فَتَرَى ٱلَّذِينَ فِى قُلُوبِهِم مَّرَضٌ يُسَٰرِعُونَ فِيهِمْ يَقُولُونَ نَخْشَىٰٓ أَن تُصِيبَنَا دَآئِرَةٌ فَعَسَى ٱللَّهُ أَن يَأْتِىَ بِٱلْفَتْحِ أَوْ أَمْرٍ مِّنْ عِندِهِۦ فَيُصْبِحُوا۟ عَلَىٰ مَآ أَسَرُّوا۟ فِىٓ أَنفُسِهِمْ نَٰدِمِينَ
Punjabi Translation - Arif Haleemਫੇਰ ਤੁਸੀਂ ਉਹਨਾਂ ਲੋਕਾਂ ਨੂੰ ਵੇਖਦੇ ਹੋ ਜਿਹਨਾਂ ਦੇ ਦਿਲਾਂ ਵਿਚ (ਛਲ ਕੱਪਟ ਦੀ) ਬੀਮਾਰੀ ਹੇ। ਉਹ ਭੱਜ ਭੱਜ ਕੇ ਉਹਨਾਂ ਯਹੂਦੀਆਂ ਵਿਚ ਜਾ ਘੁਸਦੇ ਹਨ ਅਤੇ ਉਹਨਾਂ ਨੂੰ ਕਹਿੰਦੇ ਹਨ ਕਿ ਸਾਨੂੰ ਡਰ ਲੱਗਦਾ ਹੇ ਇੰਜ ਨਾ ਹੋਵੇ ਕਿ ਅਸੀਂ ਕਿਸੇ ਮੁਸੀਬਤ ਵਿਚ ਹੀ ਫਸ ਜਾਈਏ। ਹੋ ਸਕਦਾ ਹੇ ਕਿ ਅੱਲਾਹ ਤੁਹਾਨੂੰ (ਮੁਸਲਮਾਨਾਂ ਨੂੰ) ਜਿੱਤ ਹੀ ਦੇ ਦੇਵੇ ਜਾਂ ਆਪਣੇ ਵੱਲੋਂ ਕੋਈ ਹੋਰ (ਭਲਾਈ ਦੀ) ਗੱਲ ਜ਼ਾਹਿਰ ਕਰ ਦੇਵੇ ਤਾਂ ਫੇਰ ਇਹ ਲੋਕ ਆਪਣੇ ਦਿਲ ਵਿਚ ਲੁਕਾਈਆਂ ਹੋਈਆਂ ਗੱਲਾਂ ਉੱਤੇ ਪਛਤਾਉਣਗੇ।