caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ At-Tahrim, ਆਇਤ 3

ਮਦੀਨਾ · ਉਤਰਨ ਦਾ ਕ੍ਰਮ 107 · 66:3

وَإِذْ أَسَرَّ ٱلنَّبِىُّ إِلَىٰ بَعْضِ أَزْوَٰجِهِۦ حَدِيثًا فَلَمَّا نَبَّأَتْ بِهِۦ وَأَظْهَرَهُ ٱللَّهُ عَلَيْهِ عَرَّفَ بَعْضَهُۥ وَأَعْرَضَ عَنۢ بَعْضٍ فَلَمَّا نَبَّأَهَا بِهِۦ قَالَتْ مَنْ أَنۢبَأَكَ هَٰذَا قَالَ نَبَّأَنِىَ ٱلْعَلِيمُ ٱلْخَبِيرُ

Punjabi Translation - Arif Haleemਜਦੋਂ ਨਬੀ (ਸ:) ਨੇ ਆਪਣੀ ਕਿਸੇ ਪਤਨੀ ਨੂੰ ਇਕ ਗੱਲ ਮਲਕੜੇ ਜਿਹੇ ਆਖੀ ਪਰ ਜਦੋਂ ਉਸੇ ਪਤਨੀ ਨੇ (ਉਹੀਓ ਗਲ ਦੂਜੀ ਪਤਨੀ ਨੂੰ) ਦੱਸ ਦਿੱਤੀ ਤਾਂ ਅੱਲਾਹ ਨੇ ਉਸ (ਵਾਰਤਾਲਾਪ) ਤੋਂ ਇਸ (ਨਬੀ) ਨੂੰ ਸੂਚਿਤ ਕਰ ਦਿੱਤੀ, ਤਾਂ ਨਬੀ ਨੇ (ਦੂਜੀ ਪਤਨੀ) ਨੂੰ ਕੁੱਝ ਹੱਦ ਤਕ ਗੱਲਾਂ ਦੱਸ ਵੀ ਦਿੱਤੀਆਂ ਅਤੇ ਕੁੱਝ ਟਾਲ ਦਿੱਤਾ। ਫੇਰ ਜਦੋਂ ਨਬੀ ਨੇ ਉਸ (ਪਹਿਲੀ ਪਤਨੀ) ਨੂੰ ਉਹ ਸਾਰੀ ਗੱਲ ਸੁਣਾਈ ਤਾਂ ਉਹ ਪੁੱਛਣ ਲੱਗੀ, ਤੁਹਾਨੂੰ ਇਹ ਸਭ ਕਿਸ ਨੇ ਦੱਸਿਆ ਹੈ ? ਉਸ (ਨਬੀ) ਨੇ ਫਰਮਾਇਆ, ਮੈਨੂੰ ਇਹ ਸਾਰੀ ਜਾਣਕਾਰੀ ਸਭ ਕੁੱਝ ਜਾਣਨ ਵਾਲੇ ਤੇ ਖ਼ਬਰ ਰੱਖਣ ਵਾਲੇ ਅੱਲਾਹ ਨੇ ਦਿੱਤੀ ਹੈ।
Looking for a topic? Try the meaning search — your question is scanned across all 6,236 verses.
ਭਾਸ਼ਾ — 70