ਸੂਰਤ Al-Kaafiroon الكافرون
6 ਆਇਤਾਂ · ਮੱਕਾ · ਉਤਰਨ ਦਾ ਕ੍ਰਮ 18
بِسْمِ ٱللَّهِ ٱلرَّحْمَٰنِ ٱلرَّحِيمِ قُلْ يَٰٓأَيُّهَا ٱلْكَٰفِرُونَ
Punjabi Translation - Arif Haleem(ਹੇ ਨਬੀ!) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَآ أَعْبُدُ مَا تَعْبُدُونَ
Punjabi Translation - Arif Haleemਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَآ أَنتُمْ عَٰبِدُونَ مَآ أَعْبُدُ
Punjabi Translation - Arif Haleemਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَآ أَنَا۠ عَابِدٌ مَّا عَبَدتُّمْ
Punjabi Translation - Arif Haleemਅਤੇ ਨਾ ਹੀ ਮੈਂ ਉਹਨਾਂ ਦੀ ਬੰਦਗੀ ਕਰਨ ਵਾਲਾ ਹਾਂ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
وَلَآ أَنتُمْ عَٰبِدُونَ مَآ أَعْبُدُ
Punjabi Translation - Arif Haleemਅਤੇ ਨਾ ਤੁਸੀਂ ਉਸ ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
لَكُمْ دِينُكُمْ وَلِىَ دِينِ
Punjabi Translation - Arif Haleem(ਸੋ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਅਤੇ ਮੇਰੇ ਲਈ ਮੇਰਾ ਦੀਨ।
ਇਸ ਆਇਤ ਦੇ ਸਾਰੇ ਅਨੁਵਾਦ ਵੇਖੋ →
Looking for a topic? Try the meaning search — your question is scanned across all 6,236 verses.
→