إِنَّآ أَنزَلْنَا ٱلتَّوْرَىٰةَ فِيهَا هُدًى وَنُورٌ يَحْكُمُ بِهَا ٱلنَّبِيُّونَ ٱلَّذِينَ أَسْلَمُوا۟ لِلَّذِينَ هَادُوا۟ وَٱلرَّبَّٰنِيُّونَ وَٱلْأَحْبَارُ بِمَا ٱسْتُحْفِظُوا۟ مِن كِتَٰبِ ٱللَّهِ وَكَانُوا۟ عَلَيْهِ شُهَدَآءَ فَلَا تَخْشَوُا۟ ٱلنَّاسَ وَٱخْشَوْنِ وَلَا تَشْتَرُوا۟ بِـَٔايَٰتِى ثَمَنًا قَلِيلًا وَمَن لَّمْ يَحْكُم بِمَآ أَنزَلَ ٱللَّهُ فَأُو۟لَٰٓئِكَ هُمُ ٱلْكَٰفِرُونَ
Punjabi Translation - Arif Haleemਅਸੀਂ ਤੌਰੈਤ ਨਾਜ਼ਿਲ ਕੀਤੀ ਜਿਸ ਵਿਚ ਹਿਦਾਇਤ ਅਤੇ ਨੂਰ ਹੇ। ਯਹੂਦੀਆਂ ਵਿੱਚੋਂ ਅੱਲਾਹ ਦੀ ਤਾਬੇਦਾਰੀ ਕਰਨ ਵਾਲੇ ਸਾਰੇ ਹੀ ਰਸੂਲ, ਅੱਲਾਹ ਵਾਲੇ ਅਤੇ ਗਿਆਨੀ ਲੋਕ ਇਸ ਕਿਤਾਬ ਅਨੁਸਾਰ ਹੀ ਫ਼ੈਸਲਾ ਕਰਦੇ ਸਨ। ਇਸੇ ਲਈ ਉਹ ਅੱਲਾਹ ਦੀ ਇਸ ਕਿਤਾਬ ਦੇ ਰਾਖੇ ਬਣਾਏ ਗਏ ਅਤੇ ਉਹ ਸਾਰੇ ਹੀ ਇਸ ਗੱਲ ਦੇ ਗਵਾਹ ਸਨ। ਸੋ (ਹੇ ਯਹੂਦੀਓ!) ਤੁਸੀਂ ਲੋਕਾਂ ਤੋਂ ਨਾ ਡਰੋ ਅਤੇ ਕੇਵਲ ਮੇਰਾ ਡਰ ਹੀ ਦਿਲ ਵਿਚ ਰੱਖੋ, ਮੇਰੀਆਂ ਆਇਤਾਂ (ਹੁਕਮਾਂ) ਨੂੰ ਥੋੜ੍ਹੇ ਜਿਹੇ ਮੁੱਲ ’ਤੇ ਨਾ ਵੇਚੋ, ਜਿਹੜੇ ਲੋਕੀ ਅੱਲਾਹ ਦੇ ਉਤਾਰੇ ਹੋਏ (ਕਾਨੂੰ ਨ) ਅਨੁਸਾਰ ਫ਼ੈਸਲਾ ਨਹੀਂ ਕਰਦੇ, ਉਹੀਓ ਕਾਫ਼ਿਰ ਹਨ।[9]