يَٰٓأَيُّهَا ٱلَّذِينَ ءَامَنُوٓا۟ أَنفِقُوا۟ مِمَّا رَزَقْنَٰكُم مِّن قَبْلِ أَن يَأْتِىَ يَوْمٌ لَّا بَيْعٌ فِيهِ وَلَا خُلَّةٌ وَلَا شَفَٰعَةٌ وَٱلْكَٰفِرُونَ هُمُ ٱلظَّٰلِمُونَ
Punjabi Translation - Arif Haleemਹੇ ਈਮਾਨ ਵਾਲਿਓ! ਅਸੀਂ ਜੋ ਵੀ ਤੁਹਾਨੂੰ (ਮਾਲ) ਦਿੱਤਾ ਹੇ ਉਸ ਵਿੱਚੋਂ (ਅੱਲਾਹ ਦੀ ਰਾਹ ਵਿਚ) ਖ਼ਰਚ ਕਰੋ, ਇਸ ਤੋਂ ਪਹਿਲਾਂ ਕਿ ਉਹ ਦਿਨ (ਕਿਆਮਤ ਦਾ) ਆ ਜਾਵੇ ਜਿਸ ਵਿਚ ਨਾ ਕੋਈ ਲੈਣ-ਦੇਣ ਹੋਵੇਗਾ ਅਤੇ ਨਾ ਹੀ ਕੋਈ ਦੋਸਤੀ ਜਾਂ ਸਫ਼ਾਰਸ਼ ਹੀ ਕੰਮ ਆਵੇਗੀ। ਇਹਨਾਂ ਗੱਲਾਂ ਦਾ ਇਨਕਾਰ ਕਰਨ ਵਾਲੇ ਹੀ ਜ਼ਾਲਿਮ ਹਨ।