caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Fath, ਆਇਤ 15

ਮਦੀਨਾ · ਉਤਰਨ ਦਾ ਕ੍ਰਮ 111 · 48:15

سَيَقُولُ ٱلْمُخَلَّفُونَ إِذَا ٱنطَلَقْتُمْ إِلَىٰ مَغَانِمَ لِتَأْخُذُوهَا ذَرُونَا نَتَّبِعْكُمْ يُرِيدُونَ أَن يُبَدِّلُوا۟ كَلَٰمَ ٱللَّهِ قُل لَّن تَتَّبِعُونَا كَذَٰلِكُمْ قَالَ ٱللَّهُ مِن قَبْلُ فَسَيَقُولُونَ بَلْ تَحْسُدُونَنَا بَلْ كَانُوا۟ لَا يَفْقَهُونَ إِلَّا قَلِيلًا

Punjabi Translation - Arif Haleem(ਹੇ ਨਬੀ!) ਤੁਸੀਂ ਛੇਤੀ ਹੀ ਮਾਲੇ-ਗ਼ਨੀਮਤ ਪ੍ਰਾਪਤ ਕਰਨ ਲਈ (ਖ਼ੈਬਰ ਵੱਲ) ਜਾਓਗੇ ਤਾਂ ਪਿੱਛੇ ਛੱਡੇ ਜਾਣ ਵਾਲੇ ਲੋਕ ਤੁਹਾਨੂੰ ਜ਼ਰੂਰ ਆਖਣਗੇ ਕਿ ਸਾਨੂੰ ਵੀ ਆਪਣੇ ਨਾਲ ਚੱਲਣ ਦੀ ਆਗਿਆ ਦਿਓ। ਉਹ ਅੱਲਾਹ ਦੇ ਹੁਕਮ ਨੂੰ ਬਦਲ ਦੇਣਾ ਚਾਹੁੰਦੇ ਹਨ। ਸੋ ਤੁਸੀਂ ਆਖ ਦਿਓ! ਕਿ ਤੁਸੀਂ ਕਦੇ ਵੀ ਸਾਡੇ ਨਾਲ ਨਹੀਂ ਚੱਲੋਗੇ, ਕਿਉਂ ਜੋ ਅੱਲਾਹ ਇਹ ਹੁਕਮ ਪਹਿਲਾਂ ਹੀ ਫ਼ਰਮਾ ਚੁੱਕਿਆ ਹੈ। ਫੇਰ ਉਹ ਆਖਣਗੇ ਕਿ ਇਹ ਗੱਲ ਨਹੀਂ, ਸਗੋਂ ਤੁਸੀਂ ਤਾਂ ਸਾਡੇ ਨਾਲ ਈਰਖਾ ਕਰਦੇ ਹੋ (ਜਦੋਂ ਕਿ ਅਜਿਹਾ ਨਹੀਂ)। ਇਹ ਲੋਕ ਠੀਕ ਗਲ ਨੂੰ ਘੱਟ ਹੀ ਸਮਝਦੇ ਹਨ।
Looking for a topic? Try the meaning search — your question is scanned across all 6,236 verses.
ਭਾਸ਼ਾ — 70