وَيَسْتَفْتُونَكَ فِى ٱلنِّسَآءِ قُلِ ٱللَّهُ يُفْتِيكُمْ فِيهِنَّ وَمَا يُتْلَىٰ عَلَيْكُمْ فِى ٱلْكِتَٰبِ فِى يَتَٰمَى ٱلنِّسَآءِ ٱلَّٰتِى لَا تُؤْتُونَهُنَّ مَا كُتِبَ لَهُنَّ وَتَرْغَبُونَ أَن تَنكِحُوهُنَّ وَٱلْمُسْتَضْعَفِينَ مِنَ ٱلْوِلْدَٰنِ وَأَن تَقُومُوا۟ لِلْيَتَٰمَىٰ بِٱلْقِسْطِ وَمَا تَفْعَلُوا۟ مِنْ خَيْرٍ فَإِنَّ ٱللَّهَ كَانَ بِهِۦ عَلِيمًا
Punjabi Translation - Arif Haleem(ਹੇ ਨਬੀ!) ਲੋਕੀ ਤੁਹਾਥੋਂ (ਯਤੀਮ) ਲੜਕੀਆਂ ਪ੍ਰਤੀ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹਨਾਂ ਬਾਰੇ ਤਾਂ ਅੱਲਾਹ ਆਪ ਹੀ (ਇਨਸਾਫ ਕਰਨ ਦਾ) ਹੁਕਮ ਦੇ ਰਿਹਾ ਹੇ ਅਤੇ .ਕੁਰਆਨ ਦੀਆਂ ਉਹ ਆਇਤਾਂ ਵੀ (ਚੇਤੇ ਕਰਵਾਉਂਦੀਆਂ ਹਨ ਕਿ) ਜਿਹੜੀਆਂ ਯਤੀਮ ਲੜਕੀਆਂ ਬਾਰੇ ਤੁਹਾਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਕਿ ਜਿਨ੍ਹਾਂ ਦਾ ਨਿਯਤ ਹੱਕ ਤੁਸੀਂ ਨਹੀਂ ਦਿੰਦੇ ਅਤੇ ਤੁਸੀਂ ਉਹਨਾਂ ਨੂੰ ਆਪਣੇ ਨਿਕਾਹ ਵਿਚ ਲਿਆਉਣਾ ਚਾਹੁੰਦੇ ਹੋ, ਅਤੇ ਅਜਿਹੇ ਬੱਚਿਆਂ ਦੇ ਬਾਰੇ ਵੀ ਜਿਹੜੇ ਕੁੱਝ ਵੀ ਜ਼ੋਰ ਨਹੀਂ ਰੱਖਦੇ, (ਤੁਹਾਨੂੰ ਹੁਕਮ ਦਿੰਦਾ ਹੇ ਕਿ) ਤੁਸੀਂ ਯਤੀਮਾਂ ਨਾਲ ਇਨਸਾਫ਼ ਕਰੋ ਅਤੇ ਤੁਸੀਂ ਜਿਹੜੀ ਵੀ ਨੇਕੀ ਕਰਦੇ ਹੋ ਬੇਸ਼ੱਕ ਅੱਲਾਹ ਉਸ ਦਾ ਗਿਆਨ ਰੱਖਦਾ ਹੇ।