وَٱتْلُ عَلَيْهِمْ نَبَأَ نُوحٍ إِذْ قَالَ لِقَوْمِهِۦ يَٰقَوْمِ إِن كَانَ كَبُرَ عَلَيْكُم مَّقَامِى وَتَذْكِيرِى بِـَٔايَٰتِ ٱللَّهِ فَعَلَى ٱللَّهِ تَوَكَّلْتُ فَأَجْمِعُوٓا۟ أَمْرَكُمْ وَشُرَكَآءَكُمْ ثُمَّ لَا يَكُنْ أَمْرُكُمْ عَلَيْكُمْ غُمَّةً ثُمَّ ٱقْضُوٓا۟ إِلَىَّ وَلَا تُنظِرُونِ
Punjabi Translation - Arif Haleem(ਹੇ ਨਬੀ!) ਤੁਸੀਂ ਇਹਨਾਂ (ਇਨਕਾਰੀਆਂ) ਨੂੰ ਨੂਹ ਦਾ ਕਿੱਸਾ ਸੁਣਾਉ ਜਦੋਂ ਉਹਨਾਂ (ਨੂਹ) ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਹੇ ਮੇਰੀ ਕੌਮ! ਜੇ ਤੁਹਾਨੂੰ ਮੇਰਾ (ਤੁਹਾਡੇ ਵਿਚਾਲੇ) ਰਹਿਣਾ ਅਤੇ ਅੱਲਾਹ ਦੀਆਂ ਆਇਤਾਂ ਰਾਹੀਂ ਨਸੀਹਤਾਂ (ਕਰਨੀਆਂ) ਭਾਰ ਮਹਿਸੂਸ ਹੁੰਦਾ ਹੈ (ਤਾਂ ਇਹ ਤੁਹਾਡੀ ਇੱਛਾ ਹੈ) ਪਰ ਮੇਰਾ ਭਰੋਸਾ ਤਾਂ ਅੱਲਾਹ ’ਤੇ ਹੀ ਹੈ। ਸੋ ਤੁਸੀਂ ਤੇ ਤੁਹਾਡੇ ਸ਼ਰੀਕ ਮਿਲ ਕੇ ਮੇਰੇ ਵਿਰੁੱਧ ਫ਼ੈਸਲਾ ਕਰ ਲਵੋ, ਅਤੇ ਤੁਹਾਡਾ ਇਹ ਫ਼ੈਸਲਾ ਕਿਸੇ ਤੋਂ ਗੁਪਤ ਨਾ ਰਹੇ, ਫੇਰ ਮੇਰੇ ਵਿਰੁੱਧ ਆਪਣੇ ਫ਼ੈਸਲੇ ਅਨੁਸਾਰ ਜਤਨ ਕਰੋ ਅਤੇ ਮੈਨੂੰ ਉੱਕਾ ਹੀ ਮੋਹਲਤ ਨਾ ਦਿਓ।