وَلَقَدْ أَخَذَ ٱللَّهُ مِيثَٰقَ بَنِىٓ إِسْرَٰٓءِيلَ وَبَعَثْنَا مِنْهُمُ ٱثْنَىْ عَشَرَ نَقِيبًا وَقَالَ ٱللَّهُ إِنِّى مَعَكُمْ لَئِنْ أَقَمْتُمُ ٱلصَّلَوٰةَ وَءَاتَيْتُمُ ٱلزَّكَوٰةَ وَءَامَنتُم بِرُسُلِى وَعَزَّرْتُمُوهُمْ وَأَقْرَضْتُمُ ٱللَّهَ قَرْضًا حَسَنًا لَّأُكَفِّرَنَّ عَنكُمْ سَيِّـَٔاتِكُمْ وَلَأُدْخِلَنَّكُمْ جَنَّٰتٍ تَجْرِى مِن تَحْتِهَا ٱلْأَنْهَٰرُ فَمَن كَفَرَ بَعْدَ ذَٰلِكَ مِنكُمْ فَقَدْ ضَلَّ سَوَآءَ ٱلسَّبِيلِ
Punjabi Translation - Arif Haleemਬੇਸ਼ੱਕ ਅੱਲਾਹ ਨੇ ਬਨੀ ਇਸਰਾਈਲ ਤੋਂ ਪੱਕਾ ਬਚਨ ਲਿਆ ਸੀ ਅਤੇ ਅਸੀਂ ਉਹਨਾਂ ਵਿੱਚੋਂ ਬਾਰਾਂ ਸਰਦਾਰ ਨਿਯੁਕਤ ਕੀਤੇ ਸਨ। ਅਤੇ ਅੱਲਾਹ ਨੇ ਉਹਨਾਂ ਨੂੰ ਆਖਿਆ ਸੀ ਕਿ ਮੈਂ ਤੁਹਾਡੇ ਅੰਗ-ਸੰਗ ਹੀ ਹਾਂ। ਜੇ ਤੁਸੀਂ ਨਮਾਜ਼ ਕਾਇਮ ਰੱਖੋਗੇ ਅਤੇ ਜ਼ਕਾਤ ਦਿੰਦੇ ਰਹੋਗੇ ਅਤੇ ਮੇਰੇ ਰਸੂਲਾਂ ਨੂੰ ਮੰਨੋਗੇ ਅਤੇ ਉਹਨਾਂ ਦੀ ਸਹਾਇਤਾ ਕਰਦੇ ਰਹੋਗੇ ਅਤੇ ਅੱਲਾਹ ਨੂੰ ਸੋਹਣਾ ਕਰਜ਼ਾ ਦਿਓਗੇ (ਭਾਵ ਰੱਬ ਦੀ ਰਾਹ ਵਿਚ ਖ਼ਰਚ ਕਰੋਗੇ) ਤਾਂ ਮੈਂ ਤੁਹਾਡੀਆਂ ਬੁਰਾਈਆਂ ਤੁਹਾਥੋਂ ਦੂਰ ਕਰ ਦੇਵਾਂਗਾ ਅਤੇ ਤੁਹਾਨੂੰ ਉਹਨਾਂ ਸਵਰਗਾਂ ਵਿਚ ਲੈ ਕੇ ਜਾਵਾਂਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ, ਜੇ ਕਿਸੇ ਨੇ ਫੇਰ ਵੀ ਕੁਫ਼ਰ ਕੀਤਾ ਤਾਂ ਅਸਲੋ ਉਹ ਸਿੱਧੇ ਰਸਤੇ ਤੋਂ ਭਟਕ ਗਿਆ।