caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Furqaan الفرقان

77 ਆਇਤਾਂ · ਮੱਕਾ · ਉਤਰਨ ਦਾ ਕ੍ਰਮ 42

بِسْمِ ٱللَّهِ ٱلرَّحْمَٰنِ ٱلرَّحِيمِ تَبَارَكَ ٱلَّذِى نَزَّلَ ٱلْفُرْقَانَ عَلَىٰ عَبْدِهِۦ لِيَكُونَ لِلْعَٰلَمِينَ نَذِيرًا

Punjabi Translation - Arif Haleemਉਹ ਜ਼ਾਤ ਬਹੁਤ ਹੀ ਬਰਕਤਾਂ ਵਾਲੀ ਹੈ ਜਿਸ ਨੇ ਆਪਣੇ ਬੰਦੇ (ਮੁਹੰਮਦ) ’ਤੇ ਫ਼ੁਰਕਾਨ (.ਕੁਰਆਨ) ਉਤਾਰਿਆ ਤਾਂ ਜੋ ਉਹ ਸਾਰੇ ਲੋਕਾਂ ਨੂੰ (ਕਿਆਮਤ ਦੇ ਅਜ਼ਾਬ ਤੋਂ) ਡਰਾਉਣ ਵਾਲਾ ਬਣੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِى لَهُۥ مُلْكُ ٱلسَّمَٰوَٰتِ وَٱلْأَرْضِ وَلَمْ يَتَّخِذْ وَلَدًا وَلَمْ يَكُن لَّهُۥ شَرِيكٌ فِى ٱلْمُلْكِ وَخَلَقَ كُلَّ شَىْءٍ فَقَدَّرَهُۥ تَقْدِيرًا

Punjabi Translation - Arif Haleemਅਕਾਸ਼ਾਂ ਤੇ ਧਰਤੀ ਦੀ ਪਾਤਸ਼ਾਹੀ ਉਸੇ (ਅੱਲਾਹ) ਦੀ ਹੈ। ਨਾ ਹੀ ਉਹ (ਅੱਲਾਹ) ਆਪਣੇ ਲਈ ਕੋਈ ਪੁੱਤਰ ਰੱਖਦਾ ਹੈ ਅਤੇ ਨਾ ਹੀ ਪਾਤਸ਼ਾਹੀ ਵਿਚ ਉਸ ਦਾ ਕੋਈ ਭਾਈਵਾਲ ਹੈ। ਉਸ ਨੇ ਹਰੇਕ ਚੀਜ਼ ਨੂੰ ਪੈਦਾ ਕੀਤਾ ਤੇ ਫੇਰ ਇਕ ਨਿਯਤ ਸਮੇਂ ਲਈ ਉਹਨਾਂ ਦੀ ਤਕਦੀਰ ਬਣਾਈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱتَّخَذُوا۟ مِن دُونِهِۦٓ ءَالِهَةً لَّا يَخْلُقُونَ شَيْـًٔا وَهُمْ يُخْلَقُونَ وَلَا يَمْلِكُونَ لِأَنفُسِهِمْ ضَرًّا وَلَا نَفْعًا وَلَا يَمْلِكُونَ مَوْتًا وَلَا حَيَوٰةً وَلَا نُشُورًا

Punjabi Translation - Arif Haleemਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਨੂੰ ਛੱਡ ਹੋਰ ਜਿਹੜੇ ਇਸ਼ਟ ਬਣਾ ਰੱਖੇ ਹਨ ਉਹ (ਕਿਸੇ ਵੀ ਚੀਜ਼ ਦੀ ਸਿਰਜਣਾ) ਨਹੀਂ ਕਰ ਸਕਦੇ ਸਗੋਂ ਉਹ ਤਾਂ ਆਪ ਸਾਜੇ ਗਏ ਹਨ। ਇਹ ਤਾਂ ਆਪ ਆਪਣੇ ਲਈ ਕਿਸੇ ਨਫ਼ਾ-ਨੁਕਸਾਨ ਕਰਨ ਦਾ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਜੀਵਨ ਤੇ ਮੌਤ ਦਾ, ਅਤੇ ਨਾ ਹੀ ਮੁੜ ਜੀ ਉਠਣਾ ਉਹਨਾਂ ਦੇ ਵੱਸ ਵਿਚ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِينَ كَفَرُوٓا۟ إِنْ هَٰذَآ إِلَّآ إِفْكٌ ٱفْتَرَىٰهُ وَأَعَانَهُۥ عَلَيْهِ قَوْمٌ ءَاخَرُونَ فَقَدْ جَآءُو ظُلْمًا وَزُورًا

Punjabi Translation - Arif Haleemਅਤੇ ਕਾਫ਼ਿਰ ਨੇ ਕਿਹਾ ਕਿ ਇਹ (.ਕੁਰਆਨ) ਤਾਂ ਨਿਰਾ ਝੂਠ ਹੈ ਜਿਸ ਨੂੰ ਇਸ (ਮੁਹੰਮਦ) ਨੇ ਆਪ ਹੀ ਘੜ੍ਹ ਲਿਆ ਹੈ ਜਿਸ ਦੇ (ਘੜ੍ਹਣ) ਵਿਚ ਹੋਰਾਂ ਨੇ ਵੀ ਇਸ ਦੀ ਮਦਦ ਕੀਤੀ ਹੈ। ਹੇ ਨਬੀ! (ਇਹ ਕਹਿ ਕੇ) ਉਹਨਾਂ ਨੇ ਬਹੁਤ ਹੀ ਵੱਡੇ ਜ਼ੁਲਮ ਅਤੇ ਝੂਠ ਦਾ ਅਪਰਾਧ ਕੀਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوٓا۟ أَسَٰطِيرُ ٱلْأَوَّلِينَ ٱكْتَتَبَهَا فَهِىَ تُمْلَىٰ عَلَيْهِ بُكْرَةً وَأَصِيلًا

Punjabi Translation - Arif Haleem(ਉਹਨਾਂ ਨੇ) ਇਹ ਵੀ ਕਿਹਾ ਕਿ ਇਹ ਤਾਂ ਪਿਛਲੇ ਲੋਕਾਂ ਦੇ ਕਿੱਸੇ ਹਨ, ਜਿਨ੍ਹਾਂ ਨੂੰ ਉਸ ਨੇ ਆਪਣੇ ਲਈ ਲਿਖਵਾਏ ਹਨ। ਬਸ ਉਹੀਓ ਸਵੇਰੇ-ਸ਼ਾਮ ਉਸ ਦੇ ਸਾਹਮਣੇ ਪੜ੍ਹੇ ਜਾਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ أَنزَلَهُ ٱلَّذِى يَعْلَمُ ٱلسِّرَّ فِى ٱلسَّمَٰوَٰتِ وَٱلْأَرْضِ إِنَّهُۥ كَانَ غَفُورًا رَّحِيمًا

Punjabi Translation - Arif Haleem(ਹੇ ਨਬੀ!) ਆਖ ਦਿਓ ਕਿ ਇਸ (.ਕੁਰਆਨ) ਨੂੰ ਤਾਂ ਉਸ ਨੇ ਉਤਾਰਿਆ ਹੈ ਜਿਹੜਾ ਅਕਾਸ਼ ਤੇ ਧਰਤੀ ਦੀਆਂ ਗੁਪਤ ਗੱਲਾਂ ਨੂੰ ਜਾਣਦਾ ਹੈ। ਬੇਸ਼ੱਕ ਉਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالُوا۟ مَالِ هَٰذَا ٱلرَّسُولِ يَأْكُلُ ٱلطَّعَامَ وَيَمْشِى فِى ٱلْأَسْوَاقِ لَوْلَآ أُنزِلَ إِلَيْهِ مَلَكٌ فَيَكُونَ مَعَهُۥ نَذِيرًا

Punjabi Translation - Arif Haleemਉਹਨਾਂ (ਕਾਫ਼ਿਰਾਂ) ਨੇ ਕਿਹਾ ਕਿ ਇਹ ਕਿਹੋ ਜਿਹਾ ਰਸੂਲ ਹੈ ਜਿਹੜਾ ਭੋਜਨ ਵੀ ਕਰਦਾ ਹੈ ਅਤੇ ਬਜ਼ਾਰਾਂ ਵਿਚ ਤੁਰਦਾ ਫਿਰਦਾ ਵੀ ਹੈ ? ਇਸ ਦੇ ਸੰਗ ਕੋਈ ਫ਼ਰਿਸ਼ਤਾ ਕਿਉਂ ਨਹੀਂ ਭੇਜਿਆ ਗਿਆ ਕਿ ਉਹ ਵੀ ਇਸ ਦਾ ਸਾਥੀ ਬਣ ਕੇ (ਇਨਕਾਰੀਆਂ ਅਤੇ ਸਰਕਸ਼ਾਂ ਨੂੰ) ਡਰਾਉਂਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوْ يُلْقَىٰٓ إِلَيْهِ كَنزٌ أَوْ تَكُونُ لَهُۥ جَنَّةٌ يَأْكُلُ مِنْهَا وَقَالَ ٱلظَّٰلِمُونَ إِن تَتَّبِعُونَ إِلَّا رَجُلًا مَّسْحُورًا

Punjabi Translation - Arif Haleemਜਾਂ ਇਸ ਲਈ ਕੋਈ ਖ਼ਜ਼ਾਨਾ ਹੀ ਉਤਾਰਿਆ ਹੁੰਦਾ ਜਾਂ ਇਸ ਦਾ ਕੋਈ ਬਾਗ਼ ਹੀ ਹੁੰਦਾ ਜਿਸ ਵਿੱਚੋਂ ਇਹ (ਫਲ) ਖਾਂਦਾ। ਉਹਨਾਂ ਜ਼ਾਲਮਾਂ ਨੇ (ਈਮਾਨ ਲਿਆਉਣ ਵਾਲਿਆਂ ਨੂੰ ਕਿਹਾ) ਕਿ ਤੁਸੀਂ ਅਜਿਹੇ ਆਦਮੀ ਦੇ ਪਿੱਛੇ ਲੱਗ ਟੁਰੇ ਹੋ ਜਿਸ ’ਤੇ ਜਾਦੂ ਕੀਤਾ ਹੋਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱنظُرْ كَيْفَ ضَرَبُوا۟ لَكَ ٱلْأَمْثَٰلَ فَضَلُّوا۟ فَلَا يَسْتَطِيعُونَ سَبِيلًا

Punjabi Translation - Arif Haleem(ਹੇ ਮੁਹੰਮਦ ਸ:!) ਵੇਖੋ ਤਾਂ ਸਹਿ ਕਿ ਇਹ (ਕਾਫ਼ਿਰ) ਲੋਕ ਤੁਹਾਡੇ ਪ੍ਰਤੀ ਕਿਹੋ ਜਹੀਆਂ ਗੱਲਾਂ ਬਣਾ ਰਹੇ ਹਨ। ਉਹ ਕੁਰਾਹੇ ਪਏ ਹੋਏ ਹੋ, ਹੁਣ ਉਹ ਕਿਸੇ ਤਰ੍ਹਾਂ ਵੀ ਸਿੱਧੇ ਰਾਹ ਨਹੀਂ ਆ ਸਕਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَبَارَكَ ٱلَّذِىٓ إِن شَآءَ جَعَلَ لَكَ خَيْرًا مِّن ذَٰلِكَ جَنَّٰتٍ تَجْرِى مِن تَحْتِهَا ٱلْأَنْهَٰرُ وَيَجْعَل لَّكَ قُصُورًۢا

Punjabi Translation - Arif Haleemਉਹ (ਅੱਲਾਹ) ਦੀ ਜ਼ਾਤ ਵੱਡੀਆਂ ਬਰਕਤਾਂ ਵਾਲੀ ਹੈ। ਜੇ ਉਹ ਚਾਹਵੇ ਤਾਂ ਤੁਹਾਡੇ ਲਈ ਇਹਨਾਂ ਤੋਂ ਵਧੀਆ ਚੀਜ਼ਾਂ ਬਣਾ ਦੇਵੇ ਭਾਵ ਅਜਿਹੇ ਬਾਗ਼ ਬਣਾ ਦੇਵੇ ਜਿਨ੍ਹਾਂ ਦੇ ਹੇਠ ਨਹਿਰਾਂ ਵਗ ਰਹੀਆਂ ਹੋਣ ਅਤੇ ਤੁਹਾਨੂੰ ਕਈ ਮਹਿਲ ਵੀ ਦੇ ਦੇਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلْ كَذَّبُوا۟ بِٱلسَّاعَةِ وَأَعْتَدْنَا لِمَن كَذَّبَ بِٱلسَّاعَةِ سَعِيرًا

Punjabi Translation - Arif Haleemਪਰ ਉਹਨਾਂ ਨੇ ਕਿਆਮਤ ਨੂੰ ਝੁਠਲਾਇਆ ਹੈ ਅਤੇ ਅਸੀਂ ਉਸ ਵਿਅਕਤੀ ਲਈ, ਜਿਹੜਾ ਕਿਆਮਤ ਨੂੰ ਝੁਠਲਾਏ, ਭੜਕਦੀ ਹੋਈ ਅੱਗ ਤਿਆਰ ਕੀਤੀ ਹੋਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذَا رَأَتْهُم مِّن مَّكَانٍۭ بَعِيدٍ سَمِعُوا۟ لَهَا تَغَيُّظًا وَزَفِيرًا

Punjabi Translation - Arif Haleemਜਦੋਂ ਉਹ (ਨਰਕ ਦੀ ਅੱਗ) ਉਹਨਾਂ (ਇਨਕਾਰੀਆਂ) ਨੂੰ ਦੂਰ ਤੋਂ ਵੇਖੇਗੀ ਤਾਂ ਇਹ ਲੋਕੀ ਉਸ (ਅੱਗ) ਦੀਆਂ ਗੁੱਸੇ ਭਰੀਆਂ ਤੇ ਜੋਸ਼ ਮਾਰਦੀਆਂ ਆਵਾਜ਼ਾਂ ਸੁਣ ਲੈਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَآ أُلْقُوا۟ مِنْهَا مَكَانًا ضَيِّقًا مُّقَرَّنِينَ دَعَوْا۟ هُنَالِكَ ثُبُورًا

Punjabi Translation - Arif Haleemਜਦੋਂ ਉਹ ਜ਼ੰਜੀਰਾਂ ਨਾਲ ਕਸੇ ਹੋਏ ਉਸ (ਨਰਕ) ਦੀ ਕਿਸੇ ਭੀੜੀ ਥਾਂ ਵਿਚ ਸੁੱਟੇ ਜਾਣਗੇ ਤਾਂ ਉੱਥੇ ਆਪਣੀ ਮੌਤ ਨੂੰ ਹੀ ਹਾਂਕਾਂ ਮਾਰਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّا تَدْعُوا۟ ٱلْيَوْمَ ثُبُورًا وَٰحِدًا وَٱدْعُوا۟ ثُبُورًا كَثِيرًا

Punjabi Translation - Arif Haleem(ਉਹਨਾਂ ਕਾਫ਼ਿਰਾਂ ਨੂੰ ਕਿਹਾ ਜਾਵੇਗਾ) ਕਿ ਅੱਜ ਇਕ ਮੌਤ ਨਾ ਬੁਲਾਓ ਸਗੋਂ ਕਈ ਸਾਰੀਆਂ ਮੌਤਾਂ ਨੂੰ ਪੁਕਾਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ أَذَٰلِكَ خَيْرٌ أَمْ جَنَّةُ ٱلْخُلْدِ ٱلَّتِى وُعِدَ ٱلْمُتَّقُونَ كَانَتْ لَهُمْ جَزَآءً وَمَصِيرًا

Punjabi Translation - Arif Haleem(ਹੇ ਨਬੀ!) ਤੁਸੀਂ (ਉਹਨਾਂ ਕਾਫ਼ਿਰਾਂ ਤੋਂ) ਪੁੱਛੋ ਕਿ ਕੀ ਇਹ (ਨਰਕ) ਵਧੀਆ ਹੈ ਜਾਂ ਉਹ ਸਦਾ ਰਹਿਣ ਵਾਲੀ ਜੰਨਤ ਜਿਸ ਦਾ ਵਾਅਦਾ ਪਰਹੇਜ਼ਗਾਰਾਂ (ਨੇਕ ਲੋਕਾਂ) ਨੂੰ ਦਿੱਤਾ ਗਿਆ ਹੈ? ਉਹ ਉਹਨਾਂ ਦੇ ਨੇਕ ਕੰਮਾਂ ਦਾ ਬਦਲਾ ਹੋਵੇਗਾ ਅਤੇ ਉਹਨਾਂ ਦੇ ਰਹਿਣ ਦਾ ਅਸਲੀ ਟਿਕਾਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّهُمْ فِيهَا مَا يَشَآءُونَ خَٰلِدِينَ كَانَ عَلَىٰ رَبِّكَ وَعْدًا مَّسْـُٔولًا

Punjabi Translation - Arif Haleemਇਸ (ਜੰਨਤ ਵਿਚ) ਉਹਨਾਂ ਲਈ ਉਹੀਓ ਹੋਵੇਗਾ ਜਿਸ ਦੀ ਇਹ (ਨੇਕ ਲੋਕ) ਇੱਛਾ ਕਰਨਗੇ। ਉੱਥੇ ਉਹ ਸਦਾ ਰਹਿਣਗੇ। ਇਹ ਤੁਹਾਡੇ ਰੱਬ ਜ਼ਿੰਮੇ ਉਹ ਵਾਅਦਾ ਹੈ ਜਿਹੜਾ ਪੂਰਾ ਹੋਕੇ ਰਹਿਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ يَحْشُرُهُمْ وَمَا يَعْبُدُونَ مِن دُونِ ٱللَّهِ فَيَقُولُ ءَأَنتُمْ أَضْلَلْتُمْ عِبَادِى هَٰٓؤُلَآءِ أَمْ هُمْ ضَلُّوا۟ ٱلسَّبِيلَ

Punjabi Translation - Arif Haleemਜਿਸ ਦਿਨ ਅੱਲਾਹ ਉਹਨਾਂ (ਮੁਸ਼ਰਿਕਾਂ) ਨੂੰ ਅਤੇ ਉਹਨਾਂ ਇਸ਼ਟਾਂ ਨੂੰ, ਜਿਨ੍ਹਾਂ ਨੂੰ ਉਹ ਅੱਲਾਹ ਨੂੰ ਛੱਡ ਕੇ ਪੂਜਦੇ ਸੀ ਉਹਨਾਂ ਸਭ ਨੂੰ ਇਕੱਠਾ ਕਰੇਗਾ ਅਤੇ (ਇਹਨਾਂ ਤੋਂ) ਪੁੱਛੇਗਾ, ਕੀ ਮੇਰੇ ਇਨ੍ਹਾਂ ਬੰਦਿਆਂ ਨੂੰ ਤੁਸੀਂ ਕੁਰਾਹੇ ਪਾਇਆ ਸੀ ਜਾਂ ਇਹ ਆਪ ਹੀ ਕੁਰਾਹੇ ਪਏ ਗਏ ਸੀ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالُوا۟ سُبْحَٰنَكَ مَا كَانَ يَنۢبَغِى لَنَآ أَن نَّتَّخِذَ مِن دُونِكَ مِنْ أَوْلِيَآءَ وَلَٰكِن مَّتَّعْتَهُمْ وَءَابَآءَهُمْ حَتَّىٰ نَسُوا۟ ٱلذِّكْرَ وَكَانُوا۟ قَوْمًۢا بُورًا

Punjabi Translation - Arif Haleemਉਹ (ਇਸ਼ਟ) ਉੱਤਰ ਦੇਣਗੇ ਕਿ ਤੇਰੀ ਜ਼ਾਤ ਪਾਕ ਹੈ, ਸਾਡੀ ਇਹ ਮਜਾਲ ਨਹੀਂ ਸੀ ਕਿ ਅਸੀਂ ਤੇਥੋਂ ਛੁੱਟ ਹੋਰਾਂ ਨੂੰ ਆਪਣਾ (ਕਾਰਜ ਸਾਧਕ) ਬਣਾਉਂਦੇ। ਅਸਲ ਗੱਲ ਇਹ ਹੈ ਕਿ ਤੂੰ ਉਹਨਾਂ ਨੂੰ ਅਤੇ ਉਹਨਾਂ ਦੇ ਪਿਓ ਦਾਦਿਆਂ ਨੂੰ ਹਰ ਪ੍ਰਕਾਰ ਦੀ ਜੀਵਨ ਸਮੱਗਰੀ ਬਖ਼ਸ਼ੀ, ਪਰ ਉਹ ਤੇਰੀਆਂ ਨਸੀਹਤਾਂ ਨੂੰ ਭੁਲਾ ਬੈਠੇ, ਫੇਰ ਤਾਂ ਉਹਨਾਂ ਲੋਕਾਂ ਨੇ ਬਰਬਾਦ ਹੋਣਾ ਹੀ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَقَدْ كَذَّبُوكُم بِمَا تَقُولُونَ فَمَا تَسْتَطِيعُونَ صَرْفًا وَلَا نَصْرًا وَمَن يَظْلِم مِّنكُمْ نُذِقْهُ عَذَابًا كَبِيرًا

Punjabi Translation - Arif Haleem(ਅੱਲਾਹ ਕਾਫ਼ਿਰਾਂ ਨੂੰ ਆਖੇਗਾ ਕਿ) ਉਹਨਾਂ (ਇਸ਼ਟਾਂ) ਨੇ ਤਾਂ ਤੁਹਾਡੀਆਂ ਸਾਰੀਆਂ ਗੱਲਾਂ ਦੀ ਨਿਖੇਦੀ ਕੀਤੀ ਹੈ। ਹੁਣ ਨਾ ਤਾਂ ਤੁਸੀਂ ਅਜ਼ਾਬ ਨੂੰ ਟਾਲ ਸਕਦੇ ਹੋ ਅਤੇ ਨਾ ਹੀ (ਕਿਸੇ ਤੋਂ) ਕੋਈ ਮਦਦ ਲੈ ਸਕਦੇ ਹੋ। ਤੁਹਾਡੇ (ਕਾਫ਼ਿਰਾਂ) ਵਿੱਚੋਂ ਜਿਹੜਾ ਵੀ ਜ਼ੁਲਮ (ਸ਼ਿਰਕ) ਕਰੇਗਾ ਹੈ ਅਸੀਂ ਉਸ ਨੂੰ ਕਰੜਾ ਅਜ਼ਾਬ ਦੇਵਾਂਗੇ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَرْسَلْنَا قَبْلَكَ مِنَ ٱلْمُرْسَلِينَ إِلَّآ إِنَّهُمْ لَيَأْكُلُونَ ٱلطَّعَامَ وَيَمْشُونَ فِى ٱلْأَسْوَاقِ وَجَعَلْنَا بَعْضَكُمْ لِبَعْضٍ فِتْنَةً أَتَصْبِرُونَ وَكَانَ رَبُّكَ بَصِيرًا

Punjabi Translation - Arif Haleem(ਹੇ ਨਬੀ!) ਅਸੀਂ ਤੁਹਾਥੋਂ ਪਹਿਲਾਂ ਜਿੰਨੇ ਵੀ ਪੈਗ਼ੰਬਰ ਭੇਜੇ ਸਨ, ਉਹ ਵੀ ਸਾਰੇ ਦੇ ਸਾਰੇ ਭੋਜਨ ਕਰਦੇ ਸਨ ਅਤੇ ਬਜ਼ਾਰਾਂ ਵਿਚ ਤੁਰਦੇ-ਫਿਰਦੇ ਸਨ ਅਤੇ ਅਸੀਂ ਤੁਹਾਨੂੰ ਇਕ ਦੂਜੇ ਲਈ ਪਰਖਣ ਦਾ ਸਾਧਨ ਬਣਾਇਆ ਹੈ। ਕੀ ਤੁਸੀਂ (ਉਹਨਾਂ ਕਾਫ਼ਿਰਾਂ ਦੀਆਂ ਕਰਤੂਤਾਂ ’ਤੇ) ਧੀਰਜ ਤੋਂ ਕੰਮ ਲਵੋਂਗੇ ? (ਹੇ ਨਬੀ! ਤੇਰਾ ਰੱਬ ਸਭ ਕੁੱਝ ਵੇਖਦਾ ਹੈ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِينَ لَا يَرْجُونَ لِقَآءَنَا لَوْلَآ أُنزِلَ عَلَيْنَا ٱلْمَلَٰٓئِكَةُ أَوْ نَرَىٰ رَبَّنَا لَقَدِ ٱسْتَكْبَرُوا۟ فِىٓ أَنفُسِهِمْ وَعَتَوْ عُتُوًّا كَبِيرًا

Punjabi Translation - Arif Haleemਜਿਹੜੇ ਲੋਕ ਸਾਡੇ ਨਾਲ (ਭਾਵ ਰੱਬ ਨਾਲ) ਮਿਲਣ ਦੀ ਆਸ ਨਹੀਂ ਰੱਖਦੇ ਉਹ ਆਖਦੇ ਹਨ ਕਿ ਸਾਡੇ ਲਈ ਫ਼ਰਿਸ਼ਤੇ ਕਿਉਂ ਨਹੀਂ ਉਤਾਰੇ ਜਾਂ ਅਸੀਂ ਆਪਣੇ ਰੱਬ ਨੂੰ (ਅੱਖੀਂ) ਵੇਖ ਲੈਂਦੇ (ਫੇਰ ਈਮਾਨ ਲੈ ਆਉਂਦੇ)। ਉਹਨਾਂ ਲੋਕਾਂ ਨੇ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਰੱਖਿਆ ਹੈ ਅਤੇ ਇਸੇ ਕਾਰਨ ਉਹ ਸਰਕਸ਼ੀ ਵੀ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ يَرَوْنَ ٱلْمَلَٰٓئِكَةَ لَا بُشْرَىٰ يَوْمَئِذٍ لِّلْمُجْرِمِينَ وَيَقُولُونَ حِجْرًا مَّحْجُورًا

Punjabi Translation - Arif Haleemਜਿਸ ਦਿਨ ਇਹ ਲੋਕ ਫ਼ਰਿਸ਼ਤਿਆਂ ਨੂੰ ਵੇਖ ਲੈਣਗੇ ਉਸ ਦਿਨ ਉਹਨਾਂ ਪਾਪੀਆਂ ਲਈ ਕੋਈ ਖ਼ੁਸ਼ੀ ਵਾਲੀ ਗੱਲ ਨਹੀਂ ਹੋਵੇਗੀ। ਅਤੇ ਉਹ (ਫ਼ਰਿਸ਼ਤੇ) ਆਖਣਗੇ ਕਿ ਤੁਹਾਡੇ ਲਈ ਜੰਨਤ ਹਰਾਮ ਕਰ ਦਿੱਤੀ ਗਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَدِمْنَآ إِلَىٰ مَا عَمِلُوا۟ مِنْ عَمَلٍ فَجَعَلْنَٰهُ هَبَآءً مَّنثُورًا

Punjabi Translation - Arif Haleemਅਤੇ ਉਹਨਾਂ (ਪਾਪੀਆਂ) ਨੇ ਜਿਹੜੇ ਵੀ (ਵੇਖਣ ਵਿਚ ਨੇਕ) ਅਮਲ ਕੀਤੇ ਹੋਣਗੇ ਜਦੋਂ ਅਸੀਂ ਉਹਨਾਂ ਵੱਲ ਧਿਆਨ ਦਿਆਂਗੇ ਤਾਂ ਉਹਨਾਂ ਨੂੰ ਧੂੜ ਵਾਂਗ ਉਡਾ ਦਿਆਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَصْحَٰبُ ٱلْجَنَّةِ يَوْمَئِذٍ خَيْرٌ مُّسْتَقَرًّا وَأَحْسَنُ مَقِيلًا

Punjabi Translation - Arif Haleemਉਸ (ਕਿਆਮਤ) ਦਿਹਾੜੇ ਜੰਨਤੀਆਂ ਲਈ ਠਹਿਰਨ ਦੀ ਵਧੀਆ ਥਾਂ ਹੋਵੇਗੀ ਅਤੇ ਵਧੀਆ ਆਰਾਮਗਾਹ ਵਿਚ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ تَشَقَّقُ ٱلسَّمَآءُ بِٱلْغَمَٰمِ وَنُزِّلَ ٱلْمَلَٰٓئِكَةُ تَنزِيلًا

Punjabi Translation - Arif Haleemਜਿਸ ਦਿਨ ਅਕਾਸ਼ ਬੱਦਲਾਂ ਸਮੇਤ ਫੱਟ ਜਾਵੇਗਾ ਅਤੇ ਫ਼ਰਿਸ਼ਤਿਆਂ ਦੀਆਂ ਡਾਰਾਂ ਦੀਆਂ ਡਾਰਾਂ (ਧਰਤੀ ’ਤੇ) ਉਤਾਰੀਆਂ ਜਾਣਗੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلْمُلْكُ يَوْمَئِذٍ ٱلْحَقُّ لِلرَّحْمَٰنِ وَكَانَ يَوْمًا عَلَى ٱلْكَٰفِرِينَ عَسِيرًا

Punjabi Translation - Arif Haleemਉਸ ਦਿਨ ਸੱਚੀ ਪਾਤਸ਼ਾਹੀ ਕੇਵਲ ਰਹਿਮਾਨ ਦੀ ਹੀ ਹੋਵੇਗੀ ਅਤੇ ਉਹ ਦਿਨ ਕਾਫ਼ਿਰਾਂ ਲਈ ਬਹੁਤ ਭਾਰੀ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَوْمَ يَعَضُّ ٱلظَّالِمُ عَلَىٰ يَدَيْهِ يَقُولُ يَٰلَيْتَنِى ٱتَّخَذْتُ مَعَ ٱلرَّسُولِ سَبِيلًا

Punjabi Translation - Arif Haleemਉਸ ਦਿਨ ਹਰ ਜ਼ਾਲਮ ਵਿਅਕਤੀ ਆਪਣੇ ਹੱਥਾਂ ਨੂੰ ਭਾਵ ਉਂਗਲਾਂ ਨੂੰ ਦੰਦੀ ਵੱਡੇਗਾ ਅਤੇ ਆਖੇਗਾ ਕਿ ਕਾਸ਼! ਰਸੂਲ ਦੇ ਨਾਲ ਮੈਂ ਵੀ (ਦੀਨ ਦੀ ਸਿੱਧੀ) ਰਾਹ ਫੜੀ ਹੁੰਦੀ।[2]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰوَيْلَتَىٰ لَيْتَنِى لَمْ أَتَّخِذْ فُلَانًا خَلِيلًا

Punjabi Translation - Arif Haleemਹਾਏ ਮੇਰੇ ਮਾੜੇ ਭਾਗ! ਕਾਸ਼! ਮੈਂ ਫਲਾਣੇ ਨੂੰ ਆਪਣਾ ਮਿੱਤਰ ਨਾ ਬਣਾਉਂਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّقَدْ أَضَلَّنِى عَنِ ٱلذِّكْرِ بَعْدَ إِذْ جَآءَنِى وَكَانَ ٱلشَّيْطَٰنُ لِلْإِنسَٰنِ خَذُولًا

Punjabi Translation - Arif Haleemਬੇਸ਼ੱਕ ਉਸ (ਮਿੱਤਰ) ਨੇ ਹੀ ਮੈਨੂੰ ਗੁਮਰਾਹੀ ਵਿਚ ਪਾਈਆਂ ਸੀ ਜਦ ਕਿ ਜ਼ਿਕਰ (.ਕੁਰਆਨ) ਮੇਰੇ ਕੋਲ ਆ ਚੁੱਕਾ ਸੀ। ਸ਼ੈਤਾਨ ਤਾਂ ਮਨੁੱਖ ਨੂੰ ਬਿਪਤਾ ਵਿਚ ਫਸਾ ਕੇ ਬੇ-ਸਹਾਰਾ ਛੱਡ ਦੇਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلرَّسُولُ يَٰرَبِّ إِنَّ قَوْمِى ٱتَّخَذُوا۟ هَٰذَا ٱلْقُرْءَانَ مَهْجُورًا

Punjabi Translation - Arif Haleemਅਤੇ ਰਸੂਲ (ਕਿਆਮਤ ਦਿਹਾੜੇ) ਆਖੇਗਾ ਕਿ ਹੇ ਮੇਰੇ ਮਾਲਿਕ! ਮੇਰੀ ਕੌਮ ਨੇ ਇਸ .ਕੁਰਆਨ ਨੂੰ ਪਿੱਠ ਪਿੱਛੇ ਸੁੱਟ ਰੱਖਿਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَذَٰلِكَ جَعَلْنَا لِكُلِّ نَبِىٍّ عَدُوًّا مِّنَ ٱلْمُجْرِمِينَ وَكَفَىٰ بِرَبِّكَ هَادِيًا وَنَصِيرًا

Punjabi Translation - Arif Haleem(ਹੇ ਨਬੀ!) ਅਸੀਂ ਤਾਂ ਇਸੇ ਪ੍ਰਕਾਰ ਹਰੇਕ ਨਬੀ ਦਾ ਵੈਰੀ ਅਪਰਾਧੀਆਂ ਵਿੱਚੋਂ ਬਣਾਇਆ ਹੈ ਅਤੇ ਤੁਹਾਡਾ ਰੱਬ ਅਗਵਾਈ ਅਤੇ ਮਦਦ ਕਰਨ ਲਈ ਬਥੇਰਾ ਹਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَ ٱلَّذِينَ كَفَرُوا۟ لَوْلَا نُزِّلَ عَلَيْهِ ٱلْقُرْءَانُ جُمْلَةً وَٰحِدَةً كَذَٰلِكَ لِنُثَبِّتَ بِهِۦ فُؤَادَكَ وَرَتَّلْنَٰهُ تَرْتِيلًا

Punjabi Translation - Arif Haleemਅਤੇ ਕਾਫ਼ਿਰ ਕਹਿੰਦੇ ਹਨ ਕਿ ਇਸ (ਮੁਹੰਮਦ) ਉੱਤੇ ਸੰਪੂਰਨ਼ਕੁਰਆਨ ਇੱਕੋ ਵਾਰੀ ਕਿਉਂ ਨਹੀਂ ਉਤਾਰਿਆ ਗਿਆ? (ਹੇ ਨਬੀ!) ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਤੁਹਾਡਾ ਦਿਲ ਮਜ਼ਬੂਤ ਰੱਖੀਏ (ਭਾਵ ਯਾਦ ਰੱਖਣਾ ਤੇ ਅਮਲ ਕਰਨਾ ਆਸਾਨ ਹੋਵੇ)। ਅਸੀਂ ਇਸ .ਕੁਰਆਨ ਨੂੰ (ਵਿਸ਼ੇਸ਼ ਕ੍ਰਮ ਨਾਲ) ਠਹਿਰ-ਠਹਿਰ ਕੇ ਹੀ ਪੜ੍ਹ ਕੇ ਸੁਣਾਇਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا يَأْتُونَكَ بِمَثَلٍ إِلَّا جِئْنَٰكَ بِٱلْحَقِّ وَأَحْسَنَ تَفْسِيرًا

Punjabi Translation - Arif Haleemਜੇ ਇਹ (ਕਾਫ਼ਿਰ) ਤੁਹਾਡੇ ਕੋਲ ਕੋਈ ਵੀ ਉਦਾਹਰਨ (ਜਾਂ ਵਿਚਿੱਤਰ ਪ੍ਰਸ਼ਨ) ਲੈ ਕੇ ਆਉਣ ਤਾਂ ਅਸੀਂ (ਉਸੇ ਵੇਲੇ) ਸੱਚਾਈ ’ਤੇ ਆਧਾਰਿਤ ਢੁਕਵਾਂ ਜਵਾਬ ਅਤੇ ਸੁਚੱਜੇ ਢੰਗ ਨਾਲ ਉਸ ਦਾ ਵਿਆਖਣ ਦੱਸ ਦਿੰਦੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يُحْشَرُونَ عَلَىٰ وُجُوهِهِمْ إِلَىٰ جَهَنَّمَ أُو۟لَٰٓئِكَ شَرٌّ مَّكَانًا وَأَضَلُّ سَبِيلًا

Punjabi Translation - Arif Haleemਜਿਹੜੇ ਲੋਕੀ ਇਕਠੇ ਕਰਕੇ ਮੂਧੇ ਮੂੰਹ ਨਰਕ ਵੱਲ ਧੱਕੇ ਜਾਣਗੇ ਉਹਨਾਂ ਦਾ ਟਿਕਾਣਾ ਬਹੁਤ ਹੀ ਭੈੜਾ ਹੈ ਅਤੇ ਉਹ ਉੱਕਾ ਹੀ ਭੈੜੇ ਰਾਹ ਵਾਲੇ ਹਨ।[3]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ ءَاتَيْنَا مُوسَى ٱلْكِتَٰبَ وَجَعَلْنَا مَعَهُۥٓ أَخَاهُ هَٰرُونَ وَزِيرًا

Punjabi Translation - Arif Haleemਬੇਸ਼ੱਕ ਅਸੀਂ ਮੂਸਾ ਨੂੰ ਕਿਤਾਬ (ਤੌਰੈਤ) ਬਖ਼ਸ਼ੀ ਅਤੇ ਉਸ ਦੇ ਭਰਾ ਹਾਰੂਨ ਨੂੰ ਉਸ ਦਾ ਸਹਾਇਕ ਬਣਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَقُلْنَا ٱذْهَبَآ إِلَى ٱلْقَوْمِ ٱلَّذِينَ كَذَّبُوا۟ بِـَٔايَٰتِنَا فَدَمَّرْنَٰهُمْ تَدْمِيرًا

Punjabi Translation - Arif Haleemਅਸੀਂ ਉਹਨਾਂ ਨੂੰ ਹੁਕਮ ਦਿੱਤਾ ਕਿ ਤੁਸੀਂ ਦੋਵੇਂ ਉਸ ਕੌਮ ਵੱਲ ਜਾਓ ਜਿਸ ਨੇ ਸਾਡੀਆਂ ਆਇਤਾਂ (ਹੁਕਮਾਂ) ਨੂੰ ਝੁਠਲਾਇਆ ਹੈ। ਫੇਰ ਅਸੀਂ ਉਹਨਾਂ ਲੋਕਾਂ ਨੂੰ ਮਲਿਆਮੇਟ ਕਰ ਸੁੱਟਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَوْمَ نُوحٍ لَّمَّا كَذَّبُوا۟ ٱلرُّسُلَ أَغْرَقْنَٰهُمْ وَجَعَلْنَٰهُمْ لِلنَّاسِ ءَايَةً وَأَعْتَدْنَا لِلظَّٰلِمِينَ عَذَابًا أَلِيمًا

Punjabi Translation - Arif Haleemਅਤੇ ਨੂਹ ਦੀ ਕੌਮ ਨੇ ਵੀ ਜਦੋਂ ਰਸੂਲਾਂ ਨੂੰ ਝੂਠਾ ਕਿਹਾ ਤਾਂ ਅਸੀਂ ਉਹਨਾਂ ਸਭ ਨੂੰ ਡੋਬ ਦਿੱਤਾ ਅਤੇ ਸੰਸਾਰ ਦੇ ਸਾਰੇ ਲੋਕਾਂ ਲਈ ਇਕ ਸਿੱਖਿਆਦਾਇਕ ਨਿਸ਼ਾਨੀ ਬਣਾ ਦਿੱਤਾ। ਅਸੀਂ ਜ਼ਾਲਮਾਂ ਲਈ ਦਰਦਨਾਕ ਅਜ਼ਾਬ ਤਿਆਰ ਕਰ ਰੱਖਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَعَادًا وَثَمُودَا۟ وَأَصْحَٰبَ ٱلرَّسِّ وَقُرُونًۢا بَيْنَ ذَٰلِكَ كَثِيرًا

Punjabi Translation - Arif Haleemਆਦ, ਸਮੂਦ ਤੇ ਖੂਹ ਵਾਲੇ ਅਤੇ ਇਹਨਾਂ ਦੇ ਵਿਚਕਾਰ ਦੀਆਂ ਹੋਰ ਬਹੁਤ ਸਾਰੀਆਂ ਕੌਮਾਂ ਨੂੰ ਵੀ ਅਸੀਂ ਹਲਾਕ ਕਰ ਚੁੱਕੇ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكُلًّا ضَرَبْنَا لَهُ ٱلْأَمْثَٰلَ وَكُلًّا تَبَّرْنَا تَتْبِيرًا

Punjabi Translation - Arif Haleemਅਸੀਂ ਉਹਨਾਂ ਸਭ ਕੌਮਾਂ ਨੂੰ (ਪਿੱਛੇ ਬਰਬਾਦ ਹੋਣ ਵਾਲਿਆਂ ਦੀਆਂ) ਉਦਾਹਰਣਾਂ ਪੇਸ਼ ਕੀਤੀਆਂ (ਤਾਂ ਜੋ ਸਮਝ ਜਾਣ) ਅਖ਼ੀਰ ਹਰੇਕ ਨੂੰ ਬਰਬਾਦ ਕਰਕੇ ਮਲੀਆਂਮੇਟ ਕਰ ਦਿੱਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ أَتَوْا۟ عَلَى ٱلْقَرْيَةِ ٱلَّتِىٓ أُمْطِرَتْ مَطَرَ ٱلسَّوْءِ أَفَلَمْ يَكُونُوا۟ يَرَوْنَهَا بَلْ كَانُوا۟ لَا يَرْجُونَ نُشُورًا

Punjabi Translation - Arif Haleemਇਹ (ਮੱਕੇ ਦੇ) ਲੋਕ ਉਸ ਬਸਤੀ ਦੇ ਨੇੜ੍ਹਿਓ ਹੀ ਲੰਘਦੇ ਹਨ ਜਿੱਥੇ ਬੜੀ ਭੈੜੀ (ਪੱਥਰਾਂ ਦੀ) ਬਾਰਿਸ਼ ਹੋਈ ਸੀ। ਕੀ ਇਹ ਫੇਰ ਵੀ ਉਸ ਨੂੰ ਨਹੀਂ ਵੇਖਦੇ ? ਸੱਚੀ ਗੱਲ ਤਾਂ ਇਹ ਹੈ ਕਿ ਉਹਨਾਂ ਨੂੰ ਮਰਨ ਮਗਰੋਂ ਮੁੜ ਸੁਰਜੀਤ ਹੋਣ ਦੀ ਆਸ ਹੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا رَأَوْكَ إِن يَتَّخِذُونَكَ إِلَّا هُزُوًا أَهَٰذَا ٱلَّذِى بَعَثَ ٱللَّهُ رَسُولًا

Punjabi Translation - Arif Haleemਹੇ ਨਬੀ! ਜਦੋਂ ਉਹ ਤੁਹਾਨੂੰ ਵੇਖਦੇ ਹਨ ਤਾਂ ਤੁਹਾਡਾ ਮਖੌਲ ਕਰਦੇ ਹਨ (ਅਤੇ ਕਹਿੰਦੇ ਹਨ), ਕੀ ਇਹ ਇਹੋ ਵਿਅਕਤੀ ਹੈ ਜਿਸ ਨੂੰ ਅੱਲਾਹ ਨੇ ਆਪਣਾ ਰਸੂਲ ਬਣਾ ਕੇ ਭੇਜਿਆ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِن كَادَ لَيُضِلُّنَا عَنْ ءَالِهَتِنَا لَوْلَآ أَن صَبَرْنَا عَلَيْهَا وَسَوْفَ يَعْلَمُونَ حِينَ يَرَوْنَ ٱلْعَذَابَ مَنْ أَضَلُّ سَبِيلًا

Punjabi Translation - Arif Haleemਇਹ ਕਾਫ਼ਿਰ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਅਸੀਂ ਇਸ (ਕੁਫ਼ਰ) ’ਤੇ ਅੜੇ ਨਾ ਰਹਿੰਦੇ ਤਾਂ ਇਸ (ਨਬੀ ਸ:) ਨੇ ਤਾਂ ਸਾਨੂੰ ਸਾਡੇ ਇਸ਼ਟਾਂ ਤੋਂ ਬਹਕਾ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਸੀ। ਪਰੰਤੂ ਜਦੋਂ ਇਹ ਅਜ਼ਾਬਾਂ ਨੂੰ ਵੇਖਣਗੇ ਤਾਂ ਉਹਨਾਂ ਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਕੌਣ ਰਾਹੋਂ ਭਟਕਿਆ ਹੋਇਆ ਹੈ ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَرَءَيْتَ مَنِ ٱتَّخَذَ إِلَٰهَهُۥ هَوَىٰهُ أَفَأَنتَ تَكُونُ عَلَيْهِ وَكِيلًا

Punjabi Translation - Arif Haleemਕੀ ਤੁਸੀਂ (ਹੇ ਨਬੀ!) ਉਸ ਨੂੰ ਨਹੀਂ ਵੇਖਿਆ ਜਿਸ ਨੇ ਆਪਣੀਆਂ ਇੱਛਾਵਾਂ ਨੂੰ ਆਪਣਾ ਇਸ਼ਟ ਬਣਾ ਰੱਖਿਆ ਹੈ? ਕੀ ਤੁਸੀਂ ਅਜਿਹੇ ਵਿਅਕਤੀ ਦੀ (ਸਿੱਧੇ ਰਾਹ ਚੱਲਣ ਦੀ) ਜ਼ਿੰਮੇਵਾਰੀ ਲੈ ਸਕਦੇ ਹੋ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ تَحْسَبُ أَنَّ أَكْثَرَهُمْ يَسْمَعُونَ أَوْ يَعْقِلُونَ إِنْ هُمْ إِلَّا كَٱلْأَنْعَٰمِ بَلْ هُمْ أَضَلُّ سَبِيلًا

Punjabi Translation - Arif Haleemਕੀ ਤੁਸੀਂ ਇਸ ਖ਼ਿਆਲ ਵਿਚ ਹੋ ਕਿ ਉਹਨਾਂ ਲੋਕਾਂ ਵਿੱਚੋਂ ਬਹੁਤੇ ਲੋਕ ਸੁਣਦੇ ਜਾਂ ਸਮਝਦੇ ਹਨ ? ਇਹ ਤਾਂ ਪਸ਼ੂਆਂ ਸਮਾਨ ਹਨ ਸਗੋਂ ਉਹਨਾਂ ਤੋਂ ਵੀ ਗਏ ਗੁਜ਼ਰੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ تَرَ إِلَىٰ رَبِّكَ كَيْفَ مَدَّ ٱلظِّلَّ وَلَوْ شَآءَ لَجَعَلَهُۥ سَاكِنًا ثُمَّ جَعَلْنَا ٱلشَّمْسَ عَلَيْهِ دَلِيلًا

Punjabi Translation - Arif Haleem(ਹੇ ਮੁਹੰਮਦ!) ਕੀ ਤੁਸੀਂ ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ਪਰਛਾਵੇਂ ਨੂੰ ਕਿਵੇਂ ਫੈਲਾਇਆ ਹੈ ? ਜੇਕਰ ਉਹ ਚਾਹੁੰਦਾ ਤਾਂ ਉਸ ਨੂੰ ਸਥਿਰ ਹੀ ਕਰ ਦਿੰਦਾ। ਫੇਰ ਅਸਾਂ ਸੂਰਜ ਨੂੰ ਉਸ (ਪਰਛਾਵੇਂ) ਦਾ ਆਗੂ ਬਣਾਇਆ। (ਭਾਵ ਜੇ ਸੂਰਜ ਨਾ ਹੁੰਦਾ ਤਾਂ ਪਰਛਾਵਾਂ ਵੀ ਨਾ ਹੁੰਦਾ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ قَبَضْنَٰهُ إِلَيْنَا قَبْضًا يَسِيرًا

Punjabi Translation - Arif Haleemਫੇਰ ਅਸੀਂ ਇਸ (ਸੂਰਜ) ਨੂੰ ਹੌਲੀ-ਹੌਲੀ ਆਪਣੇ ਵੱਲ ਸਮੇਟ ਲਿਆ (ਭਾਵ ਸੂਰਜ ਨੂੰ ਡੋਬ ਦਿੱਤਾ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُوَ ٱلَّذِى جَعَلَ لَكُمُ ٱلَّيْلَ لِبَاسًا وَٱلنَّوْمَ سُبَاتًا وَجَعَلَ ٱلنَّهَارَ نُشُورًا

Punjabi Translation - Arif Haleemਅਤੇ ਉਹੀ (ਅੱਲਾਹ) ਹੈ ਜਿਸ ਨੇ ਰਾਤ ਨੂੰ ਤੁਹਾਡੇ ਲਈ ਪੜਦਾ ਬਣਾਇਆ ਅਤੇ ਨੀਂਦਰ ਨੂੰ ਅਰਾਮ ਸਕੂਨ ਦਾ ਸਾਧਨ ਬਣਾਇਆ ਅਤੇ ਦਿਨ ਨੂੰ ਉਠ ਖੜੇ ਹੋਣ ਦਾ (ਭਾਵ ਜਾਗਣ ਦਾ) ਵੇਲਾ ਬਣਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُوَ ٱلَّذِىٓ أَرْسَلَ ٱلرِّيَٰحَ بُشْرًۢا بَيْنَ يَدَىْ رَحْمَتِهِۦ وَأَنزَلْنَا مِنَ ٱلسَّمَآءِ مَآءً طَهُورًا

Punjabi Translation - Arif Haleemਅਤੇ ਉਹੀ (ਅੱਲਾਹ) ਹੈ ਜਿਹੜਾ ਆਪਣੀ ਮਿਹਰਾਂ ਵਾਲੇ ਮੀਂਹ ਤੋਂ ਪਹਿਲਾਂ ਹਵਾਵਾਂ ਨੂੰ ਖ਼ੁਸ਼ਖ਼ਬਰੀ ਦੇਣ ਵਾਲੀਆਂ ਬਣਾ ਕੇ ਭੇਜਦਾ ਹੈ ਅਤੇ ਅਕਾਸ਼ ਤੋਂ ਪਵਿੱਤਰ ਪਾਣੀ ਵੀ ਅਸੀਂ ਹੀ ਉਤਾਰਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِّنُحْـِۧىَ بِهِۦ بَلْدَةً مَّيْتًا وَنُسْقِيَهُۥ مِمَّا خَلَقْنَآ أَنْعَٰمًا وَأَنَاسِىَّ كَثِيرًا

Punjabi Translation - Arif Haleemਤਾਂ ਜੋ ਇਸ (ਮੀਂਹ) ਰਾਹੀਂ ਮੁਰਦਾ ਇਲਾਕੇ (ਬੰਜਰ ਧਰਤੀ) ਨੂੰ ਜਿਊਂਦਾ (ਉਪਜਾਊ) ਕਰ ਦਈਏ ਅਤੇ ਅਸੀਂ ਇਸ (ਪਾਣੀ) ਨੂੰ ਆਪਣੀ ਮਖ਼ਲੂਕ (ਸ੍ਰਿਸ਼ਟੀ) ਵਿੱਚੋਂ ਬਹੁਤ ਸਾਰੇ ਜਾਨਵਰਾਂ ਅਤੇ ਮਨੁੱਖਾਂ ਨੂੰ ਪਿਆਈਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ صَرَّفْنَٰهُ بَيْنَهُمْ لِيَذَّكَّرُوا۟ فَأَبَىٰٓ أَكْثَرُ ٱلنَّاسِ إِلَّا كُفُورًا

Punjabi Translation - Arif Haleemਅਤੇ ਬੇਸ਼ੱਕ ਅਸੀਂ ਇਸ (ਮੀਂਹ) ਨੂੰ ਮੁੜ-ਮੁੜ ਉਹਨਾਂ ਦੇ ਸਾਹਮਣੇ ਲਿਆਉਂਦੇ ਭਾਵ ਬਰਸਾਉਂਦੇ ਹਾਂ ਤਾਂ ਜੋ ਉਹ ਸਿੱਖਿਆ ਪ੍ਰਾਪਤ ਕਰ ਸਕਣ ਪਰ ਫੇਰ ਵੀ ਬਹੁਤੇ ਲੋਕ ਨਾ-ਸ਼ੁਕਰੀ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَوْ شِئْنَا لَبَعَثْنَا فِى كُلِّ قَرْيَةٍ نَّذِيرًا

Punjabi Translation - Arif Haleemਜੇਕਰ ਅਸੀਂ ਚਾਹੁੰਦੇ ਤਾਂ ਹਰੇਕ ਬਸਤੀ ਵਿਚ (ਨਰਕ ਤੋਂ) ਇਕ ਡਰਾਉਣ ਵਾਲਾ (ਨਬੀ) ਭੇਜਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَا تُطِعِ ٱلْكَٰفِرِينَ وَجَٰهِدْهُم بِهِۦ جِهَادًا كَبِيرًا

Punjabi Translation - Arif Haleemਸੋ (ਹੇ ਨਬੀ!) ਤੁਸੀਂ ਕਾਫ਼ਿਰਾਂ ਦੇ ਆਖੇ ਨਾਂ ਲੱਗੋ ਅਤੇ ਇਸ .ਕੁਰਆਨ (ਦੀਆਂ ਸਿੱਖਿਆਵਾਂ) ਰਾਹੀਂ ਉਹਨਾਂ (ਕਾਫ਼ਿਰਾਂ) ਵਿਰੁੱਧ ਜਿਹਾਦ (ਸੰਘਰਸ਼) ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُوَ ٱلَّذِى مَرَجَ ٱلْبَحْرَيْنِ هَٰذَا عَذْبٌ فُرَاتٌ وَهَٰذَا مِلْحٌ أُجَاجٌ وَجَعَلَ بَيْنَهُمَا بَرْزَخًا وَحِجْرًا مَّحْجُورًا

Punjabi Translation - Arif Haleemਅਤੇ ਉਹੀ (ਅੱਲਾਹ) ਹੈ ਜਿਸ ਨੇ ਦੋ ਸਮੁੰਦਰਾਂ ਨੂੰ ਮਿਲਾ ਰੱਖਿਆ ਹੈ। ਇਕ ਪਾਣੀ ਮੀਠਾ ਤੇ ਪਿਆਸ ਬੁਝਾਉਂਦਾ ਹੈ ਅਤੇ ਦੂਜਾ ਖਾਰਾ ਤੇ ਕੌੜਾ ਹੈ ਅਤੇ ਉਹਨਾਂ ਦੋਵਾਂ ਵਿਚਕਾਰ ਇਕ ਪੜ੍ਹਦਾ ਹੈ, ਜਿਸ ਨੇ ਉਹਨਾਂ ਨੂੰ ਗਡ-ਮਡ ਹੋਣ ਤੋਂ ਰੋਕ ਰੱਖਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُوَ ٱلَّذِى خَلَقَ مِنَ ٱلْمَآءِ بَشَرًا فَجَعَلَهُۥ نَسَبًا وَصِهْرًا وَكَانَ رَبُّكَ قَدِيرًا

Punjabi Translation - Arif Haleemਅਤੇ (ਅੱਲਾਹ) ਉਹੀ ਹੈ ਜਿਸ ਨੇ ਪਾਣੀ (ਭਾਵ ਵੀਰਜ) ਤੋਂ ਮਨੁੱਖ ਨੂੰ ਪੈਦਾ ਕੀਤਾ ਫੇਰ ਉਸ ਨੂੰ ਪਰਿਵਾਰ ਵਾਲਾ ਅਤੇ ਸਹੁਰਿਆਂ ਵਾਲਾ ਬਣਾਇਆ। ਬੇਸ਼ੱਕ ਤੁਹਾਡਾ ਰੱਬ ਹਰ ਕੰਮ ਕਰਨ ਦੀ ਕੁਦਰਤ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيَعْبُدُونَ مِن دُونِ ٱللَّهِ مَا لَا يَنفَعُهُمْ وَلَا يَضُرُّهُمْ وَكَانَ ٱلْكَافِرُ عَلَىٰ رَبِّهِۦ ظَهِيرًا

Punjabi Translation - Arif Haleemਇਹ (ਕਾਫ਼ਿਰ) ਲੋਕ ਅੱਲਾਹ ਨੂੰ ਛੱਡ ਕੇ ਉਹਨਾਂ ਦੀ ਪੂਜਾ ਕਰਦੇ ਹਨ ਜੋ ਨਾ ਤਾਂ ਉਹਨਾਂ ਨੂੰ ਕੋਈ ਲਾਭ ਹੀ ਦੇ ਸਕਦੇ ਹਨ ਤੇ ਨਾ ਹੀ ਕੋਈ ਹਾਨੀ। ਕਾਫ਼ਿਰ ਤਾਂ ਆਪਣੇ ਰੱਬ ਦੇ ਵਿਰੁੱਧ (ਸ਼ੈਤਾਨ ਦਾ) ਸਹਾਈ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَرْسَلْنَٰكَ إِلَّا مُبَشِّرًا وَنَذِيرًا

Punjabi Translation - Arif Haleem(ਹੇ ਮੁਹੰਮਦ!) ਅਸਾਂ ਤਾਂ ਤੁਹਾਨੂੰ (ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਅਤੇ (ਅਜ਼ਾਬ) ਤੋਂ ਡਰਾਉਣ ਵਾਲਾ ਬਣਾ ਕੇ ਭੇਜਿਆ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ مَآ أَسْـَٔلُكُمْ عَلَيْهِ مِنْ أَجْرٍ إِلَّا مَن شَآءَ أَن يَتَّخِذَ إِلَىٰ رَبِّهِۦ سَبِيلًا

Punjabi Translation - Arif Haleem(ਹੇ ਨਬੀ! ਉਹਨਾਂ ਕਾਫ਼ਿਰਾਂ ਨੂੰ) ਆਖੋ ਕਿ ਮੈਂ ਇਸ ਕੰਮ ਲਈ (.ਕੁਰਆਨੀ ਸਿੱਖਿਆਵਾਂ ਪਹੁੰਚਾਉਣ ਲਈ) ਤੁਹਾਥੋਂ ਕੋਈ ਬਦਲਾ ਨਹੀਂ ਮੰਗਦਾ। ਸੋ ਜੋ ਵੀ ਚਾਹਵੇਂ (ਇਹਨਾਂ ਸਿੱਖਿਆਵਾਂ ਨੂੰ ਮੰਨਦਾ ਹੋਇਆ) ਆਪਣੇ ਰੱਬ ਵੱਲ ਜਾ ਸਕਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَتَوَكَّلْ عَلَى ٱلْحَىِّ ٱلَّذِى لَا يَمُوتُ وَسَبِّحْ بِحَمْدِهِۦ وَكَفَىٰ بِهِۦ بِذُنُوبِ عِبَادِهِۦ خَبِيرًا

Punjabi Translation - Arif Haleemਸੋ ਤੁਸੀਂ ਉਸ ਸਦਾ ਜੀਵਿਤ ਰਹਿਣ ਵਾਲੇ (ਅੱਲਾਹ) ’ਤੇ ਭਰੋਸਾ ਰੱਖੋ ਜਿਸ ਨੂੰ ਕਦੇ ਮੌਤ ਨਹੀਂ ਆਵੇਗੀ ਅਤੇ ਉਸ ਦੀ ਮਹਿਮਾ ਨਾਲ ਉਸ ਦੀ ਤਸਬੀਹ ਕਰੋ। ਉਹ (ਰੱਬ) ਆਪਣੇ ਬੰਦਿਆਂ ਦੇ ਗੁਨਾਹਾਂ ਤੋਂ ਸਭ ਤੋਂ ਵੱਧ ਜਾਣੂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِى خَلَقَ ٱلسَّمَٰوَٰتِ وَٱلْأَرْضَ وَمَا بَيْنَهُمَا فِى سِتَّةِ أَيَّامٍ ثُمَّ ٱسْتَوَىٰ عَلَى ٱلْعَرْشِ ٱلرَّحْمَٰنُ فَسْـَٔلْ بِهِۦ خَبِيرًا

Punjabi Translation - Arif Haleem(ਅੱਲਾਹ) ਉਹ ਜ਼ਾਤ ਹੈ ਜਿਸ ਨੇ ਅਕਾਸ਼ਾਂ ਅਤੇ ਧਰਤੀ ਅਤੇ ਉਹਨਾਂ ਦੇ ਵਿਚਕਾਰ ਦੀਆਂ ਸਾਰੀਆਂ ਚੀਜ਼ਾਂ ਨੂੰ ਛੇ ਦਿਨਾਂ ਵਿਚ ਪੈਦਾ ਕੀਤਾ ਫੇਰ ਅਰਸ਼ (ਅਕਾਸ਼) ’ਤੇ ਵਿਰਾਜਮਾਨ ਹੋਇਆ। ਉਹੀ ਰਹਿਮਾਨ ਹੈ, ਤੁਸੀਂ ਉਸ ਦੀ ਸ਼ਾਨ ਕਿਸੇ ਜਾਣਨ ਵਾਲੇ ਤੋਂ ਪੁੱਛੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذَا قِيلَ لَهُمُ ٱسْجُدُوا۟ لِلرَّحْمَٰنِ قَالُوا۟ وَمَا ٱلرَّحْمَٰنُ أَنَسْجُدُ لِمَا تَأْمُرُنَا وَزَادَهُمْ نُفُورًا

Punjabi Translation - Arif Haleemਜਦੋਂ ਉਹਨਾਂ (ਕਾਫ਼ਿਰਾਂ) ਨੂੰ ਕਿਹਾ ਜਾਂਦਾ ਹੈ ਕਿ ਰਹਿਮਾਨ ਨੂੰ ਸਿਜਦਾ ਕਰੋ ਤਾਂ ਪੁੱਛਦੇ ਹਨ ਕਿ ਰਹਿਮਾਨ ਕੌਣ ਹੈ? ਕੀ ਅਸੀਂ ਉਸ ਨੂੰ ਸਿਜਦਾ ਕਰੀਏ ਜਿਸ ਦਾ ਹੁਕਮ ਤੁਸੀਂ (ਮੁਹੰਮਦ ਸ:) ਸਾਨੂੰ ਦੇ ਰਹੇ ਹੋ? ਇਸ ਗੱਲ ਨੇ ਤਾਂ ਉਹਨਾਂ ਦੀ ਘਿਰਨਾਂ ਵਿਚ ਵਧੇਰੇ ਵਾਧਾ ਕੀਤਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تَبَارَكَ ٱلَّذِى جَعَلَ فِى ٱلسَّمَآءِ بُرُوجًا وَجَعَلَ فِيهَا سِرَٰجًا وَقَمَرًا مُّنِيرًا

Punjabi Translation - Arif Haleemਉਹ ਵੱਡੀਆਂ ਬਰਕਤਾਂ ਵਾਲਾ ਹੈ ਜਿਸ ਨੇ ਅਕਾਸ਼ ਵਿਚ ਬੁਰਜ ਬਣਾਏ ਅਤੇ ਉਸੇ ਵਿਚ ਚਰਾਗ਼ (ਸੂਰਜ) ਅਤੇ ਰੌਸ਼ਨ ਚੰਨ ਬਣਾਇਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَهُوَ ٱلَّذِى جَعَلَ ٱلَّيْلَ وَٱلنَّهَارَ خِلْفَةً لِّمَنْ أَرَادَ أَن يَذَّكَّرَ أَوْ أَرَادَ شُكُورًا

Punjabi Translation - Arif Haleemਉਸੇ ਨੇ ਇਕ ਦੂਜੇ ਦੇ ਪਿੱਛੇ ਆਉਣ ਵਾਲੇ ਰਾਤ ਤੇ ਦਿਨ ਬਣਾਏ। ਇਹ ਸਭ ਉਸ ਵਿਅਕਤੀ ਨੂੰ ਸਮਝਾਉਣ ਲਈ ਹੈ ਜਿਹੜਾ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਹੈ ਜਾਂ ਧੰਨਵਾਦੀ ਹੋਣਾ ਚਾਹੁੰਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَعِبَادُ ٱلرَّحْمَٰنِ ٱلَّذِينَ يَمْشُونَ عَلَى ٱلْأَرْضِ هَوْنًا وَإِذَا خَاطَبَهُمُ ٱلْجَٰهِلُونَ قَالُوا۟ سَلَٰمًا

Punjabi Translation - Arif Haleemਰਹਿਮਾਨ ਦੇ (ਸੱਚੇ) ਬੰਦੇ ਉਹ ਹਨ ਜਿਹੜੇ ਧਰਤੀ ’ਤੇ ਨਰਮਾਈ ਨਾਲ ਤੁਰਦੇ ਹਨ। ਜਦੋਂ ਜਾਹਿਲ ਲੋਕ ਉਹਨਾਂ ਨਾਲ (ਬੇਤੁਕੀਆਂ) ਗੱਲਾਂ ਕਰਨ ਲੱਗਦੇ ਹਨ ਤਾਂ ਉਹ (ਉਲਝਦੇ ਨਹੀਂ) ਬਸ ਕਹਿੰਦੇ ਹਨ ਕਿ ਤੁਹਾਨੂੰ ਮੇਰਾ ਸਲਾਮ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ يَبِيتُونَ لِرَبِّهِمْ سُجَّدًا وَقِيَٰمًا

Punjabi Translation - Arif Haleemਅਤੇ ਜਿਹੜੇ ਆਪਣੇ ਰੱਬ ਦੇ ਹਜ਼ੂਰ ਸਿਜਦੇ ਤੇ ਕਿਯਾਮ ਕਰਦੇ (ਭਾਵ ਨਮਾਜ਼ਾਂ ਪੜ੍ਹਦੇ) ਹੋਏ ਰਾਤਾਂ ਗੁਜ਼ਾਰਦੇ ਹਨ।[4]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ يَقُولُونَ رَبَّنَا ٱصْرِفْ عَنَّا عَذَابَ جَهَنَّمَ إِنَّ عَذَابَهَا كَانَ غَرَامًا

Punjabi Translation - Arif Haleemਅਤੇ ਜਿਹੜੇ ਇਹ ਦੁਆਵਾਂ ਕਰਦੇ ਹਨ ਕਿ ਹੇ ਸਾਡੇ ਰੱਬਾ! ਨਰਕ ਦਾ ਅਜ਼ਾਬ ਸਾਥੋਂ ਪਰਾਂ ਹੀ ਰੱਖਿਓ ਕਿਉਂ ਜੋ ਉਸ ਦਾ ਅਜ਼ਾਬ ਸਦਾ ਲਈ ਚਿੰਬੜਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّهَا سَآءَتْ مُسْتَقَرًّا وَمُقَامًا

Punjabi Translation - Arif Haleemਨਿਰਸੰਦੇਹ, ਉਹ (ਨਰਕ) ਤਾਂ ਵੱਡੀ ਭੈੜੀ ਠਹਿਰਨ ਅਤੇ ਰਹਿਣ ਵਾਲੀ ਥਾਂ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ إِذَآ أَنفَقُوا۟ لَمْ يُسْرِفُوا۟ وَلَمْ يَقْتُرُوا۟ وَكَانَ بَيْنَ ذَٰلِكَ قَوَامًا

Punjabi Translation - Arif Haleemਉਹ ਲੋਕ ਖ਼ਰਚ ਕਰਦੇ ਸਮੇਂ ਨਾ ਤਾਂ ਫਾਲਤੂ (ਲੋੜ ਤੋਂ ਵਧ) ਖ਼ਰਚ ਕਰਦੇ ਹਨ ਅਤੇ ਨਾ ਹੀ ਕੰਜੂਸੀ ਤੋਂ ਕੰਮ ਲੈਂਦੇ ਹਨ, ਸਗੋਂ ਉਹਨਾਂ ਦੋਵਾਂ ਦੇ ਵਿਚਾਲੇ ਵਾਲੀ ਰਾਹ ਅਪਣਾਉਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ لَا يَدْعُونَ مَعَ ٱللَّهِ إِلَٰهًا ءَاخَرَ وَلَا يَقْتُلُونَ ٱلنَّفْسَ ٱلَّتِى حَرَّمَ ٱللَّهُ إِلَّا بِٱلْحَقِّ وَلَا يَزْنُونَ وَمَن يَفْعَلْ ذَٰلِكَ يَلْقَ أَثَامًا

Punjabi Translation - Arif Haleemਉਹ ਅੱਲਾਹ ਦੇ ਨਾਲੋ-ਨਾਲ ਕਿਸੇ ਹੋਰ ਇਸ਼ਟ ਨੂੰ (ਮਦਦ ਲਈ) ਨਹੀਂ ਪੁਕਾਰਦੇ ਅਤੇ ਕਿਸੇ ਵੀ ਅਜਿਹੇ ਵਿਅਕਤੀ ਨੂੰ ਕਤਲ ਨਹੀਂ ਕਰਦੇ, ਜਿਸ ਨੂੰ ਮਾਰਨਾ ਅੱਲਾਹ ਨੇ ਹਰਾਮ ਕੀਤਾ ਹੈ ਅਤੇ ਨਾ ਹੀ ਉਹ ਜ਼ਨਾਖੋਰੀ ਕਰਦੇ ਹਨ। ਜਿਹੜਾ ਵੀ ਕੋਈ ਇਹ ਕੰਮ ਕਰੇਗਾ, ਉਸ ਦੇ ਪਾਪਾਂ ਦੀ ਸਜ਼ਾ ਉਸੇ ਨੂੰ ਮਿਲੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُضَٰعَفْ لَهُ ٱلْعَذَابُ يَوْمَ ٱلْقِيَٰمَةِ وَيَخْلُدْ فِيهِۦ مُهَانًا

Punjabi Translation - Arif Haleemਕਿਆਮਤ ਵਾਲੇ ਦਿਨ ਉਸ ਦਾ ਅਜ਼ਾਬ ਦੁੱਗਨਾ ਕਰ ਦਿੱਤਾ ਜਾਵੇਗਾ ਅਤੇ ਉਹ ਉਸ ਵਿਚ ਸਦਾ ਅਪਮਾਨਿਤ ਹੋ ਕੇ ਰਹੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِلَّا مَن تَابَ وَءَامَنَ وَعَمِلَ عَمَلًا صَٰلِحًا فَأُو۟لَٰٓئِكَ يُبَدِّلُ ٱللَّهُ سَيِّـَٔاتِهِمْ حَسَنَٰتٍ وَكَانَ ٱللَّهُ غَفُورًا رَّحِيمًا

Punjabi Translation - Arif Haleemਪਰ ਜਿਨ੍ਹਾਂ ਨੇ ਤੌਬਾ ਕਰ ਲਈ ਅਤੇ ਈਮਾਨ ਲਿਆਏ ਅਤੇ ਨੇਕ ਕੰਮ ਕੀਤੇ ਅਜਿਹੇ ਲੋਕਾਂ ਦੀਆਂ ਬੁਰਾਈਆਂ ਨੂੰ ਅੱਲਾਹ ਨੇਕੀਆਂ ਵਿਚ ਬਦਲ ਦੇਵੇਗਾ। ਅੱਲਾਹ (ਮਿਹਰਾਂ ਸਦਕੇ) ਬਖ਼ਸ਼ਣਹਾਰ ਤੇ ਮਿਹਰਬਾਨ ਹੈ।[5]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَن تَابَ وَعَمِلَ صَٰلِحًا فَإِنَّهُۥ يَتُوبُ إِلَى ٱللَّهِ مَتَابًا

Punjabi Translation - Arif Haleemਅਤੇ ਜਿਹੜਾ ਕੋਈ ਤੌਬਾ ਕਰੇ ਅਤੇ ਨੇਕ ਕੰਮ ਵੀ ਕਰੇ, ਬੇਸ਼ੱਕ ਉਹੀ ਤੌਬਾ ਕਰਦਾ ਹੈ ਜਿਵੇਂ ਤੌਬਾ ਕਰਨ ਦਾ ਹੱਕ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ لَا يَشْهَدُونَ ٱلزُّورَ وَإِذَا مَرُّوا۟ بِٱللَّغْوِ مَرُّوا۟ كِرَامًا

Punjabi Translation - Arif Haleemਅਤੇ ਜਿਹੜੇ ਲੋਕੀ ਝੂਠੀ ਗਵਾਹੀ ਨਹੀਂ ਦਿੰਦੇ ਅਤੇ ਜਦੋਂ ਕਿਸੇ ਭੈੜੀ ਥਾਂ ਤੋਂ ਉਹਨਾਂ ਦਾ ਲੰਘਣਾ ਹੁੰਦਾ ਹੈ ਤਾਂ ਉਹ ਸ਼ਰਾਫ਼ਤ ਨਾਲ ਗੁਜ਼ਰ ਜਾਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ إِذَا ذُكِّرُوا۟ بِـَٔايَٰتِ رَبِّهِمْ لَمْ يَخِرُّوا۟ عَلَيْهَا صُمًّا وَعُمْيَانًا

Punjabi Translation - Arif Haleemਜਦੋਂ ਉਹਨਾਂ ਨੂੰ ਉਹਨਾਂ ਦੇ ਰਬ ਦੇ ਕਲਾਮ (•ਕੁਰਆਨ) ਦੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਉਹ ਉਹਨਾਂ ਉੱਤੇ ਅੰਨ੍ਹੇ ਤੇ ਬੋਲੇ ਬਣ ਕੇ ਨਹੀਂ ਰਹਿ ਜਾਂਦੇ (ਸਗੋਂ ਧਿਆਨ ਨਾਲ ਸੁਣਦੇ ਹਨ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ يَقُولُونَ رَبَّنَا هَبْ لَنَا مِنْ أَزْوَٰجِنَا وَذُرِّيَّٰتِنَا قُرَّةَ أَعْيُنٍ وَٱجْعَلْنَا لِلْمُتَّقِينَ إِمَامًا

Punjabi Translation - Arif Haleemਅਤੇ ਦੁਆ ਕਰਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਸਾਡੀਆਂ ਪਤਨੀਆਂ ਅਤੇ ਔਲਾਦ ਵੱਲੋਂ ਸਾਡੀਆਂ ਅੱਖਾਂ ਨੂੰ ਠੰਡੀਆਂ ਰੱਖ ਅਤੇ ਸਾਨੂੰ ਪਰਹੇਜ਼ਗਾਰ ਲੋਕਾਂ ਦਾ ਆਗੂ ਬਣਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ يُجْزَوْنَ ٱلْغُرْفَةَ بِمَا صَبَرُوا۟ وَيُلَقَّوْنَ فِيهَا تَحِيَّةً وَسَلَٰمًا

Punjabi Translation - Arif Haleemਇਹੋ ਉਹ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਸਬਰ (ਭਾਵ ਈਮਾਨ ’ਤੇ ਜੰਮੇ ਰਹਿਣ) ਦੇ ਬਦਲੇ ਸਵਰਗ ਵਿਚ ਉੱਚੀਆਂ-ਉੱਚੀਆਂ ਥਾਵਾਂ (ਮਹਿਲਾਂ ਦੇ ਰੂਪ ਵਿਚ) ਦਿੱਤੀਆਂ ਜਾਣਗੀਆਂ ਅਤੇ ਉੱਥੇ ਦੁਆ-ਸਲਾਮ ਨਾਲ ਉਹਨਾਂ ਦਾ ਸਵਾਗਤ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

خَٰلِدِينَ فِيهَا حَسُنَتْ مُسْتَقَرًّا وَمُقَامًا

Punjabi Translation - Arif Haleemਉਹ ਸਦਾ (ਉੱਥੇ ਹੀ ਰਹਿਣਗੇ ਅਤੇ ਉਹ (ਜੰਨਤ) ਬਹੁਤ ਹੀ ਵਧੀਆ ਨਿਵਾਸ ਸਥਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ مَا يَعْبَؤُا۟ بِكُمْ رَبِّى لَوْلَا دُعَآؤُكُمْ فَقَدْ كَذَّبْتُمْ فَسَوْفَ يَكُونُ لِزَامًۢا

Punjabi Translation - Arif Haleem(ਹੇ ਨਬੀ!) ਆਖ ਦਿਓ ਕਿ (ਹੇ ਕਾਫ਼ਿਰੋ!) ਜੇਕਰ ਤੁਸੀਂ ਰੱਬ ਤੋਂ ਅਰਦਾਸਾਂ ਜਾਂ ਬੇਨਤੀਆਂ ਨਹੀਂ ਕਰਦੇ ਤਾਂ ਰੱਬ ਨੂੰ ਵੀ ਤੁਹਾਡੀ ਕੋਈ ਪਰਵਾਹ ਨਹੀਂ। ਤੁਸੀਂ ਤਾਂ (ਹੱਕ) ਦਾ ਇਨਕਾਰ ਕਰ ਹੀ ਚੁੱਕੇ ਹੋ, ਹੁਣ ਛੇਤੀ ਹੀ ਤੁਹਾਨੂੰ ਉਸ ਦਾ ਅਜ਼ਾਬ ਆਉਣ ਵਾਲਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70