caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 253

ਮਦੀਨਾ · ਉਤਰਨ ਦਾ ਕ੍ਰਮ 87 · 2:253

تِلْكَ ٱلرُّسُلُ فَضَّلْنَا بَعْضَهُمْ عَلَىٰ بَعْضٍ مِّنْهُم مَّن كَلَّمَ ٱللَّهُ وَرَفَعَ بَعْضَهُمْ دَرَجَٰتٍ وَءَاتَيْنَا عِيسَى ٱبْنَ مَرْيَمَ ٱلْبَيِّنَٰتِ وَأَيَّدْنَٰهُ بِرُوحِ ٱلْقُدُسِ وَلَوْ شَآءَ ٱللَّهُ مَا ٱقْتَتَلَ ٱلَّذِينَ مِنۢ بَعْدِهِم مِّنۢ بَعْدِ مَا جَآءَتْهُمُ ٱلْبَيِّنَٰتُ وَلَٰكِنِ ٱخْتَلَفُوا۟ فَمِنْهُم مَّنْ ءَامَنَ وَمِنْهُم مَّن كَفَرَ وَلَوْ شَآءَ ٱللَّهُ مَا ٱقْتَتَلُوا۟ وَلَٰكِنَّ ٱللَّهَ يَفْعَلُ مَا يُرِيدُ

Punjabi Translation - Arif Haleemਇਹ ਸਾਰੇ ਹੀ ਰਸੂਲ ਹਨ, ਅਸੀਂ ਇਹਨਾਂ ਨੂੰ ਇਕ ਦੂਜੇ (ਰਸੂਲ) ਨਾਲੋ ਵੱਧ ਕੇ ਮਰਾਤਬੇ (ਵਡਿਆਈ) ਬਖ਼ਸ਼ੇ, ਇਹਨਾਂ ਵਿੱਚੋਂ ਕੁੱਝ ਉਹ ਵੀ ਹਨ ਜਿਨ੍ਹਾਂ ਨਾਲ ਅੱਲਾਹ ਨੇ ਆਪ ਗੱਲਾਂ ਕੀਤੀਆਂ ਅਤੇ ਇਹਨਾਂ ਵਿੱਚੋਂ ਹੀ ਕੁੱਝ ਦੇ ਮਰਤਬੇ (ਕੁੱਝ ਹੋਰ ਪੱਖੋਂ) ਉੱਚੇ ਕੀਤੇ। ਅਸੀਂ ਮਰੀਅਮ ਦੇ ਪੁੱਤਰ ਈਸਾ ਨੂੰ (ਨਬੀ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਬਖ਼ਸ਼ੀਆਂ ਅਤੇ ਪਵਿੱਤਰ ਰੂਹ (ਜਿਬਰਾਈਲ) ਰਾਹੀਂ ਉਹਨਾਂ ਦੀ ਮਦਦ ਕੀਤੀ। ਜੇ ਅੱਲਾਹ ਚਾਹੁੰਦਾ ਤਾਂ ਉਹਨਾਂ ਰਸੂਲਾਂ ਦੇ ਆਉਣ ਤੋਂ ਬਾਅਦ ਵਿਚ ਆਉਣ ਵਾਲੇ ਲੋਕ ਆਪੋ ਵਿਚ ਨਾ ਲੜਦੇ ਜਦੋਂ ਕਿ ਉਹਨਾਂ ਕੋਲ (ਨਬੀ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਨੀਆਂ ਆ ਚੁੱਕੀਆਂ ਸਨ। ਪਰ ਫਿਰ ਵੀ ਉਹਨਾਂ ਨੇ (ਆਪਸ ਵਿਚ) ਮਤਭੇਦ ਕੀਤਾ। ਸੋ ਉਹਨਾਂ ਵਿੱਚੋਂ ਹੀ ਕੁੱਝ ਉਹ ਹਨ ਜਿਹੜੇ (ਈਸਾ ’ਤੇ) ਈਮਾਨ ਲਿਆਏ ਅਤੇ ਕੁੱਝ ਨੇ ਇਨਕਾਰ ਕਰ ਦਿੱਤਾ। ਜੇ ਅੱਲਾਹ ਚਾਹੁੰਦਾ ਤਾਂ ਉਹ ਉੱਕਾ ਹੀ ਨਾ ਲੜਦੇ ਪਰ ਅੱਲਾਹ ਜੋ ਚਾਹੁੰਦਾ ਹੇ ਕਰਦਾ ਹੇ।
Looking for a topic? Try the meaning search — your question is scanned across all 6,236 verses.
ਭਾਸ਼ਾ — 70