caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Baqara, ਆਇਤ 150

ਮਦੀਨਾ · ਉਤਰਨ ਦਾ ਕ੍ਰਮ 87 · 2:150

وَمِنْ حَيْثُ خَرَجْتَ فَوَلِّ وَجْهَكَ شَطْرَ ٱلْمَسْجِدِ ٱلْحَرَامِ وَحَيْثُ مَا كُنتُمْ فَوَلُّوا۟ وُجُوهَكُمْ شَطْرَهُۥ لِئَلَّا يَكُونَ لِلنَّاسِ عَلَيْكُمْ حُجَّةٌ إِلَّا ٱلَّذِينَ ظَلَمُوا۟ مِنْهُمْ فَلَا تَخْشَوْهُمْ وَٱخْشَوْنِى وَلِأُتِمَّ نِعْمَتِى عَلَيْكُمْ وَلَعَلَّكُمْ تَهْتَدُونَ

Punjabi Translation - Arif Haleem(ਹੇ ਨਬੀ) ਤੁਸੀਂ ਜਿੱਥੇ ਵੀ ਹੋ ਕੇ ਲੰਘੋ ਅਪਣਾ ਮੂੰਹ ਮਸਜਿਦੇ ਹਰਾਮ ਵੱਲ (ਨਮਾਜ਼ ਵੇਲੇ) ਕਰ ਲਿਆ ਕਰੋ ਅਤੇ (ਹੇ ਮੁਸਲਮਾਨੋ) ਤੁਸੀਂ ਵੀ ਜਿੱਥੇ ਵੀ ਹੋਵੋ ਆਪਣਾ ਮੂੰਹ (ਨਮਾਜ਼ ਵੇਲੇ) ਉਸੇ (ਖ਼ਾਨਾ-ਕਾਅਬਾ) ਵੱਲ ਕਰ ਲਿਆ ਕਰੋ ਤਾਂ ਜੋ ਲੋਕਾਂ ਨੂੰ ਤੁਹਾਡੇ ਵਿਰੁੱਧ (ਬੋਲਣ ਲਈ) ਕੋਈ ਦਲੀਲ ਨਾ ਮਿਲੇ। ਹਾਂ! ਇਹਨਾਂ ਵਿੱਚੋਂ ਜਿਹੜੇ ਜ਼ਾਲਿਮ ਹਨ (ਉਹ ਬੋਲਦੇ ਰਹਿਣਗੇ) ਤੁਸੀਂ ਉਹਨਾਂ ਤੋਂ ਨਾ ਡਰੋ ਕੇਵਲ ਮੈਥੋਂ ਹੀ ਡਰੋ ਤਾਂ ਜੋ ਮੈਂ ਤੁਹਾਡੇ ’ਤੇ ਆਪਣੀਆਂ ਸਾਰੀਆਂ ਨਿਅਮਤਾਂ ਪੂਰੀਆਂ ਕਰ ਦੇਵਾਂ ਤਾਂ ਜੋ ਤੁਸੀਂ ਸਿੱਧੀ ਰਾਹ ਪ੍ਰਾਪਤ ਕਰ ਸਕੋ।
Looking for a topic? Try the meaning search — your question is scanned across all 6,236 verses.
ਭਾਸ਼ਾ — 70