੇਰ ਜੋ ਇਸ ਦੀ ਹਿੱਮਤ ਨਾ ਰੱਖਦਾ ਹੋਵੇ ਉਹ ਸੱਠ ਮੁਥਾਜਾਂ ਨੂੰ ਭੋਜਨ ਕਰਾਵੇ। ਇਹ ਹੁਕਮ ਇਸ ਲਈ ਹਨ ਕਿ ਤੁਸੀਂ ਅੱਲਾਹ ਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਏ ਹੋ। ਇਹ ਅੱਲਾਹ ਦੀਆਂ ਹੱਦਾਂ ਹਨ, ਨਾ ਮੰਣਨ ਵਾਲਿਆਂ ਲਈ ਦਰਦਨਾਕ ਅਜ਼ਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ يُحَآدُّونَ ٱللَّهَ وَرَسُولَهُۥ كُبِتُوا۟ كَمَا كُبِتَ ٱلَّذِينَ مِن قَبْلِهِمْ وَقَدْ أَنزَلْنَآ ءَايَٰتٍۭ بَيِّنَٰتٍ وَلِلْكَٰفِرِينَ عَذَابٌ مُّهِينٌ

Punjabi Translation - Arif Haleemਬੇਸ਼ੱਕ ਜਿਹੜੇ ਲੋਕ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕਰਦੇ ਹਨ ਉਹਨਾਂ ਨੂੰ ਰੁਸਵਾ ਕੀਤਾ ਜਾਵੇਗਾ, ਜਿਵੇਂ ਉਹ ਲੋਕ ਰੁਸਵਾ (ਹੀਣੇ) ਹੋਏ ਸਨ ਜਿਹੜੇ ਇਹਨਾਂ ਤੋਂ ਪਹਿਲਾਂ ਸਨ। ਅਸੀਂ ਸਪਸ਼ਟ ਆਦੇਸ਼ ਉਤਾਰੇ ਹਨ ਤੇ ਨਾ ਮੰਣਨ ਵਾਲਿਆਂ ਲਈ ਹੀਣਤਾ ਭਰਿਆ ਅਜ਼ਾਬ ਹੈ।[2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ يَبْعَثُهُمُ ٱللَّهُ جَمِيعًا فَيُنَبِّئُهُم بِمَا عَمِلُوٓا۟ أَحْصَىٰهُ ٱللَّهُ وَنَسُوهُ وَٱللَّهُ عَلَىٰ كُلِّ شَىْءٍ شَهِيدٌ

Punjabi Translation - Arif Haleemਜਿਸ ਦਿਹਾੜੇ ਅੱਲਾਹ ਉਹਨਾਂ ਸਭ ਲੋਕਾਂ ਨੂੰ ਮੁੜ ਸੁਰਜੀਤ ਕਰੇਗਾ ਫੇਰ ਇਹਨਾਂ ਨੂੰ ਦੱਸੇਗਾ ਕਿ ਉਹਨਾਂ ਨੇ ਕੀ ਕੰਮ ਕੀਤੇ ਹਨ। ਅੱਲਾਹ ਨੇ ਉਹਨਾਂ ਸਭ ਦੇ ਕਰਮਾਂ ਨੂੰ ਗਿਣ ਰੱਖਿਆ ਹੈ ਜਦ ਕਿ ਉਹ ਤਾਂ ਉਹਨਾਂ ਨੂੰ ਭੁਲੀ ਬੈਠੇ ਸੀ। ਜਦ ਕਿ ਅੱਲਾਹ ਹਰ ਚੀਜ਼ ਦਾ ਰਾਖਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ تَرَ أَنَّ ٱللَّهَ يَعْلَمُ مَا فِى ٱلسَّمَٰوَٰتِ وَمَا فِى ٱلْأَرْضِ مَا يَكُونُ مِن نَّجْوَىٰ ثَلَٰثَةٍ إِلَّا هُوَ رَابِعُهُمْ وَلَا خَمْسَةٍ إِلَّا هُوَ سَادِسُهُمْ وَلَآ أَدْنَىٰ مِن ذَٰلِكَ وَلَآ أَكْثَرَ إِلَّا هُوَ مَعَهُمْ أَيْنَ مَا كَانُوا۟ ثُمَّ يُنَبِّئُهُم بِمَا عَمِلُوا۟ يَوْمَ ٱلْقِيَٰمَةِ إِنَّ ٱللَّهَ بِكُلِّ شَىْءٍ عَلِيمٌ

Punjabi Translation - Arif Haleem(ਹੇ ਨਬੀ!) ਕੀ ਤੁਸੀਂ ਨਹੀਂ ਵੇਖਦੇ ਕਿ ਬੇਸ਼ੱਕ ਅੱਲਾਹ ਸਭ ਜਾਣਦਾ ਹੈ ਜੋ ਕੁੱਝ ਅਕਾਸ਼ਾਂ ਵਿਚ ਹੈ ਅਤੇ ਜੋ ਧਰਤੀ ਵਿਚ ਹੈ। ਤਿੰਨ (ਵਿਅਕਤੀਆਂ) ਵਿਚਾਲੇ ਕਦੇ ਕੋਈ ਕਾਨਾਫੂਸੀ ਨਹੀਂ ਹੁੰਦੀ ਜਦ ਕਿ ਉਹਨਾਂ ਵਿਚਾਲੇ ’ਚੋਂਥਾਂ (ਭਾਵ ਅੱਲਾਹ) ਹੁੰਦਾ ਹੈ ਅਤੇ ਨਾ ਹੀ ਪੰਜ ਵਿਅਕਤੀਆਂ ਦੀ ਕਾਨਾਫੂਸੀ ਹੁੰਦੀ ਹੈ ਸਗੋਂ ਉਹਨਾਂ ਵਿਚਾਲੇ ਛੇਵਾਂ ਅੱਲਾਹ ਹੁੰਦਾ ਹੈ, ਉਹ ਭਾਵੇਂ ਘੱਟ ਹੋਣ ਜਾਂ ਵੱਧ, ਜਿੱਥੇ ਕਿਤੇ ਵੀ ਉਹ ਹੋਣ, ਉਹ ਉਹਨਾਂ ਦੇ ਨਾਲ ਹੁੰਦਾ ਹੈ। ਫੇਰ ਉਹ ਉਹਨਾਂ ਨੂੰ ਕਿਆਮਤ ਦਿਹਾੜੇ ਦੱਸ ਦੇਵੇਗਾ ਜਿਹੜੇ ਉਹ ਕੰਮ (ਸੰਸਾਰ ਵਿਚ) ਕਰਦੇ ਸਨ। ਬੇਸ਼ੱਕ ਅੱਲਾਹ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ।[3]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ تَرَ إِلَى ٱلَّذِينَ نُهُوا۟ عَنِ ٱلنَّجْوَىٰ ثُمَّ يَعُودُونَ لِمَا نُهُوا۟ عَنْهُ وَيَتَنَٰجَوْنَ بِٱلْإِثْمِ وَٱلْعُدْوَٰنِ وَمَعْصِيَتِ ٱلرَّسُولِ وَإِذَا جَآءُوكَ حَيَّوْكَ بِمَا لَمْ يُحَيِّكَ بِهِ ٱللَّهُ وَيَقُولُونَ فِىٓ أَنفُسِهِمْ لَوْلَا يُعَذِّبُنَا ٱللَّهُ بِمَا نَقُولُ حَسْبُهُمْ جَهَنَّمُ يَصْلَوْنَهَا فَبِئْسَ ٱلْمَصِيرُ

Punjabi Translation - Arif Haleemਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਕਾਨਾਫੂਸੀ ਕਰਨ ਤੋਂ ਰੋਕਿਆ ਗਿਆ ਸੀ ਫੇਰ ਵੀ ਉਹ ਉਹੀਓ (ਹਰਕਤਾਂ) ਕਰੀ ਜਾ ਰਹੇ ਹਨ, ਜਿਨ੍ਹਾਂ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ? ਉਹ ਪਾਪ, ਵਧੀਕੀ ਤੇ ਰਸੂਲ ਦੀ ਅਵੱਗਿਆ ਦੀਆਂ ਗੱਲਾਂ (ਭਾਵ ਸਾਜ਼ਿਸ਼ਾਂ) ਕਰਦੇ ਹਨ। (ਹੇ ਨਬੀ!) ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਤੁਹਾਨੂੰ ਉਹਨਾਂ (ਸ਼ਬਦਾਂ) ਨਾਲ ਸਲਾਮ ਆਖਦੇ ਹਨ ਕਿ ਅੱਲਾਹ ਨੇ ਕਦੇ ਤੁਹਾਨੂੰ ਉਹਨਾਂ ਸ਼ਬਦਾਂ ਨਾਲ ਸਲਾਮ ਨਹੀਂ ਕੀਤਾ ਅਤੇ ਉਹ ਆਪਣੇ ਮਨ ਵਿਚ ਆਖਦੇ ਹਨ ਕਿ ਅਸੀਂ ਜੋ ਆਖਦੇ ਹਾਂ ਅੱਲਾਹ ਸਾ` ਇਹਨਾਂ ਗੱਲਾਂ ਉੱਤੇ ਅਜ਼ਾਬ ਕਿਉਂ ਨਹੀਂ ਦਿੰਦਾ ? ਹੇ ਨਬੀ! ਉਹਨਾਂ ਲਈ ਤਾਂ ਨਰਕ ਹੀ ਬਥੇਰੀ ਹੈ, ਉਹ ਉਸੇ ਵਿਚ ਦਾਖ਼ਲ ਕੀਤੇ ਜਾਣਗੇ। ਉਹ ਬਹੁਤ ਹੀ ਭੈੜਾ ਟਿਕਾਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوٓا۟ إِذَا تَنَٰجَيْتُمْ فَلَا تَتَنَٰجَوْا۟ بِٱلْإِثْمِ وَٱلْعُدْوَٰنِ وَمَعْصِيَتِ ٱلرَّسُولِ وَتَنَٰجَوْا۟ بِٱلْبِرِّ وَٱلتَّقْوَىٰ وَٱتَّقُوا۟ ٱللَّهَ ٱلَّذِىٓ إِلَيْهِ تُحْشَرُونَ

Punjabi Translation - Arif Haleemਹੇ ਈਮਾਨ ਵਾਲਿਓ! ਜਦੋਂ ਤੁਸੀਂ ਆਪੋ ਵਿਚ ਗੁਪਤ ਗੱਲਾਂ ਕਰੋ ਤਾਂ ਪਾਪ, ਵਧੀਕੀ ਤੇ ਰਸੂਲ ਦੀ ਨਾ-ਫ਼ਰਮਾਨੀਆਂ ਵਾਲੀਆਂ ਗੱਲਾਂ ਨਾ ਕਰੋ, ਸਗੋਂ ਨੇਕੀ ਤੇ ਪਰਹੇਜ਼ਗਾਰੀ ਦੀਆਂ ਗੱਲਾਂ ਕਰੋ। ਅੱਲਾਹ ਤੋਂ ਡਰੋ ਜਿਸ ਦੀ ਹਜ਼ੂਰੀ ਵਿਚ ਤੁਸੀਂ ਇਕੱਤਰ ਹੋਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَا ٱلنَّجْوَىٰ مِنَ ٱلشَّيْطَٰنِ لِيَحْزُنَ ٱلَّذِينَ ءَامَنُوا۟ وَلَيْسَ بِضَآرِّهِمْ شَيْـًٔا إِلَّا بِإِذْنِ ٱللَّهِ وَعَلَى ٱللَّهِ فَلْيَتَوَكَّلِ ٱلْمُؤْمِنُونَ

Punjabi Translation - Arif Haleem(ਭੈੜੀ) ਕਾਨਾਫੂਸੀ ਤਾਂ ਸ਼ੈਤਾਨ ਵੱਲੋਂ ਹੀ ਹੁੰਦੀ ਹੈ, ਤਾਂ ਜੋ ਉਹ ਈਮਾਨ ਵਾਲਿਆਂ ਨੂੰ ਦੁਖੀ ਕਰ ਸਕੇ ਜਦ ਕਿ ਉਹ ਉਹਨਾਂ ਨੂੰ ਅੱਲਾਹ ਦੇ ਹੁਕਮ ਤੋਂ ਬਿਨਾਂ ਕੋਈ ਹਾਨੀ ਨਹੀਂ ਪੁਚਾ ਸਕਦਾ। ਮੋਮਿਨਾਂ ਨੂੰ ਤਾਂ ਅੱਲਾਹ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।[4]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوٓا۟ إِذَا قِيلَ لَكُمْ تَفَسَّحُوا۟ فِى ٱلْمَجَٰلِسِ فَٱفْسَحُوا۟ يَفْسَحِ ٱللَّهُ لَكُمْ وَإِذَا قِيلَ ٱنشُزُوا۟ فَٱنشُزُوا۟ يَرْفَعِ ٱللَّهُ ٱلَّذِينَ ءَامَنُوا۟ مِنكُمْ وَٱلَّذِينَ أُوتُوا۟ ٱلْعِلْمَ دَرَجَٰتٍ وَٱللَّهُ بِمَا تَعْمَلُونَ خَبِيرٌ

Punjabi Translation - Arif Haleemਹੇ ਈਮਾਨ ਵਾਲਿਓ! ਜਦੋਂ ਤੁਹਾਨੂੰ ਆਖਿਆ ਜਾਵੇ ਕਿ ਆਪਣੀਆਂ ਮਜਲਿਸਾਂ (ਸਭਾਵਾਂ) ਵਿਚ ਖੁੱਲ੍ਹ ਪੈਦਾ ਕਰੋ ਤਾਂ ਖੋਲ ਦਿਆ ਕਰੋ, ਅੱਲਾਹ ਤੁਹਾਨੂੰ ਖੁੱਲ੍ਹ ਬਖ਼ਸ਼ੇਗਾ। ਜਦੋਂ ਆਖਿਆ ਜਾਵੇ ਕਿ ਉਠ ਜਾਓ ਤਾਂ ਉਠ ਖੜ੍ਹੇ ਹੋ ਜਾਇਆ ਕਰੋ। ਤੁਹਾਡੇ ਵਿੱਚੋਂ ਜਿਹੜੇ ਈਮਾਨ ਲਿਆਏ ਹਨ ਅਤੇ ਜਿਨ੍ਹਾਂ ਨੂੰਗਿਆਨ ਬਖ਼ਸ਼ਿਆ ਗਿਆ ਹੈ ਅੱਲਾਹ ਉਹਨਾਂ ਦੇ ਦਰਜਿਆਂ ਨੂੰ ਉੱਚਾ ਕਰੇਗਾ, ਅੱਲਾਹ ਨੂੰ ਸਭ ਖ਼ਬਰ ਹੈ ਜੋ ਵੀ ਤੁਸੀਂ ਕਰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوٓا۟ إِذَا نَٰجَيْتُمُ ٱلرَّسُولَ فَقَدِّمُوا۟ بَيْنَ يَدَىْ نَجْوَىٰكُمْ صَدَقَةً ذَٰلِكَ خَيْرٌ لَّكُمْ وَأَطْهَرُ فَإِن لَّمْ تَجِدُوا۟ فَإِنَّ ٱللَّهَ غَفُورٌ رَّحِيمٌ

Punjabi Translation - Arif Haleemਹੇ ਈਮਾਨ ਵਾਲਿਓ! ਜਦੋਂ ਤੁਸੀਂ ਰਸੂਲ ਨਾਲ ਗੁਪਤ ਵਾਰਤਾ ਕਰੋ ਤਾਂ ਆਪਣੀ ਵਾਰਤਾਲਾਪ ਤੋਂ ਪਹਿਲਾਂ ਕੁੱਝ ਸਦਕਾ (ਦਾਨ) ਕਰ ਦਿਆ ਕਰੋ। ਇਹ ਤੁਹਾਡੇ ਲਈ ਚੰਗੇਰਾ ਹੈ ਤੇ ਪਵਿੱਤਰਤਾ ਵਿਚ ਵੀ ਵੱਧ ਹੈ। ਜੇ ਤੁਹਾਡੇ ਵਿਚ (ਪੁੰਨ-ਦਾਨ ਕਰਨ ਦੀ) ਸਮਰਥਾ ਨਹੀਂ ਹੈ (ਤਾਂ ਕੋਈ ਗੱਲ ਨਹੀਂ) ਬੇਸ਼ੱਕ ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਮਿਹਰਬਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ءَأَشْفَقْتُمْ أَن تُقَدِّمُوا۟ بَيْنَ يَدَىْ نَجْوَىٰكُمْ صَدَقَٰتٍ فَإِذْ لَمْ تَفْعَلُوا۟ وَتَابَ ٱللَّهُ عَلَيْكُمْ فَأَقِيمُوا۟ ٱلصَّلَوٰةَ وَءَاتُوا۟ ٱلزَّكَوٰةَ وَأَطِيعُوا۟ ٱللَّهَ وَرَسُولَهُۥ وَٱللَّهُ خَبِيرٌۢ بِمَا تَعْمَلُونَ

Punjabi Translation - Arif Haleemਕੀ ਤੁਸੀਂ ਇਸ ਗੱਲੋਂ ਡਰ ਗਏ ਕਿ ਗੁਪਤ ਵਾਰਤਾ ਤੋਂ ਪਹਿਲਾਂ ਤੁਹਾਨੂੰ ਪੁੰਨ-ਦਾਨ ਕਰਨਾ ਪਵੇਗਾ ? ਚੰਗਾ! ਜੇ ਤੁਸੀਂ ਇੰਜ ਨਹੀਂ ਕੀਤਾ ਤਾਂ ਅੱਲਾਹ ਨੇ ਤੁਹਾਨੂੰ ਇਸ ਤੋਂ ਮੁਆਫ਼ ਕਰ ਦਿੱਤਾ। ਸੋ ਤੁਸੀਂ ਨਮਾਜ਼ ਕਾਇਮ ਕਰੋ ਤੇ ਜ਼ਕਾਤ ਅਦਾ ਕਰੋ ਅਤੇ ਅੱਲਾਹ ਅਤੇ ਉਸ ਦੇ ਰਸੂਲ ਦੀ ਤਾਬੇਦਾਰੀ ਕਰੋ। ਅੱਲਾਹ ਨੂੰ ਸਭ ਪਤਾ ਹੈ ਜੋ ਤੁਸੀਂ ਕਰਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ تَرَ إِلَى ٱلَّذِينَ تَوَلَّوْا۟ قَوْمًا غَضِبَ ٱللَّهُ عَلَيْهِم مَّا هُم مِّنكُمْ وَلَا مِنْهُمْ وَيَحْلِفُونَ عَلَى ٱلْكَذِبِ وَهُمْ يَعْلَمُونَ

Punjabi Translation - Arif Haleemਕੀ ਤੁਸੀਂ ਉਹਨਾਂ (ਮੁਨਾਫ਼ਿਕ) ਲੋਕਾਂ ਨੂੰ ਨਹੀਂ ਵੇਖਿਆ ਕਿ ਜਿਨ੍ਹਾਂ ਨੇ ਉਸ ਕੌਮ (ਯਹੂਦੀਆਂ) ਨਾਲ ਮਿੱਤਰਤਾ ਕੀਤੀ ਜਿਨ੍ਹਾਂ ਉੱਤੇ ਅੱਲਾਹ ਦੀ ਕਰੋਪੀ ਹੋਈ ਸੀ ?ਨਾ ਉਹ ਤੁਹਾਡੇ ਵਿੱਚੋਂ ਹਨ ਅਤੇ ਨਾ ਹੀ ਉਹਨਾਂ (ਕਾਫ਼ਿਰਾਂ) ਵਿੱਚੋਂ ਹਨ, ਉਹ ਝੂਠੀਆਂ ਕਸਮਾਂ ਖਾਂਦੇ ਹਨ ਹਾਲਾਂ ਕਿ ਉਹ ਸਭ ਜਾਣਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَعَدَّ ٱللَّهُ لَهُمْ عَذَابًا شَدِيدًا إِنَّهُمْ سَآءَ مَا كَانُوا۟ يَعْمَلُونَ

Punjabi Translation - Arif Haleemਕਿ ਅੱਲਾਹ ਨੇ ਉਹਨਾਂ ਲਈ ਕਰੜਾ ਅਜ਼ਾਬ ਤਿਆਰ ਕਰ ਛੱਡਿਆ ਹੈ, ਬਹੁਤ ਹੀ ਭੈੜੀਆਂ ਕਰਤੂਤਾਂ ਹਨ ਜਿਹੜੀਆਂ ਉਹ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱتَّخَذُوٓا۟ أَيْمَٰنَهُمْ جُنَّةً فَصَدُّوا۟ عَن سَبِيلِ ٱللَّهِ فَلَهُمْ عَذَابٌ مُّهِينٌ

Punjabi Translation - Arif Haleemਉਹਨਾਂ ਨੇ ਆਪਣੀਆਂ ਕਸਮਾਂ ਨੂੰ ਢਾਲ ਬਣਾ ਛੱਡਿਆ ਹੈ, ਉਹ ਲੋਕਾਂ ਨੂੰ ਅੱਲਾਹ ਦੇ ਰਾਹ ਤੋਂ ਰੋਕਦੇ ਹਨ, ਸੋ ਉਹਨਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّن تُغْنِىَ عَنْهُمْ أَمْوَٰلُهُمْ وَلَآ أَوْلَٰدُهُم مِّنَ ٱللَّهِ شَيْـًٔا أُو۟لَٰٓئِكَ أَصْحَٰبُ ٱلنَّارِ هُمْ فِيهَا خَٰلِدُونَ

Punjabi Translation - Arif Haleemਉਹਨਾਂ ਦੀ ਧਨ-ਦੌਲਤ ਤੇ ਉਹਨਾਂ ਦੀ ਸੰਤਾਨ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ (ਕਿਆਮਤ ਦਿਹਾੜੇ) ਕੁੱਝ ਕੰਮ ਨਹੀਂ ਆਵੇਗੀ, ਇਹੋ ਲੋਕ ਨਰਕੀ ਹਨ, ਉਹ ਇਸ ਵਿਚ ਸਦਾ ਲਈ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ يَبْعَثُهُمُ ٱللَّهُ جَمِيعًا فَيَحْلِفُونَ لَهُۥ كَمَا يَحْلِفُونَ لَكُمْ وَيَحْسَبُونَ أَنَّهُمْ عَلَىٰ شَىْءٍ أَلَآ إِنَّهُمْ هُمُ ٱلْكَٰذِبُونَ

Punjabi Translation - Arif Haleemਜਿਸ ਦਿਨ ਅੱਲਾਹ ਉਹਨਾਂ ਸਭ ਨੂੰ ਮੁੜ ਸੁਰਜੀਤ ਕਰੇਗਾ ਤਾਂ ਉਹ ਉਸ (ਅੱਲਾਹ) ਦੇ ਸਾਹਮਣੇ ਵੀ ਕਸਮਾਂ ਖਾਂਣਗੇ ਜਿਵੇਂ ਤੁਹਾਡੇ ਸਾਹਮਣੇ ਕਸਮਾਂ ਖਾਂਦੇ ਹਨ ਅਤੇ ਉਹ ਸਮਝਦੇ ਹਨ ਕਿ ਉਹ ਠੀਕ ਰਾਹ ਉੱਤੇ ਹਨ। ਸਾਵਧਾਨ ਰਹੋ! ਬੇਸ਼ੱਕ ਉਹ ਝੂਠੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱسْتَحْوَذَ عَلَيْهِمُ ٱلشَّيْطَٰنُ فَأَنسَىٰهُمْ ذِكْرَ ٱللَّهِ أُو۟لَٰٓئِكَ حِزْبُ ٱلشَّيْطَٰنِ أَلَآ إِنَّ حِزْبَ ٱلشَّيْطَٰنِ هُمُ ٱلْخَٰسِرُونَ

Punjabi Translation - Arif Haleemਇਹਨਾਂ ਉੱਤੇ ਸ਼ੈਤਾਨ ਭਾਰੂ ਹੋ ਗਿਆ ਹੈ, ਫੇਰ ਉਸ ਨੇ ਉਹਨਾਂ ਦੇ ਦਿਲਾਂ ’ਚੋਂ ਅੱਲਾਹ ਦੀ ਯਾਦ ਨੂੰ ਭੁਲਾ ਛੱਡਿਆ ਹੈ, ਇਹ ਸ਼ੈਤਾਨ ਦਾ ਟੋਲਾ ਹੈ, ਬੇਸ਼ੱਕ ਸ਼ੈਤਾਨੀ ਟੋਲਾ ਹੀ ਘਾਟੇ ਵਿਚ ਰਹਿਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ يُحَآدُّونَ ٱللَّهَ وَرَسُولَهُۥٓ أُو۟لَٰٓئِكَ فِى ٱلْأَذَلِّينَ

Punjabi Translation - Arif Haleemਬੇਸ਼ੱਕ ਜਿਹੜੇ ਲੋਕ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕਰਦੇ ਹਨ ਉਹ ਸਭ ਤੋਂ ਵੱਧ ਹੀਣੇ ਲੋਕਾਂ ਵਿੱਚੋਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَتَبَ ٱللَّهُ لَأَغْلِبَنَّ أَنَا۠ وَرُسُلِىٓ إِنَّ ٱللَّهَ قَوِىٌّ عَزِيزٌ

Punjabi Translation - Arif Haleemਅੱਲਾਹ ਨੇ ਲਿਖ ਰੱਖਿਆ ਹੈ ਕਿ ਅੰਤ ਮੈਂ ਤੇ ਮੇਰੇ ਰਸੂਲ ਹੀ ਭਾਰੂ ਰਹਿਣਗੇ। ਬੇਸ਼ੱਕ ਅੱਲਾਹ ਵੱਡਾ ਬਲਵਾਨ ਅਤੇ ਜ਼ੋਰਾਵਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّا تَجِدُ قَوْمًا يُؤْمِنُونَ بِٱللَّهِ وَٱلْيَوْمِ ٱلْـَٔاخِرِ يُوَآدُّونَ مَنْ حَآدَّ ٱللَّهَ وَرَسُولَهُۥ وَلَوْ كَانُوٓا۟ ءَابَآءَهُمْ أَوْ أَبْنَآءَهُمْ أَوْ إِخْوَٰنَهُمْ أَوْ عَشِيرَتَهُمْ أُو۟لَٰٓئِكَ كَتَبَ فِى قُلُوبِهِمُ ٱلْإِيمَٰنَ وَأَيَّدَهُم بِرُوحٍ مِّنْهُ وَيُدْخِلُهُمْ جَنَّٰتٍ تَجْرِى مِن تَحْتِهَا ٱلْأَنْهَٰرُ خَٰلِدِينَ فِيهَا رَضِىَ ٱللَّهُ عَنْهُمْ وَرَضُوا۟ عَنْهُ أُو۟لَٰٓئِكَ حِزْبُ ٱللَّهِ أَلَآ إِنَّ حِزْبَ ٱللَّهِ هُمُ ٱلْمُفْلِحُونَ

Punjabi Translation - Arif Haleem(ਹੇ ਨਬੀ!) ਤੁਸੀਂ ਕੋਈ ਵੀ ਕੌਮ ਅਜਿਹੀ ਨਹੀਂ ਵੇਖੋਗੇ ਜਿਹੜੀ ਅੱਲਾਹ ਤੇ ਕਿਆਮਤ ਦਿਹਾੜੇ ਉੱਤੇ ਈਮਾਨ ਰੱਖਦੀ ਹੋਵੇ ਪਰ ਉਹ ਉਹਨਾਂ ਲੋਕਾਂ ਨਾਲ ਦੋਸਤੀ ਕਰੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕਰਦੇ ਹੋਣ, ਭਾਵੇਂ ਉਹ ਉਹਨਾਂ ਦੇ ਪਿਓ ਹਨ ਜਾਂ ਪੁੱਤਰ ਜਾਂ ਭਰਾ ਜਾਂ ਪਰਿਵਾਰ ਵਾਲੇ ਹੀ ਹੋਣ। ਇਹੋ ਉਹ ਲੋਕ ਹਨ ਜਿਨ੍ਹਾਂ ਦੇ ਦਿਲਾਂ ਵਿਚ ਅੱਲਾਹ ਨੇ ਈਮਾਨ ਲਿਖ ਛੱਡਿਆ ਹੈ ਅਤੇ ਆਪਣੇ ਵੱਲੋਂ ਰੂਹ ਭੇਜ ਕੇ ਭਾਵ ਗ਼ੈਬ ਤੋਂ ਉਹਨਾਂ ਦੀ ਸਹਾਇਤਾ ਕੀਤੀ ਹੈ। ਉਹ ਉਹਨਾਂ ਨੂੰ ਅਜਿਹੀਆਂ ਜੰਨਤਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉਹ ਉਹਨਾਂ ਵਿਚ ਸਦਾ ਰਹਿਣਗੇ। ਅੱਲਾਹ ਉਹਨਾਂ ਤੋਂ ਰਾਜ਼ੀ ਹੋ ਗਿਆ ਅਤੇ ਉਹ ਅੱਲਾਹ ਤੋਂ ਰਾਜ਼ੀ ਹਨ, ਇਹੋ ਅੱਲਾਹ ਦਾ ਟੋਲਾ ਹੈ। ਜਾਣ ਲਓ! ਕਿ ਬੇਸ਼ੱਕ ਜਿਹੜਾ ਅੱਲਾਹ ਦਾ ਟੋਲਾ ਹੈ ਉਹੀਓ ਸਫ਼ਲਤਾ ਪ੍ਰਾਪਤ ਕਰਨ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70