caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 233

ਮਦੀਨਾ · ਉਤਰਨ ਦਾ ਕ੍ਰਮ 87 · 2:233

وَٱلْوَٰلِدَٰتُ يُرْضِعْنَ أَوْلَٰدَهُنَّ حَوْلَيْنِ كَامِلَيْنِ لِمَنْ أَرَادَ أَن يُتِمَّ ٱلرَّضَاعَةَ وَعَلَى ٱلْمَوْلُودِ لَهُۥ رِزْقُهُنَّ وَكِسْوَتُهُنَّ بِٱلْمَعْرُوفِ لَا تُكَلَّفُ نَفْسٌ إِلَّا وُسْعَهَا لَا تُضَآرَّ وَٰلِدَةٌۢ بِوَلَدِهَا وَلَا مَوْلُودٌ لَّهُۥ بِوَلَدِهِۦ وَعَلَى ٱلْوَارِثِ مِثْلُ ذَٰلِكَ فَإِنْ أَرَادَا فِصَالًا عَن تَرَاضٍ مِّنْهُمَا وَتَشَاوُرٍ فَلَا جُنَاحَ عَلَيْهِمَا وَإِنْ أَرَدتُّمْ أَن تَسْتَرْضِعُوٓا۟ أَوْلَٰدَكُمْ فَلَا جُنَاحَ عَلَيْكُمْ إِذَا سَلَّمْتُم مَّآ ءَاتَيْتُم بِٱلْمَعْرُوفِ وَٱتَّقُوا۟ ٱللَّهَ وَٱعْلَمُوٓا۟ أَنَّ ٱللَّهَ بِمَا تَعْمَلُونَ بَصِيرٌ

Punjabi Translation - Arif Haleemਮਾਵਾਂ ਆਪਣੇ ਬੱਚਿਆਂ ਨੂੰ ਪੂਰੇ ਦੋ ਸਾਲ ਦੁੱਧ ਪਿਆਉਣ, ਇਹ (ਹੁਕਮ) ਉਸਲਈ ਹੇ ਜਿਹੜਾ ਦੁੱਧ ਪਿਆਉਣ ਦੀ ਮੁੱਦਤ ਪੂਰੀ ਕਰਨਾ ਚਾਹੁੰਦਾ ਹੇ। (ਅਜਿਹੀ ਹਾਲਤ ਵਿਚ) ਪਿਓ ਦੀ ਜ਼ਿੰਮੇਵਾਰੀ ਹੇ ਕਿ ਉਹਨਾਂ (ਮਾਵਾਂ) ਲਈ ਪ੍ਰਚਲਿਤ ਢੰਗ ਅਨੁਸਾਰ ਖਾਣ ਪਾਣ ਤੇ ਕੱਪੜ੍ਹਿਆਂ ਦਾ ਪ੍ਰਬੰਧ ਕਰੇ। ਪਰ ਕਿਸੇ ’ਤੇ ਵੀ ਉਸ ਦੀ ਹਿੱਮਤ ਤੋਂ ਵੱਧ ਬੋਝ ਨਾ ਪਾਇਆ ਜਾਵੇ ਅਤੇ ਨਾ ਹੀ ਮਾਂ ਨੂੰ ਉਸ ਦੇ ਬੱਚੇ ਕਰਕੇ ਕੋਈ ਤਕਲੀਫ਼ ਦਿੱਤੀ ਜਾਵੇ ਅਤੇ ਨਾ ਹੀ ਬਾਪ ਨੂੰ ਉਸ ਦੇ ਬੱਚੇ ਕਾਰਨ (ਤੰਗ ਕੀਤਾ ਜਾਵੇ)। (ਜੇ ਬਾਪ ਮਰ ਜਾਵੇ ਤਾਂ) ਉਸ ਦੇ ਵਾਰਸਾਂ ਦੀ ਇਹੋ ਜ਼ਿੰਮੇਵਾਰੀ ਹੇ। ਜੇ ਦੋਵੇਂ (ਮਾਂ-ਪਿਓ) ਆਪਸੀ ਸਹਿਮਤੀ ਅਤੇ ਸਲਾਹ ਮਸ਼ਵਰੇ ਨਾਲ (ਬੱਚੇ ਦਾ) ਦੁੱਧ ਪਹਿਲਾਂ ਛੁਡਾ ਦੇਣ ਤਾਂ ਦੋਵਾਂ ਲਈ ਕੋਈ ਹਰਜ ਨਹੀਂ, ਜੇ ਤੁਸੀਂ ਆਪਣੀ ਸੰਤਾਨ ਨੂੰ ਕਿਸੇ ਦੂਜੀ ਔਰਤ ਤੋਂ ਦੁੱਧ ਪਿਆਉਣਾ ਚਾਹੋ ਤਾਂ ਵੀ ਕੋਈ ਹਰਜ ਨਹੀਂ ਜਦ ਕਿ ਤੁਸੀਂ ਰਿਵਾਜ ਅਨੁਸਾਰ ਜੋ ਵੀ ਦੇਣਾ ਤੈਅ ਕੀਤਾ ਹੇ ਅਦਾ ਕਰ ਦੇਵੋ। ਤੁਸੀਂ ਅੱਲਾਹ ਤੋਂ ਡਰੋ ਅਤੇ ਯਾਦ ਰੱਖੋ ਕਿ ਬੇਸ਼ੱਕ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਜੋ ਵੀ ਤੁਸੀਂ ਕਰਦੇ ਹੋ ਵੇਖਦਾ ਹੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70