caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ At-Tahrim التحريم

12 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 107

بِسْمِ ٱللَّهِ ٱلرَّحْمَٰنِ ٱلرَّحِيمِ يَٰٓأَيُّهَا ٱلنَّبِىُّ لِمَ تُحَرِّمُ مَآ أَحَلَّ ٱللَّهُ لَكَ تَبْتَغِى مَرْضَاتَ أَزْوَٰجِكَ وَٱللَّهُ غَفُورٌ رَّحِيمٌ

Punjabi Translation - Arif Haleemਹੇ ਨਬੀ! ਤੁਸੀਂ (ਉਸ ਚੀਜ਼ ਨੂੰ) ਕਿਉਂ ਹਰਾਮ (ਨਾ-ਜਾਇਜ਼) ਕਰਦੇ ਹੋ ਜਿਹੜੀ ਅੱਲਾਹ ਨੇ ਤੁਹਾਡੇ ਲਈ ਹਲਾਲ (ਜਾਇਜ਼) ਕੀਤੀ ਹੈ ? ਕੀ ਤੁਸੀਂ ਆਪਣੀਆਂ ਪਤਨੀਆਂ ਦੀ ਖ਼ੁਸ਼ੀ ਚਾਹੁੰਦੇ ਹੋ। ਅੱਲਾਹ ਬਖ਼ਸ਼ਣਹਾਰ ਅਤੇ ਮਿਹਰਬਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَدْ فَرَضَ ٱللَّهُ لَكُمْ تَحِلَّةَ أَيْمَٰنِكُمْ وَٱللَّهُ مَوْلَىٰكُمْ وَهُوَ ٱلْعَلِيمُ ٱلْحَكِيمُ

Punjabi Translation - Arif Haleemਅੱਲਾਹ ਨੇ ਤੁਹਾਡੇ ਲਈ ਤੁਹਾਡੀਆਂ (ਨਾ-ਜਾਇਜ਼ ਸੰਹੁਾਂ) ਨੂੰ ਤੋੜਣਾ ਫ਼ਰਜ਼ ਕਰ ਦਿੱਤਾ ਹੈ। ਅੱਲਾਹ ਤੁਹਾਡਾ ਮੌਲਾ ਹੈ, ਉਹ ਵੱਡਾ ਜਾਣਨਹਾਰ ਤੇ ਯੁਕਤੀਮਾਨ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ أَسَرَّ ٱلنَّبِىُّ إِلَىٰ بَعْضِ أَزْوَٰجِهِۦ حَدِيثًا فَلَمَّا نَبَّأَتْ بِهِۦ وَأَظْهَرَهُ ٱللَّهُ عَلَيْهِ عَرَّفَ بَعْضَهُۥ وَأَعْرَضَ عَنۢ بَعْضٍ فَلَمَّا نَبَّأَهَا بِهِۦ قَالَتْ مَنْ أَنۢبَأَكَ هَٰذَا قَالَ نَبَّأَنِىَ ٱلْعَلِيمُ ٱلْخَبِيرُ

Punjabi Translation - Arif Haleemਜਦੋਂ ਨਬੀ (ਸ:) ਨੇ ਆਪਣੀ ਕਿਸੇ ਪਤਨੀ ਨੂੰ ਇਕ ਗੱਲ ਮਲਕੜੇ ਜਿਹੇ ਆਖੀ ਪਰ ਜਦੋਂ ਉਸੇ ਪਤਨੀ ਨੇ (ਉਹੀਓ ਗਲ ਦੂਜੀ ਪਤਨੀ ਨੂੰ) ਦੱਸ ਦਿੱਤੀ ਤਾਂ ਅੱਲਾਹ ਨੇ ਉਸ (ਵਾਰਤਾਲਾਪ) ਤੋਂ ਇਸ (ਨਬੀ) ਨੂੰ ਸੂਚਿਤ ਕਰ ਦਿੱਤੀ, ਤਾਂ ਨਬੀ ਨੇ (ਦੂਜੀ ਪਤਨੀ) ਨੂੰ ਕੁੱਝ ਹੱਦ ਤਕ ਗੱਲਾਂ ਦੱਸ ਵੀ ਦਿੱਤੀਆਂ ਅਤੇ ਕੁੱਝ ਟਾਲ ਦਿੱਤਾ। ਫੇਰ ਜਦੋਂ ਨਬੀ ਨੇ ਉਸ (ਪਹਿਲੀ ਪਤਨੀ) ਨੂੰ ਉਹ ਸਾਰੀ ਗੱਲ ਸੁਣਾਈ ਤਾਂ ਉਹ ਪੁੱਛਣ ਲੱਗੀ, ਤੁਹਾਨੂੰ ਇਹ ਸਭ ਕਿਸ ਨੇ ਦੱਸਿਆ ਹੈ ? ਉਸ (ਨਬੀ) ਨੇ ਫਰਮਾਇਆ, ਮੈਨੂੰ ਇਹ ਸਾਰੀ ਜਾਣਕਾਰੀ ਸਭ ਕੁੱਝ ਜਾਣਨ ਵਾਲੇ ਤੇ ਖ਼ਬਰ ਰੱਖਣ ਵਾਲੇ ਅੱਲਾਹ ਨੇ ਦਿੱਤੀ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِن تَتُوبَآ إِلَى ٱللَّهِ فَقَدْ صَغَتْ قُلُوبُكُمَا وَإِن تَظَٰهَرَا عَلَيْهِ فَإِنَّ ٱللَّهَ هُوَ مَوْلَىٰهُ وَجِبْرِيلُ وَصَٰلِحُ ٱلْمُؤْمِنِينَ وَٱلْمَلَٰٓئِكَةُ بَعْدَ ذَٰلِكَ ظَهِيرٌ

Punjabi Translation - Arif Haleemਕਿਉਂ ਜੋ ਤੁਹਾਡੇ ਦਿਲ ਸੱਚਾਈ ਤੋਂ ਹਟ ਗਏ ਹਨ ਸੋ ਤੁਸੀਂ ਦੋਵੇਂ (ਪਤਨੀਆਂ) ਅੱਲਾਹ ਤੋਂ ਤੌਬਾ ਕਰ ਲਵੋ ਤਾਂ ਤੁਹਾਡੇ ਲਈ ਵਧੀਆ ਹੈ। ਜੇ ਤੁਸੀਂ ਇਸ (ਨਬੀ) ਦੇ ਵਿਰੁੱਧ ਏਕਾ ਕੀਤਾ ਤਾਂ ਅੱਲਾਹ ਆਪ ਹੀ ਉਸ ਦੀ ਸਹਾਇਤਾ ਕਰੇਗਾ, ਅਤੇ ਜਿਬਰਾਈਲ, ਨੇਕ ਮੋਮਿਨ ਤੇ ਇਹਨਾਂ ਦੇ ਨਾਲ-ਨਾਲ ਸਾਰੇ ਫ਼ਰਿਸ਼ਤੇ ਵੀ ਉਸ ਦੇ ਸਹਾਈ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

عَسَىٰ رَبُّهُۥٓ إِن طَلَّقَكُنَّ أَن يُبْدِلَهُۥٓ أَزْوَٰجًا خَيْرًا مِّنكُنَّ مُسْلِمَٰتٍ مُّؤْمِنَٰتٍ قَٰنِتَٰتٍ تَٰٓئِبَٰتٍ عَٰبِدَٰتٍ سَٰٓئِحَٰتٍ ثَيِّبَٰتٍ وَأَبْكَارًا

Punjabi Translation - Arif Haleemਜੇ ਉਹ (ਨਬੀ) ਤੁਹਾਨੂੰ ਤਲਾਕ ਦੇ ਦੇਵੇ ਤਾਂ ਹੋ ਸਕਦਾ ਹੈ ਕਿ ਬਦਲੇ ਵਿਚ ਉਸ ਦਾ ਰੱਬ ਉਸ ਨੂੰ ਤੁਹਾਥੋਂ ਚੰਗੀਆਂ ਪਤਨੀਆਂ ਦੇ ਦੇਵੇ। ਉਹ ਮੁਸਲਮਾਨ, ਮੋਮਿਨ, ਆਗਿਆਕਾਰੀ, ਤੌਬਾ ਕਰਨ ਵਾਲੀਆਂ, ਬੰਦਗੀ ਕਰਨ ਵਾਲੀਆਂ, ਰੋਜ਼ਾ ਰੱਖਣ ਵਾਲੀਆਂ, ਉਹ ਪਹਿਲਾਂ ਵਿਆਹੀਆਂ ਹੋਈਆਂ (ਭਾਵ ਵਿਧਵਾ), ਜਾਂ ਕੁਆਰੀਆਂ ਹੋਣਗੀਆਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوا۟ قُوٓا۟ أَنفُسَكُمْ وَأَهْلِيكُمْ نَارًا وَقُودُهَا ٱلنَّاسُ وَٱلْحِجَارَةُ عَلَيْهَا مَلَٰٓئِكَةٌ غِلَاظٌ شِدَادٌ لَّا يَعْصُونَ ٱللَّهَ مَآ أَمَرَهُمْ وَيَفْعَلُونَ مَا يُؤْمَرُونَ

Punjabi Translation - Arif Haleemਹੇ ਈਮਾਨ ਵਾਲਿਓ! ਤੁਸੀਂ ਆਪਣੇ ਆਪ ਨੂੰ ਤੇ ਆਪਣੇ ਘਰ ਵਾਲਿਆਂ ਨੂੰ ਉਸ ਅੱਗ ਤੋਂ ਬਚਾਓ ਜਿਸ ਦਾ ਬਾਲਣ (ਕੁਫ਼ਰ ਕਰਨ ਵਾਲੇ) ਮਨੁੱਖ ਤੇ (ਪੂਜੇ ਗਏ) ਪੱਥਰ ਹਨ। ਇਸ (ਨਰਕ ਉੱਤੇ) ਅਤਿ ਖਰਵੇ ਸੁਭਾ ਵਾਲੇ ਤੇ ਕਠੋਰ-ਚਿੱਤ ਫ਼ਰਿਸ਼ਤੇ (ਨਿਯੁਕਤ) ਹਨ। ਅੱਲਾਹ ਉਹਨਾਂ ਨੂੰ ਜਿਹੜਾ ਹੁਕਮ ਦੇਵੇ ਉਹ ਉਸ ਦੀ ਨਾ-ਫ਼ਰਮਾਨੀ ਨਹੀਂ ਕਰਦੇ। ਅਤੇ ਜੋ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਉਹ ਉਸੇ ਦੀ ਪਾਲਣਾ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ كَفَرُوا۟ لَا تَعْتَذِرُوا۟ ٱلْيَوْمَ إِنَّمَا تُجْزَوْنَ مَا كُنتُمْ تَعْمَلُونَ

Punjabi Translation - Arif Haleemਹੇ ਕਾਫ਼ਿਰੋ! ਅੱਜ ਤੁਸੀਂ ਕੋਈ ਬਹਾਨਾ ਨਾ ਘੜ੍ਹੋ। ਬੇਸ਼ੱਕ ਅੱਜ ਤੁਹਾਨੂੰ ਉਸ ਦਾ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ ਕਰਦੇ ਸੀ।[1]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوا۟ تُوبُوٓا۟ إِلَى ٱللَّهِ تَوْبَةً نَّصُوحًا عَسَىٰ رَبُّكُمْ أَن يُكَفِّرَ عَنكُمْ سَيِّـَٔاتِكُمْ وَيُدْخِلَكُمْ جَنَّٰتٍ تَجْرِى مِن تَحْتِهَا ٱلْأَنْهَٰرُ يَوْمَ لَا يُخْزِى ٱللَّهُ ٱلنَّبِىَّ وَٱلَّذِينَ ءَامَنُوا۟ مَعَهُۥ نُورُهُمْ يَسْعَىٰ بَيْنَ أَيْدِيهِمْ وَبِأَيْمَٰنِهِمْ يَقُولُونَ رَبَّنَآ أَتْمِمْ لَنَا نُورَنَا وَٱغْفِرْ لَنَآ إِنَّكَ عَلَىٰ كُلِّ شَىْءٍ قَدِيرٌ

Punjabi Translation - Arif Haleemਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੀ ਹਜ਼ੂਰੀ ਵਿਚ ਖ਼ਾਲਿਸ (ਸੱਚੇ ਮਨੋ) ਤੌਬਾ ਕਰੋ, ਆਸ ਹੈ ਕਿ ਤੁਹਾਡਾ ਰੱਬ ਤੁਹਾਥੋਂ ਤੁਹਾਡੀਆਂ ਬੁਰਾਈਆਂ ਦੂਰ ਕਰ ਦੇਵੇ ਅਤੇ ਤੁਹਾਨੂੰ ਉਹਨਾਂ ਜੰਨਤਾਂ ਵਿਚ ਦਾਖ਼ਲ ਕਰੇ ਜਿਸ ਦੇ ਹੇਠ ਨਹਿਰਾਂ ਵਗਦੀਆਂ ਹਨ । [2] ਉਸ (ਕਿਆਮਤ) ਦਿਹਾੜੇ ਅੱਲਾਹ ਨਬੀ ਨੂੰ ਅਤੇ ਉਸ ਦੇ ਨਾਲ ਈਮਾਨ ਲਿਆਉਣ ਵਾਲਿਆਂ ਨੂੰ ਜ਼ਲੀਲ ਨਹੀਂ ਕਰੇਗਾ। ਉਹਨਾਂ ਦਾ ਨੂਰ ਉਹਨਾਂ ਦੇ ਅੱਗੇ-ਅੱਗੇ ਤੇ ਸੱਜੇ ਪਾਸੇ ਨੱਸ ਰਿਹਾ ਹੋਵੇਗਾ। ਉਹ ਆਖਣਗੇ ਕਿ ਹੇ ਸਾਡੇ ਰੱਬਾ! ਤੂੰ ਸਾਡੇ ਨੂਰ ਨੂੰ ਸਾਡੇ ਲਈ ਸੰਪੂਰਨ ਕਰਦੇ ਅਤੇ ਸਾਡੀ ਬਖ਼ਸ਼ਿਸ਼ ਕਰ, ਬੇਸ਼ੱਕ ਤੂੰ ਹਰ ਚੀਜ਼ ਦੀ ਸਮਰਥਾ ਰੱਖਦਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلنَّبِىُّ جَٰهِدِ ٱلْكُفَّارَ وَٱلْمُنَٰفِقِينَ وَٱغْلُظْ عَلَيْهِمْ وَمَأْوَىٰهُمْ جَهَنَّمُ وَبِئْسَ ٱلْمَصِيرُ

Punjabi Translation - Arif Haleem(ਹੇ ਨਬੀ!) ਕਾਫ਼ਿਰਾਂ ਤੇ ਮੁਨਾਫ਼ਿਕਾਂ ਨਾਲ ਜਿਹਾਦ (ਸੰਘਰਸ਼) ਕਰੋ ਅਤੇ ਉਹਨਾਂ ਉੱਤੇ ਕਰੜਾਈ ਕਰੋ। ਉਹਨਾਂ ਦਾ ਟਿਕਾਣਾ ਨਰਕ ਹੈ ਜਿਹੜਾ ਕਿ ਬਹੁਤ ਹੀ ਭੈੜਾ ਟਿਕਾਣਾ ਹੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ضَرَبَ ٱللَّهُ مَثَلًا لِّلَّذِينَ كَفَرُوا۟ ٱمْرَأَتَ نُوحٍ وَٱمْرَأَتَ لُوطٍ كَانَتَا تَحْتَ عَبْدَيْنِ مِنْ عِبَادِنَا صَٰلِحَيْنِ فَخَانَتَاهُمَا فَلَمْ يُغْنِيَا عَنْهُمَا مِنَ ٱللَّهِ شَيْـًٔا وَقِيلَ ٱدْخُلَا ٱلنَّارَ مَعَ ٱلدَّٰخِلِينَ

Punjabi Translation - Arif Haleemਇਨਕਾਰ ਕਰਨ ਵਾਲਿਆਂ ਲਈ ਅੱਲਾਹ ਨੇ ਨੂਹ ਅਤੇ ਲੂਤ ਦੀਆਂ ਪਤਨੀਆਂ ਦੀ ਉਦਾਹਰਨ ਦਿੱਤੀ ਹੈ। ਉਹ ਦੋਵੇਂ ਸਾਡੇ ਨੇਕ ਬੰਦਿਆਂ ਦੇ ਨਿਕਾਹ ਵਿਚ ਸਨ। ਪਰ ਉਹਨਾਂ ਦੋਵਾਂ ਨੇ ਆਪਣੇ ਪਤੀਆਂ ਨਾਲ ਵਿਸ਼ਵਾਸਘਾਤ ਕੀਤਾ, ਫੇਰ ਉਹ ਦੋਵੇਂ ਰਸੂਲ ਉਹਨਾਂ ਦੋਵਾਂ (ਔਰਤਾਂ) ਨੂੰ (ਅਜ਼ਾਬ ਤੋਂ) ਬਚਾਉਣ ਵਿਚ ਕੁੱਝ ਵੀ ਕੰਮ ਨਾ ਆ ਸਕੇ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਦੋਵੇਂ ਵੀ ਨਰਕ ਵਿਚ ਦਾਖ਼ਲ ਹੋਣ ਵਾਲਿਆਂ ਵਿਚ ਦਾਖ਼ਲ ਹੋ ਜਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَضَرَبَ ٱللَّهُ مَثَلًا لِّلَّذِينَ ءَامَنُوا۟ ٱمْرَأَتَ فِرْعَوْنَ إِذْ قَالَتْ رَبِّ ٱبْنِ لِى عِندَكَ بَيْتًا فِى ٱلْجَنَّةِ وَنَجِّنِى مِن فِرْعَوْنَ وَعَمَلِهِۦ وَنَجِّنِى مِنَ ٱلْقَوْمِ ٱلظَّٰلِمِينَ

Punjabi Translation - Arif Haleemਅੱਲਾਹ ਨੇ ਈਮਾਨ ਵਾਲਿਆਂ ਲਈ ਫ਼ਿਰਔਨ ਦੀ ਪਤਨੀ ਦੀ ਉਦਾਹਰਨ ਦਿੱਤੀ ਹੈ,[3] ਜਦੋਂ ਉਸ ਨੇ ਬੇਨਤੀ ਕੀਤੀ ਕਿ ਹੇ ਮੇਰੇ ਰੱਬ! ਮੇਰੇ ਲਈ ਆਪਣੇ ਕੋਲ ਜੰਨਤ ਵਿਚ ਇਕ ਘਰ ਬਣਾ ਅਤੇ ਮੈਨੂੰ ਫ਼ਿਰਔਨ ਅਤੇ ਉਸ ਦੇ ਅਮਲਾਂ ਤੋਂ ਬਚਾ ਲੈ ਤੇ ਮੈਨੂੰ ਜ਼ਾਲਮ ਕੌਮ ਤੋਂ ਛੁਟਕਾਰਾ ਦੁਆਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَرْيَمَ ٱبْنَتَ عِمْرَٰنَ ٱلَّتِىٓ أَحْصَنَتْ فَرْجَهَا فَنَفَخْنَا فِيهِ مِن رُّوحِنَا وَصَدَّقَتْ بِكَلِمَٰتِ رَبِّهَا وَكُتُبِهِۦ وَكَانَتْ مِنَ ٱلْقَٰنِتِينَ

Punjabi Translation - Arif Haleemਅਤੇ ਉਦਾਹਰਨ ਇਮਰਾਨ ਦੀ ਸਪੁੱਤਰੀ ਮਰੀਅਮ ਦੀ ਵੀ ਹੈ ਜਿਸ ਨੇ ਆਪਣੀ ਇੱਜ਼ਤ ਆਬਰੂ ਦੀ ਰਾਖੀ ਕੀਤੀ, ਫੇਰ ਅਸੀਂ ਉਸ ਦੇ (ਗਲਾਂਵੇ) ਅੰਦਰ ਆਪਣੀ ਰੂਹ ਫੂਂਕ ਦਿੱਤੀ ਅਤੇ ਉਸ ਨੇ ਆਪਣੇ ਰੱਬ ਦੇ ਬੋਲਾਂ ਦੀ ਅਤੇ ਉਸ ਦੀਆਂ ਕਿਤਾਬਾਂ ਦੀ ਪੁਸ਼ਟੀ ਕੀਤੀ ਅਤੇ ਉਹ ਆਗਿਆਕਾਰੀਆਂ ਵਿੱਚੋਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70