وَلَوْلَا فَضْلُ ٱللَّهِ عَلَيْكَ وَرَحْمَتُهُۥ لَهَمَّت طَّآئِفَةٌ مِّنْهُمْ أَن يُضِلُّوكَ وَمَا يُضِلُّونَ إِلَّآ أَنفُسَهُمْ وَمَا يَضُرُّونَكَ مِن شَىْءٍ وَأَنزَلَ ٱللَّهُ عَلَيْكَ ٱلْكِتَٰبَ وَٱلْحِكْمَةَ وَعَلَّمَكَ مَا لَمْ تَكُن تَعْلَمُ وَكَانَ فَضْلُ ٱللَّهِ عَلَيْكَ عَظِيمًا
Punjabi Translation - Arif Haleemਜੇ (ਹੇ ਨਬੀ!) ਤੁਹਾਡੇ ਉੱਤੇ ਰੱਬ ਦੀ ਕ੍ਰਿਪਾ ਤੇ ਮਿਹਰ ਨਾ ਹੁੰਦੀ ਤਾਂ ਉਹਨਾਂ (ਵਿਸ਼ਵਾਸਘਾਤੀ) ਲੋਕਾਂ ਵਿੱਚੋਂ ਇਕ ਟੋਲੇ ਨੇ ਤਾਂ ਤੁਹਾਨੂੰ ਭੁਲੇਖੇ ਵਿਚ ਫਸਾ ਦੇਣ ਦਾ ਫ਼ੈਸਲਾ ਕਰ ਹੀ ਲਿਆ ਸੀ। ਅਸਲ ਵਿਚ ਤਾਂ ਇਹ ਆਪਣੇ ਆਪ ਨੂੰ ਹੀ ਭੁਲੇਖੇ ਵਿਚ ਪਾ ਰਹੇ ਹਨ। ਇਹ ਤੁਹਾਡਾ ਕੁੱਝ ਵੀ ਨਹੀਂ ਵਿਗਾੜ ਸਕਦੇ। ਅੱਲਾਹ ਨੇ ਤੁਹਾਡੇ ’ਤੇ ਕਿਤਾਬ (.ਕੁਰਆਨ) ਤੇ ਹਿਕਮਤ (ਸਿਆਣਪ) ਉਤਾਰੀ ਹੇ ਅਤੇ ਤੁਹਾਨੂੰ ਉਹ ਸਭ ਕੁੱਝ ਸਿਖਾਇਆ ਹੇ ਜਿਸ ਦਾ ਤੁਹਾਨੂੰ ਗਿਆਨ ਨਹੀਂ ਸੀ। ਅੱਲਾਹ ਦੀਆਂ ਤੁਹਾਡੇ ਉੱਤੇ ਵੱਡੀਆਂ ਮਿਹਰਾਂ ਹਨ।