caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ An-Nisaa, ਆਇਤ 176

ਮਦੀਨਾ · ਉਤਰਨ ਦਾ ਕ੍ਰਮ 92 · 4:176

يَسْتَفْتُونَكَ قُلِ ٱللَّهُ يُفْتِيكُمْ فِى ٱلْكَلَٰلَةِ إِنِ ٱمْرُؤٌا۟ هَلَكَ لَيْسَ لَهُۥ وَلَدٌ وَلَهُۥٓ أُخْتٌ فَلَهَا نِصْفُ مَا تَرَكَ وَهُوَ يَرِثُهَآ إِن لَّمْ يَكُن لَّهَا وَلَدٌ فَإِن كَانَتَا ٱثْنَتَيْنِ فَلَهُمَا ٱلثُّلُثَانِ مِمَّا تَرَكَ وَإِن كَانُوٓا۟ إِخْوَةً رِّجَالًا وَنِسَآءً فَلِلذَّكَرِ مِثْلُ حَظِّ ٱلْأُنثَيَيْنِ يُبَيِّنُ ٱللَّهُ لَكُمْ أَن تَضِلُّوا۟ وَٱللَّهُ بِكُلِّ شَىْءٍ عَلِيمٌۢ

Punjabi Translation - Arif Haleem(ਹੇ ਨਬੀ!) ਲੋਕੀ ਤੁਹਾਥੋਂ (ਕਲਾਲਾ ਦੇ ਸੰਬੰਧ ਵਿਚ) ਫ਼ਤਵਾ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਅੱਲਾਹ ਤੁਹਾਨੂੰ ਕਲਾਲਾ ਬਾਰੇ ਦੱਸਦਾ ਹੇ ਕਿ ਜੇ ਕੋਈ ਵਿਅਕਤੀ ਮਰ ਜਾਵੇ ਅਤੇ ਉਸ ਦੀ ਔਲਾਦ (ਭਾਵ ਪ੍ਰਤੱਖ ਵਾਰਿਸ) ਨਾ ਹੋਵੇ ਤੇ ਉਸ ਦੀ ਇਕ ਹੀ ਭੈਣ ਹੋਵੇ ਤਾਂ ਉਸ ਭੈਣ ਨੂੰ ਉਸ ਦੇ ਭਰਾ ਦੇ ਛੱਡੇ ਹੋਏ ਮਾਲ ਦਾ ਅੱਧਾ ਹਿੱਸਾ ਮਿਲੇਗਾ ਅਤੇ ਜੇ ਭੈਣ ਬੇ-ਔਲਾਦ ਮਰੇ ਤਾਂ ਉਸਦਾ ਭਰਾ ਉਸ ਦਾ ਵਾਰਸ ਹੋਵੇਗਾ। ਜੇ ਭੈਣਾ ਦੋ ਜਾਂ ਦੋ ਤੋਂ ਵੱਧ ਹੋਣ ਤਾਂ ਉਹਨਾਂ ਨੂੰ ਉਹਨਾਂ ਦੇ ਭਰਾਂ ਦੇ ਛੱਡੇ ਹੋਏ ਮਾਲ ਦਾ ਦੋ ਤਿਹਾਈ ਹਿੱਸਾ ਮਿਲੇਗਾ। ਜੇ ਕਈ ਭਰਾ, ਭੈਣ, ਪੁਰਸ਼ ਤੇ ਔਰਤਾਂ ਵਾਰਸ ਹੋਣ ਤਾਂ ਮਰਦ ਦਾ ਹਿੱਸਾ ਦੋ ਔਰਤਾਂ ਦੇ ਬਰਾਬਰ ਹੋਵੇਗਾ। ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪਸ਼ਟ ਕਰਕੇ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਕੁਰਾਹੇ ਨਾ ਪੈ ਜਾਓ। ਅੱਲਾਹ ਹਰ ਚੀਜ਼ ਨੂੰ ਭਲੀ-ਭਾਂਤ ਜਾਣਦਾ ਹੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70