أَلَمْ تَرَ إِلَى ٱلْمَلَإِ مِنۢ بَنِىٓ إِسْرَٰٓءِيلَ مِنۢ بَعْدِ مُوسَىٰٓ إِذْ قَالُوا۟ لِنَبِىٍّ لَّهُمُ ٱبْعَثْ لَنَا مَلِكًا نُّقَٰتِلْ فِى سَبِيلِ ٱللَّهِ قَالَ هَلْ عَسَيْتُمْ إِن كُتِبَ عَلَيْكُمُ ٱلْقِتَالُ أَلَّا تُقَٰتِلُوا۟ قَالُوا۟ وَمَا لَنَآ أَلَّا نُقَٰتِلَ فِى سَبِيلِ ٱللَّهِ وَقَدْ أُخْرِجْنَا مِن دِيَٰرِنَا وَأَبْنَآئِنَا فَلَمَّا كُتِبَ عَلَيْهِمُ ٱلْقِتَالُ تَوَلَّوْا۟ إِلَّا قَلِيلًا مِّنْهُمْ وَٱللَّهُ عَلِيمٌۢ بِٱلظَّٰلِمِينَ
Punjabi Translation - Arif Haleem(ਹੇ ਨਬੀ!) ਕੀ ਤੁਸੀਂ ਮੂਸਾ ਤੋਂ ਬਾਅਦ ਬਨੀ ਇਸਰਾਈਲ ਦੀ ਇਕ (ਉਹ) ਜਮਾਅਤ ਨਹੀਂ ਵੇਖੀ ਜਦੋਂ ਉਹਨਾਂ ਨੇ ਆਪਣੇ ਨਬੀ ਨੂੰ ਕਿਹਾ ਸੀ ਕਿ ਸਾਡੇ ਲਈ ਇਕ ਬਾਦਸ਼ਾਹ ਨਿਯੁਕਤ ਕਰ ਦਿਓ ਤਾਂ ਜੋ ਅਸੀਂ ਵੀ ਅੱਲਾਹ ਦੀ ਰਾਹ ਵਿਚ ਲੜਾਈ ਕਰੀਏ। ਉਸ (ਨਬੀ) ਨੇ ਆਖਿਆ ਕਿ ਹੋ ਸਕਦਾ ਹੇ ਕਿ ਜੇ ਤੁਹਾਡੇ ’ਤੇ ਜਿਹਾਦ ਫ਼ਰਜ਼ ਕਰ ਦਿੱਤਾ ਜਾਵੇ ਤਾਂ ਤੁਸੀਂ ਜਿਹਾਦ ਨਾ ਕਰੋ। ਉਹਨਾਂ (ਕੌਮ) ਨੇ ਕਿਹਾ ਕਿ ਭਲਾ ਸਾਨੂੰ ਕੀ ਹੋਇਆ ਹੇ ਕਿ ਅਸੀਂ ਅੱਲਾਹ ਦੀ ਰਾਹ ਵਿਚ ਨਹੀਂ ਲੜਾਂਗੇ ਜਦ ਕਿ ਸਾਨੂੰ ਆਪਣੇ ਘਰਾਂ ਤੋਂ ਬੇਘਰ ਅਤੇ ਆਪਣੀ ਔਲਾਦ ਤੋਂ ਦੂਰ ਕਰ ਦਿੱਤਾ ਗਿਆ ਹੇ। ਜਦੋਂ ਉਹਨਾਂ ’ਤੇ ਲੜਣਾ ਫ਼ਰਜ਼ ਕਰ ਦਿੱਤਾ ਗਿਆ ਤਾਂ ਕੁੱਝ ਲੋਕਾਂ ਨੂੰ ਛਡ ਕੇ ਸਾਰੇ (ਆਪਣੀਆਂ ਗੱਲਾਂ ਤੋਂ) ਫਿਰ (ਮੁਕਰ) ਗਏ ਅੱਲਾਹ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।