لَيْسَ عَلَيْكُمْ جُنَاحٌ أَن تَبْتَغُوا۟ فَضْلًا مِّن رَّبِّكُمْ فَإِذَآ أَفَضْتُم مِّنْ عَرَفَٰتٍ فَٱذْكُرُوا۟ ٱللَّهَ عِندَ ٱلْمَشْعَرِ ٱلْحَرَامِ وَٱذْكُرُوهُ كَمَا هَدَىٰكُمْ وَإِن كُنتُم مِّن قَبْلِهِۦ لَمِنَ ٱلضَّآلِّينَ
Punjabi Translation - Arif Haleemਜੇ ਤੁਸੀਂ (ਹੱਜ ਦੇ ਦਿਨਾਂ ਵਿਚ) ਅੱਲਾਹ ਦਾ ਫ਼ਜ਼ਲ (ਰੋਟੀ ਰੋਜ਼ੀ) ਤਲਾਸ਼ (ਕਰਨ ਲਈ ਮਿਹਨਤ ਮਜ਼ਦੂਰੀ ਜਾਂ ਵਪਾਰ) ਕਰੋ ਤਾਂ ਤੁਹਾਡੇ ਲਈ ਕੋਈ ਗੁਨਾਹ ਵਾਲੀ ਗੱਲ ਨਹੀਂ। ਜਦੋਂ ਤੁਸੀਂ ‘ਅਰਫ਼ਾਤ’ [35] ਤੋਂ ਪਰਤੋ ਤਾਂ ਮਸ਼ਅਰੇ ਹਰਾਮ [36] (ਮੁਜ਼ਦਲਫ਼ਾ) ਜਾ ਕੇ ਅੱਲਾਹ ਨੂੰ ਯਾਦ ਕਰੋ। ਤੁਸੀਂ (ਅੱਲਾਹ ਨੂੰ) ਇੰਜ ਯਾਦ ਕਰੋ ਜਿਵੇਂ ਅੱਲਾਹ ਨੇ ਤੁਹਾ` ਹਿਦਾਇਤ ਦਿੱਤੀ ਹੇ ਜਦ ਕਿ ਇਸ (ਹਿਦਾਇਤ) ਤੋਂ ਪਹਿਲਾਂ ਤੁਸੀਂ ਕੁਰਾਹੇ ਪਏ ਹੋਏ ਸੀ।