يَٰٓأَهْلَ ٱلْكِتَٰبِ قَدْ جَآءَكُمْ رَسُولُنَا يُبَيِّنُ لَكُمْ عَلَىٰ فَتْرَةٍ مِّنَ ٱلرُّسُلِ أَن تَقُولُوا۟ مَا جَآءَنَا مِنۢ بَشِيرٍ وَلَا نَذِيرٍ فَقَدْ جَآءَكُم بَشِيرٌ وَنَذِيرٌ وَٱللَّهُ عَلَىٰ كُلِّ شَىْءٍ قَدِيرٌ
Punjabi Translation - Arif Haleemਹੇ ਕਿਤਾਬ ਵਾਲਿਓ! ਤੁਹਾਡੇ ਕੋਲ ਸਾਡਾ ਰਸੂਲ (ਹਜ਼ਰਤ ਮੁਹੰਮਦ) ਆ ਗਿਆ ਹੇ, ਜਿਹੜਾ ਰਸੂਲਾਂ ਦੇ ਕਾਫ਼ੀ ਦੇਰ ਮਗਰੋਂ ਅਇਆ ਹੇ ਜੋ ਤੁਹਾਡੇ ਲਈ ਸਾਡੀਆਂ ਗੱਲਾਂ (ਸਿੱਖਿਆਵਾਂ) ਨੂੰ ਵਿਸਥਾਰ ਪੂਰਵਕ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਇਹ ਨਾ ਕਹਿ ਸਕੋ ਕਿ ਸਾਡੇ ਕੋਲ ਤਾਂ ਕੋਈ ਸਵਰਗ ਦੀਆਂ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਤੇ (ਨਰਕ ਤੋਂ) ਡਰਾਉਣ ਵਾਲਾ ਕੋਈ ਆਇਆ ਹੀ ਨਹੀਂ ਸੀ। ਸੋ ਹੁਣ ਖ਼ੁਸ਼ਖ਼ਬਰੀਆਂ ਦੇਣ ਵਾਲਾ ਅਤੇ ਡਰਾਉਣ ਵਾਲਾ ਆ ਗਿਆ ਹੇ।[6] ਅੱਲਾਹ ਹਰ ਚੀਜ਼ ਉੱਤੇ ਪੂਰੀ ਕੁਦਰਤ ਰੱਖਦਾ ਹੇ।