يَٰٓأَيُّهَا ٱلَّذِينَ ءَامَنُوٓا۟ إِذَا ضَرَبْتُمْ فِى سَبِيلِ ٱللَّهِ فَتَبَيَّنُوا۟ وَلَا تَقُولُوا۟ لِمَنْ أَلْقَىٰٓ إِلَيْكُمُ ٱلسَّلَٰمَ لَسْتَ مُؤْمِنًا تَبْتَغُونَ عَرَضَ ٱلْحَيَوٰةِ ٱلدُّنْيَا فَعِندَ ٱللَّهِ مَغَانِمُ كَثِيرَةٌ كَذَٰلِكَ كُنتُم مِّن قَبْلُ فَمَنَّ ٱللَّهُ عَلَيْكُمْ فَتَبَيَّنُوٓا۟ إِنَّ ٱللَّهَ كَانَ بِمَا تَعْمَلُونَ خَبِيرًا
Punjabi Translation - Arif Haleemਹੇ ਈਮਾਨ ਵਾਲਿਓ! ਜਦੋਂ ਤੁਸੀਂ ਅੱਲਾਹ ਦੀ ਰਾਹ ਵਿਚ (ਲੜਣ ਲਈ) ਜਾ ਰਹੇ ਹੋ ਤਾਂ ਮਿੱਤਰ ਤੇ ਵੈਰੀ ਵਿਚ ਫ਼ਰਕ ਕਰ ਲਿਆ ਕਰੋ, ਜੇ ਤੁਹਾਨੂੰ ਕੋਈ ਸਲਾਮ ਕਰੇ ਤਾਂ ਉਸ ਨੂੰ ਇਹ ਨਾ ਕਹੋ ਕਿ ਤੂੰ ਤਾਂ ਈਮਾਨ ਵਾਲਾ ਹੀ ਨਹੀਂ। ਜੇ ਤੁਸੀਂ ਸੰਸਾਰਿਕ ਲਾਭ ਚਾਹੁੰਦੇ ਹੋ ਤਾਂ ਅੱਲਾਹ ਕੋਲ ਤੁਹਾਡੇ ਲਈ ਬਥੇਰੀਆਂ ਗ਼ਨੀਮਤਾਂ ਦੇ ਮਾਲ ਹਨ। ਪਹਿਲਾਂ ਤੁਸੀਂ ਵੀ (ਹੇ ਮੁਸਲਾਮਨੋ!) ਅਜਿਹੀ ਸਥਿਤੀ ਵਿਚ ਫਸੇ ਰਹਿ ਚੁੱਕੇ ਹੋ। ਫੇਰ ਅੱਲਾਹ ਨੇ ਤੁਹਾਡੇ ਉੱਤੇ ਅਹਿਸਾਨ ਕੀਤਾ (ਤੁਸੀਂ ਈਮਾਨ ਲੈ ਆਏ) ਇਸ ਲਈ ਤੁਸੀਂ ਜਾਂਚ ਪਰਖ ਤੋਂ ਕੰਮ ਲਿਆ ਕਰੋ। ਬੇਸ਼ੱਕ ਅੱਲਾਹ ਤੁਹਾਡੇ ਸਾਰੇ ਅਮਲਾਂ ਨੂੰ ਭਲੀ-ਭਾਂਤ ਜਾਣਦਾ ਹੇ।