قُل لِّلْمُخَلَّفِينَ مِنَ ٱلْأَعْرَابِ سَتُدْعَوْنَ إِلَىٰ قَوْمٍ أُو۟لِى بَأْسٍ شَدِيدٍ تُقَٰتِلُونَهُمْ أَوْ يُسْلِمُونَ فَإِن تُطِيعُوا۟ يُؤْتِكُمُ ٱللَّهُ أَجْرًا حَسَنًا وَإِن تَتَوَلَّوْا۟ كَمَا تَوَلَّيْتُم مِّن قَبْلُ يُعَذِّبْكُمْ عَذَابًا أَلِيمًا
Punjabi Translation - Arif Haleem(ਹੇ ਨਬੀ!) ਤੁਸੀਂ ਇਹਨਾਂ ਪਿੱਛੇ ਛੱਡੇ ਜਾਣ ਵਾਲੇ ਦਿਹਾਤੀਆਂ (ਅਰਬ-ਬੱਦੂਆਂ) ਨੂੰ ਆਖ ਦਿਓ ਕਿ ਛੇਤੀ ਹੀ ਤੁਹਾਨੂੰ ਇਕ ਲੜਾਕੂ ਕੌਮ ਨਾਲ ਯੁੱਧ ਕਰਨ ਲਈ ਸੱਦਿਆ ਜਾਵੇਗਾ ਜਾਂ ਤੁਸੀਂ ਉਹਨਾਂ ਨਾਲ ਲੜਦੇ ਹੀ ਰਹੋਗੇ ਜਾਂ ਉਹ ਮੁਸਲਮਾਨ (ਭਾਵ ਆਗਿਆਕਾਰੀ) ਬਣ ਜਾਣਗੇ। ਸੋ ਜੇ ਤੁਸੀਂ (ਅੱਲਾਹ ਦੇ) ਹੁਕਮਾਂ ਦੀ ਪਾਲਣਾ ਕਰੋਗੇ ਤਾਂ ਅੱਲਾਹ ਤੁਹਾਨੂੰ ਸੋਹਣਾ ਬਦਲਾ ਦੇਵੇਗਾ। ਪਰ ਜੇ ਤੁਸੀਂ ਮੂੰਹ ਮੋੜ੍ਹਿਆ (ਭਾਵ ਅਵਗਿਆਕਾਰੀ ਕੀਤੀ) ਜਿਵੇਂ ਕਿ ਤੁਸੀਂ ਪਹਿਲਾਂ (ਹੁਦੈਬੀਆ ਵੇਲੇ) ਮੂੰਹ ਮੋੜ੍ਹਿਆ ਸੀ, ਤਾਂ ਅੱਲਾਹ ਤੁਹਾਨੂੰ ਦੁਖਦਾਈ ਅਜ਼ਾਬ ਦੇਵੇਗਾ।