caseriqਕੁਰਆਨ ਵਿੱਚ ਅਰਥ ਆਧਾਰਿਤ ਖੋਜ

ਸੂਰਤ Al-Israa, ਆਇਤ 60

ਮੱਕਾ · ਉਤਰਨ ਦਾ ਕ੍ਰਮ 50 · 17:60

وَإِذْ قُلْنَا لَكَ إِنَّ رَبَّكَ أَحَاطَ بِٱلنَّاسِ وَمَا جَعَلْنَا ٱلرُّءْيَا ٱلَّتِىٓ أَرَيْنَٰكَ إِلَّا فِتْنَةً لِّلنَّاسِ وَٱلشَّجَرَةَ ٱلْمَلْعُونَةَ فِى ٱلْقُرْءَانِ وَنُخَوِّفُهُمْ فَمَا يَزِيدُهُمْ إِلَّا طُغْيَٰنًا كَبِيرًا

Punjabi Translation - Arif Haleem(ਹੇ ਨਬੀ!) ਰਤਾ ਯਾਦ ਕਰੋ ਜਦੋਂ ਅਸੀਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ ਰੱਬ ਨੇ ਸਾਰੇ ਹੀ ਲੋਕਾਂ ਨੂੰ ਘੇਰ ਰੱਖਿਆ ਹੈ। ਅਸੀਂ ਤੁਹਾਨੂੰ (ਮਿਅਰਾਜ ਸਮੇਂ) ਜੋ ਕੁਝ ਵਿਖਾਇਆ ਸੀ ਉਸ ਨੂੰ ਲੋਕਾਂ ਲਈ ਇਕ ਅਜ਼ਮਾਇਸ਼ ਬਣਾ ਕੇ ਰੱਖ ਛੱਡਿਆ ਅਤੇ ਉਸ ਰੁੱਖ (ਜ਼ਕੂੱਮ) ਨੂੰ ਵੀ ਜਿਸ ’ਤੇ .ਕੁਰਆਨ ਵਿਚ ਲਾਅਨਤ ਕੀਤੀ ਗਈ ਹੈ। ਅਸੀਂ ਇਹਨਾਂ ਇਨਕਾਰੀਆਂ ਨੂੰ ਡਰਾ ਰਹੇ ਹਾਂ, ਪਰ ਇਹਨਾਂ ਦੀ ਸਰਕਸ਼ੀ ਵਿਚ ਵਾਧਾ ਹੀ ਹੁੰਦਾ ਜਾ ਰਿਹਾ ਹੈ।
Looking for a topic? Try the meaning search — your question is scanned across all 6,236 verses.
ਭਾਸ਼ਾ — 70