caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Aal-i-Imraan آل عمران

200 ਆਇਤਾਂ · ਮਦੀਨਾ · ਉਤਰਨ ਦਾ ਕ੍ਰਮ 89

بِسْمِ ٱللَّهِ ٱلرَّحْمَٰنِ ٱلرَّحِيمِ الٓمٓ

Punjabi Translation - Arif Haleemਅਲਿਫ਼, ਲਾਮ, ਮੀਮ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱللَّهُ لَآ إِلَٰهَ إِلَّا هُوَ ٱلْحَىُّ ٱلْقَيُّومُ

Punjabi Translation - Arif Haleemਉਹ ਅੱਲਾਹ ਹੇ, ਉਸ ਤੋਂ ਛੁੱਟ ਹੋਰ ਕੋਈ ਵੀ ਇਸ਼ਟ ਨਹੀਂ। ਉਹ (ਸਦਾ ਤੋਂ ਅਤੇ ਸਦਾ ਲਈ) ਜਿਉਂਦਾ ਹੇ ਅਤੇ (ਸ੍ਰਿਸ਼ਟੀ ਦੀ ਵਿਵਸਥਾ ਨੂੰ) ਸਾਂਭਣ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

نَزَّلَ عَلَيْكَ ٱلْكِتَٰبَ بِٱلْحَقِّ مُصَدِّقًا لِّمَا بَيْنَ يَدَيْهِ وَأَنزَلَ ٱلتَّوْرَىٰةَ وَٱلْإِنجِيلَ

Punjabi Translation - Arif Haleem(ਹੇ ਨਬੀ!) ਉਸੇ ਨੇ ਤੁਹਾਡੇ ’ਤੇ ਹੱਕ ਸੱਚ ਦੇ ਨਾਲ ਕਿਤਾਬ (.ਕੁਰਆਨ) ਉਤਾਰੀ ਜਿਹੜੀ ਆਪਣੇ ਤੋਂ ਪਹਿਲੀਆਂ (ਰੱਬ ਵੱਲੋਂ ਨਾਜ਼ਿਲ ਹੋਣ ਵਾਲੀਆਂ) ਕਿਤਾਬਾਂ ਦੀ ਪੁਸ਼ਟੀ ਕਰਦੀ ਹੇ। ਉਸੇ (ਅੱਲਾਹ) ਨੇ ਤੌਰੈਤ ਅਤੇ ਇੰਜੀਲ ਨੂੰ ਨਾਜ਼ਿਲ ਕੀਤਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مِن قَبْلُ هُدًى لِّلنَّاسِ وَأَنزَلَ ٱلْفُرْقَانَ إِنَّ ٱلَّذِينَ كَفَرُوا۟ بِـَٔايَٰتِ ٱللَّهِ لَهُمْ عَذَابٌ شَدِيدٌ وَٱللَّهُ عَزِيزٌ ذُو ٱنتِقَامٍ

Punjabi Translation - Arif Haleemਉਸੇ ਨੇ ਪਹਿਲੇ ਲੋਕਾਂ ਦੀ ਹਿਦਾਇਤ ਲਈ (ਕਿਤਾਬਾਂ ਭੇਜੀਆਂ) ਅਤੇ ਉਸੇ ਨੇ ਫ਼ੁਰਕਾਨ (.ਕੁਰਆਨ) ਨਾਜ਼ਿਲ ਕੀਤਾ ਹੇ। ਬੇਸ਼ੱਕ ਉਹ ਲੋਕ ਜਿਨ੍ਹਾਂ ਨੇ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕੀਤਾ ਉਹਨਾਂ ਲਈ ਕਰੜਾ ਅਜ਼ਾਬ ਹੇ। ਅੱਲਾਹ ਜ਼ੋਰਾਵਰ ਹੇ (ਇਨਕਾਰੀਆਂ ਤੋਂ) ਬਦਲਾ ਲੈਣ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱللَّهَ لَا يَخْفَىٰ عَلَيْهِ شَىْءٌ فِى ٱلْأَرْضِ وَلَا فِى ٱلسَّمَآءِ

Punjabi Translation - Arif Haleemਬੇਸ਼ੱਕ ਅੱਲਾਹ ਤੋਂ ਧਰਤੀ ਤੇ ਅਕਾਸ਼ ਦੀ ਕੋਈ ਵੀ ਚੀਜ਼ ਲੁਕੀ ਹੋਈ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱلَّذِى يُصَوِّرُكُمْ فِى ٱلْأَرْحَامِ كَيْفَ يَشَآءُ لَآ إِلَٰهَ إِلَّا هُوَ ٱلْعَزِيزُ ٱلْحَكِيمُ

Punjabi Translation - Arif Haleemਉਹੀਓ (ਅੱਲਾਹ) ਤੁਹਾਡੀਆਂ ਮਾਵਾਂ ਦੇ ਗਰਭ ਵਿਚ ਤੁਹਾਡੀਆਂ ਸ਼ਕਲਾਂ ਸੂਰਤਾਂ ਜਿਵੇਂ ਚਾਹੁੰਦਾ ਹੇ ਬਣਾਉਂਦਾ ਹੇ। ਉਸ ਤੋਂ ਛੁੱਟ ਕੋਈ ਇਸ਼ਟ ਨਹੀਂ। ਉਹੀਓ ਜ਼ੋਰਾਵਰ ਅਤੇ ਹਿਕਮਤ (ਸੂਝ-ਬੂਝ) ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُوَ ٱلَّذِىٓ أَنزَلَ عَلَيْكَ ٱلْكِتَٰبَ مِنْهُ ءَايَٰتٌ مُّحْكَمَٰتٌ هُنَّ أُمُّ ٱلْكِتَٰبِ وَأُخَرُ مُتَشَٰبِهَٰتٌ فَأَمَّا ٱلَّذِينَ فِى قُلُوبِهِمْ زَيْغٌ فَيَتَّبِعُونَ مَا تَشَٰبَهَ مِنْهُ ٱبْتِغَآءَ ٱلْفِتْنَةِ وَٱبْتِغَآءَ تَأْوِيلِهِۦ وَمَا يَعْلَمُ تَأْوِيلَهُۥٓ إِلَّا ٱللَّهُ وَٱلرَّٰسِخُونَ فِى ٱلْعِلْمِ يَقُولُونَ ءَامَنَّا بِهِۦ كُلٌّ مِّنْ عِندِ رَبِّنَا وَمَا يَذَّكَّرُ إِلَّآ أُو۟لُوا۟ ٱلْأَلْبَٰبِ

Punjabi Translation - Arif Haleem(ਹੇ ਮੁਹੰਮਦ!) ਤੁਹਾਡੇ ’ਤੇ ਉਹੀ ਹੇ ਜਿਸ ਨੇ ਕਿਤਾਬ (.ਕੁਰਆਨ) ਨਾਜ਼ਿਲ ਕੀਤੀ ਜਿਸ ਵਿਚ ਕੁੱਝ ਆਇਤਾਂ ਮੁਹਕਮਾਤ (ਅਟਲ ਤੇ ਸਪਸ਼ਟ) ਹਨ ਜਿਹੜੀਆਂ ਇਸ ਕਿਤਾਬ ਦਾ ਮੂਲ ਆਧਾਰ ਹਨ ਅਤੇ ਕੁੱਝ ਮੁਤਾਸ਼ਾਬਿਹਾਤ (ਅਸਪਸ਼ਟ, ਗੁੰਝਲਦਾਰ) ਹਨ। ਜਿਹੜੇ ਲੋਕਾਂ ਦੇ ਮਨਾਂ ਵਿਚ ਵਿੰਗ ਹੇ ਉਹ ਉਹਨਾਂ ਮੁਤਾਸ਼ਾਬਿਹਾਤ ਆਇਤਾਂ ਦੇ ਪਿੱਛੇ ਲੱਗੇ ਰਹਿੰਦੇ ਹਨ। ਉਹਨਾਂ ਦਾ ਉਦੇਸ਼ ਕੇਵਲ ਫ਼ਿਤਨਾ (ਸ਼ੱਕ) ਫੈਲਾਉਣਾ ਅਤੇ (.ਕੁਰਆਨ ਤੋਂ ਦੂਰ ਕਰਨ ਲਈ) ਦਲੀਲਾਂ ਦੀ ਭਾਲ ਕਰਨਾ ਹੇ ਜਦ ਕਿ ਅੱਲਾਹ ਤੋਂ ਛੁੱਟ ਕੋਈ ਵੀ ਇਹਨਾਂ (ਅਸਪਸ਼ਟ) ਆਇਤਾਂ ਦੀ ਹਕੀਕਤ ਨੂੰ ਨਹੀਂ ਜਾਣਦਾ। ਜਿਹੜੇ ਲੋਕ ਆਪਣੇ ਗਿਆਨ (ਈਮਾਨ) ਵਿਚ ਪੱਕੇ ਹਨ ਉਹ ਆਖਦੇ ਹਨ ਕਿ ਸਾਡਾ ਤਾਂ ਇਹਨਾਂ (ਅਸਪਸ਼ਟ ਆਇਤਾਂ) ’ਤੇ ਈਮਾਨ ਹੇ। ਇਹ ਸਭ ਸਾਡੇ ਰੱਬ ਵੱਲੋਂ ਹੀ ਹੇ। ਨਸੀਹਤ ਤਾਂ ਕੇਵਲ ਅਕਲ ਵਾਲੇ ਹੀ ਗ੍ਰਹਿਣ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَبَّنَا لَا تُزِغْ قُلُوبَنَا بَعْدَ إِذْ هَدَيْتَنَا وَهَبْ لَنَا مِن لَّدُنكَ رَحْمَةً إِنَّكَ أَنتَ ٱلْوَهَّابُ

Punjabi Translation - Arif Haleem(ਅਕਲ ਵਾਲੇ ਦੁਆਵਾਂ ਕਰਦੇ ਹਨ ਕਿ) ਹੇ ਸਾਡੇ ਰੱਬ! ਹਿਦਾਇਤ ਦੇਣ ਮਗਰੋਂ ਸਾਡੇ ਦਿਲਾਂ ਵਿਚ ਵਿੰਗ-ਵਲ ਨਾ ਪਾਈਂ ਅਤੇ ਸਾਡੇ ਉੱਤੇ ਆਪਣੇ ਕੋਲੋਂ ਰਹਿਮਤ ਦੀ ਬਖ਼ਸ਼ਿਸ਼ ਕਰ। ਬੇਸ਼ੱਕ ਤੂੰ ਹੀ ਸਭ ਤੋਂ ਵੱਡਾ ਸਖ਼ੀ ਦਾਤਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَبَّنَآ إِنَّكَ جَامِعُ ٱلنَّاسِ لِيَوْمٍ لَّا رَيْبَ فِيهِ إِنَّ ٱللَّهَ لَا يُخْلِفُ ٱلْمِيعَادَ

Punjabi Translation - Arif Haleemਹੇ ਸਾਡੇ ਰੱਬ! ਬੇਸ਼ੱਕ ਤੂੰ ਇਕ ਦਿਨ ਸਾਰੇ ਲੋਕਾਂ ਨੂੰ (ਆਪਣੀ ਹਜ਼ੂਰੀ ਵਿਚ) ਜਮ੍ਹਾਂ ਕਰਨ ਵਾਲਾ ਹੇ ਜਿਸ ਦੇ ਆਉਣ ਵਿਚ ਕਿਸੇ ਪ੍ਰਕਾਰ ਦਾ ਕੋਈ ਸ਼ੱਕ ਨਹੀਂ। ਬੇਸ਼ੱਕ ਅੱਲਾਹ ਆਪਣੇ ਬਚਨਾਂ ਤੋਂ ਟਲਣ ਵਾਲਾ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ كَفَرُوا۟ لَن تُغْنِىَ عَنْهُمْ أَمْوَٰلُهُمْ وَلَآ أَوْلَٰدُهُم مِّنَ ٱللَّهِ شَيْـًٔا وَأُو۟لَٰٓئِكَ هُمْ وَقُودُ ٱلنَّارِ

Punjabi Translation - Arif Haleemਬੇਸ਼ੱਕ ਜਿਨ੍ਹਾਂ ਲੋਕਾਂ ਨੇ (ਰੱਬ ਦਾ) ਇਨਕਾਰ ਕੀਤਾ ਉਹਨਾਂ ਦੇ ਮਾਲ ਅਤੇ ਔਲਾਦ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ ਕੁੱਝ ਕੰਮ ਨਹੀਂ ਆਵੇਗੀ, ਉਹ ਲੋਕੀਂ ਤਾਂ (ਨਰਕ ਦੀ) ਅੱਗ ਦਾ ਬਾਲਣ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَدَأْبِ ءَالِ فِرْعَوْنَ وَٱلَّذِينَ مِن قَبْلِهِمْ كَذَّبُوا۟ بِـَٔايَٰتِنَا فَأَخَذَهُمُ ٱللَّهُ بِذُنُوبِهِمْ وَٱللَّهُ شَدِيدُ ٱلْعِقَابِ

Punjabi Translation - Arif Haleem(ਉਹਨਾਂ ਦਾ ਅੰਤ) ਫ਼ਿਰਔਨ ਦੇ ਸਾਥੀਆਂ ਅਤੇ ਉਹਨਾਂ ਤੋਂ ਪਹਿਲਾਂ ਦੇ ਲੋਕਾਂ ਵਾਂਗ ਹੋਵੇਗਾ। ਉਹਨਾਂ ਨੇ ਸਾਡੀਆਂ ਆਇਤਾਂ (ਹੁਕਮਾਂ) ਨੂੂੰ ਝੁਠਲਾਇਆ ਤਾਂ ਅੱਲਾਹ ਨੇ ਵੀ ਉਹਨਾਂ ਨੂੰ ਉਹਨਾਂ ਦੇ ਅਪਰਾਧਾਂ ਕਾਰਨ (ਸਜ਼ਾ ਲਈ) ਨੱਪ ਲਿਆ। ਅੱਲਾਹ ਸਜ਼ਾ ਦੇਣ ਵਿਚ ਬਹੁਤ ਸਖ਼ਤ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُل لِّلَّذِينَ كَفَرُوا۟ سَتُغْلَبُونَ وَتُحْشَرُونَ إِلَىٰ جَهَنَّمَ وَبِئْسَ ٱلْمِهَادُ

Punjabi Translation - Arif Haleem(ਹੇ ਨਬੀ!) ਜਿਹਨਾਂ ਲੋਕਾਂ ਨੇ ਕੁਫ਼ਰ ਕੀਤਾ ਹੇ ਉਹਨਾਂ ਨੂੰ ਆਖ ਦਿਓ ਕਿ ਛੇਤੀ ਹੀ ਤੁਸੀਂ (ਅੱਲਾਹ ਦੇ) ਅਧੀਨ ਹੋ ਜਾਓਗੇ ਅਤੇ ਤੁਹਾਨੂੰ ਨਰਕ ਵੱਲ ਹੱਕਿਆ ਜਾਵੇਗਾ ਜੋ ਕਿ ਬਹੁਤ ਹੀ ਬੁਰਾ ਟਿਕਾਣਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَدْ كَانَ لَكُمْ ءَايَةٌ فِى فِئَتَيْنِ ٱلْتَقَتَا فِئَةٌ تُقَٰتِلُ فِى سَبِيلِ ٱللَّهِ وَأُخْرَىٰ كَافِرَةٌ يَرَوْنَهُم مِّثْلَيْهِمْ رَأْىَ ٱلْعَيْنِ وَٱللَّهُ يُؤَيِّدُ بِنَصْرِهِۦ مَن يَشَآءُ إِنَّ فِى ذَٰلِكَ لَعِبْرَةً لِّأُو۟لِى ٱلْأَبْصَٰرِ

Punjabi Translation - Arif Haleemਹਕੀਕਤ ਵਿਚ ਤੁਹਾਡੇ ਲਈ ਉਹਨਾਂ ਦੋ ਧੜ੍ਹਿਆਂ (ਮੋਮਿਨ ਤੇ ਕਾਫ਼ਿਰਾਂ) ਵਿਚ (ਸਿੱਖਿਆ ਲਈ) ਇਕ ਅਹਿਮ ਨਿਸ਼ਾਨੀ ਸੀ ਜਿਹੜੇ (ਬਦਰ ਦੇ ਮੈਦਾਨ ਵਿਚ) ਇਕ ਦੂਜੇ ਨਾਲ ਭਿੜੇ ਸੀ (ਉਹਨਾਂ ਵਿਚ) ਇਕ ਧੜਾ ਅੱਲਾਹ ਦੀ ਰਾਹ ਵਿਚ ਲੜ ਰਿਹਾ ਸੀ ਅਤੇ ਦੂਜਾ (ਰੱਬ ਦਾ) ਇਨਕਾਰੀ ਸੀ। ਵੇਖਣ ਵਾਲੀਆਂ ਅੱਖਾਂ ਉਹਨਾਂ (ਕਾਫ਼ਿਰਾਂ) ਦੇ ਧੜੇ ਨੂੰ (ਮੁਸਲਮਾਨਾਂ ਦੇ ਧੜੇ ਤੋਂ) ਦੋ ਗੁਣਾ ਵੇਖ ਰਹੀਆਂ ਸਨ। (ਜਦ ਕਿ) ਅੱਲਾਹ ਜਿਸ ਨੂੰ ਚਾਹੁੰਦਾ ਹੇ ਆਪਣੀ ਮਦਦ ਦੁਆਰਾ ਸ਼ਕਤੀ (ਸਹਾਇਤਾ) ਪ੍ਰਦਾਨ ਕਰਦਾ ਹੇ। ਬੇਸ਼ੱਕ ਇਸ (ਜੰਗ ਵਿਚ) ਸੂਝ-ਬੂਝ ਰੱਖਣ ਵਾਲਿਆਂ ਲਈ ਇਕ ਵੱਡੀ ਨਸੀਹਤ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

زُيِّنَ لِلنَّاسِ حُبُّ ٱلشَّهَوَٰتِ مِنَ ٱلنِّسَآءِ وَٱلْبَنِينَ وَٱلْقَنَٰطِيرِ ٱلْمُقَنطَرَةِ مِنَ ٱلذَّهَبِ وَٱلْفِضَّةِ وَٱلْخَيْلِ ٱلْمُسَوَّمَةِ وَٱلْأَنْعَٰمِ وَٱلْحَرْثِ ذَٰلِكَ مَتَٰعُ ٱلْحَيَوٰةِ ٱلدُّنْيَا وَٱللَّهُ عِندَهُۥ حُسْنُ ٱلْمَـَٔابِ

Punjabi Translation - Arif Haleemਲੋਕਾਂ ਲਈ ਮਨ ਭਾਂਉਂਦੀਆਂ ਚੀਜ਼ਾਂ ਡਾਢੀਆਂ ਸੋਹਣੀਆਂ ਬਣਾ ਛੱਡੀਆਂ ਹਨ ਜਿਵੇਂ ਪਤਨੀਆਂ, ਪੁੱਤਰ, ਸੋਨੇ ਚਾਂਦੀ ਦੇ ਭੰਡਾਰ, ਚੋਣਵੇ ਘੋੜੇ, (ਪਾਲਤੂ) ਜਾਨਵਰ ਅਤੇ (ਹਰੀ ਭਰੀ) ਖੇਤੀ, ਜਦ ਕਿ ਇਹ ਸਭ ਸੰਸਾਰਿਕ ਜੀਵਨ ਦੀ ਹੀ ਸਮੱਗਰੀ ਹੇ, ਪਰ ਵਧੀਆ ਟਿਕਾਣਾ ਅੱਲਾਹ ਦੇ ਕੋਲ ਹੀ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ أَؤُنَبِّئُكُم بِخَيْرٍ مِّن ذَٰلِكُمْ لِلَّذِينَ ٱتَّقَوْا۟ عِندَ رَبِّهِمْ جَنَّٰتٌ تَجْرِى مِن تَحْتِهَا ٱلْأَنْهَٰرُ خَٰلِدِينَ فِيهَا وَأَزْوَٰجٌ مُّطَهَّرَةٌ وَرِضْوَٰنٌ مِّنَ ٱللَّهِ وَٱللَّهُ بَصِيرٌۢ بِٱلْعِبَادِ

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕੀ ਮੈਂ ਤੁਹਾ` ਇਹਨਾਂ ਚੀਜ਼ਾਂ ਤੋਂ ਵਧੀਆ ਚੀਜ਼ਾਂ ਦੱਸਾਂ? (ਉਹ ਇਹ) ਕਿ ਪਰਹੇਜ਼ਗਾਰਾਂ ਲਈ (ਭਾਵ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚਨ) ਵਾਲਿਆਂ ਲਈ ਰੱਬ ਦੇ ਕੋਲ ਬਾਗ਼ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਉਹਨਾਂ ਵਿਚ ਸਦਾ ਲਈ ਰਹਿਣਗੇ ਉੱਥੇ ਉਹਨਾਂ ਲਈ ਪਵਿੱਤਰ ਪਤਨੀਆਂ ਹੋਣਗੀਆਂ ਅਤੇ ਅੱਲਾਹ ਦੀ ਰਜ਼ਾ ਵੀ ਪ੍ਰਾਪਤ ਹੋਵੇਗੀ ਅੱਲਾਹ ਆਪਣੇ ਬੰਦਿਆਂ (ਦੇ ਅਮਲਾਂ) ਨੂੰ ਚੰਗੀ ਤਰ੍ਹਾਂ ਵੇਖਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يَقُولُونَ رَبَّنَآ إِنَّنَآ ءَامَنَّا فَٱغْفِرْ لَنَا ذُنُوبَنَا وَقِنَا عَذَابَ ٱلنَّارِ

Punjabi Translation - Arif Haleemਜਿਹੜੇ ਲੋਕ ਦੁਆ ਕਰਦੇ ਹਨ ਕਿ ਹੇ ਸਾਡੇ ਰੱਬ! ਬੇਸ਼ੱਕ ਅਸੀਂ ਈਮਾਨ ਲਿਆਏ ਹਾਂ, ਤੂੰ ਸਾਡੇ ਗੁਨਾਹਾਂ ਨੂੰ ਬਖ਼ਸ਼ ਦੇ ਅਤੇ ਸਾਨੂੰ ਅੱਗ ਦੇ ਅਜ਼ਾਬ ਤੋਂ ਸੁਰੱਖਿਅਤ ਰੱਖ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلصَّٰبِرِينَ وَٱلصَّٰدِقِينَ وَٱلْقَٰنِتِينَ وَٱلْمُنفِقِينَ وَٱلْمُسْتَغْفِرِينَ بِٱلْأَسْحَارِ

Punjabi Translation - Arif Haleemਇਹ ਲੋਕ ਉਹ ਹਨ ਜਿਹੜੇ ਸਬਰ ਕਰਦੇ ਹਨ, ਸੱਚ ਬੋਲਦੇ ਹਨ, ਰੱਬ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, (ਰੱਬ ਦੀ ਰਾਹ ਵਿਚ) ਖ਼ਰਚ ਕਰਦੇ ਹਨ ਅਤੇ ਸਰਘੀ ਵੇਲੇ ਆਪਣੇ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

شَهِدَ ٱللَّهُ أَنَّهُۥ لَآ إِلَٰهَ إِلَّا هُوَ وَٱلْمَلَٰٓئِكَةُ وَأُو۟لُوا۟ ٱلْعِلْمِ قَآئِمًۢا بِٱلْقِسْطِ لَآ إِلَٰهَ إِلَّا هُوَ ٱلْعَزِيزُ ٱلْحَكِيمُ

Punjabi Translation - Arif Haleemਅੱਲਾਹ ਨੇ ਗਵਾਹੀ ਦਿੱਤੀ ਹੇ ਕਿ ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ (ਇਹੋ ਗਵਾਹੀ) ਫ਼ਰਿਸ਼ਤੇ ਅਤੇ ਗਿਆਨਵਾਨ ਲੋਕ ਵੀ ਦੇ ਰਹੇ ਹਨ ਕਿ ਉਸੇ ਸਾਰੀ ਸ੍ਰਿਸ਼ਟੀ ਨੂੰ ਇਨਸਾਫ਼ ਦੇ ਆਧਾਰ ’ਤੇ ਕਾਇਮ ਕਰ ਰੱਖਿਆ ਹੇ। ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਉਹੀਓ ਜ਼ੋਰਾਵਰ ਦਾਨਾਈ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلدِّينَ عِندَ ٱللَّهِ ٱلْإِسْلَٰمُ وَمَا ٱخْتَلَفَ ٱلَّذِينَ أُوتُوا۟ ٱلْكِتَٰبَ إِلَّا مِنۢ بَعْدِ مَا جَآءَهُمُ ٱلْعِلْمُ بَغْيًۢا بَيْنَهُمْ وَمَن يَكْفُرْ بِـَٔايَٰتِ ٱللَّهِ فَإِنَّ ٱللَّهَ سَرِيعُ ٱلْحِسَابِ

Punjabi Translation - Arif Haleemਬੇਸ਼ੱਕ ਅੱਲਾਹ ਦੀ ਨਜ਼ਰ ਵਿਚ ਕੇਵਲ ਇਸਲਾਮ ਹੀ (ਸੱਚਾ) ਧਰਮ ਹੇ ਅਤੇ ਅਹਲੇ ਕਿਤਾਬ (ਭਾਵ ਯਹੂਦੀ ਤੇ ਈਸਾਈ) ਨੇ (ਰੱਬੀ) ਗਿਆਨ ਆਉਣ ਤੋਂ ਬਾਅਦ ਕੇਵਲ ਇਸ ਲਈ ਇਸਦਾ ਵਿਰੋਧ ਕੀਤਾ ਕਿਉਂ ਜੋ ਉਹ ਆਪਸ ਵਿਚ ਹਟਧਰਮੀ ਅਤੇ ਈਰਖਾ ਵਾਲਾ ਵਤੀਰਾ ਰਖਦੇ ਸਨ। ਜਿਹੜਾ ਵੀ ਕੋਈ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਇਨਕਾਰ ਕਰੇਗਾ ਅੱਲਾਹ ਛੇਤੀ ਹੀ (ਉਸ ਤੋਂ) ਹਿਸਾਬ ਲੈਣ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِنْ حَآجُّوكَ فَقُلْ أَسْلَمْتُ وَجْهِىَ لِلَّهِ وَمَنِ ٱتَّبَعَنِ وَقُل لِّلَّذِينَ أُوتُوا۟ ٱلْكِتَٰبَ وَٱلْأُمِّيِّـۧنَ ءَأَسْلَمْتُمْ فَإِنْ أَسْلَمُوا۟ فَقَدِ ٱهْتَدَوا۟ وَّإِن تَوَلَّوْا۟ فَإِنَّمَا عَلَيْكَ ٱلْبَلَٰغُ وَٱللَّهُ بَصِيرٌۢ بِٱلْعِبَادِ

Punjabi Translation - Arif Haleem(ਹੇ ਮੁਹੰਮਦ!) ਜੇ ਉਹ (ਅਹਲੇ ਕਿਤਾਬ) ਤੁਹਾਡੇ ਨਾਲ ਝਗੜਾ ਕਰਨ ਤਾਂ ਆਖ ਦਿਓ ਕਿ ਮੈਂ ਅਤੇ ਮੇਰੇ ਪੈਰੋਕਾਰਾਂ ਨੇ ਵੀ ਆਪਣਾ ਸੀਸ ਅੱਲਾਹ ਦੇ ਅੱਗੇ ਝੁਕਾ ਦਿੱਤਾ ਹੇ। ਤੁਸੀਂ ਅਹਲੇ ਕਿਤਾਬ (ਯਹੂਦੀ ਅਤੇ ਈਸਾਈ) ਅਤੇ ਅਣਪੜ੍ਹ (ਕਾਫ਼ਿਰ ਅਤੇ ਮੁਸ਼ਰਿਕ) ਲੋਕਾਂ ਨੂੰ ਪੁੱਛੋ ਕੀ ਤੁਸੀਂ ਇਸਲਾਮ ਕਬੂਲ ਕਰਦੇ ਹੋ? ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਉਹਨਾਂ ਨੂੰ ਹਿਦਾਇਤ ਮਿਲ ਜਾਵੇਗੀ। ਜੇ ਉਹ ਮੂੰਹ ਮੋੜਣਗੇ ਤਾਂ (ਕੋਈ ਗੱਲ ਨਹੀਂ) ਤੁਹਾਡੇ ਜ਼ਿੰਮੇਂ ਤਾਂ ਕੇਵਲ ਰੱਬੀ ਪੈਗ਼ਾਮ ਪਹੁੰਚਾਉਣ ਦੀ ਹੀ ਜ਼ਿੰਮੇਵਾਰੀ ਹੇ। ਅੱਲਾਹ ਆਪਣੇ ਬੰਦਿਆਂ ਨੂੰ ਚੰਗੀ ਤਰ੍ਹਾਂ ਵੇਖਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ يَكْفُرُونَ بِـَٔايَٰتِ ٱللَّهِ وَيَقْتُلُونَ ٱلنَّبِيِّـۧنَ بِغَيْرِ حَقٍّ وَيَقْتُلُونَ ٱلَّذِينَ يَأْمُرُونَ بِٱلْقِسْطِ مِنَ ٱلنَّاسِ فَبَشِّرْهُم بِعَذَابٍ أَلِيمٍ

Punjabi Translation - Arif Haleemਬੇਸ਼ੱਕ ਜਿਹੜੇ ਵੀ ਅੱਲਾਹ ਦੀਆਂ ਆਇਤਾਂ (.ਕੁਰਆਨ) ਦਾ ਇਨਕਾਰ ਕਰਦੇ ਹਨ, ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਹਨ ਅਤੇ ਉਹਨਾਂ ਲੋਕਾਂ ਨੂੰ ਵੀ (ਨਾ-ਹੱਕਾ) ਕਤਲ ਕਰਦੇ ਹਨ ਜਿਹੜੇ ਹੱਕ ਇਨਸਾਫ਼ ਦੀਆਂ ਗੱਲਾਂ ਕਰਦੇ ਹਨ ਤਾਂ ਤੁਸੀਂ (ਹੇ ਨਬੀ!) ਉਹਨਾਂ (ਜ਼ਾਲਮਾਂ) ਨੂੰ ਦੁਖਦਾਈ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ ٱلَّذِينَ حَبِطَتْ أَعْمَٰلُهُمْ فِى ٱلدُّنْيَا وَٱلْـَٔاخِرَةِ وَمَا لَهُم مِّن نَّٰصِرِينَ

Punjabi Translation - Arif Haleemਇਹ ਉਹ ਲੋਕ ਹਨ ਜਿਨ੍ਹਾਂ ਦੇ ਅਮਲ ਦੁਨੀਆਂ ਤੇ ਆਖ਼ਿਰਤ ਵਿਚ ਬਰਬਾਦ ਹੋ ਗਏ ਅਤੇ ਉਹਨਾਂ ਦੀ ਕੋਈ ਮਦਦ ਕਰਨ ਵਾਲਾ ਵੀ ਨਹੀਂ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَلَمْ تَرَ إِلَى ٱلَّذِينَ أُوتُوا۟ نَصِيبًا مِّنَ ٱلْكِتَٰبِ يُدْعَوْنَ إِلَىٰ كِتَٰبِ ٱللَّهِ لِيَحْكُمَ بَيْنَهُمْ ثُمَّ يَتَوَلَّىٰ فَرِيقٌ مِّنْهُمْ وَهُم مُّعْرِضُونَ

Punjabi Translation - Arif Haleemਕੀ ਤੁਸੀਂ ਉਹਨਾਂ ਲੋਕਾਂ (ਦੇ ਵਤੀਰੇ) ਨੂੰ ਨਹੀਂ ਵੇਖਿਆ, ਜਿਨ੍ਹਾਂ ਨੂੰ ਕਿਤਾਬ ਦੇ ਗਿਆਣ ਵਿੱਚੋਂ ਕੁੱਝ ਭਾਗ ਮਿਲਿਆ ਸੀ। ਉਹਨਾਂ ਨੂੰ ਕਿਤਾਬ ਵੱਲ ਬੁਲਾਇਆ ਜਾਂਦਾ ਹੇ ਤਾਂ ਜੋਂ ਉਹਨਾਂ ਦੇ ਵਿਚਾਲੇ (ਮਤਭੇਦਾਂ ਦਾ) ਫ਼ੈਸਲਾ ਕੀਤਾ ਜਾ ਸਕੇ ਤਾਂ ਇਕ ਧਿਰ ਇਸ ਤੋਂ ਕੰਨੀ ਕਤਰ੍ਹਾਂਉਂਦਾ ਹੇ, ਉਹ ਸੱਚਾਈ ਤੋਂ ਮੂੰਹ ਮੋੜ ਲੈਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِأَنَّهُمْ قَالُوا۟ لَن تَمَسَّنَا ٱلنَّارُ إِلَّآ أَيَّامًا مَّعْدُودَٰتٍ وَغَرَّهُمْ فِى دِينِهِم مَّا كَانُوا۟ يَفْتَرُونَ

Punjabi Translation - Arif Haleemਇਸ ਦਾ ਕਾਰਨ ਇਹ ਹੇ ਕਿ ਉਹਨਾਂ ਦਾ ਇਹ ਕਹਿਣਾ ਹੇ ਕਿ (ਜੇਕਰ ਸਾਨੂੰ ਨਰਕ ਵਿਚ ਜਾਣਾ ਵੀ ਪਿਆ ਤਾਂ) ਸਾਨੂੰ ਨਰਕ ਦੀ ਅੱਗ ਕੁੱਝ ਦਿਨ ਹੀ ਛੂਹੇਗੀ। ਉਹਨਾਂ ਦੀਆਂ ਇਹੋ ਮਨਘੜ ਗੱਲਾਂ ਨੇ ਉਹਨਾਂ ਨੂੰ ਆਪਣੇ ਧਰਮ ਪ੍ਰਤੀ ਬਹੁਤ ਭੁਲੇਖਿਆਂ ਵਿਚ ਪਾ ਸੁੱਟਿਆ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَكَيْفَ إِذَا جَمَعْنَٰهُمْ لِيَوْمٍ لَّا رَيْبَ فِيهِ وَوُفِّيَتْ كُلُّ نَفْسٍ مَّا كَسَبَتْ وَهُمْ لَا يُظْلَمُونَ

Punjabi Translation - Arif Haleemਫੇਰ ਕੀ ਹਾਲ ਹੋਵੇਗਾ ਜਦੋਂ ਉਹਨਾਂ ਨੂੰ ਉਸ (ਕਿਆਮਤ ਵਾਲੇ) ਦਿਨ ਇਕੱਠਾ ਕਰਾਂਗੇ ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ ਅਤੇ (ਉਸ ਦਿਨ) ਹਰ ਵਿਅਕਤੀ ਨੂੰ ਉਹ ਦੇ ਕੀਤੇ ਅਮਲਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ ਅਤੇ ਉਹਨਾਂ ’ਤੇ ਉੱਕਾ ਹੀ ਵਧੀਕੀ ਨਹੀਂ ਕੀਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلِ ٱللَّهُمَّ مَٰلِكَ ٱلْمُلْكِ تُؤْتِى ٱلْمُلْكَ مَن تَشَآءُ وَتَنزِعُ ٱلْمُلْكَ مِمَّن تَشَآءُ وَتُعِزُّ مَن تَشَآءُ وَتُذِلُّ مَن تَشَآءُ بِيَدِكَ ٱلْخَيْرُ إِنَّكَ عَلَىٰ كُلِّ شَىْءٍ قَدِيرٌ

Punjabi Translation - Arif Haleemਹੇ ਨਬੀ! ਤੁਸੀਂ ਆਖੋ ਕਿ ਹੇ ਮੇਰੇ ਰੱਬਾ! ਤੂੰ ਜਿਸ ਨੂੰ ਚਾਹੇ ਬਾਦਸ਼ਾਹੀ ਦਿੰਦਾ ਹੇ ਅਤੇ ਜਿਸ ਤੋਂ ਚਾਹੇ ਖੋਹ ਲੈਂਦਾ ਹੇ ਅਤੇ ਤੂੰ ਜਿਸ ਨੂੰ ਚਾਹੇ ਇੱਜ਼ਤ ਦਿੰਦਾ ਹੇ ਅਤੇ ਜਿਸ ਨੂੰ ਚਾਹੇ ਰੁਸਵਾ ਕਰ ਦਿੰਦਾ ਹੇ। ਸਭ ਤਰ੍ਹਾਂ ਦੀਆਂ ਭਲਾਈਆਂ ਤੇਰੇ ਹੀ ਹੱਥ ਵਿਚ ਹਨ, ਬੇਸ਼ੱਕ ਹਰ ਚੀਜ਼ ਤੇਰੇ ਹੀ ਕਬਜ਼ੇ ਵਿਚ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تُولِجُ ٱلَّيْلَ فِى ٱلنَّهَارِ وَتُولِجُ ٱلنَّهَارَ فِى ٱلَّيْلِ وَتُخْرِجُ ٱلْحَىَّ مِنَ ٱلْمَيِّتِ وَتُخْرِجُ ٱلْمَيِّتَ مِنَ ٱلْحَىِّ وَتَرْزُقُ مَن تَشَآءُ بِغَيْرِ حِسَابٍ

Punjabi Translation - Arif Haleemਤੂੰ ਹੀ ਰਾਤ ਨੂੰ ਦਿਨ ਵਿਚ ਅਤੇ ਦਿਨ ਨੂੰ ਰਾਤ ਵਿਚ ਦਾਖ਼ਲ ਕਰਦਾ ਹੇ, ਤੂੰ ਹੀ ਬੇਜਾਨ ਚੀਜ਼ਾਂ ਵਿੱਚੋਂ ਜਾਨਦਾਰ ਚੀਜ਼ਾਂ ਨੂੰ ਅਤੇ ਜਾਨਦਾਰ ਚੀਜ਼ਾਂ ਵਿੱਚੋਂ ਬੇਜਾਨ ਚੀਜ਼ਾਂ ਕੱਢਦਾ ਹੇ। ਤੂੰ ਜਿਸ ਨੂੰ ਚਾਹੁੰਦਾ ਹੇ ਬੇ ਹਿਸਾਬ ਰਿਜ਼ਕ (ਧੰਨ ਦੋਲਤ, ਇੱਜ਼ਤ, ਆਬਰੂ, ਸੰਤਾਨ ਆਦਿ) ਦਿੰਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّا يَتَّخِذِ ٱلْمُؤْمِنُونَ ٱلْكَٰفِرِينَ أَوْلِيَآءَ مِن دُونِ ٱلْمُؤْمِنِينَ وَمَن يَفْعَلْ ذَٰلِكَ فَلَيْسَ مِنَ ٱللَّهِ فِى شَىْءٍ إِلَّآ أَن تَتَّقُوا۟ مِنْهُمْ تُقَىٰةً وَيُحَذِّرُكُمُ ٱللَّهُ نَفْسَهُۥ وَإِلَى ٱللَّهِ ٱلْمَصِيرُ

Punjabi Translation - Arif Haleemਮੋਮਿਨਾਂ ਨੂੰ ਚਾਹੀਦਾ ਹੇ ਕਿ ਈਮਾਨ ਵਾਲਿਆਂ ਨੂੰ ਛੱਡ ਕੇ ਕਾਫ਼ਿਰਾਂ ਨੂੰ ਆਪਣਾ ਦੋਸਤ (ਰਾਜ਼ਦਾਰ) ਨਾ ਬਣਾਉਣ ਅਤੇ ਜੋ ਵੀ ਇੰਜ ਕਰੇਗਾ ਫੇਰ ਅੱਲਾਹ ਦਾ ਉਸ ਨਾਲ ਕੋਈ ਸੰਬੰਧ ਨਹੀਂ। ਹਾਂ! ਉਸ ਸਮੇਂ ਮੁਆਫ਼ੀ ਹੇ ਜਦੋਂ ਤੁਹਾਨੂੰ ਉਹਨਾਂ ਦੀਆਂ ਸ਼ਰਾਰਤਾਂ ਤੋਂ ਬਚਾਓ ਕਰਨਾ ਹੋਵੇ (ਤਾਂ ਦੋਸਤੀ ਕਰ ਸਕਦੇ ਹੋ) ਅੱਲਾਹ ਤੁਹਾ` ਆਪਣੀ ਜ਼ਾਤ ਤੋਂ ਡਰਾ ਰਿਹਾ ਹੇ[1] ਅਤੇ ਤੁਸੀਂ ਪਰਤ ਕੇ ਅੱਲਾਹ ਵੱਲ ਹੀ ਜਾਣਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ إِن تُخْفُوا۟ مَا فِى صُدُورِكُمْ أَوْ تُبْدُوهُ يَعْلَمْهُ ٱللَّهُ وَيَعْلَمُ مَا فِى ٱلسَّمَٰوَٰتِ وَمَا فِى ٱلْأَرْضِ وَٱللَّهُ عَلَىٰ كُلِّ شَىْءٍ قَدِيرٌ

Punjabi Translation - Arif Haleem(ਹੇ ਨਬੀ!) ਤੁਸੀਂ ਕਹਿ ਦਿਓ ਕਿ ਭਾਵੇਂ ਤੁਸੀਂ ਆਪਣੇ ਦਿਲ ਦੀ ਗੱਲ ਨੂੰ ਲੁਕਾਵੋ ਭਾਵੇਂ ਜ਼ਾਹਰ ਕਰੋ, ਅੱਲਾਹ ਸਭ ਕੁੱਝ ਜਾਣਦਾ ਹੇ। ਅਕਾਸ਼ਾਂ ਤੇ ਧਰਤੀ ਵਿਚ ਜੋ ਕੁੱਝ ਹੇ ਉਹ ਉਸ ਨੂੰ ਵੀ ਜਾਣਦਾ ਹੇ ਅਤੇ ਹਰੇਕ ਚੀਜ਼ ਅੱਲਾਹ ਦੇ ਕਾਬੂ ਵਿਚ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ تَجِدُ كُلُّ نَفْسٍ مَّا عَمِلَتْ مِنْ خَيْرٍ مُّحْضَرًا وَمَا عَمِلَتْ مِن سُوٓءٍ تَوَدُّ لَوْ أَنَّ بَيْنَهَا وَبَيْنَهُۥٓ أَمَدًۢا بَعِيدًا وَيُحَذِّرُكُمُ ٱللَّهُ نَفْسَهُۥ وَٱللَّهُ رَءُوفٌۢ بِٱلْعِبَادِ

Punjabi Translation - Arif Haleemਜਦੋਂ (ਕਿਆਮਤ ਦਿਹਾੜੇ) ਹਰ ਕੋਈ ਆਪਣੀਆਂ ਕੀਤੀਆਂ ਹੋਈਆਂ ਨੇਕੀਆਂ ਤੇ ਗੁਨਾਹਾਂ ਨੂੰ ਆਪਣੇ ਸਾਹਮਣੇ ਹਾਜ਼ਰ ਵੇਖੇਗਾ ਤਾਂ ਉਹ ਇੱਛਾ ਕਰੇਗਾ ਕਿ ਕਾਸ਼ ਉਸ ਦੇ ਅਤੇ ਉਸ ਦੀਆਂ ਬੁਰਾਈਆਂ ਵਿਚਾਲੇ ਦੂਰੀ ਹੋ ਜਾਵੇ। ਅੱਲਾਹ ਤੁਹਾਨੂੰ ਆਪਣੀ ਜ਼ਾਤ ਤੋਂ ਡਰਾ ਰਿਹਾ ਹੇ ਅਤੇ ਅੱਲਾਹ ਆਪਣੇ ਬੰਦਿਆਂ ’ਤੇ ਬੜਾ ਹੀ ਦਿਆਲੂ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ إِن كُنتُمْ تُحِبُّونَ ٱللَّهَ فَٱتَّبِعُونِى يُحْبِبْكُمُ ٱللَّهُ وَيَغْفِرْ لَكُمْ ذُنُوبَكُمْ وَٱللَّهُ غَفُورٌ رَّحِيمٌ

Punjabi Translation - Arif Haleem(ਹੇ ਨਬੀ!) ਕਹਿ ਦਿਓ ਕਿ ਜੇ ਤੁਸੀਂ ਅੱਲਾਹ ਨਾਲ ਮੁਹੱਬਤ ਰੱਖਦੇ ਹੋ ਤਾਂ ਮੇਰੀ ਤਾਬੇਦਾਰੀ ਕਰੋ ਅੱਲਾਹ ਤੁਹਾਡੇ ਨਾਲ ਮਹੁੱਬਤ ਕਰੇਗਾ ਅਤੇ ਤੁਹਾਡੇ ਗੁਨਾਹਾਂ ਨੂੰ ਵੀ ਮੁਆਫ਼ ਕਰ ਦੇਵੇਗਾ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਬਹੁਤ ਹੀ ਮਿਹਰਬਾਨ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ أَطِيعُوا۟ ٱللَّهَ وَٱلرَّسُولَ فَإِن تَوَلَّوْا۟ فَإِنَّ ٱللَّهَ لَا يُحِبُّ ٱلْكَٰفِرِينَ

Punjabi Translation - Arif Haleem(ਹੇ ਨਬੀ!) ਕਹਿ ਦਿਓ ਕਿ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਦੀ ਤਾਬੇਦਾਰੀ ਕਰੋ, ਜੇ ਉਹ ਗੱਲ ਨਹੀਂ ਮੰਨਦੇ ਤਾਂ ਅੱਲਾਹ ਵੀ ਕਾਫ਼ਿਰਾਂ ਨੂੰ ਪਸੰਦ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱللَّهَ ٱصْطَفَىٰٓ ءَادَمَ وَنُوحًا وَءَالَ إِبْرَٰهِيمَ وَءَالَ عِمْرَٰنَ عَلَى ٱلْعَٰلَمِينَ

Punjabi Translation - Arif Haleemਬੇਸ਼ੱਕ ਅੱਲਾਹ ਨੇ ਸੰਸਾਰ ਦੇ ਸਾਰੇ ਲੋਕਾਂ ਵਿੱਚੋਂ ਆਦਮ, ਨੂਹ, ਇਬਰਾਹੀਮ ਅਤੇ ਇਮਰਾਨ ਦੇ ਘਰਾਣਿਆਂ ਨੂੰ (ਨਬੀ ਬਣਾਉਣ ਲਈ) ਚੁਣ ਲਿਆ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذُرِّيَّةًۢ بَعْضُهَا مِنۢ بَعْضٍ وَٱللَّهُ سَمِيعٌ عَلِيمٌ

Punjabi Translation - Arif Haleemਇਹ ਸਾਰੇ ਇੱਕ ਦੂਜੇ ਦੀ ਨਸਲ ਵਿੱਚੋਂ ਸਨ ਅੱਲਾਹ ਸਭ ਕੁੱਝ ਸੁਣਦਾ ਹੇ (ਕਿ ਕਾਫ਼ਿਰ ਤੁਹਾਡੇ ਨਬੀ ਹੋਣ ਤੋਂ ਇਨਕਾਰ ਕਰਦੇ ਹਨ) ਅਤੇ ਜਾਣਦਾ ਹੇ (ਕਿ ਉਹ ਕੇਵਲ ਈਰਖਾ ਕਾਰਨ ਹੀ ਅਜਿਹਾ ਕਰਦੇ ਹਨ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ قَالَتِ ٱمْرَأَتُ عِمْرَٰنَ رَبِّ إِنِّى نَذَرْتُ لَكَ مَا فِى بَطْنِى مُحَرَّرًا فَتَقَبَّلْ مِنِّىٓ إِنَّكَ أَنتَ ٱلسَّمِيعُ ٱلْعَلِيمُ

Punjabi Translation - Arif Haleem(ਅੱਲਾਹ ਉਸ ਵੇਲੇ ਵੀ ਸੁਣਦਾ ਸੀ) ਜਦੋਂ ਇਮਰਾਨ ਦੀ ਪਤਨੀ ਆਖ ਰਹੀ ਸੀ ਕਿ ਹੇ ਮੇਰੇ ਰੱਬ! ਮੇਰੇ ਗਰਭ ਵਿਚ ਜੋ (ਬਾਲ) ਹੇ, ਮੈਂ ਉਸ ਨੂੰ ਤੇਰੇ ਨਾਂ ’ਤੇ ਵਕਫ਼ ਕਰਨ ਦੀ ਸੁੱਖ ਸੁੱਖੀ ਹੇ, ਤੂੰ ਇਸ ਨੂੰ ਕਬੂਲ ਕਰ ਲੈ। ਬੇਸ਼ੱਕ ਤੂੰ ਹੀ ਸੁਣਨ ਵਾਲਾ ਅਤੇ (ਮਨ ਦੀ) ਹਾਲਤ ਨੂੰ ਜਾਣਨ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّا وَضَعَتْهَا قَالَتْ رَبِّ إِنِّى وَضَعْتُهَآ أُنثَىٰ وَٱللَّهُ أَعْلَمُ بِمَا وَضَعَتْ وَلَيْسَ ٱلذَّكَرُ كَٱلْأُنثَىٰ وَإِنِّى سَمَّيْتُهَا مَرْيَمَ وَإِنِّىٓ أُعِيذُهَا بِكَ وَذُرِّيَّتَهَا مِنَ ٱلشَّيْطَٰنِ ٱلرَّجِيمِ

Punjabi Translation - Arif Haleemਜਦੋਂ ਉਸ (ਇਮਰਾਨ ਦੀ ਪਤਨੀ ਨੇ) ਧੀ ਨੂੰ ਜਨਮ ਦਿੱਤਾ ਤਾਂ ਕਹਿਣ ਲੱਗੀ ਕਿ ਹੇ ਪਾਲਣਹਾਰ! ਮੈ ਤਾਂ ਧੀ ਜਨਮੀ ਹੇ। ਅੱਲਾਹ ਨੂੰ ਸਭ ਪਤਾ ਸੀ ਜੋ ਉਸ ਨੇ ਜਣਿਆ ਸੀ (ਅਤੇ ਕਿਹਾ ਕਿ) ਪੁੱਤਰ ਧੀ ਜਿਹਾ ਨਹੀਂ ਹੁੰਦਾ। ਮੈਂ ਇਸ ਦਾ ਨਾਂ ਮਰੀਅਮ [2] ਰੱਖਿਆ ਹੇ। ਬੇਸ਼ੱਕ ਮੈਂ ਇਸ ਨੂੰ ਅਤੇ ਇਸ ਦੀ ਆਉਣ ਵਾਲੀ ਪੀੜ੍ਹੀ ਨੂੰ ਸ਼ੈਤਾਨ ਮਰਦੂਦ ਤੋਂ ਬਚਣ ਲਈ ਤੇਰੀ ਸ਼ਰਨ ਵਿਚ ਦਿੰਦੀ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَتَقَبَّلَهَا رَبُّهَا بِقَبُولٍ حَسَنٍ وَأَنۢبَتَهَا نَبَاتًا حَسَنًا وَكَفَّلَهَا زَكَرِيَّا كُلَّمَا دَخَلَ عَلَيْهَا زَكَرِيَّا ٱلْمِحْرَابَ وَجَدَ عِندَهَا رِزْقًا قَالَ يَٰمَرْيَمُ أَنَّىٰ لَكِ هَٰذَا قَالَتْ هُوَ مِنْ عِندِ ٱللَّهِ إِنَّ ٱللَّهَ يَرْزُقُ مَن يَشَآءُ بِغَيْرِ حِسَابٍ

Punjabi Translation - Arif Haleemਉਸ (ਲੜਕੀ) ਨੂੰ ਉਸ ਦੇ ਪਾਲਣਹਾਰ ਨੇ ਖ਼ੁਸ਼ੀ ਨਾਲ ਕਬੂਲ ਕਰ ਲਿਆ ਅਤੇ ਚੰਗੀ ਤਰ੍ਹਾਂ ਉਸ ਦਾ ਪਾਲਣ-ਪੋਸ਼ਣ ਕੀਤਾ ਅਤੇ ਉਸ ਦਾ ਸਰਪ੍ਰਸਤ ਜ਼ਕਰੀਆ ਨੂੰ ਬਣਾਇਆ। ਜਦੋਂ ਕਦੇ ਜ਼ਕਰੀਆ ਉਸ ਦੇ ਕਮਰੇ ਵਿਚ ਜਾਂਦਾ ਤਾਂ ਉਸ ਦੇ ਕੋਲ ਖਾਣ ਪੀਣ ਦੀਆਂ ਚੀਜ਼ਾਂ ਵੇਖਦਾ। ਉਹ ਪੁੱਛਦਾ ਕਿ ਹੇ ਮਰੀਅਮ! ਇਹ ਰੋਜ਼ੀ ਤੇਰੇ ਕੋਲ ਕਿਥੋਂ ਆਉਂਦੀ ਹੇ, ਉਹ ਜਵਾਬ ਦਿੰਦੀ ਕਿ ਇਹ ਰੱਬ ਵੱਲੋਂ ਆਉਂਦੀ ਹੇੇ। ਬੇਸ਼ੱਕ ਅੱਲਾਹ ਜਿਸ ਨੂੰ ਚਾਹੇ ਬੇਹਿਸਾਬ ਰੋਜ਼ੀ ਦਿੰਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُنَالِكَ دَعَا زَكَرِيَّا رَبَّهُۥ قَالَ رَبِّ هَبْ لِى مِن لَّدُنكَ ذُرِّيَّةً طَيِّبَةً إِنَّكَ سَمِيعُ ٱلدُّعَآءِ

Punjabi Translation - Arif Haleemਉਸੇ ਥਾਂ ਜ਼ਕਰੀਆ ਨੇ ਆਪਣੇ ਰੱਬ ਤੋਂ ਦੁਆ ਕੀਤੀ ਕਿ ਹੇ ਮੇਰੇ ਪਾਲਣਹਾਰ! ਮੈਨੂੰ ਆਪਣੇ ਵੱਲੋਂ ਨੇਕ ਔਲਾਦ ਦੀ ਬਖ਼ਸ਼ਿਸ਼ ਕਰ, ਬੇਸ਼ੱਕ ਤੂੰ ਹੀ ਦੁਆਵਾਂ ਨੂੰ ਸੁਣਨ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَنَادَتْهُ ٱلْمَلَٰٓئِكَةُ وَهُوَ قَآئِمٌ يُصَلِّى فِى ٱلْمِحْرَابِ أَنَّ ٱللَّهَ يُبَشِّرُكَ بِيَحْيَىٰ مُصَدِّقًۢا بِكَلِمَةٍ مِّنَ ٱللَّهِ وَسَيِّدًا وَحَصُورًا وَنَبِيًّا مِّنَ ٱلصَّٰلِحِينَ

Punjabi Translation - Arif Haleemਜਦੋਂ ਉਹ (ਜ਼ਕਰੀਆ) ਕਮਰੇ ਵਿਚ ਖੜ੍ਹਾ ਨਮਾਜ਼ ਪੜ੍ਹ ਰਿਹਾ ਸੀ ਤਾਂ ਫਰਿਸ਼ਤਿਆਂ ਨੇ ਉਸ ਨੂੰ ਆਵਾਜ਼ ਦਿੱਤੀ ਕਿ ਅੱਲਾਹ ਤੁਹਾਨੂੰ ਯਾਹੀਯਾ (ਨਾਂ ਦੇ ਪੁੱਤਰ) ਦੀ ਖ਼ੁਸ਼ਖ਼ਬਰੀ ਦਿੰਦਾ ਹੇ ਜੋ ਅੱਲਾਹ ਦੇ ਕਲਮੇ (ਈਸਾ) ਦੀ ਪੁਸ਼ਟੀ ਕਰੇਗਾ, ਉਸ ਵਿਚ ਸਰਦਾਰੀ ਹੋਵੇਗੀ, ਸੰਪੂਰਨ ਸੰਜਮ ਹੋਵੇਗਾ, ਅਤੇ ਨੇਕ ਲੋਕਾਂ ਵਿੱਚੋਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ رَبِّ أَنَّىٰ يَكُونُ لِى غُلَٰمٌ وَقَدْ بَلَغَنِىَ ٱلْكِبَرُ وَٱمْرَأَتِى عَاقِرٌ قَالَ كَذَٰلِكَ ٱللَّهُ يَفْعَلُ مَا يَشَآءُ

Punjabi Translation - Arif Haleemਜ਼ਕਰੀਆ (ਜੋ ਕਿ ਰੱਬ ਦਾ ਇਕ ਨਬੀ ਸੀ) ਰੁਰਾਨ ਹੋ ਕੇ ਆਖਣ ਲੱਗਾ ਕਿ ਹੇ ਮੇਰੇ ਰੱਬ! ਮੇਰੇ ਘਰ ਬੱਚਾ ਕਿਵੇਂ ਪੈਦਾ ਹੋਵੇਗਾ? ਮੈਂ ਤਾਂ ਬਹੁਤ ਬਿਰਧ ਹੋ ਗਿਆ ਹਾਂ ਅਤੇ ਮੇਰੀ ਪਤਨੀ ਵੀ ਬਾਂਝ ਹੇ? ਤਾਂ ਫ਼ਰਿਸ਼ਤੇ ਨੇ ਕਿਹਾ ਕਿ ਅੱਲਾਹ ਜੋ ਚਾਹੁੰਦਾ ਹੇ ਕਰਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَ رَبِّ ٱجْعَل لِّىٓ ءَايَةً قَالَ ءَايَتُكَ أَلَّا تُكَلِّمَ ٱلنَّاسَ ثَلَٰثَةَ أَيَّامٍ إِلَّا رَمْزًا وَٱذْكُر رَّبَّكَ كَثِيرًا وَسَبِّحْ بِٱلْعَشِىِّ وَٱلْإِبْكَٰرِ

Punjabi Translation - Arif Haleemਜ਼ਕਰੀਆ ਨੇ ਬੇਨਤੀ ਕੀਤੀ ਕਿ ਹੇ ਮੇਰੇ ਰੱਬਾ ਮੇਰੇ ਲਈ ਕੋਈ ਨਿਸ਼ਾਨੀ ਨਿਯਤ ਕਰ ਦੇ। ਅੱਲਾਹ ਨੇ ਕਿਹਾ ਕਿ ਤੂੰ ਤਿੰਨ ਦਿਨਾਂ ਤਕ ਲੋਕਾਂ ਨਾਲ ਗੱਲ ਬਾਤ ਨਹੀਂ ਕਰੇਂਗਾ ਕੇਵਲ ਇਸ਼ਾਰਿਆਂ ਨਾਲ ਹੀ (ਆਪਣੀ ਗੱਲ ਲੋਕਾਂ ਨੂੰ) ਸਮਝਾਵੇਂਗਾ। ਤੂੰ ਆਪਣੇ ਰੱਬ ਦਾ ਨਾਂ ਵੱਧ ਤੋਂ ਵੱਧ ਯਾਦ ਕਰ ਅਤੇ ਸਵੇਰੇ ਸ਼ਾਮ (ਭਾਵ ਹਰ ਵੇਲੇ) ਉਸ ਦੀ ਹੀ ਤਸਬੀਹ ਕਰ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ قَالَتِ ٱلْمَلَٰٓئِكَةُ يَٰمَرْيَمُ إِنَّ ٱللَّهَ ٱصْطَفَىٰكِ وَطَهَّرَكِ وَٱصْطَفَىٰكِ عَلَىٰ نِسَآءِ ٱلْعَٰلَمِينَ

Punjabi Translation - Arif Haleemਜਦੋਂ ਫ਼ਰਿਸ਼ਤਿਆਂ ਨੇ ਕਿਹਾ ਕਿ ਹੇ ਮਰੀਅਮ! ਅੱਲਾਹ ਨੇ ਤੈਨੂੰ ਵਡਿਆਈ ਤੇ ਪਵਿੱਤਰਤਾ ਬਖ਼ਸ਼ੀ ਹੇ ਅਤੇ ਸਾਰੀ ਦੁਨੀਆਂ ਦੀਆਂ ਔਰਤਾਂ ਵਿੱਚੋਂ ਆਪਣੀ ਸੇਵਾ ਲਈ ਤੇਰੀ ਚੋਣ ਕੀਤੀ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰمَرْيَمُ ٱقْنُتِى لِرَبِّكِ وَٱسْجُدِى وَٱرْكَعِى مَعَ ٱلرَّٰكِعِينَ

Punjabi Translation - Arif Haleemਹੇ ਮਰੀਅਮ! ਤੂੰ ਆਪਣੇ ਰੱਬ ਦੀ ਆਗਿਆਕਾਰੀ ਬਣ ਕੇ ਰਹਿ ਅਤੇ ਉਸੇ ਨੂੰ ਸਿਜਦਾ ਕਰ ਅਤੇ ਉਸੇ ਦੇ ਅੱਗੇ ਝੁਕਣ ਵਾਲਿਆਂ ਨਾਲ ਮਿਲਕੇ ਝੁਕਦੀ ਰਹਿ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ مِنْ أَنۢبَآءِ ٱلْغَيْبِ نُوحِيهِ إِلَيْكَ وَمَا كُنتَ لَدَيْهِمْ إِذْ يُلْقُونَ أَقْلَٰمَهُمْ أَيُّهُمْ يَكْفُلُ مَرْيَمَ وَمَا كُنتَ لَدَيْهِمْ إِذْ يَخْتَصِمُونَ

Punjabi Translation - Arif Haleem(ਹੇ ਨਬੀ!) ਇਹ ਸਾਰੀਆਂ ਗ਼ੈਬ ਦੀਆਂ ਖ਼ਬਰਾਂ ਹਨ ਜਿਨ੍ਹਾਂ ਨੂੰ ਅਸੀਂ ਵਹੀ ਦੁਆਰਾ ਤੁਹਾਨੂੰ ਦੱਸ ਰਹੇ ਹਾਂ। ਤੁਸੀਂ ਉਸ ਸਮੇਂ ਉਹਨਾਂ ਦੇ ਕੋਲ ਮੌਜੂਦ ਨਹੀਂ ਸੀ ਜਦੋਂ ਕਿ ਉਹ (ਰੁਕਲ ਦੇ ਸੇਵਾਦਾਰ) ਇਹ ਫ਼ੈਸਲਾ ਕਰਨ ਲਈ ਆਪਣੀਆਂ ਕਲਮਾਂ ਸੁੱਟ ਰਹੇ ਸੀ ਕਿ ਮਰੀਅਮ ਦਾ ਵਾਲੀ-ਵਾਰਿਸ ਕੌਣ ਹੋਵੇਗਾ ਅਤੇ ਨਾ ਹੀ ਤੁਸੀਂ ਉਸ ਸਮੇਂ ਹਾਜ਼ਰ ਸੀ ਜਦੋਂ ਉਹ ਆਪਸ ਵਿਚ ਝਗੜ ਰਹੇ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ قَالَتِ ٱلْمَلَٰٓئِكَةُ يَٰمَرْيَمُ إِنَّ ٱللَّهَ يُبَشِّرُكِ بِكَلِمَةٍ مِّنْهُ ٱسْمُهُ ٱلْمَسِيحُ عِيسَى ٱبْنُ مَرْيَمَ وَجِيهًا فِى ٱلدُّنْيَا وَٱلْـَٔاخِرَةِ وَمِنَ ٱلْمُقَرَّبِينَ

Punjabi Translation - Arif Haleemਜਦੋਂ ਫ਼ਰਿਸ਼ਤਿਆਂ ਨੇ ਕਿਹਾ ਕਿ ਹੇ ਮਰੀਅਮ! ਅੱਲਾਹ ਤੈਨੂੰ ਆਪਣੇ ਇਕ ਕਲਮੇ (ਭਾਵ ਬੱਚੇ ਦੀ) ਖ਼ੁਸ਼ਖ਼ਬਰੀ ਦਿੰਦਾ ਹੇ ਜਿਸ ਦਾ ਨਾਂ ਮਸੀਹ ਈਸਾ ਬਿਨ ਮਰੀਅਮ ਹੋਵੇਗਾ ਜੋ ਦੁਨੀਆਂ ਅਤੇ ਆਖ਼ਿਰਤ ਵਿਚ ਇੱਜ਼ਤ ਵਾਲਾ ਹੋਵੇਗਾ ਅਤੇ ਅੱਲਾਹ ਦੇ ਨੇੜਲੇ ਬੰਦਿਆਂ ਵਿੱਚੋਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيُكَلِّمُ ٱلنَّاسَ فِى ٱلْمَهْدِ وَكَهْلًا وَمِنَ ٱلصَّٰلِحِينَ

Punjabi Translation - Arif Haleemਉਹ (ਬੱਚਾ) ਆਪਣੇ ਪੰਘੂੜੇ ਵਿਚ ਵੀ ਅਤੇ ਵੱਡੀ ਉਮਰ ਵਿਚ ਵੀ ਲੋਕਾਂ ਨਾਲ ਗੱਲਾਂ ਕਰੇਗਾ [3] ਅਤੇ ਉਹ ਨੇਕ ਲੋਕਾਂ ਵਿੱਚੋਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَالَتْ رَبِّ أَنَّىٰ يَكُونُ لِى وَلَدٌ وَلَمْ يَمْسَسْنِى بَشَرٌ قَالَ كَذَٰلِكِ ٱللَّهُ يَخْلُقُ مَا يَشَآءُ إِذَا قَضَىٰٓ أَمْرًا فَإِنَّمَا يَقُولُ لَهُۥ كُن فَيَكُونُ

Punjabi Translation - Arif Haleem(ਮਰੀਅਮ ਰੁਰਾਨ ਹੋਕੇ) ਕਹਿਣ ਲੱਗੀ ਕਿ ਹੇ ਮੇਰੇ ਰੱਬਾ! ਮੇਰੇ ਪੁੱਤਰ ਕਿਵੇਂ ਹੋਵੇਗਾ? ਜੱਦ ਕਿ ਮੈਨੂੰ ਕਿਸੇ ਪੁਰਸ਼ ਨੇ ਹੱਥ ਵੀ ਨਹੀਂ ਲਾਇਆ। ਫ਼ਰਿਸ਼ਤੇ ਨੇ ਕਿਹਾ, ਅੱਲਾਹ ਜੋ ਵੀ ਚਾਹੇ ਪੈਦਾ ਕਰਦਾ ਹੇ, ਜਦੋਂ ਉਹ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੇ ਤਾਂ ਕੇਵਲ ਇਹੋ ਕਹਿੰਦਾ ਹੇ ਕਿ “ਹੋ ਜਾ” ਅਤੇ ਉਹ ਹੋ ਜਾਂਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَيُعَلِّمُهُ ٱلْكِتَٰبَ وَٱلْحِكْمَةَ وَٱلتَّوْرَىٰةَ وَٱلْإِنجِيلَ

Punjabi Translation - Arif Haleemਅੱਲਾਹ ਉਸ ਨੂੰ ਕਿਤਾਬ ਤੇ ਡੂੰਘੀ ਸੂਝ-ਬੂਝ ਦੀ ਸਿੱਖਿਆ ਅਤੇ ਤੌਰੈਤ ਤੇ ਇੰਜੀਲ ਦਾ ਗਿਆਨ ਬਖ਼ਸ਼ੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَرَسُولًا إِلَىٰ بَنِىٓ إِسْرَٰٓءِيلَ أَنِّى قَدْ جِئْتُكُم بِـَٔايَةٍ مِّن رَّبِّكُمْ أَنِّىٓ أَخْلُقُ لَكُم مِّنَ ٱلطِّينِ كَهَيْـَٔةِ ٱلطَّيْرِ فَأَنفُخُ فِيهِ فَيَكُونُ طَيْرًۢا بِإِذْنِ ٱللَّهِ وَأُبْرِئُ ٱلْأَكْمَهَ وَٱلْأَبْرَصَ وَأُحْىِ ٱلْمَوْتَىٰ بِإِذْنِ ٱللَّهِ وَأُنَبِّئُكُم بِمَا تَأْكُلُونَ وَمَا تَدَّخِرُونَ فِى بُيُوتِكُمْ إِنَّ فِى ذَٰلِكَ لَـَٔايَةً لَّكُمْ إِن كُنتُم مُّؤْمِنِينَ

Punjabi Translation - Arif Haleemਅਤੇ ਉਸ ਨੂੰ ਬਨੀ ਇਸਰਾਈਲ ਵੱਲ ਰਸੂਲ ਬਣਾਕੇ ਭੇਜੇਗਾ ਅਤੇ (ਉਹ) ਆਖੇਗਾ ਕਿ ਮੈਂ ਤੁਹਾਡੇ ਕੋਲ ਤੁਹਾਡੇ ਰੱਬ ਦੀਆਂ ਨਿਸ਼ਾਨੀਆਂ ਲਿਆਇਆ ਹਾਂ। ਮੈਂ ਤੁਹਾਡੇ ਸਾਮ੍ਹਣੇ ਪੰਛੀ ਦੀ ਸ਼ਕਲ ਵਾਂਗ ਮਿੱਟੀ ਦੀ ਇਕ ਮੂਰਤ ਬਣਾਉਂਦਾ ਹਾਂ ਫੇਰ ਉਸ ਵਿਚ ਇਕ ਫੂਂਕ ਮਾਰਦਾ ਹਾਂ ਤਾਂ ਅੱਲਾਹ ਦੇ ਹੁਕਮ ਨਾਲ ਉਹ (ਅਸਲੀ) ਪੰਛੀ ਬਣ ਜਾਂਦਾ ਹੇ ਅਤੇ ਮੈਂ ਅੱਲਾਹ ਦੇ ਹੁਕਮ ਨਾਲ ਜਮਾਂਦਰੂ ਅੱਨ੍ਹੇ ਤੇ ਕੋੜ੍ਹੀ ਨੂੰ ਚੰਗਾ ਭਲਾ ਕਰ ਦਿੰਦਾ ਹਾਂ ਅਤੇ ਮੁਰਦੇ ਨੂੰ ਜਿਉਂਦਾ ਕਰਦਾ ਹਾਂ ਅਤੇ ਜੋ ਕੁੱਝ ਤੁਸੀਂ ਖਾਂਦੇ ਹੋ ਅਤੇ ਜੋ ਤੁਸੀਂ ਆਪਣੇ ਘਰਾਂ ਵਿਚ ਭੰਡਾਰ ਕਰਕੇ ਰਖਦੇ ਹੋ ਮੈਂ ਤੁਹਾ` ਉਹ ਸਭ ਦੱਸਦਾ ਹਾਂ। ਇਸ ਵਿਚ ਤੁਹਾਡੇ ਲਈ ਵਧੇਰੇ ਨਿਸ਼ਾਨੀਆਂ ਹਨ, ਜੇ ਤੁਸੀਂ ਈਮਾਨ ਵਾਲੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمُصَدِّقًا لِّمَا بَيْنَ يَدَىَّ مِنَ ٱلتَّوْرَىٰةِ وَلِأُحِلَّ لَكُم بَعْضَ ٱلَّذِى حُرِّمَ عَلَيْكُمْ وَجِئْتُكُم بِـَٔايَةٍ مِّن رَّبِّكُمْ فَٱتَّقُوا۟ ٱللَّهَ وَأَطِيعُونِ

Punjabi Translation - Arif Haleemਮੈਂ ਉਸ ਦੀ ਪੁਸ਼ਟੀ ਕਰਦਾ ਹਾਂ ਜਿਹੜੀ ਤੌਰੈਤ ਮੇਥੋਂ ਪਹਿਲਾਂ (ਨਾਜ਼ਿਲ ਹੋਈ) ਹੇ। (ਮੈਂ ਇਸ ਲਈ ਆਇਆ ਹਾਂ ਕਿ) ਤੁਹਾਡੇ ਲਈ ਉਹ ਚੀਜ਼ਾਂ ਹਲਾਲ ਕਰ ਦੇਵਾਂ ਜਿਹੜੀਆਂ ਤੁਹਾਡੇ ਲਈ ਹਰਾਮ ਕਰ ਦਿੱਤੀਆਂ ਗਈਆਂ ਸਨ। ਮੈਂ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਨਿਸ਼ਾਨੀਆਂ ਲੈਕੇ ਆਇਆ ਹਾਂ, ਇਸ ਲਈ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਪੈਰਵੀ ਕਰੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱللَّهَ رَبِّى وَرَبُّكُمْ فَٱعْبُدُوهُ هَٰذَا صِرَٰطٌ مُّسْتَقِيمٌ

Punjabi Translation - Arif Haleemਬੇਸ਼ੱਕ ਮੇਰਾ ਤੇ ਤੁਹਾਡਾ ਪਾਲਣਹਾਰ (ਇੱਕੋ) ਅੱਲਾਹ ਹੇ ਤੁਸੀਂ ਸਾਰੇ ਉਸੇ ਦੀ ਇਬਾਦਤ ਕਰੋ ਇਹੋ ਸਿੱਧਾ ਰਾਹ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَلَمَّآ أَحَسَّ عِيسَىٰ مِنْهُمُ ٱلْكُفْرَ قَالَ مَنْ أَنصَارِىٓ إِلَى ٱللَّهِ قَالَ ٱلْحَوَارِيُّونَ نَحْنُ أَنصَارُ ٱللَّهِ ءَامَنَّا بِٱللَّهِ وَٱشْهَدْ بِأَنَّا مُسْلِمُونَ

Punjabi Translation - Arif Haleemਜਦੋਂ ਈਸਾ ਨੇ ਉਹਨਾਂ ਦਾ ਇਨਕਾਰੀ ਹੋਣਾ ਮਹਿਸੂਸ ਕਰ ਲਿਆ ਤਾਂ ਕਹਿਣ ਲੱਗੇ ਕਿ ਕੋਣ ਹੇ ਜੋ ਅੱਲਾਹ ਦੀ ਰਾਹ ਵਿਚ ਮੇਰੀ ਮਦਦ ਕਰੇਗਾ ? ਤਾਂ ਹਵਾਰੀਆਂ (ਸਹਾਇਕ) ਨੇ ਕਿਹਾ ਕਿ ਅਸੀਂ ਅੱਲਾਹ ਦੀ ਰਾਹ ਵਿਚ ਤੁਹਾਡੇ ਸਹਾਈ ਹਾਂ। ਅਸੀਂਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਤੁਸੀਂ ਗਵਾਹ ਰਹੀਓ ਕਿ ਅਸੀਂ ਆਗਿਆਕਾਰੀ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَبَّنَآ ءَامَنَّا بِمَآ أَنزَلْتَ وَٱتَّبَعْنَا ٱلرَّسُولَ فَٱكْتُبْنَا مَعَ ٱلشَّٰهِدِينَ

Punjabi Translation - Arif Haleemਹੇ ਮਾਲਿਕ! ਅਸੀਂ ਤੇਰੇ ਵਲੋਂ ਉਤਾਰੀ ਹੋਈ (ਇੰਜੀਲ) ’ਤੇ ਈਮਾਨ ਲਿਆਏ ਹਾਂ ਅਤੇ ਤੇਰੇ ਰਸੂਲ ਦੀ ਪੈਰਵੀ ਕੀਤੀ ਹੇ ਸੋ ਹੁਣ ਤੂੰ ਸਾਡਾ ਨਾਂ ਗਵਾਹੀ ਦੇਣ ਵਾਲਿਆਂ ਵਿਚ ਲਿਖ ਲੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَكَرُوا۟ وَمَكَرَ ٱللَّهُ وَٱللَّهُ خَيْرُ ٱلْمَٰكِرِينَ

Punjabi Translation - Arif Haleemਜਦੋਂ ਉਹਨਾਂ (ਬਨੀ ਇਸਰਾਈਲ) ਨੇ (ਮਸੀਹ ਵਿਰੁੱਧ) ਚਾਲਾਂ ਚੱਲੀਆਂ ਤਾਂ ਅੱਲਾਹ ਨੇ ਵੀ (ਆਪਣੀਆਂ) ਚਾਲਾਂ ਚੱਲੀਆਂ, ਅੱਲਾਹ ਸਭ ਤੋਂ ਵਧੀਆ (ਖ਼ੁਫਿਆ) ਚਾਲਾਂ ਚੱਲਣ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ قَالَ ٱللَّهُ يَٰعِيسَىٰٓ إِنِّى مُتَوَفِّيكَ وَرَافِعُكَ إِلَىَّ وَمُطَهِّرُكَ مِنَ ٱلَّذِينَ كَفَرُوا۟ وَجَاعِلُ ٱلَّذِينَ ٱتَّبَعُوكَ فَوْقَ ٱلَّذِينَ كَفَرُوٓا۟ إِلَىٰ يَوْمِ ٱلْقِيَٰمَةِ ثُمَّ إِلَىَّ مَرْجِعُكُمْ فَأَحْكُمُ بَيْنَكُمْ فِيمَا كُنتُمْ فِيهِ تَخْتَلِفُونَ

Punjabi Translation - Arif Haleem(ਗੁਪਤ ਚਾਲ ਵਜੋਂ) ਜਦੋਂ ਅੱਲਾਹ ਨੇ ਕਿਹਾ ਕਿ ਹੇ ਈਸਾ! ਮੈਂ ਤੈਨੂੰ ਸਹੀ ਸਲਾਮਤ (ਇਹਨਾਂ ਤੋਂ) ਵਾਪਸ ਲੈ ਲਵਾਂਗਾ ਤੇ ਆਪਣੇ ਵੱਲ (ਭਾਵ ਅਕਾਸ਼ਾਂ ’ਤੇ) ਚੁੱਕ ਲਵਾਂਗਾ [4]ਅਤੇ ਇਹਨਾਂ (ਕਾਫ਼ਰਾਂ) ਤੋਂ ਤੈਨੂੰ ਪਾਕ ਕਰਾਂਗਾ ਅਤੇ ਜਿਨ੍ਹਾਂ ਲੋਕਾਂ ਨੇ ਤੇਰੀ ਪੈਰਵੀ ਕੀਤੀ ਹੇ ਉਹਨਾਂ `ਨੂੰ ਕਿਆਮਤ ਤਕ ਕਾਫ਼ਰਾਂ ’ਤੇ ਭਾਰੂ ਰੱਖਾਂਗਾ। ਫੇਰ ਤੁਸਾਂ ਸਭ ਨੇ ਮੇਰੇ ਵੱਲ ਹੀ ਪਰਤ ਕੇ ਆਉਣਾ ਹੇ। ਫੇਰ ਮੈਂ ਤੁਹਾਡੇ ਵਿਚਕਾਰ ਉਹਨਾਂ ਗੱਲਾਂ ਦਾ ਨਿਪਟਾਰਾ ਕਰ ਦੇਵਾਂਗਾ ਜਿਨ੍ਹਾਂ ਬਾਰੇ ਤੁਸੀਂ ਮਤਭੇਦ ਕਰਦੇ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَأَمَّا ٱلَّذِينَ كَفَرُوا۟ فَأُعَذِّبُهُمْ عَذَابًا شَدِيدًا فِى ٱلدُّنْيَا وَٱلْـَٔاخِرَةِ وَمَا لَهُم مِّن نَّٰصِرِينَ

Punjabi Translation - Arif Haleemਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਉਹਨਾਂ ਕਾਫ਼ਿਰਾਂ ਨੂੰ ਤਾਂ ਮੈਂ ਦੁਨੀਆਂ ਵਿਚ ਵੀ ਅਤੇ ਆਖ਼ਿਰਤ ਵਿਚ ਵੀ ਸਖ਼ਤ ਸਜ਼ਾ ਦੇਵਾਂਗਾ ਅਤੇ ਉਹਨਾਂ ਦਾ ਕੋਈ ਵੀ ਸਹਾਈ ਨਹੀਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمَّا ٱلَّذِينَ ءَامَنُوا۟ وَعَمِلُوا۟ ٱلصَّٰلِحَٰتِ فَيُوَفِّيهِمْ أُجُورَهُمْ وَٱللَّهُ لَا يُحِبُّ ٱلظَّٰلِمِينَ

Punjabi Translation - Arif Haleemਪ੍ਰੰਤੂ ਈਮਾਨ ਲਿਆਉਣ ਵਾਲਿਆਂ ਨੂੰ ਅਤੇ ਨੇਕ ਕਰਮ ਕਰਨ ਵਾਲਿਆਂ ਨੂੰ ਅੱਲਾਹ ਪੂਰਾ-ਪੂਰਾ ਬਦਲਾ ਦੇਵੇਗਾ। ਅੱਲਾਹ ਜ਼ਾਲਮਾਂ ਨੂੰ ਪਸੰਦ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ نَتْلُوهُ عَلَيْكَ مِنَ ٱلْـَٔايَٰتِ وَٱلذِّكْرِ ٱلْحَكِيمِ

Punjabi Translation - Arif Haleem(ਹੇ ਨਬੀ!) ਇਹ ਜੋ ਅਸੀਂ ਤੈਨੂੰ ਪੜ੍ਹ ਕੇ ਸੁਣਾ ਰਹੇ ਹਾਂ ਇਹ ਦਾਨਾਈ ਤੇ ਨਸੀਹਤਾਂ ਵਾਲੀਆਂ ਆਇਤਾਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ مَثَلَ عِيسَىٰ عِندَ ٱللَّهِ كَمَثَلِ ءَادَمَ خَلَقَهُۥ مِن تُرَابٍ ثُمَّ قَالَ لَهُۥ كُن فَيَكُونُ

Punjabi Translation - Arif Haleemਬੇਸ਼ੱਕ ਅੱਲਾਹ ਦੀ ਨਜ਼ਰ ਵਿਚ ਈਸਾ ਦੀ ਮਿਸਾਲ ਆਦਮ ਵਾਂਗ ਹੇ। ਅੱਲਾਹ ਨੇ ਉਸ ਨੂੰ ਮਿੱਟੀ ਤੋਂ ਸਾਜਿਆ ਅਤੇ ਹੁਕਮ ਦਿੱਤਾ “ਕਿ ਹੋ ਜਾ” ਬਸ ਉਹ ਹੋ ਗਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلْحَقُّ مِن رَّبِّكَ فَلَا تَكُن مِّنَ ٱلْمُمْتَرِينَ

Punjabi Translation - Arif Haleemਤੇਰੇ ਰੱਬ ਵੱਲੋਂ ਇਹੋ ਸੱਚਾਈ ਹੇ, (ਖ਼ਬਰਦਾਰ) ਸ਼ੱਕ ਕਰਨ ਵਾਲੇ ਲੋਕਾਂ ਵਿਚ ਸ਼ਾਮਿਲ ਨਾ ਹੋ ਜਾਣਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَنْ حَآجَّكَ فِيهِ مِنۢ بَعْدِ مَا جَآءَكَ مِنَ ٱلْعِلْمِ فَقُلْ تَعَالَوْا۟ نَدْعُ أَبْنَآءَنَا وَأَبْنَآءَكُمْ وَنِسَآءَنَا وَنِسَآءَكُمْ وَأَنفُسَنَا وَأَنفُسَكُمْ ثُمَّ نَبْتَهِلْ فَنَجْعَل لَّعْنَتَ ٱللَّهِ عَلَى ٱلْكَٰذِبِينَ

Punjabi Translation - Arif Haleemਹੇ ਨਬੀ! ਇਸ ਜਾਣਕਾਰੀ ਮਿਲ ਜਾਣ ਤੋਂ ਬਾਅਦ ਵੀ ਜੇ ਕੋਈ ਈਸਾ ਦੇ ਸੰਬੰਧ ਵਿਚ ਤੁਹਾਡੇ ਨਾਲ ਕੋਈ ਵਾਦ ਵਿਵਾਦ ਕਰੇ ਤਾਂ ਤੁਸੀਂਂ ਉਸ ਨੂੰ ਆਖ ਦਿਓ ਕਿ ਆਓ ਅਸੀਂ ਤੇ ਤੁਸੀਂ ਆਪੋ ਆਪਣੇ ਪੁਤਰ੍ਹਾਂ ਨੂੰ, ਆਪਣੀਆਂ ਔਰਤਾਂ ਨੂੰ ਬੁਲਾਈਏ ਅਤੇ ਆਪ ਖ਼ੁਦ ਵੀ ਆਈਏ ਫੇਰ ਅਸੀਂ ਮਿਲਕੇ ਦੁਆ ਕਰੀਏ ਕਿ ਝੂਠੀਆਂ ’ਤੇ ਅੱਲਾਹ ਦੀ ਲਾਅਨਤ ਹੋਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ هَٰذَا لَهُوَ ٱلْقَصَصُ ٱلْحَقُّ وَمَا مِنْ إِلَٰهٍ إِلَّا ٱللَّهُ وَإِنَّ ٱللَّهَ لَهُوَ ٱلْعَزِيزُ ٱلْحَكِيمُ

Punjabi Translation - Arif Haleemਹਕੀਕਤ ਇਹੀਓ ਹੇ ਕਿ ਇਹ ਸਾਰੀਆਂ ਸੱਚੀਆਂ ਗੱਲਾਂ ਹਨ ਅਤੇ ਛੁੱਟ ਅੱਲਾਹ ਤੋਂ ਹੋਰ ਕੋਈ ਇਸ਼ਟ ਨਹੀਂ ਅਤੇ ਬੇਸ਼ੱਕ ਅੱਲਾਹ ਹੀ ਸ਼ਕਤੀਸ਼ਾਲੀ ਅਤੇ ਦਾਨਾਈ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِن تَوَلَّوْا۟ فَإِنَّ ٱللَّهَ عَلِيمٌۢ بِٱلْمُفْسِدِينَ

Punjabi Translation - Arif Haleemਫੇਰ ਵੀ ਜੇ ਉਹ (ਇਹਨਾਂ ਗੱਲਾਂ ਨੂੰ) ਨਹੀਂ ਕਬੂਲਦੇ ਤਾਂ ਅੱਲਾਹ ਵੀ ਇਹਨਾਂ ਫ਼ਸਾਦੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ يَٰٓأَهْلَ ٱلْكِتَٰبِ تَعَالَوْا۟ إِلَىٰ كَلِمَةٍ سَوَآءٍۭ بَيْنَنَا وَبَيْنَكُمْ أَلَّا نَعْبُدَ إِلَّا ٱللَّهَ وَلَا نُشْرِكَ بِهِۦ شَيْـًٔا وَلَا يَتَّخِذَ بَعْضُنَا بَعْضًا أَرْبَابًا مِّن دُونِ ٱللَّهِ فَإِن تَوَلَّوْا۟ فَقُولُوا۟ ٱشْهَدُوا۟ بِأَنَّا مُسْلِمُونَ

Punjabi Translation - Arif Haleem(ਹੇ ਨਬੀ!) ਤੁਸੀਂ ਕਹਿ ਦਿਓ ਕਿ ਹੇ ਕਿਤਾਬ ਵਾਲਿਓ! ਆਓ ਇਕ ਅਜਿਹੀ ਗੱਲ ਵੱਲ ਜਿਹੜੀ ਤੁਹਾਡੇ ਤੇ ਸਾਡੇ ਵਿਚਾਲੇ ਸਾਂਝੀ ਹੇ ਕਿ ਅਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰੀਏ, ਨਾ ਉਸ ਦਾ ਕਿਸੇ ਨੂੰ ਸ਼ਰੀਕ ਬਣਾਈਏ ਅਤੇ ਨਾ ਅੱਲਾਹ ਨੂੰ ਛੱਡ ਕੇ ਕਿਸੇ ਨੂੰ ਆਪਣਾ ਰੱਬ ਬਣਾਈਏ (ਭਾਵ ਰੱਬ ਦੇ ਆਗਿਆਕਾਰੀ ਹਾਂ) ਫੇਰ ਵੀ ਜੇ ਉਹ ਮੂੰਹ ਮੋੜਦੇ ਹਨ ਤਾਂ ਤੁਸੀਂ ਆਖ ਦਿਓ ਕਿ ਗਵਾਹ ਰਹੋ ਕਿ ਅਸੀਂ ਤਾਂ ਮੁਸਲਮਾਨ (ਆਗਿਆਕਾਰੀ) ਹਾਂ। [5]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَهْلَ ٱلْكِتَٰبِ لِمَ تُحَآجُّونَ فِىٓ إِبْرَٰهِيمَ وَمَآ أُنزِلَتِ ٱلتَّوْرَىٰةُ وَٱلْإِنجِيلُ إِلَّا مِنۢ بَعْدِهِۦٓ أَفَلَا تَعْقِلُونَ

Punjabi Translation - Arif Haleemਹੇ ਕਿਤਾਬ ਵਾਲਿਓ! ਤੁਸੀਂ ਇਬਰਾਹੀਮ ਦੇ ਧਰਮ ਬਾਰੇ ਕਿਉਂ ਝਗੜਦੇ ਹੋ ? ਤੌਰੈਤ ਤੇ ਇੰਜੀਲ ਤਾਂ ਉਹਨਾਂ ਦੇ ਮਗਰੋਂ ਹੀ ਨਾਜ਼ਲ ਹੋਈਆਂ ਸਨ। ਕੀ ਤੁਸੀਂ ਇੰਨੀ ਗੱਲ ਵੀ ਨਹੀਂ ਸਮਝਦੇ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَٰٓأَنتُمْ هَٰٓؤُلَآءِ حَٰجَجْتُمْ فِيمَا لَكُم بِهِۦ عِلْمٌ فَلِمَ تُحَآجُّونَ فِيمَا لَيْسَ لَكُم بِهِۦ عِلْمٌ وَٱللَّهُ يَعْلَمُ وَأَنتُمْ لَا تَعْلَمُونَ

Punjabi Translation - Arif Haleemਸੁਣੋ! ਤੁਸੀਂ ਲੋਕ ਉਸ ਗੱਲ ਵਿਚ ਤਾਂ ਬਹੁਤ ਵਾਦ ਵਿਵਾਦ ਕਰ ਚੁੱਕੇ ਹੋ ਜਿਸ ਦਾ ਤੁਹਾਡੇ ਕੋਲ ਗਿਆਨ ਸੀ (ਕਿ ਇਬਰਾਹੀਮ ਮੂਸਾ ਈਸਾ ਤੋਂ ਪਹਿਲਾਂ ਸਨ) ਹੁਣ ਤੁਸੀਂ ਇਸ ਗੱਲ ਵਿਚ ਕਿਉਂ ਝਗੜਦੇ ਹੋ ਜਿਸ ਦਾ ਤੁਹਾਨੂੰ ਗਿਆਨ ਹੀ ਨਹੀਂ (ਕਿ ਇਬਰਾਹੀਮ ਦਾ ਧਰਮ ਕੀ ਸੀ) ਅੱਲਾਹ ਹੀ ਜਾਣਦਾ ਹੇ ਤੁਸੀਂ ਨਹੀਂ ਜਾਣਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا كَانَ إِبْرَٰهِيمُ يَهُودِيًّا وَلَا نَصْرَانِيًّا وَلَٰكِن كَانَ حَنِيفًا مُّسْلِمًا وَمَا كَانَ مِنَ ٱلْمُشْرِكِينَ

Punjabi Translation - Arif Haleemਇਬਰਾਹੀਮ ਨਾ ਯਹੂਦੀ ਸੀ ਅਤੇ ਨਾ ਹੀ ਈਸਾਈ ਸਗੋਂ ਉਹ ਤਾਂ ਹੱਕ ਸੱਚ ਦਾ ਪੁਜਾਰੀ ਸੀ, ਉਹ ਸ਼ਿਰਕ ਕਰਨ ਵਾਲਿਆਂ ਵਿੱਚੋਂ ਨਹੀਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ أَوْلَى ٱلنَّاسِ بِإِبْرَٰهِيمَ لَلَّذِينَ ٱتَّبَعُوهُ وَهَٰذَا ٱلنَّبِىُّ وَٱلَّذِينَ ءَامَنُوا۟ وَٱللَّهُ وَلِىُّ ٱلْمُؤْمِنِينَ

Punjabi Translation - Arif Haleemਸਭ ਲੋਕਾਂ ਤੋਂ ਵੱਧ ਇਬਰਾਹੀਮ ਨਾਲ ਨੇੜਲਾ ਸੰਬੰਧ ਉਹਨਾਂ ਦਾ ਹੇ ਜਿਨ੍ਹਾਂ ਨੇ ਉਸ ਦੀ ਪੈਰਵੀ ਕੀਤੀ ਅਤੇ ਇਹ ਨਬੀ ਅਤੇ ਈਮਾਨ ਵਾਲੇ ਹਨ ਅਤੇ ਅੱਲਾਹ ਈਮਾਨ ਵਾਲੀਆਂ ਦਾ ਦੋਸਤ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَدَّت طَّآئِفَةٌ مِّنْ أَهْلِ ٱلْكِتَٰبِ لَوْ يُضِلُّونَكُمْ وَمَا يُضِلُّونَ إِلَّآ أَنفُسَهُمْ وَمَا يَشْعُرُونَ

Punjabi Translation - Arif Haleem(ਹੇ! ਈਮਾਨ ਵਾਲਿਓ) ਕਿਤਾਬ ਵਾਲਿਆਂ ਵਿੱਚੋਂ ਇਕ ਧੜਾ ਤੁਹਾਨੂੰ ਕੁਰਾਹੇ ਪਾਉਣਾ ਚਾਹੁੰਦਾ ਹੇ ਜਦ ਕਿ ਉਹ ਆਪਣੇ ਆਪ ਨੂੰ ਹੀ ਕੁਰਾਹੇ ਪਾ ਰਹੇ ਹਨ ਅਤੇ ਇਸ ਗੱਲ ਨੂੰ ਉਹ ਸਮਝਦੇ ਵੀ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَهْلَ ٱلْكِتَٰبِ لِمَ تَكْفُرُونَ بِـَٔايَٰتِ ٱللَّهِ وَأَنتُمْ تَشْهَدُونَ

Punjabi Translation - Arif Haleemਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਿਉਂ ਕਰ ਰਹੇ ਹੋ ? ਜਦ ਕਿ ਤੁਸੀਂ ਆਪ ਇਹਨਾਂ ਦੇ ਸੱਚ ਹੋਣ ਦੇ ਗਵਾਹ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَهْلَ ٱلْكِتَٰبِ لِمَ تَلْبِسُونَ ٱلْحَقَّ بِٱلْبَٰطِلِ وَتَكْتُمُونَ ٱلْحَقَّ وَأَنتُمْ تَعْلَمُونَ

Punjabi Translation - Arif Haleemਹੇ ਕਿਤਾਬ ਵਾਲਿਓ! ਤੁਸੀਂ ਸੱਚ ਅਤੇ ਝੂਠ ਨੂੰ ਕਿਉਂ ਗੱਡ ਮੱਡ ਕਰ ਰਹੇ ਹੋ ? ਤੁਸੀਂ ਜਾਣ ਬੁਝ ਕੇ ਹੱਕ ਸੱਚ ਨੂੰ ਕਿਉਂ ਲੁਕਾ ਰਹੇ ਹੋ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَقَالَت طَّآئِفَةٌ مِّنْ أَهْلِ ٱلْكِتَٰبِ ءَامِنُوا۟ بِٱلَّذِىٓ أُنزِلَ عَلَى ٱلَّذِينَ ءَامَنُوا۟ وَجْهَ ٱلنَّهَارِ وَٱكْفُرُوٓا۟ ءَاخِرَهُۥ لَعَلَّهُمْ يَرْجِعُونَ

Punjabi Translation - Arif Haleemਕਿਤਾਬ ਵਾਲਿਆਂ ਵਿੱਚੋਂ ਇਕ ਧੜੇ ਨੇ (ਆਪਣੇ ਲੋਕਾਂ ਨੂੰ) ਕਿਹਾ ਕਿ ਜੋ ਕੁੱਛ ਵੀ ਮੁਸਲਮਾਨਾਂ ਉੱਤੇ (ਭਾਵ .ਕੁਰਆਨ) ਉਤਾਰਿਆ ਗਿਆ ਹੇ, ਤੁਸੀਂ ਉਸ ’ਤੇ ਸਵੇਰੇ ਈਮਾਨ ਲਿਆਓ ਅਤੇ ਸ਼ਾਮ ਨੂੰ ਉਸ ਤੋਂ ਇਨਕਾਰ ਕਰ ਦਿਓ। ਤਾਂ ਜੋ ਇਹ ਲੋਕ ਵੀ ਈਮਾਨ ਤੋਂ ਫਿਰ ਜਾਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تُؤْمِنُوٓا۟ إِلَّا لِمَن تَبِعَ دِينَكُمْ قُلْ إِنَّ ٱلْهُدَىٰ هُدَى ٱللَّهِ أَن يُؤْتَىٰٓ أَحَدٌ مِّثْلَ مَآ أُوتِيتُمْ أَوْ يُحَآجُّوكُمْ عِندَ رَبِّكُمْ قُلْ إِنَّ ٱلْفَضْلَ بِيَدِ ٱللَّهِ يُؤْتِيهِ مَن يَشَآءُ وَٱللَّهُ وَٰسِعٌ عَلِيمٌ

Punjabi Translation - Arif Haleemਤੁਸੀਂ ਆਪਣੇ ਦੀਨ (ਯਹੂਦੀ) ’ਤੇ ਚੱਲਣ ਵਾਲਿਆਂ ਦਾ ਹੀ ਵਿਸ਼ਵਾਸ ਕਰੋ। (ਹੇ ਨਬੀ!) ਤੁਸੀਂ ਆਖ ਦਿਓ ਕਿ ਹਿਦਾਇਤ ਤਾਂ ਇਹੋ ਹੇ ਜਿਹੜੀ ਅੱਲਾਹ ਵੱਲੋਂ ਹੇ। (ਕਿਤਾਬ ਵਾਲੇ) ਇਹ ਵੀ ਕਹਿੰਦੇ ਹਨ (ਕਿ ਇਸ ਗੱਲ ’ਤੇ ਵੀ ਯਕੀਨ ਨਾ ਕਰੋ) ਕਿ ਕਿਸੇ ਹੋਰ ਨੂੰ ਵੀ ਉਹ ਚੀਜ਼ ਦਿੱਤੀ ਜਾ ਸਕਦੀ ਹੇ ਜਿਹੜੀ ਤੁਹਾਨੂੰ ਦਿੱਤੀ ਗਈ ਹੇ ਜਾਂ ਜਿਸ ਰਾਹੀਂ ਇਹ ਤੁਹਾਡੇ ਰੱਬ ਕੋਲ ਜਾ ਕੇ ਤੁਹਾਡੇ ਵਿਰੁੱਧ ਕੋਈ ਦਲੀਲ ਪੇਸ਼ ਕਰ ਸਕਣ ਹੇ ਨਬੀ! ਤੁਸੀਂ ਕਹਿ ਦਿਓ ਕਿ ਫ਼ਜ਼ਲ ਤਾਂ ਸਾਰੇ ਹੀ ਅੱਲਾਹ ਦੇ ਹੱਥ ਵਿਚ ਹਨ।[6] ਉਹ ਜਿਸ ਨੂੰ ਜੋ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ। ਅੱਲਾਹ ਬਖ਼ਸ਼ਣ ਵਿਚ ਬਹੁਤ ਖੁੱਲ੍ਹਾ ਹੇ ਅਤੇ ਹਰ ਤਰ੍ਹਾਂ ਦਾ ਗਿਆਨ ਰੱਖਣ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَخْتَصُّ بِرَحْمَتِهِۦ مَن يَشَآءُ وَٱللَّهُ ذُو ٱلْفَضْلِ ٱلْعَظِيمِ

Punjabi Translation - Arif Haleemਉਹ (ਅੱਲਾਹ) ਆਪਣੀਆਂ ਮਿਹਰਾਂ ਲਈ ਜਿਸ ਨੂੰ ਚਾਹੁੰਦਾ ਹੇ ਵਿਸ਼ੇਸ਼ ਕਰ ਲੈਂਦਾ ਹੇ। ਅੱਲਾਹ ਵੱਡੇ ਫ਼ਜ਼ਲਾਂ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمِنْ أَهْلِ ٱلْكِتَٰبِ مَنْ إِن تَأْمَنْهُ بِقِنطَارٍ يُؤَدِّهِۦٓ إِلَيْكَ وَمِنْهُم مَّنْ إِن تَأْمَنْهُ بِدِينَارٍ لَّا يُؤَدِّهِۦٓ إِلَيْكَ إِلَّا مَا دُمْتَ عَلَيْهِ قَآئِمًا ذَٰلِكَ بِأَنَّهُمْ قَالُوا۟ لَيْسَ عَلَيْنَا فِى ٱلْأُمِّيِّـۧنَ سَبِيلٌ وَيَقُولُونَ عَلَى ٱللَّهِ ٱلْكَذِبَ وَهُمْ يَعْلَمُونَ

Punjabi Translation - Arif Haleemਕਿਤਾਬ ਵਾਲਿਆਂ ਵਿੱਚੋਂ ਕੁੱਝ (ਯਹੂਦੀ) ਅਜਿਹੇ ਵੀ ਹਨ ਕਿ ਜੇ ਤੁਸੀਂ ਉਹਨਾਂ ਨੂੰ ਮਾਲ ਦੌਲਤ ਦਾ ਇਕ ਢੇਰ ਵੀ (ਅਮਾਨਤ ਵਜੋਂ) ਸੰਭਾਲ ਦਿਓ ਤਾਂ ਵੀ ਉਹ ਤੁਹਾਨੂੰ ਮੁੜ ਅਦਾ ਕਰ ਦੇਣਗੇ ਪਰ ਉਹਨਾਂ ਵਿੱਚੋਂ ਕੁੱਝ ਅਜਿਹੇ ਵੀ ਹਨ ਕਿ ਜੇ ਤੁਸੀਂ ਉਹਨਾਂ ਕੋਲ ਇਕ ਦੀਨਾਰ ਵੀ ਅਮਾਨਤ ਵਜੋਂ ਰੱਖ ਦਿਓ ਤਾਂ ਵੀ ਅਦਾ ਨਹੀਂਂ ਕਰਨਗੇ, ਹਾਂ ਇਹ ਗੱਲ ਹੋਰ ਹੇ ਕਿ ਤੁਸੀਂ (ਆਪਣੀ ਅਮਾਨਤ ਲੈਣ ਲਈ) ਉਹਨਾਂ ਦੇ ਸਿਰ ’ਤੇ ਹੀ ਸਵਾਰ ਹੋ ਜਾਓ। ਉਹ ਇਹ ਵਤੀਰਾ ਇਸ ਲਈ ਕਰਦੇ ਹਨ ਕਿ ਉਹ ਆਖਦੇ ਹਨ ਕਿ ਸਾਡੇ ਉੱਤੇ ਇਹਨਾਂ ਉੱਮੀਆਂ (ਗ਼ੈਰ ਯਹੂਦੀ) ਦਾ ਹੱਕ ਮਾਰਨ ’ਤੇ ਕੋਈ ਗੁਨਾਹ ਨਹੀਂ। ਉਹ (ਯਹੂਦੀ) ਲੋਕ ਸਭ ਕੁੱਝ ਜਾਣਦੇ ਹੋਏ ਵੀ ਅੱਲਾਹ ਦੇ ਸਿਰ ਝੂਠ ਮੜ੍ਹਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلَىٰ مَنْ أَوْفَىٰ بِعَهْدِهِۦ وَٱتَّقَىٰ فَإِنَّ ٱللَّهَ يُحِبُّ ٱلْمُتَّقِينَ

Punjabi Translation - Arif Haleemਹਾਂ (ਅਮਾਨਤਾਂ ਬਾਰੇ) ਪੁੱਛ ਗਿਛ ਜ਼ਰੂਰ ਹੋਵੇਗੀ। ਜੋ ਵੀ ਆਪਣੇ ਬਚਨਾਂ ਨੂੰ ਪੂਰਾ ਕਰੇਗਾ ਅਤੇ ਅੱਲਾਹ ਤੋਂ ਡਰੇਗਾ ਤਾਂ ਬੇਸ਼ੱਕ ਅੱਲਾਹ ਵੀ ਬੁਰਾਈਆਂ ਤੋਂ ਬਚਣ ਵਾਲਿਆਂ ਨੂੰ ਪਸੰਦ ਕਰਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ يَشْتَرُونَ بِعَهْدِ ٱللَّهِ وَأَيْمَٰنِهِمْ ثَمَنًا قَلِيلًا أُو۟لَٰٓئِكَ لَا خَلَٰقَ لَهُمْ فِى ٱلْـَٔاخِرَةِ وَلَا يُكَلِّمُهُمُ ٱللَّهُ وَلَا يَنظُرُ إِلَيْهِمْ يَوْمَ ٱلْقِيَٰمَةِ وَلَا يُزَكِّيهِمْ وَلَهُمْ عَذَابٌ أَلِيمٌ

Punjabi Translation - Arif Haleemਬੇਸ਼ੱਕ ਜੋ ਲੋਕ ਅੱਲਾਹ ਦੇ ਨਾਲ ਕੀਤੇ ਬਚਨਾਂ ਨੂੰ ਅਤੇ ਆਪਣੀਆਂ ਸਹੁੰਆਂ ਨੂੰ ਘੱਟ ਮੁੱਲ ’ਤੇ (ਭਾਵ ਸੰਸਾਰਿਕ ਲਾਭ ਲਈ) ਵੇਚ ਸੁਟਦੇ ਹਨ ਉਹਨਾਂ ਦਾ ਆਖ਼ਿਰਤ ਵਿਚ ਕੁੱਝ ਵੀ ਹਿੱਸਾ ਨਹੀਂ। ਕਿਆਮਤ ਵਾਲੇ ਦਿਨ ਅੱਲਾਹ ਨਾ ਉਹਨਾਂ ਨਾਲ ਗੱਲ ਕਰੇਗਾ, ਨਾ ਹੀ ਉਹਨਾਂ ਵੱਲ ਵੇਖੇਗਾ ਅਤੇ ਨਾ ਹੀ ਉਹਨਾਂ ਨੂੰ ਪਾਕ (ਭਾਵ ਮੁਆਫ਼) ਕਰੇਗਾ। ਉਹਨਾਂ ਲਈ ਤਾਂ ਬੜਾ ਹੀ ਦੁਖਦਾਈ ਅਜ਼ਾਬ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّ مِنْهُمْ لَفَرِيقًا يَلْوُۥنَ أَلْسِنَتَهُم بِٱلْكِتَٰبِ لِتَحْسَبُوهُ مِنَ ٱلْكِتَٰبِ وَمَا هُوَ مِنَ ٱلْكِتَٰبِ وَيَقُولُونَ هُوَ مِنْ عِندِ ٱللَّهِ وَمَا هُوَ مِنْ عِندِ ٱللَّهِ وَيَقُولُونَ عَلَى ٱللَّهِ ٱلْكَذِبَ وَهُمْ يَعْلَمُونَ

Punjabi Translation - Arif Haleemਉਹਨਾਂ ਵਿਚ ਇਕ ਟੋਲਾ ਕਿਤਾਬ ਪੜ੍ਹਦੇ ਹੋਏ ਇਸ ਤਰ੍ਹਾਂ ਜ਼ਬਾਨ ਨੂੰ ਵਲ ਦਿੰਦਾ ਹੇ ਕਿ ਤੁਸੀਂ ਉਸੇ ਨੂੰ ਹੀ ਕਿਤਾਬ ਦਾ ਹਿੱਸਾ ਸਮਝੋ, ਜੱਦ ਕਿ ਉਹ ਕਿਤਾਬ ਵਿੱਚੋਂ ਨਹੀਂ ਹੁੰਦਾ ਅਤੇ ਇਹ ਵੀ ਕਹਿੰਦੇ ਹਨ ਕਿ ਇਹ ਅੱਲਾਹ ਵੱਲੋਂ ਹੀ ਹੇ, ਜੱਦ ਕਿ ਇਹ ਅੱਲਾਹ ਵੱਲੋਂ ਨਹੀਂ, ਉਹ ਤਾਂ ਜਾਣਦੇ ਬੁਝਦੇ ਹੋਏ ਅੱਲਾਹ ਦੇ ਸਿਰ ਝੂਠ ਮੜ੍ਹਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَا كَانَ لِبَشَرٍ أَن يُؤْتِيَهُ ٱللَّهُ ٱلْكِتَٰبَ وَٱلْحُكْمَ وَٱلنُّبُوَّةَ ثُمَّ يَقُولَ لِلنَّاسِ كُونُوا۟ عِبَادًا لِّى مِن دُونِ ٱللَّهِ وَلَٰكِن كُونُوا۟ رَبَّٰنِيِّـۧنَ بِمَا كُنتُمْ تُعَلِّمُونَ ٱلْكِتَٰبَ وَبِمَا كُنتُمْ تَدْرُسُونَ

Punjabi Translation - Arif Haleemਕਿਸੇ ਵੀ ਅਜਿਹੇ ਵਿਅਕਤੀ ਨੂੰ ਜਿਸ ਨੂੰ ਅੱਲਾਹ ਹਿਕਮਤ ਅਤੇ ਪੈਗ਼ੰਬਰੀ ਬਖ਼ਸ਼ੇ ਉਸ ਲਈ ਇਹ ਉਚਿਤ ਨਹੀਂ ਕਿ ਫੇਰ ਵੀ ਉਹ ਲੋਕਾਂ ਨੂੰ ਆਖੇ ਕਿ ਤੁਸੀਂ ਅੱਲਾਹ ਨੂੰ ਛੱਡ ਕੇ ਮੇਰੇ ਗ਼ੁਲਾਮ ਬਣ ਜਾਓ, ਸਗੋਂ ਉਹ ਤਾਂ ਇਹੋ ਕਹਿਣਗੇ ਕਿ ਤੁਸੀਂ ਸਾਰੇ ਰੱਬ ਦੇ ਗ਼ੁਲਾਮ ਬਣ ਜਾਓ ਜਿਵੇਂ ਕਿ ਉਹ ਕਿਤਾਬ ਤੁਹਾਨੂੰ ਇਹੋ ਸਿੱਖਿਆ ਦਿੰਦੀ ਹੇ ਜਿਸ ਨੂੰ ਤੁਸੀਂ ਪੜ੍ਹਦੇ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا يَأْمُرَكُمْ أَن تَتَّخِذُوا۟ ٱلْمَلَٰٓئِكَةَ وَٱلنَّبِيِّـۧنَ أَرْبَابًا أَيَأْمُرُكُم بِٱلْكُفْرِ بَعْدَ إِذْ أَنتُم مُّسْلِمُونَ

Punjabi Translation - Arif Haleemਉਹ ਤੁਹਾਨੂੰ ਇਹ ਵੀ ਨਹੀਂ ਆਖੇਗਾ ਕਿ ਫ਼ਰਿਸ਼ਤਿਆਂ ਅਤੇ ਨਬੀਆਂ ਨੂੰ ਆਪਣਾ ਰੱਬ ਬਣਾ ਲਓ।[7] ਕੀ ਉਹ ਨਬੀ ਤੁਹਾਨੂੰ ਕੁਫ਼ਰ ਕਰਨ ਦਾ ਹੁਕਮ ਦੇਵੇਗਾ, ਜਦ ਕਿ ਤੁਸੀਂ ਮੁਸਲਮਾਨ ਹੋ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ أَخَذَ ٱللَّهُ مِيثَٰقَ ٱلنَّبِيِّـۧنَ لَمَآ ءَاتَيْتُكُم مِّن كِتَٰبٍ وَحِكْمَةٍ ثُمَّ جَآءَكُمْ رَسُولٌ مُّصَدِّقٌ لِّمَا مَعَكُمْ لَتُؤْمِنُنَّ بِهِۦ وَلَتَنصُرُنَّهُۥ قَالَ ءَأَقْرَرْتُمْ وَأَخَذْتُمْ عَلَىٰ ذَٰلِكُمْ إِصْرِى قَالُوٓا۟ أَقْرَرْنَا قَالَ فَٱشْهَدُوا۟ وَأَنَا۠ مَعَكُم مِّنَ ٱلشَّٰهِدِينَ

Punjabi Translation - Arif Haleemਉਹ ਵੇਲਾ ਯਾਦ ਕਰੋ ਜਦੋਂ ਅੱਲਾਹ ਨੇ ਸਾਰੇ ਨਬੀਆਂ ਤੋਂ ਇਹ ਬਚਨ ਲਿਆ ਸੀ ਕਿ ਜਦੋਂ ਮੈਂ ਤੁਹਾਨੂੰ ਕਿਤਾਬ ਅਤੇ ਦਾਨਾਈ ਨਾਲ ਨਵਾਜ਼ਾਂ ਅਤੇ ਫੇਰ ਤੁਹਾਡੇ ਕੋਲ ਕੋਈ ਰਸੂਲ ਆਵੇ ਜਿਹੜ੍ਹਾ ਇਸ ਕਿਤਾਬ ਦੀ ਪੁਸ਼ਟੀ ਕਰਦਾ ਹੋਵੇ ਜਿਹੜੀ ਤੁਹਾਡੇ ਕੋਲ ਹੇ ਤਾਂ ਤੁਹਾਨੂੰ ਉਸ ’ਤੇ ਈਮਾਨ ਲਿਆਉਣਾ ਹੋਵੇਗਾ ਤੇ ਉਸ ਦੀ ਮਦਦ ਕਰਨੀ ਹੋਵੇਗੀ। ਅੱਲਾਹ ਨੇ ਫ਼ਰਮਾਇਆ, ਕੀ ਤੁਸੀਂ ਇਕਰਾਰ ਕਰਦੇ ਹੋ ਅਤੇ ਇਸ ਉੱਤੇ ਮੇਰੇ ਵੱਲੋਂ ਵਚਨ ਦੀ ਜ਼ਿੰਮੇਵਾਰੀ ਚੁੱਕਦੇ ਹੋ ? ਉਹਨਾਂ ਨੇ ਕਿਹਾ ਕਿ ਹਾਂ! ਅਸੀਂ ਇਕਰਾਰ ਕਰਦੇ ਹਾਂ। ਅੱਲਾਹ ਨੇ ਫ਼ਰਮਾਇਆ, ਕਿ ਤੁਸੀਂ ਗਵਾਹ ਰਹਿਣਾ ਅਤੇ ਮੈਂ ਵੀ ਤੁਹਾਡੇ (ਇਕਰਾਰ) ਦੀ ਗਵਾਹੀ ਦਿੰਦਾ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَن تَوَلَّىٰ بَعْدَ ذَٰلِكَ فَأُو۟لَٰٓئِكَ هُمُ ٱلْفَٰسِقُونَ

Punjabi Translation - Arif Haleemਹੁਣ ਇਸ ਪਿੱਛੋਂ ਜਿਹੜਾ ਵੀ (ਆਪਣੇ ਇਕਰਾਰ ਤੋਂ) ਫਿਰ ਜਾਵੇ ਉਹੀਓ ਨਾ-ਫ਼ਰਮਾਨ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَغَيْرَ دِينِ ٱللَّهِ يَبْغُونَ وَلَهُۥٓ أَسْلَمَ مَن فِى ٱلسَّمَٰوَٰتِ وَٱلْأَرْضِ طَوْعًا وَكَرْهًا وَإِلَيْهِ يُرْجَعُونَ

Punjabi Translation - Arif Haleemਕੀ ਉਹ ਲੋਕ ਅੱਲਾਹ ਦੇ ਦੀਨ ਨੂੰ ਛੱਡ ਕੇ ਕਿਸੇ ਹੋਰ ਦੀਨ ਦੀ ਭਾਲ ਵਿਚ ਹਨ ਜਦੋਂ ਕਿ ਸਾਰੇ ਹੀ ਧਰਤੀ ਵਾਲੇ ਤੇ ਅਕਾਸ਼ਾਂ ਵਾਲੇ ਚਾਹੁੰਦਿਆਂ ਅਤੇ ਨਾ ਚਾਹੁੰਦਿਆਂ ਵੀ ਅੱਲਾਹ ਦੇ ਤਾਬੇਦਾਰ ਹਨ। ਸਭ ਨੂੰ ਉਸੇ ਵੱਲ ਹੀ ਪਰਤ ਕੇ ਜਾਣਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ ءَامَنَّا بِٱللَّهِ وَمَآ أُنزِلَ عَلَيْنَا وَمَآ أُنزِلَ عَلَىٰٓ إِبْرَٰهِيمَ وَإِسْمَٰعِيلَ وَإِسْحَٰقَ وَيَعْقُوبَ وَٱلْأَسْبَاطِ وَمَآ أُوتِىَ مُوسَىٰ وَعِيسَىٰ وَٱلنَّبِيُّونَ مِن رَّبِّهِمْ لَا نُفَرِّقُ بَيْنَ أَحَدٍ مِّنْهُمْ وَنَحْنُ لَهُۥ مُسْلِمُونَ

Punjabi Translation - Arif Haleem(ਹੇ ਨਬੀ!) ਤੁਸੀਂ ਆਖ ਦਿਓ ਕਿ ਅਸੀਂ ਅੱਲਾਹ ’ਤੇ ਅਤੇ ਉਸ ’ਤੇ ਵੀ, ਜੋ ਸਾਡੇ ’ਤੇ ਨਾਜ਼ਿਲ (.ਕੁਰਆਨ) ਕੀਤਾ ਗਿਆ, ਈਮਾਨ ਲਿਆਏ ਹਾਂ ਅਤੇ ਜੋ ਇਬਰਾਹੀਮ ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਔਲਾਦ ’ਤੇ ਉਤਾਰਿਆ ਅਤੇ ਉਹਨਾਂ ਕਿਤਾਬਾਂ ’ਤੇ ਵੀ ਜਿਹੜੀਆਂ ਮੂਸਾ, ਈਸਾ, ਅਤੇ ਦੂਜੇ ਨਬੀਆਂ ਨੂੰ ਉਹਨਾਂ ਦੇ ਰੱਬ ਵੱਲੋਂ ਦਿੱਤੀਆਂ ਗਈਆਂ ਉਹਨਾਂ ਸਭ ’ਤੇ ਵੀ (ਈਮਾਨ ਲਿਆਏ ਹਾਂ)। ਅਸੀਂ ਇਹਨਾਂ ਵਿਚਾਲੇ ਕੋਈ ਵੀ ਵਿਤਕਰਾ ਨਹੀਂ ਕਰਦੇ, ਅਸੀਂ ਤਾਂ ਅੱਲਾਹ ਦੇ ਫ਼ਰਮਾਬਰਦਾਰ ਹਾਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَن يَبْتَغِ غَيْرَ ٱلْإِسْلَٰمِ دِينًا فَلَن يُقْبَلَ مِنْهُ وَهُوَ فِى ٱلْـَٔاخِرَةِ مِنَ ٱلْخَٰسِرِينَ

Punjabi Translation - Arif Haleemਜੋ ਵੀ ਵਿਅਕਤੀ ਇਸਲਾਮ ਧਰਮ ਨੂੰ ਛੱਡ ਕਿਸੇ ਹੋਰ ਧਰਮ ਦੀ ਪੈਰਵੀ ਕਰੇਗਾ,[8] ਉਸ ਦੇ ਧਰਮ ਨੂੰ ਕਬੂਲਿਆ ਨਹੀਂ ਜਾਵੇਗਾ ਅਤੇ ਉਹ ਆਖ਼ਿਰਤ ਦਿਹਾੜੇ ਘਾਟੇ ਵਿਚ ਰਹੇਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كَيْفَ يَهْدِى ٱللَّهُ قَوْمًا كَفَرُوا۟ بَعْدَ إِيمَٰنِهِمْ وَشَهِدُوٓا۟ أَنَّ ٱلرَّسُولَ حَقٌّ وَجَآءَهُمُ ٱلْبَيِّنَٰتُ وَٱللَّهُ لَا يَهْدِى ٱلْقَوْمَ ٱلظَّٰلِمِينَ

Punjabi Translation - Arif Haleemਅੱਲਾਹ ਉਹਨਾਂ ਲੋਕਾਂ ਨੂੰ ਕਿਵੇਂ ਹਿਦਾਇਤ ਦੇਵੇਗਾ ਜਿਹੜੇ ਈਮਾਨ ਲਿਆਉਣ ਤੋਂ ਮਗਰੋਂ ਮੁੜ ਕਾਫ਼ਿਰ ਹੋ ਗਏ ਜਦ ਕਿ ਉਹ ਗਵਾਹੀ ਦੇ ਚੁੱਕੇ ਹਨ ਕਿ ਬੇਸ਼ੱਕ ਰਸੂਲ (ਸ:) ਹੱਕ ’ਤੇ ਹਨ ਅਤੇ ਉਹਨਾਂ ਕੋਲ (ਨਬੀ ਹੋਣ ਦੀਆਂ) ਖੱਲੀਆਂ ਨਿਸ਼ਾਨੀਆਂ ਆ ਚੁੱਕੀਆਂ ਹਨ। ਅੱਲਾਹ ਜ਼ਾਲਮਾਂ ਨੂੰ ਸਿੱਧੀ ਰਾਹ ਨਹੀਂ ਪਾਇਆ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ جَزَآؤُهُمْ أَنَّ عَلَيْهِمْ لَعْنَةَ ٱللَّهِ وَٱلْمَلَٰٓئِكَةِ وَٱلنَّاسِ أَجْمَعِينَ

Punjabi Translation - Arif Haleemਉਹਨਾਂ ਦੀ ਸਜ਼ਾ ਤਾਂ ਇਹੋ ਹੇ ਕਿ ਉਹਨਾਂ ’ਤੇ ਅੱਲਾਹ ਦੀ, ਫ਼ਰਿਸ਼ਤਿਆਂ ਦੀ ਅਤੇ ਸਾਰੇ ਲੋਕਾਂ ਵੱਲੋਂ ਫ਼ਿਟਕਾਰ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

خَٰلِدِينَ فِيهَا لَا يُخَفَّفُ عَنْهُمُ ٱلْعَذَابُ وَلَا هُمْ يُنظَرُونَ

Punjabi Translation - Arif Haleemਇਹ ਲੋਕ (ਇਸ ਹਾਲਤ ਵਿਚ) ਸਦਾ ਲਈ ਰਹਿਣਗੇ, ਨਾ ਤਾਂ ਉਹਨਾਂ ਦੀ ਸਜ਼ਾ ਘਟਾਈ ਜਾਵੇਗੀ ਅਤੇ ਨਾ ਹੀ ਉਹਨਾਂ ਨੂੰ ਮੋਹਲਤ ਦਿੱਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِلَّا ٱلَّذِينَ تَابُوا۟ مِنۢ بَعْدِ ذَٰلِكَ وَأَصْلَحُوا۟ فَإِنَّ ٱللَّهَ غَفُورٌ رَّحِيمٌ

Punjabi Translation - Arif Haleemਪਰ ਜਿਹੜੇ ਲੋਕ ਇਸ (ਇਨਕਾਰ) ਤੋਂ ਬਾਅਦ ਤੌਬਾ ਕਰਕੇ ਆਪਣਾ ਸੁਧਾਰ ਕਰ ਲੈਣ (ਉਹੀ ਸਜ਼ਾ ਤੋਂ ਬਚ ਸਕਣਗੇ) ਬੇਸ਼ੱਕ ਅੱਲਾਹ ਬਖ਼ਸ਼ਣਹਾਰ ਅਤੇ ਮਿਹਰਾਂ ਕਰਨ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ كَفَرُوا۟ بَعْدَ إِيمَٰنِهِمْ ثُمَّ ٱزْدَادُوا۟ كُفْرًا لَّن تُقْبَلَ تَوْبَتُهُمْ وَأُو۟لَٰٓئِكَ هُمُ ٱلضَّآلُّونَ

Punjabi Translation - Arif Haleemਬੇਸ਼ੱਕ ਜਿਹੜੇ ਲੋਕ ਈਮਾਨ ਲਿਆਉਣ ਤੋਂ ਬਾਅਦ ਇਨਕਾਰ ਕਰਨ ਅਤੇ ਇਨਕਾਰ ਵਿਚ ਵਧਦੇ ਹੀ ਚਲੇ ਗਏ ਉਹਨਾਂ ਦੀ ਤੌਬਾ ਕਦੇ ਵੀ ਕਬੂਲ ਨਹੀਂ ਕੀਤੀ ਜਾਵੇਗੀ ਇਹੋ ਭਟਕੇ ਹੋਏ ਲੋਕ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ كَفَرُوا۟ وَمَاتُوا۟ وَهُمْ كُفَّارٌ فَلَن يُقْبَلَ مِنْ أَحَدِهِم مِّلْءُ ٱلْأَرْضِ ذَهَبًا وَلَوِ ٱفْتَدَىٰ بِهِۦٓ أُو۟لَٰٓئِكَ لَهُمْ عَذَابٌ أَلِيمٌ وَمَا لَهُم مِّن نَّٰصِرِينَ

Punjabi Translation - Arif Haleemਜਿਹੜੇ ਲੋਕਾਂ ਨੇ ਇਨਕਾਰ ਕੀਤਾ ਅਤੇ ਇਨਕਾਰ ਦੀ ਹਾਲਤ ਵਿਚ ਹੀ ਮਰ ਜਾਣ ਉਹਨਾਂ ਵਿੱਚੋਂ ਜੇ ਕੋਈ (ਕਿਆਮਤ ਦੇ ਦਿਨ) ਆਪਣੇ ਆਪ ਨੂੰ ਨਰਕ ਤੋਂ ਬਚਾਉਣ ਲਈ ਬਦਲੇ ਵਿਚ ਧਰਤੀ ਜਿੱਨਾ ਸੋਨਾਂ ਵੀ ਦੇਵੇ ਤਾਂ ਵੀ ਕਬੂਲਿਆ ਨਹੀਂ ਜਾਵੇਗਾ।[9] ਇਹ ਉਹ ਲੋਕ ਹਨ ਜਿਨ੍ਹਾਂ ਲਈ ਦਰਦਨਾਕ ਅਜ਼ਾਬ ਹੇ ਅਤੇ ਜਿਨ੍ਹਾਂ ਦਾ ਕੋਈ ਸਹਾਈ ਨਹੀਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَن تَنَالُوا۟ ٱلْبِرَّ حَتَّىٰ تُنفِقُوا۟ مِمَّا تُحِبُّونَ وَمَا تُنفِقُوا۟ مِن شَىْءٍ فَإِنَّ ٱللَّهَ بِهِۦ عَلِيمٌ

Punjabi Translation - Arif Haleemਜਦੋਂ ਤਕ ਤੁਸੀਂ ਆਪਣੀ ਪਸੰਦ ਦੀਆਂ ਵਸਤੂਆਂ ਨੂੰ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰੋਗੇ ਤੁਸੀਂ ਕਦੇ ਵੀ ਭਲਾਈ (ਨੇਕੀ) ਨਹੀਂ ਪਾ ਸਕੋਗੇ ਅਤੇ ਜੋ ਵੀ ਤੁਸੀਂ ਖ਼ਰਚ ਕਰੋਗੇ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كُلُّ ٱلطَّعَامِ كَانَ حِلًّا لِّبَنِىٓ إِسْرَٰٓءِيلَ إِلَّا مَا حَرَّمَ إِسْرَٰٓءِيلُ عَلَىٰ نَفْسِهِۦ مِن قَبْلِ أَن تُنَزَّلَ ٱلتَّوْرَىٰةُ قُلْ فَأْتُوا۟ بِٱلتَّوْرَىٰةِ فَٱتْلُوهَآ إِن كُنتُمْ صَٰدِقِينَ

Punjabi Translation - Arif Haleemਬਨੀ ਇਸਰਾਈਲ ਲਈ ਖਾਣ ਵਾਲੀਆਂ ਸਾਰੀਆਂ ਚੀਜ਼ਾਂ ਹਲਾਲ ਸਨ, ਛੁੱਟ ਉਹਨਾਂ ਚੀਜ਼ਾ ਤੋਂ ਜਿਨ੍ਹਾਂ ਨੂੰ ਤੌਰੈਤ ਨਾਜ਼ਲ ਹੋਣ ਤੋ ਪਹਿਲਾਂ ਯਾਕੂਬ ਨੇ ਆਪਣੇ ਉੱਤੇ ਹਰਾਮ ਕਰ ਲਿਆ ਸੀ। (ਹੇ ਮਹੁੱਮਦ!) ਤੁਸੀਂ ਆਖ ਦਿਓ ਕਿ ਜੇ ਤੁਸੀਂ ਸੱਚੇ ਹੋ ਤਾਂ ਤੌਰੈਤ ਲੈ ਆਓ ਅਤੇ (ਉਸ ਨੂੰ) ਪੜ੍ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَمَنِ ٱفْتَرَىٰ عَلَى ٱللَّهِ ٱلْكَذِبَ مِنۢ بَعْدِ ذَٰلِكَ فَأُو۟لَٰٓئِكَ هُمُ ٱلظَّٰلِمُونَ

Punjabi Translation - Arif Haleemਇਸ (ਦਲੀਲ) ਤੋਂ ਪਿੱਛੋਂ ਵੀ ਜਿਹੜੇ ਲੋਕ ਅੱਲਾਹ ਉੱਤੇ ਝੂੱਠੀਆਂ ਗੱਲਾਂ ਜੋੜਦੇ ਹਨ ਉਹੀਓ ਅਸਲ ਜ਼ਾਲਮ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ صَدَقَ ٱللَّهُ فَٱتَّبِعُوا۟ مِلَّةَ إِبْرَٰهِيمَ حَنِيفًا وَمَا كَانَ مِنَ ٱلْمُشْرِكِينَ

Punjabi Translation - Arif Haleem(ਹੇ ਨਬੀ!) ਆਖ ਦਿਓ ਕਿ ਅੱਲਾਹ ਦਾ ਫ਼ਰਮਾਨ ਸੱਚਾ ਹੇ, ਸੋ ਤੁਸੀਂ ਸਾਰੇ ਇਬਰਾਹੀਮ ਦੇ ਤਰੀਕੇ ਦੀ ਪੈਰਵੀ ਕਰੋ ਜਿਹੜਾ ਕਿ ਹੱਕ ਦਾ ਪੁਜਾਰੀ ਸੀ ਅਤੇ ਮੁਸ਼ਰਕੀਨ [10] ਵਿੱਚੋਂ ਨਹੀਂ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ أَوَّلَ بَيْتٍ وُضِعَ لِلنَّاسِ لَلَّذِى بِبَكَّةَ مُبَارَكًا وَهُدًى لِّلْعَٰلَمِينَ

Punjabi Translation - Arif Haleemਅੱਲਾਹ ਦਾ ਪਹਿਲਾ ਘਰ ਜੋ ਲੋਕਾਂ (ਦੀ ਇਬਾਦਤ) ਲਈ ਮੁਕੱਰਰ ਕੀਤਾ ਗਿਆ ਹੇ ਉਹੀਓ ਹੇ ਜਿਹੜਾ (ਸ਼ਹਿਰ) ਮੱਕਾ ਵਿਖੇ ਹੇ। ਉਹ ਸਾਰੀ ਦੁਨੀਆਂ ਲਈ ਬਰਕਤਾਂ ਤੇ ਹਿਦਾਇਤ ਵਾਲੀ ਥਾਂ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فِيهِ ءَايَٰتٌۢ بَيِّنَٰتٌ مَّقَامُ إِبْرَٰهِيمَ وَمَن دَخَلَهُۥ كَانَ ءَامِنًا وَلِلَّهِ عَلَى ٱلنَّاسِ حِجُّ ٱلْبَيْتِ مَنِ ٱسْتَطَاعَ إِلَيْهِ سَبِيلًا وَمَن كَفَرَ فَإِنَّ ٱللَّهَ غَنِىٌّ عَنِ ٱلْعَٰلَمِينَ

Punjabi Translation - Arif Haleemਉਸ ਵਿਚ ਖੁੱਲ੍ਹੀਆਂ ਨਿਸ਼ਾਨੀਆਂ ਹਨ ਮੁਕਾਮੇ ਇਬਰਾਹੀਮ ਹੇ, ਜਿਹੜਾ ਇੱਥੇ ਜਾਵੇਗਾ ਅਮਨ ਵਿਚ ਆ ਜਾਂਦਾ ਹੇ। ਅੱਲਾਹ ਨੇ ਉਹਨਾਂ ਲੋਕਾ ਲਈ ਜੋ ਇਸ ਵੱਲ ਸਫ਼ਰ ਕਰ ਸਕਦੇ ਹਨ ਇਸ ਘਰ ਦਾ ਹੱਜ ਕਰਨਾ ਫ਼ਰਜ਼ ਕਰ ਦਿੱਤਾ ਹੇ। ਜਿਹੜਾ (ਹੱਜ ਦਾ) ਇਨਕਾਰ ਕਰੇ ਤਾਂ ਅੱਲਾਹ ਸਾਰੀ ਦੁਨੀਆਂ ਤੋਂ ਬੇਪਰਵ੍ਹਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ يَٰٓأَهْلَ ٱلْكِتَٰبِ لِمَ تَكْفُرُونَ بِـَٔايَٰتِ ٱللَّهِ وَٱللَّهُ شَهِيدٌ عَلَىٰ مَا تَعْمَلُونَ

Punjabi Translation - Arif Haleem(ਹੇ ਨਬੀ!)ਤੁਸੀਂ ਆਖ ਦਿਓ ਕਿ ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨਾਲ ਕਿਉਂ ਕੁਫ਼ਰ (ਇਨਕਾਰ) ਕਰਦੇ ਹੋ। ਜੋ ਕੁੱਝ ਵੀ ਤੁਸੀਂ ਕਰਦੇ ਹੋ ਅੱਲਾਹ ਉਸ ’ਤੇ ਗਵਾਹ ਹੇ (ਭਾਵ) ਉਹ ਸਭ ਕੁੱਝ ਜਾਣਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قُلْ يَٰٓأَهْلَ ٱلْكِتَٰبِ لِمَ تَصُدُّونَ عَن سَبِيلِ ٱللَّهِ مَنْ ءَامَنَ تَبْغُونَهَا عِوَجًا وَأَنتُمْ شُهَدَآءُ وَمَا ٱللَّهُ بِغَٰفِلٍ عَمَّا تَعْمَلُونَ

Punjabi Translation - Arif Haleemਇਹਨਾਂ ਕਿਤਾਬ ਵਾਲਿਆਂ ਨੂੰ ਆਖ ਦਿਓ ਕਿ ਤੁਸੀਂ ਅੱਲਾਹ ਦੇ ਰਸਤੇ ’ਤੇ ਚੱਲਣ ਤੋਂ ਮੋਮਿਨਾਂ ਨੂੰ ਕਿਉਂ ਰੋਕਦੇ ਹੋ। ਤੁਸੀਂ ਚਾਹੁੰਦੇ ਹੋ ਕਿ ਉਹ ਵਿੰਗੇ ਟੇਢੇ ਰਸਤਿਆਂ ’ਤੇ ਹੀ ਤੁਰਦੇ ਰਹਿਣ ਜਦੋਂ ਕਿ ਤੁਸੀਂ ਆਪ ਉਸ ਦੀ ਸਿੱਧੀ ਰਾਹ ਹੋਣ ਉੱਤੇ ਗਵਾਹ ਹੋ। ਅੱਲਾਹ ਤੁਹਾਡੇ ਅਮਲਾਂ ਤੋਂ ਬੇਖ਼ਬਰ ਨਹੀਂ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوٓا۟ إِن تُطِيعُوا۟ فَرِيقًا مِّنَ ٱلَّذِينَ أُوتُوا۟ ٱلْكِتَٰبَ يَرُدُّوكُم بَعْدَ إِيمَٰنِكُمْ كَٰفِرِينَ

Punjabi Translation - Arif Haleemਹੇ ਈਮਾਨ ਵਾਲਿਓ! ਜੇਕਰ ਤੁਸੀਂ ਕਿਤਾਬ ਵਾਲਿਆਂ (ਈਸਾਈ ਜਾਂ ਯਹੂਦੀਆਂ) ਵਿੱਚੋਂ ਕਿਸੇ ਇਕ ਟੋਲੇ ਦੀ ਗੱਲ ਮੰਨ ਲਈ ਤਾਂ ਉਹ ਤੁਹਾਨੂੰ ਤੁਹਾਡੇ ਈਮਾਨ ਲਿਆਉਣ ਮਗਰੋਂ ਫੇਰ (ਕੁਫ਼ਰ ਵੱਲ) ਮੋੜ ਲੈ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَيْفَ تَكْفُرُونَ وَأَنتُمْ تُتْلَىٰ عَلَيْكُمْ ءَايَٰتُ ٱللَّهِ وَفِيكُمْ رَسُولُهُۥ وَمَن يَعْتَصِم بِٱللَّهِ فَقَدْ هُدِىَ إِلَىٰ صِرَٰطٍ مُّسْتَقِيمٍ

Punjabi Translation - Arif Haleemਤੁਸੀਂ ਕਿਵੇਂ ਕੁਫ਼ਰ ਵੱਲ ਜਾ ਸਕਦੇ ਹੋ ਜਦੋਂ ਕਿ ਤੁਹਾਨੂੰ ਅੱਲਾਹ ਦੀਆਂ ਆਇਤਾਂ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਅਤੇ ਤੁਹਾਡੇ ਵਿਚਾਲੇ ਉਸ ਦਾ ਰਸੂਲ (ਮਹੰਮਦ) ਮੌਜੂਦ ਹੇ ? ਜਿਹੜਾ ਵਿਅਕਤੀ ਅੱਲਾਹ ਦੇ ਦੀਨ (ਇਸਲਾਮ) ਨੂੰ ਦ੍ਰਿੜਤਾ ਨਾਲ ਫੜ ਲਵੇ (ਭਾਵ ਅਮਲ ਕਰੇ) ਉਸ ਨੂੰ ਸਿੱਧੀ ਰਾਹ ਜਾਣ ਵਾਲੀ ਹਿਦਾਇਤ ਮਿਲ ਜਾਂਦੀ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوا۟ ٱتَّقُوا۟ ٱللَّهَ حَقَّ تُقَاتِهِۦ وَلَا تَمُوتُنَّ إِلَّا وَأَنتُم مُّسْلِمُونَ

Punjabi Translation - Arif Haleemਹੇ ਈਮਾਨ ਵਾਲਿਓ! ਅੱਲਾਹ ਤੋਂ ਡਰੋ ਜਿਹਾ ਕਿ ਉਸ ਤੋਂ ਡਰਨਾ ਚਾਹੀਦਾ ਹੇ ਅਤੇ ਵੇਖੋ ਮਰਦੇ ਦਮ ਤਕ ਮੁਸਲਮਾਨ ਹੀ ਰਹਿਣਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱعْتَصِمُوا۟ بِحَبْلِ ٱللَّهِ جَمِيعًا وَلَا تَفَرَّقُوا۟ وَٱذْكُرُوا۟ نِعْمَتَ ٱللَّهِ عَلَيْكُمْ إِذْ كُنتُمْ أَعْدَآءً فَأَلَّفَ بَيْنَ قُلُوبِكُمْ فَأَصْبَحْتُم بِنِعْمَتِهِۦٓ إِخْوَٰنًا وَكُنتُمْ عَلَىٰ شَفَا حُفْرَةٍ مِّنَ ٱلنَّارِ فَأَنقَذَكُم مِّنْهَا كَذَٰلِكَ يُبَيِّنُ ٱللَّهُ لَكُمْ ءَايَٰتِهِۦ لَعَلَّكُمْ تَهْتَدُونَ

Punjabi Translation - Arif Haleemਅੱਲਾਹ ਦੀ ਰੱਸੀ (.ਕੁਰਆਨ) ਨੂੰ ਸਾਰੇ ਮਿਲਕੇ ਦ੍ਰਿੜ੍ਹਤਾ ਨਾਲ ਫੜ ਲਓ ਅਤੇ (ਆਪਣੇ ਵਿਚਾਲੇ) ਫੁਟ ਨਾ ਪਾਓੁ [11] ਅਤੇ ਅੱਲਾਹ ਦੇ ਉਸ ਅਹਿਸਾਨ ਨੂੰ ਚੇਤੇ ਰੱਖੋ ਜਦੋਂ ਤੁਸੀਂ ਇਕ ਦੂਜੇ ਦੇ ਦੁਸ਼ਮਨ ਸੀ ਤਾਂ ਉਸੇ ਨੇ ਤੁਹਾਡੇ ਦਿਲਾਂ ਵਿਚ ਇਕ ਦੂਜੇ ਲਈ ਮੁਹੱਬਤ ਪਾਈ ਸੀ ਅਤੇ ਤੁਸੀਂ ਉਸੇ ਦੀਆਂ ਮਿਹਰਾਂ ਸਦਕੇ ਹੀ ਭਰਾ-ਭਰਾ ਬਣ ਗਏ, ਤੁਸੀਂ (ਗੁਮਰਾਹੀ ਕਾਰਨ) ਅੱਗ ਨਾਲ ਭਰੇ ਹੋਏ ਟੋਏ ਦੇ ਕੰਢੇ ਤੀਕ ਪਹੁੰਚ ਚੁੱਕੇ ਕਿ ਉਸਨੇ ਤੁਹਾਨੂੰ ਉਸ ਵਿਚ ਡਿਗਣ ਤੋਂ ਬਚਾ ਲਿਆ। ਅੱਲਾਹ ਇਸੇ ਪ੍ਰਕਾਰ ਆਪਣੀਆਂ ਨਿਸ਼ਾਨੀਆਂ ਪ੍ਰਗਟ ਕਰਦਾ ਹੇ ਤਾਂ ਜੋ ਤੁਸੀਂ ਹਿਦਾਇਤ ਵਾਲੇ ਬਣ ਜਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلْتَكُن مِّنكُمْ أُمَّةٌ يَدْعُونَ إِلَى ٱلْخَيْرِ وَيَأْمُرُونَ بِٱلْمَعْرُوفِ وَيَنْهَوْنَ عَنِ ٱلْمُنكَرِ وَأُو۟لَٰٓئِكَ هُمُ ٱلْمُفْلِحُونَ

Punjabi Translation - Arif Haleemਤੁਹਾਡੇ ਵਿੱਚੋਂ ਇਕ ਗਰੋਹ ਤਾਂ ਜ਼ਰੂਰ ਹੀ ਅਜਿਹਾ ਹੋਣਾ ਚਾਹੀਦਾ ਹੇ ਜੋ (ਲੋਕਾਂ ਨੂੰ) ਭਲਾਈ ਵੱਲ ਬੁਲਾਵੇ ਅਤੇ ਨੇਕ ਕੰਮ ਕਰਨ ਦਾ ਹੁਕਮ ਦੇਵੇ ਅਤੇ ਬੁਰੇ ਕੰਮਾਂ ਤੋਂ ਰੋਕੇ, ਇਹੋ ਲੋਕ ਸਫ਼ਲਤਾ ਪ੍ਰਾਪਤ ਕਰਨਗੇਂ (ਭਾਵ ਸਵਰਗਾਂ ਵਿਚ ਜਾਣਗੇ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَكُونُوا۟ كَٱلَّذِينَ تَفَرَّقُوا۟ وَٱخْتَلَفُوا۟ مِنۢ بَعْدِ مَا جَآءَهُمُ ٱلْبَيِّنَٰتُ وَأُو۟لَٰٓئِكَ لَهُمْ عَذَابٌ عَظِيمٌ

Punjabi Translation - Arif Haleemਤੁਸੀਂ ਉਹਨਾਂ ਲੋਕਾਂ ਵਾਂਗ ਨਾ ਹੋ ਜਾਣਾ ਜਿਹੜੇ ਫ਼ਿਰਕਿਆਂ (ਧੜ੍ਹਿਆਂ) ਵਿਚ ਵੰਡੇ ਗਏ ਅਤੇ ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਆਉਣ ਤੋਂ ਬਾਅਦ ਵੀ ਉਹਨਾਂ ਨੇ ਇਕ ਦੂਜੇ ਨਾਲ ਮਦਭੇਦ ਕੀਤੇ। ਅਜਿਹੇ ਲੋਕਾਂ ਲਈ ਕਰੜ੍ਹਾ ਅਜ਼ਾਬ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَوْمَ تَبْيَضُّ وُجُوهٌ وَتَسْوَدُّ وُجُوهٌ فَأَمَّا ٱلَّذِينَ ٱسْوَدَّتْ وُجُوهُهُمْ أَكَفَرْتُم بَعْدَ إِيمَٰنِكُمْ فَذُوقُوا۟ ٱلْعَذَابَ بِمَا كُنتُمْ تَكْفُرُونَ

Punjabi Translation - Arif Haleemਜਿਸ ਦਿਨ (ਕਿਆਮਤ ਦਿਹਾੜੇ) ਕਈ ਲੋਕਾਂ ਦੇ ਚਿਹਰੇ ਸਫ਼ੈਦ ਚਮਕਦੇ ਹੋਣਗੇ ਅਤੇ ਕਈ ਲੋਕਾਂ ਦੇ ਚਿਹਰੇ ਕਾਲੇ ਹੋਣਗੇ। (ਕਾਲੇ ਮੂੰਹ ਵਾਲਿਆਂ ਨੂੰ ਕਿਹਾ ਜਾਵੇਗਾ) ਕੀ ਤੁਸੀਂ ਈਮਾਨ ਲਿਆਉਣ ਮਗਰੋਂ ਵੀ ਇਨਕਾਰ ਕਰਦੇ ਰਹੇ ? ਹੁਣ ਤੁਸੀਂ ਆਪਣੇ ਇਨਕਾਰ ਕਰਨ ਦੀ ਸਜ਼ਾ ਭੁਗਤੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَمَّا ٱلَّذِينَ ٱبْيَضَّتْ وُجُوهُهُمْ فَفِى رَحْمَةِ ٱللَّهِ هُمْ فِيهَا خَٰلِدُونَ

Punjabi Translation - Arif Haleemਰੋਸ਼ਨ ਮੁਖੜ੍ਹਿਆਂ ਵਾਲੇ ਅੱਲਾਹ ਦੀ ਰਹਿਮਤ ਵਿਚ ਦਾਖ਼ਿਲ ਹੋਣਗੇ ਅਤੇ ਉਹ ਉੱਥੇ (ਸਵਰਗਾਂ) ਵਿਚ ਸਦਾ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

تِلْكَ ءَايَٰتُ ٱللَّهِ نَتْلُوهَا عَلَيْكَ بِٱلْحَقِّ وَمَا ٱللَّهُ يُرِيدُ ظُلْمًا لِّلْعَٰلَمِينَ

Punjabi Translation - Arif Haleemਹੇ ਨਬੀ (ਸ:)! ਇਹ ਅੱਲਾਹ ਦੀਆਂ ਆਇਤਾਂ ਹਨ ਜੋ ਅਸੀਂ ਤੁਹਾਨੂੰ ਠੀਕ-ਠੀਕ ਸੁਣਾ ਰਹੇ ਹਾਂ। ਅੱਲਾਹ ਜਹਾਨ ਵਾਲਿਆਂ ’ਤੇ ਜ਼ੁਲਮ ਕਰਨਾ ਨਹੀਂ ਚਾਹੁੰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِلَّهِ مَا فِى ٱلسَّمَٰوَٰتِ وَمَا فِى ٱلْأَرْضِ وَإِلَى ٱللَّهِ تُرْجَعُ ٱلْأُمُورُ

Punjabi Translation - Arif Haleemਜੋ ਕੁੱਝ ਧਰਤੀ ਤੇ ਅਕਾਸ਼ ਵਿਚ ਹੇ ਸਭ ਦਾ ਮਾਲਿਕ ਅੱਲਾਹ ਹੀ ਹੇ ਅਤੇ ਸਾਰੇ ਮਾਮਲੇ ਅੱਲਾਹ ਵੱਲ ਹੀ ਫੇਰੇ ਜਾਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كُنتُمْ خَيْرَ أُمَّةٍ أُخْرِجَتْ لِلنَّاسِ تَأْمُرُونَ بِٱلْمَعْرُوفِ وَتَنْهَوْنَ عَنِ ٱلْمُنكَرِ وَتُؤْمِنُونَ بِٱللَّهِ وَلَوْ ءَامَنَ أَهْلُ ٱلْكِتَٰبِ لَكَانَ خَيْرًا لَّهُم مِّنْهُمُ ٱلْمُؤْمِنُونَ وَأَكْثَرُهُمُ ٱلْفَٰسِقُونَ

Punjabi Translation - Arif Haleem(ਹੇ ਮੁਸਲਮਾਨੋ!) ਤੁਸੀਂ ਹੀ ਸਭ ਤੋਂ ਵਧੀਆ ਉੱਮਤ [12] (ਸਮੁਦਾਇ) ਹੋ ਜਿਹੜੀ ਲੋਕਾਂ ਦੀ ਭਲਾਈ ਲਈ ਪੈਦਾ ਕੀਤੀ ਗਈ ਹੇ ਕਿਉਂ ਜੋ ਤੁਸੀਂ ਨੇਕੀ ਦਾ ਹੁਕਮ ਦਿੰਦੇ ਹੋ ਬੁਰਾਈਆਂ ਤੋਂ ਰੋਕਦੇ ਹੋ (ਇਸ ਦੇ ਨਾਲ ਹੀ) ਅੱਲਾਹ ’ਤੇ ਈਮਾਨ ਰੱਖਦੇ ਹੋ। ਜੇਕਰ ਕਿਤਾਬ ਵਾਲੇ (ਯਹੂਦੀ ਤੇ ਈਸਾਈ) ਵੀ ਈਮਾਨ ਲਿਆਉਂਦੇ ਤਾਂ ਉਹਨਾਂ ਲਈ ਵਧੀਆ ਗੱਲ ਸੀ, ਇਹਨਾਂ (ਕਿਤਾਬ ਵਾਲਿਆਂ) ਵਿਚ ਕੁੱਝ ਈਮਾਨ ਵਾਲੇ ਵੀ ਹਨ ਪਰ ਬਹੁਤੇ ਲੋਕ ਨਾ-ਫ਼ਰਮਾਨ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَن يَضُرُّوكُمْ إِلَّآ أَذًى وَإِن يُقَٰتِلُوكُمْ يُوَلُّوكُمُ ٱلْأَدْبَارَ ثُمَّ لَا يُنصَرُونَ

Punjabi Translation - Arif Haleem(ਹੇ ਮੁਹੰਮਦ ਸ:!) ਇਹ (ਕਿਤਾਬ ਵਾਲੇ) ਤੁਹਾਨੂੰ ਤੰਗ ਕਰਨ ਤੋਂ ਛੁੱਟ ਹੋਰ ਤੁਹਾਡਾ ਕੁੱਝ ਨਹੀਂ ਵਿਗਾੜ ਸਕਦੇ। ਜੇਕਰ (ਤੁਹਾਡੇ ਨਾਲ) ਲੜ੍ਹਣ ਤਾਂ ਇਹ ਪਿੱਠ ਵਿਖਾ ਕੇ ਭੱਜ ਜਾਣਗੇ ਅਤੇ ਨਾ ਹੀ ਇਹਨਾਂ ਦੀ ਕਿਸੇ ਪਾਸਿਓ ਸਹਾਇਤਾ ਕੀਤੀ ਜਾਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ضُرِبَتْ عَلَيْهِمُ ٱلذِّلَّةُ أَيْنَ مَا ثُقِفُوٓا۟ إِلَّا بِحَبْلٍ مِّنَ ٱللَّهِ وَحَبْلٍ مِّنَ ٱلنَّاسِ وَبَآءُو بِغَضَبٍ مِّنَ ٱللَّهِ وَضُرِبَتْ عَلَيْهِمُ ٱلْمَسْكَنَةُ ذَٰلِكَ بِأَنَّهُمْ كَانُوا۟ يَكْفُرُونَ بِـَٔايَٰتِ ٱللَّهِ وَيَقْتُلُونَ ٱلْأَنۢبِيَآءَ بِغَيْرِ حَقٍّ ذَٰلِكَ بِمَا عَصَوا۟ وَّكَانُوا۟ يَعْتَدُونَ

Punjabi Translation - Arif Haleemਹਰ ਥਾਂ ’ਤੇ ਉਹਨਾਂ ਨੂੰ ਅਪਮਾਨ ਦੀ ਮਾਰ ਸਹਿਣੀ ਪਈ ਇਹ ਵੱਖਰੀ ਗੱਲ ਹੇ ਕਿ ਕਿਤੇ ਅੱਲਾਹ ਦੇ ਨਾਂ ’ਤੇ ਜਾਂ ਲੋਕਾਂ ਦੀ ਸ਼ਰਨ ਵਿਚ ਆ ਕੇ ਬਚ ਜਾਣ। ਇਹ (ਕਿਤਾਬ ਵਾਲੇ) ਤਾਂ ਅੱਲਾਹ ਵੱਲੋਂ ਅਜ਼ਾਬ (ਸਜ਼ਾ) ਦੇ ਹੱਕਦਾਰ ਹੋ ਗਏ ਹਨ ਇਸ ਲਈ ਇਹਨਾਂ ਉੱਤੇ ਮੁਥਾਜਪੁਣਾ ਤੇ ਅਧੀਨਗੀ ਮੜ੍ਹ ਦਿੱਤੀ ਗਈ ਹੇ, ਇਸ ਦਾ ਕਾਰਨ ਇਹ ਹੇ ਕਿ ਇਹ ਲੋਕੀ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਰਦੇ ਸਨ ਅਤੇ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਸਨ ਇਸ ਲਈ ਇਹ ਸਜ਼ਾ ਉਹਨਾਂ ਦੀਆਂ ਨਾਫਰਮਾਨੀਆਂ ਤੇ ਵਧੀਕੀਆਂ ਦਾ ਬਦਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَيْسُوا۟ سَوَآءً مِّنْ أَهْلِ ٱلْكِتَٰبِ أُمَّةٌ قَآئِمَةٌ يَتْلُونَ ءَايَٰتِ ٱللَّهِ ءَانَآءَ ٱلَّيْلِ وَهُمْ يَسْجُدُونَ

Punjabi Translation - Arif Haleemਇਹ ਸਾਰੇ ਹੀ ਇੱਕੋ-ਜਿਹੇ ਨਹੀਂ ਹਨ ਸਗੋਂ ਇਹਨਾਂ ਕਿਤਾਬ ਵਾਲਿਆਂ (ਯਹੂਦੀਆਂ) ਵਿੱਚੋਂ ਇਕ ਗਰੋਹ ਅਜਿਹਾ ਵੀ ਹੇ ਜਿਹੜਾ ਹੱਕ ’ਤੇ ਖੜ੍ਹਣ ਵਾਲਾ ਹੇ, ਉਹ ਰਾਤਾਂ ਨੂੰ ਅੱਲਾਹ ਦੀਆਂ ਆਇਤਾਂ (ਕੁਰਆਨ) ਨੂੰ ਪੜ੍ਹਦਾ ਹੇ ਅਤੇ (ਆਪਣੇ ਪਾਲਣਹਾਰ ਦੇ ਅੱਗੇ) ਸਿਜਦਾ ਵੀ ਕਰਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يُؤْمِنُونَ بِٱللَّهِ وَٱلْيَوْمِ ٱلْـَٔاخِرِ وَيَأْمُرُونَ بِٱلْمَعْرُوفِ وَيَنْهَوْنَ عَنِ ٱلْمُنكَرِ وَيُسَٰرِعُونَ فِى ٱلْخَيْرَٰتِ وَأُو۟لَٰٓئِكَ مِنَ ٱلصَّٰلِحِينَ

Punjabi Translation - Arif Haleemਇਹ ਅੱਲਾਹ ਅਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਵੀ ਰੱਖਦੇ ਹਨ ਨੇਕੀਆਂ ਦਾ ਹੁਕਮ ਦਿੰਦੇ ਹਨ ਅਤੇ ਬੁਰਾਈਆਂ ਤੋਂ ਰੋਕਦੇ ਹਨ ਅਤੇ ਨੇਕੀ ਦੇ ਕੰਮਾਂ ਵਿਚ ਦੂਜੇ ਨਾਲੋ ਅੱਗੇ ਵਧਣ ਵਿਚ ਛੇਤੀ ਕਰਦੇ ਹਨ, ਇਹ ਭਲੇ ਤੇ ਨੇਕ ਲੋਕਾਂ ਵਿੱਚੋਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا يَفْعَلُوا۟ مِنْ خَيْرٍ فَلَن يُكْفَرُوهُ وَٱللَّهُ عَلِيمٌۢ بِٱلْمُتَّقِينَ

Punjabi Translation - Arif Haleemਇਹ ਲੋਕ ਜੋ ਵੀ ਨੇਕੀ ਕਰਨਗੇ ਉਹਨਾਂ ਦੀ ਬੇਕਦਰੀ ਨਹੀਂ ਕੀਤੀ ਜਾਵੇਗੀ ਅਤੇ ਅੱਲਾਹ ਬੁਰਾਈਆਂ ਤੋਂ ਬਚਣ ਵਾਲਿਆਂ ਨੂੰ ਭਲੀ-ਭਾਂਤ ਜਾਣਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ كَفَرُوا۟ لَن تُغْنِىَ عَنْهُمْ أَمْوَٰلُهُمْ وَلَآ أَوْلَٰدُهُم مِّنَ ٱللَّهِ شَيْـًٔا وَأُو۟لَٰٓئِكَ أَصْحَٰبُ ٱلنَّارِ هُمْ فِيهَا خَٰلِدُونَ

Punjabi Translation - Arif Haleemਕਾਫ਼ਿਰਾਂ ਦੀ ਦੌਲਤ ਅਤੇ ਔਲਾਦ ਅੱਲਾਹ ਕੋਲ (ਅਜ਼ਾਬ ਤੋਂ ਬਚਾਉਣ ਲਈ) ਕਿਸੇ ਕੰਮ ਨਹੀਂ ਆਵੇਗੀ, ਇਹ ਲੋਕ ਤਾਂ ਨਰਕੀ ਹਨ ਅਤੇ ਸਦਾ ਉੱਥੇ ਰਹਿਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَثَلُ مَا يُنفِقُونَ فِى هَٰذِهِ ٱلْحَيَوٰةِ ٱلدُّنْيَا كَمَثَلِ رِيحٍ فِيهَا صِرٌّ أَصَابَتْ حَرْثَ قَوْمٍ ظَلَمُوٓا۟ أَنفُسَهُمْ فَأَهْلَكَتْهُ وَمَا ظَلَمَهُمُ ٱللَّهُ وَلَٰكِنْ أَنفُسَهُمْ يَظْلِمُونَ

Punjabi Translation - Arif Haleemਇਹ ਕਾਫ਼ਿਰ ਇਸ ਸੰਸਾਰ ਵਿਚ ਜੋ ਖ਼ਰਚ ਕਰਦੇ ਹਨ ਉਸ ਦੀ ਮਿਸਾਲ ਤਾਂ ਉਸ ਹਨੇਰੀ ਵਾਂਗ ਹੇ ਜਿਸ ਵਿਚ ਪਾਲਾ ਹੋਵੇ ਅਤੇ ਉਹ ਉਨ੍ਹਾਂ ਦੀ ਖੇਤੀ ਉੱਤੇ ਚੱਲੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ’ਤੇ ਆਪ ਜ਼ੁਲਮ ਕੀਤਾ ਹੇ, ਉਸ ਦਾ ਸਤਿਆਨਾਸ਼ ਕਰ ਦੇਵੇ। ਅੱਲਾਹ ਨੇ ਇਹਨਾਂ ’ਤੇ ਜ਼ੁਲਮ ਨਹੀਂ ਕੀਤਾ ਸਗੋਂ ਇਹਨਾਂ ਕਾਫ਼ਿਰਾਂ ਨੇ ਤਾਂ ਆਪਣੇ ਆਪ ’ਤੇ ਹੀ ਜ਼ੁਲਮ ਕੀਤਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوا۟ لَا تَتَّخِذُوا۟ بِطَانَةً مِّن دُونِكُمْ لَا يَأْلُونَكُمْ خَبَالًا وَدُّوا۟ مَا عَنِتُّمْ قَدْ بَدَتِ ٱلْبَغْضَآءُ مِنْ أَفْوَٰهِهِمْ وَمَا تُخْفِى صُدُورُهُمْ أَكْبَرُ قَدْ بَيَّنَّا لَكُمُ ٱلْـَٔايَٰتِ إِن كُنتُمْ تَعْقِلُونَ

Punjabi Translation - Arif Haleemਹੇ ਈਮਾਨ ਵਾਲਿਓ! ਤੁਸੀਂ ਆਪਣੇ (ਈਮਾਨ ਵਾਲਿਆਂ) ਲੋਕਾਂ ਤੋਂ ਛੁੱਟ ਕਿਸੇ ਹੋਰ ਨੂੰ ਆਪਣਾ ਦੋਸਤ ਨਾ ਬਣਾਓ, ਦੂਜੇ ਲੋਕ (ਯਹੂਦੀ) ਤੁਹਾਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ, ਉਹ ਤਾਂ ਇਹੋ ਚਾਹੁੰਦੇ ਹਨ ਕਿ ਤੁਸੀਂ ਮੁਸੀਬਤਾਂ ਵਿਚ ਹੀ ਘਿਰੇ ਰਹੋ ਉਹਨਾਂ ਦੀ ਦੁਸ਼ਮਨੀ ਤਾਂ ਉਹਨਾਂ ਦੀਆਂ ਗੱਲਾਂ ਤੋਂ ਹੀ ਪ੍ਰਗਟ ਹੋ ਚੱਕੀ ਹੇ ਅਤੇ ਜੋ (ਈਰਖਾ) ਉਹਨਾਂ ਦੇ ਮਨਾਂ ਵਿਚ ਲੁਕੀ ਹੋਈ ਹੇ ਉਹ ਹੋਰ ਵੀ ਵਧਕੇ ਹੇ। ਅਸੀਂ ਤਾਂ ਤੁਹਾਨੂੰ (ਸਾਫ਼-ਸਾਫ਼) ਹਿਦਾਇਤਾਂ ਦੇ ਛੱਡੀਆਂ ਹਨ। ਜੇ ਤੁਸੀਂ ਅਕਲ ਵਾਲੇ ਹੋ ਤਾਂ ਤੁਸੀਂ ਉਹਨਾਂ ਤੋਂ ਬਚਕੇ ਰਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَٰٓأَنتُمْ أُو۟لَآءِ تُحِبُّونَهُمْ وَلَا يُحِبُّونَكُمْ وَتُؤْمِنُونَ بِٱلْكِتَٰبِ كُلِّهِۦ وَإِذَا لَقُوكُمْ قَالُوٓا۟ ءَامَنَّا وَإِذَا خَلَوْا۟ عَضُّوا۟ عَلَيْكُمُ ٱلْأَنَامِلَ مِنَ ٱلْغَيْظِ قُلْ مُوتُوا۟ بِغَيْظِكُمْ إِنَّ ٱللَّهَ عَلِيمٌۢ بِذَاتِ ٱلصُّدُورِ

Punjabi Translation - Arif Haleemਤੁਸੀਂ ਤਾਂ ਉਹਨਾਂ ਨਾਲ ਸਬੰਧ ਰਖਣਾ ਚਾਹੁੰਦੇ ਹੋ ਪਰ ਉਹ ਤੁਹਾਡੇ ਨਾਲ ਪ੍ਰੇਮ ਨਹੀਂ ਕਰਦੇ, ਤੁਸੀਂ ਸਾਰੀਆਂ ਅਕਾਸ਼ੀ ਕਿਤਾਬਾਂ ਨੂੰ ਮੰਨਦੇ ਹੋ (ਉਹ ਨਹੀਂ ਮੰਨਦੇ ਫੇਰ ਇਹ ਪ੍ਰੇਮ ਕਿਹੋ ਜਿਹਾ ਹੇ) ਇਹ ਲੋਕ (ਯਹੂਦੀ) ਤੁਹਾਡੇ ਸਾਹਮਣੇ ਤਾਂ (ਤੁਹਾਡੇ ਰਸੂਲ ਮੁਹੰਮਦ ਸ) ਅਤੇ .ਕੁਰਆਨ ਨੂੰ ਮੰਨਦੇ ਹਨ ਪ੍ਰੰਤੂ ਜਦੋਂ ਇਕੱਲੇ ਹੁੰਦੇ ਹਨ ਤਾਂ ਕਰੋਧ ਵਿਚ ਆ ਕੇ ਆਪਣੇ ਉਂਗਲਾਂ ਚੱਬਣ ਲੱਗ ਜਾਂਦੇ ਹਨ। ਕਹਿ ਦਿਓ! ਕਿ ਤੁਸੀਂ ਆਪਣੇ ਕਰੋਧ ਵਿਚ ਆਪ ਹੀ ਸੜ ਮਰੋ, ਅੱਲਾਹ ਦਿਲਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِن تَمْسَسْكُمْ حَسَنَةٌ تَسُؤْهُمْ وَإِن تُصِبْكُمْ سَيِّئَةٌ يَفْرَحُوا۟ بِهَا وَإِن تَصْبِرُوا۟ وَتَتَّقُوا۟ لَا يَضُرُّكُمْ كَيْدُهُمْ شَيْـًٔا إِنَّ ٱللَّهَ بِمَا يَعْمَلُونَ مُحِيطٌ

Punjabi Translation - Arif Haleemਜੇ ਤੁਹਾਡਾ (ਈਮਾਨ ਵਾਲਿਆਂ ਦਾ) ਕੋਈ ਭਲਾ ਹੁੰਦਾ ਹੇ ਤਾਂ ਉਹਨਾਂ ਨੂੰ ਭੈੜਾ ਲੱਗਦਾ ਹੇ ਜੇ ਕੋਈ ਬਿਪਤਾ ਆ ਜਾਵੇ ਤਾਂ ਉਹ ਖ਼ੁਸ਼ ਹੁੰਦੇ ਹਨ। ਜੇ ਤੁਸੀਂ ਸਬਰ ਕਰੋ ਅਤੇ ਰੱਬ ਤੋਂ ਡਰਦੇ ਰਹੋ ਤਾਂ ਉਹਨਾਂ ਦਾ ਕੋਈ ਵੀ ਦਾਅ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਅੱਲਾਹ ਨੇ ਉਹਨਾਂ ਦੀਆਂ ਕਰਤੂਤਾਂ ਨੂੰ ਆਪਣੇ ਘੇਰੇ ਵਿਚ ਲਿਆ ਹੋਇਆ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ غَدَوْتَ مِنْ أَهْلِكَ تُبَوِّئُ ٱلْمُؤْمِنِينَ مَقَٰعِدَ لِلْقِتَالِ وَٱللَّهُ سَمِيعٌ عَلِيمٌ

Punjabi Translation - Arif Haleem(ਹੇ ਨਬੀ! ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੁਸੀਂ ਸਵੇਰੇ ਸਵੇਰੇ ਆਪਣੇ ਘਰੋਂ ਨਿਕਲੇ ਸੀ ਅਤੇ ਮੁਸਲਮਾਨਾਂ ਨੂੰ ਓਹਦ ਦੀ ਲੜਾਈ ਦੇ ਮੈਦਾਨ ਵਿਚ ਮੋਰਚਿਆਂ ’ਤੇ ਬਿਠਾ ਰਹੇ ਸੀ। ਅੱਲਾਹ ਸਾਰੀਆਂ ਗੱਲਾਂ ਜਾਣਦਾ ਹੇ ਅਤੇ ਸਭ ਕੁੱਝ ਸੁਣਨ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ هَمَّت طَّآئِفَتَانِ مِنكُمْ أَن تَفْشَلَا وَٱللَّهُ وَلِيُّهُمَا وَعَلَى ٱللَّهِ فَلْيَتَوَكَّلِ ٱلْمُؤْمِنُونَ

Punjabi Translation - Arif Haleemਯਾਦ ਕਰੋ! ਜਦੋਂ ਤੁਹਾਡੇ ਵਿੱਚੋਂ ਦੋ ਟੋਲੀਆਂ ਤਾਂ ਹਿੰਮਤ ਵੀ ਹਾਰ ਚੁੱਕੀਆਂ ਸਨ ਜੱਦੋਂ ਕਿ ਅੱਲਾਹ ਉਹਨਾਂ ਦਾ ਮਦਦ ਕਰਨ ਵਾਲਾ ਮੌਜੂਦ ਸੀ। ਸੋ ਈਮਾਨ ਵਾਲਿਆਂ ਨੂੰ ਉਸੇ ਅੱਲਾਹ ਦੀ ਪਾਕ ਜ਼ਾਤ ’ਤੇ ਭਰੋਸਾ ਰੱਖਣਾ ਚਾਹੀਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ نَصَرَكُمُ ٱللَّهُ بِبَدْرٍ وَأَنتُمْ أَذِلَّةٌ فَٱتَّقُوا۟ ٱللَّهَ لَعَلَّكُمْ تَشْكُرُونَ

Punjabi Translation - Arif Haleemਬਦਰ ਦੀ ਜੰਗ ਵਿਚ ਅੱਲਾਹ ਨੇ ਉਸ ਸਮੇਂ ਤੁਹਾਡੀ ਮਦਦ ਕੀਤੀ ਸੀ ਜਦੋਂ ਕਿ ਤੁਸੀਂ ਬਹੁਤ ਹੀ ਕਮਜ਼ੋਰ ਸੀ। ਤੁਸੀਂ ਅੱਲਾਹ ਤੋਂ ਡਰੋ ਤਾਂ ਜੋ ਤੁਸੀਂ ਅੱਲਾਹ ਦੇ ਸ਼ੁਕਰਗੁਜ਼ਾਰ ਬਣ ਸਕੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ تَقُولُ لِلْمُؤْمِنِينَ أَلَن يَكْفِيَكُمْ أَن يُمِدَّكُمْ رَبُّكُم بِثَلَٰثَةِ ءَالَٰفٍ مِّنَ ٱلْمَلَٰٓئِكَةِ مُنزَلِينَ

Punjabi Translation - Arif Haleem(ਹੇ ਨਬੀ! ਯਾਦ ਕਰੋ) ਜਦੋਂ ਤੁਸੀਂ ਈਮਾਨ ਵਾਲਿਆਂ ਨੂੰ ਕਹਿ ਰਹੇ ਸੀ, ਕੀ ਤੁਹਾਡੇ ਲਈ ਇਹ ਗੱਲ (ਤੱਸਲੀ ਲਈ) ਬਥੇਰੀ ਨਹੀਂ ਹੋਵੇਗੀ ਕਿ ਅੱਲਾਹ ਅਕਾਸ਼ੋਂ ਤਿੰਨ ਹਜ਼ਾਰ ਫ਼ਰਿਸ਼ਤੇ ਉਤਾਰ ਕੇ ਤੁਹਾਡੀ ਮਦਦ ਕਰੇ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلَىٰٓ إِن تَصْبِرُوا۟ وَتَتَّقُوا۟ وَيَأْتُوكُم مِّن فَوْرِهِمْ هَٰذَا يُمْدِدْكُمْ رَبُّكُم بِخَمْسَةِ ءَالَٰفٍ مِّنَ ٱلْمَلَٰٓئِكَةِ مُسَوِّمِينَ

Punjabi Translation - Arif Haleem(ਕਿਉਂ ਨਹੀਂ ਮਦਦ ਕਰੇਗਾ) ਜੇ ਤੁਸੀਂ ਸਬਰ ਤੋਂ ਕੰਮ ਲਵੋ ਤੇ ਅੱਲਾਹ ਤੋਂ ਡਰਦੇ ਰਹੋ ਅਤੇ ਜੇ ਵੈਰੀ ਤੁਹਾਡੇ ਉੱਤੇ ਹੱਲਾ ਬੋਲ ਦੇਣ ਤਾਂ ਤੁਹਾਡਾ ਰੱਬ ਉਸੇ ਸਮੇਂ ਤੁਹਾਡੀ ਸਹਾਇਤਾ ਪੰਜ ਹਜ਼ਾਰ ਫ਼ਰਿਸ਼ਤਿਆਂ ਨਾਲ ਕਰੇਗਾ, ਜਿਹਨਾਂ ’ਤੇ (ਪਛਾਣ ਲਈ) ਵਿਸ਼ੇਸ਼ ਨਿਸ਼ਾਨ ਲੱਗੇ ਹੋਣਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا جَعَلَهُ ٱللَّهُ إِلَّا بُشْرَىٰ لَكُمْ وَلِتَطْمَئِنَّ قُلُوبُكُم بِهِۦ وَمَا ٱلنَّصْرُ إِلَّا مِنْ عِندِ ٱللَّهِ ٱلْعَزِيزِ ٱلْحَكِيمِ

Punjabi Translation - Arif Haleemਇਹ ਅੱਲਾਹ ਵੱਲੋਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੇ ਤਾਂ ਜੋ ਇਸ ਤੋਂ ਤੁਹਾਡੇ ਮਨਾਂ ਨੂੰ ਤਸੱਲੀ ਹੋਵੇ। ਮਦਦ ਤਾਂ ਅੱਲਾਹ ਵੱਲੋਂ ਹੀ ਹੁੰਦੀ ਹੇ ਜਿਹੜਾ ਡਾਢਾ ਜ਼ੋਰਾਵਰ ਤੇ ਹਿਕਮਤ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لِيَقْطَعَ طَرَفًا مِّنَ ٱلَّذِينَ كَفَرُوٓا۟ أَوْ يَكْبِتَهُمْ فَيَنقَلِبُوا۟ خَآئِبِينَ

Punjabi Translation - Arif Haleem(ਇਹ ਰੱਬੀ ਸਹਾਇਤਾ ਇਸ ਲਈ ਸੀ ਕਿ) ਅੱਲਾਹ ਕਾਫ਼ਿਰਾਂ ਦੀ ਇਕ ਜਮਾਅਤ ਨੂੰ ਮਾਰ ਮੁਕਾਵੇ ਜਾਂ ਉਹਨਾਂ ਨੂੰ ਜ਼ਲੀਲ ਕਰ ਦੇਵੇ ਅਤੇ ਫ਼ੇਰ ਉਹ ਸਾਰੇ ਨਾ ਮੁਰਾਦ ਹੋਕੇ ਪਿਛਾਂਹ (ਮੱਕੇ ਨੂੰ) ਮੁੜ ਜਾਣ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَيْسَ لَكَ مِنَ ٱلْأَمْرِ شَىْءٌ أَوْ يَتُوبَ عَلَيْهِمْ أَوْ يُعَذِّبَهُمْ فَإِنَّهُمْ ظَٰلِمُونَ

Punjabi Translation - Arif Haleemਹੇ ਮੁਹੰਮਦ (ਸ:)! ਤੁਹਾਡੇ ਵੱਸ ਵਿਚ ਕੁੱਝ ਵੀ ਨਹੀਂ ਅੱਲਾਹ ਚਾਹੇ ਤਾਂ ਉਹਨਾਂ ਦੀ ਤੌਬਾ ਨੂੰ ਕਬੂਲ ਕਰ ਲਵੇ ਜਾਂ ਅਜ਼ਾਬ (ਸਜ਼ਾ) ਦੇ ਦੇਵੇ ਕਿਉਂ ਜੋ ਉਹ ਲੋਕ ਜ਼ਾਲਮ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِلَّهِ مَا فِى ٱلسَّمَٰوَٰتِ وَمَا فِى ٱلْأَرْضِ يَغْفِرُ لِمَن يَشَآءُ وَيُعَذِّبُ مَن يَشَآءُ وَٱللَّهُ غَفُورٌ رَّحِيمٌ

Punjabi Translation - Arif Haleemਅਕਾਸ਼ ਤੇ ਧਰਤੀ ਵਿਚ ਜੋ ਕੁੱਝ ਵੀ ਹੇ ਉਹ ਸਭ ਅੱਲਾਹ ਦਾ ਹੀ ਹੇ ਜਿਸ ਨੂੰ ਚਾਹੇ ਉਸ ਨੂੰ ਬਖ਼ਸ਼ ਦੇਵੇ ਚਾਹੇ ਤਾਂ ਅਜ਼ਾਬ (ਸਜ਼ਾ) ਦੇ ਦੇਵੇ। ਅੱਲਾਹ ਬਖ਼ਸ਼ਿਸ਼ ਕਰਨ ਵਾਲਾ ਤੇ ਮਿਹਰਬਾਨ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوا۟ لَا تَأْكُلُوا۟ ٱلرِّبَوٰٓا۟ أَضْعَٰفًا مُّضَٰعَفَةً وَٱتَّقُوا۟ ٱللَّهَ لَعَلَّكُمْ تُفْلِحُونَ

Punjabi Translation - Arif Haleemਹੇ ਈਮਾਨ ਵਾਲਿਓ! ਵਧਾ ਚੜ੍ਹਾ ਕੇ ਸੂਦ ਨਾ ਖਾਓ, ਅੱਲਾਹ ਤੋਂ ਡਰੋ ਤਾਂ ਜੋ ਤੁਹਾਨੂੰ (ਨਰਕ ਦੀ ਅੱਗ ਤੋਂ) ਬਚਾਇਆ ਜਾ ਸਕੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱتَّقُوا۟ ٱلنَّارَ ٱلَّتِىٓ أُعِدَّتْ لِلْكَٰفِرِينَ

Punjabi Translation - Arif Haleemਅਤੇ ਉਸ ਅੱਗ ਤੋਂ ਡਰੋ ਜਿਹੜੀ ਕਾਫ਼ਿਰਾਂ ਲਈ ਤਿਆਰ ਕੀਤੀ ਗਈ ਹੇ।[13]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَأَطِيعُوا۟ ٱللَّهَ وَٱلرَّسُولَ لَعَلَّكُمْ تُرْحَمُونَ

Punjabi Translation - Arif Haleemਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ) ਦੀ ਆਗਿਆ ਦੀ ਪਾਲਣਾ ਕਰੋ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ।[14]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَسَارِعُوٓا۟ إِلَىٰ مَغْفِرَةٍ مِّن رَّبِّكُمْ وَجَنَّةٍ عَرْضُهَا ٱلسَّمَٰوَٰتُ وَٱلْأَرْضُ أُعِدَّتْ لِلْمُتَّقِينَ

Punjabi Translation - Arif Haleemਆਪਣੇ ਰੱਬ ਦੀ ਬਖ਼ਸ਼ਿਸ਼ ਅਤੇ ਉਸ ਸਵਰਗ ਵੱਲ ਨੱਸ ਕੇ ਜਾਓ ਜਿਸ ਦਾ ਫੈਲਾਓ ਅਕਾਸ਼ਾਂ ਤੇ ਧਰਤੀ ਦੇ ਬਰਾਬਰ ਹੇ, ਜਿਹੜੀ ਰੱਬ ਤੋਂ ਡਰਨ ਵਾਲਿਆ ਲਈ ਬਣਾਈ ਗਈ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يُنفِقُونَ فِى ٱلسَّرَّآءِ وَٱلضَّرَّآءِ وَٱلْكَٰظِمِينَ ٱلْغَيْظَ وَٱلْعَافِينَ عَنِ ٱلنَّاسِ وَٱللَّهُ يُحِبُّ ٱلْمُحْسِنِينَ

Punjabi Translation - Arif Haleemਜਿਹੜੇ ਲੋਕ ਖ਼ੁਸ਼ਹਾਲੀ ਜਾਂ ਮੰਦਹਾਲੀ ਵੇਲੇ ਰੱਬ ਦੀ ਰਾਹ ਵਿਚ ਖ਼ਰਚ ਕਰਦੇ ਹਨ, ਗੁੱਸੇ ਨੂੰ ਪੀ ਜਾਣ ਵਾਲੇ ਹਨ ਅਤੇ ਲੋਕਾਂ (ਦੀਆਂ ਭੁੱਲਾਂ) ਨੂੰ ਮੁਆਫ਼ ਕਰਨ ਵਾਲੇ ਹਨ ਅਜਿਹੇ ਨੇਕ ਲੋਕਾਂ ਨੂੰ ਹੀ ਅੱਲਾਹ ਪਸੰਦ ਕਰਦਾ ਹੇ । [15]

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَٱلَّذِينَ إِذَا فَعَلُوا۟ فَٰحِشَةً أَوْ ظَلَمُوٓا۟ أَنفُسَهُمْ ذَكَرُوا۟ ٱللَّهَ فَٱسْتَغْفَرُوا۟ لِذُنُوبِهِمْ وَمَن يَغْفِرُ ٱلذُّنُوبَ إِلَّا ٱللَّهُ وَلَمْ يُصِرُّوا۟ عَلَىٰ مَا فَعَلُوا۟ وَهُمْ يَعْلَمُونَ

Punjabi Translation - Arif Haleemਜਦੋਂ ਉਹਨਾਂ (ਨੇਕ ਲੋਕਾਂ) ਤੋਂ ਕੋਈ ਅਸ਼ਲੀਲ ਹਰਕਤ ਹੋ ਜਾਂਦੀ ਹੇ ਜਾਂ (ਕੋਈ ਪਾਪ ਕਰਕੇ) ਆਪਣੇ ਉੱਤੇ ਜ਼ੁਲਮ ਕਰ ਬੈਠਦੇ ਹਨ ਤਾਂ (ਉਸੇ ਵੇਲੇ) ਅੱਲਾਹ ਨੂੰ ਯਾਦ ਕਰਦੇ ਹਨ ਅਤੇ ਆਪਣੇ ਗੁਨਾਹਾਂ ਲਈ ਖਿਮਾ ਚਾਹੁੰਦੇ ਹਨ। ਹਕੀਕਤ ਵਿਚ ਅੱਲਾਹ ਤੋਂ ਛੁੱਟ ਹੋਰ ਕੋਣ ਹੇ ਜਿਹੜਾ ਗੁਨਾਹਾਂ ਨੂੰ ਬਖ਼ਸ਼ ਸਕਦਾ ਹੇ ਅਤੇ ਇਹ ਨੇਕ ਲੋਕ ਜਾਣਦੇ ਹੋਏ ਆਪਣੀ ਕਰਨੀ ਉੱਤੇ ਅੜੀ ਨਹੀਂ ਕਰਦੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أُو۟لَٰٓئِكَ جَزَآؤُهُم مَّغْفِرَةٌ مِّن رَّبِّهِمْ وَجَنَّٰتٌ تَجْرِى مِن تَحْتِهَا ٱلْأَنْهَٰرُ خَٰلِدِينَ فِيهَا وَنِعْمَ أَجْرُ ٱلْعَٰمِلِينَ

Punjabi Translation - Arif Haleemਅਜਿਹੇ (ਨੇਕ) ਲੋਕਾਂ ਦਾ ਬਦਲਾ ਉਹਨਾਂ ਦੇ ਰੱਬ ਵੱਲੋਂ ਉਹਨਾਂ ਦੀ ਬਖ਼ਸ਼ਿਸ਼ ਹੇ ਅਤੇ ਜੰਨਤਾਂ ਦੇ ਬਾਗ਼ ਹਨ ਜਿਹਨਾਂ ਹੇਠ ਨਹਿਰਾਂ ਵਗਦੀਆਂ ਹਨ ਜਿਹਨਾਂ ਵਿਚ ਉਹ ਸਦਾ ਰਹਿਣਗੇ। ਕਿੰਨਾ ਵਧੀਆ ਬਦਲਾ ਹੇ ਉਹਨਾਂ ਨੇਕ ਕੰਮ ਕਰਨ ਵਾਲਿਆਂ ਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

قَدْ خَلَتْ مِن قَبْلِكُمْ سُنَنٌ فَسِيرُوا۟ فِى ٱلْأَرْضِ فَٱنظُرُوا۟ كَيْفَ كَانَ عَٰقِبَةُ ٱلْمُكَذِّبِينَ

Punjabi Translation - Arif Haleemਤੁਹਾਥੋਂ ਪਹਿਲਾਂ ਵੀ (ਹੇ ਨਬੀ!) ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ, ਸੋ ਤੁਸੀਂ ਧਰਤੀ ’ਤੇ ਘੁੰਮ ਫ਼ਿਰਕੇ ਵੇਖੋ ਕਿ (ਰੱਬੀ ਫ਼ਰਮਾਨ ਨੂੂੰ) ਝੁਠਲਾਉਣ ਵਾਲਿਆਂ ਦਾ ਅੰਤ ਕੀ ਹੋਇਆ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هَٰذَا بَيَانٌ لِّلنَّاسِ وَهُدًى وَمَوْعِظَةٌ لِّلْمُتَّقِينَ

Punjabi Translation - Arif Haleemਆਮ ਲੋਕਾਂ ਲਈ ਤਾਂ ਇਹ (.ਕੁਰਆਨ) ਕੇਵਲ ਇਕ ਕਿਤਾਬ ਹੇ ਪਰ ਰੱਬ ਤੋਂ ਡਰਨ ਵਾਲਿਆਂ ਲਈ ਇਹ ਹਿਦਾਇਤ ਤੇ ਨਸੀਹਤ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَهِنُوا۟ وَلَا تَحْزَنُوا۟ وَأَنتُمُ ٱلْأَعْلَوْنَ إِن كُنتُم مُّؤْمِنِينَ

Punjabi Translation - Arif Haleemਹੇ ਈਮਾਨ ਵਾਲਿਓ! ਤੁਸੀਂ ਦਿਲ ਨਾ ਛੱਡੋ ਅਤੇ ਨਾ ਹੀ ਚਿੰਤਾ ਕਰੋ। ਜੇ ਤੁਸੀਂ (ਸੱਚੇ) ਈਮਾਨ ਵਾਲੇ ਹੋ ਤਾਂ ਤੁਸੀਂ ਹੀ (ਕਾਫ਼ਿਰਾਂ ’ਤੇ) ਭਾਰੂ ਰਹੋਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِن يَمْسَسْكُمْ قَرْحٌ فَقَدْ مَسَّ ٱلْقَوْمَ قَرْحٌ مِّثْلُهُۥ وَتِلْكَ ٱلْأَيَّامُ نُدَاوِلُهَا بَيْنَ ٱلنَّاسِ وَلِيَعْلَمَ ٱللَّهُ ٱلَّذِينَ ءَامَنُوا۟ وَيَتَّخِذَ مِنكُمْ شُهَدَآءَ وَٱللَّهُ لَا يُحِبُّ ٱلظَّٰلِمِينَ

Punjabi Translation - Arif Haleemਜੇ ਤੁਹਾਨੂੰ (ਉਹਦ ਦੀ ਜੰਗ ਵਿਚ) ਜ਼ਖ਼ਮ ਲੱਗੇ ਹਨ ਤਾਂ ਅਜਿਹੇ ਜ਼ਖ਼ਮ (ਬਦਰ ਦੀ ਜੰਗ ਵਿਚ) ਕਾਫ਼ਿਰਾਂ ਨੂੰ ਵੀ ਲੱਗ ਚੁੱਕੇ ਹਨ। ਅਸੀਂ (ਅੱਲਾਹ) ਲੋਕਾਂ ਵਿਚਾਲੇ ਦਿਨਾਂ ਨੂੰ ਬਦਲਦੇ ਰਹਿੰਦੇ ਹਾਂ। ਤੁਹਾਨੂੰ ਇਹ ਜ਼ਖ਼ਮ ਇਸ ਲਈ ਲੱਗੇ ਸਨ ਕਿ ਅੱਲਾਹ ਇਹ ਵੇਖਣਾ ਚਾਹੁੰਦਾ ਸੀ ਕਿ ਤੁਹਾਡੇ ਵਿੱਚੋਂ ਈਮਾਨ ਵਾਲਾ ਕੌਣ ਹੇ ? ਉਹ (ਅੱਲਾਹ) ਤੁਹਾਡੇ ਵਿੱਚੋਂ ਕੁੱਝ ਨੂੰ ਸ਼ਹਾਦਤ ਦੀ ਉੱਚੀ ਪਦਵੀ ਦੇਣਾ ਚਾਹੁੰਦਾ ਸੀ। ਅੱਲਾਹ ਜ਼ਾਲਮਾਂ ਨੂੰ ਪਸੰਦ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِيُمَحِّصَ ٱللَّهُ ٱلَّذِينَ ءَامَنُوا۟ وَيَمْحَقَ ٱلْكَٰفِرِينَ

Punjabi Translation - Arif Haleem(ਇਹ ਕਾਰਨ ਵੀ ਸੀ) ਕਿ ਅੱਲਾਹ ਈਮਾਨ ਵਾਲਿਆਂ ਨੂੰ ਪਾਕ ਸਾਫ਼ ਕਰਨਾ ਅਤੇ ਕਾਫ਼ਿਰਾਂ ਨੂੰ ਖ਼ਤਮ ਕਰਨਾ ਚਾਹੁੰਦਾ ਸੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَمْ حَسِبْتُمْ أَن تَدْخُلُوا۟ ٱلْجَنَّةَ وَلَمَّا يَعْلَمِ ٱللَّهُ ٱلَّذِينَ جَٰهَدُوا۟ مِنكُمْ وَيَعْلَمَ ٱلصَّٰبِرِينَ

Punjabi Translation - Arif Haleem(ਹੇ ਈਮਾਨ ਵਾਲਿਓ!) ਕੀ ਤੁਸੀਂ ਇਹ ਸਮਝ ਬੈਠੇ ਹੋ ਕਿ ਤੁਸੀਂ ਐਵੇਂ ਹੀ ਜੰਨਤ ਵਿਚ ਚਲੇ ਜਾਉਗੇ ? ਜਦ ਕਿ ਅਜੇ ਅੱਲਾਹ ਨੇ ਇਹ ਤਾਂ ਵੇਖਿਆ ਹੀ ਨਹੀਂ ਕਿ ਤੁਹਾਡੇ ਵਿੱਚੋਂ ਰੱਬ ਦੀ ਰਾਹ ਵਿਚ ਜਾਨ ਵਾਰ ਦੇਣ ਵਾਲੇ ਅਤੇ ਸਬਰ ਕਰਨ ਵਾਲੇ ਕੌਣ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ كُنتُمْ تَمَنَّوْنَ ٱلْمَوْتَ مِن قَبْلِ أَن تَلْقَوْهُ فَقَدْ رَأَيْتُمُوهُ وَأَنتُمْ تَنظُرُونَ

Punjabi Translation - Arif Haleemਜੰਗ ਹੋਣ ਤੋਂ ਪਹਿਲਾਂ ਤਾਂ ਤੁਸੀਂ ਮੌਤ (ਸ਼ਹੀਦ ਹੋਣ) ਦੀਆਂ ਕਾਮਨਾਵਾਂ ਕਰਦੇ ਸੀ। ਸੋ ਹੁਣ ਤੁਸੀਂ ਮੌਤ ਨੂੰ ਆਪਣੀ ਅੱਖੀਂ ਵੇਖ ਲਿਆ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا مُحَمَّدٌ إِلَّا رَسُولٌ قَدْ خَلَتْ مِن قَبْلِهِ ٱلرُّسُلُ أَفَإِي۟ن مَّاتَ أَوْ قُتِلَ ٱنقَلَبْتُمْ عَلَىٰٓ أَعْقَٰبِكُمْ وَمَن يَنقَلِبْ عَلَىٰ عَقِبَيْهِ فَلَن يَضُرَّ ٱللَّهَ شَيْـًٔا وَسَيَجْزِى ٱللَّهُ ٱلشَّٰكِرِينَ

Punjabi Translation - Arif Haleemਮੁਹੰਮਦ(ਸ:) ਕੇਵਲ ਇਕ ਰਸੂਲ ਹੀ ਹਨ, ਇਹਨਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਹੋ ਚੁੱਕੇ ਹਨ। ਜੇ ਇਹਨਾਂ (ਮੁਹੰਮਦ ਸ:) ਦਾ ਦਿਹਾਂਤ ਹੋ ਜਾਵੇ ਜਾਂ ਇਹ ਸ਼ਹੀਦ ਹੋ ਜਾਣ ਤਾਂ ਕੀ ਤੁਸੀਂ ਇਸਲਾਮ ਤੋਂ ਆਪਣੇ ਪੈਰ ਪਿੱਛੇ ਖਿੱਚ ਲਵੋਗੇ ? ਜਿਹੜਾ (ਇਸਲਾਮ ਤੋਂ) ਪਿਛਲੇ ਪੈਰੀਂ ਫਿਰੇਗਾ ਤਾਂ ਉਹ ਅੱਲਾਹ ਦਾ ਉੱਕਾ ਹੀ ਕੁੱਝ ਨਹੀਂ ਵਿਗਾੜ ਸਕੇਗਾ। ਅੱਲਾਹ (ਛੇਤੀ ਹੀ ਹਰ ਹਾਲ ਵਿਚ ਰੱਬ ਦਾ) ਸ਼ੁਕਰ ਕਰਨ ਵਾਲਿਆਂ ਨੂੰ ਵਧੀਆ ਬਦਲਾ ਦੇਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا كَانَ لِنَفْسٍ أَن تَمُوتَ إِلَّا بِإِذْنِ ٱللَّهِ كِتَٰبًا مُّؤَجَّلًا وَمَن يُرِدْ ثَوَابَ ٱلدُّنْيَا نُؤْتِهِۦ مِنْهَا وَمَن يُرِدْ ثَوَابَ ٱلْـَٔاخِرَةِ نُؤْتِهِۦ مِنْهَا وَسَنَجْزِى ٱلشَّٰكِرِينَ

Punjabi Translation - Arif Haleemਅੱਲਾਹ ਦੀ ਆਗਿਆ ਤੋਂ ਬਿਨਾਂ ਕੋਈ ਜੀਵ ਮਰ ਨਹੀਂ ਸਕਦਾ ਉਸ ਨੇ (ਸਭ ਦੀ) ਮੌਤ ਦਾ ਸਮਾਂ ਲਿਖਿਆ ਹੋਇਆ ਹੇ। ਸੰਸਾਰ ਦੀ ਇੱਛਾ ਰੱਖਣ ਵਾਲਿਆਂ ਨੂੰ ਅਸੀਂ ਦੁਨੀਆਂ ਵਿਚ ਹੀ ਕੁੱਝ ਦੇ ਦਿੰਦੇ ਹਾਂ ਅਤੇ ਜਿਹੜੇ ਆਖ਼ਿਰਤ ਵਿਚ ਬਦਲਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਖ਼ਿਰਤ ਵਿਚ ਦੇ ਦਿੰਦੇ ਹਾਂ ਅਤੇ (ਰੱਬ ਦਾ) ਸ਼ੁਕਰ ਕਰਨ ਵਾਲਿਆਂ ਨੂੰ ਅਸੀਂ ਚੰਗਾ ਬਦਲਾ ਦੇਵਾਂਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَكَأَيِّن مِّن نَّبِىٍّ قَٰتَلَ مَعَهُۥ رِبِّيُّونَ كَثِيرٌ فَمَا وَهَنُوا۟ لِمَآ أَصَابَهُمْ فِى سَبِيلِ ٱللَّهِ وَمَا ضَعُفُوا۟ وَمَا ٱسْتَكَانُوا۟ وَٱللَّهُ يُحِبُّ ٱلصَّٰبِرِينَ

Punjabi Translation - Arif Haleemਕਿੰਨੇ ਹੀ ਨਬੀ ਅਜਿਹੇ ਹੋ ਚੁੱਕੇ ਹਨ ਜਿਨ੍ਹਾਂ ਨਾਲ ਮਿਲਕੇ ਬਹੁਤ ਸਾਰੇ ਅੱਲਾਹ ਵਾਲਿਆਂ ਨੇ ਜਿਹਾਦ ਕੀਤਾ ਰੁੈ, ਉਹਨਾਂ ਨੂੰ ਵੀ ਅੱਲਾਹ ਦੀ ਰਾਹ ਵਿਚ ਮੁਸੀਬਤਾਂ ਦਾ ਸਾਹਮਣਾ ਕਰਨਾਂ ਪਿਆ ਪ੍ਰੰਤੂ ਨਾ ਤਾਂ ਉਹਨਾਂ ਨੇ ਹਿੱਮਤ ਹੀ ਹਾਰੀ, ਨਾ ਹੀ ਕੰਮਜ਼ੋਰੀ ਵਿਖਾਈ ਅਤੇ ਨਾ ਹੀ ਕਾਫ਼ਿਰਾਂ ਅੱਗੇ ਨੀਵੇਂ ਹੋਏ। ਅੱਲਾਹ (ਅਜਿਹੇ) ਸਬਰ ਕਰਨ ਵਾਲਿਆਂ ਨੂੰ ਹੀ ਪਸੰਦ ਕਰਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا كَانَ قَوْلَهُمْ إِلَّآ أَن قَالُوا۟ رَبَّنَا ٱغْفِرْ لَنَا ذُنُوبَنَا وَإِسْرَافَنَا فِىٓ أَمْرِنَا وَثَبِّتْ أَقْدَامَنَا وَٱنصُرْنَا عَلَى ٱلْقَوْمِ ٱلْكَٰفِرِينَ

Punjabi Translation - Arif Haleemਇਹ (ਨੇਕ ਲੋਕ) ਤਾਂ ਇਹੋ ਕਹਿੰਦੇ ਹਨ ਕਿ ਹੇ ਸਾਡੇ ਪਾਲਣਹਾਰ! ਸਾਡੇ ਗੁਨਾਹਾਂ ਨੂੰ ਬਖ਼ਸ਼ ਦੇ ਅਤੇ ਸਾਥੋਂ ਸਾਡੇ ਕੰਮਾਂ ਵਿਚ ਜੋ ਤੇਰੇ ਹੁਕਮਾਂ ਦੀ ਉਲੰਘਣਾ ਹੋਈ ਰੁ ਉਸ ਨੂੰ ਵੀ ਮੁਆਫ਼ ਕਰਦੇ ਅਤੇ ਸਾਡੇ ਪੈਰਾਂ ਨੂੰ (ਜਿਹਾਦ ਕਰਨ ਵੇਲੇ) ਜਮਾ ਦੇ ਅਤੇ ਕਾਫ਼ਿਰਾਂ ਦੇ ਮੁਕਾਬਲੇ ਸਾਡੀ ਮਦਦ ਫ਼ਰਮਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَـَٔاتَىٰهُمُ ٱللَّهُ ثَوَابَ ٱلدُّنْيَا وَحُسْنَ ثَوَابِ ٱلْـَٔاخِرَةِ وَٱللَّهُ يُحِبُّ ٱلْمُحْسِنِينَ

Punjabi Translation - Arif Haleemਸੋ ਅੱਲਾਹ ਨੇ ਉਹਨਾਂ ਲੋਕਾਂ ਨੂੰ ਦੁਨੀਆਂ ਵਿਚ ਵੀ ਬਦਲਾ ਦਿੱਤਾ ਅਤੇ ਆਖ਼ਿਰਤ ਵਿਚ ਬਦਲਾ (ਇਸ ਦੁਨੀਆਂ ਤੋਂ) ਸੋਹਣਾ ਬਖ਼ਸ਼ੇਗਾ। ਅੱਲਾਹ ਨੇਕ ਲੋਕਾਂ ਨੂੰ ਹੀ ਆਪਣਾ ਮਿਤੱਰ ਬਣਾਉਂਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوٓا۟ إِن تُطِيعُوا۟ ٱلَّذِينَ كَفَرُوا۟ يَرُدُّوكُمْ عَلَىٰٓ أَعْقَٰبِكُمْ فَتَنقَلِبُوا۟ خَٰسِرِينَ

Punjabi Translation - Arif Haleemਹੇ ਈਮਾਨ ਵਾਲਿਓ! ਜੇ ਤੁਸੀਂ ਕਾਫ਼ਿਰਾਂ ਦੀਆਂ ਗੱਲਾਂ ਮੰਨੋਗੇ ਤਾਂ ਇਹ ਤੁਹਾਨੂੰ ਪੁੱਠੇ ਫੇਰ ਲੈ ਜਾਣਗੇ [16] (ਭਾਵ ਤੁਹਾਨੂੰ ਮੁੜ ਕਾਫ਼ਿਰ ਬਣਾ ਦੇਣਗੇ) ਫੇਰ ਤੁਸੀਂ ਨਾ ਮੁਰਾਦ ਹੋ ਜਾਓਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

بَلِ ٱللَّهُ مَوْلَىٰكُمْ وَهُوَ خَيْرُ ٱلنَّٰصِرِينَ

Punjabi Translation - Arif Haleemਹਕੀਕਤ ਵਿਚ ਅੱਲਾਹ ਹੀ ਤੁਹਾਡਾ ਹਮਾਇਤੀ ਹੇ ਅਤੇ ਉਹੀਓ ਸਭ ਤੋਂ ਵਧੀਆ ਮਦਦ ਕਰਨ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

سَنُلْقِى فِى قُلُوبِ ٱلَّذِينَ كَفَرُوا۟ ٱلرُّعْبَ بِمَآ أَشْرَكُوا۟ بِٱللَّهِ مَا لَمْ يُنَزِّلْ بِهِۦ سُلْطَٰنًا وَمَأْوَىٰهُمُ ٱلنَّارُ وَبِئْسَ مَثْوَى ٱلظَّٰلِمِينَ

Punjabi Translation - Arif Haleemਅਸੀਂ (ਅੱਲਾਹ ਛੇਤੀ ਹੀ) ਕਾਫ਼ਿਰਾਂ ਦੇ ਮਨਾਂ ਵਿਚ ਤੁਹਾਡਾ ਰੋਅਬ ਬਿਠਾਂ ਦੇਵਾਂਗੇ ਇਸ ਲਈ ਕਿ ਇਹ ਲੋਕੀ ਅੱਲਾਹ ਦੇ ਨਾਲ ਉਹਨਾਂ ਨੂੰ ਵੀ (ਰੱਬ ਦੀ ਖ਼ੁਦਾਈ ਵਿਚ) ਸ਼ਰੀਕ ਕਰਦੇ ਹਨ ਜਿਸ ਦੀ ਕੋਈ ਵੀ ਦਲੀਲ ਰੱਬ ਵੱਲੋਂ ਨਹੀਂ ਉਤਾਰੀ ਗਈ। ਉਹਨਾਂ ਦਾ ਟਿਕਾਣਾ ਨਰਕ ਹੀ ਹੇ ਅਤੇ ਇਹ ਇਹਨਾਂ (ਸ਼ਿਰਕ ਕਰਨ ਵਾਲੇ) ਜ਼ਾਲਮਾਂ ਲਈ ਭੈੜੀ ਜਗ੍ਹਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَقَدْ صَدَقَكُمُ ٱللَّهُ وَعْدَهُۥٓ إِذْ تَحُسُّونَهُم بِإِذْنِهِۦ حَتَّىٰٓ إِذَا فَشِلْتُمْ وَتَنَٰزَعْتُمْ فِى ٱلْأَمْرِ وَعَصَيْتُم مِّنۢ بَعْدِ مَآ أَرَىٰكُم مَّا تُحِبُّونَ مِنكُم مَّن يُرِيدُ ٱلدُّنْيَا وَمِنكُم مَّن يُرِيدُ ٱلْـَٔاخِرَةَ ثُمَّ صَرَفَكُمْ عَنْهُمْ لِيَبْتَلِيَكُمْ وَلَقَدْ عَفَا عَنكُمْ وَٱللَّهُ ذُو فَضْلٍ عَلَى ٱلْمُؤْمِنِينَ

Punjabi Translation - Arif Haleemਹੇ ਨਬੀ! ਬੇਸ਼ੱਕ ਅੱਲਾਹ ਨੇ ਤੁਹਾਡੇ ਨਾਲ (ਮਦਦ ਕਰਨ ਦਾ) ਕੀਤਾ ਹੋਇਆ ਬਚਨ ਪੂਰੀ ਤਰ੍ਹਾਂ ਨਿਭਾਇਆ ਜਦੋਂ ਤੁਸੀਂ (ਉਹਦ ਵਿਚ) ਉਸ ਦੇ ਹੁਕਮ ਨਾਲ ਕਾਫ਼ਿਰਾਂ ਨੂੰ ਕਤਲ ਕਰ ਰਹੇ ਸੀ, ਪਰ ਜਦੋਂ ਤੁਸੀਂ ਕੰਮਜ਼ੋਰੀ ਵਿਖਾਈ ਅਤੇ ਆਪਣੇ ਕੰਮਾਂ ਵਿਚ ਇਕ ਦੂਜੇ ਨਾਲ ਮਤਭੇਦ ਕੀਤਾ ਅਤੇ ਜਿਵੇਂ ਹੀ ਅੱਲਾਹ ਨੇ ਤੁਹਾਨੂੰ (ਗ਼ਨੀਮਤ ਦੇ ਮਾਲ ਦੀ ਝਲਕ) ਵਿਖਾਈ ਜਿਸ ਨਾਲ ਤੁਸੀਂ ਮੁਹੱਬਤ ਕਰਦੇ ਸੀ ਤਾਂ ਤੁਸੀਂ (ਰਸੂਲ ਦੀ) ਨਾ-ਫ਼ਰਮਾਨੀ ਕੀਤੀ। ਇਹ ਇਸ ਲਈ ਕਿ ਤੁਹਾਡੇ ਵਿੱਚੋਂ ਕੁੱਝ ਲੋਕ ਦੁਨੀਆਂ ਨੂੰ ਚਾਹੁੰਦੇ ਸੀ ਅਤੇ ਕੁੱਝ ਆਖ਼ਿਰਤ ਦੇ ਹੀ ਇਛੁੱਕ ਸਨ। ਫੇਰ ਅੱਲਾਹ ਨੇ ਤੁਹਾਨੂੰ ਕਾਫ਼ਿਰਾਂ ਦੇ ਮੁਕਾਬਲੇ ਵਿਚ ਪਰਾਜਿਤ ਕਰ ਦਿੱਤਾ ਤਾਂ ਜੋ ਤੁਹਾਡੀ ਅਜ਼ਮਾਇਸ਼ ਕਰੇ। ਫੇਰ ਵੀ ਅੱਲਾਹ ਨੇ ਤੁਹਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦਿੱਤਾ। ਅੱਲਾਹ ਈਮਾਨ ਵਾਲਿਆਂ ’ਤੇ ਬਹੁਤ ਹੀ ਵੱਡੀ ਮਿਹਰ ਕਰਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِذْ تُصْعِدُونَ وَلَا تَلْوُۥنَ عَلَىٰٓ أَحَدٍ وَٱلرَّسُولُ يَدْعُوكُمْ فِىٓ أُخْرَىٰكُمْ فَأَثَٰبَكُمْ غَمًّۢا بِغَمٍّ لِّكَيْلَا تَحْزَنُوا۟ عَلَىٰ مَا فَاتَكُمْ وَلَا مَآ أَصَٰبَكُمْ وَٱللَّهُ خَبِيرٌۢ بِمَا تَعْمَلُونَ

Punjabi Translation - Arif Haleemਯਾਦ ਕਰੋ ਜਦੋਂ ਤੁਸੀਂ (ਹਾਰ ਦੇ ਕਾਰਨ ਮੈਦਾਨ ਵਿੱਚੋਂ) ਭੱਜੇ ਜਾ ਰਹੇ ਸੀ ਅਤੇ ਕਿਸੇ ਵੱਲ ਮੁੜ ਕੇ ਵੇਖਦੇ ਵੀ ਨਹੀਂ ਸੀ ਅਤੇ ਰਸੂਲ (ਹਜ਼ਰਤ ਮਹੁੰਮਦ) ਤੁਹਾਡੇ ਪਿੱਛੇ ਤੁਹਾਨੂੰ ਸੱਦ ਰਹੇ ਸੀ। ਫੇਰ ਅੱਲਾਹ ਨੇ ਤੁਹਾਨੂੰ ਉੱਪਰ ਥੱਲੇ ਦੁੱਖ ਇਸ ਲਈ ਦਿੱਤੇ ਤਾਂ ਜੋ ਤੁਸੀਂ ਸਿੱਖਿਆ ਪ੍ਰਾਪਤ ਕਰ ਸਕੋਂ ਕਿ ਜੋ ਵੀ ਤੁਹਾਡੇ ਹੱਥੋਂ ਖੁੱਸ ਜਾਵੇ ਜਾਂ ਤੁਹਾਡੇ ’ਤੇ ਕੋਈ ਮੁਸੀਬਤ ਆ ਜਾਵੇ ਉਸ ਉੱਤੇ ਤੁਹਾਨੂੰ ਉਦਾਸ ਹੋਣ ਦੀ ਕੋਈ ਲੋੜ ਨਹੀਂ। ਅੱਲਾਹ ਤੁਹਾਡੇ ਅਮਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ثُمَّ أَنزَلَ عَلَيْكُم مِّنۢ بَعْدِ ٱلْغَمِّ أَمَنَةً نُّعَاسًا يَغْشَىٰ طَآئِفَةً مِّنكُمْ وَطَآئِفَةٌ قَدْ أَهَمَّتْهُمْ أَنفُسُهُمْ يَظُنُّونَ بِٱللَّهِ غَيْرَ ٱلْحَقِّ ظَنَّ ٱلْجَٰهِلِيَّةِ يَقُولُونَ هَل لَّنَا مِنَ ٱلْأَمْرِ مِن شَىْءٍ قُلْ إِنَّ ٱلْأَمْرَ كُلَّهُۥ لِلَّهِ يُخْفُونَ فِىٓ أَنفُسِهِم مَّا لَا يُبْدُونَ لَكَ يَقُولُونَ لَوْ كَانَ لَنَا مِنَ ٱلْأَمْرِ شَىْءٌ مَّا قُتِلْنَا هَٰهُنَا قُل لَّوْ كُنتُمْ فِى بُيُوتِكُمْ لَبَرَزَ ٱلَّذِينَ كُتِبَ عَلَيْهِمُ ٱلْقَتْلُ إِلَىٰ مَضَاجِعِهِمْ وَلِيَبْتَلِىَ ٱللَّهُ مَا فِى صُدُورِكُمْ وَلِيُمَحِّصَ مَا فِى قُلُوبِكُمْ وَٱللَّهُ عَلِيمٌۢ بِذَاتِ ٱلصُّدُورِ

Punjabi Translation - Arif Haleemਫੇਰ ਉਸ (ਅੱਲਾਹ ਨੇ ਕਸ਼ਟ ਮਗਰੋਂ) ਤੁਹਾਡੇ ’ਤੇ ਸੰਤੋਖ ਨਾਜ਼ਿਲ ਕੀਤਾ ਅਤੇ ਤੁਹਾਡੇ ਵਿੱਚੋਂ ਇਕ ਟੋਲੇ ਨੂੰ ਉਂਘ ਆਉਣ ਲੱਗ ਪਈ, ਹਾਂ ਇਹਨਾਂ ਵਿੱਚੋਂ ਕੁੱਝ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਦੀ ਚਿੰਤਾ ਲੱਗੀ ਹੋਈ ਸੀ, ਇਹ ਲੋਕ ਅੱਲਾਹ ਪ੍ਰਤੀ ਤਰ੍ਹਾਂ -ਤਰ੍ਹਾਂ ਦੀਆਂ ਅਗਿਆਨਤਾ ਭਰੀਆਂ ਗੱਲਾਂ ਕਰ ਰਹੇ ਸਨ ਕਿ ਸਾਨੂੰ ਵੀ ਰੱਬ ਨੇ ਕੋਈ ਅਧਿਕਾਰ ਦਿੱਤਾ ਹੇ ? (ਹੇ ਨਬੀ!) ਤੁਸੀਂ ਆਖ ਦਿਓ ਕਿ ਸਾਰੇ ਕੰਮ ਅੱਲਾਹ ਦੇ ਹੀ ਅਧਿਕਾਰ ਵਿਚ ਹਨ। ਉਹ ਲੋਕ ਆਪਣੇ ਦਿਲਾਂ ਦੀਆਂ ਗੱਲਾਂ ਤੁਹਾਨੂੰ ਨਹੀਂ ਦੱਸਦੇ। ਕਹਿੰਦੇ ਹਨ, ਕੀ ਜੇਕਰ ਸਾਨੂੰ ਵੀ ਕੱਝ ਅਧਿਕਾਰ ਹੁੰਦਾ ਤਾਂ ਅਸੀਂ ਇਸ ਥਾਂ ’ਤੇ ਕਤਲ ਨਾ ਕੀਤੇ ਜਾਂਦੇ। (ਹੇ ਨਬੀ!) ਤੁਸੀਂ ਆਖ ਦਿਓ ਕਿ ਜੇ ਤੁਸੀਂ ਆਪਣੇ ਘਰਾਂ ਵਿਚ ਹੁੰਦੇ ਫੇਰ ਵੀ ਜਿਨ੍ਹਾਂ ਦੀ ਤਕਦੀਰ ਵਿਚ ਕਤਲ ਹੋਣਾ ਸੀ ਉਹ ਆਪਣੇ ਮਰਨ ਟਿਕਾਣਿਆਂ ਵੱਲ ਆਪ ਹੀ ਨਿਕਲ ਆਉਂਦੇ। ਇਹ ਸਭ ਕੁੱਝ ਇਸ ਲਈ ਹੋਇਆ ਸੀ ਕਿ ਜੋ ਕੁੱਝ ਵੀ ਤੁਹਾਡੇ ਮਨਾਂ ਵਿਚ ਹੇ (ਅੱਲਾਹ) ਉਸ ਨੂੰ ਪਰਖੇ ਅਤੇ ਜੋ ਵੀ ਤੁਹਾਡੇ ਮਨਾਂ ਵਿਚ ਖੋਟ ਹੇ ਉਸ ਨੂੰ ਪਾਕ ਕਰੇ। ਅੱਲਾਹ ਮਨਾਂ ਦੇ ਭੇਤਾਂ ਨੂੰ ਭਲੀ-ਭਾਂਤ ਜਾਣਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ تَوَلَّوْا۟ مِنكُمْ يَوْمَ ٱلْتَقَى ٱلْجَمْعَانِ إِنَّمَا ٱسْتَزَلَّهُمُ ٱلشَّيْطَٰنُ بِبَعْضِ مَا كَسَبُوا۟ وَلَقَدْ عَفَا ٱللَّهُ عَنْهُمْ إِنَّ ٱللَّهَ غَفُورٌ حَلِيمٌ

Punjabi Translation - Arif Haleemਬੇਸ਼ੱਕ ਜਦੋਂ ਦੋਵਾਂ ਧੜ੍ਹਿਆਂ ਦੀ ਓਹਦ ਵਿਚ ਟੱਕਰ ਹੋਈ ਸੀ ਉਦੋਂ ਤੁਹਾਡੇ (ਮੁਸਲਮਾਨਾਂ) ਵਿੱਚੋਂ ਜਿਨ੍ਹਾਂ ਨੇ ਪਿੱਠ ਵਿਖਾਈ ਸੀ ਉਹ ਲੋਕ ਆਪਣੀਆਂ ਕੁੱਝ ਕਮਜ਼ੋਰੀਆਂ ਕਾਰਨ ਸ਼ੈਤਾਨ ਦੇ ਬਹਿਕਾਵੇ ਵਿਚ ਆ ਗਏ ਪ੍ਰੰਤੂ ਫੇਰ ਅੱਲਾਹ ਨੇ ਉਹਨਾਂ ਨੂੰ ਮੁਆਫ਼ ਕਰ ਦਿੱਤਾ। ਬੇਸ਼ੱਕ ਅੱਲਾਹ ਡਾਢਾ ਬਖ਼ਸ਼ਣਹਾਰ ਅਤੇ ਵੱਡਾ ਸ਼ਹਿਣਸ਼ੀਲ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوا۟ لَا تَكُونُوا۟ كَٱلَّذِينَ كَفَرُوا۟ وَقَالُوا۟ لِإِخْوَٰنِهِمْ إِذَا ضَرَبُوا۟ فِى ٱلْأَرْضِ أَوْ كَانُوا۟ غُزًّى لَّوْ كَانُوا۟ عِندَنَا مَا مَاتُوا۟ وَمَا قُتِلُوا۟ لِيَجْعَلَ ٱللَّهُ ذَٰلِكَ حَسْرَةً فِى قُلُوبِهِمْ وَٱللَّهُ يُحْىِۦ وَيُمِيتُ وَٱللَّهُ بِمَا تَعْمَلُونَ بَصِيرٌ

Punjabi Translation - Arif Haleemਹੇ ਈਮਾਨ ਵਾਲਿਓ! ਤੁਸੀਂ ਉਹਨਾਂ ਲੋਕਾਂ ਵਾਂਗ ਨਾਂ ਹੋ ਜਾਣਾ ਜਿਨ੍ਹਾਂ ਨੇ ਕੁਫ਼ਰ ਕੀਤਾ ਸੀ ਅਤੇ ਆਪਣੇ ਮੁਸਲਮਾਨ ਭਰਾਵਾਂ ਲਈ, ਜਦੋਂ ਉਹ ਸਫ਼ਰ ਲਈ ਜਾਂ ਜਿਹਾਦ ਲਈ ਨਿਕਲਦੇ, ਹਮਦਰਦੀ ਵਜੋਂ ਆਖਦੇ ਕਿ ਜੇ ਇਹ ਸਾਡੇ ਕੋਲ ਹੁੰਦੇ ਤਾਂ ਨਾ ਉਹ ਕਿਸੇ ਨੂੰ ਮਾਰਦੇ ਨਾ ਹੀ ਆਪ ਮਰਦੇ। ਇੰਜ ਅੱਲਾਹ ਨੇ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਦੇ ਦਿਲਾਂ ਦੇ ਪਛਤਾਵੇ ਦਾ ਕਾਰਨ ਬਣਾ ਛੱਡਿਆ ਹੇ। ਅੱਲਾਹ ਹੀ ਜਿਉਂਦਾ ਰੱਖਣ ਵਾਲਾ ਅਤੇ ਮਾਰਨ ਵਾਲਾ ਹੇ ਅਤੇ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਵੇਖ ਰਿਹਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَئِن قُتِلْتُمْ فِى سَبِيلِ ٱللَّهِ أَوْ مُتُّمْ لَمَغْفِرَةٌ مِّنَ ٱللَّهِ وَرَحْمَةٌ خَيْرٌ مِّمَّا يَجْمَعُونَ

Punjabi Translation - Arif Haleemਜੇ ਤੁਸੀਂ ਅੱਲਾਹ ਦੀ ਰਾਹ ਵਿਚ ਮਾਰੇ ਜਾਓ ਜਾਂ ਮਰ ਜਾਓ ਤਾਂ ਬੇਸ਼ੱਕ ਅੱਲਾਹ ਦੀ ਬਖ਼ਸ਼ਿਸ਼ ਅਤੇ ਮਿਹਰਾਂ ਇਹਨਾਂ ਸੰਸਾਰਿਕ ਵਸਤੂਆਂ ਤੋਂ ਕੀਤੇ ਵਧੀਆ ਹਨ ਜਿਹੜੀਆਂ ਇਹ ਲੋਕ ਜੋੜਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَئِن مُّتُّمْ أَوْ قُتِلْتُمْ لَإِلَى ٱللَّهِ تُحْشَرُونَ

Punjabi Translation - Arif Haleemਭਾਵੇਂ ਤੁਸੀਂ (ਆਪਣੀ ਮੌਤ) ਆਪ ਮਰੋ ਜਾਂ ਤੁਸੀਂ ਮਾਰੇ ਜਾਓ, ਤੁਸਾਂ ਇਕੱਠੇ ਤਾਂ ਅੱਲਾਹ ਕੋਲ ਹੀ ਕੀਤੇ ਜਾਓਗੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَبِمَا رَحْمَةٍ مِّنَ ٱللَّهِ لِنتَ لَهُمْ وَلَوْ كُنتَ فَظًّا غَلِيظَ ٱلْقَلْبِ لَٱنفَضُّوا۟ مِنْ حَوْلِكَ فَٱعْفُ عَنْهُمْ وَٱسْتَغْفِرْ لَهُمْ وَشَاوِرْهُمْ فِى ٱلْأَمْرِ فَإِذَا عَزَمْتَ فَتَوَكَّلْ عَلَى ٱللَّهِ إِنَّ ٱللَّهَ يُحِبُّ ٱلْمُتَوَكِّلِينَ

Punjabi Translation - Arif Haleem(ਹੇ ਮੁਹੰਮਦ ਸ!) ਅੱਲਾਹ ਦੀ ਮਿਹਰ ਸਦਕਾ ਤੁਸੀਂ ਇਹਨਾਂ ਲੋਕਾਂ ਪ੍ਰਤੀ ਨਰਮ ਸੁਭਾਅ ਵਾਲੇ ਹੋ, ਜੇਕਰ ਤੁਸੀਂ ਕੌੜੀ ਜ਼ੁਬਾਨ ਅਤੇ ਕਠੋਰ ਦਿਲ ਵਾਲੇ ਹੁੰਦੇ ਤਾਂ ਇਹ ਸਾਰੇ ਲੋਕ ਤੁਹਾਡੇ ਆਲੇ-ਦੁਆਲੇ ਤੋਂ ਖਿੰਡ ਜਾਂਦੇ। ਸੋ ਤੁਸੀਂ ਇਹਨਾਂ (ਦੀਆਂ ਭੁੱਲਾਂ) ਨੂੰ ਮੁਆਫ਼ ਕਰ ਦੇਵੋ ਅਤੇ ਇਹਨਾਂ ਲਈ (ਰੱਬ ਤੋਂ) ਮੁਆਫ਼ੀ ਦੀ ਅਰਦਾਸ ਕਰੋ ਅਤੇ ਇਹਨਾਂ ਤੋਂ ਸਲਾਹ ਮਸ਼ਵਰਾ ਲੈ ਲਿਆ ਕਰੋ, ਫੇਰ ਜਦੋਂ ਤੁਹਾਡਾ ਇਰਾਦਾ (ਮਸ਼ਵਰੇ ਤੋਂ ਮਗਰੋਂ) ਕਿਸੇ ਸੁਝਾਓ ’ਤੇ ਪੱਕਾ ਹੋ ਜਾਵੇ ਤਾਂ ਫੇਰ (ਉਸ ’ਤੇ ਅਮਲ ਕਰਦੇ ਹੋਏ) ਅੱਲਾਹ ਉੱਤੇ ਭਰੋਸਾ ਕਰੋ। ਬੇਸ਼ੱਕ ਅੱਲਾਹ ਭਰੋਸਾ ਕਰਨ ਵਾਲਿਆਂ ਨੂੰ ਪਸੰਦ ਕਰਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِن يَنصُرْكُمُ ٱللَّهُ فَلَا غَالِبَ لَكُمْ وَإِن يَخْذُلْكُمْ فَمَن ذَا ٱلَّذِى يَنصُرُكُم مِّنۢ بَعْدِهِۦ وَعَلَى ٱللَّهِ فَلْيَتَوَكَّلِ ٱلْمُؤْمِنُونَ

Punjabi Translation - Arif Haleemਜੇ ਅੱਲਾਹ ਤੁਹਾਡੀ ਸਹਾਇਤਾ ’ਤੇ ਆ ਜਾਵੇ ਤਾਂ ਤੁਹਾਡੇ ’ਤੇ ਕੋਈ ਵੀ ਭਾਰੂ ਨਹੀਂ ਹੋ ਸਕਦਾ, ਜੇ ਉਹੀਓ ਤੁਹਾਨੂੰ (ਇਕੱਲਾ) ਛੱਡ ਦੇਵੇ ਤਾਂ ਉਸ ਪਿੱਛੋਂ ਕੋਣ ਹੇ ਜਿਹੜਾ ਤੁਹਾਡੀ ਸਹਾਇਤਾ ਕਰ ਸਕਦਾ ਹੇ ? ਈਮਾਨ ਵਾਲਿਆਂ ? ਤਾਂ ਅੱਲਾਹ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَا كَانَ لِنَبِىٍّ أَن يَغُلَّ وَمَن يَغْلُلْ يَأْتِ بِمَا غَلَّ يَوْمَ ٱلْقِيَٰمَةِ ثُمَّ تُوَفَّىٰ كُلُّ نَفْسٍ مَّا كَسَبَتْ وَهُمْ لَا يُظْلَمُونَ

Punjabi Translation - Arif Haleemਅਸੰਭਵ ਹੇ ਕਿ ਕਿਸੇ ਨਬੀ ਤੋਂ ਕਿਸੇ ਪ੍ਰਕਾਰ ਦੀ ਖ਼ਿਆਨਤ [17] (ਹੇਰਾ-ਫੇਰੀ) ਹੋਵੇ ਅਤੇ ਜੇ ਕੋਈ ਖ਼ਿਆਨਤ ਕਰੇਗਾ ਤਾਂ ਉਹ ਆਪਣੀ ਹੇਰਾ-ਫੇਰੀ ਨੂੰ ਲੈਕੇ ਕਿਆਮਤ ਦਿਹਾੜੇ (ਰੱਬ ਦੇ ਹਜ਼ੂਰ) ਹਾਜ਼ਿਰ ਹੋਵੇਗਾ, ਜਿੱਥੇ ਹਰ ਵਿਅਕਤੀ ਨੂੰ ਉਸ ਵੱਲੋਂ ਕੀਤੇ ਕੰਮਾਂ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ, ਕਿਸੇ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਹੀਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَفَمَنِ ٱتَّبَعَ رِضْوَٰنَ ٱللَّهِ كَمَنۢ بَآءَ بِسَخَطٍ مِّنَ ٱللَّهِ وَمَأْوَىٰهُ جَهَنَّمُ وَبِئْسَ ٱلْمَصِيرُ

Punjabi Translation - Arif Haleemਉਹ ਵਿਅਕਤੀ ਜਿਹੜਾ (ਸਦਾ ਹੀ) ਅੱਲਾਹ ਨੂੰ ਖ਼ੁਸ਼ ਕਰਨ ਵਿਚ ਲੱਗਿਆ ਰਹਿੰਦਾ ਹੇ, ਕੀ ਉਹ ਉਸ ਵਿਅਕਤੀ ਵਾਂਗ ਹੋ ਸਕਦਾ ਹੇ ਜਿਹੜਾ ਅੱਲਾਹ ਨੂੰ (ਆਪਣੇ ਕੰਮਾਂ ਕਾਰਨ ਸਦਾ) ਨਾਰਾਜ਼ ਰੱਖਦਾ ਹੇ ਅਤੇ ਜਿਨ੍ਹਾਂ ਦਾ ਟਿਕਾਣਾ ਨਰਕ ਹੇ ਜਿਹੜੀ ਬਹੁਤ ਹੀ ਭੈੜੀ ਥਾਂ ਹੇ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

هُمْ دَرَجَٰتٌ عِندَ ٱللَّهِ وَٱللَّهُ بَصِيرٌۢ بِمَا يَعْمَلُونَ

Punjabi Translation - Arif Haleemਅੱਲਾਹ ਕੋਲ ਉਨਾਂ (ਦੋਵੇਂ ਤਰ੍ਹਾਂ ਦੇ) ਲੋਕਾਂ ਲਈ (ਵੱਖਰੇ ਵੱਖਰੇ) ਦਰਜੇ ਹਨ ਅਤੇ ਉਹਨਾਂ ਸਭ ਦੇ ਅਮਲਾਂ ਨੂੰ ਅੱਲਾਹ ਵੇਖ ਰਿਹਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَقَدْ مَنَّ ٱللَّهُ عَلَى ٱلْمُؤْمِنِينَ إِذْ بَعَثَ فِيهِمْ رَسُولًا مِّنْ أَنفُسِهِمْ يَتْلُوا۟ عَلَيْهِمْ ءَايَٰتِهِۦ وَيُزَكِّيهِمْ وَيُعَلِّمُهُمُ ٱلْكِتَٰبَ وَٱلْحِكْمَةَ وَإِن كَانُوا۟ مِن قَبْلُ لَفِى ضَلَٰلٍ مُّبِينٍ

Punjabi Translation - Arif Haleemਬੇਸ਼ੱਕ ਅੱਲਾਹ ਨੇ ਮੁਸਲਮਾਨਾਂ ’ਤੇ ਬਹੁਤ ਵੱਡਾ ਅਹਿਸਾਨ ਕੀਤਾ ਹੇ ਕਿ ਉਹਨਾਂ ਵਿਚ ਖ਼ੁਦ ਉਹਨਾਂ ਲਈ ਇਕ ਰਸੂਲ ਭੇਜਿਆ ਜੋ ਉਹਨਾਂ ਨੂੰ ਇਸ (.ਕੁਰਆਨ) ਦੀਆਂ ਆਇਤਾਂ ਪੜ੍ਹਕੇ ਸੁਣਾਉਂਦਾ ਹੇ ਤੇ ਉਹਨਾਂ ਨੂੰ (ਸ਼ਿਰਕ ਤੋਂ) ਪਾਕ ਕਰਦਾ ਹੇ ਅਤੇ ਉਹਨਾਂ ਨੂੰ ਕਿਤਾਬ (.ਕੁਰਆਨ) ਤੇ ਹਿਕਮਤ (ਹਦੀਸ) ਦੀਆਂ ਗੱਲਾਂ ਸਿਖਾਉਂਦਾ ਹੇ। [18] ਜਦੋਂ ਕਿ ਇਸ (ਨਬੀ) ਤੋਂ ਪਹਿਲਾਂ ਇਹ ਲੋਕ ਸਪਸ਼ਟ ਰੂਪ ਵਿਚ ਕੁਰਾਹੇ ਪਏ ਹੋਏ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

أَوَلَمَّآ أَصَٰبَتْكُم مُّصِيبَةٌ قَدْ أَصَبْتُم مِّثْلَيْهَا قُلْتُمْ أَنَّىٰ هَٰذَا قُلْ هُوَ مِنْ عِندِ أَنفُسِكُمْ إِنَّ ٱللَّهَ عَلَىٰ كُلِّ شَىْءٍ قَدِيرٌ

Punjabi Translation - Arif Haleemਉਸ ਸਮੇਂ ਤੁਹਾਡਾ ਕੀ ਹਾਲ ਸੀ ਜਦੋਂ ਤੁਹਾਡੇ ਉੱਤੇ (ਉਹਦ ਦੇ ਮੈਦਾਨ ਵਿਚ) ਇਕ ਮੁਸੀਬਤ ਆ ਪਈ ਤਾਂ ਤੁਸੀਂ ਕਹਿਣ ਲੱਗੇ ਕਿ ਇਹ ਮੁਸੀਬਤ ਕਿੱਥੋਂ ਆਈ ਹੇ? ਜਦੋਂ ਕਿ ਇਸ ਤੋਂ ਪਹਿਲਾਂ ਬਦਰ ਦੇ ਮੈਦਾਨ ਵਿਚ ਤੁਸੀਂ ਇਹਨਾਂ ਕਾਫ਼ਰਾਂ ਨੂੰ ਦੂਣੀ ਮੁਸੀਬਤ ਦੇ ਚੁੱਕੇ ਹੋ। ਤਾਂ (ਹੇ ਨਬੀ!) ਤੁਸੀਂ ਆਖ ਦਿਓ ਕਿ ਇਹ ਸਾਰੀਆਂ ਮੁਸੀਬਤਾਂ ਤੁਹਾਡੀਆਂ ਆਪਣੀਆਂ ਸਹੇੜੀਆਂ ਹੋਈਆ ਹਨ। ਬੇਸ਼ੱਕ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَمَآ أَصَٰبَكُمْ يَوْمَ ٱلْتَقَى ٱلْجَمْعَانِ فَبِإِذْنِ ٱللَّهِ وَلِيَعْلَمَ ٱلْمُؤْمِنِينَ

Punjabi Translation - Arif Haleem(ਹੇ ਮੁਸਲਮਾਨੋ!) ਤੁਹਾਨੂੰ ਜੋ ਵੀ ਹਾਨੀ ਉਸ ਦਿਨ (ਉਹਦ ਦੇ ਯੁੱਧ ਵਿਚ) ਹੋਈ ਸੀ, ਜਿਸ ਦਿਨ ਦੋ ਗੁੱਟਾਂ ਵਿਚਕਾਰ ਟੱਕਰ ਹੋਈ ਸੀ, ਉਹ ਸਭ ਕੁੱਝ ਅੱਲਾਹ ਦੇ ਹੁਕਮ ਅਨੁਸਾਰ ਹੀ ਸੀ ਅਤੇ ਇਹ ਇਸ ਲਈ ਸੀ ਕਿ ਅੱਲਾਹ ਪਛਾਣ ਲਵੇ ਕਿ ਕੌਣ ਈਮਾਨ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِيَعْلَمَ ٱلَّذِينَ نَافَقُوا۟ وَقِيلَ لَهُمْ تَعَالَوْا۟ قَٰتِلُوا۟ فِى سَبِيلِ ٱللَّهِ أَوِ ٱدْفَعُوا۟ قَالُوا۟ لَوْ نَعْلَمُ قِتَالًا لَّٱتَّبَعْنَٰكُمْ هُمْ لِلْكُفْرِ يَوْمَئِذٍ أَقْرَبُ مِنْهُمْ لِلْإِيمَٰنِ يَقُولُونَ بِأَفْوَٰهِهِم مَّا لَيْسَ فِى قُلُوبِهِمْ وَٱللَّهُ أَعْلَمُ بِمَا يَكْتُمُونَ

Punjabi Translation - Arif Haleemਅਤੇ ਅੱਲਾਹ ਇਹ ਵੀ ਜਾਣਦਾ ਹੇ ਕਿ ਮਨਾਫ਼ਿਕ ਕੋਣ ਹਨ। ਜਦੋਂ ਉਹਨਾਂ (ਮੁਨਾਫ਼ਿਕਾਂ) ਨੂੰ ਕਿਹਾ ਗਿਆ ਕਿ ਆਓ ਅੱਲਾਹ ਦੀ ਰਾਹ ਵਿਚ ਲੜੀਏ ਜਾਂ ਸ਼ਹਿਰ ਦਾ ਬਚਾਉ ਕਰੀਏ ਤਾਂ ਉਹ (ਮੁਨਾਫ਼ਿਕ) ਕਹਿਣ ਲੱਗੇ ਕਿ ਜੇਕਰ ਅਸੀਂ ਜਾਣਦੇ ਹੁੰਦੇ ਕਿ ਅੱਜ ਜੰਗ ਹੋਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਜਾਂਦੇ। ਉਸ ਦਿਨ ਉਹ ਈਮਾਨ ਨਾਲੋਂ ਕੁਫ਼ਰ ਦੇ ਵਧੇਰੇ ਨੇੜੇ ਸਨ। ਇਹ (ਮੁਨਾਫ਼ਿਕ) ਲੋਕ ਆਪਣੇ ਮੂਹੋਂ ਉਹ ਗੱਲਾਂ ਆਖਦੇ ਹਨ ਜਿਹੜੀਆਂ ਉਹਨਾਂ ਦੇ ਮਨਾਂ ਵਿਚ ਨਹੀਂ ਹੁੰਦੀਆਂ (ਜਦ ਕਿ) ਅੱਲਾਹ ਉਹ ਸਭ ਜਾਣਦਾ ਹੇ ਜਿਨ੍ਹਾਂ (ਗੱਲਾਂ) ਨੂੰ ਦਿਲਾਂ ਵਿਚ ਲੁਕਾਉਂਦੇ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ قَالُوا۟ لِإِخْوَٰنِهِمْ وَقَعَدُوا۟ لَوْ أَطَاعُونَا مَا قُتِلُوا۟ قُلْ فَٱدْرَءُوا۟ عَنْ أَنفُسِكُمُ ٱلْمَوْتَ إِن كُنتُمْ صَٰدِقِينَ

Punjabi Translation - Arif Haleemਇਹ ਉਹ ਲੋਕ ਹਨ ਜੋ ਆਪ ਤਾਂ ਬੈਠੇ ਹੀ ਰਹੇ ਅਤੇ ਆਪਣੇ ਭਰਾਵਾਂ ਬਾਰੇ (ਜਿਹੜੇ ਜੰਗ ਵਿਚ ਗਏ ਸੀ) ਕਹਿਣ ਲੱਗੇ, ਕਿ ਜੇ ਉਹ ਸਾਡਾ ਕਹਿਣਾ ਮੰਨ ਲੈਂਦੇ ਤਾਂ ਮਾਰੇ ਨਾ ਜਾਂਦੇ। (ਹੇ ਨਬੀ!) ਇਹਨਾਂ ਨੂੰ ਆਖ ਦਿਓ ਕਿ ਜੇਕਰ ਤੁਸੀਂ ਸੱਚੇ ਹੋ ਤਾਂ ਆਪਣੀਆਂ ਜਾਨਾਂ ਤੋਂ ਮੌਤ ਨੂੰ ਟਾਲ ਕੇ ਵਿਖਾਓ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا تَحْسَبَنَّ ٱلَّذِينَ قُتِلُوا۟ فِى سَبِيلِ ٱللَّهِ أَمْوَٰتًۢا بَلْ أَحْيَآءٌ عِندَ رَبِّهِمْ يُرْزَقُونَ

Punjabi Translation - Arif Haleemਜਿਹੜੇ ਲੋਕ ਅੱਲਾਹ ਦੀ ਰਾਹ ਵਿਚ ਮਾਰੇ ਜਾਣ, ਉਹਨਾਂ ਨੂੰ ਮੁਰਦਾ ਨਾ ਕਹੋ, ਉਹ ਤਾਂ ਜਿਉਂਦੇ ਹਨ, ਆਪਣੇ ਰੱਬ ਵੱਲੋਂ ਉਹਨਾਂ ਨੂੰ ਰਿਜ਼ਕ ਦਿੱਤਾ ਜਾਂਦਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَرِحِينَ بِمَآ ءَاتَىٰهُمُ ٱللَّهُ مِن فَضْلِهِۦ وَيَسْتَبْشِرُونَ بِٱلَّذِينَ لَمْ يَلْحَقُوا۟ بِهِم مِّنْ خَلْفِهِمْ أَلَّا خَوْفٌ عَلَيْهِمْ وَلَا هُمْ يَحْزَنُونَ

Punjabi Translation - Arif Haleemਅੱਲਾਹ ਨੇ ਆਪਣੇ ਫ਼ਜ਼ਲਾਂ ਨਾਲ ਜੋ ਉਹਨਾਂ ਨੂੰ ਨਵਾਜ਼ਿਆ ਹੇ ਉਸ ਤੋਂ ਉਹ ਬਹੁਤ ਖ਼ੁਸ਼ ਹਨ ਅਤੇ ਉਹਨਾਂ (ਮੋਮਿਨਾਂ) ਪ੍ਰਤੀ ਵੀ ਖ਼ੁਸ਼ੀਆਂ ਮਨਾ ਰਹੇ ਹਨ, ਜਿਹੜੇ ਅਜੇ ਤੀਕ ਉਹਨਾਂ ਨਾਲ ਨਹੀਂ ਮਿਲੇ। ਅਤੇ ਉਹਨਾਂ ਦੇ ਪਿੱਛੇ (ਅੱਲਾਹ ਦੀ ਰਾਹ ਵਿਚ ਲੜਨ ਲਈ) ਰਹਿ ਗਏ ਹਨ। ਨਾ ਤਾਂ ਉਹਨਾਂ ਨੂੰ (ਮਰਨ ਦਾ) ਕੋਈ ਡਰ ਹੇ ਅਤੇ ਨਾ ਹੀ (ਮਰਨ ਮਗਰੋਂ) ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੋਵੇਗੀ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَسْتَبْشِرُونَ بِنِعْمَةٍ مِّنَ ٱللَّهِ وَفَضْلٍ وَأَنَّ ٱللَّهَ لَا يُضِيعُ أَجْرَ ٱلْمُؤْمِنِينَ

Punjabi Translation - Arif Haleemਉਹ ਅੱਲਾਹ ਦੇ ਇਨਾਮ ਅਤੇ ਉਸ ਦੇ ਫਜ਼ਲਾਂ ਤੋਂ ਬਹੁਤ ਖ਼ੁਸ਼ ਹਨ (ਅਤੇ ਇਸ ਗੱਲ ’ਤੇ ਵੀ ਸੰਤੁਸ਼ਟ ਹਨ ਕਿ) ਅੱਲਾਹ ਈਮਾਨ ਵਾਲਿਆਂ ਦੇ ਨੇਕ ਕੰਮਾਂ ਨੂੰ ਆਜਾਈਂ ਨਹੀਂ ਕਰੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ ٱسْتَجَابُوا۟ لِلَّهِ وَٱلرَّسُولِ مِنۢ بَعْدِ مَآ أَصَابَهُمُ ٱلْقَرْحُ لِلَّذِينَ أَحْسَنُوا۟ مِنْهُمْ وَٱتَّقَوْا۟ أَجْرٌ عَظِيمٌ

Punjabi Translation - Arif Haleemਜਿਹੜੇ ਲੋਕਾਂ ਨੇ ਅੱਲਾਹ ਅਤੇ ਰਸੂਲ ਦੇ ਹੁਕਮਾਂ ਨੂੰ ਪਰਵਾਨ ਕੀਤਾ ਜਦੋਂ ਕਿ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ, ਉਹਨਾਂ ਵਿੱਚੋਂ ਜਿਨ੍ਹਾਂ ਨੇ ਭਲੇ ਕੰਮ ਕੀਤੇ ਅਤੇ ਬੁਰਾਈ ਤੋਂ ਪਰਹੇਜ਼ ਕੀਤਾ ਉਹਨਾਂ ਲਈ ਬੜਾ ਵੱਡਾ ਬਦਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ قَالَ لَهُمُ ٱلنَّاسُ إِنَّ ٱلنَّاسَ قَدْ جَمَعُوا۟ لَكُمْ فَٱخْشَوْهُمْ فَزَادَهُمْ إِيمَٰنًا وَقَالُوا۟ حَسْبُنَا ٱللَّهُ وَنِعْمَ ٱلْوَكِيلُ

Punjabi Translation - Arif Haleemਉਹ ਲੋਕ ਕਿ ਜਦੋਂ ਉਹਨਾਂ ਨੂੰ ਲੋਕਾਂ ਨੇ ਕਿਹਾ ਕਿ (ਕਾਫ਼ਿਰਾਂ ਨੇ ਤਾਂ) ਤੁਹਾਡੇ ਵਿਰੁੱਧ ਇਕ ਵੱਡੀ ਫ਼ੌਜ ਇਕੱਤਰ ਕੀਤੀ ਹੋਈ ਹੇ, ਤੁਸੀਂ ਉਹਨਾਂ (ਨਾਲ ਲੜਾਈ ਕਰਨ) ਤੋਂ ਡਰੋ, ਪ੍ਰੰਤੂ ਇਸ ਗੱਲ ਨੇ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਕਰ ਦਿੱਤਾ ਅਤੇ ਆਖਣ ਲੱਗੇ “ਹਸਬੁਨੱਲਾਹੁ ਵ ਨਿਅਮਲ ਵਕੀਲ”[19] ਭਾਵ ਸਾਡੇ ਲਈ ਤਾਂ ਅੱਲਾਹ ਹੀ ਬਥੇਰਾ ਹੇ, ਉਹੀਓ ਸਾਰੇ ਕੰਮ ਸੰਵਾਰਣ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱنقَلَبُوا۟ بِنِعْمَةٍ مِّنَ ٱللَّهِ وَفَضْلٍ لَّمْ يَمْسَسْهُمْ سُوٓءٌ وَٱتَّبَعُوا۟ رِضْوَٰنَ ٱللَّهِ وَٱللَّهُ ذُو فَضْلٍ عَظِيمٍ

Punjabi Translation - Arif Haleemਅਤੇ ਉਹ ਅੱਲਾਹ ਦੇ ਇਨਾਮ ਅਤੇ ਉਸ ਦੀਆਂ ਮਿਹਰਾਂ ਸਦਕਾ ਉਹ (ਜੰਗ ਵਿੱਚੋਂ) ਘਰ ਪਰਤ ਆਏ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਅੱਲਾਹ ਦੀ ਮਰਜ਼ੀ ਦੀ ਪਾਲਣਾ ਕੀਤੀ, ਅੱਲਾਹ ਡਾਢਾ ਫ਼ਜ਼ਲ ਫ਼ਰਮਾਉਣ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّمَا ذَٰلِكُمُ ٱلشَّيْطَٰنُ يُخَوِّفُ أَوْلِيَآءَهُۥ فَلَا تَخَافُوهُمْ وَخَافُونِ إِن كُنتُم مُّؤْمِنِينَ

Punjabi Translation - Arif Haleemਇਹ ਤਾਂ ਸ਼ੈਤਾਨ ਹੀ ਹੇ ਜਿਹੜਾ ਆਪਣੇ ਸਾਥੀਆਂ (ਕਾਫ਼ਿਰਾਂ) ਤੋਂ (ਮੋਮਿਨਾਂ) ਨੂੰ ਡਰਾਉਂਦਾ ਹੇ। (ਹੇ ਮੁਸਲਮਾਨੋ!) ਸੋ ਤੁਸੀਂ ਉਹਨਾਂ ਕਾਫ਼ਿਰਾਂ ਤੋਂ ਨਾ ਡਰੋ (ਸਗੋਂ) ਮੈਥੋਂ ਡਰੋ ਜੇ ਤੁਸੀਂ (ਸੱਚੇ) ਮੋਮਿਨ ਹੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا يَحْزُنكَ ٱلَّذِينَ يُسَٰرِعُونَ فِى ٱلْكُفْرِ إِنَّهُمْ لَن يَضُرُّوا۟ ٱللَّهَ شَيْـًٔا يُرِيدُ ٱللَّهُ أَلَّا يَجْعَلَ لَهُمْ حَظًّا فِى ٱلْـَٔاخِرَةِ وَلَهُمْ عَذَابٌ عَظِيمٌ

Punjabi Translation - Arif Haleem(ਹੇ ਮੁਹੰਮਦ!) ਜਿਹੜੇ ਲੋਕ ਕੁਫ਼ਰ ਵਿਚ ਅੱਗੇ ਵੱਧ ਰਹੇ ਹਨ ਉਹਨਾਂ ਦੀਆਂ ਸਰਗਰਮੀਆਂ ਤੁਹਾ` ਚਿੰਤਾ ਵਿਚ ਨਾ ਪਾ ਦੇਣ, ਇਹ ਅੱਲਾਹ ਦਾ ਕੁੱਝ ਵੀ ਵਿਗਾੜ ਨਹੀਂ ਸਕਦੇ। ਅੱਲਾਹ ਦਾ ਇਰਾਦਾ ਇਹ ਹੇ ਕਿ ਉਹਨਾਂ (ਕਾਫ਼ਿਰਾਂ) ਲਈ ਆਖ਼ਿਰਤ ਵਿਚ ਕੋਈ ਹਿੱਸਾ ਨਾ ਰੱਖੇ, ਉਹਨਾਂ ਲਈ ਤਾਂ (ਨਰਕ ਦਾ) ਕਰੜਾ ਅਜ਼ਾਬ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ ٱلَّذِينَ ٱشْتَرَوُا۟ ٱلْكُفْرَ بِٱلْإِيمَٰنِ لَن يَضُرُّوا۟ ٱللَّهَ شَيْـًٔا وَلَهُمْ عَذَابٌ أَلِيمٌ

Punjabi Translation - Arif Haleemਕੁਫ਼ਰ ਨੂੰ ਈਮਾਨ ਦੇ ਬਦਲੇ ਖ਼ਰੀਦਣ ਵਾਲੇ ਕਦੇ ਵੀ ਅੱਲਾਹ ਦਾ ਕੁੱਝ ਵੀ ਨਹੀਂ ਵਿਗਾੜ ਸਕਦੇ ਅਤੇ ਉਹਨਾਂ ਲਈ ਦੁਖਦਾਈ ਅਜ਼ਾਬ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا يَحْسَبَنَّ ٱلَّذِينَ كَفَرُوٓا۟ أَنَّمَا نُمْلِى لَهُمْ خَيْرٌ لِّأَنفُسِهِمْ إِنَّمَا نُمْلِى لَهُمْ لِيَزْدَادُوٓا۟ إِثْمًا وَلَهُمْ عَذَابٌ مُّهِينٌ

Punjabi Translation - Arif Haleemਕਾਫ਼ਿਰ ਲੋਕ ਸਾਡੇ (ਅੱਲਾਹ) ਵੱਲੋਂ (ਸੰਸਾਰ ਵਿਚ) ਦਿੱਤੀ ਹੋਈ ਢਿੱਲ ਨੂੰ ਆਪਣੇ ਹੱਕ ਵਿਚ ਚੰਗਾ ਨਾ ਸਮਝਣ। ਇਹ ਢਿੱਲ ਤਾਂ ਅਸੀਂ ਇਸ ਲਈ ਦਿੱਤੀ ਹੇ ਕਿ ਉਹ ਆਪਣੇ ਪਾਪਾਂ ਵਿਚ ਹੋਰ ਵਾਧਾ ਕਰ ਲੈਣ। ਇਹਨਾਂ (ਕਾਫ਼ਿਰਾਂ) ਲਈ ਹੀ ਜ਼ਲੀਲ ਕਰਨ ਵਾਲਾ ਅਜ਼ਾਬ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَّا كَانَ ٱللَّهُ لِيَذَرَ ٱلْمُؤْمِنِينَ عَلَىٰ مَآ أَنتُمْ عَلَيْهِ حَتَّىٰ يَمِيزَ ٱلْخَبِيثَ مِنَ ٱلطَّيِّبِ وَمَا كَانَ ٱللَّهُ لِيُطْلِعَكُمْ عَلَى ٱلْغَيْبِ وَلَٰكِنَّ ٱللَّهَ يَجْتَبِى مِن رُّسُلِهِۦ مَن يَشَآءُ فَـَٔامِنُوا۟ بِٱللَّهِ وَرُسُلِهِۦ وَإِن تُؤْمِنُوا۟ وَتَتَّقُوا۟ فَلَكُمْ أَجْرٌ عَظِيمٌ

Punjabi Translation - Arif Haleem(ਹੇ ਮਸਮਿਨੋ!) ਜਿਸ ਹਾਲ ਵਿਚ ਅੱਜ ਤੁਸੀਂ ਹੋ ਅੱਲਾਹ ਈਮਾਨ ਵਾਲਿਆਂ ਨੂੰ ਇਸ ਹਾਲ ਵਿਚ ਕਦੇ ਵੀ ਨਹੀਂ ਰਹਿਣ ਦੇਵੇਗਾ, ਜਦੋਂ ਤਕ ਕਿ ਉਹ ਪਵਿੱਤਰ ਲੋਕਾਂ ਨੂੰ ਅਪਵਿੱਤਰ ਲੋਕਾਂ ਤੋਂ ਵੱਖਰਾ ਨਾ ਕਰ ਦੇਵੇ ਅਤੇ ਨਾ ਹੀ ਅੱਲਾਹ ਦਾ ਇਹ ਤਰੀਕਾ ਹੇ ਕਿ ਤੁਹਾਨੂੰ ਪਰੋਖ ਤੋਂ ਜਾਣੂ ਕਰਾਵੇ, ਪਰ ਅੱਲਾਹ ਆਪਣੇ ਰਸੂਲਾਂ ਵਿੱਚੋਂ ਜਿਸ ਨੂੰ ਚਾਹੁੰਦਾ ਹੇ (ਗ਼ੈਬ ਦੀ ਜਾਣਕਾਰੀ ਦੇਣ ਲਈ) ਚੁਣ ਲੈਂਦਾ ਹੇ। ਇਸ ਲਈ ਤੁਸੀਂ ਅੱਲਾਹ ਅਤੇ ਉਸ ਦੇ ਰਸੂਲਾਂ ਉੱਤੇ ਈਮਾਨ ਰੱਖੋ ਜੇਕਰ ਤੁਸੀਂ (ਸੱਚੇ) ਈਮਾਨ ਵਾਲੇ ਹੋ! ਅੱਲਾਹ ਤੋਂ ਡਰੋ ਫ਼ੇਰ ਤੁਹਾਨੂੰ ਬਹੁਤ ਵੱਡਾ ਬਦਲਾ ਮਿਲੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلَا يَحْسَبَنَّ ٱلَّذِينَ يَبْخَلُونَ بِمَآ ءَاتَىٰهُمُ ٱللَّهُ مِن فَضْلِهِۦ هُوَ خَيْرًا لَّهُم بَلْ هُوَ شَرٌّ لَّهُمْ سَيُطَوَّقُونَ مَا بَخِلُوا۟ بِهِۦ يَوْمَ ٱلْقِيَٰمَةِ وَلِلَّهِ مِيرَٰثُ ٱلسَّمَٰوَٰتِ وَٱلْأَرْضِ وَٱللَّهُ بِمَا تَعْمَلُونَ خَبِيرٌ

Punjabi Translation - Arif Haleemਜਿਨ੍ਹਾਂ ਲੋਕਾਂ ਨੂੰ ਅੱਲਾਹ ਨੇ ਆਪਣੇ ਫ਼ਜ਼ਲਾਂ ਨਾਲ ਨਵਾਜ਼ਿਆ ਹੋਇਆ ਹੇ ਫੇਰ ਉਹ ਇਸ ਵਿਚ ਕੰਜੂਸੀ ਕਰਦੇ ਹਨ ਉਹ ਆਪਣੀ ਇਸ ਕੰਜੂਸੀ ਨੂੰ ਆਪਣੇ ਲਈ ਵਧੀਆ ਨਾ ਸਮਝਣ ਸਗੋਂ ਇਹ (ਕੰਜੂਸੀ) ਉਹਨਾਂ ਲਈ ਬਹੁਤ ਹੀ ਭੈੜੀ ਸਿੱਧ ਹੋਵੇਗੀ। ਛੇਤੀ ਹੀ ਕਿਆਮਤ ਵਾਲੇ ਦਿਨ ਇਹ (ਕੰਜੂਸੀ ਨਾਲ ਇਕਤੱਰ ਕੀਤੀ ਹੋਈ ਮਾਯਾ) ਉਹਨਾਂ ਦੇ ਗਲ ਦਾ ਤੌਕ (ਹਾਰ) ਬਣ ਜਾਵੇਗੀ।[20] ਅਕਾਸ਼ ਤੇ ਧਰਤੀ (ਦੀ ਹਰ ਚੀਜ਼) ਦਾ ਵਾਰਸ ਅੱਲਾਹ ਹੀ ਹੇ ਅਤੇ ਜੋ ਕੁੱਝ ਤੁਸੀਂ ਕਰ ਰਹੇ ਹੋ ਉਸ ਤੋਂ ਅੱਲਾਹ (ਭਲੀ ਭਾਂਤ) ਜਾਣੂ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَّقَدْ سَمِعَ ٱللَّهُ قَوْلَ ٱلَّذِينَ قَالُوٓا۟ إِنَّ ٱللَّهَ فَقِيرٌ وَنَحْنُ أَغْنِيَآءُ سَنَكْتُبُ مَا قَالُوا۟ وَقَتْلَهُمُ ٱلْأَنۢبِيَآءَ بِغَيْرِ حَقٍّ وَنَقُولُ ذُوقُوا۟ عَذَابَ ٱلْحَرِيقِ

Punjabi Translation - Arif Haleemਅੱਲਾਹ ਨੇ ਉਹਨਾਂ ਲੋਕਾਂ ਦਾ ਕਥਨ ਵੀ ਸੁਣਿਆ ਹੇ ਜੋ ਆਖਦੇ ਹਨ ਕਿ ਅੱਲਾਹ ਤਾਂ ਫ਼ਕੀਰ ਹੇ ਅਤੇ ਅਸੀਂ ਧਨਵਾਨ ਹਾਂ। ਉਹਨਾਂ ਦੇ ਇਸ ਕਥਨ ਨੂੰ ਅਸੀਂ ਲਿੱਖ ਛੱਡਾਂਗੇ ਅਤੇ ਉਹ ਵੀ (ਲਿਖਿਆ ਹੋਇਆ ਹੇ) ਜੋ ਉਹ ਨਬੀਆਂ ਨੂੰ ਨਾ-ਹੱਕਾ ਕਤਲ ਕਰਦੇ ਰਹੇ ਹਨ। ਅਸੀਂ (ਅੱਲਾਹ) ਇਹਨਾਂ (ਕਾਫ਼ਿਰਾਂ) ਨੂੰ ਆਖਾਂਗੇ ਕਿ ਹੁਣ ਸਾੜਣ ਵਾਲੇ ਅਜ਼ਾਬ (ਨਰਕ ਦੀ ਅੱਗ) ਦਾ ਸਵਾਦ ਲਵੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ذَٰلِكَ بِمَا قَدَّمَتْ أَيْدِيكُمْ وَأَنَّ ٱللَّهَ لَيْسَ بِظَلَّامٍ لِّلْعَبِيدِ

Punjabi Translation - Arif Haleemਅਤੇ (ਉਹਨਾਂ ਨੂੰ ਕਿਹਾ ਜਾਵੇਗਾ) ਕਿ ਇਹ ਸਭ ਤੁਹਾਡੇ ਹੱਥਾਂ ਦੀ ਕਮਾਈ ਦਾ ਬਦਲਾ ਹੇ। ਅੱਲਾਹ ਆਪਣੇ ਬੰਦਿਆਂ ਉੱਤੇ ਕੋਈ ਵੀ ਜ਼ੁਲਮ ਨਹੀਂ ਕਰਦਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ قَالُوٓا۟ إِنَّ ٱللَّهَ عَهِدَ إِلَيْنَآ أَلَّا نُؤْمِنَ لِرَسُولٍ حَتَّىٰ يَأْتِيَنَا بِقُرْبَانٍ تَأْكُلُهُ ٱلنَّارُ قُلْ قَدْ جَآءَكُمْ رُسُلٌ مِّن قَبْلِى بِٱلْبَيِّنَٰتِ وَبِٱلَّذِى قُلْتُمْ فَلِمَ قَتَلْتُمُوهُمْ إِن كُنتُمْ صَٰدِقِينَ

Punjabi Translation - Arif Haleemਇਹ ਉਹ ਲੋਕ ਹਨ ਜਿਹੜੇ ਕਹਿੰਦੇ ਹਨ ਕਿ ਅੱਲਾਹ ਵੱਲੋਂ ਸਾਨੂੰ ਹੁਕਮ ਹੋਇਆ ਹੇ ਕਿ ਤੁਸੀਂ ਕਿਸੇ ਰਸੂਲ ਨੂੰ ਉਦੋਂ ਤਕ ਨਾ ਮੰਨੋ ਜਦੋਂ ਤਕ ਕਿ ਉਹ (ਰਸੂਲ) ਸਾਡੇ ਸਾਹਮਣੇ ਅਜਿਹੀ ਕੁਰਬਾਨੀ ਨਾ ਕਰੇ ਜਿਸ ਨੂੰ ਗ਼ੈਬੋਂ ਆ ਕੇ ਅੱਗ ਖਾ ਜਾਵੇ। (ਹੇ ਨਬੀ!) ਤੁਸੀਂ ਆਖ ਦਿਓ ਕਿ (ਹੇ ਕਾਫ਼ਿਰੋ!) ਜੇ ਤੁਸੀਂ ਸੱਚੇ ਹੋ ਤਾਂ ਮੈਥੋਂ ਪਹਿਲਾਂ ਤੁਹਾਡੇ ਕੋਲ ਜਿਹੜੇ ਵੀ ਰਸੂਲ ਆਏ ਜਿਹੜੇ ਹੋਰ ਬਹੁਤ ਸਾਰੇ ਸਪਸ਼ਟ ਮੋਅਜਜ਼ਿਆਂ (ਚਮਤਕਾਰਾਂ) ਨਾਲ ਇਹ (ਨਿਸ਼ਾਨੀ) ਵੀ ਲਿਆਏ ਸਨ ਜੋ ਤੁਸੀਂ ਕਹਿ ਰਹੇ ਹੋ, ਫੇਰ ਤੁਸੀਂ ਉਹਨਾਂ (ਰਸੂਲਾਂ)ਨੂੰ ਕਿਉਂ ਕਤਲ ਕੀਤਾ ਸੀ? (ਜਵਾਬ ਦਿਓ) ਜੇ ਤੁਸੀਂ ਸੱਚੇ ਹੋ?

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَإِن كَذَّبُوكَ فَقَدْ كُذِّبَ رُسُلٌ مِّن قَبْلِكَ جَآءُو بِٱلْبَيِّنَٰتِ وَٱلزُّبُرِ وَٱلْكِتَٰبِ ٱلْمُنِيرِ

Punjabi Translation - Arif Haleem(ਹੇ ਮੁਹੰਮਦ!) ਜੇ ਇਹ ਲੋਕ ਤੁਹਾਨੂੰ ਨਹੀਂ ਮੰਨਦੇ (ਤਾਂ ਕੀ ਹੋਇਆ) ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਉਹਨਾਂ ਰਸੂਲਾਂ ਨੂੰ ਝੁਠਲਾ ਚੁੱਕੇ ਹਨ ਜਿਹੜੇ ਸਪਸ਼ਟ ਨਿਸ਼ਾਨੀਆਂ, ਸਹੀਫ਼ੇ (ਛੋਟੀਆਂ ਛੋਟੀਆਂ ਪੋਥੀਆਂ) ਅਤੇ ਚਾਨਣ ਫ਼ੈਲਾਉਣ ਵਾਲੀਆਂ ਕਿਤਾਬਾਂ ਲੈ ਕੇ ਆਏ ਸਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

كُلُّ نَفْسٍ ذَآئِقَةُ ٱلْمَوْتِ وَإِنَّمَا تُوَفَّوْنَ أُجُورَكُمْ يَوْمَ ٱلْقِيَٰمَةِ فَمَن زُحْزِحَ عَنِ ٱلنَّارِ وَأُدْخِلَ ٱلْجَنَّةَ فَقَدْ فَازَ وَمَا ٱلْحَيَوٰةُ ٱلدُّنْيَآ إِلَّا مَتَٰعُ ٱلْغُرُورِ

Punjabi Translation - Arif Haleem(ਹੇ ਲੋਕੋ!) ਅੰਤ ਨੂੰ ਹਰ ਜੀਵ ਨੇ ਮੌਤ ਦਾ ਸੁਆਦ ਚਖਣਾ ਹੇ (ਭਾਵ ਮਰ ਜਾਣਾ ਹੇ) ਕਿਆਮਤ ਵਾਲੇ ਦਿਨ ਤੁਹਾਨੂੰ (ਆਪਣੇ ਕੀਤੇ ਕੰਮਾਂ ਦਾ) ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ। ਹਾਂ! ਜਿਹੜੇ ਵਿਅਕਤੀ ਨੂੰ ਅੱਗ ਤੋਂ ਬਚਾ ਲਿਆ ਜਾਵੇ ਅਤੇ ਸਵਰਗ ਵਿਚ ਦਾਖ਼ਲ ਕਰ ਦਿੱਤਾ ਜਾਵੇ ਉਹੀਓ ਵਿਅਕਤੀ ਅਸਲ ਵਿਚ ਕਾਮਯਾਬ ਹੋਵੇਗਾ। ਸੰਸਾਰਿਕ ਜੀਵਨ ਤਾਂ ਕੇਵਲ ਇਕ ਭੁਲੇਖਾ ਹੀ ਹੇ (ਅਸਲ ਜੀਵਨ ਪ੍ਰਲੋਕ ਦਾ ਜੀਵਨ ਹੇ)।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَتُبْلَوُنَّ فِىٓ أَمْوَٰلِكُمْ وَأَنفُسِكُمْ وَلَتَسْمَعُنَّ مِنَ ٱلَّذِينَ أُوتُوا۟ ٱلْكِتَٰبَ مِن قَبْلِكُمْ وَمِنَ ٱلَّذِينَ أَشْرَكُوٓا۟ أَذًى كَثِيرًا وَإِن تَصْبِرُوا۟ وَتَتَّقُوا۟ فَإِنَّ ذَٰلِكَ مِنْ عَزْمِ ٱلْأُمُورِ

Punjabi Translation - Arif Haleem(ਹੇ ਮੁਸਲਮਾਨੋ!) ਤੁਹਾਡੇ ਮਾਲ ਅਤੇ ਤੁਹਾਡੀਆਂ ਜਾਨਾਂ ਰਾਹੀਂ ਤੁਹਾਨੂੰ ਅਵੱਸ਼ ਅਜ਼ਮਾਇਆ ਜਾਵੇਗਾ। ਤੁਸੀਂ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੂੰ ਤੁਹਾਥੋਂ ਪਹਿਲਾਂ ਕਿਤਾਬ ਦਿੱਤੀ ਗਈ ਅਤੇ ਉਹਨਾਂ ਲੋਕਾਂ ਤੋਂ, ਜਿਹੜੇ ਮੁਸ਼ਰਿਕ ਹਨ, ਜ਼ਰੂਰ ਹੀ ਦੁਖਦਾਈ ਗੱਲਾਂ ਸੁਣੋਗੇ, ਜੇ ਤੁਸੀਂ ਸਬਰ ਕਰੋ ਤੇ ਪਰਹੇਜ਼ਗਾਰੀ ਵਾਲਾ ਵਤੀਰਾ ਅਪਣਾਓਗੇ ਤਾਂ ਇਹ ਬਹੁਤ ਵੱਡੀ ਹਿੱਮਤ ਦਾ ਕੰਮ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِذْ أَخَذَ ٱللَّهُ مِيثَٰقَ ٱلَّذِينَ أُوتُوا۟ ٱلْكِتَٰبَ لَتُبَيِّنُنَّهُۥ لِلنَّاسِ وَلَا تَكْتُمُونَهُۥ فَنَبَذُوهُ وَرَآءَ ظُهُورِهِمْ وَٱشْتَرَوْا۟ بِهِۦ ثَمَنًا قَلِيلًا فَبِئْسَ مَا يَشْتَرُونَ

Punjabi Translation - Arif Haleemਜਦੋਂ ਅੱਲਾਹ ਨੇ ਅਹਲੇ ਕਿਤਾਬ (ਯਹੂਦੀ ਤੇ ਈਸਾਈਆਂ) ਤੋਂ ਇਹ ਵਚਨ ਲਿਆ ਸੀ ਕਿ ਤੁਸੀਂ ਉਹਨਾਂ (ਕਿਤਾਬਾਂ ਦੇ ਹੁਕਮਾਂ) ਨੂੰ ਸਾਰੇ ਲੋਕਾਂ ਦੇ ਸਾਹਮਣੇ ਲਾਜ਼ਮੀ ਬਿਆਨ ਕਰੋਗੇ ਅਤੇ ਇਸ ਦੇ (ਹੁਕਮਾਂ ਨੂੰ) ਲੁਕਾ ਕੇ ਨਹੀਂ ਰੱਖੋਗੇ ਪਰ ਉਹਨਾਂ ਨੇ ਇਸ ਬਚਨ ਨੂੰ ਪਿੱਠ ਪਿੱਛੇ ਸੁੱਟ ਛੱਡਿਆ ਅਤੇ ਇਸ (ਕਿਤਾਬ) ਨੂੰ ਬਹੁਤ ਹੀ ਥੋੜ੍ਹੇ ਮੁੱਲ ’ਤੇ (ਭਾਵ ਸੰਸਾਰਿਕ ਲਾਭ ਲਈ) ਵੇਚ ਸੁੱਟਿਆ ਹੇ, ਇਹਨਾਂ ਦਾ ਇਹ ਵਪਾਰ ਕਿੰਨਾ ਭੈੜਾ ਘਾਟੇ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَا تَحْسَبَنَّ ٱلَّذِينَ يَفْرَحُونَ بِمَآ أَتَوا۟ وَّيُحِبُّونَ أَن يُحْمَدُوا۟ بِمَا لَمْ يَفْعَلُوا۟ فَلَا تَحْسَبَنَّهُم بِمَفَازَةٍ مِّنَ ٱلْعَذَابِ وَلَهُمْ عَذَابٌ أَلِيمٌ

Punjabi Translation - Arif Haleemਇਹ ਲੋਕ ਆਪਣੀਆਂ ਕਰਤੂਤਾਂ ’ਤੇ ਬਹੁਤ ਖ਼ੁਸ਼ ਹਨ ਅਤੇ ਚਾਹੁੰਦੇ ਹਨ ਕਿ ਜਿਹੜੇ ਕੰਮ ਉਹਨਾਂ ਨੇ ਕੀਤੇ ਵੀ ਨਹੀਂ ਉਹਨਾਂ ਦੀ ਵੀ ਪ੍ਰਸ਼ੰਸਾ ਕੀਤੀ ਜਾਵੇ। ਤੁਸੀਂ ਉਹਨਾਂ ਲੋਕਾਂ ਨੂੰ (ਨਰਕ ਦੇ) ਅਜ਼ਾਬ ਤੋਂ ਸੁਰੱਖਿਅਤ ਨਾ ਸਮਝੋ ਉਹਨਾਂ ਲਈ ਤਾਂ ਬੜੀ ਹੀ ਦਰਦਨਾਕ ਸਜ਼ਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَلِلَّهِ مُلْكُ ٱلسَّمَٰوَٰتِ وَٱلْأَرْضِ وَٱللَّهُ عَلَىٰ كُلِّ شَىْءٍ قَدِيرٌ

Punjabi Translation - Arif Haleemਅਕਾਸ਼ ਤੇ ਧਰਤੀ ਦੀ ਬਾਦਸ਼ਾਹਤ ਅੱਲਾਹ ਲਈ ਹੇ ਅਤੇ ਹਰ ਚੀਜ਼ ਅੱਲਾਹ ਦੇ ਵੱਸ ਵਿਚ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

إِنَّ فِى خَلْقِ ٱلسَّمَٰوَٰتِ وَٱلْأَرْضِ وَٱخْتِلَٰفِ ٱلَّيْلِ وَٱلنَّهَارِ لَـَٔايَٰتٍ لِّأُو۟لِى ٱلْأَلْبَٰبِ

Punjabi Translation - Arif Haleemਅਕਾਸ਼ ਤੇ ਧਰਤੀ ਨੂੰ ਪੈਦਾ ਕਰਨ ਵਿਚ ਅਤੇ ਰਾਤ ਤੇ ਦਿਨ ਦੇ ਆਉਣ ਜਾਣ ਵਿਚ ਅਕਲਮੰਦ ਲੋਕਾਂ ਲਈ (ਅੱਲਾਹ ਨੂੰ ਸੰਮਝਣ ਲਈ) ਬਥੇਰੀਆਂ ਨਿਸ਼ਾਨੀਆਂ ਹਨ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

ٱلَّذِينَ يَذْكُرُونَ ٱللَّهَ قِيَٰمًا وَقُعُودًا وَعَلَىٰ جُنُوبِهِمْ وَيَتَفَكَّرُونَ فِى خَلْقِ ٱلسَّمَٰوَٰتِ وَٱلْأَرْضِ رَبَّنَا مَا خَلَقْتَ هَٰذَا بَٰطِلًا سُبْحَٰنَكَ فَقِنَا عَذَابَ ٱلنَّارِ

Punjabi Translation - Arif Haleemਜਿਹੜੇ (ਨੇਕ ਲੋਕ) ਖੜੇ, ਬੈਠੇ ਅਤੇ ਲੇਟਦੇ ਹੋਏ (ਭਾਵ ਹਰ ਹਾਲ ਵਿਚ) ਅੱਲਾਹ ਨੂੰ ਯਾਦ ਰੱਖਦੇ ਹਨ ਅਤੇ ਅਕਾਸ਼ ਤੇ ਧਰਤੀ ਦੀ ਬਣਤਰ ’ਤੇ ਵਿਚਾਰ ਕਰਦੇ ਹਨ ਅਤੇ ਆਖਦੇ ਹਨ ਕਿ ਹੇ ਸਾਡੇ ਪਾਲਣਹਾਰ! ਤੂੰ ਇਹ ਸਭ ਕੁੱਝ ਵਿਅਰਥ ਨਹੀਂ ਬਣਾਇਆ, ਤੂੰ ਪਾਕ ਹੇ, ਬਸ ਤੂੰ ਸਾਨੂੰ ਨਰਕ ਦੀ ਅੱਗ ਦੇ ਅਜ਼ਾਬ ਤੋਂ ਬਚਾ ਲੈ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَبَّنَآ إِنَّكَ مَن تُدْخِلِ ٱلنَّارَ فَقَدْ أَخْزَيْتَهُۥ وَمَا لِلظَّٰلِمِينَ مِنْ أَنصَارٍ

Punjabi Translation - Arif Haleemਹੇ ਸਾਡੇ ਪਾਲਣਹਾਰ! ਤੂੰ ਜਿਸ ਨੂੰ ਵੀ ਨਰਕ ਵਿਚ ਸੁੱਟਿਆ, ਹਕੀਕਤ ਵਿਚ ਉਸ ਨੂੰ ਤੂੰ ਜ਼ਲੀਲ ਕੀਤਾ ਹੇ ਅਤੇ (ਆਖ਼ਿਰਤ ਵਿਚ) ਜ਼ਾਲਮਾਂ ਦਾ ਕੋਈ ਵੀ ਸਹਾਈ ਨਹੀਂ ਹੋਵੇਗਾ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَّبَّنَآ إِنَّنَا سَمِعْنَا مُنَادِيًا يُنَادِى لِلْإِيمَٰنِ أَنْ ءَامِنُوا۟ بِرَبِّكُمْ فَـَٔامَنَّا رَبَّنَا فَٱغْفِرْ لَنَا ذُنُوبَنَا وَكَفِّرْ عَنَّا سَيِّـَٔاتِنَا وَتَوَفَّنَا مَعَ ٱلْأَبْرَارِ

Punjabi Translation - Arif Haleemਹੇ ਸਾਡੇ ਪਾਲਣਹਾਰ! ਬੇਸ਼ੱਕ ਅਸੀਂ ਸੁਣਿਆ ਕਿ ਮੁਨਾਦੀ ਕਰਨ ਵਾਲਾ ਉੱਚੀ ਅਵਾਜ਼ ਨਾਲ (ਲੋਕਾਂ ਨੂੰ) ਈਮਾਨ ਵੱਲ ਸੱਦ ਰਿਹਾ ਹੇ ਕਿ ਹੇ ਲੋਕੋ! ਆਪਣੇ ਰੱਬ ’ਤੇ ਈਮਾਨ ਲੇ ਆਓ। ਸੋ ਅਸੀਂ ਉਸ ਦੀ ਗੱਲ ਮੰਨਦ ਹੋਏ) ਈਮਾਨ ਲੈ ਆਏ। ਹੇ ਰੱਬਾ! ਹੁਣ ਤੂੰ ਸਾਡੇ ਗੁਨਾਹਾਂ ਨੂੰ ਮੁਆਫ਼ ਕਰ ਦੇ ਅਤੇ ਸਾਡੀਆਂ ਬੁਰਾਈਆਂ ਨੂੰ ਸਾਥੋਂ ਦੂਰ ਕਰਦੇ ਅਤੇ ਜਦੋਂ ਸਾਡੀ ਮੌਤ ਆਵੇ ਤਾਂ ਅਸੀਂ ਨੇਕ ਲੋਕਾਂ ਦੇ ਨਾਲ ਹੋਈਏ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

رَبَّنَا وَءَاتِنَا مَا وَعَدتَّنَا عَلَىٰ رُسُلِكَ وَلَا تُخْزِنَا يَوْمَ ٱلْقِيَٰمَةِ إِنَّكَ لَا تُخْلِفُ ٱلْمِيعَادَ

Punjabi Translation - Arif Haleemਹੇ ਸਾਡੇ ਪਾਲਣਹਾਰ! ਸਾਨੂੰ ਉਹ ਚੀਜ਼ (ਸਵਰਗ) ਬਖ਼ਸ਼ ਦੇ ਜਿਸ ਦਾ ਵਾਅਦਾ ਤੈਂਨੇ ਸਾਡੇ ਨਾਲ ਆਪਣੇ ਰਸੂਲਾਂ ਰਾਹੀਂ ਕੀਤਾ ਹੇ ਅਤੇ ਸਾਨੂੰ ਕਿਆਮਤ ਵਾਲੇ ਦਿਨ ਜ਼ਲੀਲ ਨਾ ਕਰੀਂ। ਬੇਸ਼ੱਕ ਤੂੰ ਆਪਣੇ ਵਾਅਦੇ ਤੋਂ ਫਿਰਨ ਵਾਲਾ ਨਹੀਂ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

فَٱسْتَجَابَ لَهُمْ رَبُّهُمْ أَنِّى لَآ أُضِيعُ عَمَلَ عَٰمِلٍ مِّنكُم مِّن ذَكَرٍ أَوْ أُنثَىٰ بَعْضُكُم مِّنۢ بَعْضٍ فَٱلَّذِينَ هَاجَرُوا۟ وَأُخْرِجُوا۟ مِن دِيَٰرِهِمْ وَأُوذُوا۟ فِى سَبِيلِى وَقَٰتَلُوا۟ وَقُتِلُوا۟ لَأُكَفِّرَنَّ عَنْهُمْ سَيِّـَٔاتِهِمْ وَلَأُدْخِلَنَّهُمْ جَنَّٰتٍ تَجْرِى مِن تَحْتِهَا ٱلْأَنْهَٰرُ ثَوَابًا مِّنْ عِندِ ٱللَّهِ وَٱللَّهُ عِندَهُۥ حُسْنُ ٱلثَّوَابِ

Punjabi Translation - Arif Haleemਉਹਨਾਂ ਦੇ ਰੱਬ ਨੇ ਉਹਨਾਂ ਦੀ ਦੁਆ ਨੂੰ ਕਬੂਲ ਕਰ ਲਿਆ (ਅਤੇ ਆਖਿਆ ਕਿ) ਤੁਹਾਡੇ ਵਿੱਚੋਂ ਕਿਸੇ ਦਾ ਵੀ ਨੇਕ ਅਮਲ, ਭਾਵੇਂ ਉਹ ਪੁਰਸ਼ ਹੋਵੇ ਜਾਂ ਇਸਤਰੀ, ਐਵੇਂ ਹੀ ਬਰਬਾਦ ਨਹੀਂ ਕਰਾਂਗਾ। ਤੁਸੀਂ ਸਾਰੇ ਆਪਸ ਵਿਚ ਇੱਕੋ ਹੀ ਹੋ, ਇਸ ਲਈ ਉਹ ਲੋਕ ਜਿਨ੍ਹਾਂ ਨੇ ਹਿਜਰਤ ਕੀਤੀ ਅਤੇ ਆਪਣੇ ਘਰਾਂ ਵਿੱਚੋਂ ਕੱਢ ਦਿੱਤੇ ਗਏ ਅਤੇ ਜਿਨ੍ਹਾਂ ਨੂੰ ਮੇਰੇ ਰਸਤੇ ਚੱਲਣ ਕਾਰਨ ਤਕਲੀਫ਼ਾ ਦਿੱਤੀਆਂ ਗਈਆਂ। ਜਿਨ੍ਹਾਂ ਨੇ ਰੱਬ ਲਈ ਲੜਾਈ ਲੜੀ ਅਤੇ ਮਾਰੇ ਗਏ, ਮੈਂ ਜ਼ਰੂਰ ਹੀ ਉਹਨਾਂ ਦੀਆਂ ਬੁਰਾਈਆਂ ਉਹਨਾਂ ਤੋਂ ਦੂਰ ਕਰ ਦਵੇਗਾਂ ਅਤੇ ਉਹਨਾਂ ਨੂੰ ਉਹਨਾਂ ਜੰਨਤਾਂ ਵਿਚ ਦਾਖਿਲ ਕਰਾਗਾਂ ਜਿੱਥੇ ਉਹ ਸਦਾ ਰਹਿਣਗੇ। ਜਿਸ ਦੇ ਹੇਠ ਨਹਿਰਾਂ ਵੱਗ ਰਹੀਆਂ ਹਨ, ਇਹ ਉਹਨਾਂ ਦਾ ਬਦਲਾ ਅੱਲਾਹ ਵੱਲੋਂ ਹੇ ਅਤੇ ਅੱਲਾਹ ਕੋਲ ਹੀ ਸਭ ਤੋਂ ਵਧੀਆ ਬਦਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَا يَغُرَّنَّكَ تَقَلُّبُ ٱلَّذِينَ كَفَرُوا۟ فِى ٱلْبِلَٰدِ

Punjabi Translation - Arif Haleemਹੇ ਨਬੀ! ਰੱਬ ਦੇ ਇਨਕਾਰੀਆਂ ਦੀ ਸੰਸਾਰ ਵਿਚ ਚਲਤ ਫਿਰਤ (ਖ਼ੁਸ਼ਹਾਲੀ) ਤੁਹਾਨੂੰ ਧੋਖੇ ਵਿਚ ਨਾ ਪਾ ਦੇਵੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

مَتَٰعٌ قَلِيلٌ ثُمَّ مَأْوَىٰهُمْ جَهَنَّمُ وَبِئْسَ ٱلْمِهَادُ

Punjabi Translation - Arif Haleemਇਹ ਤਾਂ ਬਹੁਤ ਹੀ ਥੋੜ੍ਹਾ ਲਾਭ ਹੇ (ਇਸ ਸੰਸਾਰਿਕ ਜੀਵਨ ਤੋਂ ਬਾਅਦ) ਉਹਨਾਂ ਦਾ ਟਿਕਾਣਾ ਨਰਕ ਹੀ ਹੇ ਅਤੇ ਉਹ ਬਹੁਤ ਹੀ ਬੁਰੀ ਜਗ੍ਹਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

لَٰكِنِ ٱلَّذِينَ ٱتَّقَوْا۟ رَبَّهُمْ لَهُمْ جَنَّٰتٌ تَجْرِى مِن تَحْتِهَا ٱلْأَنْهَٰرُ خَٰلِدِينَ فِيهَا نُزُلًا مِّنْ عِندِ ٱللَّهِ وَمَا عِندَ ٱللَّهِ خَيْرٌ لِّلْأَبْرَارِ

Punjabi Translation - Arif Haleemਪ੍ਰੰਤੂ ਜਿਹੜੇ ਲੋਕ (ਸੰਸਾਰ ਵਿਚ) ਆਪਣੇ ਰੱਬ ਤੋਂ ਡਰਦੇ ਰਹੇ ਉਹਨਾਂ ਲਈ (ਆਖ਼ਿਰਤ ਵਿਚ) ਸਵਰਗਾਂ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ ਜਿੱਥੇ ਉਹ ਸਦਾ ਰਹਿਣਗੇ, ਇਹ ਅੱਲਾਹ ਵੱਲੋਂ ਉਹਨਾਂ (ਨੇਕ ਲੋਕਾਂ) ਲਈ ਆਓ ਭਗਤ ਹੇ ਅਤੇ ਨੇਕ ਲੋਕਾਂ ਲਈ ਜੋ ਅੱਲਾਹ ਕੋਲ ਹੇ ਉਹ ਬਹੁਤ ਹੀ ਵਧੀਆ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

وَإِنَّ مِنْ أَهْلِ ٱلْكِتَٰبِ لَمَن يُؤْمِنُ بِٱللَّهِ وَمَآ أُنزِلَ إِلَيْكُمْ وَمَآ أُنزِلَ إِلَيْهِمْ خَٰشِعِينَ لِلَّهِ لَا يَشْتَرُونَ بِـَٔايَٰتِ ٱللَّهِ ثَمَنًا قَلِيلًا أُو۟لَٰٓئِكَ لَهُمْ أَجْرُهُمْ عِندَ رَبِّهِمْ إِنَّ ٱللَّهَ سَرِيعُ ٱلْحِسَابِ

Punjabi Translation - Arif Haleemਬੇਸ਼ੱਕ! ਕਿਤਾਬ ਵਾਲਿਆਂ (ਯਹੂਦੀਆਂ ਤੇ ਈਸਾਈਆਂ) ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਅੱਲਾਹ ’ਤੇ ਈਮਾਨ ਰਖਦੇ ਹਨ ਅਤੇ ਤੁਹਾਡੇ ਉੱਤੇ (ਹੇ ਮੁਹੰਮਦ!) ਜਿਹੜਾ (.ਕੁਰਆਨ) ਨਾਜ਼ਲ ਹੋਇਆ ਹੇ ਅਤੇ ਉਹਨਾਂ ਲਈ ਜੋ (ਤੌਰੈਤ ਤੇ ਇੰਜੀਲ) ਨਾਜ਼ਲ ਕੀਤਾ ਗਿਆ ਹੇ ਉਸ ’ਤੇ ਵੀ (ਈਮਾਨ ਰੱਖਦੇ ਹਨ), ਅੱਲਾਹ ਤੋਂ ਡਰਦੇ ਹਨ ਅਤੇ ਅੱਲਾਹ ਦੀਆਂ ਆਇਤਾਂ (.ਕੁਰਆਨ) ਨੂੰ ਥੋੜ੍ਹੇ ਜਿਹੇ (ਸੰਸਰਾਕਿ ਲਾਭ) ਮੁੱਲ ’ਤੇ ਵੇਚ ਨਹੀਂ ਸੁੱਟਦੇ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਦੇ ਕੋਲ ਹੇ ਅਤੇ ਅੱਲਾਹ ਬਹੁਤ ਛੇਤੀ ਹਿਸਾਬ ਲੈਣ ਵਾਲਾ ਹੇ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

يَٰٓأَيُّهَا ٱلَّذِينَ ءَامَنُوا۟ ٱصْبِرُوا۟ وَصَابِرُوا۟ وَرَابِطُوا۟ وَٱتَّقُوا۟ ٱللَّهَ لَعَلَّكُمْ تُفْلِحُونَ

Punjabi Translation - Arif Haleemਹੇ ਈਮਾਨ ਵਾਲਿਓ! (ਮੁਸੀਬਤਾਂ ਵੇਲੇ) ਸਬਰ ਤੋਂ ਕੰਮ ਲਵੋ (ਲੜਾਈ ਸਮੇਂ) ਡਟੇ ਰਹੋ, ਹੱਕ ਸੱਚ ਦੀ ਸੇਵਾ ਲਈ ਸਰਗਰਮ ਰਹੋ ਤਾਂ ਜੋ ਤੁਸੀਂ (ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿਚ) ਸਫ਼ਲ ਹੋ ਸਕੋ।

ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →

Looking for a topic? Try the meaning search — your question is scanned across all 6,236 verses.
ਭਾਸ਼ਾ — 70