وَكَتَبْنَا عَلَيْهِمْ فِيهَآ أَنَّ ٱلنَّفْسَ بِٱلنَّفْسِ وَٱلْعَيْنَ بِٱلْعَيْنِ وَٱلْأَنفَ بِٱلْأَنفِ وَٱلْأُذُنَ بِٱلْأُذُنِ وَٱلسِّنَّ بِٱلسِّنِّ وَٱلْجُرُوحَ قِصَاصٌ فَمَن تَصَدَّقَ بِهِۦ فَهُوَ كَفَّارَةٌ لَّهُۥ وَمَن لَّمْ يَحْكُم بِمَآ أَنزَلَ ٱللَّهُ فَأُو۟لَٰٓئِكَ هُمُ ٱلظَّٰلِمُونَ
Punjabi Translation - Arif Haleemਅਸੀਂ ਉਹਨਾਂ ਯਹੂਦੀਆਂ ਲਈ ਤੌਰੈਤ ਵਿਚ ਹੁਕਮ ਲਿਖ ਦਿੱਤਾ ਸੀ ਕਿ ਬੇਸ਼ੱਕ ਜਾਨ ਦੇ ਬਦਲੇ ਜਾਨ,[10] ਅੱਖ ਦੇ ਬਦਲੇ ਅੱਖ, ਨੱਕ ਦੇ ਬਦਲੇ ਨੱਕ, ਕੰਨ ਦੇ ਬਦਲੇ ਕੰਨ, ਦੰਦ ਦੇ ਬਦਲੇ ਦੰਦ ਅਤੇ ਸਾਰੇ ਵਿਸ਼ੇਸ਼ ਜਖ਼ਮਾ ਦਾ ਵੀ ਬਰਾਬਰ ਦਾ ਬਦਲਾ ਹੇ, ਫੇਰ ਜਿਹੜਾ ਵਿਅਕਤੀ ਮੁਆਫ਼ ਕਰ ਦੇਵੇ (ਬਦਲਾ ਨਾ ਲਵੇ) ਉਸ ਲਈ ਹੀ ਬਦਲੇ ਤੋਂ ਛੁਟਕਾਰਾ ਹੇ ਅਤੇ ਜਿਹੜੇ ਲੋਕ ਅੱਲਾਹ ਵੱਲੋਂ ਨਾਜ਼ਿਲ ਕੀਤੇ ਹੋਏ ਹੁਕਮਾਂ ਅਨੁਸਾਰ ਫ਼ੈਸਲਾ ਨਹੀਂ ਕਰਦੇ, ਉਹੀਓ ਜ਼ਾਲਮ ਹਨ।