أَيَوَدُّ أَحَدُكُمْ أَن تَكُونَ لَهُۥ جَنَّةٌ مِّن نَّخِيلٍ وَأَعْنَابٍ تَجْرِى مِن تَحْتِهَا ٱلْأَنْهَٰرُ لَهُۥ فِيهَا مِن كُلِّ ٱلثَّمَرَٰتِ وَأَصَابَهُ ٱلْكِبَرُ وَلَهُۥ ذُرِّيَّةٌ ضُعَفَآءُ فَأَصَابَهَآ إِعْصَارٌ فِيهِ نَارٌ فَٱحْتَرَقَتْ كَذَٰلِكَ يُبَيِّنُ ٱللَّهُ لَكُمُ ٱلْـَٔايَٰتِ لَعَلَّكُمْ تَتَفَكَّرُونَ
Punjabi Translation - Arif Haleemਕੀ ਤੁਹਾਡੇ ਵਿੱਚੋਂ ਕੋਈ ਇਹ ਗੱਲ ਪਸੰਦ ਕਰਦਾ ਹੇ ਕਿ ਉਸ ਦਾ ਆਪਣਾ ਇਕ ਖਜੂਰਾਂ ਅਤੇ ਅੰਗੂਰਾਂ ਦਾ ਬਾਗ਼ ਹੋਵੇ ਉਸ ਦੇ ਥੱਲੇ ਨਹਿਰਾਂ ਵਗਦੀਆਂ ਹੋਣ। ਉਸ ਬਾਗ਼ ਵਿਚ ਉਸ ਲਈ ਹਰ ਤਰ੍ਹਾਂ ਦੇ ਫਲ ਹੋਣ ਉਹ ਵਿਅਕਤੀ ਆਪ ਤਾਂ ਬੁੱਢਾ ਹੋ ਜਾਵੇ ਜਦ ਕਿ ਉਸ ਦੀ ਸੰਤਾਨ ਅਜਿਹੇ ਕਮਜ਼ੋਰ (ਛੋਟੀ) ਹੋਵੇ ਅਤੇ ਅਚਾਨਕ ਹੀ ਉਸ ਬਾਗ਼ ’ਤੇ ਇਕ ਵਾਰ-ਵਰੋਲਾ ਆ ਜਾਵੇ ਜਿਸ ਵਿਚ ਅੱਗ ਹੋਵੇ ਅਤੇ ਉਹ ਇਸ (ਬਾਗ਼) ਨੂੰ ਸਾੜ ਕੇ ਰੱਖ ਦੇਵੇ। ਇਸੇ ਤਰ੍ਹਾਂ ਅੱਲਾਹ ਤੁਹਾਡੇ (ਸਮਝਾਉਣ) ਲਈ ਆਇਤਾਂ ਖੋਲ ਖੋਲ ਕੇ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਸੋਚ ਵਿਚਾਰ ਕਰ ਸਕੋ।