يَٰٓأَيُّهَا ٱلَّذِينَ ءَامَنُوا۟ لَا تُبْطِلُوا۟ صَدَقَٰتِكُم بِٱلْمَنِّ وَٱلْأَذَىٰ كَٱلَّذِى يُنفِقُ مَالَهُۥ رِئَآءَ ٱلنَّاسِ وَلَا يُؤْمِنُ بِٱللَّهِ وَٱلْيَوْمِ ٱلْـَٔاخِرِ فَمَثَلُهُۥ كَمَثَلِ صَفْوَانٍ عَلَيْهِ تُرَابٌ فَأَصَابَهُۥ وَابِلٌ فَتَرَكَهُۥ صَلْدًا لَّا يَقْدِرُونَ عَلَىٰ شَىْءٍ مِّمَّا كَسَبُوا۟ وَٱللَّهُ لَا يَهْدِى ٱلْقَوْمَ ٱلْكَٰفِرِينَ
Punjabi Translation - Arif Haleemਹੇ ਈਮਾਨ ਲਿਆਉਣ ਵਾਲਿਓ! ਆਪਣੀ ਖ਼ੈਰਾਤ ਨੂੰ ਅਹਿਸਾਨ ਜਤਾ ਕੇ ਅਤੇ ਦੁੱਖ ਦੇ ਕੇ ਉਸ ਵਿਅਕਤੀ ਵਾਂਗ ਬਰਬਾਦ ਨਾ ਕਰੋ ਜਿਹੜਾ ਆਪਣਾ ਮਾਲ ਵਿਖਾਵੇ ਲਈ ਖ਼ਰਚ ਕਰਦਾ ਹੇ। ਉਹ ਨਾ ਤਾਂ ਅੱਲਾਹ ’ਤੇ ਅਤੇ ਨਾ ਹੀ ਕਿਆਮਤ ਵਾਲੇ ਦਿਨ ’ਤੇ ਈਮਾਨ ਰੱਖਦਾ ਹੇ ਉਸ ਦੀ ਉਦਾਹਰਨ ਉਸ ਚਿਕਨੇ ਪੱਥਰ ਵਾਂਗ ਹੇ ਜਿਸ ਉੱਤੇ ਮਿੱਟੀ ਪਈ ਹੋਵੇ ਫਿਰ ਉਸ ਉੱਤੇ ਜ਼ੋਰ ਦਾ ਮੀਂਹ ਪੈ ਜਵੇ (ਤਾਂ ਸਾਰੀ ਮਿੱਟੀ ਰੁੜ ਜਾਵੇਗੀ) ਅਤੇ ਸਾਫ਼ ਪੱਥਰ ਰਹਿ ਜਾਵੇ। ਉਹ ਲੋਕ ਜੋ ਵਿਖਾਵੇ ਲਈ ਨੇਕੀ ਕਰਦੇ ਹਨ ਉਹਨਾਂ ਦੇ ਹੱਥ ਕੁੱਝ ਵੀ ਨਹੀਂ ਆਉਂਦਾ। ਅੱਲਾਹ ਕਾਫ਼ਰਾਂ ਦੀ ਅਗਵਾਈ ਨਹੀਂ ਕਰਦਾ।