caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ An-Nisaa, ਆਇਤ 171

ਮਦੀਨਾ · ਉਤਰਨ ਦਾ ਕ੍ਰਮ 92 · 4:171

يَٰٓأَهْلَ ٱلْكِتَٰبِ لَا تَغْلُوا۟ فِى دِينِكُمْ وَلَا تَقُولُوا۟ عَلَى ٱللَّهِ إِلَّا ٱلْحَقَّ إِنَّمَا ٱلْمَسِيحُ عِيسَى ٱبْنُ مَرْيَمَ رَسُولُ ٱللَّهِ وَكَلِمَتُهُۥٓ أَلْقَىٰهَآ إِلَىٰ مَرْيَمَ وَرُوحٌ مِّنْهُ فَـَٔامِنُوا۟ بِٱللَّهِ وَرُسُلِهِۦ وَلَا تَقُولُوا۟ ثَلَٰثَةٌ ٱنتَهُوا۟ خَيْرًا لَّكُمْ إِنَّمَا ٱللَّهُ إِلَٰهٌ وَٰحِدٌ سُبْحَٰنَهُۥٓ أَن يَكُونَ لَهُۥ وَلَدٌ لَّهُۥ مَا فِى ٱلسَّمَٰوَٰتِ وَمَا فِى ٱلْأَرْضِ وَكَفَىٰ بِٱللَّهِ وَكِيلًا

Punjabi Translation - Arif Haleemਹੇ ਕਿਤਾਬ ਵਾਲਿਓ (ਯਹੂਦੀ ਤੇ ਈਸਾਈਓ)! ਆਪਣੇ ਧਰਮ ਦੀਆਂ ਹੱਦਾਂ ਤੋਂ ਨਾ ਲੰਘੋ (ਭਾਵ ਜੋ ਅੱਲਾਹ ਨੇ ਆਦੇਸ਼ ਦਿੱਤੇ ਹਨ, ਉਹਨਾਂ ਨੂੰ ਹੀ ਮੰਨੋ) ਅਤੇ ਅੱਲਾਹ ਦੇ ਸੰਬੰਧ ਵਿਚ ਸਚਾੱਈ ਤੋਂ ਛੁੱਟ ਹੋਰ ਕੁੱਝ ਵੀ ਨਾ ਕਹੋ। ਬੇਸ਼ੱਕ ਮਰੀਅਮ ਦਾ ਪੁੱਤਰ ਈਸਾ ਤਾਂ ਕੇਵਲ ਅੱਲਾਹ ਦਾ ਰਸੂਲ ਹੇ ਅਤੇ (ਉਸ ਦਾ ਜਨਮ) ਉਸ (ਅੱਲਾਹ ਦੇ) ਇਕ ਬੋਲ (ਹੁਕਮ ਦੁਆਰਾ ਹੋਇਆ) ਹੇ ਜਿਸ ਨੂੰ ਉਸ ਨੇ ਮਰੀਅਮ ਵੱਲ ਘੱਲਿਆ, ਉਹ ਉਸ ਵੱਲੋਂ ਇਕ ਰੂਹ ਹੇ। ਸੋ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਓ ਅਤੇ ਇਹ ਨਾ ਕਹੋ ਕਿ ਇਸ਼ਟ ਤਿੰਨ ਹਨ, ਇਹ ਗੱਲ ਕਹਿਣ ਤੋਂ ਬਾਜ਼ ਆ ਜਾਓ ਇਸੇ ਵਿਚ ਹੀ ਤੁਹਾਡੀ ਭਲਾਈ ਹੇ। ਪੂਜਣਯੋਗ ਤਾਂ ਕੇਵਲ ਅੱਲਾਹ ਹੀ ਹੇ ਅਤੇ ਇਸ ਗੱਲ ਤੋਂ ਪਾਕ ਹੇ ਕਿ ਉਸ ਦੇ ਕੋਈ ਔੌਲਾਦ ਵੀ ਹੋਵੇ।[27] ਸਭ ਕੁੱਝ ਉਸੇ ਲਈ ਹੇ ਜਿਹੜਾ ਆਸਾਮਾਨਾਂ ਅਤੇ ਧਰਤੀ ਵਿਚ ਹੇ ਅਤੇ ਸਾਰੇ ਕੰਮਾਂ ਨੂੰ ਸਿਰੇ ਚਾੜ੍ਹਣ ਲਈ ਅੱਲਾਹ ਹੀ ਬਥੇਰਾ ਹੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70