caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ An-Nisaa, ਆਇਤ 77

ਮਦੀਨਾ · ਉਤਰਨ ਦਾ ਕ੍ਰਮ 92 · 4:77

أَلَمْ تَرَ إِلَى ٱلَّذِينَ قِيلَ لَهُمْ كُفُّوٓا۟ أَيْدِيَكُمْ وَأَقِيمُوا۟ ٱلصَّلَوٰةَ وَءَاتُوا۟ ٱلزَّكَوٰةَ فَلَمَّا كُتِبَ عَلَيْهِمُ ٱلْقِتَالُ إِذَا فَرِيقٌ مِّنْهُمْ يَخْشَوْنَ ٱلنَّاسَ كَخَشْيَةِ ٱللَّهِ أَوْ أَشَدَّ خَشْيَةً وَقَالُوا۟ رَبَّنَا لِمَ كَتَبْتَ عَلَيْنَا ٱلْقِتَالَ لَوْلَآ أَخَّرْتَنَآ إِلَىٰٓ أَجَلٍ قَرِيبٍ قُلْ مَتَٰعُ ٱلدُّنْيَا قَلِيلٌ وَٱلْـَٔاخِرَةُ خَيْرٌ لِّمَنِ ٱتَّقَىٰ وَلَا تُظْلَمُونَ فَتِيلًا

Punjabi Translation - Arif Haleem(ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਆਪਣੇ ਹੱਥ (ਲੜਾਈ ਤੋਂ) ਰੋਕੀਂ ਰੱਖੋ, ਨਮਾਜ਼ਾਂ ਪੜ੍ਹਦੇ ਰਹੋ ਅਤੇ ਜ਼ਕਾਤ ਅਦਾ ਕਰੋ। ਫੇਰ ਜਦੋਂ ਉਹਨਾਂ ਨੂੰ ਲੜਾਈ ਦਾ ਹੁਕਮ ਦਿੱਤਾ ਗਿਆ ਤਾਂ ਉਸ ਵੇਲੇ ਉਹਨਾਂ ਵਿੱਚੋਂ ਇਕ ਟੋਲੀ ਕਾਫ਼ਿਰਾਂ ਤੋਂ ਇੰਜ ਡਰਣ ਲੱਗ ਪਈ ਜਿੱਦਾਂ ਅੱਲਾਹ ਤੋਂ ਡਰਦੀ ਹੋਵੋ, ਸਗੋਂ ਉਸ ਤੋਂ ਵੀ ਕੁੱਝ ਵੱਧ ਭੈ-ਭੀਤ ਸੀ ਅਤੇ ਕਹਿਣ ਲੱਗੇ ਕਿ “ਹੇ ਰੱਬ! ਸਾਡੇ ਉੱਤੇ ਜਿਹਾਦ ਕਰਨਾ ਫ਼ਰਜ਼ ਕਿੳਂ .ਕੀਤਾ ਹੇ? ਕਿਓਂ ਨਾ ਸਾਨੂੰ ਥੋੜ੍ਹੀ ਹੋਰ ਜਿਉਣ ਦੀ ਮੋਹਲਤ ਦਿੱਤੀ ਨੂੰ” (ਹੇ ਨਬੀ!) ਇਹਨਾਂ ਨੂੰ ਆਖ ਦਿਓ ਕਿ “ਸੰਸਾਰਿਕ ਲਾਭ ਤਾਂ ਬਹੁਤ ਹੀ ਥੋੜ੍ਹਾ ਹੇ ਅਤੇ ਰੱਬ ਤੋਂ ਡਰਨ ਵਾਲਿਆਂ ਲਈ ਤਾਂ ਪ੍ਰਲੋਕ ਹੀ ਵਧੇਰੇ ਚੰਗੀ ਹੇ ਅਤੇ (ਉਸ ਦਿਨ) ਤੁਹਾਡੇ ਉੱਤੇ ਇਕ ਧਾਗੇ ਬਰਾਬਰ (ਭਾਵ ਭੋਰਾ ਭਰ) ਵੀ ਜ਼ੁਲਮ ਨਹੀਂ ਕੀਤਾ ਜਾਵੇਗਾ।”
Looking for a topic? Try the meaning search — your question is scanned across all 6,236 verses.
ਭਾਸ਼ਾ — 70