caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Faatir فاطر

45 ਆਇਤਾਂ · ਮੱਕਾ · ਉਤਰਨ ਦਾ ਕ੍ਰਮ 43

بِسْمِ ٱللَّهِ ٱلرَّحْمَٰنِ ٱلرَّحِيمِ ٱلْحَمْدُ لِلَّهِ فَاطِرِ ٱلسَّمَٰوَٰتِ وَٱلْأَرْضِ جَاعِلِ ٱلْمَلَٰٓئِكَةِ رُسُلًا أُو۟لِىٓ أَجْنِحَةٍ مَّثْنَىٰ وَثُلَٰثَ وَرُبَٰعَ يَزِيدُ فِى ٱلْخَلْقِ مَا يَشَآءُ إِنَّ ٱللَّهَ عَلَىٰ كُلِّ شَىْءٍ قَدِيرٌ

Punjabi Translation - Arif Haleemਸਾਰੀਆਂ ਤਾਰੀਫ਼ਾਂ ਉਸ ਅੱਲਾਹ ਲਈ ਹਨ ਜਿਹੜਾ ਕਿ ਅਕਾਸ਼ਾਂ ਤੇ ਧਰਤੀ ਦਾ ਪੈਦਾ ਕਰਨ ਵਾਲਾ ਹੈ ਅਤੇ ਦੋ-ਦੋ ਤਿੰਨ ਤਿੰਨ ਚਾਰ ਚਾਰ ਪਰਾਂ ਵਾਲੇ ਫ਼ਰਿਸ਼ਤਿਆਂ ਰਾਹੀਂ ਆਪਣੇ ਸੁਨੇਹੇ ਪਹੁੰਚਾਉਣ ਵਾਲਾ ਹੈ। ਉਹ ਆਪਣੀ ਰਚਨਾ ਵਿਚ ਜਿਵੇਂ ਚਾਹਵੇ ਵਾਧਾ ਕਰਦਾ ਹੈ। ਅੱਲਾਹ ਹਰ ਚੀਜ਼ ਦੀ ਸਮਰਥਾ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَّا يَفْتَحِ ٱللَّهُ لِلنَّاسِ مِن رَّحْمَةٍ فَلَا مُمْسِكَ لَهَا وَمَا يُمْسِكْ فَلَا مُرْسِلَ لَهُۥ مِنۢ بَعْدِهِۦ وَهُوَ ٱلْعَزِيزُ ٱلْحَكِيمُ

Punjabi Translation - Arif Haleemਅੱਲਾਹ ਲੋਕਾਂ ਲਈ ਆਪਣੀਆਂ ਰਹਿਮਤਾਂ ਦੇ ਜਿਹੜੇ ਬੂਹੇ ਖੋਲ ਦਿੰਦਾ ਹੈ ਉਸ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਜਿਸ ਨੂੰ ਉਹ ਬੰਦ ਕਰ ਦਿੰਦਾ ਹੈ ਉਸ ਨੂੰ ਕੋਈ ਖੋਲ ਨਹੀਂ ਸਕਦਾ ਅਤੇ ਉਹੀਓ ਸ਼ਕਤੀਸ਼ਾਲੀ ਤੇ ਹਿਕਮਤ ਵਾਲਾ (ਸੂਝ-ਬੂਝ ਦਾਨਾਈ ਵਾਲਾ) ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلنَّاسُ ٱذْكُرُوا۟ نِعْمَتَ ٱللَّهِ عَلَيْكُمْ هَلْ مِنْ خَٰلِقٍ غَيْرُ ٱللَّهِ يَرْزُقُكُم مِّنَ ٱلسَّمَآءِ وَٱلْأَرْضِ لَآ إِلَٰهَ إِلَّا هُوَ فَأَنَّىٰ تُؤْفَكُونَ

Punjabi Translation - Arif Haleemਹੇ ਲੋਕੋ! ਅੱਲਾਹ ਵੱਲੋਂ ਜੋ ਤੁਹਾਡੇ ਉੱਤੇ ਉਪਕਾਰ ਕੀਤੇ ਗਏ ਹਨ ਉਹਨਾਂ ਨੂੰ ਯਾਦ ਰੱਖੋ। ਕੀ ਅੱਲਾਹ ਤੋਂ ਛੁੱਟ ਕੋਈ ਹੋਰ ਰਚਨਾਹਾਰ ਹੈ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ਤੋਂ ਰਿਜ਼ਕ ਦਿੰਦਾ ਹੋਵੇ ? ਛੁੱਟ ਉਸ (ਅੱਲਾਹ) ਤੋਂ ਕੋਈ ਵੀ ਹੋਰ (ਸੱਚਾ) ਇਸ਼ਟ ਨਹੀਂ, ਤੁਸੀਂ ਕਿਧਰੋਂ ਧੋਖਾ ਖਾ ਰਹੇ ਹੋ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن يُكَذِّبُوكَ فَقَدْ كُذِّبَتْ رُسُلٌ مِّن قَبْلِكَ وَإِلَى ٱللَّهِ تُرْجَعُ ٱلْأُمُورُ

Punjabi Translation - Arif Haleem(ਹੇ ਨਬੀ!) ਜੇ ਇਹ (ਕਾਫ਼ਿਰ) ਤੁਹਾਨੂੰ ਝੁਠਲਾ ਰਹੇ ਹਨ (ਤਾਂ ਕੋਈ ਨਵੀਂ ਗੱਲ ਨਹੀਂ) ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਪੈਗ਼ੰਬਰ ਝੁਠਲਾਏ ਜਾ ਚੁੱਕੇ ਹਨ, ਅੰਤ ਉਹ ਸਾਰੇ ਮਾਮਲੇ (ਨਿਪਟਾਰੇ ਲਈ) ਅੱਲਾਹ ਕੋਲ ਹੀ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلنَّاسُ إِنَّ وَعْدَ ٱللَّهِ حَقٌّ فَلَا تَغُرَّنَّكُمُ ٱلْحَيَوٰةُ ٱلدُّنْيَا وَلَا يَغُرَّنَّكُم بِٱللَّهِ ٱلْغَرُورُ

Punjabi Translation - Arif Haleemਹੇ ਲੋਕੋ! ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ, ਸੋ ਇਹ ਸੰਸਾਰਿਕ ਜੀਵਨ ਤੁਹਾਨੂੰ ਧੋਖੇ ਵਿਚ ਨਾ ਪਾਈਂ ਰੱਖੇ ਅਤੇ ਨਾ ਹੀ ਉਹ ਵੱਡਾ ਧੋਖੇਬਾਜ਼ (ਸ਼ੈਤਾਨ) ਤੁਹਾਨੂੰ (ਅੱਲਾਹ ਬਾਰੇ ਕਿਸੇ) ਧੋਖੇ ਵਿਚ ਪਾ ਦੇਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلشَّيْطَٰنَ لَكُمْ عَدُوٌّ فَٱتَّخِذُوهُ عَدُوًّا إِنَّمَا يَدْعُوا۟ حِزْبَهُۥ لِيَكُونُوا۟ مِنْ أَصْحَٰبِ ٱلسَّعِيرِ

Punjabi Translation - Arif Haleemਬੇਸ਼ੱਕ ਸ਼ੈਤਾਨ ਤੁਹਾਡਾ ਵੈਰੀ ਹੈ, ਸੋ ਤੁਸੀਂ ਵੀ ਉਸ ਨੂੰ ਆਪਣਾ ਵੈਰੀ ਸਮਝੋ। ਉਹ (ਸ਼ੈਤਾਨ) ਤਾਂ ਅਪਣੇ ਪੈਰੋਕਾਰਾਂ ਨੂੰ ਆਪਣੇ ਰਸਤੇ ਵੱਲ ਇਸ ਲਈ ਬੁਲਾਉਂਦਾ ਹੈ ਤਾਂ ਜੋ ਉਹ ਨਰਕ ਵਾਲੇ ਬਣ ਜਾਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ كَفَرُوا۟ لَهُمْ عَذَابٌ شَدِيدٌ وَٱلَّذِينَ ءَامَنُوا۟ وَعَمِلُوا۟ ٱلصَّٰلِحَٰتِ لَهُم مَّغْفِرَةٌ وَأَجْرٌ كَبِيرٌ

Punjabi Translation - Arif Haleemਜਿਹੜੇ ਲੋਕ ਕਾਫ਼ਿਰ (ਇਕ ਰੱਬ ਦੇ ਇਨਕਾਰੀ) ਹੋ ਗਏ ਉਹਨਾਂ ਲਈ ਕਰੜੀ ਸਜ਼ਾ ਹੈ ਅਤੇ ਜਿਹੜੇ ਲੋਕੀ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਉਹਨਾਂ ਲਈ ਬਖ਼ਸ਼ਿਸ਼ ਤੇ ਬਹੁਤ ਵੱਡਾ ਬਦਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَمَن زُيِّنَ لَهُۥ سُوٓءُ عَمَلِهِۦ فَرَءَاهُ حَسَنًا فَإِنَّ ٱللَّهَ يُضِلُّ مَن يَشَآءُ وَيَهْدِى مَن يَشَآءُ فَلَا تَذْهَبْ نَفْسُكَ عَلَيْهِمْ حَسَرَٰتٍ إِنَّ ٱللَّهَ عَلِيمٌۢ بِمَا يَصْنَعُونَ

Punjabi Translation - Arif Haleemਕੀ ਉਹ ਵਿਅਕਤੀ (ਹਿਦਾਇਤ ਵਾਲਾ ਹੋ ਸਕਦਾ ਹੈ) ਜਿਸ ਲਈ ਉਸ ਦੇ ਭੈੜੇ ਕਰਮਾਂ ਨੂੰ ਸੋਹਣਾ ਬਣਾ ਦਿੱਤਾ ਗਿਆ ਹੋਵੇ ਅਤੇ ਉਹ ਉਹਨਾਂ ਨੂੰ ਚੰਗਾ ਸਮਝਦਾ ਹੋਵੇ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ ਗੁਮਰਾਹ ਕਰ ਦਿੰਦਾ ਹੈ ਤੇ ਜਿਸ ਨੂੰ ਚਾਹੁੰਦਾ ਹੈ ਸਿੱਧੇ ਰਾਹ ਪਾਉਂਦਾ ਹੈ। ਸੋ (ਹੇ ਨਬੀ!) ਤੁਸੀਂ ਉਹਨਾਂ ਦੀ ਚਿੰਤਾ ਵਿਚ ਕਿਤੇ ਆਪਣੀ ਜਿੰਦ ਨੂੰ ਹੀ ਨਾ ਗੁਆਚ ਬੇਠੋ। ਉਹ ਜੋ ਵੀ ਕਰ ਰਹੇ ਹਨ ਅੱਲਾਹ ਭਲੀ-ਭਾਂਤ ਜਾਣੂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱللَّهُ ٱلَّذِىٓ أَرْسَلَ ٱلرِّيَٰحَ فَتُثِيرُ سَحَابًا فَسُقْنَٰهُ إِلَىٰ بَلَدٍ مَّيِّتٍ فَأَحْيَيْنَا بِهِ ٱلْأَرْضَ بَعْدَ مَوْتِهَا كَذَٰلِكَ ٱلنُّشُورُ

Punjabi Translation - Arif Haleemਅਤੇ ਅੱਲਾਹ ਹੀ ਉਹਨਾਂ ਹਵਾਵਾਂ ਨੂੰ ਭੇਜਦਾ ਹੈ ਜਿਹੜੀਆਂ ਬੱਦਲਾਂ ਨੂੰ ਚੁੱਕਦੀਆਂ ਹਨ, ਫੇਰ ਅਸੀਂ ਉਹਨਾਂ ਬੱਦਲਾਂ ਨੂੰ ਮੁਰਦਾ (ਬੰਜਰ) ਧਰਤੀ ਵੱਲ ਭੇਜਦੇ ਹਾਂ ਅਤੇ ਇਹਨਾਂ (ਬੱਦਲਾਂ) ਰਾਹੀਂ ਉਸੇ ਧਰਤੀ ਨੂੰ ਉਸ ਦੀ ਮੌਤ (ਉਜਾੜ) ਤੋਂ ਮਗਰੋਂ ਜਿਊਂਦਾ (ਉਪਜਾਊ) ਕਰ ਦਿੰਦੇ ਹਾਂ। ਇਸੇ ਪ੍ਰਕਾਰ (ਤੁਸੀਂ ਸਭ ਨੇ ਵੀ ਕਿਆਮਤ ਦਿਹਾੜੇ) ਮੁੜ ਜਿਊਂਦਾ ਹੋਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَن كَانَ يُرِيدُ ٱلْعِزَّةَ فَلِلَّهِ ٱلْعِزَّةُ جَمِيعًا إِلَيْهِ يَصْعَدُ ٱلْكَلِمُ ٱلطَّيِّبُ وَٱلْعَمَلُ ٱلصَّٰلِحُ يَرْفَعُهُۥ وَٱلَّذِينَ يَمْكُرُونَ ٱلسَّيِّـَٔاتِ لَهُمْ عَذَابٌ شَدِيدٌ وَمَكْرُ أُو۟لَٰٓئِكَ هُوَ يَبُورُ

Punjabi Translation - Arif Haleemਜੋ ਵਿਅਕਤੀ ਮਾਨ-ਸਨਮਾਨ ਚਾਹੁੰਦਾ ਹੈ (ਤਾਂ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ) ਆਦਰ ਸਤਿਕਾਰ ਤਾਂ ਸਾਰਾ ਦਾ ਸਾਰਾ ਅੱਲਾਹ ਲਈ ਹੀ ਹੈ, ਸਾਰੇ ਪਵਿੱਤਰ ਸ਼ਬਦ ਉਸੇ ਵੱਲ ਚੜ੍ਹਦੇ ਹਨ ਅਤੇ ਨੇਕ ਕਰਮ ਉਹਨਾਂ (ਸ਼ਬਦਾਂ) ਉਤਾਂਹ ਚੁੱਕ ਲੈ ਜਾਂਦੇ ਹਨ। ਜਿਹੜੇ ਲੋਕ ਭੈੜੀਆਂ ਚਾਲਾਂ ਚਲਦੇ ਹਨ ਉਹਨਾਂ ਲਈ ਕਰੜਾ ਅਜ਼ਾਬ ਹੈ ਅਤੇ ਉਹਨਾਂ ਦੀਆਂ ਸਾਰੀਆਂ ਚਾਲਾਂ ਆਪੇ ਨਸ਼ਟ ਹੋ ਜਾਣਗੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱللَّهُ خَلَقَكُم مِّن تُرَابٍ ثُمَّ مِن نُّطْفَةٍ ثُمَّ جَعَلَكُمْ أَزْوَٰجًا وَمَا تَحْمِلُ مِنْ أُنثَىٰ وَلَا تَضَعُ إِلَّا بِعِلْمِهِۦ وَمَا يُعَمَّرُ مِن مُّعَمَّرٍ وَلَا يُنقَصُ مِنْ عُمُرِهِۦٓ إِلَّا فِى كِتَٰبٍ إِنَّ ذَٰلِكَ عَلَى ٱللَّهِ يَسِيرٌ

Punjabi Translation - Arif Haleem(ਲੋਕੋ) ਅੱਲਾਹ ਨੇ ਹੀ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਫੇਰ ਵੀਰਜ ਤੋਂ (ਪੈਦਾ ਕੀਤਾ) ਫੇਰ ਤੁਹਾਡੇ ਜੋੜੇ (ਪਤੀ ਪਤਨੀ) ਬਣਾਏ ਅਤੇ ਜਿਹੜੀ ਵੀ ਇਸਤਰੀ ਗਰਭਵਤੀ ਹੁੰਦੀ ਹੈ ਤੇ ਬੱਚਾ ਜਣਦੀ ਹੈ, ਅੱਲਾਹ ਨੂੰ ਉਸ ਦਾ ਗਿਆਨ ਹੁੰਦਾ ਹੈ ਅਤੇ ਜੇ ਕਿਸੇ ਦੀ ਆਯੂ ਵਿਚ ਵਾਧਾ ਕੀਤਾ ਜਾਂਦਾ ਹੈ ਜਾਂ ਕਿਸੇ ਦੀ ਆਯੂ ਘਟਾਈ ਜਾਂਦੀ ਹੈ ਤਾਂ ਇਹ ਸਾਰੀਆਂ ਗੱਲਾਂ ਇਕ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਖੀਆਂ ਹੋਈਆਂ ਹਨ। ਬੇਸ਼ੱਕ ਅੱਲਾਹ ਲਈ ਇਹ ਸਭ ਕਰਨਾ ਬਹੁਤ ਹੀ ਸੌਖਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا يَسْتَوِى ٱلْبَحْرَانِ هَٰذَا عَذْبٌ فُرَاتٌ سَآئِغٌ شَرَابُهُۥ وَهَٰذَا مِلْحٌ أُجَاجٌ وَمِن كُلٍّ تَأْكُلُونَ لَحْمًا طَرِيًّا وَتَسْتَخْرِجُونَ حِلْيَةً تَلْبَسُونَهَا وَتَرَى ٱلْفُلْكَ فِيهِ مَوَاخِرَ لِتَبْتَغُوا۟ مِن فَضْلِهِۦ وَلَعَلَّكُمْ تَشْكُرُونَ

Punjabi Translation - Arif Haleemਅਤੇ ਦੋ ਦਰਿਆਵਾਂ ਵਿਚ ਇਕ ਦਾ ਪਾਣੀ ਮਿੱਠਾ ਹੈ, ਪੀਣ ਵਿਚ ਸੁਆਦੀ ਹੈ ਅਤੇ ਦੂਜਾ ਖਾਰਾ ਹੈ ਅਤੇ ਕੌੜਾ ਹੈ। (ਹੇ ਲੋਕੋ!) ਤੁਸੀਂ ਉਹਨਾਂ ਦੋਹਾਂ ਦਰਿਆਵਾਂ ਵਿੱਚੋਂ ਤਾਜ਼ਾ ਮਾਸ (ਮੱਛੀਆਂ ਆਦਿ) ਖਾਂਦੇ ਹੋ ਅਤੇ ਗਹਣੀਆਂ ਦੀ ਸਮੱਗਰੀ (ਮੌਤੀ ਹੀਰੇ) ਕੱਢਦੇ ਹੋ, ਜਿਨ੍ਹਾਂ ਨੂੰ ਤੁਸੀਂ ਪਹਿਣਦੇ ਹੋ। ਤੁਸੀਂ (ਦਰਿਆਵਾਂ ਵਿਚ) ਪਾਣੀ ਨੂੰ ਚੀਰਦੀਆਂ ਹੋਈਆਂ ਵੱਡੀਆਂ-ਵੱਡੀਆਂ ਬੇੜੀਆਂ ਤੁਰਦੀਆਂ ਵੇਖਦੇ ਹੋ ਤਾਂ ਜੋ ਤੁਸੀਂ ਅੱਲਾਹ ਦੀ ਕ੍ਰਿਪਾਲਤਾ (ਰੋਜ਼ੀ) ਉਹਨਾਂ (ਦਰਿਆਵਾਂ) ਵਿੱਚੋਂ ਲੱਭੋ ਅਤੇ ਤੁਸੀਂ ਉਸ ਦੇ ਧੰਨਵਾਦੀ ਹੋਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُولِجُ ٱلَّيْلَ فِى ٱلنَّهَارِ وَيُولِجُ ٱلنَّهَارَ فِى ٱلَّيْلِ وَسَخَّرَ ٱلشَّمْسَ وَٱلْقَمَرَ كُلٌّ يَجْرِى لِأَجَلٍ مُّسَمًّى ذَٰلِكُمُ ٱللَّهُ رَبُّكُمْ لَهُ ٱلْمُلْكُ وَٱلَّذِينَ تَدْعُونَ مِن دُونِهِۦ مَا يَمْلِكُونَ مِن قِطْمِيرٍ

Punjabi Translation - Arif Haleemਉਹ (ਅੱਲਾਹ) ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਿਲ ਕਰਦਾ ਹੈ ਅਤੇ ਸੂਰਜ ਤੇ ਚੰਨ ਨੂੰ ਉਸੇ ਨੇ ਕੰਮ ਲਾ ਰੱਖਿਆ ਹੈ। ਹਰੇਕ ਆਪਣੇ ਨਿਯਤ ਸਮੇਂ ਤੀਕ ਲਈ ਚੱਲ ਰਿਹਾ ਹੈ। ਉਹੀਓ ਅੱਲਾਹ ਤੁਹਾਡਾ ਸਭ ਦਾ ਪਾਲਣਹਾਰ ਹੈ, ਪਾਤਸ਼ਾਹੀ ਉਸੇ ਦੀ ਹੈ। ਜਿਨ੍ਹਾਂ ਨੂੰ ਤੁਸੀਂ ਉਸ ਅੱਲਾਹ ਨੂੰ ਛੱਡ ਕੇ ਬੇਨਤੀਆਂ ਕਰਦੇ ਹੋ ਉਹ ਤਾਂ ਖਜੂਰ ਦੇ ਛਿਲਕੇ ਜਿੱਨਾ ਵੀ ਅਧਿਕਾਰ ਨਹੀਂ ਰਖਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِن تَدْعُوهُمْ لَا يَسْمَعُوا۟ دُعَآءَكُمْ وَلَوْ سَمِعُوا۟ مَا ٱسْتَجَابُوا۟ لَكُمْ وَيَوْمَ ٱلْقِيَٰمَةِ يَكْفُرُونَ بِشِرْكِكُمْ وَلَا يُنَبِّئُكَ مِثْلُ خَبِيرٍ

Punjabi Translation - Arif Haleemਜੇ ਤੁਸੀਂ ਉਹਨਾਂ (ਝੂਠੇ ਇਸ਼ਟਾਂ)ਨੂੰ ਸੱਦੋ ਤਾਂ ਉਹ ਤੁਹਾਡੀਆਂ ਬੇਨਤੀਆਂ ਨਹੀਂ ਸੁਣਦੇ, ਜੇ ਭਲਾ ਸੁਣ ਵੀ ਲੈਣ ਤਾਂ ਉਹ (ਤੁਹਾਡੀ ਬੇਨਤੀਆਂ ਦਾ) ਜਵਾਬ ਨਹੀਂ ਦੇ ਸਕਦੇ, ਸਗੋਂ ਕਿਆਮਤ ਵੇਲੇ ਉਹ ਤੁਹਾਡੇ ਇਸ ਸ਼ਿਰਕ ਦਾ ਇਨਕਾਰ ਕਰ ਦੇਣਗੇ।[1] ਅੱਲਾਹ ਵਰਗੇ ਜਾਣਕਾਰ ਤੋਂ ਛੁੱਟ ਤੁਹਾਨੂੰ ਕੋਈ ਵੀ (ਉਹਨਾਂ ਮੁਸ਼ਰਿਕਾਂ ਦੇ ਹਾਲ ਦੀ ਸੂਚਨਾ) ਨਹੀਂ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلنَّاسُ أَنتُمُ ٱلْفُقَرَآءُ إِلَى ٱللَّهِ وَٱللَّهُ هُوَ ٱلْغَنِىُّ ٱلْحَمِيدُ

Punjabi Translation - Arif Haleemਹੇ ਲੋਕੋ! ਤੁਸੀਂ ਹੀ ਅੱਲਾਹ ਦੇ ਮੁਥਾਜ ਹੋ ਜਦ ਕਿ ਅੱਲਾਹ ਤਾਂ ਹਰ ਚੀਜ਼ ਤੋਂ ਬੇਪਰਵਾਹ ਹੈ ਤੇ ਸਭ ਸਿਫ਼ਤਾਂ ਉਸੇ ਲਈ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِن يَشَأْ يُذْهِبْكُمْ وَيَأْتِ بِخَلْقٍ جَدِيدٍ

Punjabi Translation - Arif Haleemਜੇ ਉਹ ਚਾਹੇ ਤਾਂ ਤੁਹਾਨੂੰ ਖ਼ਤਮ ਕਰਕੇ (ਤੁਹਾਡੀ ਥਾਂ) ਇਕ ਨਵੀ ਮਖ਼ਲੂਕ ਪੈਦਾ ਕਰ ਦੇਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا ذَٰلِكَ عَلَى ٱللَّهِ بِعَزِيزٍ

Punjabi Translation - Arif Haleemਅਤੇ ਇੰਜ ਕਰਨਾ ਅੱਲਾਹ ਲਈ ਕੋਈ ਔਖਾ ਕੰਮ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَزِرُ وَازِرَةٌ وِزْرَ أُخْرَىٰ وَإِن تَدْعُ مُثْقَلَةٌ إِلَىٰ حِمْلِهَا لَا يُحْمَلْ مِنْهُ شَىْءٌ وَلَوْ كَانَ ذَا قُرْبَىٰٓ إِنَّمَا تُنذِرُ ٱلَّذِينَ يَخْشَوْنَ رَبَّهُم بِٱلْغَيْبِ وَأَقَامُوا۟ ٱلصَّلَوٰةَ وَمَن تَزَكَّىٰ فَإِنَّمَا يَتَزَكَّىٰ لِنَفْسِهِۦ وَإِلَى ٱللَّهِ ٱلْمَصِيرُ

Punjabi Translation - Arif Haleemਯਾਦ ਰਖੋ ਕਿ (ਕਿਆਮਤ ਦਿਹਾੜੇ) ਕੋਈ ਵੀ ਵਿਅਕਤੀ ਕਿਸੇ ਦੂਜੇ ਦੇ (ਗੁਨਾਹਾਂ ਦਾ) ਭਾਰ ਨਹੀਂ ਚੁੱਕੇਗਾ ਅਤੇ ਜੇ ਕੋਈ (ਆਪਣੇ ਗੁਨਾਹਾਂ ਦੇ) ਭਾਰ ਤੋਂ ਲੱਦਿਆ ਹੋਇਆ ਵਿਅਕਤੀ ਆਪਣਾ ਭਾਰ ਵੰਡਾਉਣ ਲਈ ਕਿਸੇ ਨੂੰ ਸੱਦੇਗਾ ਤਾਂ ਉਸ ਦੇ ਭਾਰ ਵਿੱਚੋਂ ਕੁੱਝ ਵੀ ਚੁੱਕ ਨਹੀਂ ਸਕੇਗਾ, ਭਾਵੇਂ ਉਹ ਕੋਈ ਸਕਾ-ਸੰਬੰਧੀ ਹੀ ਕਿਉਂ ਨਾ ਹੋਵੇ। (ਹੇ ਨਬੀ!) ਤੁਸੀਂ ਕੇਵਲ ਉਹਨਾਂ ਨੂੰ ਹੀ ਸਾਵਧਾਨ ਕਰ ਸਕਦੇ ਹੋ ਜਿਹੜੇ ਲੋਕੀ ਆਪਣੇ ਰੱਬ ਤੋਂ ਬਿਨਾਂ ਵੇਖੇ ਹੀ ਡਰਦੇ ਹਨ ਅਤੇ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ। ਜਿਹੜਾ ਵੀ ਕੋਈ (ਗੁਨਾਹਾਂ ਤੋਂ) ਪਾਕ ਭਾਵ ਬਚ ਕੇ ਰਹਿੰਦਾ ਹੈ ਉਹ ਆਪਣੇ ਲਈ ਹੀ ਪਵਿੱਤਰਤਾ ਧਾਰਨ ਕਰਦਾ ਹੈ, ਕਿਉਂ ਜੋ ਪਰਤਣਾ ਤਾਂ ਸਾਰਿਆਂ ਨੇ ਅੱਲਾਹ ਵੱਲ ਹੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا يَسْتَوِى ٱلْأَعْمَىٰ وَٱلْبَصِيرُ

Punjabi Translation - Arif Haleemਅੰਨ੍ਹਾ ਤੇ ਸੁਜਾਖਾ ਇੱਕੋ ਜਿਹੇ ਨਹੀਂ ਹੁੰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا ٱلظُّلُمَٰتُ وَلَا ٱلنُّورُ

Punjabi Translation - Arif Haleemਨਾ ਹੀ ਹਨੇਰੇ ਤੇ ਚਾਨਣ ਇਕ ਸਮਾਨ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا ٱلظِّلُّ وَلَا ٱلْحَرُورُ

Punjabi Translation - Arif Haleemਤੇ ਨਾ ਹੀ ਧੁੱਪ ਤੇ ਛਾਂ ਇਕ ਬਰਾਬਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا يَسْتَوِى ٱلْأَحْيَآءُ وَلَا ٱلْأَمْوَٰتُ إِنَّ ٱللَّهَ يُسْمِعُ مَن يَشَآءُ وَمَآ أَنتَ بِمُسْمِعٍ مَّن فِى ٱلْقُبُورِ

Punjabi Translation - Arif Haleemਨਾ ਹੀ ਜਿਊਂਦੇ ਤੇ ਮੁਰਦੇ ਇਕ ਸਮਾਨ ਹੋ ਸਕਦੇ ਹਨ। ਬੇਸ਼ੱਕ ਅੱਲਾਹ ਜਿਸ ਨੂੰ ਚਾਹੁੰਦਾ ਹੈ (ਉਸੇ ਨੂੰ ਚੰਗੀਆਂ ਗੱਲਾਂ) ਸੁਣਵਾਉਂਦਾ ਹੈ ਅਤੇ (ਹੇ ਨਬੀ!) ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਸੁਣਾ ਸਕਦੇ ਜਿਹੜੇ ਕਬਰਾਂ ਵਿਚ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنْ أَنتَ إِلَّا نَذِيرٌ

Punjabi Translation - Arif Haleem(ਹੇ ਮੁਹੰਮਦ ਸ:!) ਤੁਸੀਂ ਤਾਂ ਕੇਵਲ (ਨਰਕ ਤੋਂ) ਸਾਵਧਾਨ ਕਰਨ ਵਾਲੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّآ أَرْسَلْنَٰكَ بِٱلْحَقِّ بَشِيرًا وَنَذِيرًا وَإِن مِّنْ أُمَّةٍ إِلَّا خَلَا فِيهَا نَذِيرٌ

Punjabi Translation - Arif Haleemਬੇਸ਼ੱਕ ਅਸੀਂ ਹੀ ਤੁਹਾਨੂੰ ਹੱਕ (ਕੁਰਆਨ) ਨਾਲ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਤੇ ਡਰਾਉਣ ਵਾਲਾ ਬਣਾ ਕੇ ਭੇਜਿਆ ਹੈ ਤੇ ਕੋਈ ਵੀ ਅਜਿਹੀ ਉੱਮਤ ਨਹੀਂ ਹੋਈ ਜਿਸ ਵਿਚ ਕੋਈ ਡਰਾਉਂਣ ਵਾਲਾ ਨਾ ਆਇਆ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِن يُكَذِّبُوكَ فَقَدْ كَذَّبَ ٱلَّذِينَ مِن قَبْلِهِمْ جَآءَتْهُمْ رُسُلُهُم بِٱلْبَيِّنَٰتِ وَبِٱلزُّبُرِ وَبِٱلْكِتَٰبِ ٱلْمُنِيرِ

Punjabi Translation - Arif Haleem(ਹੇ ਮੁਹੰਮਦ!) ਜੇ ਇਹ (ਮੱਕੇ ਦੇ) ਲੋਕ ਤੁਹਾਨੂੰ ਝੁਠਲਾਉਂਦੇ ਹਨ ਤਾਂ ਉਹਨਾਂ ਲੋਕਾਂ ਨੇ ਵੀ ਤਾਂ (ਪੈਗ਼ੰਬਰਾਂ ਨੂੰ) ਝੁਠਲਾਇਆ ਸੀ ਜਿਹੜੇ ਇਹਨਾਂ ਨੂੰ ਪਹਿਲਾਂ ਬੀਤ ਚੁੱਕੇ ਹਨ, ਜਦ ਕਿ ਉਹਨਾਂ ਦੇ ਕੋਲ ਉਹਨਾਂ ਦੇ ਰਸੂਲ ਖੁੱਲ੍ਹੀਆਂ ਨਿਸ਼ਾਨੀਆਂ ਤੇ ਚਾਨ੍ਹਣ ਵਿਖਾਉਣ ਵਾਲੀਆਂ ਕਿਤਾਬਾਂ ਲੈ ਕੇ ਆਏ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ أَخَذْتُ ٱلَّذِينَ كَفَرُوا۟ فَكَيْفَ كَانَ نَكِيرِ

Punjabi Translation - Arif Haleemਫੇਰ ਅਸੀਂ ਉਹਨਾਂ ਸਾਰੇ ਕਾਫ਼ਿਰਾਂ ਨੂੰ (ਅਜ਼ਾਬ ਵਿਚ) ਫੜ ਲਿਆ, ਫੇਰ ਵੇਖੋ ਮੇਰਾ ਅਜ਼ਾਬ ਕਿਹੋ ਜਿਹਾ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ تَرَ أَنَّ ٱللَّهَ أَنزَلَ مِنَ ٱلسَّمَآءِ مَآءً فَأَخْرَجْنَا بِهِۦ ثَمَرَٰتٍ مُّخْتَلِفًا أَلْوَٰنُهَا وَمِنَ ٱلْجِبَالِ جُدَدٌۢ بِيضٌ وَحُمْرٌ مُّخْتَلِفٌ أَلْوَٰنُهَا وَغَرَابِيبُ سُودٌ

Punjabi Translation - Arif Haleemਕੀ ਤੁਸੀਂ (ਹੇ ਲੋਕੋ!) ਵੇਖਦੇ ਨਹੀਂ ਕਿ ਬੇਸ਼ੱਕ ਅੱਲਾਹ ਨੇ ਅਕਾਸ਼ ਤੋਂ ਪਾਣੀ ਬਰਸਾਇਆ, ਫੇਰ ਅਸੀਂ ਉਸੇ ਰਾਹੀਂ ਭਾਂਤ-ਭਾਂਤ ਰੰਗਾਂ ਦੇ ਫਲ ਉਗਾਏ ਅਤੇ ਪਹਾੜਾਂ ਵਿਚ ਵੀ ਲਾਲ ਤੇ ਚਿੱਟੀਆਂ ਘਾਟੀਆਂ ਹਨ। ਉਹਨਾਂ ਦੇ ਵੱਖੋ-ਵੱਖ ਰੰਗ ਹਨ ਅਤੇ ਕਾਲੇ ਸਿਆਹ ਵੀ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنَ ٱلنَّاسِ وَٱلدَّوَآبِّ وَٱلْأَنْعَٰمِ مُخْتَلِفٌ أَلْوَٰنُهُۥ كَذَٰلِكَ إِنَّمَا يَخْشَى ٱللَّهَ مِنْ عِبَادِهِ ٱلْعُلَمَٰٓؤُا۟ إِنَّ ٱللَّهَ عَزِيزٌ غَفُورٌ

Punjabi Translation - Arif Haleemਇਸੇ ਪ੍ਰਕਾਰ ਮਨੁੱਖਾਂ, ਜਾਨਵਰਾਂ ਤੇ ਪਸ਼ੂਆਂ ਦੇ ਰੰਗ ਵੀ ਵੱਖੋ-ਵੱਖ ਹੁੰਦੇ ਹਨ। ਸੋ ਅੱਲਾਹ ਤੋਂ ਉਸ ਦੇ ਬੰਦਿਆਂ ਵਿੱਚੋਂ ਉਹੀਓ ਡਰਦੇ ਹਨ, ਜਿਹੜੇ ਗਿਆਨ ਰੱਖਦੇ ਹਨ। ਬੇਸ਼ੱਕ ਅੱਲਾਹ ਜ਼ੋਰਾਵਰ ਤੇ ਬਖ਼ਸ਼ਣਹਾਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ يَتْلُونَ كِتَٰبَ ٱللَّهِ وَأَقَامُوا۟ ٱلصَّلَوٰةَ وَأَنفَقُوا۟ مِمَّا رَزَقْنَٰهُمْ سِرًّا وَعَلَانِيَةً يَرْجُونَ تِجَٰرَةً لَّن تَبُورَ

Punjabi Translation - Arif Haleemਜਿਹੜੇ ਲੋਕੀ ਅੱਲਾਹ ਦੀ ਕਿਤਾਬ (.ਕੁਰਆਨ) ਦਾ ਪਾਠ ਕਰਦੇ ਹਨ ਅਤੇ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਮਾਲ) ਦਿੱਤਾ ਹੈ ਉਸ ਵਿੱਚੋਂ ਗੁਪਤ ਰੂਪ ਵਿਚ ਜਾਂ (ਲੋੜ ਪੈਣ ’ਤੇ) ਐਲਾਨੀਆ ਖ਼ਰਚ ਕਰਦੇ ਹਨ, ਉਹ ਲੋਕ ਅਜਿਹੇ ਵਣਜ-ਵਪਾਰ ਦੇ ਆਸਵੰਦ ਹਨ, ਜਿਸ ਵਿਚ ਕੋਈ ਘਾਟਾ ਵੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِيُوَفِّيَهُمْ أُجُورَهُمْ وَيَزِيدَهُم مِّن فَضْلِهِۦٓ إِنَّهُۥ غَفُورٌ شَكُورٌ

Punjabi Translation - Arif Haleem(ਉਹ ਇਹ ਵਪਾਰ ਇਸ ਲਈ ਕਰਦੇ ਹਨ) ਤਾਂ ਜੋ ਅੱਲਾਹ ਉਹਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ-ਪੂਰਾ ਬਦਲਾ ਦੇਵੇ ਅਤੇ ਆਪਣੀ ਕ੍ਰਿਪਾ ਨਾਲ ਉਹਨਾਂ ਨੂੰ ਹੋਰ ਵੀ ਵਧੇਰਾ ਬਖ਼ਸ਼ੇ। ਬੇਸ਼ੱਕ ਉਹ (ਅੱਲਾਹ) ਵੱਡਾ ਬਖ਼ਸ਼ਣਹਾਰ ਤੇ (ਪਰਹੇਜ਼ਗਾਰਾਂ ਦਾ) ਕਦਰਦਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِىٓ أَوْحَيْنَآ إِلَيْكَ مِنَ ٱلْكِتَٰبِ هُوَ ٱلْحَقُّ مُصَدِّقًا لِّمَا بَيْنَ يَدَيْهِ إِنَّ ٱللَّهَ بِعِبَادِهِۦ لَخَبِيرٌۢ بَصِيرٌ

Punjabi Translation - Arif Haleem(ਹੇ ਨਬੀ!) ਅਸਾਂ ਜਿਹੜੀ ਕਿਤਾਬ (.ਕੁਰਆਨ) ਤੁਹਾਡੇ ਵੱਲ ਵਹੀ ਰਾਹੀਂ ਭੇਜੀ ਹੈ, ਉਹ ਬਿਲਕੁਲ ਸੱਚ ਹੈ। ਜਦ ਕਿ ਇਹ ਆਪਣੇ ਤੋਂ ਪਹਿਲਾਂ ਦੀਆਂ ਕਿਤਾਬਾਂ ਦੀ ਵੀ ਪੁਸ਼ਟੀ ਕਰਨ ਵਾਲੀ ਹੈ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਦੀ ਪੂਰੀ ਖ਼ਬਰ ਰੱਖਦਾ ਹੈ ਅਤੇ ਹਰੇਕ ਚੀਜ਼ ’ਤੇ ਨਜ਼ਰ ਰੱਖਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ أَوْرَثْنَا ٱلْكِتَٰبَ ٱلَّذِينَ ٱصْطَفَيْنَا مِنْ عِبَادِنَا فَمِنْهُمْ ظَالِمٌ لِّنَفْسِهِۦ وَمِنْهُم مُّقْتَصِدٌ وَمِنْهُمْ سَابِقٌۢ بِٱلْخَيْرَٰتِ بِإِذْنِ ٱللَّهِ ذَٰلِكَ هُوَ ٱلْفَضْلُ ٱلْكَبِيرُ

Punjabi Translation - Arif Haleemਅਸੀਂ ਉਹਨਾਂ ਲੋਕਾਂ ਨੂੰ ਕਿਤਾਬ ਦਾ ਵਾਰਸ ਬਣਾਇਆ, ਜਿਨ੍ਹਾਂ ਨੂੰ ਅਸੀਂ ਆਪਣੇ ਬੰਦਿਆਂ ਵਿੱਚੋਂ (ਉਚਿਤ ਸਮਝਿਆ) ਚੁਣ ਲਿਆ, ਫੇਰ ਉਹਨਾਂ ਲੋਕਾਂ ਵਿੱਚੋਂ ਕੁੱਝ ਤਾਂ ਆਪਣੇ ਆਪ ’ਤੇ ਹੀ ਜ਼ੁਲਮ ਕਰਨ ਲੱਗ ਪਏ (ਭਾਵ ਅੱਲਾਹ ਦੇ ਹੁਕਮਾਂ ਦੀ ਉਲੰਘਨਾ ਕਰਨ ਲਗ ਪਏ) ਅਤੇ ਕੁੱਝ ਉਹਨਾਂ ਵਿੱਚੋਂ ਵਿਚਕਾਰਲੀ ਰਾਹ (ਕੁੱਝ ਹੁਕਮਾਂ ਦੀ ਆਗਿਆਕਾਰੀ ਤੇ ਕੁੱਝ ਹੁਕਮਾਂ ਦੀ ਉਲੰਘਣਾ ਦੀ ਨੀਤੀ) ਅਪਣਾਈ ਅਤੇ ਕੁੱਝ ਉਹਨਾਂ ਵਿੱਚੋਂ ਅੱਲਾਹ ਦੀ ਕ੍ਰਿਪਾ ਨਾਲ ਨੇਕੀਆਂ ਵਿਚ ਵਧਦੇ ਗਏ, ਇਹੋ ਸਭ ਤੋਂ ਵੱਡੀ ਕ੍ਰਿਪਾਲਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

جَنَّٰتُ عَدْنٍ يَدْخُلُونَهَا يُحَلَّوْنَ فِيهَا مِنْ أَسَاوِرَ مِن ذَهَبٍ وَلُؤْلُؤًا وَلِبَاسُهُمْ فِيهَا حَرِيرٌ

Punjabi Translation - Arif Haleemਜਿਨ੍ਹਾਂ ਬਾਗ਼ਾਂ ਵਿਚ ਉਹ ਪ੍ਰਵੇਸ਼ ਕਰਨਗੇ ਉਹ ਸਦੀਵੀਂ ਹਨ ਉੱਥੇ ਉਹਨਾਂ ਨੂੰ ਸੋਨੇ ਦੇ ਕੰਗਣਾਂ ਤੇ ਮੋਤੀਆਂ ਨਾਲ ਸ਼ਿੰਗਾਰਿਆ ਜਾਵੇਗਾ ਅਤੇ ਉੱਥੇ ਉਹਨਾਂ ਦੇ ਵਸਤਰ ਰੇਸ਼ਮ ਦੇ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوا۟ ٱلْحَمْدُ لِلَّهِ ٱلَّذِىٓ أَذْهَبَ عَنَّا ٱلْحَزَنَ إِنَّ رَبَّنَا لَغَفُورٌ شَكُورٌ

Punjabi Translation - Arif Haleemਅਤੇ ਉਹ ਆਖਣਗੇ ਕਿ ਅੱਲਾਹ ਦਾ (ਲੱਖ-ਲੱਖ) ਸ਼ੁਕਰ ਹੈ ਜਿਸ ਨੇ ਸਾਥੋਂ (ਨਰਕ ਦੀ) ਚਿੰਤਾ ਦੂਰ ਕੀਤੀ। ਬੇਸ਼ੱਕ ਸਾਡਾ ਪਾਲਣਹਾਰ ਬਹੁਤ ਹੀ ਵੱਡਾ ਬਖ਼ਸ਼ਣਹਾਰ ਹੈ ਅਤੇ (ਨੇਕੀਆਂ ਦੀ) ਕਦਰ ਕਰਨਾ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِىٓ أَحَلَّنَا دَارَ ٱلْمُقَامَةِ مِن فَضْلِهِۦ لَا يَمَسُّنَا فِيهَا نَصَبٌ وَلَا يَمَسُّنَا فِيهَا لُغُوبٌ

Punjabi Translation - Arif Haleemਅਤੇ ਆਖਣਗੇ ਕਿ (ਧੰਨਵਾਦ ਉਸ ਦਾ) ਜਿਸ ਨੇ ਆਪਣੀ ਮਿਹਰਬਰਾਨੀਆਂ ਨਾਲ ਸਾਨੂੰ ਸਦੀਵੀ ਨਿਵਾਸ ਸਥਾਨ ਦਿੱਤਾ ਜਿੱਥੇ ਸਾਨੂੰ ਨਾ ਤਾਂ ਕੋਈ ਕੱਸ਼ਟ ਹੈ ਅਤੇ ਨਾ ਹੀ ਕੋਈ ਥਕੇਵਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ كَفَرُوا۟ لَهُمْ نَارُ جَهَنَّمَ لَا يُقْضَىٰ عَلَيْهِمْ فَيَمُوتُوا۟ وَلَا يُخَفَّفُ عَنْهُم مِّنْ عَذَابِهَا كَذَٰلِكَ نَجْزِى كُلَّ كَفُورٍ

Punjabi Translation - Arif Haleemਜਿਨ੍ਹਾਂ ਨੇ (ਪੈਗ਼ੰਬਰਾਂ ਦੀਆਂ ਗੱਲਾਂ ਦਾ) ਇਨਕਾਰ ਕੀਤਾ ਸੀ ਉਹਨਾਂ ਲਈ ਨਰਕ ਦੀ ਅੱਗ ਹੋਵੇਗੀ ਫੇਰ ਨਾ ਉਹਨਾਂ ਨੂੰ ਮੌਤ ਆਵੇਗੀ ਕਿ ਮਰ ਹੀ ਜਾਣ ਅਤੇ ਨਾ ਹੀ ਨਰਕ ਦੇ ਅਜ਼ਾਬ ਵਿਚ ਕੋਈ ਕਟੋਤੀ ਕੀਤੀ ਜਾਵੇਗੀ। ਅਸੀਂ ਕਾਫ਼ਿਰਾਂ ਨੂੰ ਇਸ ਪ੍ਰਕਾਰ ਹੀ ਸਜ਼ਾ ਦਿੰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُمْ يَصْطَرِخُونَ فِيهَا رَبَّنَآ أَخْرِجْنَا نَعْمَلْ صَٰلِحًا غَيْرَ ٱلَّذِى كُنَّا نَعْمَلُ أَوَلَمْ نُعَمِّرْكُم مَّا يَتَذَكَّرُ فِيهِ مَن تَذَكَّرَ وَجَآءَكُمُ ٱلنَّذِيرُ فَذُوقُوا۟ فَمَا لِلظَّٰلِمِينَ مِن نَّصِيرٍ

Punjabi Translation - Arif Haleemਅਤੇ ਉਹ (ਕਾਫ਼ਿਰ) ਉਸ (ਨਰਕ) ਵਿੱਚੋਂ ਚੀਕਾਂ ਮਾਰ-ਮਾਰ ਕੇ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਇੱਥੋਂ ਕੱਢ ਲੈ, (ਹੁਣ) ਅਸੀਂ ਚੰਗੇ ਕੰਮ ਕਰਾਂਗੇ ਨਾ ਕਿ ਉਹ ਜਿਹੜੇ ਕੰਮ ਅਸੀਂ ਪਹਿਲਾਂ ਕਰਿਆ ਕਰਦੇ ਸੀ। (ਅੱਲਾਹ ਪੁੱਛੇਗਾ) ਕੀ ਅਸੀਂ ਤੁਹਾਨੂੰ ਇੰਨੀ ਉਮਰ ਨਹੀਂ ਦਿੱਤੀ ਸੀ ਕਿ ਜਿਸ ਵਿਚ ਜੇ ਕੋਈ ਕੁੱਝ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਸੀ? ਅਤੇ ਤੁਹਾਡੇ ਕੋਲ ਇਕ ਚਿਤਾਵਨੀ ਦੇਣ ਵਾਲਾ (ਪੈਗ਼ੰਬਰ) ਵੀ ਆਇਆ ਸੀ। ਹੁਣ ਤੁਸੀਂ (ਅੱਗ ਦਾ) ਸੁਆਦ ਲਵੋ। ਜ਼ਾਲਮਾਂ ਦਾ ਇੱਥੇ ਕੋਈ ਵੀ ਸਹਾਇਕ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱللَّهَ عَٰلِمُ غَيْبِ ٱلسَّمَٰوَٰتِ وَٱلْأَرْضِ إِنَّهُۥ عَلِيمٌۢ بِذَاتِ ٱلصُّدُورِ

Punjabi Translation - Arif Haleemਬੇਸ਼ੱਕ ਅਕਾਸ਼ਾਂ ਤੇ ਧਰਤੀ ਦੀਆਂ ਗੁਪਤ ਗੱਲਾਂ ਨੂੰ ਅੱਲਾਹ ਹੀ ਜਾਣਦਾ ਹੈ ਅਤੇ ਦਿਲਾਂ ਵਿਚ ਛੁੱਪੇ ਹੋਏ ਭੇਤਾਂ ਨੂੰ ਵੀ ਉਹੀਓ ਜਾਣਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱلَّذِى جَعَلَكُمْ خَلَٰٓئِفَ فِى ٱلْأَرْضِ فَمَن كَفَرَ فَعَلَيْهِ كُفْرُهُۥ وَلَا يَزِيدُ ٱلْكَٰفِرِينَ كُفْرُهُمْ عِندَ رَبِّهِمْ إِلَّا مَقْتًا وَلَا يَزِيدُ ٱلْكَٰفِرِينَ كُفْرُهُمْ إِلَّا خَسَارًا

Punjabi Translation - Arif Haleemਉਹੀ (ਅੱਲਾਹ) ਹੈ ਜਿਸ ਨੇ ਤੁਹਾਨੂੰ ਧਰਤੀ ਦਾ ਵਾਰਿਸ ਬਣਾਇਆ, ਸੋ ਜੋ ਕੋਈ ਕੁਫ਼ਰ (ਨਾ-ਸ਼ੁਕਰੀ) ਕਰੇਗਾ ਉਸ ਦੇ ਕੁਫ਼ਰ ਦਾ ਦੋਸ਼ ਉਸੇ ’ਤੇ ਹੀ ਹੋਵੇਗਾ ਅਤੇ ਕਾਫ਼ਿਰਾਂ (ਇਨਕਾਰੀਆਂ) ਲਈ ਉਹਨਾਂ ਦਾ ਕੁਫ਼ਰ (ਇਨਕਾਰ) ਉਹਨਾਂ ਦੇ ਰੱਬ ਦੇ (ਗੁੱਸੇ) ਨੂੰ ਵਧਾਉਣ ਦਾ ਕਾਰਨ ਬਣਦਾ ਹੈ ਅਤੇ ਕਾਫ਼ਿਰਾਂ ਲਈ ਉਹਨਾਂ ਦਾ ਕੁਫ਼ਰ ਉਹਨਾਂ ਦੇ ਨੁਕਸਾਨ ਵਿਚ ਵਾਧਾ ਕਰਦਾ ਹੈ।[2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ أَرَءَيْتُمْ شُرَكَآءَكُمُ ٱلَّذِينَ تَدْعُونَ مِن دُونِ ٱللَّهِ أَرُونِى مَاذَا خَلَقُوا۟ مِنَ ٱلْأَرْضِ أَمْ لَهُمْ شِرْكٌ فِى ٱلسَّمَٰوَٰتِ أَمْ ءَاتَيْنَٰهُمْ كِتَٰبًا فَهُمْ عَلَىٰ بَيِّنَتٍ مِّنْهُ بَلْ إِن يَعِدُ ٱلظَّٰلِمُونَ بَعْضُهُم بَعْضًا إِلَّا غُرُورًا

Punjabi Translation - Arif Haleem(ਹੇ ਨਬੀ! ਮੁਸ਼ਰਿਕਾਂ ਨੂੰ) ਆਖੋ, ਚੰਗਾ ਤੁਸੀਂ ਆਪਣੇ ਜਿਹੜੇ ਇਸ਼ਟ ਦੇਵ ਨੂੰ, ਅੱਲਾਹ ਨੂੰ ਛੱਡ ਕੇ (ਮਦਦ ਲਈ), ਪੁਕਾਰਦੇ ਹੋ ਰਤਾ ਮੈਨੂੰ ਵੀ ਵਿਖਾਓ ਕਿ ਉਹਨਾਂ ਨੇ ਧਰਤੀ ’ਤੇ ਕਿਹੜੀ ਰਚਨਾ ਰਚਾਈ ਹੈ ਜਾਂ ਅਕਾਸ਼ ਵਿਚ ਉਹਨਾਂ ਦੀ ਕਿਹੜੀ ਸਾਂਝ ਹੈ ? ਜਾਂ ਅਸੀਂ ਇਹਨਾਂ (ਮੁਸ਼ਰਿਕਾਂ) ਨੂੰ ਕੋਈ ਲਿਖਤ ਦੇ ਛੱਡੀ ਹੈ ਜਿਸ ਦੇ ਆਧਾਰ ’ਤੇ ਉਹ ਖੜ੍ਹੇ ਹਨ ? ਨਹੀਂ ਕੁੱਝ ਵੀ ਤਾਂ ਨਹੀਂ, ਸਗੋਂ ਇਹ ਜ਼ਾਲਮ ਇਕ ਦੂਜੇ ਨੂੰ ਕੇਵਲ ਲਾਰੇ ਅਤੇ ਧੋਖੇ ਦਈਂ ਜਾ ਰਹੇ ਹਨ। [3]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱللَّهَ يُمْسِكُ ٱلسَّمَٰوَٰتِ وَٱلْأَرْضَ أَن تَزُولَا وَلَئِن زَالَتَآ إِنْ أَمْسَكَهُمَا مِنْ أَحَدٍ مِّنۢ بَعْدِهِۦٓ إِنَّهُۥ كَانَ حَلِيمًا غَفُورًا

Punjabi Translation - Arif Haleemਹਕੀਕਤ ਇਹ ਹੈ ਕਿ ਅੱਲਾਹ ਨੇ ਹੀ ਅਕਾਸ਼ਾਂ ਤੇ ਧਰਤੀ ਨੂੰ ਫੜ੍ਹਿਆ ਹੋਇਆ ਹੈ ਕਿ ਉਹ ਦੋਵੇਂ ਆਪਣੀ ਥਾਂ ਤੋਂ ਸਿਰਕ ਨਾ ਜਾਣ। ਜੇ ਉਹ ਸਿਰਕ ਜਾਣ ਫੇਰ ਉਹਨਾਂ ਨੂੰ ਹੋਰ ਕੋਈ ਥਮ੍ਹਣ ਵਾਲਾ ਵੀ ਨਹੀਂ। ਬੇਸ਼ੱਕ ਉਹ ਵੱਡਾ ਸਹਿਣਸ਼ੀਲ ਤੇ ਬਖ਼ਸ਼ਣਹਾਰ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَقْسَمُوا۟ بِٱللَّهِ جَهْدَ أَيْمَٰنِهِمْ لَئِن جَآءَهُمْ نَذِيرٌ لَّيَكُونُنَّ أَهْدَىٰ مِنْ إِحْدَى ٱلْأُمَمِ فَلَمَّا جَآءَهُمْ نَذِيرٌ مَّا زَادَهُمْ إِلَّا نُفُورًا

Punjabi Translation - Arif Haleemਅਤੇ ਉਹਨਾਂ (ਮੱਕੇ ਦੇ) ਕਾਫ਼ਿਰਾਂ ਨੇ ਅੱਲਾਹ ਦੀਆਂ ਪੱਕੀਆਂ ਸੁੰਹਾਂ ਖਾ ਕੇ ਕਿਹਾ ਸੀ ਕਿ ਜੇ ਉਹਨਾਂ ਕੋਲ ਕੋਈ ਡਰਾਉਣ ਵਾਲਾ (ਪੈਗ਼ੰਬਰ) ਆਵੇਗਾ ਤਾਂ ਉਹ ਹੋਰਾਂ ਕੌਮਾਂ ਤੋਂ ਕਿਤੇ ਵੱਧ ਕੇ ਹਿਦਾਹਿਤਾਂ ਕਬੂਲ ਕਰਨ ਵਾਲੇ ਹੋਣਗੇ, ਪ੍ਰੰਤੂ ਜਦੋਂ ਉਹਨਾਂ ਕੋਲ ਡਰਾਉਣ ਵਾਲਾ (ਪੈਗ਼ੰਬਰ) ਆ ਗਿਆ ਤਾਂ ਉਸ ਦੇ ਆਉਣ ਨਾਲ ਉਹਨਾਂ ਵਿਚ ਹੱਕ ਪ੍ਰਤੀ ਨਫ਼ਰਤ ਵਿਚ ਵਾਧਾ ਹੋਣ ਲੱਗ ਪਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱسْتِكْبَارًا فِى ٱلْأَرْضِ وَمَكْرَ ٱلسَّيِّئِ وَلَا يَحِيقُ ٱلْمَكْرُ ٱلسَّيِّئُ إِلَّا بِأَهْلِهِۦ فَهَلْ يَنظُرُونَ إِلَّا سُنَّتَ ٱلْأَوَّلِينَ فَلَن تَجِدَ لِسُنَّتِ ٱللَّهِ تَبْدِيلًا وَلَن تَجِدَ لِسُنَّتِ ٱللَّهِ تَحْوِيلًا

Punjabi Translation - Arif Haleemਨਫ਼ਰਤ ਦਾ ਕਾਰਨ ਇਹ ਸੀ ਕਿ ਉਹ ਆਪਣੇ ਆਪ ਨੂੰ ਧਰਤੀ ਉੱਤੇ ਵੱਡਾ ਸਮਝਦੇ ਸਨ ਅਤੇ (ਹੱਕ ਦੇ ਵਿਰੁੱਧ) ਭੈੜੀਆਂ ਚਾਲਾਂ ਵੀ ਚਲਦੇ ਸਨ। ਜਦੋਂ ਕਿ ਭੈੜੀਆਂ ਚਾਲਾਂ ਤਾਂ ਆਪਣੇ ਚਲਾਉਣ ਵਾਲੇ ਨੂੰ ਹੀ ਆ ਘੇਰਦੀਆਂ ਹਨ। ਹੁਣ ਇਹ ਲੋਕ ਉਸ (ਅਜ਼ਾਬ) ਦੀ ਉਡੀਕ ਕਰ ਰਹੇ ਹਨ ਜਿਹੜਾ ਪਹਿਲੀਆਂ ਕੌਮਾਂ ਨਾਲ ਅੱਲਾਹ ਦੀ ਮਰਿਆਦਾ ਰਹੀ ਹੈ। ਸੋ ਤੁਸੀਂ (ਹੇ ਨਬੀ!) ਕਦੇ ਵੀ ਅੱਲਾਹ ਦੀ ਮਰਿਆਦਾ ਨੂੰ ਬਦਲਦਾ ਹੋਇਆ ਨਹੀਂ ਵੇਖੋਗੇ ਅਤੇ ਨਾ ਹੀ ਤੁਸੀਂ ਅੱਲਾਹ ਦੀ ਮਰਿਆਦਾ ਨੂੰ ਟਲਦਾ ਵੇਖੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمْ يَسِيرُوا۟ فِى ٱلْأَرْضِ فَيَنظُرُوا۟ كَيْفَ كَانَ عَٰقِبَةُ ٱلَّذِينَ مِن قَبْلِهِمْ وَكَانُوٓا۟ أَشَدَّ مِنْهُمْ قُوَّةً وَمَا كَانَ ٱللَّهُ لِيُعْجِزَهُۥ مِن شَىْءٍ فِى ٱلسَّمَٰوَٰتِ وَلَا فِى ٱلْأَرْضِ إِنَّهُۥ كَانَ عَلِيمًا قَدِيرًا

Punjabi Translation - Arif Haleemਕੀ ਉਹ (ਮੱਕੇ ਦੇ) ਲੋਕ ਧਰਤੀ ਉੱਤੇ ਤੁਰੇ ਫਿਰੇ ਨਹੀਂ, ਜਿਸ ਤੋਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੇ ਲੋਕੀ ਉਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ, ਉਹਨਾਂ ਦਾ ਅੰਤ ਕਿਹੋ ਜਿਹਾ ਹੋਇਆ ਸੀ ਜਦ ਕਿ ਉਹ ਉਹਨਾਂ ਤੋਂ ਕਿਤੇ ਵੱਧ ਸ਼ਕਤੀਸ਼ਾਲੀ ਸੀ। ਅੱਲਾਹ ਅਜਿਹਾ ਨਹੀਂ ਕਿ ਕੋਈ ਚੀਜ਼ ਉਸ ਨੂੰ ਅਕਾਸ਼ਾਂ ਵਿਚ ਤੇ ਧਰਤੀ ਵਿਚ ਬੇਵਸ ਕਰ ਦੇਵੇ। ਉਹ ਸਭ ਕੁੱਝ ਜਾਣਦਾ ਹੈ ਅਤੇ ਹਰੇਕ ਪ੍ਰਕਾਰ ਦੀ ਸਮਰਥਾ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ يُؤَاخِذُ ٱللَّهُ ٱلنَّاسَ بِمَا كَسَبُوا۟ مَا تَرَكَ عَلَىٰ ظَهْرِهَا مِن دَآبَّةٍ وَلَٰكِن يُؤَخِّرُهُمْ إِلَىٰٓ أَجَلٍ مُّسَمًّى فَإِذَا جَآءَ أَجَلُهُمْ فَإِنَّ ٱللَّهَ كَانَ بِعِبَادِهِۦ بَصِيرًۢا

Punjabi Translation - Arif Haleemਅਤੇ ਜੇ ਅੱਲਾਹ ਲੋਕਾਂ ਨੂੰ ਉਹਨਾਂ ਦੀਆਂ ਕਰਤੂਤਾਂ ਕਾਰਨ ਫੜਣ ਲੱਗ ਜਾਂਦਾ ਹੈ ਤਾਂ ਇਸ (ਧਰਤੀ) ਦੀ ਪਿੱਠ ਉੱਤੇ ਤੁਰਨ-ਫਿਰਨ ਵਾਲਾ ਕੋਈ ਵੀ ਪ੍ਰਾਣੀ (ਉਸ ਦੇ ਅਜ਼ਾਬ ਤੋਂ) ਨਾ ਬਚ ਸਕਦਾ, ਪਰ ਉਹ (ਅੱਲਾਹ) ਨੇ ਉਹਨਾਂ ਸਭ ਨੂੰ ਇਕ ਨਿਯਤ ਸਮੇਂ ਲਈ ਢਿੱਲ ਦਿੱਤੀ ਹੋਈ ਹੈ, ਜਦੋਂ ਉਹਨਾਂ ਦਾ ਸਮਾਂ ਆ ਜਾਵੇਗਾ (ਉਹਨਾਂ ਨੂੰ ਸਜ਼ਾ ਦੇਵੇਗਾ)। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਨੂ ਚੰਗੀ ਤਰ੍ਹਾਂ ਵੇਖ ਰਿਹਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70