وَمِنَ ٱلنَّاسِ مَن يَتَّخِذُ مِن دُونِ ٱللَّهِ أَندَادًا يُحِبُّونَهُمْ كَحُبِّ ٱللَّهِ وَٱلَّذِينَ ءَامَنُوٓا۟ أَشَدُّ حُبًّا لِّلَّهِ وَلَوْ يَرَى ٱلَّذِينَ ظَلَمُوٓا۟ إِذْ يَرَوْنَ ٱلْعَذَابَ أَنَّ ٱلْقُوَّةَ لِلَّهِ جَمِيعًا وَأَنَّ ٱللَّهَ شَدِيدُ ٱلْعَذَابِ
Punjabi Translation - Arif Haleemਅਤੇ ਕੁੱਝ ਲੋਕ ਉਹ ਵੀ ਹਨ ਜਿਹੜੇ ਅੱਲਾਹ ਨੂੰ ਛੱਡ ਕੇ ਦੂਜਿਆਂ ਨੂੰ (ਰੱਬ ਦਾ) ਸ਼ਰੀਕ ਬਣਾਉਂਦੇ ਹਨ [24] ਉਹ ਉਹਨਾਂ ਨਾਲ ਇੰਜ ਮੁਹੱਬਤ ਕਰਦੇ ਹਨ ਜਿਵੇਂ ਅੱਲਾਹ ਨਾਲ ਮੁਹੱਬਤ ਹੋਣੀ ਚਾਹੀਦੀ ਸੀ, ਜਦ ਕਿ ਈਮਾਨ ਵਾਲੇ ਸਭ ਤੋਂ ਵੱਧ ਅੱਲਾਹ ਨਾਲ ਮੁਹੱਬਤ ਕਰਦੇ ਹਨ। ਜਿਨ੍ਹਾਂ ਲੋਕਾਂ ਨੇ (ਰੱਬ ਦਾ ਸ਼ਰੀਕ ਬਣਾ ਕੇ) ਜ਼ੁਲਮ ਕਮਾਇਆ ਹੇ ਜਦੋਂ ਉਹ ਅਜ਼ਾਬ ਨੂੰ ਵੇਖਣਗੇ ਤਾਂ ਉਹ ਸਮਝ ਲੈਣਗੇ ਕਿ ਬੇਸ਼ੱਕ ਸਾਰੀਆਂ ਸ਼ਕਤੀਆਂ ਅੱਲਾਹ ਲਈ ਹੀ ਹਨ ਅਤੇ ਅੱਲਾਹ (ਕਿਆਮਤ ਦਿਹਾੜੇ ’ਤੇ) ਬਹੁਤ ਹੀ ਸਖ਼ਤ ਸਜ਼ਾ ਦੇਣ ਵਾਲਾ ਹੇ।