وَقَالَ لَهُمْ نَبِيُّهُمْ إِنَّ ٱللَّهَ قَدْ بَعَثَ لَكُمْ طَالُوتَ مَلِكًا قَالُوٓا۟ أَنَّىٰ يَكُونُ لَهُ ٱلْمُلْكُ عَلَيْنَا وَنَحْنُ أَحَقُّ بِٱلْمُلْكِ مِنْهُ وَلَمْ يُؤْتَ سَعَةً مِّنَ ٱلْمَالِ قَالَ إِنَّ ٱللَّهَ ٱصْطَفَىٰهُ عَلَيْكُمْ وَزَادَهُۥ بَسْطَةً فِى ٱلْعِلْمِ وَٱلْجِسْمِ وَٱللَّهُ يُؤْتِى مُلْكَهُۥ مَن يَشَآءُ وَٱللَّهُ وَٰسِعٌ عَلِيمٌ
Punjabi Translation - Arif Haleemਉਹਨਾਂ ਦੇ ਨਬੀ (ਸਮੋਈਲ) ਨੇ ਆਖਿਆ ਕਿ ਅੱਲਾਹ ਨੇ ਤੁਹਾਡੇ ਲਈ ਤਾਲੂਤ ਨੂੰ ਬਾਦਸ਼ਾਹ ਨਿਯੁਕਤ ਕੀਤਾ ਹੇ। ਉਹਨਾਂ (ਕੌਮ) ਨੇ ਕਿਹਾ ਕਿ ਉਹ ਸਾਡੇ ’ਤੇ ਹਕੂਮਤ ਕਿਵੇਂ ਕਰ ਸਕਦਾ ਹੇ, ਜਦ ਕਿ ਅਸੀਂ ਉਸ ਤੋਂ ਵੱਧ ਬਾਦਸ਼ਾਹਤ ਦੇ ਹੱਕਦਾਰ ਹਾਂ? ਉਸ ਦੇ ਕੋਲ ਤਾਂ ਧੰਨ ਦੋਲਤ ਦੀ ਫ਼ਰਾਖੀ ਵੀ ਨਹੀਂ। ਉਸ (ਨਬੀ) ਨੇ ਕਿਹਾ ਬੇਸ਼ੱਕ ਅੱਲਾਹ ਨੇ ਤੁਹਾਡੇ ਲਈ ਉਸੇ (ਤਾਲੂਤ) ਦੀ ਚੋਣ ਕੀਤੀ ਹੇ ਅਤੇ ਉਸ ਨੂੰ ਗਿਆਨ ਅਤੇ ਸ਼ਰੀਰਿਕ ਸ਼ਕਤੀ ਪੱਖੋਂ ਬਹੁਤ ਖੁੱਲ੍ਹ ਦਿੱਤੀ ਹੇ। ਅੱਲਾਹ ਜਿਸ ਨੂੰ ਵੀ ਚਾਹੁੰਦਾ ਹੇ ਰਾਜਪਾਟ ਬਖ਼ਸ਼ ਦਿੰਦਾ ਅਤੇ ਅੱਲਾਹ ਹੀ ਵੱਡੀ ਫ਼ਰਾਖੀ ਵਾਲਾ ਅਤੇ ਸਭ ਕੁੱਝ ਜਾਣਨ ਵਾਲਾ ਹੇ।