سَمَّٰعُونَ لِلْكَذِبِ أَكَّٰلُونَ لِلسُّحْتِ فَإِن جَآءُوكَ فَٱحْكُم بَيْنَهُمْ أَوْ أَعْرِضْ عَنْهُمْ وَإِن تُعْرِضْ عَنْهُمْ فَلَن يَضُرُّوكَ شَيْـًٔا وَإِنْ حَكَمْتَ فَٱحْكُم بَيْنَهُم بِٱلْقِسْطِ إِنَّ ٱللَّهَ يُحِبُّ ٱلْمُقْسِطِينَ
Punjabi Translation - Arif Haleemਇਹ (ਮੁਨਾਫ਼ਕ) ਲੋਕ ਝੂਠੀਆਂ ਗੱਲਾਂ ਸੁਣਨ ਵਾਲੇ ਅਤੇ ਹਰਾਮ ਮਾਲ ਖਾਣ ਵਾਲੇ ਹਨ, ਜੇ ਇਹ ਤੁਹਾਡੇ ਕੋਲੇ ਆਉਣ ਤਾਂ (ਹੇ ਨਬੀ!) ਤੁਹਾਨੂੰ ਇਹ ਅਧੀਕਾਰ ਹੇ, ਭਾਵੇਂ ਇਹਨਾਂ ਵਿਚਕਾਰ ਫ਼ੈਸਲਾ ਕਰ ਦਿਓ, ਭਾਵੇਂ ਟਾਲ ਦਿਓ। ਜੇਕਰ ਤੁਸੀਂ ਇਹਨਾਂ ਦਾ ਫ਼ੈਸਲਾ ਕਰਨ ਤੋਂ ਨਾ ਕਰ ਦੇਓ ਤਾਂ ਵੀ ਇਹ ਤੁਹਾਨੂੰ ਕੁੱਝ ਵੀ ਹਾਨੀ ਨਹੀਂ ਪਹੁੰਚਾ ਸਕਦੇ, ਜੇ ਤੁਸੀਂ ਫ਼ੈਸਲਾ ਕਰੋ ਤਾਂ ਹੱਕ-ਇਨਸਾਫ਼ ਦੇ ਨਾਲ ਫ਼ੈਸਲਾ ਕਰੋ। ਅੱਲਾਹ ਇਨਸਾਫ਼ ਕਰਨ ਵਾਲਿਆਂ ਨਾਲ ਮੁਹੱਬਤ ਕਰਦਾ ਹੇ।