وَإِذَا تُتْلَىٰ عَلَيْهِمْ ءَايَٰتُنَا بَيِّنَٰتٍ تَعْرِفُ فِى وُجُوهِ ٱلَّذِينَ كَفَرُوا۟ ٱلْمُنكَرَ يَكَادُونَ يَسْطُونَ بِٱلَّذِينَ يَتْلُونَ عَلَيْهِمْ ءَايَٰتِنَا قُلْ أَفَأُنَبِّئُكُم بِشَرٍّ مِّن ذَٰلِكُمُ ٱلنَّارُ وَعَدَهَا ٱللَّهُ ٱلَّذِينَ كَفَرُوا۟ وَبِئْسَ ٱلْمَصِيرُ
Punjabi Translation - Arif Haleemਜਦੋਂ ਉਹਨਾਂ (ਕਾਫ਼ਿਰਾਂ) ਦੇ ਸਾਹਮਣੇ ਸਾਡੇ ਕਲਾਮ (.ਕੁਰਆਨ) ਦੀਆਂ ਆਇਤਾਂ ਦੀ ਤਲਾਵਤ ਕੀਤੀ ਜਾਂਦੀ ਹੈ (ਭਾਵ ਪੜ੍ਹੀਆਂ ਜਾਂਦੀਆਂ ਹਨ) ਤਾਂ ਤੁਸੀਂ ਕਾਫ਼ਿਰਾਂ ਦੇ ਚਿਹਰਿਆਂ ਨੂੰ ਵਿਗੜਦੇ ਹੋਏ ਵੇਖੋਗੇ ਅਤੇ ਇੰਜ ਲੱਗਦਾ ਹੈ ਕਿ ਹੁਣੇ ਉਹ ਸਾਡੀਆਂ ਆਇਤਾਂ (ਰੱਬੀ ਕਲਾਮ .ਕੁਰਆਨ) ਸੁਣਾਉਣ ਵਾਲਿਆਂ ਉੱਤੇ ਹਮਲਾ ਕਰ ਦੇਣਗੇ। ਹੇ ਨਬੀ! ਉਹਨਾਂ ਨੂੰ ਆਖ ਦਿਓ ਕਿ ਮੈਂ ਤੁਹਾਨੂੰ ਇਸ ਤੋਂ ਵੀ ਭੈੜੀ ਖ਼ਬਰ ਦਿੰਦਾ ਹੈ ਕਿ ਉਹ ਇਕ ਅੱਗ ਹੈ ਜਿਸ ਦਾ ਵਾਅਦਾ ਅੱਲਾਹ ਨੇ ਕਾਫ਼ਿਰਾਂ ਨਾਲ ਕੀਤਾ ਹੋਇਆ ਹੈ, ਜਿਹੜੀ ਕਿ ਸਭ ਤੋਂ ਵੱਧ ਭੈੜੀ ਥਾਂ ਹੈ।