مِّنَ ٱلَّذِينَ هَادُوا۟ يُحَرِّفُونَ ٱلْكَلِمَ عَن مَّوَاضِعِهِۦ وَيَقُولُونَ سَمِعْنَا وَعَصَيْنَا وَٱسْمَعْ غَيْرَ مُسْمَعٍ وَرَٰعِنَا لَيًّۢا بِأَلْسِنَتِهِمْ وَطَعْنًا فِى ٱلدِّينِ وَلَوْ أَنَّهُمْ قَالُوا۟ سَمِعْنَا وَأَطَعْنَا وَٱسْمَعْ وَٱنظُرْنَا لَكَانَ خَيْرًا لَّهُمْ وَأَقْوَمَ وَلَٰكِن لَّعَنَهُمُ ٱللَّهُ بِكُفْرِهِمْ فَلَا يُؤْمِنُونَ إِلَّا قَلِيلًا
Punjabi Translation - Arif Haleemਯਹੂਦੀਆਂ ਵਿੱਚੋਂ ਕੁੱਝ ਲੋਕ ਉਹ ਵੀ ਹਨ ਜਿਹੜੇ ਸ਼ਬਦਾਂ ਨੂੰ ਉਹਨਾਂ ਦੇ ਅਸਲ ਟਿਕਾਣੇ (ਭਾਵ ਅਰਥਾਂ) ਤੋਂ ਬਦਲ ਦਿੰਦੇ ਹਨ। ਉਹ ਆਪਣੀਆਂ ਜੀਭਾਂ ਨੂੰ ਤੋੜ ਮਰੋੜ ਕੇ ਸੱਚੇ ਧਰਮ (ਇਸਲਾਮ) ਵਿਰੁੱਧ ਕਟਾਖ਼ ਕਰਦੇ ਹੋਏ ਨਬੀ ਸ: ਨੂੰ ਆਖਦੇ ਹਨ ਕਿ “ਅਸੀਂ ਸੁਣ ਲਿਆ ਹੇ ਪਰ ਅਸੀਂ ਮੰਨਦੇ ਨਹੀਂ” ਅਤੇ ਆਖਦੇ ਹਨ “ਸੁਣੋ ਕਿ ਤੁਸੀਂ ਇਸ ਯੋਗ ਨਹੀਂ ਹੋ ਕਿ ਤੁਹਾਥੋਂ ਸੁਣਿਆ ਜਾਵੇ” ਅਤੇ ਆਪ ਜੀ (ਭਾਵ ਨਬੀ ਸ:) ਨੂੰ ਸੰਬੋਧਨ ਕਰਦੇ ਹੋਏ ਆਖਦੇ ਹਨ ‘ਰਾਇਨਾ’[10] (ਭਾਵ ਹੇ ਸਾਡੇ ਚਰਵਾਹੇ!) ਜੇ ਉਹ ਇਹ ਆਖਦੇ ਕਿ “ਅਸੀਂ ਸੁਣਿਆ ਤੇ ਅਸੀਂ ਪਾਲਣਾ ਵੀ ਕੀਤੀ” ਅਤੇ ਆਖਦੇ ਕਿ “ਸਾਡੀ ਬੇਨਤੀ ਸੁਣੋ ਤੇ ਸਾਡੇ ਵੱਲ ਧਿਆਨ ਦਿਓ” ਤਾਂ ਇਹ ਕਹਿਣਾ ਉਹਨਾਂ ਲਈ ਵਧੇਰੇ ਉਚਿਤ ਸੀ। ਕਿਉਂ ਜੋ ਅੱਲਾਹ ਨੇ ਉਹਨਾਂ ਦੀ ਅਵਗਿਆਕੀ ਕਾਰਨ ਉਹਨਾਂ ’ਤੇ ਫ਼ਿਟਕਾਰ ਪਾਈ ਹੇ, ਇਸ ਲਈ ਛੁੱਟ ਕੁੱਝ ਇਕ ਲੋਕਾਂ ਤੋਂ ਉਹ ਈਮਾਨ ਨਹੀਂ ਲਿਆਉਂਦੇ।