caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ At-Talaaq, ਆਇਤ 1

ਮਦੀਨਾ · ਉਤਰਨ ਦਾ ਕ੍ਰਮ 99 · 65:1

بِسْمِ ٱللَّهِ ٱلرَّحْمَٰنِ ٱلرَّحِيمِ يَٰٓأَيُّهَا ٱلنَّبِىُّ إِذَا طَلَّقْتُمُ ٱلنِّسَآءَ فَطَلِّقُوهُنَّ لِعِدَّتِهِنَّ وَأَحْصُوا۟ ٱلْعِدَّةَ وَٱتَّقُوا۟ ٱللَّهَ رَبَّكُمْ لَا تُخْرِجُوهُنَّ مِنۢ بُيُوتِهِنَّ وَلَا يَخْرُجْنَ إِلَّآ أَن يَأْتِينَ بِفَٰحِشَةٍ مُّبَيِّنَةٍ وَتِلْكَ حُدُودُ ٱللَّهِ وَمَن يَتَعَدَّ حُدُودَ ٱللَّهِ فَقَدْ ظَلَمَ نَفْسَهُۥ لَا تَدْرِى لَعَلَّ ٱللَّهَ يُحْدِثُ بَعْدَ ذَٰلِكَ أَمْرًا

Punjabi Translation - Arif Haleemਹੇ ਨਬੀ! ਜਦੋਂ ਵੀ ਤੁਸੀਂ ਇਸਤਰੀਆਂ (ਪਤਨੀਆਂ) ਨੂੰ ਤਲਾਕ ਦਿਓ ਤਾਂ ਉਹਨਾਂ ਨੂੰ ਉਹਨਾਂ ਦੀ ਇੱਦਤ (ਦੇ ਆਰੰਭਿਕ ਦਿਨਾਂ) ਵਿਚ ਹੀ ਤਲਾਕ ਦਿਓ ਅਤੇ ਇੱਦਤ (ਦੇ ਦਿਨਾਂ) ਦੀ ਗਿਣਤੀ ਰੱਖੋ।[1] ਅੱਲਾਹ ਤੋਂ ਡਰੋ ਜੋ ਤੁਹਾਡਾ ਪਾਲਣਹਾਰ ਹੈ। ਇੱਦਤ ਦੇ ਦਿਨਾਂ ਵਿਚ ਨਾ ਤੁਸੀਂ ਉਹਨਾਂ ਨੂੰ ਉਹਨਾਂ ਦੇ ਘਰੋਂ ਕੱਢੋ ਅਤੇ ਨਾ ਹੀ ਉਹ ਆਪ ਨਿਕਲਣ, ਪਰ ਜੇ ਉਹ ਕੋਈ ਪ੍ਰਤੱਖ ਬੁਰਾਈ ਕਰ ਬੈਠਣ (ਤਾਂ ਕੱਢ ਸਕਦੇ ਹੋ) ਇਹ ਹੱਦਾਂ ਅੱਲਾਹ ਦੀਆਂ ਨਿਯਤ ਕੀਤੀਆਂ ਹੋਈਆਂ ਹਨ। ਜਿਹੜਾ ਕੋਈ ਅੱਲਾਹ ਦੀਆਂ ਹੱਦਾਂ ਦੀ ਉਲੰਘਣਾ ਕਰੇਗਾ ਉਹ ਆਪਣੇ ’ਤੇ ਆਪ ਜ਼ੁਲਮ ਕਰੇਗਾ। (ਹੇ ਲੋਕੋ!) ਤੁਸੀਂ ਨਹੀਂ ਜਾਣਦੇ ਕਿ ਇਸ (ਤਲਾਕ) ਤੋਂ ਮਗਰੋਂ ਅੱਲਾਹ (ਮੇਲ ਮਿਲਾਪ ਦੀ) ਕੋਈ ਨਵੀਂ ਰਾਹ ਕੱਢ ਦੇਵੇ॥
Looking for a topic? Try the meaning search — your question is scanned across all 6,236 verses.
ਭਾਸ਼ਾ — 70