وَإِذَا طَلَّقْتُمُ ٱلنِّسَآءَ فَبَلَغْنَ أَجَلَهُنَّ فَأَمْسِكُوهُنَّ بِمَعْرُوفٍ أَوْ سَرِّحُوهُنَّ بِمَعْرُوفٍ وَلَا تُمْسِكُوهُنَّ ضِرَارًا لِّتَعْتَدُوا۟ وَمَن يَفْعَلْ ذَٰلِكَ فَقَدْ ظَلَمَ نَفْسَهُۥ وَلَا تَتَّخِذُوٓا۟ ءَايَٰتِ ٱللَّهِ هُزُوًا وَٱذْكُرُوا۟ نِعْمَتَ ٱللَّهِ عَلَيْكُمْ وَمَآ أَنزَلَ عَلَيْكُم مِّنَ ٱلْكِتَٰبِ وَٱلْحِكْمَةِ يَعِظُكُم بِهِۦ وَٱتَّقُوا۟ ٱللَّهَ وَٱعْلَمُوٓا۟ أَنَّ ٱللَّهَ بِكُلِّ شَىْءٍ عَلِيمٌ
Punjabi Translation - Arif Haleemਜਦੋਂ ਤੁਸੀਂ ਔਰਤਾਂ ਨੂੰ (ਪਹਿਲੀ ਜਾਂ ਦੂਜੀ) ਤਲਾਕ ਦੇ ਦੇਵੋ ਫਿਰ ਜਾਂ ਤਾਂ ਉਹਨਾਂ ਨੂੰ ਇੱਦਤ (ਤਲਾਕ ਦੇਣ ਤੋਂ ਬਾਆਦ ਉਡੀਕ ਦਾ ਇਕ ਨਿਯਤ ਸਮਾਂ) ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਭਲੇ ਤਰੀਕੇ ਨਾਲ ਰੋਕ ਲਵੋ ਜਾਂ ਉਹਨਾਂ ਨੂੰ ਛਡ ਦਿਓ। ਉਹਨਾਂ ਨੂੰ ਤੰਗ ਕਰਨ ਲਈ ਨਾ ਰੋਕੋ ਕਿ ਤੁਸੀਂ ਉਹਨਾਂ ਨਾਲ ਵਧੀਕੀਆਂ ਕਰ ਸਕੋ। ਜਿਹੜਾ ਵੀ ਇੰਜ ਕਰੇਗਾ ਅਵੱਸ਼ ਹੀ ਉਹ ਆਪ ਆਪਣੇ ਨਾਲ ਹੀ ਜ਼ੁਲਮ (ਵਧੀਕੀ) ਕਰੇਗਾ। (ਹੇ ਮੁਸਲਮਾਨੋ!) ਤੁਸੀਂ ਅੱਲਾਹ ਦੀਆਂ ਆਇਤਾਂ (ਹੁਕਮਾਂ) ਦਾ ਮਖੌਲ ਨਾ ਉਡਾਉ। ਅੱਲਾਹ ਵੱਲੋਂ ਜਿਹੜੇ ਇਨਾਮ ਤੁਹਾਨੂੰ ਬਖ਼ਸ਼ੇ ਗਏ ਹਨ ਉਹਨਾਂ ਨੂੰ ਯਾਦ ਰੱਖੋ ਅਤੇ ਉਸ ਕਿਤਾਬ (.ਕੁਰਆਨ) ਅਤੇ ਹਿਕਮਤ (ਹਦੀਸ) ਨੂੰ ਵੀ ਯਾਦ ਰੱਖੋ ਜਿਹੜੀ ਉਸ ਨੇ ਤੁਹਾਡੇ ’ਤੇ ਉਤਾਰੀ ਹੇ। ਉਹ (ਅੱਲਾਹ) ਤੁਹਾਨੂੰ ਨਸੀਹਤ ਕਰਦਾ ਹੇ ਕਿ ਅੱਲਾਹ ਤੋਂ ਡਰੋ ਅਤੇ ਯਾਦ ਰੱਖੋ ਕਿ ਬੇਸ਼ੱਕ ਉਹ ਹਰ ਚੀਜ਼ ਨੂੰ ਜਾਣਦਾ ਹੇ।