فَمَا لَكُمْ فِى ٱلْمُنَٰفِقِينَ فِئَتَيْنِ وَٱللَّهُ أَرْكَسَهُم بِمَا كَسَبُوٓا۟ أَتُرِيدُونَ أَن تَهْدُوا۟ مَنْ أَضَلَّ ٱللَّهُ وَمَن يُضْلِلِ ٱللَّهُ فَلَن تَجِدَ لَهُۥ سَبِيلًا
Punjabi Translation - Arif Haleem(ਹੇ ਮੁਸਲਮਾਨੋ!) ਤੁਹਾਨੂੰ ਕੀ ਹੋ ਗਿਆ ਹੇ ਕਿ ਮੁਨਾਫ਼ਿਕਾਂ ਬਾਰੇ ਤੁਹਾਡੇ ਵਿਚਕਾਰ ਦੋ ਗਰੋਹ ਬਣ ਗਏ ਹਨ ? ਉਹਨਾਂ (ਮੁਨਾਫ਼ਿਕਾਂ) ਨੂੰ ਤਾਂ ਅੱਲਾਹ ਨੇ ਉਹਨਾਂ ਦੀਆਂ ਆਪਣੀਆ ਹੀ ਕਰਤੂਤਾਂ ਕਾਰਨ ਪੁੱਠਾ ਕਰ ਛੱਡਿਆ ਹੇ। ਕੀ ਤੁਸੀਂ ਇਹ ਚਾਹੁੰਦੇ ਹੋ ਕਿ ਅੱਲਾਹ ਵੱਲੋਂ ਕੁਰਾਹੇ ਪਏ ਹੋਇਆਂ ਨੂੰ ਤੁਸੀਂ ਸਿੱਧੇ ਰਾਹ ਪਾ ਦਿਓ ? ਪਰ ਜਿਸ ਨੂੰ ਅੱਲਾਹ ਨੇ ਹੀ ਰਾਹੋਂ ਕੁਰਾਹੇ ਪਾ ਦਿੱਤਾ ਹੋਵੇ ਤੁਸੀਂ ਉਸ ਲਈ ਕੋਈ ਰਸਤਾ ਨਹੀਂ ਲੱਭ ਸਕਦੇ।